Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

13 ਫਰਵਰੀ, 2019 ਨੂੰ 16 ਵੀਂ ਲੋਕ ਸਭਾ ਦੀ ਆਖਰੀ ਬੈਠਕ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਸਪੀਕਰ ਸਾਹਿਬਾ ਜੀ, ਮੈਂ ਸਦਨ ਦੇ ਸਾਰੇ ਮੈਂਬਰਾਂ ਵੱਲੋਂ ਅਤੇ ਮੇਰੇ ਵੱਲੋਂ ਇਸ 16ਵੀਂ ਲੋਕ ਸਭਾ ਦੇ ਪੂਰੇ ਕਾਰਜਕਾਲ ਨੂੰ ਸਪੀਕਰ ਦੇ ਰੂਪ ਵਿੱਚ ਵਜੋਂ ਜਿਸ ਧੀਰਜ ਦੇ ਨਾਲ, ਸੰਤੁਲਨ ਦੇ ਨਾਲ ਅਤੇ ਹਰ ਪਲ ਮੁਸਕਰਾਉਂਦੇ ਹੋਏ ਆਪਣੇ ਸਦਨ ਨੂੰ ਚਲਾਇਆ, ਇਸ ਦੇ ਲਈ ਤੁਸੀਂ ਅਨੇਕ-ਅਨੇਕ ਅਭਿਨੰਦਰ ਦੇ ਪਾਤਰ ਹੋ।

ਦੇਵੀ ਅਹਿਲਿਯਾ ਜੀ ਦਾ ਜੀਵਨ, ਉਨ੍ਹਾਂ ਦੀ ਸਿੱਖਿਆ; ਤੁਹਾਡੇ ਮਨ ‘ਤੇ ਉਸ ਦਾ ਬੜਾ ਪ੍ਰਭਾਵ ਹੈ ਅਤੇ ਉਸ ਤੋਂ ਪ੍ਰਾਪਤ ਕੀਤੀ ਹੋਈ ਸਿੱਖਿਆ ਨੂੰ, ਉਸ ਤੋਂ ਪ੍ਰਾਪਤ ਕੀਤੇ ਹੋਏ ਆਦਰਸ਼ਾਂ ਨੂੰ ਇੱਥੇ ਚਰਿਤਾਰਥ ਕਰਨ ਲਈ ਤੁਸੀਂ ਹਰ ਪਲ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਆਦਰਸ਼ਾਂ ‘ਤੇ ਚਲਦੇ ਹੋਏ ਕਦੇ ਸੱਜੇ ਪਾਸੇ ਦੇ ਲੋਕਾਂ ਨੂੰ ਤਾਂ ਕਦੇ ਖੱਬੇ ਪਾਸੇ ਦੇ ਲੋਕਾਂ ਨੂੰ ਤੁਸੀਂ ਉਸ ਤਰਾਜੂ ਨਾਲ ਤੋਲ ਕੇ ਕਦੇ ਕੋਈ ਕਠੋਰ ਨਿਰਣੇ ਵੀ ਕੀਤੇ ਹਨ, ਲੇਕਿਨ ਉਹ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਲਏ ਹੋਏ ਹਨ, ਆਦਰਸ਼ਾਂ ਦੇ ਵੀ ਅਧਾਰ ‘ਤੇ ਲਏ ਹੋਏ ਹਨ ਅਤੇ ਲੋਕ ਸਭਾ ਦੀ ਉੱਤਮ ਪਰਿਪਾਟੀ ਨੂੰ ਬਣਾਉਣ ਲਈ ਉਹ ਸਦਾ-ਸਦਾ ਉਚਿਤ  ਰਹਿਣਗੇ, ਅਜਿਹਾ ਮੇਰਾ ਪੂਰਾ ਵਿਸ਼ਵਾਸ ਹੈ।

ਤੁਸੀਂ ਜਿਸ ਇਸਤਰੀ ਸੰਗਠਨ ਦੀ ਸ਼ੁਰੂਆਤ ਕੀਤੀ, ਮੈਂ ਸਮਝਦਾ ਹਾਂ ਕਿ ਨਵੇਂ ਮੈਂਬਰਾਂ ਲਈ ਇਹ ਆਪਣੇ-ਆਪ ਵਿੱਚ ਬਹੁਤ ਉਪਚਾਰ ਵਾਲਾ ਕੰਮ ਤੁਸੀਂ ਕੀਤਾ ਹੈ। ਉਸ ਵਿੱਚ ਡਿਬੇਟ ਨੂੰ, ਉਸ ਦੇ content ਨੂੰ, ਜਾਣਕਾਰੀਆਂ ਨੂੰ ਹੋਰ ਜ਼ਿਆਦਾ ਭਰਪੂਰ ਕਰਨ ਦੀ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ।

ਸਪੀਕਰ ਸਾਹਿਬਾ, 2014 ਵਿੱਚ, ਮੈਂ ਵੀ ਉਨ੍ਹਾਂ ਸਾਂਸਦਾਂ  ਵਿੱਚੋਂ ਇੱਕ ਸਾਂ, ਜੋ ਪਹਿਲੀ ਵਾਰ ਆਏ ਸਨਨਾ ਮੈਂ ਇਸ ਦੀ ਜੌਗਰਫੀ ਜਾਣਦਾ ਸੀ, ਨਾ ਕਿਸ ਗਲੀ ਤੋਂ ਕਿੱਥੇ ਜਾਂਦੇ ਹਨ ਉਹ ਵੀ ਪਤਾ ਨਹੀਂ ਸੀ; ਬਿਲਕੁਲ ਨਵਾਂ ਸੀ ਅਤੇ ਹਰ ਚੀਜ਼ ਨੂੰ ਬੜੀ ਜਗਿਆਸਾ ਨਾਲ ਦੇਖਦਾ ਸਾਂ, ਇਹ ਕੀਤਾ ਹੈ, ਇੱਥੇ ਕੀ ਹੈ; ਇਸ ਤਰ੍ਹਾਂ ਸਭ ਦੇਖ ਰਿਹਾ ਸੀ। ਲੇਕਿਨ ਜਦ ਮੈਂ ਇੱਥੇ ਬੈਠਾ ਤਾਂ ਐਵੇਂ ਹੀ ਦੇਖ ਰਿਹਾ ਸਾਂ, ਇਹ ਬਟਨ ਕਿਸ ਚੀਜ਼ ਦੇ ਹਨ, ਕੀ ਹਨ, ਸਮਝਣ ਦੀ ਕੋਸ਼ਿਸ਼ ਕਰਦਾ ਸੀ; ਤਾਂ ਮੈਂ ਇੱਥੇ ਇੱਕ ਪਲੇਟ ਦੇਖੀਉਸ ਪਲੇਟ ‘ਤੇ, ਕਿਉਂਕਿ ਮੈਨੂੰ ਜਾਣਕਾਰੀ ਹੈ ਕਿ ਮੇਰੇ ਪਹਿਲੇ 13 ਪ੍ਰਧਾਨ ਮੰਤਰੀਆਂ ਨੇ ਇਸ ਸਥਾਨ ‘ਤੇ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਲੇਕਿਨ ਮੈਂ ਪਲੇਟ ਦੇਖੀ, ਉਸ ਵਿੱਚ ਸਿਰਫ ਤਿੰਨ ਹੀ ਪ੍ਰਧਾਨ ਮੰਤਰੀਆਂ ਦੇ ਨਾਮ ਹਨ। ਅਜਿਹਾ ਕਿਉਂ ਹੋਇਆ, ਕੀ ਤਰਕ ਹੋਵੇਗਾ, ਜੋ liberal ਵਿਚਾਰ ਦੇ ਬਹੁਤ ਵੱਡੇ ਵਿਦਵਾਨ ਲੋਕ ਰੋਜ਼ ਉਪਦੇਸ਼ ਦਿੰਦੇ ਰਹਿੰਦੇ ਹਨ, ਉਹ ਜ਼ਰੂਰ ਇਸ ‘ਤੇ ਚਿੰਤਨ ਕਰਨਗੇ ਅਤੇ ਕਦੇ-ਕਦੇ ਸਾਡਾ ਮਾਰਗ ਦਰਸ਼ਨ ਕਰਨਗੇ।

ਲੇਕਿਨ, ਯਾਨੀ ਹਰ ਚੀਜ਼ ਮੇਰੇ ਲਈ ਨਵੀਂ ਸੀ, ਜਗਿਆਸਾ ਸੀ ਅਤੇ ਉਸ ਸਮੇਂ ਤੋਂ ਮੈਂ ਦੇਖ ਰਿਹਾ ਹਾਂ ਕਿ ਕੰਮ ਸਾਡਾ, ਕਰੀਬ-ਕਰੀਬ ਤਿੰਨ ਦਹਾਕਿਆਂ ਬਾਅਦ ਇੱਕ ਪੂਰਨ ਬਹੁਮਤ ਵਾਲੀ ਸਰਕਾਰ ਬਣੀ ਹੈ ਅਤੇ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਗੋਤਰ ਦੀ ਨਹੀਂ ਹੈ, ਅਜਿਹੀ ਪੂਰਨ ਬਹੁਮਤ ਵਾਲੀ ਸਰਕਾਰ ਬਣੀ ਹੈ। ਕਾਂਗਰਸ ਗੋਤਰ ਨਹੀਂ ਸੀ- ਅਜਿਹੀ ਮਿਲੀ ਜੁਲੀ ਪਹਿਲੀ ਸਰਕਾਰ ਅਟਲ ਜੀ ਦੀ ਬਣੀ ਸੀ ਅਤੇ ਕਾਂਗਰਸ ਗੋਤ ਨਹੀਂ ਹੈ, ਅਜਿਹੀ ਪੂਰਨ ਬਹੁਮਤ ਵਾਲੀ ਪਹਿਲੀ ਸਰਕਾਰ 2014 ਵਿੱਚ ਬਣੀ ਅਤੇ ਇਸ 16ਵੀਂ ਲੋਕ ਸਭਾ ਵਿੱਚ 17 ਸੈਸ਼ਨ ਹੋਏ, 8 ਸੈਸ਼ਨ ਅਜਿਹੇ ਰਹੇ ਜਿਨ੍ਹਾਂ ਵਿੱਚ 100% ਤੋਂ ਅਧਿਕ ਕੰਮ ਹੋਇਆ ਅਤੇ ਔਸਤਨ ਅਸੀਂ ਦੇਖੀਏ ਤਾਂ ਕਰੀਬ 85% outcome ਦੇ ਨਾਲ ਅੱਜ ਅਸੀਂ ਵਿਦਾਈ ਲੈ ਰਹੇ ਹਾਂ।

