ਪੀਐੱਮਇੰਡੀਆ
ਮਾਣਯੋਗ ਸਭਾਪਤੀ ਜੀ, ਨਵੇਂ ਜਨਾਦੇਸ਼ ਦੇ ਬਾਅਦ ਅੱਜ ਪਹਿਲੀ ਵਾਰ ਰਾਜ ਸਭਾ ਦੇ ਸਾਰੇ ਆਦਰਯੋਗ ਮੈਂਬਰਾਂ ਦਰਮਿਆਨ ਆਪਣੀ ਗੱਲ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ। ਪਹਿਲਾਂ ਤੋਂ ਅਧਿਕ ਜਨ- ਸਮਰਥਨ ਦੇ ਨਾਲ ਹੋਰ ਅਧਿਕ ਵਿਸ਼ਵਾਸ ਦੇ ਨਾਲ ਸਾਨੂੰ ਦੁਬਾਰਾ ਦੇਸ਼ ਦੀ ਸੇਵਾ ਕਰਨ ਦਾ ਅਵਸਰ ਦੇਸ਼ਵਾਸੀਆਂ ਨੇ ਦਿੱਤਾ ਹੈ। ਮੈਂ ਸਭ ਦਾ ਆਭਾਰ ਪ੍ਰਗਟ ਕਰਦਾ ਹਾਂ। ਲੇਕਿਨ ਇਸ ਦੂਜੀ ਟਰਮ ਦੀ ਸ਼ੁਰੂਆਤ ਵਿੱਚ ਹੀ ਸਾਡੇ ਇਸ ਸਦਨ ਦੇ ਆਦਰਯੋਗ ਮੈਂਬਰ ਮਦਨ ਲਾਲ ਜੀ ਸਾਡੇ ਦਰਮਿਆਨ ਨਹੀਂ ਰਹੇ। ਮੈਂ ਉਨ੍ਹਾਂ ਪ੍ਰਤੀ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਰਾਜ ਸਭਾ ਦੇ ਹਰ ਇਜਲਾਸ ਵਿੱਚ ਅਰੁਣ ਜੀ ਦਾ ਭਾਸ਼ਣ… ਉਨ੍ਹਾਂ ਨੂੰ ਸੁਣਨ ਲਈ ਹਰ ਕੋਈ ਮੈਂਬਰ ਬਹੁਤ ਉਤਸੁਕ ਰਹਿੰਦਾ ਹੈ। ਲੇਕਿਨ ਉਹ ਇਨ੍ਹੀਂ ਦਿਨੀਂ ਸਿਹਤ ਲਾਭ ਲੈ ਰਹੇ ਹਨ। ਬਹੁਤ ਹੀ ਜਲਦੀ ਤੰਦਰੁਸਤ ਹੋ ਕੇ ਫਿਰ ਤੋਂ ਸਾਨੂੰ ਉਹ ਸੁਭਾਗ ਪ੍ਰਾਪਤ ਹੋਵੇਗਾ, ਮੈਨੂੰ ਵਿਸ਼ਵਾਸ ਹੈ। ਨੇਤਾ ਦੇ ਰੂਪ ਵਿੱਚ ਸ਼੍ਰੀਮਾਨ ਥਾਵਰ ਚੰਦ ਜੀ ਗਹਿਲੋਤ ਸਦਨ ਵਿੱਚ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰਨਗੇ। ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਦਾ ਹਾਂ। ਪਿਛਲੇ ਦੋ ਦਿਨ ਤੋਂ ਜੋ ਚਰਚਾ ਚਲ ਰਹੀ ਹੈ, ਉਸ ਚਰਚਾ ਵਿੱਚ ਸ਼੍ਰੀਮਾਨ ਗ਼ੁਲਾਮ ਨਬੀ ਆਜ਼ਾਦ ਜੀ, ਸ਼੍ਰੀਮਾਨ ਦਿਗਵਿਜੈ ਸਿੰਘ ਜੀ, ਸਾਡੇ ਮਿੱਤਰ ਸ਼੍ਰੀ ਡੀ. ਰਾਜਾ ਜੀ , ਸ਼੍ਰੀ ਡੇਰੇਕ ਓ ਬਰਾਯਨ ਜੀ, ਸ਼੍ਰੀ ਰਾਮਗੋਪਾਲ ਯਾਦਵ ਜੀ, ਸ਼੍ਰੀ ਮਾਜਿਦ ਮੇਮਨ ਜੀ, ਸ਼੍ਰੀ ਰਾਮਦਾਸ ਅਠਾਵਲੇ ਜੀ, ਸ਼੍ਰੀ ਟੀਕੇ ਰੰਗਰਾਜਨ ਜੀ, ਸ਼੍ਰੀ ਜੇਪੀ ਨੱਡਾ ਜੀ, ਸਵਪਨ ਦਾਸਗੁਪਤਾ ਜੀ ਕਰੀਬ 50 ਮਾਣਯੋਗ ਮੈਂਬਰਾਂ ਨੇ ਇਸ ਚਰਚਾ ਨੂੰ ਭਰਪੂਰ ਕੀਤਾ ਹੈ।
ਸਭ ਨੇ ਆਪਣੇ-ਆਪਣੇ ਤਰੀਕਿਆਂ ਨਾਲ ਆਪਣੀਆਂ ਗੱਲਾਂ ਦੱਸੀਆਂ ਹਨ- ਕਿਤੇ ਖੱਟਾਪਣ ਵੀ ਸੀ, ਕਿਤੇ ਤਿੱਖਾਪਣ ਵੀ ਸੀ, ਕਿਤੇ ਵਿਅੰਗ ਵੀ ਸੀ, ਕਿਤੇ ਨਰਾਜ਼ਗੀ ਵੀ ਸੀ, ਕਿਤੇ ਰਚਨਾਤਮਕ ਸੁਝਾਅ ਵੀ ਸਨ, ਕਿਤੇ ਜਨਤਾ – ਜਨਾਰਦਨ ਦਾ ਅਭਿਵਾਦਨ ਵੀ ਸੀ। ਹਰ ਪ੍ਰਕਾਰ ਦੇ ਭਾਵ ਇੱਥੇ ਪ੍ਰਗਟ ਹੋਏ ਹਨ। ਅਤੇ ਕੁਝ ਲੋਕ ਉਹ ਵੀ ਸਨ ਜਿਨ੍ਹਾਂ ਨੂੰ ਮੈਦਾਨ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ, ਤਾਂ ਉੱਥੇ ਜੋ ਗੁੱਸਾ ਨਿਕਲਣਾ ਚਾਹੀਦਾ ਸੀ ਉਹ ਸ਼ਾਇਦ ਇੱਥੇ ਕੱਢਿਆ, ਤਾਂ ਇਹ ਵੀ ਦੇਖਿਆ।
ਮਾਣਯੋਗ ਸਭਾਪਤੀ ਜੀ, ਇਹ ਚੋਣਾਂ ਬਹੁਤ ਖਾਸ ਰਹੀਆਂ ਹਨ। ਕਈ ਦਹਾਕਿਆਂ ਦੇ ਬਾਅਦ ਦੁਬਾਰਾ ਇੱਕ ਪੂਰਨ ਬਹੁਮਤ ਵਾਲੀ ਸਰਕਾਰ ਬਣਾਉਣਾ …. ਭਾਰਤ ਦੇ ਵੋਟਰ ਦੇ ਮਨ ਵਿੱਚ ਰਾਜਨੀਤਕ ਸਥਿਰਤਾ ਦਾ ਮਹੱਤਵ ਕੀ ਹੈ। ਇੱਕ ਪਰਿਪੱਕ ਵੋਟਰ ਦੀ ਇਸ ਵਿੱਚ ਸੁਗੰਧ ਮਹਿਸੂਸ ਹੁੰਦੀ ਹੈ ਅਤੇ ਇਹ ਸਿਰਫ ਇਨ੍ਹਾਂ ਚੋਣਾਂ ਵਿੱਚ ਹੋਇਆ ਹੈ ਅਜਿਹਾ ਨਹੀਂ ਹੈ। ਲਗਾਤਾਰ ਜੋ ਪਿਛਲੀਆਂ ਕੁਝ ਚੋਣਾਂ ਹੋਈਆਂ ਹਨ ਦੇਸ਼ ਵਿੱਚ ਉਨ੍ਹਾਂ ਵਿੱਚ ਸਾਡੇ ਦੇਸ਼ ਦੇ ਮਤਦਾਤਾਵਾਂ ਨੇ ਕਿਸੇ ਵੀ ਦਲ ਨੂੰ ਸਥਾਨ ਦਿੱਤਾ ਲੇਕਿਨ ਬਹੁਤ ਇੱਕ ਸਥਿਰਤਾ ਨੂੰ ਬਲ ਦਿੱਤਾ ਹੈ। ਇਹ ਆਪਣੇ ਆਪ ਵਿੱਚ ਲੋਕਤੰਤਰ ਦੀ ਬਹੁਤ ਹੀ ਸੁਖਦ ਨਿਸ਼ਾਨੀ ਹੈ।
ਸੰਗਠਨ ਦਾ ਕੰਮ ਕਰਦਾ ਸੀ ਤਦ ਵੀ ਬਹੁਤ ਚੋਣ ਅਭਿਆਨਾਂ ਨੂੰ ਦੇਖਿਆ ਹੈ, ਚੋਣ ਸੰਚਾਲਨ ਕੀਤੇ ਹਨ । ਪ੍ਰਤੱਖ ਜਨਪ੍ਰਤੀਨਿਧੀ ਖੇਤਰ ਵਿੱਚ ਆਉਣ ਦੇ ਬਾਅਦ ਚੋਣ ਲੜਨ … ਲੜਾਉਣ ਦਾ ਵੀ ਅਵਸਰ ਮਿਲਿਆ ਹੈ। ਲੇਕਿਨ ਬਹੁਤ ਘੱਟ ਅਜਿਹੇ ਅਵਸਰ ਆਉਂਦੇ ਹਨ ਜਦੋਂ ਕਿ ਚੋਣ ਖੁਦ ਜਨਤਾ ਜਰਨਾਦਨ ਲੜਦੀ ਹੈ । 2019 ਦੀ ਚੋਣ ਇੱਕ ਤਰ੍ਹਾਂ ਨਾਲ ਦਲਾਂ ਤੋਂ ਵੀ ਪਰ੍ਹੇ ਦੇਸ਼ ਦੀ ਜਨਤਾ ਲੜ ਰਹੀ ਸੀ। ਦੇਸ਼ ਦੀ ਜਨਤਾ ਨੇ ਪੂਰੀ ਚੋਣ ਨੂੰ ਆਪਣੇ ਸਿਰ ‘ਤੇ ਚੁੱਕ ਲਿਆ ਸੀ ਅਤੇ ਜਨਤਾ ਖੁਦ ਸਰਕਾਰ ਦੇ ਕੰਮਾਂ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਂਦੀ ਸੀ। ਜਿਸ ਨੂੰ ਲਾਭ ਨਹੀਂ ਪਹੁੰਚਿਆ ਉਹ ਵੀ ਇਸ ਵਿਸ਼ਵਾਸ ਨਾਲ ਗੱਲ ਕਰ ਰਹੇ ਸਨ ਕਿ ਉਸ ਨੂੰ ਮਿਲਿਆ ਹੈ ਮੈਨੂੰ ਵੀ ਮਿਲਣ ਵਾਲਾ ਹੈ । ਇਹ ਜੋ ਵਿਸ਼ਵਾਸ ਹੈ ਇਸ ਚੋਣ ਦੇ ਨਤੀਜਿਆਂ ਵਿੱਚ ਇੱਕ ਬਹੁਤ ਵੱਡੀ ਅਹਿਮ ਉਸ ਦੀ ਵਿਸ਼ੇਸ਼ਤਾ ਹੈ ….. ਅਤੇ ਮੇਰਾ ਸੁਭਾਗ ਹੈ ਕਿ ਮੈਨੂੰ ਦੇਸ਼ ਦੇ ਕੋਨੇ- ਕੋਨੇ ਵਿੱਚ ਜਨਤਾ-ਜਨਾਰਦਨ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ ਹੈ …. ਖੁਦ ਜਾ ਕੇ ਅਸ਼ੀਰਵਾਦ ਲੈਣ ਦਾ ਅਵਸਰ ਮਿਲਿਆ ਹੈ।
ਲੇਕਿਨ ਆਦਰਯੋਗ ਸਭਾਪਤੀ ਜੀ , ਭਾਰਤ ਦਾ ਇੱਕ ਪਰਿਪੱਕ ਲੋਕਤੰਤਰ ਹੋਵੇ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਵੇ, ਚੋਣ ਆਪਣੇ ਆਪ ਵਿੱਚ ਲੋਕਤਾਂਤਰਿਕ ਵਿਸ਼ਵ ਲਈ ਬਹੁਤ ਵੱਡੀ ਅਹਿਮੀਅਤ ਰੱਖਦੀਆਂ ਹਨ। ਉਨ੍ਹਾਂ ਦੀ global value ਹੁੰਦੀ ਹੈ। ਉਸ ਸਮੇਂ ਆਪਣੀ ਸੋਚ ਦੀਆਂ ਮਰਿਯਾਦਾਵਾਂ ਕਾਰਨ, ਵਿਚਾਰਾਂ ਦੀ ਭਟਕਣ ਕਾਰਨ ਇੰਨੇ ਵੱਡੇ ਤੋਂ ਬਾਅਦ ਅਸੀਂ ਇਹ ਕਹਿ ਦੇਈਏ ਕਿ ਤੁਸੀਂ ਤਾਂ ਚੋਣ ਜਿੱਤ ਗਏ ਹੋ ਲੇਕਿਨ ਦੇਸ਼ ਚੋਣ ਹਾਰ ਗਿਆ ……ਮੈਂ ਸਮਝਦਾ ਹਾਂ ਕਿ ਇਸ ਤੋਂ ਵੱਡਾ ਭਾਰਤ ਦੇ ਲੋਕਤੰਤਰ ਦਾ ਅਪਮਾਨ ਨਹੀਂ ਹੋ ਸਕਦਾ। ਇਸ ਤੋਂ ਵੱਡਾ ਜਨਤਾ ਜਰਨਾਦਨ ਦਾ ਅਪਮਾਨ ਨਹੀਂ ਹੋ ਸਕਦਾ ਹੈ।
ਇਹ ਇੱਕ ਸਧਾਰਨ ਵਾਕ ਨਹੀਂ ਹੈ, ਇਹ ਇੱਕ ਗੰਭੀਰ ਰੂਪ ਨਾਲ ਦੇਸ਼ ਦੇ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਨ ਵਾਲੀਆਂ ਗੱਲਾਂ ਹਨ। ਅਤੇ ਜਦੋਂ ਇਹ ਗੱਲ ਕਹੀ ਜਾਂਦੀ ਹੈ …. ਕਿ ਲੋਕਤੰਤਰ ਹਾਰ ਗਿਆ, ਦੇਸ਼ ਹਾਰ ਗਿਆ ਤਾਂ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਵਾਯਨਾਡ ਵਿੱਚ ਹਿੰਦੁਾਸਤਾਨ ਹਾਰ ਗਿਆ ਕੀ? ਕਿ ਰਾਇਬਰੇਲੀ ਵਿੱਚ ਹਿੰਦੁਸਤਾਨ ਹਾਰ ਗਿਆ ਕਿ ? ਕੀ, ਬਹਰਾਮਪੁਰ ਵਿੱਚ, ਤਿਰੂਵਨੰਤਪੁਰ ਵਿੱਚ ਹਿੰਦੁਸਤਾਨ ਹਾਰ ਗਿਆ ਕੀ ? ਅਤੇ ਅਮੇਠੀ ਵਿੱਚ ਹਿੰਦੁਸਤਾਨ ਹਾਰ ਗਿਆ ਕੀ ? ਇਹ ਕਿਹੜੀ ਦਲੀਲ਼ ਹੈ ਯਾਨੀ ਕਾਂਗਰਸ ਹਾਰੀ ਤਾਂ ਦੇਸ਼ ਹਾਰ ਗਿਆ। ਮਤਲਬ ਦੇਸ਼ ਯਾਨੀ ਕਾਂਗਰਸ … ਕਾਂਗਰਸ ਯਾਨੀ ਦੇਸ਼ …. ਅਹੰਕਾਰ ਦੀ ਇੱਕ ਸੀਮਾ ਹੁੰਦੀ ਹੈ। ਹੰਕਾਰ ਹੋਣਾ ਹੀ ਨਹੀਂ ਚਾਹੀਦਾ, ਸੀਮਾ ਦਾ ਕਿੱਥੇ ਸਵਾਲ ਹੈ ਮੈਂ ਜ਼ਰਾ ਜਾਣਨਾ ਚਾਹਾਂਗਾ 17 ਰਾਜਾਂ ਵਿੱਚ 55- 60 ਸਾਲ ਤੱਕ ਦੇਸ਼ ਵਿੱਚ ਸਰਕਾਰ ਚਲਾਉਣ ਵਾਲਾ ਦਲ 17 ਰਾਜਾਂ ਵਿੱਚ ਇੱਕ ਸੀਟ ਨਹੀਂ ਜਿੱਤ ਸਕਿਆ … ਕੀ ਅਸੀਂ ਅਸਾਨੀ ਨਾਲ ਕਹਿ ਦੇਵਾਂਗੇ … ਦੇਸ਼ ਹਾਰ ਗਿਆ?
