Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸੈਰ-ਸਪਾਟਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਭਾਰਤ ਅਤੇ ਬੁਲਗਾਰੀਆ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖ਼ਰ ਨੂੰ ਮੰਤਰੀ ਮੰਡਲ ਨੇ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸੈਰ-ਸਪਾਟਾ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਭਾਰਤ ਅਤੇ ਬੁਲਗਾਰੀਆ ਦਰਮਿਆਨ ਸਹਿਮਤੀ ਪੱਤਰ ਤੇ ਹਸਥਾਖ਼ਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਵੇਰਵਾ:

ਸਹਿਮਤੀ ਪੱਤਰ ਦਾ ਉਦੇਸ਼:-

  • ਸੈਰ-ਸਪਾਟਾ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਦਾ ਵਿਸਤਾਰ ਕਰਨਾ।
  • ਸੈਰ-ਸਪਾਟਾ ਨਾਲ ਸਬੰਧਤ ਡੇਟਾ ਅਤੇ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨਾ।
  • ਹੋਟਲ ਅਤੇ ਟੂਰ ਓਪਰੇਟਰਾਂ ਸਹਿਤ ਸੈਰ-ਸਪਾਟਾ ਖੇਤਰ ਨਾਲ ਜੁੜੀਆਂ ਸਾਰੀਆਂ ਧਿਰਾਂ ਦਰਮਿਆਨ ਸਹਿਯੋਗ ਵਧਾਉਣਾ
  • ਮਾਨਵ ਸੰਸਾਧਨ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਆਪਸੀ ਆਦਾਨ-ਪ੍ਰਦਾਨ ਦੀਆਂ ਗਤੀਵਿਧੀਆਂ ਚਲਾਉਣਾ।
  • ਦੋ ਤਰਫ਼ਾ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਟੂਰ ਓਪਰੇਟਰਾਂ, ਮੀਡੀਆ ਅਤੇ ਰਾਏ (opinion) ਬਣਾਉਣ ਵਾਲਿਆਂ ਨੂੰ ਇੱਕ ਦੂਜੇ ਦੇ ਦੇਸ਼ ਆਉਣ ਜਾਣ ਦੀ ਸੁਵਿਧਾ ਦੇਣਾ।
  • ਪ੍ਰੋਤਸਾਹਨ, ਮਾਰਕੀਟਿੰਗ, ਸੈਰ-ਸਪਾਟਾ ਸਥਾਨਾਂ ਦੇ ਵਿਕਾਸ ਅਤੇ ਪ੍ਰਬੰਧਨ ਬਾਰੇ ਅਨੁਭਵਾਂ ਦਾ ਆਦਾਨ-ਪ੍ਰਦਾਨ ਕਰਨਾ।
  • ਸੈਰ-ਸਪਾਟਾ ਸਥਾਨਾਂ ਤੇ ਬਣਾਈਆਂ ਗਈਆਂ ਫਿਲਮਾਂ ਰਾਹੀਂ ਸੈਰ-ਸਪਾਟੇ ਦੇ ਆਕਰਸ਼ਕ ਸਥਾਨਾਂ ਵਜੋਂ ਦੋਹਾਂ ਦੇਸ਼ਾਂ ਦਾ ਪ੍ਰਚਾਰ ਕਰਨਾ।
  • ਸੁਰੱਖਿਅਤ, ਸਨਮਾਨਯੋਗ ਅਤੇ ਟਿਕਾਊ ਸੈਰ-ਸਪਾਟੇ ਨੂੰ ਹੁਲਾਰਾ ਦੇਣਾ।

*****

 

ਏਕੇਟੀ/ਐੱਸਐੱਨਸੀ