ਸੰਸਦੀ ਮੰਤਰੀ ਦੀ ਆਪਣੀ ਇੱਕ ਜ਼ਿੰਮੇਵਾਰੀ ਰਹਿੰਦੀ ਹੈ, ਤੋਮਰ ਜੀ ਅਜੇ ਸੰਭਾਲ ਰਹੇ ਹਨ। ਸ਼ੁਰੂਆਤ ਵਿੱਚ ਵੈਂਕਈਆ ਜੀ ਦੇਖਦੇ ਸਨ; ਕੁਸ਼ਲਤਾ ਨਾਲ ਉਨ੍ਹਾਂ ਨੇ ਨਿਭਾਇਆ। ਹੁਣ ਉਪ ਰਾਸ਼ਟਰਪਤੀ ਅਹੁਦੇ ‘ਤੇ ਅਤੇ ਸਾਡੇ ਸੀਨੀਅਰ ਸਦਨ ਦੇ ਸੰਚਾਲਕ ਵਜੋਂ  ਵੀ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਨ। ਅਨੰਤ ਕੁਮਾਰ ਜੀ ਦੀ ਕਮੀ ਸਾਨੂੰ ਜ਼ਰੂਰ ਮਹਿਸੂਸ ਹੋ ਰਹੀ ਹੈ, ਇੱਕ ਹਸਦੇ ਖੇਡਦੇ ਦੌੜਦੇ ਸਾਡੇ ਸਾਥੀ ਦੀ, ਲੇਕਿਨ ਇਨ੍ਹਾਂ ਸਾਰਿਆਂ ਨੇ ਜੋ ਕੰਮ ਕੀਤਾ ਉਨ੍ਹਾਂ ਦਾ ਵੀ ਮੈਂ ਅਭਿਨੰਦਨ ਕਰਦਾ ਹਾਂ।

ਇਹ 16ਵੀਂ ਲੋਕ ਸਭਾ ਇਸ ਗੱਲ ਲਈ ਵੀ ਹਮੇਸ਼ਾ ਅਸੀਂ ਗੁਰਵ ਕਰਾਂਗੇ, ਕਿਉਂਕਿ ਦੇਸ਼ ਵਿੱਚ ਇੰਨੀਆਂ ਚੋਣਾਂ ਹੋਈਆਂ, ਉਨ੍ਹਾਂ ਵਿੱਚ ਪਹਿਲੀ ਵਾਰ ਸਭ ਤੋਂ ਜ਼ਿਆਦਾ ਮਹਿਲਾ ਸਾਂਸਦਾਂ ਵਾਲਾ ਇਹ ਸਾਡਾ ਕਾਲਖੰਡ ਸੀ, ਸਭ ਤੋਂ ਜ਼ਿਆਦਾ ਇਹ ਆਪਣੇ ਆਪ ਵਿੱਚ ਇੱਕ। ਉਸ ਵਿੱਚ ਵੀ 44 ਮਹਿਲਾ ਸਾਂਸਦ ਪਹਿਲੀ ਵਾਰ ਆਈਆਂ ਸਨ, ਇਹ ਵੀ ਆਪਣੇ-ਆਪ ਵਿੱਚ, ਅਤੇ ਪੂਰੇ ਕਾਰਜਕਾਲ ਵਿੱਚ ਦੇਖਿਆ ਹੈ ਮਹਿਲਾ ਸਾਂਸਦਾਂ ਦਾ ਪ੍ਰਤੀਨਿਧਤਾ,  participation ਅਤੇ ਬਾਤਚੀਤ ਦੀ ਉਚਾਈ; ਹਰ ਤਰ੍ਹਾਂ ਨਾਲ ਸਾਨੂੰ register ਕਰਨੀ ਚਾਹੀਦੀ, ਓਨੀ ਉੱਚੀ ਸੀ। ਸਾਰੀਆਂ ਮਹਿਲਾ ਸਾਂਸਦ ਅਭਿਨੰਦਨ ਦੀਆਂ ਅਧਿਕਾਰੀ ਹਨ।

ਦੇਸ਼ ਵਿੱਚ ਪਹਿਲੀ ਵਾਰ ਕੈਬਿਨਟ ਵਿੱਚ ਜ਼ਿਆਦਾਤਰ ਮਹਿਲਾ ਮੰਤਰੀ ਹਨ ਅਤੇ ਦੇਸ਼ ਵਿੱਚ ਪਹਿਲੀ ਵਾਰ security ਨਾਲ ਸਬੰਧਤ ਕਮੇਟੀ ਵਿੱਚ ਦੋ ਮਹਿਲਾ ਮੰਤਰੀ ਅਗਵਾਈ ਕਰ ਰਹੀਆਂ ਹਨ- ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ, ਇਹ ਵੀ ਆਪਣੇ ਆਪ ਵਿੱਚ ਅਤੇ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਸਪੀਕਰ ਇੱਕ ਪਹਿਲਾ ਹੈ, ਨਾਲ-ਨਾਲ ਸਾਡੇ ਰਜਿਸਟਰਾਰ ਜਨਰਲ ਵੀ, ਹਾਂ, ਸੈਕਰੇਟਰੀ ਜਨਰਲ ਵੀ; ਉਹ ਵੀ ਸਾਡੇ ਇੱਥੇ ਮਹਿਲਾ ਦੇ ਰੂਪ ਵਿੱਚ ਵਿਰਾਜਮਾਨ ਹਨ। ਇਸ ਲਈ ਲੋਕ ਸਭਾ ਸੈਕਰੇਟਰੀ ਜਨਰਲ ਅਤੇ ਉਨ੍ਹਾਂ ਦੀ ਸਾਰੀ ਟੀਮ ਨੂੰ ਅਤੇ ਇੱਥੇ ਦੇ ਪੂਰੇ ਪਰਿਸਰ ਨੂੰ ਸੰਭਾਲਣ ਵਾਲੇ, ਹਰ ਕੋਈ ਅਭਿਨੰਦਨ ਦੇ ਅਧਿਕਾਰੀ ਹਨ। ਮੈਂ ਉਨ੍ਹਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਬਹੁਤ ਅਭਿਨੰਦਨ ਕਰਦਾ ਹਾਂ।

ਇਸ ਸਦਨ ਵਿੱਚ, ਕੋਈ ਇਸ ਦਾ ਅਰਥ ਇਹ ਨਾ ਕਰਨ ਕਿ ਮੈਂ ਇੱਥੇ ਕੋਈ government ਦੀਆਂ ਉਪਲੱਬਧੀਆਂ ਦੱਸਣ ਦੇ ਲਈ ਖੜ੍ਹਾ ਹੋਇਆ ਹਾਂਲੇਕਿਨ ਜੋ ਕੰਮ ਇਸ ਸਦਨ ਨੇ ਕੀਤੇ ਹਨ, ਅਗਰ ਪੰਜ ਸਾਲ ਦੇ ਉਸ ਵੇਰਵਾ ਨੂੰ ਦੇਖੀਏ, ਅਤੇ ਅਸੀਂ ਸਭ ਇਸ ਦੇ ਹਿੱਸੇਦਾਰ ਹਾਂ; ਵਿਰੋਧੀ ਧਿਰ ਵਿੱਚ ਰਹਿ ਕੇ ਵੀ ਉਸ ਨੂੰ ਤਾਕਤ ਵਧਾਉਣ ਵਿੱਚ ਕੰਮ ਕੀਤਾ ਹੈ, ਪੱਖ ਵਿੱਚ ਰਹਿ ਕੇ ਵੀ ਉਸ ਦੀ ਮਦਦ ਕੀਤੀ ਹੈ ਅਤੇ ਇਸ ਲਈ ਸਦਨ ਦੇ ਸਾਰੇ ਸਾਥੀਆਂ ਦਾ ਉਸ ਵਿੱਚ ਗੌਰਵਪੂਰਨ ਯੋਗਦਾਨ ਰਹਿੰਦਾ ਹੈ।

ਸਾਡੇ ਲਈ ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ, ਉਸ ਕਾਰਜਕਾਲ ਵਿੱਚ, ਅਸੀਂ ਸਭ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਦੇਸ਼ ਦੁਨੀਆ ਦੀ 6ਵੇਂ ਨੰਬਰ ਦੀ ਅਰਥ ਵਿਵਸਥਾ ਬਣਿਆ ਹੈ। ਇਸ ਕਾਰਜਕਾਲ ਦਾ ਵੀ ਇਹ ਗੌਰਵ ਦਾ ਕੰਮ ਹੈ ਅਤੇ ਇਸ ਦੇ ਅਸੀਂ ਸਾਰੇ ਭਾਗੀਦਾਰੀ ਹਾਂ। ਨੀਤੀ ਨਿਧਾਰਣ ਇੱਥੋਂ ਹੀ ਹੋਇਆ ਹੈ ਅਤੇ five trillion dolor ਦੀ economy ਬਣਾਉਣ ਦੀ ਦਿਸ਼ਾ ਵਿੱਚ, ਅਸੀਂ ਉਸ ਦਰਵਾਜ਼ੇ ‘ਤੇ ਦਸਤਕ ਦੇਣ ਦੀ ਤਿਆਰੀ ਵਿੱਚ ਹੈ, ਇੰਨੀ ਤੇਜ਼ੀ ਨਾਲ ਵਧ ਰਹੇ ਹਾਂ। ਇਸ ਦੇ ਲਈ ਵੀ ਇਸ ਸਦਨ ਦੀਆਂ ਗਤੀਵਿਧੀਆਂ ਦਾ ਆਪਣਾ ਬਹੁਤ ਵੱਡਾ ਰੋਲ ਹੈ। 

ਅੱਜ ਭਾਰਤ ਦਾ ਆਪਣਾ ਆਤਮਵਿਸ਼ਵਾਸ ਬਹੁਤ ਵਧਿਆ ਹੋਇਆ ਹੈ ਅਤੇ ਅੱਗੇ ਵਧਣ ਦੀ ਵੱਡੀ ਤਾਕਤ ਹੰਦੀ ਹੈ ਆਤਮਵਿਸ਼ਵਾਸ, ਜਿੱਤਣ ਦੀ ਤਾਕਤ ਹੁੰਦੀ ਹੈ ਆਤਮਵਿਸ਼ਵਾਸ, ਸੰਕਟਾਂ ਨਾਲ ਜੁਝਣ ਦੀ ਸਮਰੱਥਾ ਹੁੰਦੀ ਹੈ ਆਤਮਵਿਸ਼ਵਾਸ; ਅੱਜ ਦੇਸ਼ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਇਸ ਸਦਨ ਨੇ ਜਿਸ ਸਮੂਹਿਕਤਾ ਨਾਲ, ਜਿਸ ਗਤੀ ਨਾਲ ਇਨ੍ਹਾਂ ਨਿਰਣਾਇਕ ਪ੍ਰਕਿਰਿਆਵਾਂ ਨੂੰ ਅੱਗੇ ਵਧਾਇਆ ਹੈ, ਇਸ ਵਿਸ਼ਵਾਸ ਨੂੰ ਪੈਦਾ ਕਰਨ ਵਿੱਚ ਇਸ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ।