ਮੈਂ ਸਮਝਦਾ ਹਾਂ ਕਿ ਇਸ ਪ੍ਰਕਾਰ ਦੀ ਭਾਸ਼ਾ ਬੋਲ ਕੇ ਅਸੀਂ ਮਤਦਾਤਾਵਾਂ ਵੋਟਰਾਂ ਦੇ ਵਿਵੇਕ ‘ਤੇ ਠੇਸ ਪਹੁੰਚਾਈ ਹੈ। ਦੇਸ਼ ਦੇ ਮਤਦਾਤਾਵਾਂ ਨੂੰ ਅਸੀਂ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਸਾਡੀ ਆਲੋਚਨਾ ਮੈਂ ਸਮਝ ਸਕਦਾ ਹਾਂ ਅਤੇ ਲੋਕਤੰਤਰ ਵਿੱਚ ਉਹ ਸਵੀਕਾਰ ਕਰਨ ਯੋਗ ਵੀ ਹੈ। ਇੰਨਾ ਹੀ ਨਹੀਂ ਆਲੋਚਨਾ ਸਨਮਾਨਿਤ ਹੈ, ਲੇਕਿਨ ਦੇਸ਼ ਦੇ ਮਤਦਾਤਾਵਾਂ ਦਾ ਇਸ ਪ੍ਰਕਾਰ ਨਾਲ ਅਪਮਾਨ ਬਹੁਤ ਪੀੜਾ ਦਿੰਦਾ ਹੈ ਅਤੇ ਤਦ ਜਾ ਕੇ ਹੋ ਸਕਦਾ ਹੈ ਮੇਰੀ ਵਾਣੀ ਵਿੱਚ ਕੋਈ ਨਰਾਜ਼ਗੀ ਭਰੇ ਸ਼ਬਦ ਵੀ ਹੋਣ ਲੇਕਿਨ ਉਹ ਮੇਰੇ ਦਲ ਲਈ ਨਹੀਂ ਹਨ .. ਇਸ ਦੇਸ਼ ਦੇ ਪਰਿਪੱਕ ਲੋਕਤੰਤਰ ਲਈ ਹਨ। ਭਾਰਤ ਦੇ ਸੰਵਿਧਾਨ ਨਿਰਮਾਤਿਆਂ ਦੀ ਸਮਝਦਾਰੀ ਲਈ ਹਨ।
ਅਸੀਂ ਇਹ ਚੋਣ ਦੇਖੀ ਹੈ 40-45 degree temperature ਅਤੇ ਲੋਕ ਦਿਨ-ਦਿਨ ਭਰ ਕਤਾਰ ਵਿੱਚ ਖੜ੍ਹੇ ਸਨ । 80-90 ਸਾਲ ਦੇ ਬੁਜ਼ੁਰਗ ਹੱਥ ਵਿੱਚ ਲਾਠੀ ਲੈ ਕੇ ਵੋਟ ਪਾਉਣ ਲਈ ਜਾ ਰਹੇ ਸਨ। ਕਈ ਅਜਿਹੇ ਚੋਣ ਦੇ ਕੰਮ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਅਧਿਕਾਰੀ, ਦੋ ਦਿਨ ਪਹਿਲਾਂ ਮਾਂ ਦੀ ਮੌਤ ਹੋਈ ਹੈ ਲੇਕਿਨ ਕਿਉਂਕਿ ਚੋਣ ਅਧਿਕਾਰੀ ਦੀ ਇਨ੍ਹਾਂ ਦੀ ਜ਼ਿੰਮੇਦਾਰੀ ਹੈ, ਉਹ ਈਵੀਐੱਮ ਮਸ਼ੀਨ ਦਾ ਦਫਤਰ ਚੁੱਕ ਕੇ ਕਿਸੇ ਪਿੰਡ ਵਿੱਚ ਗਿਆ ਹੈ ਡਿਊਟੀ ਕਰਨ ਲਈ। ਕਿੰਨੇ – ਕਿੰਨੇ ਲੋਕਾਂ ਦੀ ਤਪੱਸਿਆ ਦੇ ਬਾਅਦ ਇਹ ਚੋਣਾਂ ਹੁੰਦੀਆਂ ਹਨ ਅਤੇ ਅਸੀਂ ਐਵੇਂ ਹੀ ਦੇਸ਼ ਦੇ ਵੋਟਰਾਂ ਦਾ ਅਪਮਾਨ ਕਰਦੇ ਹਾਂ।
ਅਸੀਂ ਉਸ ਤੋਂ ਅੱਗੇ ਵਧ ਗਏ ਹਾਂ, ਪਤਾ ਨਹੀਂ ਸਾਡੇ ਮਨ ਨੂੰ ਕੀ ਹੋ ਗਿਆ ਅਸੀਂ ਇਹ ਵੀ ਕਹਿ ਦਿੱਤਾ ਦੇਸ਼ ਦੇ ਕਿਸਾਨਾਂ ਦਾ ਅਪਮਾਨ ਕਰ ਦਿੱਤਾ। ਅਸੀਂ ਇੱਥੋਂ ਤੱਕ ਕਹਿ ਦਿੱਤਾ ਦੇਸ਼ ਦਾ ਕਿਸਾਨ ਵਿਕਾਊ ਹੈ, ਦੋ-ਦੋ ਹਜ਼ਾਰ ਰੁਪਏ ਦੀ ਯੋਜਨਾ ਦੇ ਕਾਰਨ ਕਿਸਾਨਾਂ ਦੇ ਵੋਟ ਖਰੀਦ ਲਏ ਗਏ ਹਨ । ਮੈਂ ਮੰਨਦਾ ਹਾਂ ਇਸ ਦੇਸ਼ ਦੇ ਕਿਸਾਨ ਨੂੰ ਇਸ ਤਰ੍ਹਾਂ ਅਪਮਾਨਿਤ ਨਹੀਂ ਕਰਨਾ ਚਾਹੀਦਾ। ਮੇਰੇ ਦੇਸ਼ ਦਾ ਕਿਸਾਨ … ਸਾਡੇ ਦੇਸ਼ ਦਾ ਕਿਸਾਨ ਵਿਕਾਊ ਨਹੀਂ ਹੈ। ਸਾਡੇ ਦੇਸ਼ ਦਾ ਕਿਸਾਨ ਤਾਂ ਉਹ ਹੈ ਜੋ ਅੰਨ ਪੈਦਾ ਕਰਦਾ ਹੈ, ਖਾਲੀ ਮਜਦੂਰੀ ਕਰਕੇ ਅੰਨ ਪੈਦਾ ਕਰਦਾ ਹੈ ਉਹ ਕਦੇ ਸੋਚਦਾ ਨਹੀਂ ਹੈ ਕਿ ਮੈਂ ਮਿਹਨਤ ਕਰਕੇ ਜੋ ਅੰਨ ਪੈਦਾ ਕੀਤਾ ਹੈ ਉਹ ਕਿਸ ਦੇ ਪੇਟ ਵਿੱਚ ਜਾਵੇਗਾ … ਗ਼ਰੀਬ ਦੇ ਪੇਟ ਵਿੱਚ ਜਾਵੇਗਾ ਕਿ ਅਮੀਰ ਦੇ ਪੇਟ ਵਿੱਚ ਜਾਵੇਗਾ ਉਹ ਕਦੇ ਨਹੀਂ ਸੋਚਦਾ ਹੈ। ਉਸ ਕਿਸਾਨ ਲਈ ਅਸੀਂ ਇਹ ਕਹਿ ਦੇਈਏ, ਮੈਂ ਸਮਝਦਾ ਹਾਂ ਕਿ 15 ਕਰੋੜ ਕਿਸਾਨ ਪਰਿਵਾਰਾਂ ਨੂੰ ਤੁਸੀਂ ਅਪਮਾਨਿਤ ਕੀਤਾ ਹੈ ਇਸ ਪ੍ਰਕਾਰ ਗਲਤ ਭਾਸ਼ਾ ਦਾ ਇਸਤੇਮਾਲ ਕਰਕੇ ਦੋ-ਦੋ ਹਜ਼ਾਰ ਦੀ ਸਕੀਮ ਦੇ ਕਾਰਨ ਉਹ ਵਿਕ ਗਏ।
ਮੈਂ ਹੈਰਾਨ ਹਾਂ ਮੀਡੀਆ ਨੂੰ ਵੀ ਗਾਲ੍ਹਾਂ ਕੱਢੀਆਂ ਸਨ। ਮੀਡੀਆ ਦੇ ਕਾਰਨ ਚੋਣਾਂ ਜਿੱਤੀਆਂ ਜਾਂਦੀਆਂ ਹਨ। ਅਸੀਂ ਕਿੱਥੇ ਖੜ੍ਹੇ ਹਾਂ …. ਮੀਡੀਆ ਦੇ ਕਾਰਨ ਚੋਣਾਂ ਜਿੱਤੀਆਂ ਜਾਂਦੀਆਂ ਹਨ … ਮੀਡੀਆ ਵਿਕਾਊ ਹੈ ਕੀ ? ਮੀਡੀਆ ਨੂੰ ਕੋਈ ਖਰੀਦ ਲੈਂਦਾ ਹੈ ਕੀ ? ਅਤੇ ਖਰੀਦ ਕੇ ਕੀ ਕਰਦੇ ਹਨ? ਅਤੇ ਜਿਨ੍ਹਾਂ ਰਾਜਾਂ ਵਿੱਚ ਕੀ ਤਮਿਲਨਾਡੂ ਵਿੱਚ ਵੀ ਇਹੀ ਲਾਗੂ ਹੋਵੇਗਾ ਕੀ ? ਕੀ ਕੇਰਲ ਵਿੱਚ ਇਹੀ ਲਾਗੂ ਹੋਵੇਗਾ ਕੀ ? ਅਸੀਂ ਉਨ੍ਹਾਂ ਗੱਲਾਂ ਨੂੰ ਕਰੀਏ ਜਿਨ੍ਹਾਂ ਗੱਲਾਂ ਦਾ ਸਦਨ ਵਿੱਚ ਬੋਲੀਆਂ ਗਈ ਗੱਲਾਂ ਦਾ ਆਪਣਾ ਇੱਕ ਮਹੱਤਵ ਹੁੰਦਾ ਹੈ … ਅਸੀਂ ਕੁਝ ਵੀ ਕਹਿੰਦੇ ਰਹਿੰਦੇ ਹਾਂ ਅਤੇ ਠੀਕ ਹੈ ਅਖ਼ਬਾਰਾਂ ਵਿੱਚ ਹੈੱਡਲਾਈਨ ਮਿਲ ਜਾਵੇਗੀ ਲੇਕਿਨ ਭਾਰਤ ਦਾ ਲੋਕਤੰਤਰ ਜਿਸ ਵਿੱਚ ਦੁਨੀਆ ਵਿੱਚ ਉਸ ਦੀ ਇੱਕ ਪ੍ਰਤਿਸ਼ਠਾ ਹੈ ਸਾਨੂੰ ਮਾਣ ਹੋਣਾ ਚਾਹੀਦਾ ਹੈ । ਭਾਰਤ ਦੀ ਚੋਣ ਪ੍ਰਕਿਰਿਆ ਸੰਸਾਰ ਵਿੱਚ ਭਾਰਤ ਦੀ ਪ੍ਰਤਿਸ਼ਠਾ ਨੂੰ ਵਧਾਉਣ ਦਾ ਇੱਕ ਬਹੁਤ ਵੱਡਾ ਅਵਸਰ ਹੁੰਦਾ ਹੈ ਅਤੇ ਇਸ ਅਵਸਰ ਨੂੰ ਸਾਨੂੰ ਗੁਵਾਉਣਾ ਨਹੀਂ ਚਾਹੀਦਾ ਹੈ। ਜਦੋਂ Election Commission ਨਾਲ ਜੁੜੇ ਹੋਏ ਲੋਕ ਮੈਨੂੰ ਮਿਲੇ ਸਨ ਤਦ ਮੈਂ ਉਨ੍ਹਾਂ ਨੂੰ ਕਿਹਾ ਸੀ, ਜੋ ਸੇਵਾ ਵਿੱਚ ਨਹੀਂ ਹੁੰਦੇ ਸਨ ਉਹ ਜਦੋਂ ਮਿਲਣ ਆਉਂਦੇ, ਉਨ੍ਹਾਂ ਨੂੰ ਕਹਿੰਦਾ ਸੀ। ਮੈਂ ਕਿਹਾ ਕਿ ਸਾਡੇ ਲਈ ਅਜਿਹੀ ਵੱਡੀ ਅਮਾਨਤ ਹੈ ਇਹ … ਚੋਣ ਕਿਰਿਆ ਅਤੇ ਵਿਵਸਥਾਵਾਂ ਸੰਸਾਰ ਦੇ ਸਾਹਮਣੇ ਜਾਣੀਆਂ ਚਾਹੀਦੀਆਂ ਹਨ ।
ਤੁਸੀਂ ਕਲਪਨਾ ਕਰ ਸਕਦੇ ਹੋ ਕਿੰਨੀ ਵਿਸ਼ਾਲਤਾ ਅਤੇ ਵਿਆਪਕਤਾ 10 ਲੱਖ polling station 40 ਲੱਖ ਤੋਂ ਜ਼ਿਆਦਾ ਈਵੀਐੱਮ ਮਸ਼ੀਨਾਂ, 650 ਰਾਜਨੀਤਕ ਦਲ, 8 ਹਜ਼ਾਰ ਤੋਂ ਜ਼ਿਆਦਾ candidates … ਕਿੰਨਾ ਵੱਡਾ ਰੂਪ, ਵਿਅਪਕਤਾ ਅਸੀਂ ਇਸ ਗੱਲ ਨੂੰ ਦੁਨੀਆ ਦੇ ਸਾਹਮਣੇ ਰੱਖੀਏ ਕਿੰਨਾ ਮਾਣ ਹੋ ਸਕਦਾ ਹੈ … ਦੁਨੀਆ ਨੂੰ ਹੈਰਾਨੀ ਹੋਵੇਗੀ। ਮੈਂ ਸਮਝਦਾ ਹਾਂ ਕਿ ਅਸੀਂ ਆਪਣੇ ਨਿਜੀ ਰਾਜਨੀਤਕ ਕਾਰਨਾਂ ਕਰਕੇ ਅਸੀਂ ਇਸ ਪ੍ਰਕਾਰ ਕਹੀਏ ਕਿ ਇਨ੍ਹਾਂ ਚੋਣਾਂ ਵਿੱਚ ਇੱਕ ਬਹੁਤ ਵੱਡੀ ਗੱਲ ਨਜ਼ਰ ਆਈ ਹੈ … ਸਾਡੀਆਂ ਭੈਣਾਂ-ਬੇਟੀਆਂ ਨੇ ਜੋ ਕਮਾਲ ਕੀਤਾ ਹੈ ਸਾਡੇ ਦੇਸ਼ ਵਿੱਚ ਚੋਣਾਂ ਪਹਿਲਾਂ ਤੋਂ ਹੁੰਦੀਆਂ ਹਨ , ਮਹਿਲਾਵਾਂ ਨੂੰ ਮਤਦਾਨ ਪਹਿਲਾਂ ਤੋਂ ਮਿਲਿਆ ਹੋਇਆ ਹੈ। ਲੇਕਿਨ ਅਸੀਂ ਦੇਖਿਆ ਹੈ ਕਿ ਹਮੇਸ਼ਾ ਪੁਰਸ਼ ਅਤੇ ਇਸਤਰੀ ਦੇ ਮਤਦਾਨ ਵਿੱਚ ਕਰੀਬ- ਕਰੀਬ 9-10% ਦਾ margin ਰਹਿੰਦਾ ਸੀ। ਪੁਰਸ਼ ਦਾ ਮਤਦਾਨ ਕਰੀਬ- ਕਰੀਬ 9% ਜ਼ਿਆਦਾ ਰਹਿੰਦਾ ਸੀ। ਪਹਿਲੀ ਵਾਰ ਇਹ ਕਰੀਬ- ਕਰੀਬ ਜ਼ੀਰੋ ਹੋ ਗਿਆ ਹੈ। ਇਹ ਆਪਣੇ-ਆਪ ਵਿੱਚ ਭਾਰਤ ਦੇ ਲੋਕਤੰਤਰ ਦੀ ਇੱਕ ਉੱਜਵਲ ਨਿਸ਼ਾਨੀ ਹੈ। ਅਸੀਂ ਉਸ ਵਿੱਚੋਂ ਉਨ੍ਹਾਂ ਚੀਜ਼ਾਂ ਨੂੰ ਦੇਖਿਆ ਅਤੇ ਇਸ ਵਾਰ ਖੁਸ਼ੀ ਹੈ ਕਿ ਕਰੀਬ 78ਮਹਿਲਾ ਸਾਂਸਦ ਸਾਡੀਆਂ ਭੈਣਾਂ ਚੁਣਕੇ ਆਈਆਂ ਹਨ ।
ਇਸ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਐੱਨਡੀਏ ਦੇ ਲੋਕ ਜਿੱਤ ਕੇ ਆਏ ਹਨ ਇੰਨਾ ਹੀ ਨਹੀਂ ਹੈ… ਇਸ ਚੋਣ ਦੀ ਵਿਸ਼ੇਸ਼ਤਾ ਹੈ ਕਿ ਉੱਤਰ ਹੋਵੇ, ਦੱਖਣ ਹੋਵੇ, ਪੂਰਬ ਹੋਵੇ, ਪੱਛਮ ਹੋਵੇ ਸਾਰੇ ਕੋਨਿਆਂ ਵਿੱਚੋਂ ਬਹੁਮਤ ਦੇ ਨਾਲ ਬੀਜੇਪੀ ਤੇ ਐੱਨਡੀਏ ਜਿੱਤ ਕੇ ਆਏ ਹਨ। ਅਜਿਹਾ ਨਹੀਂ ਕਿ ਇੱਕ ਕੋਨੇ ਵਿੱਚ ਹੈ… ਸਭ ਦੂਰ, ਉਸ ਨੂੰ ਸਾਨੂੰ ਸਵੀਕ੍ਰਿਤੀ ਮਿਲੀ ਹੈ।
ਜੋ ਲੋਕ ਹਾਰ ਗਏ ਹਨ ਜਿਨ੍ਹਾਂ ਦੇ ਸੁਪਨੇ ਚੂਰ-ਚੂਰ ਹੋ ਚੁੱਕੇ ਹਨ, ਜਿਨ੍ਹਾਂ ਦੇ ਅਹੰਕਾਰ ਨੂੰ ਚੋਟ ਪਹੁੰਚੀ ਹੈ। ਉਹ ਦੇਸ਼ ਦੇ ਮਤਦਾਤਾਵਾਂ ਦਾ ਅਭਿਵਾਦਨ ਨਹੀਂ ਕਰ ਸਕਦੇ ਹੋਣਗੇ ਲੇਕਿਨ ਮੈਂ ਸਿਰ ਝੁਕਾ ਕੇ ਭਾਰਤ ਦੇ ਕੋਟਿ-ਕੋਟਿ ਮਤਦਾਤਾਵਾਂ ਦਾ ਅਭਿਨੰਦਨ ਕਰਦਾ ਹਾਂ, ਅਭਿਨੰਦਨ ਕਰਦਾ ਹਾਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਭਾਰਤ ਦੀ ਲੋਕਤਾਂਤਰਿਕ ਕਿਰਿਆ ਨੂੰ ਨਿਭਾਉਣ ਵਾਲੀ ਉਸ ਵਿਵਸਥਾ ਦੇ ਨਾਲ ਜੁੜੇ ਹੋਏ ਛੋਟੇ- ਮੋਟੇ ਸਭ ਅਫ਼ਸਰ, ਸਿਕਿਓਰਿਟੀ ਦੇ ਲੋਕ, Election Commission , ਇਹ ਸਭ ਅਭਿਨੰਦਨ ਦੇ ਹੱਕਦਾਰ ਹਨ, ਮੈਂ ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।
ਆਦਰਯੋਗ ਸਭਾਪਤੀ ਜੀ, ਇੱਥੇ ਈਵੀਐੱਮ ਦੀ ਚਰਚਾ ਵੀ ਕਾਫ਼ੀ ਹੋ ਰਹੀ ਹੈ ਅਤੇ ਇੱਕ ਨਵੀਂ ਬਿਮਾਰੀ ਸ਼ੁਰੂ ਹੋਈ ਹੈ। ਮੈਨੂੰ ਮਾਫ ਕਰਨਾ, ਈਵੀਐੱਮ ਨੂੰ ਲੈਕੇ ਸਵਾਲ ਚੁੱਕੇ ਜਾਂਦੇ ਹਨ, ਬਹਾਨੇ ਬਣਾਏ ਜਾਂਦੇ ਹਨ । ਸਭਾਪਤੀ ਜੀ, ਕਦੇ ਅਸੀਂ ਵੀ ਸਦਨ ਵਿੱਚ ਦੋ ਰਹਿ ਗਏ ਸੀ ਅਤੇ ਸਾਨੂੰ ਇਹ ਵਾਰ-ਵਾਰ ਕਿਹਾ ਜਾਂਦਾ ਦੋ ਜਾਂ ਤਿੰਨ ਬੱਸ, ਦੋ ਜਾਂ ਤਿੰਨ ਬੱਸ ਕਹਿ ਕੇ ਸਾਡਾ ਮਜਾਕ ਉਡਾਇਆ ਜਾਂਦਾ ਸੀ। ਇੰਨ੍ਹੇ ਬੁਰੇ ਦਿਨ ਅਸੀਂ ਦੇਖੇ ਸਨ, ਲੇਕਿਨ ਸਾਨੂੰ ਕਾਰਕੁੰਨਾ ‘ਤੇ ਭਰੋਸਾ ਸੀ। ਸਾਡਾ ਵਿਚਾਰ ‘ਤੇ ਭਰੋਸਾ ਸੀ, ਦੇਸ਼ ਦੀ ਜਨਤਾ ‘ਤੇ ਭਰੋਸਾ ਸੀ ਅਤੇ ਮਿਹਨਤ ਕਰਨ ਦੀ ਤਿਆਗ ਕਰਨ ਦੀ ਇੱਛਾਸ਼ਕਤੀ ਪਰਾਕਾਸ਼ਠਾ ਲਈ ਸਾਡੀ ਤਿਆਰੀ ਸੀ, ਉਸ ਨਿਰਾਸ਼ਾਜਨਕ ਵਾਤਾਵਰਣ ਵਿੱਚ ਵਿਸ਼ਵਾਸ ਪੈਦਾ ਕਰਕੇ ਅਸੀਂ ਪਾਰਟੀ ਨੂੰ ਫਿਰ ਤੋਂ ਖੜ੍ਹਾ ਕੀਤਾ। ਸਾਡੇ ਤੋਂ ਅਗਲੀ ਪੀੜ੍ਹੀ ਨੇ ਕੰਮ ਕੀਤਾ ਲੇਕਿਨ ਕਰਕੇ ਦਿਖਾਇਆ ਅਤੇ ਇਹੀ ਤਾਂ ਲੀਡਰਸ਼ਿਪ ਦੀ ਕਸੌਟੀ ਹੁੰਦੀ ਹੈ ।
ਅਸੀਂ ਉਸ ਸਮੇਂ ਪੋਲਿੰਗ ਬੂਥ ਕੈਂਪ ਵਿੱਚ ਇਹ ਹੋਇਆ ਸੀ , ਫਲਾਣਾ ਹੋਇਆ ਸੀ , ਢਿਗਣਾ ਹੋਇਆ ਸੀ … ਇਸ ਲਈ ਅਸੀਂ ਹਾਰ ਗਏ, ਇੰਨਾ ਰੋਣਾ ਧੋਣਾ ਨਹੀਂ ਹੋਇਆ … ਹਾਰ ਗਏ ਫਿਰ ਤੋਂ ਕੰਮ ਕਰਾਂਗੇ ਦੁਬਾਰਾ ਨਵੀਂ ਸ਼ੁਰੂਆਤ ਕਰਨ ਲਈ ਅਸੀਂ ਨਿਕਲ ਪਏ। ਅਤੇ ਅਸੀਂ ਨਤੀਜਾ ਵੀ ਲੈਕੇ ਆਉਂਦੇ ਰਹੇ ਹਾਂ। ਲੇਕਿਨ ਜਦੋਂ ਖੁਦ ‘ਤੇ ਭਰੋਸਾ ਨਹੀਂ ਹੁੰਦਾ ਹੈ, ਸਮਰੱਥਾ ਦਾ ਅਭਾਵ ਹੁੰਦਾ ਹੈ ਤਦ ਫਿਰ ਬਹਾਨੇ ਖੋਜੇ ਜਾਂਦੇ ਹਨ ਅਤੇ ਇਸ ਲਈ ਆਤਮਚਿੰਤਨ ਕਰਨ ਦੀ ਜਿਨ੍ਹਾਂ ਦੀ ਤਿਆਰੀ ਨਹੀਂ ਹੈ, ਦੋਸ਼ ਸਵੀਕਾਰਨ ਦੀ ਤਿਆਰੀ ਨਹੀਂ ਹੈ, ਆਪਣੀ ਗਲਤੀਆਂ ਨੂੰ ਸਵੀਕਾਰ ਕਰਨ ਦੀ ਤਿਆਰੀ ਨਹੀਂ ਹੈ। ਉਹ ਫਿਰ ਈਵੀਐੱਮ ਨੂੰ ਢੁੰਡਦੇ ਹਨ , ਠੀਕਰਾ ਈਵੀਐੱਮ ‘ਤੇ ਤੋੜਿਆ ਜਾਵੇ …. ਤਾਕਿ ਫਿਰ ਆਪਣੇ ਸਾਥੀਆਂ ਦੇ ਸਾਹਮਣੇ ਤਾਂ ਘੱਟ ਤੋਂ ਘੱਟ ਅਸੀਂ ਦੱਸ ਸਕਦੇ ਹਾਂ ਦੇਖੋ – ਦੇਖੋ ਅਸੀਂ ਬਹੁਤ ਅੱਛਾ ਕੰਮ ਕੀਤਾ ਹੈ ਅਸੀਂ ਨਹੀਂ ਹਾਰੇ ਹਾਂ ਉਹ ਤਾਂ ਈਵੀਐੱਮ ਦੇ ਕਾਰਨ ਹਾਰੇ ਹਾਂ।
ਮੈਂ ਸਮਝਦਾ ਹਾਂ ਇਸ ਤਰ੍ਹਾਂ ਨਾਲ ਨਾ ਅਸੀਂ ਰਾਜਨੀਤਕ ਕੈਡਰ ਦਾ ਭਲਾ ਕਰਦੇ ਹਾਂ, ਰਾਜਨੀਤੀ ਕੈਡਰ ਨੂੰ ਨਿਰਾਸ਼ ਕਰਨ ਨਾਲ ਕੋਈ ਫਾਇਦਾ ਨਹੀਂ ਹੈ। ਹਿੰਮਤ ਹੈ ਤਾਂ ਅੱਗੇ ਆਓ ਪੂਰੀ ਕੈਡਰ ਨੂੰ ਤਿਆਰ ਕਰੋ ਫਿਰ ਹੋਰ ਚੋਣਾਂ ਇੱਕ ਥੋੜ੍ਹਾ ਪੂਰੀਆਂ ਹਨ ਹੋਰ ਚੋਣਾਂ ਆਉਣ ਵਾਲੀਆਂ ਹਨ। ਇਸ ਪ੍ਰਕਾਰ ਦੀ ਨਿਰਾਸ਼ਾ ਦਾ ਕੀ ਮਤਲਬ ਹੈ ਅਤੇ ਇਸ ਲਈ ਮਾਣਯੋਗ ਸਭਾਪਤੀ ਜੀ … ਪਹਿਲਾ ਇੱਕ ਸਮਾਂ ਸੀ ਚੋਣਾਂ ਦੀ ਪ੍ਰਕ੍ਰਿਆ ਅਸੀਂ ਸਭ ਪ੍ਰਕਾਰ ਦੀ ਦੇਖੀ ਹੈ ਚੋਣ ਪ੍ਰਕ੍ਰਿਆਵਾਂ ਵਿੱਚ ਸੁਧਾਰ ਹੁੰਦਾ ਗਿਆ ਹੈ । ਪ੍ਰਾਰੰਭਿਕ ਜੋ ਚੋਣਾਂ ਹੋਈਆਂ 1952 ਦੇ ਬਾਅਦ … ਇਹ ਸ਼ੁਰੂ ਦੇ ਕਾਲਖੰਡ ਵਿੱਚ ਮਹੀਨਿਆਂ ਮਹੀਨਿਆਂ ਤੱਕ ਚਲਦੀਆਂ ਸਨ। ਬਕਸੇ ਲੈ ਕੇ ਪਿੰਡ-ਪਿੰਡ ਜਾਂਦੇ ਸਨ । ਪੁਰਾਣੇ ਲੋਕ ਜੋ ਅਸੀਂ ਤਾਂ ਉਸ ਸਮੇਂ ਬਹੁਤ ਬੱਚੇ ਸਾਂ ਲੇਕਿਨ ਜੋ ਸੁਣਿਆ ਹੈ ਉਸ ਵਿੱਚ ਸੁਧਾਰ ਕਰਦੇ – ਕਰਦੇ ਇੱਥੇ ਪੁੱਜੇ ਹਾਂ।