ਅੱਜ ਵਿਸ਼ਵ ਦੀਆਂ ਸਾਰੀਆਂ ਪ੍ਰਤਿਸ਼ਠਿਤ ਸੰਸਥਾਵਾਂ, ਵਿਸ਼ਵ ਦੀਆਂ ਉੱਘੀਆਂ ਸੰਸਥਾਵਾਂ ਭਾਰਤ ਦੇ ਉੱਜਵਲ ਭਵਿੱਖ ਦੇ ਸਬੰਧ ਵਿੱਚ ਬਿਨਾ ਹਿਚਕਿਚਾਹਟ, ਇੱਕ ਸਵਰ ਨਾਲ ਉੱਜਵਲ ਭਵਿੱਖ ਦੇ ਸਬੰਧ ਵਿੱਚ ਆਪਣੀਆਂ ਸੰਭਾਵਨਾਵਾਂ ਦੱਸਦੇ ਰਹਿੰਦੇ ਹਨ। ਅਤੇ ਇਹ ਦੇਸ਼ ਦੇ ਲਈ ਸੁਭਾਵਿਕ ਰੂਪ ਨਾਲ ਇਹੀ ਕਾਲਖੰਡ ਰਿਹਾ ਹੈ ਕਿ ਭਾਰਤ digital world ਵਿੱਚ ਆਪਣੀ ਜਗ੍ਹਾ ਬਣਾ ਚੁੱਕਾ ਹੈ, ਅਨੇਕ ਉਪਲੱਬਧੀਆਂ ਪ੍ਰਾਪਤ ਕੀਤੀਆਂ ਹਨ।

ਊਰਜਾ ਦੇ ਖੇਤਰ ਵਿੱਚ, ਊਰਜਾ ਬੱਚਤ ਦੇ ਖੇਤਰ ਵਿੱਚ ਭਾਰਤ ਨੇ, ਦੁਨੀਆ global warming ਦੀ ਚਰਚਾ ਕਰ ਰਹੀ ਹੈ, ਉਸ global warming ਦੇ ਜ਼ਮਾਨੇ ਵਿੱਚ ਇਹ ਦੇਸ਼ ਹੈ ਜਿਸ ਨੇ international solar alliance ਨੂੰ lead ਕੀਤਾ ਅਤੇ ਜਿਸ ਤਰ੍ਹਾਂ ਨਾਲ ਅੱਜ ਵਿਸ਼ਵ ਵਿੱਚ petroleum product ਵਾਲੇ ਦੇਸ਼ਾਂ ਦੇ ਗਠਬੰਧਨ ਦੀ ਤਾਕਤ ਬਣੀ ਹੈ, ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਭਾਰਤ ਦਾ ਇਸ ਨਿਰਣੇ ਦਾ ਅਸਰ ਆਉਣ ਵਾਲੇ ਦਹਾਕਿਆਂ ਵਿੱਚ ਨਜ਼ਰ ਆਵੇਗਾ। ਓਨੀ ਹੀ ਤਾਕਤ ਨਾਲ international solar alliance ਇੱਕ global warming ਦੇ ਖ਼ਿਲਾਫ਼ ਲੜਾਈ, ਵਾਤਾਵਰਣ ਸੁਰੱਖਿਆ ਦੀ ਚਿੰਤਾ; ਲੇਕਿਨ ਦੁਨੀਆ ਨੂੰ ਇੱਕ alternate ਜੀਵਨ ਦੇਣ ਦੀ ਵਿਵਸਥਾ, ਇਹੀ ਕਰਨ ਵਿੱਚ ਮੈਂ ਮੰਨਦਾ ਹਾਂ ਕਿ ਇਹ ਕਾਰਜਕਾਲ ਆਪਣੀ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ।

Space ਦੀ ਦੁਨੀਆ ਵਿੱਚ ਭਾਰਤ ਨੇ ਆਪਣਾ ਸਥਾਨ ਬਣਾਇਆ ਹੈ।  ਲੇਕਿਨ ਅਧਿਕਤਮ satellite launch ਕਰਨ ਦਾ ਕੰਮ ਇਸ ਕਾਰਜਕਾਲ ਵਿੱਚ ਦੁਨੀਆ ਲਈ ਭਾਰਤ  ਇੱਕ ਸਾਡੀ ਤਾਕਤ ਤਾਂ ਬਣਿਆਇੱਕ launching pad  ਦੇ ਰੂਪ ਵਿੱਚ ਅੱਜ ਵਿਸ਼ਵ ਲਈ ਭਾਰਤ ਇੱਕ destination ਬਣਿਆ ਹੈ ।  ਉਹ economic activity ਦਾ ਵੀ ਇੱਕ ਸੈਂਟਰ ਬਣਦਾ ਚਲਾ ਜਾ ਰਿਹਾ ਹੈ ।  Make in India ਦੀ ਦਿਸ਼ਾ ਵਿੱਚ,  manufacturing  ਦੇ ਖੇਤਰ ਵਿੱਚ ਭਾਰਤ ਅੱਜ ਆਤਮਨਿਰਭਰਤਾ ਨਾਲ ਅੱਗੇ ਵਧਣ ਦੀ ਦਿਸ਼ਾ ਵਿੱਚ ਤੇਜ਼ ਕਦਮ  ਉਠਾ ਰਿਹਾ ਹੈ

ਗਲੋਬਲ ਮਾਹੌਲ ਵਿੱਚ ਅੱਜ ਭਾਰਤ ਨੂੰ ਗੰਭੀਰਤਾ ਨਾਲ ਸੁਣਿਆ ਜਾਂਦਾ ਹੈਅਤੇ ਮੈਂਕਦੇ-ਕਦੇ ਮੈਂ ਕਹਿੰਦਾ ਹਾਂਲੋਕਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਭਾਈ ਮੋਦੀ ਹਨ ਜਾਂ ਸੁਸ਼ਮਾ ਜੀ ਹਨ ਇਨ੍ਹਾਂ ਦੇ ਕਾਰਜਕਾਲ ਵਿੱਚ ਦੁਨੀਆ ਵਿੱਚ ਸਾਡੀ ਇੱਜ਼ਤ ਬਹੁਤ ਵਧ ਗਈ ਹੈਦੁਨੀਆ ਵਿੱਚ ਵਾਹ- ਵਾਹੀ ਹੋ ਰਹੀ ਹੈ ਉਹ ਕਹਿੰਦੇ ਹੋਣਗੇ ਲੋਕਲੇਕਿਨ reality ਜੋ ਹੈ ਉਹ ਹੋਰ ਹੈਜਿਸ reality ਦਾ ਮੂਲ ਕਾਰਨ ਹੈ ਪੂਰਨ ਬਹੁਮਤ ਵਾਲੀ ਸਰਕਾਰਦੁਨੀਆ ਪੂਰਨ ਬਹੁਮਤ ਵਾਲੀ ਸਰਕਾਰ ਨੂੰ recognized ਕਰਦੀ ਹੈ

30 ਸਾਲ ਦੌਰਾਨ ਸਾਡਾ ਕਾਲਖੰਡ ਗਲੋਬਲ ਪਰਿਵੇਸ਼ ਵਿੱਚਇਸ ਕਮੀ ਦੇ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ।  30 ਸਾਲ ਦੇ ਬਾਅਦ,  2014 ਵਿੱਚ , ਕਿਉਂਕਿ ਜਦੋਂ ਉਸ ਦੇਸ਼ ਦਾ ਨੇਤਾ ਜਿਸਦੇ ਕੋਲ ਪੂਰਨ ਬਹੁਮਤ ਹੁੰਦਾ ਹੈ ਉਹ ਜਦੋਂ ਦੁਨੀਆ ਦੇ ਕਿਸੇ ਵੀ ਨੇਤਾ ਨਾਲ ਮਿਲਦਾ ਹੈ ਤਾਂ ਉਸ ਨੂੰ ਪਤਾ ਹੈ ਕਿ ਇਸਦੇ ਕੋਲ mandate ਹੈ ਅਤੇ ਉਸਦੀ ਆਪਣੀ ਇੱਕ ਤਾਕਤ ਹੈ ।  ਇਸ ਵਾਰੀ ਮੈਂ ਪੰਜ ਸਾਲ ਅਨੁਭਵ ਕੀਤਾ ਹੈ ਕਿ ਵਿਸ਼ਵ ਵਿੱਚ ਦੇਸ਼ ਦੀ ਇੱਕ ਸਥਾਨ ਬਣਿਆ ਹੈ ਅਤੇ ਉਸਦਾ ਪੂਰਾ- ਪੂਰਾ ਜਸ਼ ਮੋਦੀ ਨੂੰ ਜਾਂਦਾ ਹੈਹੀ ਸੁਸ਼ਮਾ ਜੀ ਨੂੰ ਜਾਂਦਾ ਹੈਸਵਾ ਸੌ ਕਰੋੜ ਦੇਸ਼ਵਾਸੀਆਂ  ਦੇ 2014  ਦੇ ਉਸ ਫ਼ੈਸਲਾ ਨੂੰ ਜਾਂਦਾ ਹੈ

ਉਸੇ ਪ੍ਰਕਾਰ ਨਾਲ ਇਸ ਕਾਰਜਕਾਲ ਦੌਰਾਨ  ਵਿਦੇਸ਼ਾਂ ਵਿੱਚ, ਅਨੇਕ ਸੰਸਥਾਵਾਂ ਵਿੱਚ ਭਾਰਤ ਨੂੰ ਸਥਾਨ‍ ਮਿਲਿਆ, ਵਿਦੇਸ਼ਾਂ ਵਿੱਚ ਸੁਣਿਆ ਗਿਆ। ਹੁਣ ਅਸੀਂ ਦੇਖੋ ਬੰਗਲਾ ਦੇਸ਼- ਇਸ ਸਦਨ ਵਿੱਚ ਸਰਬਸੰਮਤੀ ਨਾਲ land dispute  ਦਾ solution ਕੀਤਾਇਹ ਬਹੁਤ ਵੱਡਾ ਕੰਮ ਕੀਤਾ ਹੈ ।  ਭਾਰਤ ਵਿਭਾਜਨ ਨਾਲ ਵਿਵਾਦਗ੍ਰਸਤ ਬੰਗਲਾ ਦੇਸ਼ ਬਣਨ ਤੋਂ ਬਾਅਦ ਸੰਕਟ ਵਿੱਚ ਚਲਾ ਗਿਆ, ਲੇਕਿਨ ਉਸ ਦਾ ਸਮਾਧਾਨ ਵੀ ਇਸ ਸਦਨ ਨੇ ਕੀਤਾ ।  ਅਤੇ ਮੈਂ ਸਮਝਦਾ ਹਾਂ ਕਿ ਸਾਡੀ ਆਪਣੀ ਇੱਕ ਵਿਸ਼ੇਸ਼ਤਾ ਰਹੀ ਹੈ ਕਿ ਅਸੀਂ ਮਿਲਜੁਲ ਕੇ ਇਸ ਕੰਮ ਨੂੰ ਕੀਤਾ ਅਤੇ ਦੁਨੀਆ ਨੂੰ , ਸਰਬ-ਸੰਮਤੀ ਦਾ ਸੁਨੇਹਾ ਦੁਨੀਆ ਨੂੰ ਬਹੁਤ ਵੱਡੀ ਤਾਕਤ ਦੇਣ ਵਾਲਾ ਸੁਨੇਹਾ ਗਿਆ ਹੈਅਤੇ ਮੈਂ ਇਸਦੇ ਲਈ ਸਦਨ ਦਾ ਵਿਸ਼ੇਸ਼ ਰੂਪ ਨਾਲ ਅੱਜ ਦਿਲ ਤੋਂ ਆਭਾਰ ਪ੍ਰਗਟ ਕਰਨਾ ਚਾਹੁੰਦਾ ਹਾਂਸਾਰੇ ਦਲਾਂ ਦਾ ਆਭਾਰ ਪ੍ਰਗਟ ਕਰਨਾ ਚਾਹੁੰਦਾ ਹਾਂ