ਇੱਕ ਨਿਰੰਤਰ ਪ੍ਰਕਿਰਿਆ ਹੈ ਸੁਧਾਰ ਦੀ ਅਤੇ ਇਸ ਲਈ ਉਸ ਸੁਧਾਰ ਪ੍ਰਕਿਰਿਆ ਨੂੰ … ਅਤੇ ਪਹਿਲਾਂ ਦਾ ਜ਼ਮਾਨਾ ਦੇਖ ਲਓ ਕੀ ਸੀ। ਚੋਣ ਦੇ ਬਾਅਦ ਅਖ਼ਬਾਰਾਂ ਦੀ ਹੈੱਡਲਾਈਨ ਕੀ ਹੁੰਦੀ ਸੀ .. ਅਖ਼ਬਾਰਾਂ ਦੀ ਹੈੱਡਲਾਈਨ ਇਹ ਹੁੰਦੀ ਸੀ ਕਿ ਇੰਨੀ ਹਿੰਸਾ ਹੋਈ, ਇੰਨ੍ਹੇ ਲੋਕ ਮਾਰੇ ਗਏ, ਇੰਨ੍ਹੇ booth capture ਹੋਏ, ਇਹ ਤਿੰਨ ਮੇਨ ਨਿਊਜ਼ ਰਹਿੰਦੀਆਂ ਸਨ। ਅੱਜ ਈਵੀਐੱਮ ਦੇ ਕਾਰਨ … ਖ਼ਬਰ ਇੱਕ ਹੀ ਹੁੰਦੀ ਹੈ ਕਿ ਪਹਿਲਾਂ ਦੀ ਤੁਲਨਾ ਵਿੱਚ ਮਤਦਾਨ ਕਿੰਨੇ % ਵਧਾ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ । ਅਤੇ ਅਸੀਂ ਜਾਣਦੇ ਹਾਂ ਪਹਿਲਾਂ ਕਿਵੇਂ ਹੁੰਦਾ ਸੀ .. booth capture ਕਰਨਾ , ਲੁੱਟ ਕਰਨਾ , ਜੋ ਪ੍ਰਭਾਵਸ਼ਾਲੀ ਲੋਕ ਸਨ ਉਨ੍ਹਾਂ ਦੇ ਹੱਥ ਵਿੱਚ ਸੀ । ਅਤੇ ਜਦੋਂ ਤੋਂ ਸਹੀ ਅਰਥ ਵਿੱਚ ਲੋਕਤੰਤਰ ਦੀ ਕਿਰਿਆ ਆਈ ਹੈ । ਅਜਿਹੇ ਲੋਕਾਂ ਦਾ ਹਾਰਨ ਦਾ ਕ੍ਰਮ ਵੀ ਉਦੋਂ ਤੋਂ ਸ਼ੁਰੂ ਹੋਇਆ ਹੈ । ਇਸ ਲਈ ਉਨ੍ਹਾਂ ਨੂੰ ਉਸ ਜਗ੍ਹਾ ਉੱਤੇ ਵਾਪਸ ਜਾਣਾ ਹੈ । ਦੇਸ਼-ਲੋਕਤੰਤਰ ਨੂੰ ਇਸ ਪ੍ਰਕਾਰ ਨਾਲ ਦਬੋਚਣ ਦੀ ਪ੍ਰਕਿਰਿਆ ਵਿੱਚ ਮਦਦ ਨਹੀਂ ਕਰ ਸਕਦਾ ਹੈ।
ਮਾਣਯੋਗ ਸਭਾਪਤੀ ਜੀ, ਅੱਜ ਇਸ ਸਦਨ ਦੇ ਮਾਧਿਅਮ ਨਾਲ ਮੈਂ ਦੇਸ਼ ਦੇ ਸਾਹਮਣੇ ਵੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਈਵੀਐੱਮ ਸਭ ਤੋਂ ਪਹਿਲਾਂ 1977 ਵਿੱਚ ਇਸ ਦੀ ਚਰਚਾ ਸ਼ੁਰੂ ਹੋਈ । ਅਤੇ ਤਦ ਤਾਂ ਅਸੀਂ ਰਾਜਨੀਤੀ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ ਸਾਂ ਅਸੀਂ ਤਾਂ ਬਹੁਤ ਦੂਰ ਬੈਠੇ ਸਾਂ ਜੀ 1977 ਵਿੱਚ ਚਰਚਾ ਸ਼ੁਰੂ ਹੋਈ ਸੀ। 1982 ਵਿੱਚ ਪਹਿਲੀ ਵਾਰ ਇਸ ਦਾ ਪ੍ਰਯੋਗ ਕੀਤਾ ਗਿਆ, 1988 ਵਿੱਚ ਅਸੀਂ ਨਹੀਂ ਸਾਂ। ਇਸ ਸਦਨ ਵਿੱਚ ਬੈਠੇ ਹੋਏ ਉਸ ਸਮੇਂ ਦੇ ਮਹਾਨੁਭਾਵਾਂ ਨੇ ਕਾਨੂੰਨ ਇਸ ਵਿਵਸ਼ਥਾ ਨੂੰ ਪ੍ਰਵਾਨਗੀ ਦਿੱਤੀ, ਕਾਨੂੰਨ ਬਣਾਇਆ। ਇਤਨਾ ਹੀ ਨਹੀਂ 1992 ਵਿੱਚ ਕਾਂਗਰਸ ਦੀ ਹੀ ਲੀਡਰਸ਼ਿਪ ਵਿੱਚ ਇਸ ਈਵੀਐੱਮ ਨੂੰ ਲੈਕੇ ਸਾਰੇ rules ਬਣਾਏ ਗਏ। ਯਾਨੀ ਇਹ ਇਸ ਪ੍ਰਕਾਰ ਨਾਲ ਜੋ ਕਹਿੰਦੇ ਹਨ ਕਿ ਇਹ ਅਸੀਂ ਕੀਤਾ, ਅਸੀਂ ਕੀਤਾ, ਅਸੀਂ ਕੀਤਾ ਤਾਂ ਇਹ ਵੀ ਤਾਂ ਤੁਸੀਂ ਹੀ ਕੀਤਾ ਸੀ, ਹੁਣ ਤੁਸੀਂ ਹਾਰ ਗਏ ਇਸ ਲਈ ਹੁਣ ਰੋ ਰਹੇ ਹੋ।
ਇਹ ਕੀ ਤਰੀਕਾ ਹੈ ਅਤੇ ਇਸ ਲਈ ਮੈਂ ਸਮਝਦਾ ਹਾਂ ਅਤੇ ਈਵੀਐੱਮ ਨਾਲ ਇਸ ਦੇਸ਼ ਵਿੱਚ ਹੁਣ ਤੱਕ ਵਿਧਾਨ ਸਭਾਵਾਂ ਦੀਆਂ ਜੋ ਚੋਣਾਂ ਹੋਈਆਂ ਹਨ, state assemblies ਦੀਆਂ 113 ਚੋਣ ਹੋਈਆਂ ਹਨ ਈਵੀਐੱਮ ਮਸ਼ੀਨਾਂ ਨਾਲ ਅਤੇ ਇੱਥੇ ਮੌਜੂਦ ਕਰੀਬ-ਕਰੀਬ ਸਾਰੇ ਦਲਾਂ ਨੂੰ ਉਸੇ ਈਵੀਐੱਮ ਨਾਲ ਚੋਣ ਜਿੱਤ ਕਰਕੇ ਸੱਤਾਂ ਵਿੱਚ ਆਉਣ ਦਾ ਜਾਂ ਸੱਤਾ ਵਿੱਚ ਭਾਗੀਦਾਰੀ ਹੋਣ ਦਾ ਅਵਸਰ ਮਿਲਿਆ ਹੈ। 113, ਅਸੈਂਬਲੀ ਚੋਣ ਹੋਈ। ਚਾਰ ਲੋਕਸਭਾ ਦੇ ਜਨਰਲ ਇਲੈਕਸ਼ਨ ਹੋਏ ਹਨ ਉਸ ਵਿੱਚ ਵੀ ਦਲ ਬਦਲੇ, ਵੱਖ-ਵੱਖ ਲੋਕ ਜਿੱਤ ਕੇ ਆਏ ਹਨ। ਅਤੇ ਅੱਜ ਹਾਰ ਦੇ ਲਈ ਅਸੀਂ ਇਸ ਪ੍ਰਕਾਰ ਦੀਆਂ ਗੱਲਾਂ ਕਰਦੇ ਹਾਂ।
2001 ਦੇ ਬਾਅਦ ਵੱਖ-ਵੱਖ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਵੀ ਈਵੀਐੱਮ ਨੂੰ ਲੈ ਕੇ ਮਾਮਲੇ ਉਠਾਏ ਗਏ ਹਨ। ਸਾਰੇ ਪਰੀਖਣ ਦੇ ਬਾਅਦ ਈਵੀਐੱਮ ‘ਤੇ ਸਾਰੀਆਂ ਚੀਜ਼ਾਂ ਵਿੱਚ ਸਾਰੇ ਦੇਸ਼ ਦੀਆਂ ਨਿਆਂਪਾਲਿਕਾਵਾਂ ਨੇ ਆਪਣਾ positive verdict ਦੇ ਦਿੱਤਾ ਹੈ।
2017 ਵਿੱਚ ਜਦੋਂ ਇੰਨਾ ਵੱਡਾ ਹੋ- ਹੱਲਾ ਹੋਇਆ ਕਿਉਂਕਿ ਹਾਰੇ ਹੋਏ ਲੋਕਾਂ ਦੀ ਈਕੋ ਸਿਸਟਮ ਅਜੇ ਕੰਮ ਕਰ ਰਿਹਾ ਹੈ। ਚਾਰੇ ਪਾਸੇ ਹੋ- ਹੱਲਾ ਖੜ੍ਹਾ ਹੋਇਆ । ਅਤੇ Election Commission ਨੇ ਖੁਦ ਨੇ challenge ਵਜੋਂ ਕਿਹਾ ਕਿ ਮੈਂ ਇੱਕ ਰੱਖਦਾ ਹਾਂ, ਤੁਸੀਂ ਆਓ ਗਲਤ ਹੈ ਤਾਂ ਸਾਨੂੰ ਸਿੱਧ ਕਰਕੇ ਦਿਖਾਓ । ਜੋ ਲੋਕ ਅੱਜ ਈਵੀਐੱਮ ਦੇ ਗੀਤ ਗਾ ਰਹੇ ਹਨ, ਰੋਣਾ ਰੋ ਰਹੇ ਹਨ, ਇੱਕ ਵੀ ਦਲ ਉੱਥੇ ਗਿਆ ਨਹੀਂ ਹੈ। ਦੋ ਪਾਰਟੀਆਂ ਗਈਆਂ ਹਨ ਐੱਨਸੀਪੀ ਐਂਡ ਸੀਪੀਆਈ , ਲੇਕਿਨ ਉਨ੍ਹਾਂ ਨੇ ਵੀ question ਨਹੀਂ ਕੀਤਾ ਉਨ੍ਹਾਂ ਨੇ ਕਿਹਾ ਕਿ ਸਾਨੂੰ ਜਰਾ ਸਮਝਾਓ how EVM operates ਸਿਰਫ ਸਮਝਣ ਦੀ ਕੋਸ਼ਿਸ਼ ਕੀਤੀ ਲੇਕਿਨ ਘੱਟ ਤੋਂ ਘੱਟ ਐੱਨਸੀਪੀ ਅਤੇ ਸੀਪੀਆਈ ਦੇ ਲੋਕ ਗਏ ਬਾਕੀ ਲੋਕ ਤਾਂ Election Commission ਦੇ ਸੱਦੇ ਦੇ ਬਾਅਦ ਵੀ ਗਏ ਨਹੀਂ। ਜਿਸ ‘ਤੇ ਉਹ ਸ਼ਕ ਕਰ ਰਹੇ ਸਨ।
ਅਤੇ ਇਹ ਗਲਤ ਪ੍ਰਚਾਰ ਅਤੇ ਇੱਕ ਪ੍ਰਕਾਰ ਦਾ ਇੱਕ ਨਿਸ਼ਚਿਤ ਪ੍ਰਕਾਰ ਦਾ Vested interest ਗਰੁੱਪ ਇੰਨਾ ਵੱਡਾ ਤੁਫਾਨ ਖੜ੍ਹਾ ਕੀਤਾ ਤਾਂ ਉਸ ਹਵਾ ਵਿੱਚ ਸਾਡੇ ਲੋਕ ਵੀ ਆ ਗਏ ਸਨ। ਅਸੀਂ ਵੀ ਮੰਨਣ ਲਗ ਗਏ ਸਾਂ ਕਿ ਈਵੀਐੱਮ ਵਿੱਚ ਕੁਝ ਗੜਬੜ ਹੈ । ਸਾਡੀ ਪਾਰਟੀ ਵਿੱਚੋਂ ਵੀ ਇਹ ਅਵਾਜ਼ ਉੱਠੀ ਸੀ, ਲੇਕਿਨ ਅਸੀਂ ਇਮਾਨਦਾਰੀ ਨਾਲ ਉਸਦੀ ਸਚਾਈ ਤੱਕ ਪੁੱਜਣ ਦੀ ਕੋਸ਼ਿਸ਼ ਵੀ ਕੀਤੀ। ਟੈਕਨੋਲੋਜੀ ਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਅਤੇ ਅਸੀਂ ਖੁਦ ਨੇ ਵੀ ਈਵੀਐੱਮ ਦੇ ਵਿਸ਼ੇ ਵਿੱਚ ਸ਼ੱਕ ਕੀਤਾ ਸੀ, ਜਦੋਂ ਸਾਰੀਆਂ ਚੀਜਾਂ ਸਮਝੇ ਤਾਂ ਸਾਡੀ ਪਾਰਟੀ ਵਿੱਚ ਵੀ ਉਸ ਵਿਚਾਰ ਨੂੰ ਮੰਨਣ ਵਾਲਿਆਂ ਨੂੰ ਸਮਝਾਇਆ ਗਿਆ ਜੋ ਗਲਤ ਰਸਤੇ ‘ਤੇ ਸਨ, ਅਤੇ ਅਸੀਂ ਠੀਕ ਰਸਤੇ ‘ਤੇ ਚਲੇ । ਟੈਕਨੋਲੋਜੀ ਹੈ ਸਮਝਣੀ ਚਾਹੀਦੀ ਹੈ । ਸਮਝ ਕੇ ਉਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਆਦਰਯੋਗ ਸਭਾਪਤੀ ਜੀ, ਫਿਰ ਵੀਵੀਪੈਟ ਦੀ ਗੱਲ ਆਈ ਸੀ … ਵਾਰ-ਵਾਰ ਸੁਪ੍ਰੀਮ ਕੋਰਟ ਵਿੱਚ ਗਏ ਪੂਰੇ ਚੋਣ ਦੇ ਮਾਹੌਲ ਨੂੰ derail ਕਰਨ ਲਈ ਉਸ ਨੂੰ ਇੱਕ ਸਾਧਨ ਬਣਾਇਆ ਗਿਆ! ਹਰ ਸ਼ਾਮ election commission ਵਿੱਚ ਜਾਓ ਹੋ-ਹੱਲਾ ਕਰੋ, ਮੀਡੀਆ ਵਿੱਚ ਜਗ੍ਹਾ ਲੈ ਲਓ । ਸਧਾਰਨ ਮਤਦਾਤਾ ਦੇ ਮਨ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਬਾਅਦ ਅਵਿਸ਼ਵਾਸ ਪੈਦਾ ਕਰਨ ਦਾ ਮਾਹੌਲ ਬਣਾਇਆ ਗਿਆ । ਵੀਵੀਪੈਟ ਦਾ ਕੀ ਹੋਇਆ .. ਜਿੰਨੇ ਸ਼ੰਕੇ ਲੈ ਕੇ ਗਏ, ਅਸੀਂ ਸਭ ਗਵਾਹ ਹਾਂ ਕਿ ਵੀਵੀਪੈਟ ਨੇ ਫਿਰ ਇੱਕ ਵਾਰ ਈਵੀਐੱਮ ਦੀ ਤਾਕਤ ਨੂੰ ਵਧਾ ਦਿੱਤਾ। ਨਤੀਜੇ ਸਾਹਮਣੇ ਹਨ।
ਮੈਂ ਹੈਰਾਨ ਹਾਂ ਕਾਂਗਰਸ ਪਾਰਟੀ ਦੇ ਲਈ, ਇਸ ਲਈ ਮੈਨੂੰ ਕਹਿਣਾ ਪੈਂਦਾ ਹੈ ਕਿ ਤੁਸੀਂ ਇੰਨ੍ਹੇ ਸਾਲਾਂ ਤੱਕ ਰਾਜ ਕੀਤਾ ਹੈ। ਦੇਸ਼ ਦੀ ਇੱਕ ਮੁੱਖ ਧਾਰਾ ਰਾਜਨੀਤੀ ਦੀ ਤੁਹਾਡੇ ਕੋਲ ਰਹੀ ਹੈ ਲੰਬੇ ਸਮੇਂ ਤੱਕ …. ਅਨੁਭਵ ਨਾਲ ਅੱਜ ਮੈਨੂੰ ਕਹਿਣਾ ਪਵੇਗਾ ਕਿ ਤੁਹਾਡੀ ਕੁਝ ਨਾ ਕੁਝ ਅਜਿਹੀ problem ਹੈ ਕਿ ਤੁਸੀਂ ਜਿੱਤ ਵੀ ਨਹੀਂ ਪਚਾ ਸਕਦੇ। ਅਜ਼ਾਦੀ ਦੇ ਇੰਨ੍ਹੇ ਸਾਲ ਇੰਨੀਆਂ ਜਿੱਤਾਂ ਪ੍ਰਾਪਤ ਹੋਈਆਂ ਤੁਸੀਂ ਜਿੱਤ ਨਹੀਂ ਪਚਾ ਸਕ ਰਹੇ ਹੋ। ਅਤੇ 2014 ਤੋਂ ਮੈਂ ਲਗਾਤਾਰ ਦੇਖ ਰਿਹਾ ਹਾਂ ਤੁਸੀਂ ਹਾਰ ਨੂੰ ਵੀ ਸਵੀਕਾਰ ਨਹੀਂ ਕਰ ਸਕਦੇ ਹੋ । ਮੈਂ ਨਹੀਂ ਮੰਨਦਾ ਹਾਂ ਕਿ ਇਹ ਕੋਈ healthy growth ਹੋ ਰਹੀ ਹੈ। ਅਤੇ ਭਾਰਤ ਵਿੱਚ, ਲੋਕਤੰਤਰ ਵਿੱਚ ਹਰ ਦਲ ਦਾ ਆਪਣਾ ਇੱਕ ਸਥਾਨ ਹੈ, ਮਹੱਤਵ ਹੈ, ਉਸ ਦਾ ਆਦਰਪੂਰਵਕ ਸਨਮਾਨ ਹੋਣਾ ਚਾਹੀਦਾ ਹੈ ਅਤੇ ਉਸ ਦੇ ਪ੍ਰਤੀ ਸਾਡੀਆਂ ਸ਼ੁਭਕਾਮਨਾਵਾਂ ਹੋਣੀਆਂ ਚਾਹੀਦੀਆਂ ਹਨ, ਹਰ ਦਲ ਦੇ ਪ੍ਰਤੀ, ਤਾਂ ਹੀ ਤਾਂ ਲੋਕਤੰਤਰ ਚਲਦਾ ਹੈ। ਲੇਕਿਨ ਨਾ ਹੀ ਅਸੀਂ ਹਾਰ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ ਅਤੇ ਨਾ ਹੀ ਅਸੀਂ ਜਿੱਤ ਨੂੰ ਪਚਾਉਣ ਦੀ ਸਮਰੱਥਾ ਰੱਖਦੇ ਹਾਂ। ਅਤੇ ਉਹ ਵੀ, ਹੁਣੇ ਮੱਧ ਪ੍ਰਦੇਸ਼ ਵਿੱਚ ਕੀ ਹੋਇਆ ਹੁਣੇ ਤਾਂ ਜਿੱਤ ਹੋਈ ਅਤੇ ਕੁਝ ਹੀ ਦਿਨਾਂ ਵਿੱਚ ਅਜਿਹੀਆਂ ਖ਼ਬਰਾਂ ਆਉਣ ਲਗੀਆਂ ਹੈਰਾਨ ਹੋ ਜਾਂਦੇ ਹਾਂ। ਅਤੇ ਇਸ ਲਈ ਕ੍ਰਿਪਾ ਕਰਕੇ ਚੋਣ ਦੇ reforms ਦੀਆਂ ਵੀ ਕਾਫ਼ੀ ਗੱਲਾਂ ਹੋਈਆਂ ਹਨ। 1952 ਤੋਂ ਲੈ ਕੇ ਅੱਜ ਤੱਕ ਲਗਾਤਾਰ ਚੋਣਾਂ ਵਿੱਚ reform ਹੁੰਦੇ ਹੀ ਰਹੇ ਹਨ ਅਤੇ ਹੁੰਦੇ ਰਹਿਣੇ ਚਾਹੀਦੇ ਹਨ ।
ਅਤੇ ਮੈਂ ਮੰਨਦਾ ਹਾਂ ਇਸ ਦੀ ਚਰਚਾ ਵੀ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਹੈ ਅਤੇ ਉਸ ਦੇ ਅੰਦਰ ਖੁੱਲ੍ਹੇ ਮਨ ਨਾਲ ਚਰਚਾ ਹੋਣੀ ਚਾਹੀਦੀ ਹੈ ਬੰਨ੍ਹੇ ਮਨ ਨਾਲ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਲੇਕਿਨ out right ਇਹ ਕਹਿ ਦੇਣਾ ਕਿ ਇੱਕ ਦੇਸ਼, ਇੱਕ ਚੋਣ ਦੇ ਅਸੀਂ ਪੱਖ ਵਿੱਚ ਨਹੀਂ ਹਾਂ, ਅਰੇ ਚਰਚਾ ਤਾਂ ਕਰੋ ਭਾਈ। ਤੁਹਾਡੇ ਵਿਚਾਰ ਹੋਣਗੇ ਮੈਂ ਮੰਨਦਾ ਹਾਂ ਜੀ ਕਿ ਜਿੰਨੇ ਵੱਡੇ-ਵੱਡੇ ਨੇਤਾ ਹਨ, ਵਿਅਕਤੀਗਤ ਤੌਰ ‘ਤੇ ਜਦੋਂ ਵੀ ਮਿਲਿਆ ਹਾਂ, ਸਭ ਨੇ ਕਿਹਾ ਹੈ ਯਾਰ ਇਸ ਬਿਮਾਰੀ ਤੋਂ ਤਾਂ ਮੁਕਤ ਹੋਣਾ ਚਾਹੀਦਾ ਹੈ। ਪੰਜ ਸਾਲ ਵਿੱਚ ਇੱਕ ਵਾਰ ਚੋਣਾਂ ਆਏ, ਮਹੀਨੇ- ਦੋ ਮਹੀਨੇ ਚੋਣਾਂ ਦਾ ਉਤਸਵ ਚਲੇ, ਫਿਰ ਸਭ ਕੰਮ ਵਿੱਚ ਲੱਗਣ। ਇਹ ਗੱਲ ਸਭ ਨੇ ਦੱਸੀ ਹੈ। ਜਨਤਕ ਤੌਰ ‘ਤੇ stand ਲੈਣ ਵਿੱਚ ਦਿੱਕਤ ਹੁੰਦੀ ਹੋਵੇਗੀ। ਕੀ ਇਹ ਸਮੇਂ ਦੀ ਮੰਗ ਨਹੀਂ ਹੈ ਕਿ ਸਾਡੇ ਦੇਸ਼ ਵਿੱਚ ਘੱਟ ਤੋਂ ਘੱਟ ਮਤਦਾਤਾ ਸੂਚੀ ਤਾਂ ਇੱਕ ਹੋਵੇ। ਪਹਿਲਾਂ 18 ਅਤੇ 21 – ਦੋ ਮਤਦਾਨ ਦੇ ਵੱਖ- ਵੱਖ ਹੋਣ ਦੇ ਕਾਰਨ -ਹੁਣ 18 ਸਭ ਦਾ ਮਤਦਾਨ ਹੈ। ਅੱਜ ਦੇਸ਼ ਦਾ ਦੁਰਭਾਗ ਹੈ ਜਿੰਨੀਆਂ ਚੋਣਾਂ ਓਨੀਆਂ ਮਤਦਾਤਾ ਸੂਚੀਆਂ ਕਿੰਨੀ ਦੇਸ਼ ਦਾ ਖਰਚ ਹੋ ਰਿਹਾ ਹੈ। ਕਿੰਨਾ manpower ਉਸ ਮਤਦਾਤਾ ਸੂਚੀਆਂ ਵਿੱਚ ਲਗ ਰਹੀ ਹੈ।