ਉਸੇ ਤਰ੍ਹਾਂ ਸਾਡੀ ਵਿਦੇਸ਼ ਨੀਤੀ ਦਾ ਇੱਕ ਨਵਾਂ ਪਹਿਲੂ ਉੱਭਰ ਕੇ ਆਇਆ ਹੈ ।  ਦੁਨੀਆ ਵਿੱਚ human rights ,  human values ਜਾਣੇ – ਅਣਜਾਣੇ ਵਿੱਚ ਜਿਵੇਂ ਕਿਸੇ ਦੁਨੀਆ ਦੇ ਕਿਸੇ ਇੱਕ ਹਿੱਸੇ ਦਾ ਅਧਿਕਾਰ ਰਿਹਾ ਹੈ ਬਾਕੀ ਲੋਕਾਂ ਨੂੰ ਤਾਂ ਕੁਝ ਇਸ ਤੋਂ ਲੈਣਾ – ਦੇਣਾ ਹੀ ਨਹੀਂ ਹੈ ਅਤੇ ਸਾਡੇ ‘ਤੇ ਤਾਂ ਜਿਵੇਂ ਮਨੁੱਖੀ ਅਧਿਕਾਰ ਵਿਰੋਧੀ ਅਤੇ ਇਸ ਪ੍ਰਕਾਰ ਦੀ ਸਾਡੀ ਛਵੀ ਬਣ ਗਈ ਜਦੋਂ ਕਿ ਮਨੁੱਖਤਾ ਅਤੇ ਵਸੁਧੈਵ ਕੁਟੁੰਬਕਮ वसुधैव कुटुम्‍बकम ਦੀ ਗੱਲ ਕਰਨ ਵਾਲਾ ਇਹੀ ਦੇਸ਼ ਲੇਕਿਨ ਨਾ ਜਾਣੇ ਕਿਉਂ ਅਜਿਹੀ ਛਵੀ ਬਣ ਗਈ ।  ਲੇਕਿਨ ਪਿਛਲੇ ਪੰਜ ਸਾਲ ਵਿੱਚ ਅਸੀਂ ਦੇਖਾਂਗੇ –  ਨੇਪਾਲ ਵਿੱਚ ਭੂਚਾਲ ਆਇਆ ਹੋਵੇ ਮਾਲਦੀਵ ਵਿੱਚ ਪਾਣੀ ਦਾ ਸੰਕਟ ਹੋਇਆ ਹੋਵੇਫਿਜੀ ਦੇ ਅੰਦਰ ਸਾਈਕਲੋਨ ਦੀ ਮੁਸੀਬਤ ਆਈ ਹੋਵੇ ਸ਼੍ਰੀਲੰਕਾ ਵਿੱਚ ਅਚਾਨਕ ਸਾਈਕਲੋਨ ਦੀ ਮੁਸੀਬਤ ਆਈ ਹੋਵੇ ਬੰਗਲਾਦੇਸ਼  ਦੇ ਅੰਦਰ ਮਯਾਂਮਾਰ  ਦੇ ਲੋਕਾਂ ਕਾਰਨ ਆਈ ਹੋਈ ਆਪਦਾ ਮੁਸੀਬਤ ਝੇਲਦੇ ਰਹਿੰਦੇ ਹਨ ਸਾਡੇ ਲੋਕ ਵਿਦੇਸ਼ਾਂ ਵਿੱਚ ਫਸੇ ਸਨ ਯਮਨ ਵਿੱਚ ਉਨ੍ਹਾਂ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਵਾਪਸ ਲਿਆਉਣ ਦਾ ਕੰਮ ਹੋਵੇ ਨੇਪਾਲ ਵਿੱਚ 80 ਲੋਕਾਂ ਨੂੰ ਕੱਢ ਕੇ ਇੱਥੇ ਸੁਰੱਖਿਅਤ ਭੇਜਿਆ ।

ਮਨੁੱਖਤਾ ਦੇ ਕੰਮ ਵਿੱਚ ਭਾਰਤ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ  ਯੋਗ ਪੂਰੇ ਵਿਸ਼ਵ ਵਿੱਚ ਇੱਕ ਗੌਰਵ ਦਾ ਵਿਸ਼ਾ ਬਣ ਗਿਆ ਹੈ। ਵਿਸ਼ਵ ਵਿੱਚ ਯੂਐੱਨ ਵਿੱਚ ਹੁਣ ਤੱਕ ਜਿੰਨੇ resolution ਪਾਸ ਹੋਏ ਹਨਸਭ ਤੋਂ  ਤੇਜ਼ ਰਫ਼ਤਾ ਨਾਲ ਸਭ ਤੋਂ ਜ਼ਿਆਦਾ ਸਮਰਥਨ ਨਾਲ ਅਗਰ ਕੋਈ resolution  ਪਾਸ ਹੋਇਆ ਹੈ ਤਾਂ ਯੋਗ ਦੇ ਸੰਬੰਧ ਵਿੱਚਯੂਐੱਨ  ਦੇ ਅੰਦਰ ਬਾਬਾ ਸਾਹਿਬ ਅੰਬੇਡਕਰ ਦੀ ਜਨਮ ਜਯੰਤੀਮਹਾਤਮਾਂ ਗਾਂਧੀ ਦੀ ਜਨਮ ਜਯੰਤੀ ਮਨਾਈ ਜਾ ਰਹੀ ਹੈਵਿਸ਼ਵ  ਦੇ ਸਾਰੇ ਦੇਸ਼ਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਸਵਾ ਸੌ ਸਾਲ ਮਨਾਏ ਗਏ ਮਹਾਤਮਾ ਗਾਂਧੀ ਜੀ ਦੀ ਜਯੰਤੀ ਮਨਾਈ ਗਈ ਅਤੇ ਗਾਂਧੀ ਦੀ 150, ਕੋਈ ਕਲਪਨਾ ਨਹੀਂ ਕਰ ਸਕਦਾ ਹੈ ਕਿ ਵੈਸ਼ਣਵ ਜਨ ਨੂੰ ਤੇਨੇ ਕੋ ਕਹਿਏवैष्‍णव जन को तेने रे कहिए, ਜੋ ਸਾਡੇ ਲੋਕਾਂ ਦੀਆਂ ਰਗਾਂ ਵਿੱਚ ਹੈ ਅੱਜ ਗਾਂਧੀ ਜੀ ਦੀ 150ਵੀਂ ਜਯੰਤੀ  ਦੇ ਸਬੰਧ ਨਿਮਤਿਤ ਦੁਨੀਆ ਦੇ 150 ਦੇਸ਼ਾਂ  ਦੇ ਪ੍ਰਸਿੱਧ ਗਾਇਕਾਂ ਨੇ ਵੈਸ਼ਣਵ ਜਨ ਨੂੰ ਉਸਦੇ ਰੂਪ ਵਿੱਚ ਗਾ ਕੇ ਮਹਾਤਮਾ ਗਾਂਧੀ ਨੂੰ ਬਹੁਤ ਵੱਡੀ ਸ਼ਰਧਾਂਜਲੀ ਦਿੱਤੀ ਹੈ।  ਯਾਨੀ ਵਿਸ਼ਵ ਵਿੱਚ ਇੱਕ soft power ਨੂੰ ਕਿਵੇਂ ਲਿਆਂਦਾ ਜਾ ਸਕਦਾ ਹੈ ਉਸਦਾ ਇੱਕ ਉਦਾਹਰਣ ਅਸੀਂ ਅੱਜ ਅਨੁਭਵ ਕਰ ਰਹੇ ਹਾਂ ।

26 ਜਨਵਰੀ ਨੂੰ ਅਸੀਂ ਦੇਖਿਆ ਹੋਵੇਗਾ –  ਮਹਾਤਮਾ ਗਾਂਧੀ ਨੂੰ ਸੈਂਟਰ ਵਿੱਚ ਰੱਖਦਿਆਂ 26 ਜਨਵਰੀ ਦੀਆਂ ਝਾਕੀਆਂ ਸਭ ਰਾਜਾਂ ਨੇ ਕਿਸ ਪ੍ਰਕਾਰ ਨਾਲ ਗਾਂਧੀ ਨੂੰ ਅਨੋਖੇ ਰੂਪ ਵਿੱਚ ਪ੍ਰਸਤੁਤ ਕੀਤਾ ।  ਯਾਨੀ 150ਵੀਂ ਜਨਮ ਜਯੰਤੀ ਅਤੇ ਮਹਾਤਮਾ ਗਾਂਧੀ ਨੂੰ ਯਾਦ ਕਰਨਾਅਸੀਂ ਇਸ ਸਦਨ ਵਿੱਚ ਇਸ ਕਾਰਜਕਾਲ ਵਿੱਚ ਸੰਵਿਧਾਨ ਦਿਵਸ ਮਨਾਇਆ ਅਸੀਂ ਇਸ ਸਦਨ ਕਾਰਜਕਾਲ ਵਿੱਚ ਬਾਬਾ ਸਾਹਿਬ ਦੀ 150ਵੀਂ ਜਯੰਤੀ ਦੇ ਸਬੰਧ ਵਿਸ਼ੇਸ਼ ਚਰਚਾ ਕੀਤੀ ਅਸੀਂ ਹੀ ਇਸ ਸਦਨ ਦੇ ਵਿੱਚ ਇਸ ਕਾਰਜਕਾਲ ਵਿੱਚ ਯੂਐੱਨ ਦੇ sustainable development goal ਲਈ ਸਮਾਂ ਦਿੱਤਾ ਅਤੇ ਸਭ ਨੇ ਮਿਲ ਕੇ sustainable development goal  ਦੇ ਮੌਕੇ ‘ਤੇ ਵਿੱਚ ਚਰਚਾ ਕੀਤੀ ਇਹ ਆਪਣੇ – ਆਪ ਵਿੱਚਨਵੀਂਆਂ ਇਹ ਪ੍ਰਥਾਵਾਂ ਇਸ ਕਾਰਜਕਾਲ ,ਦੇ ਇਸੇ ਸਦਨ ਦੇ ਤੁਹਾਡੀ ਅਗਵਾਈ ਵਿੱਚ ਸੰਭਵ ਹੋਇਆ ਹੈ ਅਤੇ ਇਸ ਲਈ ਸਦਨ  ਦੇ ਸਾਰੇ ਮੈਂਬਰ ਤੁਹਾਡੀ ਅਗਵਾਈ  ਦਾ ਅਭਿਨੰਦਨ ਕਰਦੇ ਹਨ ਤੁਹਾਡਾ ਆਭਾਰ ਪ੍ਰਗਟ ਕਰਦੇ ਹਨ