ਰਾਜ ਅਤੇ ਕੇਂਦਰ ਮਿਲਕੇ ਕਾਨੂੰਨ ਬਣਾਉਣ ਅਤੇ ਤੈਅ ਕਰਨ ਭਈ ਇੱਕ ਹੀ ਮਤਦਾਤਾ .. ਅਤੇ ਮੈ ਦੱਸ ਦੇਵਾ ਪੰਚਾਇਤਾਂ ਦੀਆਂ ਚੋਣਾਂ ਵਾਲੀਆਂ ਮਤਦਾਤਾ ਸੂਚੀਆਂ ਹੁੰਦੀਆਂ ਹਨ, ਉਨ੍ਹਾਂ ਵਿੱਚੋਂ ਇੱਕ ਵੀ ਮਤਦਾਤਾ ਛੁੱਟਦਾ ਨਹੀਂ ਹੈ। ਕਿਉਂਕਿ ਉੱਥੇ ਇੱਕ-ਇੱਕ ਵੋਟ ਦੀ ਕੀਮਤ ਹੁੰਦੀ ਹੈ ਕਿਉਂਕਿ 30-40 ਵੋਟਾਂ ਨਾਲ ਹਾਰ- ਜਿੱਤ ਹੁੰਦੀ ਹੈ। ਅਗਰ ਉਹ ਮਤਦਾਤਾ ਸੂਚੀ ਹੋਵੇ, ਸਾਡੀ ਮਤਦਾਤਾ ਸੂਚੀ ਵਿੱਚ ਕਦੇ ਸਮੱਸਿਆ ਹੀ ਨਹੀਂ ਆਵੇਗੀ। ਉਸੇ ਤਰ੍ਹਾਂ ਨਾਲ polling station, ਵੋਟਰਾਂ ਨੂੰ ਹਰ ਵਾਰ ਯਾਦ ਕਰਨਾ ਪੈਂਦਾ ਹੈ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਤੁਹਾਡੇ ਇਹ ਸਕੂਲ ਦਾ ਉਹ ਕਮਰਾ ਹੈ ਤੁਹਾਡਾ … ਇਹ ਵਿਵਸਥਾਵਾਂ ਕਿਉਂ ਕਿਫਾਇਤੀ ਨਹੀਂ ਹੋ ਸਕਦੀਆਂ। ਅਤੇ ਇਸ ਲਈ election ਦੇ reforms ਲਾਜ਼ਮੀ ਹਨ , ਹੁੰਦੇ ਰਹਿਣੇ ਚਾਹੀਦੇ ਹਨ।
ਅੱਛਾ, ਸਾਡੇ ਦੇਸ਼ ਵਿੱਚ ਪਹਿਲਾਂ ਇੱਕ ਦੇਸ਼ ਇੱਕ ਚੋਣਾਂ ਹੁੰਦੀਆਂ ਸਨ ਜੀ। ਇਹ ਬਾਅਦ ਵਿੱਚ ਗੜਬੜ ਹੋਣ ਦੇ ਬਾਅਦ derail ਹੋਇਆ ਹੈ ਅਤੇ ਉਸ ਦਾ ਸਭ ਤੋਂ ਅਧਿਕ benefit ਤੁਹਾਨੂੰ ਲੋਕਾਂ ਨੂੰ ਮਿਲਿਆ ਹੈ ਅਤੇ ਉਸ ਦਾ ਵਿਰੋਧ ਕੁਝ ਲੋਕ ਅਜਿਹੇ ਤਰਕ ਦਿੰਦੇ ਹਨ ਜੀ, ਜਿਸ ਤਰਕ ਵਿੱਚ ਕੋਈ ਦਮ ਨਹੀਂ। ਕਹਿੰਦੇ ਹਨ ਮਤਦਾਤਾ ਇੱਕ ਕਿਸ ਤਰ੍ਹਾਂ ਫ਼ੈਸਲਾ ਕਰੇਗਾ? ਹੁਣ ਉੜ੍ਹੀਸਾ ਸਭ ਤੋਂ ਵੱਡੀ ਉਦਾਹਰਣ ਹੈ। ਉੜ੍ਹੀਸਾ ਵਿੱਚ ਗ੍ਰਾਮੀਣ ਇਲਾਕਾ ਜ਼ਿਆਦਾ ਹੈ। ਉੜ੍ਹੀਸਾ ਇੱਕਦਮ ਬਹੁਤ ਹੀ ਵਿਕਸਿਤ ਅਤੇ ਅਜਿਹਾ ਤਾਂ ਰਾਜ ਨਹੀਂ ਹੈ ।
ਭਾਰਤ ਦੇ ਜਿਨ੍ਹਾਂ ਰਾਜਾਂ ਨੂੰ ਹੁਣ ਵੀ ਵਿਕਾਸ ਦੇ ਰਸਤੇ ਵਿੱਚ ਲਿਆਉਣ ਲਈ ਮਿਹਨਤ ਕਰਨੀ ਪਈ- ਅਜਿਹੇ ਰਾਜ ਹਨ। ਉੱਥੇ ਦੇ ਮਤਦਾਤਾਵਾਂ (ਵੋਟਰਾਂ)ਨੇ ਲੋਕ ਸਭਾ ਲਈ ਇੱਕ ਮਤਦਾਨ ਕੀਤਾ, ਵਿਧਾਨ ਸਭਾ ਲਈ ਦੂਜਾ ਮਤਦਾਨ ਕੀਤਾ। ਇਸ ਦਾ ਮਤਲਬ ਸਾਡੇ ਵੋਟਰਾਂ ਨੂੰ ਇੱਕ ਹੀ ਸਮੇਂ ਵਿਵੇਕ – ਬੁੱਧੀ ਦਾ ਪੂਰਾ ਗਿਆਨ ਹੈ। ਮੈਂ ਤਾਂ, ਕੁਝ ਸੀਟਾਂ ਅਜਿਹੀਆਂ ਹਨ ਜਿੱਥੇ ਹੇਠਲੀਆਂ ਦੀ ਸਾਰੀਆਂ ਅਸੈਂਬਲੀ ਸੀਟਾਂ ਵਿਧਾਨ ਸਭਾ ਵਿੱਚ ਗਈਆਂ ਬੀਜੇਡੀ ਨੂੰ ਅਤੇ ਲੋਕ ਸਭਾ ਵਿੱਚ ਉਨ੍ਹਾਂ ਨੇ ਬੀਜੇਪੀ ਨੂੰ ਦਿੱਤੀਆਂ। ਇਹ maturity ਹੈ ਸਾਡੇ ਦੇਸ਼ ਵਿੱਚ ਅਸੀਂ ਉਨ੍ਹਾਂ ਦਾ ਅਨਾਦਰ ਕਰ ਰਹੇ ਹਨ ।
ਕੁਝ ਲੋਕ ਕਹਿੰਦੇ ਹਨ … ਇਹ ਕਿਹੋ ਜਿਹਾ ਭਰਮ ਫੈਲਾਇਆ ਗਿਆ ਕਿ ਅਗਰ ਇਕੱਠੀਆਂ ਚੋਣਾਂ ਹੋਣਗੀਆਂ ਤਾਂ regional ਪਾਰਟੀਆਂ ਖਤਮ ਹੋ ਜਾਣਗੀਆਂ। ਜਿੱਥੇ-ਜਿੱਥੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣ ਸਾਥ ਹੋਏ ਹਨ, ਉਨ੍ਹਾਂ ਸਭ ਸਥਾਨਾਂ ‘ਤੇ ਪ੍ਰਦੇਸ਼ਿਕ ਜਿੱਤੇਕੇ ਆਏ ਹਨ, ਦੇਖ ਲਓ ਇਤਿਹਾਸ ਪੂਰਾ ਪ੍ਰਦੇਸ਼ਿਕ ਜਿੱਤੇ ਹਨ । ਹੁਣੇ ਆਂਧਰ ਦਾ ਚੋਣਾਂ ਹੋਇਆ, ਪ੍ਰਦੇਸ਼ਿਕ ਜਿੱਤ ਕੇ ਆਏ ਹਨ। ਉੜ੍ਹੀਸਾ ਦੀਆਂ ਚੋਣਾਂ ਹੋਈਆ- ;;;; ਜਿੱਤ ਕੇ ਆਏ ਹਨ। ਦੇਸ਼ ਦੇ ਵੋਟਰਾ ਨੂੰ ਸਮਝ ਹੈ, ਉਨ੍ਹਾਂ ਦੀ ਸਮਝ ‘ਤੇ ਸ਼ੱਕ ਨਾ ਕਰੋ । ਅਤੇ ਇਸ ਲਈ ਇਸ ਪ੍ਰਕਾਰ ਦੀ ਜੋ ਅਸੀਂ ਚਰਚਾ … ਚਰਚਾ ਦੇ ਬਾਅਦ ਨਹੀਂ ਹੋਵੇਗਾ, ਨਹੀਂ ਹੋਵੇਗਾ, ਲੇਕਿਨ ਅਸੀਂ ਪਹਿਲਾਂ ਤੋਂ ਹੀ ਕਹੀਏ- (ਏ), ਬਿਲਕੁਲ ਨਹੀਂ, ਅਸੀਂ ਅੰਦਰ ਕਦਮ ਨਹੀਂ ਰੱਖਣ ਦੇਵਾਂਗੇ, ਇਹ ਤਰੀਕਾ ਲੋਕਤੰਤਰ ਵਿੱਚ ਨਹੀਂ ਹੁੰਦਾ ਹੈ, ਖੁੱਲ੍ਹੇ ਮਨ ਨਾਲ ਗੱਲ ਹੋਣੀ ਚਾਹੀਦੀ ਹੈ, ਹਰ ਕੋਸ਼ਿਸ਼ ਦਾ ਸਵਾਗਤ ਹੋਣਾ ਚਾਹੀਦਾ ਹੈ, ਕੋਸ਼ਿਸ਼ ਦੇ ਅੰਦਰ ਸਾਨੂੰ ਆਪਣੀ ਭੂਮਿਕਾ ਬਣਾਉਣੀ ਚਾਹੀਦੀ ਹੈ। ਲੇਕਿਨ ਅਸੀਂ ਪਹਿਲਾਂ ਤੋਂ ਹੀ ਦਰਵਾਜ਼ੇ ਬੰਦ ਕਰੀਏ ਤਾਂ ਕਦੇ ਬਦਲਾਅ ਨਹੀਂ ਆਉਂਦਾ ਹੈ, ਅਤੇ ਭਾਰਤ ਦੇ ਮਤਦਾਤਾ ਦਾ ਨੀਰ-ਕਸ਼ੀਰ ਵਿਵੇਕ ਜੋ ਹੈ ਉਸ ‘ਤੇ ਅਸੀਂ ਕਦੇ ਵੀ ਸ਼ੱਕ ਨਾ ਕਰੀਏ, ਇਹ ਮੇਰਾ ਮਤ ਹੈ।
ਕਦੇ – ਕਦੇ ਇਹ ਮੈਂ ਸੋਚ ਰਿਹਾ ਹਾਂ ਕੀ ਸਿਰਫ ਈਵੀਐੱਮ ਦਾ ਵਿਰੋਧ ਕਰਦੇ ਹਾਂ ਅਸੀਂ? ਜੀ ਨਹੀਂ, ਅਸੀਂ ਵਿਰੋਧੀ ਦਲ ਦਾ ਮਤਲਬ ਮੈਨੂੰ ਲਗਦਾ ਹੈ ਕਿ letter and spirit ਵਿੱਚ ਪਕੜ ਲਿਆ ਹੈ। ਵਿਰੋਧੀ ਯਾਨੀ ਵਿਰੋਧ ਹੀ ਕਰਨਾ, opposition ਮਤਲਬ opposition ਹੀ ਕਰਨਾ। ਮੈਨੂੰ ਯਾਦ ਹੈ ਇਸ ਸਦਨ ਵਿੱਚ ਮੈਂ ਬੈਠਾ ਸੀ ਅਤੇ ਵਿਦਵਾਨ ਲੋਕ ਐਸਾ ਭਾਸ਼ਣ ਕਰ ਰਹੇ ਸਨ , ਵੱਡੇ- ਵੱਡੇ ਆਪਣੇ- ਆਪ ਨੂੰ ਅਜਿਹਾ ਮੰਨਦੇ ਹਨ, ਜਦੋਂ ਭਗਵਾਨ ਬੁੱਧੀ ਵੰਡਣ ਨਿਕਲਿਆ ਤਾਂ ਉਹ ਹੀ ਪਹਿਲਾਂ ਲਾਈਨ ਵਿੱਚ ਖੜ੍ਹੇ ਸਨ । ਐਸੇ-ਐਸੇ ਲੋਕ ਇੱਥੇ ਬੈਠੇ ਹਨ। ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ digital transaction ਸੰਭਵ ਨਹੀਂ ਹੈ, ਗ਼ਰੀਬ ਆਦਮੀ ਨੂੰ digital ਕਿਵੇਂ , ਮੋਬਾਇਲ ਕਿਵੇਂ ਫੋਨ ਕਿਵੇਂ ਪਕੜੇਗਾ ? ਐਸੇ-ਐਸੇ ਭਾਸ਼ਣ ਹੋਏ ਸਨ । ਮੈਂ ਹੈਰਾਨ ਹਾਂ ਜੀ , ਉਸ ਦਾ ਵੀ ਅਸੀਂ ਵਿਰੋਧ ਕੀਤਾ।
ਅਸੀਂ ਆਧਾਰ ਦਾ ਵਿਰੋਧ ਕੀਤਾ। ਤੁਸੀਂ ਜਦੋਂ ਸੀ- ਆਧਾਰ ਮਹਾਨ। ਅਸੀਂ ਜਦੋਂ ਆਧਾਰ ਨਾਲ corruption ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਆਧਾਰ ਸੰਕਟ ਹੋ ਗਿਆ । ਅਸੀਂ ਸੁਪ੍ਰੀਮ ਕੋਰਟ ਦੇ ਦਰਵਾਜੇ ਖਟਖਟਈਏ, ਆਧਾਰ ਨੂੰ ਰੋਕਣ ਲਈ ਕੋਸ਼ਿਸ਼ ਕਰੀਏ। ਅਸੀਂ ਅਗਰ ਆਧੁਨਿਕ ਭਾਰਤ ਬਣਾਉਣਾ ਚਾਹੁੰਦੇ ਹਾਂ, ਨਵਾਂ ਇੰਡੀਆ ਬਣਾਉਣਾ ਚਾਹੁੰਦੇ ਹਾਂ, ਕੀ ਅਸੀਂ technology ਤੋਂ ਕਿੰਨਾ ਦੂਰ ਭੱਜਾਗੇ? Safeguard ਲਈ ਸੁਚੇਤ ਪ੍ਰਯਤਨ ਕਰਨਾ technology ਦੀ requirement ਹੈ ਅਤੇ ਉਸ ਵਿੱਚ technology provide ਕਰਦੀ ਹੈ। ਸਮੇਂ ਨਾਲ provide ਕਰਦੀ ਹੈ। ਲੇਕਿਨ ਅਸੀਂ ਚੀਜਾਂ ਤੋਂ ਭੱਜਦੇ ਰਹਾਂਗੇ।
GST, ਉਸ ਦਾ ਵਿਰੋਧ, ਈਵੀਐੱਮ – ਉਸ ਦਾ ਵਿਰੋਧ, ਡਿਜੀਟਲ – ਉਸ ਦਾ ਵਿਰੋਧ, V- map ਉਸ ਦਾ ਵਿਰੋਧ, ਹਰ ਚੀਜ ਵਿੱਚ ਇਹ ਨਕਾਰਾਤਮਿਕਤਾ ਅਤੇ ਇਸ ‘ਤੇ ਅੱਜ ਇੱਕ ਬਹੁਤ ਕਾਰਨਾਂ ਦੀ ਚਰਚਾ ਹੁੰਦੀ ਹੈ। ਮੈਨੂੰ ਮਾਫ ਕਰਨਾ- ਇਸ ਸਦਨ ਵਿੱਚ ਜਿਨ੍ਹਾਂ ਦਲਾਂ ਦਾ ਵਿਵਹਾਰ ਪਿਛਲੇ ਪੰਜ ਸਾਲ ….ਮੈਂ ਰਾਜ ਸਭਾ ਦੀ ਗੱਲ ਕਰ ਰਿਹਾ ਹਾਂ- ਰੁਕਾਵਟ ਪਾਉਣ ਵਾਲਾ ਰਿਹਾ ਹੈ, ਅੜੰਗੇ ਪਾਉਣ ਵਾਲਾ ਰਿਹਾ ਹੈ- ਜਨ ਸਧਾਰਨ ਦੇ ਫ਼ੈਸਲੇ ਨਾਲ ਬੈਠੀ ਹੋਈ ਸਰਕਾਰ ਨੂੰ ਕੰਮ ਨਹੀਂ ਕਰਨ ਦੇਣ ਵਾਲਾ ਰਿਹਾ ਹੈ, ਉਨ੍ਹਾਂ ਸਾਰਿਆਂ ਨੂੰ ਦੇਸ਼ ਵਾਸੀਆਂ ਨੇ ਸਜ਼ਾ ਦਿੱਤੀ ਹੈ।
ਯਾਨੀ ਰਾਜ ਸਭਾ ਵਿੱਚ ਜੋ ਗਤੀਵਿਧੀ ਹੁੰਦੀ ਹੈ, ਅੱਜ ਦੇਸ਼ ਦਾ ਵੋਟਰ ਇੰਨਾ ਸਮਝਦਾਰ ਹੈ, ਉਹ ਵੀ ਇਨ੍ਹਾਂ ਚੀਜ਼ਾਂ ਨੂੰ ਨੋਟਿਸ ਕਰ ਰਿਹਾ ਹੈ। ਅਤੇ ਆਪਣਾ ਨਤੀਜਾ ਦਿੰਦੇ ਸਮੇਂ ਸਿਰਫ਼ ਲੋਕ ਸਭਾ ਵਿੱਚ ਕਿਸ ਨੇ ਕੀ- ਕੀਤਾ ਉਸ ‘ਤੇ ਨਹੀਂ, ਰਾਜ ਸਭਾ ਵਿੱਚ ਕਿਸ ਨੇ ਕਿ ਕੀਤਾ- ਉਸ ਦੇ ਅਧਾਰ ‘ਤੇ ਵੀ ਵੋਟ ਕਰ ਰਿਹਾ ਹੈ, ਇਨ੍ਹਾਂ ਇਸ ਚੋਣਾਂ ਵਿੱਚ ਦੇਖਿਆ ਗਿਆ ਹੈ। ਅਤੇ ਉਸ ਤੋਂ ਆਉਣ ਵਾਲੇ ਪੰਜ ਸਾਲ ਦਾ ਸਬਕ ਸਿੱਖਣ ਲਈ ਮੌਕਾ ਹੈ। ਸਭ ਲਈ ਹੈ ਕਿ ਅਸੀਂ ਰਾਜ ਸਭਾ ਵਿੱਚ ਚੁਣੀ ਹੋਈ ਸਰਕਾਰ ਦੀਆਂ ਗੱਲਾਂ ਨੂੰ ਕਿੱਥੇ-ਕਿੱਥੇ ਰੋਕਦੇ ਹਾਂ, ਇਸ ਦਾ ਜਵਾਬ ਦੇਣਾ ਪਵੇਗਾ ।
ਮੈਂ ਹੈਰਾਨ ਹਾਂ, ਹੁਣ ਨਿਊ ਇੰਡੀਆ ਦਾ ਵਿਰੋਧ ਹੋਣ ਲੱਗ ਗਿਆ ਹੈ। ਕੀ ਕਾਰਨ ਹੈ? ਮੈਂ ਇਹ ਤਾਂ ਸਮਝ ਸਕਦਾ ਹਾਂ ਭਈ ਨਿਊ ਇੰਡੀਆ ਵਿੱਚ ਤੁਹਾਡੀਆਂ ਜੋ ਦਸ ਗੱਲਾਂ ਹਨ- ਪੰਜ ਤਾਂ ਠੀਕ ਹਨ, ਪੰਜ ਬੇਕਾਰ ਹੈ। ਮੈਂ ਇਹ ਤਾਂ ਸਮਝ ਸਕਦਾ ਹਾਂ ਕੋਈ ਇਹ ਕਹੇ ਭਈ ਨਿਊ ਇੰਡੀਆ ਦਾ concept ਦੇਸ਼ ਨੂੰ ਅੱਗੇ ਵਧਾਉਣਾ ਹੈ ਲੇਕਿਨ ਅਮਰੀਕਾ ਨੇ ਇਹ ਨਹੀਂ ਕੀਤਾ ਸੀ ਢਿਕਨੇ ਨੇ ਇਹ ਨਹੀਂ ਕੀਤਾ ਸੀ ਇਹ ਅਸੀਂ ਵੀ ਨਹੀਂ ਕਰਨਾ ਹੈ। ਅਰੇ! ਕੌਣ ਕੀ ਕਰਦਾ ਹੈ ਛੱਡੋ ਯਾਰ, ਅਸੀਂ ਪੰਜ ਹਜ਼ਾਰ ਸਾਲ ਪੁਰਾਨਾ ਦੇਸ਼ ਹਾਂ, ਦੁਨੀਆ ਦੀ ਇੱਕ ਮਹਾਨ ਪਰੰਪਰਾ ਲੈ ਕੇ ਆਏ ਹੋਏ ਲੋਕ ਹਾਂ। ਹੋਰਾਂ ਨੇ ਕੀ ਕੀਤਾ, ਕੀ ਨਹੀਂ ਕੀਤਾ – ਛੱਡ ਦਿਓ, ਅਸੀਂ ਅੱਗੇ ਵਧਣਾ ਹੈ ਅਤੇ ਦੁਨੀਆ ਦੇ ਅੰਦਰ ਅਸੀਂ ਆਪਣਾ ਨਾਮ ਉੱਚਾ ਕਰਨਾ ਹੈ, ਇਹ ਕੰਮ ਕਰਨਾ ਹੈ ।
ਸਵਾ ਸੌ ਕਰੋੜ ਦਾ ਆਪਣਾ ਦੇਸ਼ ਹੈ, ਕਿਉਂ ਨਾ ਸੁਪਨਾ ਦੇਖੀਏ। ਅਸੀਂ ਇਹ ਕਹਿ ਸਕਦੇ ਹਾਂ ਭਈ ਇਹ ਦਸ ਠੀਕ ਨਹੀਂ ਹਨ, ਸਾਡਾ ਇਹ ਪੰਜ ਠੀਕ ਹਨ, ਉਸ ਲਈ ਕੋਸ਼ਿਸ਼ ਕਰੀਏ, ਲੇਕਿਨ ਦੇਸ਼ ਦੇ ਲੋਕਾਂ ਨੂੰ ਨਿਰਾਸ਼ਾ ਦੇ ਵੱਲ ਧੱਕਣ ਦਾ ਪਾਪ ਨਾ ਕਰੀਏ। ਅਸੀਂ ਉਸ ਵਿੱਚ modify ਕਰੀਏ, ਅਸੀਂ ਉਸ ਵਿੱਚ ਸੁਧਾਰ ਕਰੀਏ , ਅਸੀਂ ਉਸ ਵਿੱਚ ਕਹੀਏ ਇਹ ਚਾਰ ਠੀਕ ਹਨ, ਇਹ ਚਾਰ ਠੀਕ ਨਹੀਂ ਹਨ – ਇਹ ਸਭ ਇੱਕ ਲੋਕਤੰਤਰ ਦੀ ਪਰੰਪਰਾ ਵਿੱਚ ਅਕਾਰਜ ਵਿਅਰਥ ਹੈ। ਲੇਕਿਨ out right ਇਸ ਪ੍ਰਕਾਰ ਨਾਲ ਅਸੀਂ ਕਹਾਂਗੇ ਅਤੇ ਸਾਨੂੰ ਤਾਂ ਪੁਰਾਣਾ old India ਚਾਹੀਦਾ ਹੈ, ਕਿਉਂ ਭਈ? ਇਸ ਲਈ ਉਹ old India ਜਿੱਥੇ ਕੈਬਿਨਟ ਦੇ ਫ਼ੈਸਲਾ ਨੂੰ ਪੱਤਰਕਾਰ ਪਰਿਸ਼ਦ ਵਿੱਚ ਫਾੜ ਦਿੱਤਾ ਜਾਵੇ , ਉਹ old India ਚਾਹੀਦਾ ਹੈ ਸਾਨੂੰ ? ਸਾਨੂੰ ਉਹ old India ਚਾਹੀਦਾ ਹੈ ਕਿ ਸੈਰ- ਸਪਾਟੇ ਲਈ ਪੂਰੀ ਨੌਸੈਨਾ ਕੰਮ ਵਿੱਚ ਮਦਦ ਕਰਨ ਆ ਜਾਵੇ, ਅਜਿਹਾ old India ਚਾਹੀਦਾ ਹੈ ਸਾਨੂੰ ? ਸਾਨੂੰ ਉਹ old India ਚਾਹੀਦਾ ਹੈ ਕਿ ਜੋ ਜਲ, ਥਲ, ਆਕਾਸ਼ੀ- ਘੋਟਾਲੇ ਹੀ ਘੋਟਾਲੇ ਦੀਆਂ ਖਬਰਾਂ ਨਾਲ ਦੇਸ਼ ਪਰੇਸ਼ਾਨ ਰਹੇ? ਕੀ ਅਜਿਹਾ ਕੀ ਸਾਨੂੰ ਉਹ old India ਚਾਹੀਦਾ ਹੈ , ਜੋ ਟੁਕੜੇ – ਟੁਕੜੇ ਗੈਂਗ ਨੂੰ ਸਮਰਥਨ ਕਰਨ ਲਈ ਪਹੁੰਚ ਜਾਵੇ? ਅਜਿਹੇ old India ਦੀ ਜ਼ਰੂਰਤ ਹੈ ਕੀ ?
ਰੇਲ ਵਿੱਚ ਰਿਜ਼ਰਵੇਸ਼ਨ ਲਈ ਘੰਟਿਆਂ ਤੱਕ ਖੜ੍ਹਾ ਰਹਿਣਾ ਪਵੇ, ਜਦੋਂ ਤੱਕ ਵਿਚੋਲਾ ਨਾ ਆਏ, ਰੇਲ ਰਿਜ਼ਰਵੇਸ਼ਨ ਨਾ ਹੋਵੇ , ਕੀ ਅਜਿਹਾ old India ਚਾਹੀਦਾ ਹੈ ਸਾਨੂੰ? ਕੀ , ਸਾਨੂੰ ਅਜਿਹਾ old India ਚਾਹੀਦਾ ਹੈ ਕਿ ਗੈਸ ਕਨੈਕਸ਼ਨ ਲਈ ਐੱਮਪੀ ਦੇ ਘਰ ਦੇ ਬਾਹਰ ਕਤਾਰ ਲਗਾ ਕੇ ਖੜ੍ਹਾ ਰਹਿਣਾ ਪਵੇ? ਐੱਮਪੀ 25 ਕੂਪਨ ਲੈ ਕੇ ਮਾਰਿਆ – ਮਾਰਿਆ ਘੁੰਮਦਾ ਰਹੇ, ਕੀ ਅਜਿਹਾ old India ਸਾਨੂੰ ਚਾਹੀਦਾ ਹੈ? ਸਾਨੂੰ ਕਿਹੋ – ਜਿਹਾ old India ਚਾਹੀਦਾ ਹੈ – ਪਾਸਪੋਰਟ ਲਈ ਮਹੀਨਿਆਂ ਤੱਕ ਇੰਤਜਾਰ ਕਰਨਾ ਪਵੇ , ਕੀ ਉਹ old India ਸਾਨੂੰ ਚਾਹੀਦਾ ਹੈ? ਕੀ ਸਾਨੂੰ ਉਹ old India ਚਾਹੀਦਾ ਹੈ ਜਿਸ ਵਿੱਚ ਇੰਸਪੈਕਟਰ ਰਾਜ ਹੋਵੇ? ਸਾਨੂੰ ਉਹ old India ਚਾਹੀਦਾ ਹੈ ਜਿਸ ਦੇ ਅੰਦਰ ਇੰਟਰਵਿਊ ਚਲਦੇ ਰਹਿਣ, peon ਦਾ ਵੀ ਇੰਟਰਵਿਊੇ, ਡਰਾਈਵਰ ਦਾ ਵੀ ਇੰਟਰਵਿਊ , ਚੌਕੀਦਾਰ ਦਾ ਵੀ ਇੰਟਰਵਿਊ ਅਤੇ ਫਿਰ ਇੰਟਰਵਿਊ ਦੇ ਨਾਮ ਉੱਤੇ corruption , ਕੀ ਉਹ old India ਚਾਹੀਦਾ ਹੈ?