ਕਰੀਬ 219 ਬਿਲ introduce ਹੋਏ ਅਤੇ 203 ਬਿਲ ਪਾਸ ਹੋਏ ।  ਅਤੇ ਇਸ ਸਦਨ ਵਿੱਚ ਜੋ ਅੱਜ ਸਾਂਸਦ ਹਨ –  16ਵੀਂ ਲੋਕਸਭਾ  ਦੇ ਸਬੰਧ ਵਿੱਚ , ਆਪਣੇ ਜੀਵਨ ਦੇ ਸਬੰਧ ਵਿੱਚ ਜਦੋਂ ਵੀ ਕਿਸੇ ਨੂੰ ਦੱਸਾਂਗੇ ; ਚੋਣ  ਦੇ ਮੈਦਾਨ ਵਿੱਚ ਜਾਵਾਂਗੇ ਤਦ ਵੀ ਦੱਸਾਂਗੇ ਅਤੇ ਚੋਣ ਦੇ ਬਾਅਦ ਵੀ ਜਦੋਂ ਮੌਕਾ ਮਿਲੇਗਾ, ਕੁਝ ਲਿਖਣ ਦੀ ਆਦਤ ਹੋਵੇਗੀ ਤਾਂ ਜੀਵਨ ਲਿਖੇਗਾ ਤਾਂ ਜ਼ਰੂਰ ਲਿਖੇਗਾ ਕਿ ਉਹ ਉਸ ਕਾਰਜਕਾਲ ਦੇ ਮੈਂਬਰ ਸਨ , ਜਿਸ ਕਾਰਜਕਾਲ ਵਿੱਚ ਉਨ੍ਹਾਂ ਨੇ ਕਾਲਾ ਧਨ ਅਤੇ ਭ੍ਰਿਸ਼ਟਾਚਾਰ  ਦੇ ਖਿਲਾਫ ਕਠੋਰ ਕਾਨੂੰਨ ਬਣਾਉਣ ਦਾ ਕੰਮ ਕੀਤਾ ਸੀ ।  ਇਸ ਦੇਸ਼ ਵਿੱਚ ਅਜਿਹੇ ਕਾਨੂੰਨਜੋ ਪਹਿਲਾਂ ਕਦੇ ਨਹੀਂ ਬਣ ਸਕਦੇ ਸਨ, ਉਹ ਇਸ ਸਦਨ ਨੇ ਬਣਾਏ ਅਤੇ ਇਸ ਦਾ ਬਹੁਤ ਵੱਡਾ ਵਿਦੇਸ਼ ਵਿੱਚ ਜਮ੍ਹਾ ਹੋਏ ਕਾਲੇ ਧਨ ਦੇ ਖਿਲਾਫ ਬਹੁਤ ਵੱਡਾ ਕਾਨੂੰਨ ਬਣਾਉਣ ਦਾ ਕੰਮ ਇੱਥੇ ਹੋਇਆ।  ਦਿਵਾਲੀਆ ਕੰਪਨੀਆਂ ਨਾਲ ਜੁੜਿਆ ਹੋਇਆ IBC ਦਾ ਕਾਨੂੰਨ ਇਸ ਸਦਨ ਨੇ ਬਣਾਇਆ ।  ਬੇਨਾਮੀ ਜਾਇਦਾਦ ਦੇ ਸਬੰਧ ਵਿੱਚ ਕਾਨੂੰਨ ਇਸ ਸਦਨ ਨੇ ਬਣਾਇਆਆਰਥਕ ਅਪਰਾਧ ਕਰਨ ਵਾਲੇ ਭਗੌੜਿਆਂ  ਦੇ ਵਿਰੁੱਧ ਕਾਨੂੰਨ ਇਸ ਸਦਨ ਨੇ ਬਣਾਇਆ

ਮੈਂ ਸਮਝਦਾ ਹਾਂ ਕਿ ਇਨ੍ਹਾਂ ਪੰਜ ਸਾਲ ਵਿੱਚ ਇਸ ਸਦਨ ਦੇ ਕਾਰਜਕਾਲ ਵਿੱਚ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਲੜਨ ਲਈ ਜੋ ਕਾਨੂੰਨੀ ਵਿਵਸਥਾ ਚਾਹੀਦੀ ਹੈ , ਜੋ ਕਾਨੂੰਨੀ ਹੱਕ ਚਾਹੀਦਾ ਹੈ , ਅੰਤਰਰਾਸ਼ਟਰੀ ਜਗਤ ਵਿੱਚ ਸਾਡੇ ਕਾਨੂੰਨ ਦੀ ਇੱਕ ਤਾਕਤ ਹੋਣੀ ਚਾਹੀਦੀ ਹੈ ।  ਇਸਦੇ ਲਈ ਜੋ ਕੁਝ ਵੀ ਕਰਨਾ ਚਾਹੀਦਾ ਹੈ ,ਉਸ ਨੂੰ ਵਧੀਆ ਪੁਰਸ਼ਾਰਥ ਨਾਲ ਇਸ ਸਦਨ ਵਿੱਚ ਪਾਸ ਕਰਕੇ ਦੇਸ਼ ਦੀ ਆਉਣ ਵਾਲੀ ਸ਼ਤਾਬਦੀ ਦੀ ਸੇਵਾ ਕੀਤੀ ਹੈ ।  ਅਤੇ ਇਸ ਲਈ ਇਸ ਸਦਨ ਨੂੰ, ਤੁਹਾਡੀ ਅਗਵਾਈ  ਨੂੰ ਅਨੇਕ – ਅਨੇਕ ਅਭਿਨੰਦਨ –  ਨਾ ਸਿਰਫ਼ ਇਸ ਪਲ, ਆਉਣ ਵਾਲੀਆਂ ਪੀੜ੍ਹੀਆਂ ਵੀ ਦੇਣਗੀਆਂ, ਅਜਿਹਾ ਮੇਰਾ ਵਿਸ਼ਵਾਸ ਹੈ ।  ਇਹੀ ਸਦਨ , ਜਿਸ ਨੇ ਜੀਐੱਸਟੀ ਦਾ ਬਿਲ ਪਾਸ ਕੀਤਾ ਅਤੇ ਰਾਤ ਨੂੰ 12 ਵਜੇ ਸੰਯੁਕਤਾ ਸੈਸ਼ਨ ਬੁਲਾਇਆ ਅਤੇ ਕ੍ਰੇਡਿਟ ਲੈਣ ਦੀ ਕੋਸ਼ਿਸ਼ ਕੀਤੇ ਬਿਨਾਂ ਸਬਕਾ ਫਾਇਨੇਂਸ ਮਿਨਿਸਟਰ ਅਤੇ ਉਸ ਸਮੇਂ ਦੇ ਰਾਸ਼ਟਰਪਤੀ, ਉਨ੍ਹਾਂ  ਦੇ  ਹੱਥਾਂ ਨਾਲ ਹੀ ਜੀਐੱਸਟੀ ਕਰਕੇਤਾਕਿ ਸਾਰਿਆ ਨੂੰ ਇਸਦਾ ਹੱਕ ਮਿਲੇ ; ਸਬਕਾ ਸਾਥ-ਸਬਕਾ ਵਿਕਾਸ ਉਸ ਵਿੱਚ ਵੀ ਚਲੇ ਇਸ ਦਾ ਇੱਕ ਪ੍ਰਮਾਣਿਤ  ਯਤਨ ਕੀਤਾ ਗਿਆ

ਉਸੇ ਪ੍ਰਕਾਰ ਇਹ ਸਹੀ ਸਦਨ ਹੈ ਜਿਸ ਨੇ ਆਧਾਰ ਬਿਲ ਨੂੰ ਇੱਕ ਬਹੁਤ ਵੱਡੀ ਕਾਨੂੰਨੀ ਤਾਕਤ ਦਿੱਤੀ। ਆਧਾਰ ਦੁਨੀਆ ਲਈ ਅਜੂਬਾ ਹੈ। ਦੁਨੀਆਂ ਨੂੰ ਇਹ ਦਿਖਾਇਆ ਕਿ ਇਸ ਦੇਸ਼ ਨੇ ਇੰਨ੍ਹੇ ਵੱਡਾ ਕੰਮ ਕੀਤਾ ਹੈ, ਵਿਸ਼ਵ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਜਕਾਰ ਵਿੱਚ ਸਦਨ ਨੇ ਇਸ ਕੰਮ ਨੂੰ ਕਰਕੇ ਵਿਸ਼ਵ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ।

ਦੇਸ਼ ਆਜ਼ਾਦ ਹੋਇਆ, ਲੇਕਿਨ ਪਤਾ ਨਹੀਂ ਉਹ ਕਿਹੜੀ ਸਾਡੀ ਮਾਨਸਿਕਤਾ ਸੀ ਕਿ ਅਸੀਂ ਸ਼ਤਰੂ ਅਸਾਮਿਆਂ ‘ਤੇ ਫ਼ੈਸਲਾ ਨਹੀਂ ਕਰ ਪਾਉਂਦੇ ਸੀ ਬਹੁਤ ਕਠੋਰਤਾਪੂਰਵਕ ਸ਼ਤਰੂ ਅਸਾਸੇ ਬਿਲ ਪਾਸ ਕਰਕੇ ਭਾਰਤ  ਦੇ 1947  ਦੇ ਉਨ੍ਹਾਂ ਜਖ਼ਮਾਂ ਦੇ ਖਿਲਾਫ ਜੋ ਕੁਝ ਵੀ ਚਲ ਰਿਹਾ ਸੀ, ਉਸ ‘ਤੇ ਕੰਮ ਕਰਨ ਦਾ ਕੰਮ ਕੀਤਾ

ਇਸ ਸਦਨ ਵਿੱਚ ਸਮਾਜਕ ਨਿਆਂ ਦੀ ਦਿਸ਼ਾ ਵਿੱਚ ਵੀ ਬਹੁਤ ਹੀ ਲੰਬੇ ਅਰਸੇ ਤੱਕ ਸਮਾਜ ਨੂੰ ਪ੍ਰਭਾਵ ਪੈਦਾ ਕਰੇਗਾ –  ਉੱਚ ਵਰਗ ਕਹੇ ਜਾਣ ਵਾਲੇ ਲੋਕਾਂ ਲਈ ਯਾਨੀ ਗ਼ਰੀਬ ਲੋਕਾਂ ਲਈ ਰਾਖਵਾਂਕਰਨ ਦੀ ਵਿਵਸਥਾ ਬਿਨਾਂ ਕੋਈ ਕੁੜੱਤਣਇਸ ਦੀ ਸਭ ਤੋਂ ਵੱਡੀ ਤਾਕਤ ਇਹੀ ਹੈ ਬਿਨਾ ਕੋਈ ਉਲਝਨ ਕਿਸੇ ਦੇ ਮਨ ਵਿੱਚ ਸੰਦੇਹ ਨਹੀਂ ਰੱਖਦੇ ਹੋਏ ਸਮਾਜ ਦੇ ਦੱਬੇ – ਕੁਚਲੇ ਇੱਕ ਵਰਗ ਨੂੰ ਉਨ੍ਹਾਂ ਦੀਆਂ ਗੱਲਾਂ ਨੂੰ ਵਜ਼ਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿੰਦਿਆਂ ਕਾਨੂੰਨ ਪਾਸ ਕੀਤਾ ।  ਦੋਹਾਂ ਸਦਨ  ਦੇ ਸਾਰੇ ਦਲਾਂ  ਦੇ ਸਾਰੇ ਸਾਂਸਦ ਇਸ ਲਈ ਸਾਧੁਵਾਦ  ਦੇ ਪਾਤਰ ਹਨ ।  ਅਤੇ ਇਸ ਲਈ ਮੈਂ ਸਮਝਦਾ ਹਾਂ ਇਹ ਬਹੁਤ ਵੱਡਾ ਕੰਮ ਇਹ 10 %ਰਾਖਵਾਂਕਰਨ ਦਾ ਹੋਇਆ ਹੈ ।

ਓਸੇ ਪ੍ਰਕਾਰ ਨਾਲ ਓਬੀਸੀ ਲਈ ਕਮਿਸ਼ਨ ਬਣਾਉਣ ਵਾਲਾ ਵਿਸ਼ਾ ਹੋਵੇ ,ਜਾਂ ਐੱਸਸੀ , ਐੱਸਟੀ ਐਕਟ ਦੀ ਜੋ ਸੁਪ੍ਰੀਮ ਕੋਰਟ ਦੇ ਬਾਅਦ ਜੋ misunderstanding ਹੋਈ , ਉਹ ਨੂੰ ਠੀਕ ਕਰਨ ਦਾ ਕੰਮ ਹੋਵੇ ।  Maternity benefit ਵੀ, ਵਿਸ਼ਵ ਦੇ ਖੁਸ਼ਹਾਲ ਦੇਸ਼ ਵੀ ਇਸ ਗੱਲ ਨੂੰ ਸੁਣਕੇ  ਹੈਰਾਨ ਹੁੰਦਾ ਹੈ ਕਿ ਭਾਰਤ ਵਿੱਚ 12 ਹਫ਼ਤਿਆਂ ਤੋਂ ਲੈ ਕੇ maternity leave 26 ਹਫ਼ਤੇ ਕਰ ਦਿੱਤੀ ਹੈ ।  ਇਸ ਗੱਲ ਨੂੰ ਅੱਜ ਵਿਸ਼ਵ , ਭਾਰਤ ਨੂੰ ਇੱਕ ਅੱਗੇ ਦੀ ਸੋਚ ਵਾਲੇ ਦੇਸ਼  ਦੇ ਰੂਪ ਵਿੱਚ ਦੇਖ ਰਿਹਾ ਹੈ ਇਹ ਕੰਮ ਇਸ ਸਦਨ ਨੇ ਕੀਤਾ ਹੈ

ਸਦਨ ਕਾਨੂੰਨ ਬਣਾਉਂਦਾ ਹੈ ਲੇਕਿਨ ਇਸ ਗੱਲ ਲਈ ਵੀ ਇਹ ਕਾਰਜਕਾਲ ਦੇਸ਼ ਅਤੇ ਦੁਨੀਆ ਯਾਦ ਰੱਖੇਗੀਕਿ ਜੋ ਕਾਨੂੰਨ ਬਣਾਉਣ ਵਾਲਾ ਇਹ ਵਰਗ ਉਨ੍ਹਾਂ ਨੇ ਕਾਨੂੰਨ ਖਤਮ ਕਰਨ ਦਾ ਵੀ ਕੰਮ ਕੀਤਾ ਹੈ14 ਸੌ ਤੋਂ ਜ਼ਿਆਦਾ ਕਾਨੂੰਨ ਖਤਮ ਇਸੇ ਸਦਨ ਦੇ ਮੈਂਬਰਾਂ ਨੇ ਕਰਕੇ ਦੇਸ਼ ਨੂੰ ਕਾਫ਼ੀ ਜੋ ਜਿਹਾ ਕਾਨੂੰਨਾਂ ਦਾ ਬਣ ਗਿਆ ਸੀਉਸ ਵਿੱਚੋਂ ਰਸਤੇ ਲੱਭਣ ਦੀ ਦਿਸ਼ਾ ਵਿੱਚ ਇੱਕ ਸ਼ੁਭ ਸ਼ੁਰੂਆਤ ਕੀਤੀ ਹੈ ।  14 ਸੌ ਕਰਨ ਦੇ ਬਾਅਦ ਵੀ ਮੈਂ ਕਹਿੰਦਾ ਹਾਂ ਕਿ ਸ਼ੁਭ ਸ਼ੁਰੂਆਤ ਹੋਈ ਹੈਹਾਲੀ ਵੀ ਕਰ ਰਿਹਾ ਹਾਂ ਬਹੁਤ ਬਾਕੀ ਹੈ ਅਤੇ ਉਸ ਲਈ ਮੁਲਾਇਮ ਸਿੰਘ  ਜੀ ਨੇ ਅਸ਼ੀਰਵਾਦ  ਦਿੱਤੇ ਹੀ ਹਨ

ਇੱਕ ਬਹੁਤ ਵੱਡਾ ਕੰਮ ਅਤੇ ਮੈਂ ਮੰਨਦਾ ਹਾਂ ਕਿ ਦੇਸ਼ ਇਸ ਨੂੰ ਵਧੀਆ ਢੰਗ ਨਾਲ ਜਿਵੇਂ ਪੁੱਜਣਾ ਚਾਹੀਦਾ ਸੀ, ਅਸੀਂ ਪਹੁੰਚ ਨਹੀਂ ਪਾਏ ਹਾਂਸਾਡੇ ਸਾਰੇ ਸਾਂਸਦਾ ‘ਤੇ ਇੱਕ ਕਲੰਕ ਹਮੇਸ਼ਾ ਲਗਾ ਰਹਿੰਦਾ ਸੀ ਕਿ ਅਸੀਂ ਲੋਕ ਸਾਡੀਆਂ ਤਨਖ਼ਾਹ ਤੈਅ ਕਰਦੇ ਹਾਂ , ਅਸੀਂ ਲੋਕ ਮਰਜੀ ਪਵੇ ਓਨਾ ਵਧਾ ਦਿੰਦੇ ਹਾਂਅਸੀਂ ਦੇਸ਼ ਦੀ ਪ੍ਰਵਾਹ ਨਹੀਂ ਕਰਦੇ ਅਤੇ ਜਿਸ ਦਿਨ  ਸਾਂਸਦਾ ਦੀ ਤਨਖਾਹ ਵਧਦੀ ਸੀ –  ਦੁਨੀਆ ਭਰ ਦੀ ਟੀਕਾ ਟਿੱਪਣੀ ਸਾਡੇ ਕੋਲ ਹੁੰਦੀ ਸੀ ਅਤੇ ਇਹ ਪਿਛਲੇ 50 ਸਾਲ ਤੋਂ ਹੋ ਰਹੀ ਸੀ

ਪਹਿਲੀ ਵਾਰੀ ਇਸ ਸਮੇਂ ਸਾਰੇ ਸਾਂਸਦਾ ਨੇ ਮਿਲਕੇ  ਇਸ ਆਲੋਚਨਾ ਤੋਂ ਮੁਕਤੀ ਦਾ ਰਸਤਾ ਲੱਭ ਲਿਆ ਅਤੇ ਇੱਕ ਅਜਿਹੀ ਸੰਵਿਧਾਨਕ ਵਿਵਸਥਾ ਬਣਾ ਦਿੱਤੀ ਕਿ ਉਹ ਸੰਵਿਧਾਨ ਦੀ ਵਿਵਸਥਾ  ਦੇ ਤਹਿਤ ਹੋਰਨਾਂ ਦਾ ਜੋ ਹੋਵੇਗਾ ਇਨ੍ਹਾਂ ਦਾ ਵੀ ਹੋ ਜਾਵੇਗਾ ।  ਹੁਣ ਖੁਦ ਇਸ ਕੰਮ ਦੇ ਭਾਗੀਦਾਰ ਮੈਂਬਰ ਇਕੱਲੇ ਨਹੀਂ ਹੋਣਗੇ, ਅਤੇ ਸਾਂਸਦਾ ਨੂੰ ਬਹੁਤ ਵੱਡੀ ਮੁਕਤੀ ਮਿਲ ਗਈ ਹੈ ਆਲੋਚਨਾ ਤੋਂ  ਲੇਕਿਨ ਇਸ ਵਿੱਚ ਉੱਤਮ ਫ਼ੈਸਲਾ ਕਿ ਜਿਸ ਤਰ੍ਹਾਂ ਨਾਲ ਉਸ ਨੂੰ ਜਿਵੇਂ registered ਹੋਣਾ ਚਾਹੀਦਾ ਹੈ ਸੀ ਜਿਸ ਦੀ ਵਾਹ- ਵਾਹੀ ਹੋਣੀ ਚਾਹੀਦੀ ਸੀ …  50 ਸਾਲ ਹੋਵੇ …..  ਤੋਂ ਸਾਂਸਦਾ ਨੂੰ ਗਾਲੀਆਂ ਸੁਣਨੀਆਂ ਪਈਆਂ ਵੱਡੇ – ਵੱਡੇ ਸੀਨੀਅਰ ਨੇਤਾਵਾਂ ਨੂੰ ਗਾਲੀਆਂ ਸੁਣਨੀ ਪਈਆਂ ਹਨ ਉਸ ਤੋਂ ਮੁਕਤੀ ਦੇਣ ਦਾ ਕੰਮ ਕੀਤਾ ।  ਸਾਡੇ ਜਿਤੇਂਦਰ ਜੀ  ਨੇ ਵਧੀਆ ਖਾਣਾ ਤਾਂ ਖਵਾਇਆ ਲੇਕਿਨ ਬਾਹਰ ਅਸੀਂ ਆਲੋਚਨਾ ਸੁਣਦੇ ਸਾਂ ਕਿ ਕੰਟੀਨ  ਦੇ ਅੰਦਰ ਪੈਸਾ ਬਹੁਤ ਘੱਟ ਹੈ ਅਤੇ ਬਾਹਰ ਮਹਿੰਗਾ ਹੈ ਇਹ MPs ਕਿਉਂ ਅਜਿਹਾ ਕਰਦੇ ਹਨ

ਮੈਨੂੰ ਖੁਸ਼ੀ ਹੈ ਕਿ ਜਿਤੇਂਦਰ ਜੀ ਦੀ ਕਮੇਟੀ ਨੇ ਮੇਰੀ ਭਾਵਨਾ ਨੂੰ ਸਵੀਕਾਰ ਕੀਤਾ, ਸਪੀਕਰ ਸਾਹਿਬਾ ਨੇ ਵੀ ਸਵੀਕਾਰ ਕੀਤਾ ਅਤੇ ਜੋ ਬਹੁਤ ਸਸਤੇ ਵਿੱਚ ਇੱਥੇ ਦਿੱਤਾ ਜਾਂਦਾ ਸੀ, ਤੁਹਾਨੂੰ ਥੋੜ੍ਹੀ ਜੇਬ ਵਿੱਚ ਥੋੜ੍ਹਾ ਜ਼ਿਆਦਾ ਨੁਕਸਾਨ ਹੋ ਗਿਆ। ਲੇਕਿਨ ਉਸ ਤੋਂ ਮੈਂ ਵੀ ਮੁਕਤੀ ਪਾਉਣ ਦੀ ਦਿਸ਼ਾ ਵਿੱਚ ਅਸੀਂ ਕਦਮ ਵਧਾਇਆ ਹੈ, ਅਤੇ ਇਹ ਵੀ ਪੂਰੀ ਪਹੁੰਚਣ ਵਿੱਚ ਵੀ ਆਉਣ ਵਾਲੇ ਦਿਨਾਂ ਵਿੱਚ ਅਸੀਂ ਚੰਗੀ ਤਾਕਤ ਨਾਲ ਆ ਕੇ, ਉਹ ਵੀ ਕਰ ਲਵਾਂਗੇ ਅਜਿਹਾ ਮੇਰਾ ਵਿਸ਼ਵਾਸ ਹੈ।

ਓਸੇ ਪ੍ਰਕਾਰ ਨਾਲ ਇਸ ਸਦਨ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਜ਼ਰੂਰ ਆਨੰਦ  ਆਵੇਗਾ ਅਸੀਂ ਕਦੇ ਕਦੇ ਸੁਣਦੇ ਸਾਂ ਭੁਚਾਲ ਆਵੇਗਾ ਲੇਕਿਨ ਪੰਜ ਸਾਲ ਦਾ ਕਾਰਜਕਾਲ ਪੂਰਾ ਹੋ ਰਿਹਾ ਹੈਕੋਈ ਭੁਚਾਲ ਨਹੀਂ ਆਇਆ । ਕਦੀ ਹਵਾਈ ਜ਼ਹਾਜ ਉੱਡੇ ਅਤੇ ਵੱਡੇ – ਵੱਡੇ ਲੋਕਾਂ ਨੇ ਹਵਾਈ ਜ਼ਹਾਜ ਉਡਾਏਲੇਕਿਨ ਲੋਕਤੰਤਰ ਅਤੇ ਲੋਕਸਭਾ ਦੀ ਮਰਿਆਦਾ ਇੰਨੀ ਉੱਚੀ ਹੈਭੂਚਾਲ ਨੂੰ ਵੀ ਪਚਾ ਗਿਆ ਅਤੇ ਕੋਈ ਹਵਾਈ ਜ਼ਹਾਜ ਉਸ ਉਚਾਈ ‘ਤੇ ਨਹੀਂ ਜਾ ਸਕਿਆ ਇਹ ਲੋਕਤੰਤਰ ਦੀ ਤਾਕਤ ਹੈਸਦਨ ਦੀ ਤਾਕਤ ਹੈ।  ਕਈ ਬਾਰ ਤਿੱਖੀ ਨੋਕਝੋਕ ਵੀ ਹੋਈ ਹੈ ਕਦੇ ਉੱਧਰ ਤੋਂ ਹੋਈ ਕਦੇ ਇੱਧਰ ਤੋਂ ਹੋਈ।  ਕਦੇ ਕੁਝ ਅਜਿਹੇ ਸ਼ਬਦਾਂ ਦਾ ਵੀ ਪ੍ਰਯੋਗ ਹੋਇਆ ਹੋਵੇਗਾ ਜੋ ਨਹੀਂ ਹੋਣਾ ਚਾਹੀਦਾ ਹੈ। ਇਸ ਸਦਨ ਵਿੱਚ ਕਿਸੇ ਵੀ ਮੈਂਬਰ ਨਾਲ , ਜ਼ਰੂਰੀ ਨਹੀਂ ਇਸ ਪਾਸੇ ਤੋਂ ਉਸ ਪਾਸੇ ਤੋਂ ਵੀ …  ਇਹ ਸਦਨ ਦੇ  ਨੇਤਾ ਦੇ ਰੂਪ ਵਿੱਚ ਮੈਂ ਜ਼ਰੂਰ ਮਿਕਸ਼ਾਮੀ ਦੁਖਮ :  ਕਹਾਂਗਾ ..  ਖਿਮਾ ਜਾਚਨਾ ਲਈ ਜੈਹਿੰਦ ਵਾਤਾਵਰਪਰਵ ਵਿੱਚ ਮਿਕਸ਼ਾਮੀ ਦੁਖਮ :  ਇੱਕ ਬਹੁਤ ਵੱਡਾ ਸੁਨੇਹਾ ਦੇਣ ਵਾਲਾ ਸ਼ਬਦ ਹੈ ਉਸ ਭਾਵਨਾ  ਨੂੰ ਮੈਂ ਪ੍ਰਗਟ ਕਰਦਾ ਹਾਂ ।

ਮੱਲਿਕਅਰਜੁਨ ਨਾਲ ਸਾਡਾ ਵੀ ਥੋੜ੍ਹਾ ਬਹੁਤ ਰਹਿੰਦਾ ਸੀ । ਵਧੀਆ ਹੁੰਦਾ ਅੱਜ ਉਨ੍ਹਾਂ ਦਾ ਗਲਾ ਠੀਕ ਹੁੰਦਾ ਤਾਂ ਅੱਜ ਵੀ ਕੁੱਝ ਲਾਭ ਮਿਲਦਾ।  ਲੇਕਿਨ ਕਦੇ – ਕਦੇ ਮੈਂ ਉਨ੍ਹਾਂ ਨੂੰ ਸੁਣ ਨਹੀਂ ਪਾਉਂਦਾ ਸੀ ਤਾਂ ਬਾਅਦ ਵਿੱਚ ਮੈਂ ਪੂਰਾ ਡਿਟੇਲ ਦੇਖ ਲੈਂਦਾ ਸੀ ਅਤੇ ਇਹ ਜ਼ਰੂਰੀ ਵੀ ਸੀ ।  ਲੇਕਿਨ ਉਸ ਦੇ ਨਾਲ- ਨਾਲ ਮੇਰੀ ਵਿਚਾਰ ਚੇਤਨਾ ਨੂੰ ਜਗਾਉਣ ਲਈ ਉਨ੍ਹਾਂ ਦੀਆਂ ਗੱਲਾਂ ਬਹੁਤ ਕੰਮ ਆਉਂਦੀਆਂ ਸਨਇਕ ਤਰ੍ਹਾਂ ਨਾਲ ਮੇਰੇ ਭਾਸ਼ਣ ਦਾ ਖਾਦ ਪਾਣੀ ਉੱਥੋਂ ਹੀ ਪੈ ਜਾਂਦਾ ਸੀ ਤਾਂ ਉਸ ਦੇ ਲਈ ਵੀ ਮੈਂ ਖੜਗੇ ਸਾਹਿਬ ਦਾ ਬਹੁਤ ਆਭਾਰੀ ਹਾਂ । ਲੇਕਿਨ ਮੈਂ ਕਹਾਂਗਾ …  ਜਿਵੇਂ ਕਿਹਾ ਗਿਆ ਕਿ ਲੰਬੇ ਸਮੇਂ ਤੱਕ ਪੂਰਾ ਸਮਾਂ ਬੈਠਣਾ ,  ਕਿਸੇ ਸਮੇਂ ਅਸੀਂ ਦੇਖਦੇ ਸੀ ਕਿ ਅਡਵਾਣੀ ਜੀ ਸਦਨ ਦਾ ਪੂਰਾ ਸਮਾਂ ਬੈਠਦੇ ਸਨ ।  ਖੜਗੇ ਜੀ  ਨੂੰ ਦੇਖ ਲਓ  …  ਪੂਰਾ ਸਮਾਂ ਇਹ ਸਾਡੇ ਸਾਂਸਦਾ ਲਈ ਸਿੱਖਣ ਵਾਲਾ ਵਿਸ਼ਾ ਹੈ ।  ਅਤੇ ਇਹ ਵੀ ਘੱਟ ਗੱਲ ਨਹੀਂ ਹੈ ਕਿ ਕਰੀਬ ਕਰੀਬ 50 ਸਾਲ ਉਨ੍ਹਾਂ  ਦੇ  ਆਏ ਹਨ ਇਸ ਜਨਪ੍ਰਤੀਨਿਧੀਤਵ  ਦੇ ।  ਉਸ ਦੇ ਬਾਵਜੂਦ ਵੀ ਜਨਪ੍ਰਤੀਨਿਧੀ  ਦੇ ਨਾਤੇ ਮਿਲੀ ਹੋਈ ਜ਼ਿੰਮੇਵਾਰੀ ਨੂੰ ਜਿਸ ਬਖੂਬੀ ਤੁਸੀਂ ਨਿਭਾਇਆ ਹੈਮੈਂ ਆਦਰਪੂਰਵਕ ਤੁਹਾਡਾ ਅਭਿਨੰਦਨ ਕਰਦਾ ਹਾਂ

ਮੈਂ ਪਹਿਲੀ ਵਾਰ ਇੱਥੇ ਆਇਆ ਸਾਰੀਆਂ ਤਾਂ ਬਹੁਤ ਸੀ ਚੀਜ਼ਾ ਨਵੀਆਂ ਜਾਣਨ ਨੂੰ ਮਿਲੀਆਂ ਜਿਸ ਦਾ ਕੁਝ ਮਤਲਬ ਹੀ ਜ਼ਿੰਦਗੀ ਵਿੱਚ ਪਤਾ ਨਹੀਂ ਸੀਪਹਿਲੀ ਵਾਰ ਮੈਨੂੰ ਪਤਾ ਚੱਲਿਆ ਕਿ ਗਲੇ ਮਿਲਣਾ ਅਤੇ ਗਲੇ ਪੈਣ ਵਿੱਚ ਕੀ ਅੰਤਰ ਹੁੰਦਾ ਹੈ ।  ਇਹ ਪਹਿਲੀ ਵਾਰ ਪਤਾ ਚੱਲਿਆ ……  ਮੈਨੂੰ ਪਹਿਲੀ ਵਾਰ ….  ਮੈਂ ਦੇਖ ਰਿਹਾ ਹਾਂ ਕਿ ਸਦਨ ਵਿੱਚ ਅੱਖਾਂ ਤੋਂ ਗੁੱਸਾ ਕੀ ਹੁੰਦਾ ਹੈ ।  ਇਨ੍ਹਾਂ ਅੱਖਾਂ ਦੀਆਂ ਗੁ‍ਸਤਾਖੀਆਂ ਵਾਲੀ ਖੇਡ ਵੀ ਪਹਿਲੀ ਵਾਰ ਇਸ ਸਦਨ ਵਿੱਚ ਦੇਖਣ ਨੂੰ ਮਿਲੀ ਅਤੇ ਵਿਦੇਸ਼  ਦੇ ਮੀਡੀਆ ਨੇ ਵੀ ਬਹੁਤ ਉਸ ਦਾ ਮਜਾ ਲਿਆ ।  ਸੰਸਦ ਦੀ ਗਰਿਮਾ ਬਣਾਈ ਰੱਖਣਾ ਹਰ ਸੰਸਦ ਦੀ ਜ਼ਿੰਮੇਵਾਰੀ ਰਹਿੰਦੀ ਹੈ ਅਤੇ ਅਸੀਂ ਇਸ ਦੀ ਭਰਪੂਰ ਸਭ ਨੇ ਕੋਸ਼ਿਸ਼ ਕੀਤੀ ਹੈ ।

ਇਸ ਵਾਰ ਸਾਡੇ ਸਾਂਸਦ  ਮਹੋਦਯ ਲੋਕਾਂ ਦੇ ਟੈਲੇਂਟ ਦਾ ਵੀ ਵੱਡਾ ਅਨੁਭਵ ਆਇਆ ਹੈਹੁਣ ਜਦੋਂ ਮੈਂ ਇੱਕ ਦਿਨ ਭਾਸ਼ਣ ਦੇ ਰਿਹਾ ਸੀ ਰਾਸ਼ਟਰਪਤੀ ਜੀ ਦੇ ਉੱਪਰ ਅਜਿਹਾ ਅਟਹਾਸ ਸੁਣਨ ਨੂੰ ਮੈਨੂੰ ਮਿਲਦਾ ਸੀ ਇਸ ਸਦਨ ਵਿੱਚ ।  ਮੈਂ ਜ਼ਰੂਰ ਇਹ ਜੋ entertainment industry ਵਾਲੇ ਹਨ ।  ਉਨ੍ਹਾਂ ਨੂੰ ਇਸ ਪ੍ਰਕਾਰ ਦੇ ਅਟਹਾਸ ਦੀ ਜ਼ਰੂਰਤ ਹੈ ਇਨ੍ਹਾਂ  ਲਈ ਯੂਟਿਊਬ ਤੋਂ ਇੰਨਾ ਦੇਖਣ ਲਈ allow ਕਰ ਦੇਣਾ ਚਾਹੀਦਾ ਹੈ ।  ਸ਼ਾਇਦ ਵਧੀਆ –ਵਧੀਆ ਕਲਾਕਾਰ ਵੀ ਅਜਿਹੇ ਅਟਹਾਸ ਨਹੀਂ ਕਰ ਸਕਦੇ ਹੋਣਗੇ ਜੋ ਇੱਥੇ ਸੁਣਨ ਨੂੰ ਮਿਲਦਾ ਸੀ

ਓਸੇ ਪ੍ਰਕਾਰ ਨਾਲ ਅਜਿਹੀ ਵੇਸ਼ਭੂਸ਼ਾ ਅਤੇ ਮੈਂ ਸਾਡੇ ਟੀਡੀਪੀ  ਦੇ ਸਾਥੀ ਨਹੀਂ ਹਨ ਲੇਕਿਨ ਟੀਡੀਪੀ  ਦੇ ਸਾਡੇ ਸਾਂਸਦ ਨਾਰਾਮਲੀ ਸ਼ਿਵਪ੍ਰਸਾਦ ਜੀ  ਕੀ ਅਦਭੁਤ ਵੇਸ਼ਭੂਸ਼ਾ ਪਹਿਨ ਕੇ ਆਉਂਦੇ ਹਨਸਾਰੀ ਟੈਨਸ਼ਨ ਉਨ੍ਹਾਂ  ਦੀ  attention ਵਿੱਚ ਬਦਲ ਜਾਂਦੀ ਸੀ ।  ਇਹ ਹਾਸੇ ਖੁਸ਼ੀਆਂ  ਦਰਮਿਆਨ ਸਾਡਾ ਇਹ ਕਾਰਜਕਾਲ ਗੁਜ਼ਰਿਆ ਹੈ ।

ਮੇਰੇ ਵਰਗੇ ਇੱਕ ਨਵੇਂ ਸਾਂਸਦ ਨੇ ਤੁਹਾਡੇ ਸਾਰਿਆਂ ਤੋਂ ਬਹੁਤ ਕੁਝ ਸਿੱਖਿਆ ਹੈ ਤੁਹਾਡੇ ਸਾਰਿਆਂ ਦੀ ਮਦਦ ਨਾਲ ਨਵਾਂ ਹੋਣ ਦੇ ਬਾਵਜੂਦ ਵੀ ਮੈਨੂੰ ਕਦੇ ਕਮੀ ਮਹਿਸੂਸ ਹੋਣ ਨਹੀਂ ਦਿੱਤੀਤੁਸੀਂ ਸਾਰੇ ਸਾਥੀਆਂ ਨੇ ।  ਸਾਰੇ ਤਰ੍ਹਾਂ ਨਾਲ ਸਭ ਨੇ ਅਤੇ ਤੁਹਾਡੀ ਅਗਵਾਈ ਵਿੱਚ ਤੁਹਾਡੇ ਮਾਰਗਦਰਸ਼ਨ ਵਿੱਚ ਇੱਕ ਪਹਿਲੀ ਪਾਰੀ ਦੀ ਸ਼ੁਰੂਆਤ ਵਿੱਚ ਮੇਰੀ ਜੋ ਮਦਦ ਕੀਤੀ ਹੈ ਇਸ ਲਈ ਮੈਂ ਤੁਹਾਡਾ ਬਹੁਤ- ਬਹੁਤ ਆਭਾਰੀ ਹਾਂ ।  ਮੈਂ ਸਨਮਾਨ ਯੋਗ ਮੁਲਾਇਮ ਸਿੰਘ  ਜੀ ਦਾ ਵਿਸ਼ੇਸ਼ ਤੌਰ ‘ਤੇ ਆਭਾਰੀ ਹਾਂ ਉਨ੍ਹਾਂ ਦਾ ਸਨੇਹ ਸਾਡੇ ਲਈ ਬਹੁਤ ਮੁੱਲਵਾਨ ਹੈ ।  ਸਭ  ਦੇ ਲਈ ਮੁੱਲਵਾਨ ਹੈ ਸਾਰੇ ਸੀਨੀਅਰਾਂ ਦਾ ਸ਼੍ਰੇਅ ਕੀਮਤੀ ਹੁੰਦਾ ਹੈ ।  ਮੈਂ ਫਿਰ ਇੱਕ ਵਾਰ ਤੁਹਾਨੂੰ ਦਿਲ ਤੋਂ  ਬਹੁਤ – ਬਹੁਤ ਵਧਾਈ ਦਿੰਦਾ ਹਾਂ

ਇਸ ਪਰਿਸ਼ਦ ਨਾਲ ਜੁੜੇ ਹੋਏ ਸਾਰੇ ਸਟਾਫ  ਦੇ ਲੋਕਾਂ ਨੂੰ ਵੀ ਅੰਤਾਕਰਨ : ਪੂਰਵਕ ਅਭਿਨੰਦਨ ਦਿੰਦਾ ਹਾਂ ਜਿਨ੍ਹਾਂ ਨੇ ਸਾਰੇ ਸਾਂਸਦਾ ਦੀ ਦੇਖਭਾਲ ਕੀਤੀ ।  ਕਾਰਜ ਲਈ ਜੋ ਵੀ ਜ਼ਰੂਰੀ ਵਿਵਸਥਾਵਾਂ ਕਰਨੀਆਂ ਪੈਂਦੀਆਂ ਸਨ … ਕੀਤੀਆਂ ਅਤੇ ਮੈਂ ਸਾਰੇ ਸਾਂਸਦਾ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਇੱਕ ਸਵਸਥ ਲੋਕਤੰਤਰਿਕ ਪੰਰਪਰਾ ਲਈ ਜਦੋਂ ਅਸੀਂ ਜਨਤਾ ਦੇ ਵਿੱਚ ਜਾਣ ਵਾਲੇ ਹਾਂ ਤਾਂ ਅਸੀਂ ਸਵਸਥ ਪਰੰਪਰਾ ਨੂੰ ਕਿਵੇਂ ਅੱਗੇ ਵਧਾਈਏ ਇੱਕ ਤੰਦਰੁਸਤ ਮੁਕਾਬਲਾ ਕਿਵੇਂ ਕਰੀਏ ਉਸ ਤੰਦਰੁਸਤ ਮੁਕਾਬਲੇ ਨੂੰ ਲੈ ਕੇ  ਲੋਕਤੰਤਰ ਨੂੰ ਤੰਦਰੁਸਤ ਬਣਾਉਣ ਵਿੱਚ ਅਸੀਂ ਆਪਣੀ ਭੂਮਿਕਾ ਕਿਵੇਂ ਅਦਾ ਕਰੀਏ

ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ, ਇਸ ਭਾਵਨਾ ਦੇ ਨਾਲ ਮੈਂ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਮੈਂ ਫਿਰ ਇੱਕ ਵਾਰ ਨਤਮਸਤਕ ਹੋ ਕੇ ਸਦਨ ਦੇ ਸਾਰੇ ਸਾਂਸਦਾ ਦਾ ਦਿਲ ਤੋਂ ਆਭਾਰ ਪ੍ਰਗਟ ਕਰਦਾ ਹਾਂ।

ਧੰਨਵਾਦ…..

*****

ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮਿਕੀ ਮਹਤੋ/ਨਿਰਮਲ ਸ਼ਰਮਾ/ਮਮਤਾ