ਮੈਂ ਹੈਰਾਨ ਹਾਂ ਜੀ, ਅਸੀਂ ਦੇਸ਼ ਦੀ ਜਨਤਾ, ਹਿੰਦੁਸਤਾਨ ਨੂੰ ਪੁਰਾਣੇ ਦੌਰ ਵਿੱਚ ਲਿਜਾਣ ਲਈ ਕਤਈ (ਹਰਗਿਜ਼) ਤਿਆਰ ਨਹੀਂ ਹਾਂ । ਦੇਸ਼ ਦੀ ਜਨਤਾ ਆਪਣੇ ਸੁਪਨਿਆਂ ਦੇ ਅਨੁਰੂਪ ਨਵੇਂ ਭਾਰਤ ਦੀ ਉਡੀਕ ਕਰ ਰਹੀ ਹੈ ਅਤੇ ਸਾਨੂੰ ਸਭ ਨੂੰ ਸਮੂਹਿਕ ਯਤਨਾਂ ਨਾਲ ਆਮ ਮਾਨਵੀ ਦੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਯਤਨ ਕਰਨਾ ਚਾਹੀਦਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਯਤਨ ਅਸੀਂ ਕਰ ਸਕਦੇ ਹਾਂ ਅਤੇ ਲਿਆ ਸਕਦੇ ਹਾਂ ।
ਅਸੀਂ ਕੋਸ਼ਿਸ਼ ਕੀਤੀ ਹੈ । ਪਹਿਲਾਂ – ਜਾਂ ਤਾਂ ਦੀਵਾ ਜਗਾਓ, ਰਿਬਨ ਕੱਟੋ, ਜਾਂ ਨੀਤੀ ਐਲਾਨੋ- ਉਸੇ ਨੂੰ ਸਰਕਾਰ ਦਾ ਕੰਮ ਮੰਨਿਆ ਜਾਂਦਾ ਸੀ । Last mile delivery ਇਹ ਜਿਵੇਂ ਸਾਡੀ ਜਿੰਮੇਦਾਰੀ ਨਹੀਂ ਸੀ, ਉਸ ਪੂਰੇ ਕਲਚਰ ਨੂੰ ਅਸੀਂ ਬਦਲਿਆ ਹੈ । ਅਸੀਂ ਨੀਤੀ ਵੀ ਬਦਲੀ ਹੈ , ਅਸੀਂ ਰਣਨੀਤੀ ਬਦਲੀ , ਅਸੀਂ ਬਿਰਤੀ ਅਤੇ ਪ੍ਰਵਿਰਤੀ ਨੂੰ ਵੀ ਬਦਲਿਆ ਹੈ । ਉਸ ਦਾ ਪਰਿਣਾਮ ਹੈ………. ਹੁਣ ਇੱਥੇ ਕਿਹਾ ਜਾਂਦਾ ਹੈ ਅਸੀਂ ਕੀਤਾ , ਅਸੀਂ ਕੀਤਾ , ਲੇਕਿਨ ਗ਼ਰੀਬਾਂ ਲਈ ਘਰ ਪਹਿਲਾਂ ਵੀ ਬਣਦੇ ਸਨ – ਕੀ ਯੂਪੀਏ ਦੇ ਸਮੇਂ ਨਹੀਂ ਬਣਦੇ ਸਨ, ਬਣਦੇ ਸਨ । ਅਸੀਂ ਵੀ ਬਣਾਏ, ਤੁਸੀਂ ਕਹੋਗੇ – ਕੀ ਨਵਾਂ ਕੀਤਾ? ਨਵਾਂ ਇਹ ਕੀਤਾ ਕਿ ਤੁਸੀਂ ਪੰਜ ਸਾਲ ਵਿੱਚ 25 ਲੱਖ ਬਣਾਉਂਦੇ ਸੀ, ਅਸੀਂ ਪੰਜ ਸਾਲ ਵਿੱਚ ਡੇਢ ਕਰੋੜ ਬਣਾਉਂਦੇ ਹਾਂ – ਇਹ ਬਦਲਾਅ ਹੈ । ਅਤੇ ਇਸ ਲਈ ਮੈਂ ਸਮਝਦਾ ਹਾਂ ਅਸੀਂ ਜੋ ਨਵੇਂ ਸਿਰੇ ਤੋਂ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕੀਤੀ ਹੈ , ਸਰਕਾਰੀਕਰਨ ਤੋਂ ਬਾਹਰ ਨਿਕਲ ਕੇ ਅਸੀਂ ਸਰਲੀਕਰਨ ਨੂੰ ਬਲ ਦਿੱਤਾ ਹੈ । ਅਤੇ ਇਹੀ ਹੋ ਆਪ……… ਅਸੀਂ ਦੇਖਿਆ ਹੈ ਅਜ਼ਾਦੀ ਦੇ ਇੰਨੇ ਸਾਲਾਂ ਬਾਅਦ ਆਜ਼ਾਦ ਭਾਰਤ ਦਾ ਜੋ ਸੁਪਨਾ ਸੀ – ਉਨ੍ਹਾਂ ਸੁਪਨਿਆਂ ਦੀਆਂ ਰੁਕਾਵਟਾਂ ਕੀ ਬਣੀਆਂ – ਅਭਾਵ, ਪ੍ਰਭਾਵ ਅਤੇ ਦਬਾਅ । ਸਰਕਾਰ ਨੇ ਅਜਿਹੀਆਂ ਵਿਵਸਥਾਵਾਂ ਕੀਤੀਆਂ ਜਾਂ ਤਾਂ ਕੁਝ ਲੋਕਾਂ ਨੂੰ ਅਭਾਵ ਵਿੱਚ ਜੀਊਣਾ ਪਿਆ , ਕੁਝ ਲੋਕ ਪ੍ਰਭਾਵ ਦੇ ਕਾਰਨ ਹੜੱਪ ਕਰਦੇ ਗਏ ਅਤੇ ਕੁਝ ਲੋਕ ਦਬਾਅ ਦੇ ਕਾਰਨ ਉਸ ਰਸਤੇ ਉੱਤੇ ਜਾਣ ਲਈ ਮਜ਼ਬੂਰ ਹੋ ਗਏ ।
ਦੇਸ਼ ਦੇ ਸਵਸਥ ਵਿਕਾਸ ਲਈ ਅਭਾਵ ਦੀ ਚਿੰਤਾ ਸਰਕਾਰ ਜ਼ਰੂਰ ਕਰੇ ਲੇਕਿਨ ਪ੍ਰਭਾਵ ਅਤੇ ਦਬਾਅ ਦਰਮਿਆਨ ਦੇਸ਼ ਦੇ ਸਧਾਰਨ ਮਾਨਵੀ ਨੂੰ ਕੁਚਲਣ ਨਾ ਦਿੱਤਾ ਜਾਵੇ ਅਤੇ ਇਸ ਲਈ ਅਸੀਂ ਉਸ ਰਣਨੀਤੀ ਨੂੰ ਅਪਣਾਇਆ ਹੈ। ਅਤੇ ਉਸ ਰਣਨੀਤੀ ਨੂੰ ਅੱਗੇ ਲਿਜਾਣ ਦਾ ਸਾਡਾ ਯਤਨ ਰਿਹਾ ਹੈ । ਅਸੀਂ ਸਧਾਰਨ ਮਾਨਵੀ ਦੇ ਸਸ਼ਕਤੀਕਰਨ ਵੱਲ ਕੰਮ ਕਰ ਰਹੇ ਹਨ । ਪੰਜ ਸਾਲ ਪਹਿਲਾਂ ਕਰੋੜਾਂ ਘਰਾਂ ਦੇ ਕੋਲ ਬਿਜਲੀ ਨਹੀਂ ਸੀ। ਗੈਸ ਦੇ ਚੁੱਲ੍ਹੇ ਨਹੀਂ ਸਨ , ਪਖਾਨੇ ਨਹੀਂ ਸਨ । ਇਹ ਛੋਟੀਆਂ – ਛੋਟੀਆਂ ਚੀਜ਼ਾਂ – ਮੈਂ ਹੈਰਾਨ ਹਾਂ, ਕੁਝ ਲੋਕਾਂ ਨੂੰ ਲਗਦਾ ਹੈ, ਇਹ ਕੋਈ ਭਾਰਤ ਸਰਕਾਰ ਹੈ , ਉਨ੍ਹਾਂ ਨੂੰ ਤਾਂ ਬਹੁਤ ਵੱਡਾ – ਵੱਡਾ ਕਰਨਾ ਚਾਹੀਦਾ ਹੈ , big reform , ਇਹੀ ਗੱਲਾਂ ਹੁੰਦੀਆਂ ਸਨ । ਦੇਸ਼ ਛੋਟੀਆਂ – ਛੋਟੀਆਂ ਚੀਜ਼ਾਂ ਨਾਲ ਬਦਲਦਾ ਹੈ ਜੀ । ਸਾਨੂੰ ਛੋਟੀਆਂ ਚੀਜ਼ਾਂ ਲਈ ਸ਼ਰਮ ਨਹੀਂ ਆਉਣੀ ਚਾਹੀਦੀ ਹੈ , ਅਸੀਂ ਵੱਡੇ ਨਹੀਂ ਬਣ ਗਏ ਹਾਂ । ਅਸੀਂ ਛੋਟਿਆਂ ਵਿੱਚੋਂ ਆਏ ਹਾਂ । ਉਨ੍ਹਾਂ ਛੋਟਿਆਂ ਦੀਆਂ ਛੋਟੀਆਂ – ਛੋਟੀਆਂ ਸਮੱਸਿਆਵਾਂ ਦਾ ਸਮਾਧਾਨ ਵੱਡੇ ਪਰਿਣਾਮ ਲਿਆ ਸਕਦਾ ਹੈ । ਅਤੇ ਇਸ ਲਈ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਹੈ ।
ਇਹ ਗੱਲ ਨਿਸ਼ਚਿਤ ਹੈ ਕਿ ਅਸੀਂ ਪੰਜ ਸਾਲ ਸਧਾਰਨ ਮਾਨਵੀ (ਜਨ-ਸਧਾਰਨ) ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਸਰਕਾਰੀ ਤੰਤਰ ਨੂੰ ਉਸ ਦਿਸ਼ਾ ਵਿੱਚ ਢਾਲਣ ਦਾ ਭਰਪੂਰ ਯਤਨ ਕੀਤਾ ਹੈ । ਬਹੁਤ ਮਾਤਰਾ ਵਿੱਚ ਪਰਿਣਾਮ ਵੀ ਨਜ਼ਰ ਆਏ ਹਨ । ਲੇਕਿਨ ਹੁਣ ਦੇਸ਼ ਦਾ ਮਿਜ਼ਾਜ – ਇਹ ਪੰਜ ਸਾਲ ਜ਼ਰੂਰਤਾਂ ਤੋਂ ਜ਼ਿਆਦਾ aspiration ਦੀ ਪੂਰਤੀ ਦਾ ਹੈ । ਅਤੇ ਮੈਂ ਮੰਨਦਾ ਹਾਂ ਅਸੀਂ ਕਿਸਮਤ ਵਾਲੇ ਹਾਂ – ਚਾਹੇ ਅਸੀਂ ਰਾਜਨੀਤਕ ਜੀਵਨ ਵਿੱਚ ਹੋਈਏ , ਜਨਤਕ ਜੀਵਨ ਵਿੱਚ ਹੋਈਏ , ਵਪਾਰ ਉਦਯੋਗ ਵਿੱਚ ਹੋਈਏ , ਸਿੱਖਿਆ ਵਿੱਚ ਹੋਈਏ , ਕਿਤੇ ਵੀ ਹੋਈਏ ; ਅਸੀਂ ਇੱਕ ਕਿਸਮਤ ਵਾਲੇ ਕਾਲਖੰਡ ਵਿੱਚ ਹਾਂ , ਜਦੋਂ ਹਿੰਦੁਸਤਾਨ ਦਾ ਸਧਾਰਨ ਮਾਨਵੀ aspirations ਲੈ ਕੇ ਜੀ ਰਿਹਾ ਹੈ । ਅਤੇ ਜਦੋਂ ਜਨ – ਸਧਾਰਨ ਦੇ ਅੰਦਰ aspiration ਹੁੰਦਾ ਹੈ ਤਬ ਕੰਮ ਦੀ ਗਤੀ ਬਹੁਤ ਵਧਦੀ ਹੈ , ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ ; ਇਹ ਸੁਭਾਗ ਦੇ ਪਲ ਆਏ ਹਨ ਅਤੇ ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਕੋਈ ਵੀ ਫ਼ੈਸਲਾ ਕਰੀਏ – ਜਨ- ਸਧਾਰਨ ਦੇ ਜੋ acceleration of aspiration ਹੈ , ਉਸ ਦੇ ਅਨੁਰੂਪ ਅਸੀਂ ਆਪਣੇ – ਆਪ ਨੂੰ escalate ਕਰ ਸਕਦੇ ਹਾਂ । ਇਹ ਸਮੇਂ ਦੀ ਮੰਗ ਹੈ ਅਤੇ ਮੈਂ ਮੰਨਦਾ ਹਾਂ ਕਿ ਉਸ ਦਿਸ਼ਾ ਵਿੱਚ ਜਾਣ ਲਈ ਸਾਨੂੰ ਯਤਨ ਕਰਨਾ ਚਾਹੀਦਾ ਹੈ ।
ਮੈਂ ਹੈਰਾਨ ਹਾਂ, ਨਕਾਰਾਤਮਕਤਾ , ਵਿਰੋਧਵਾਦ ਇਸ ਹੱਦ ਤੱਕ ਗਿਆ – ਪਖਾਨੇ ਦੀ ਗੱਲ – ਉਸ ਦਾ ਮਜ਼ਾਕ ਉਡਾਓ; ਸਵੱਛਤਾ ਦੀ ਗੱਲ – ਉਸ ਦਾ ਮਜ਼ਾਕ ਉਡਾਓ; ਜਨ- ਧਨ ਅਕਾਊਂਟ – ਉਸ ਦਾ ਮਜ਼ਾਕ ਉਡਾਓ; ਯੋਗਾ ਦਾ ਪ੍ਰੋਗਰਾਮ – ਉਸ ਦਾ ਮਜ਼ਾਕ ਉਡਾਓ ; ਮੇਕ ਇਨ ਇੰਡੀਆ – ਉਸ ਦਾ ਮਜ਼ਾਕ ਉਡਾਓ – ਯਾਨੀ ਇੱਕ ਤਰ੍ਹਾਂ ਨਾਲ ਹਰ ਚੀਜ਼ ਵਿੱਚ ਨਕਾਰਾਤਮਕਤਾ ਨੂੰ ਦੇਸ਼ ਨੇ ਭਲੀ-ਭਾਂਤੀ ਦੇਖਿਆ ਹੈ । ਅਤੇ ਭਲੀ-ਭਾਂਤੀ ਇਸ ਦੇਸ਼ ਦੀ…… ਜੋ ਅਸੀਂ ਤਾਂ ਨਹੀਂ ਦੇ ਸਕੇ । ਕਿਉਂਕਿ ਹੁਣੇ ਵੀ ਰਾਜ ਸਭਾ ਵਿੱਚ ਸਾਨੂੰ ਤਾਂ ਕੌਣ ਬੋਲੇਗਾ, ਇਸ ਦੇ ਲਈ ਵੀ ਹੱਥ – ਪੈਰ ਜੋੜਨ ਪੈਂਦੇ ਹਨ ਕਿ ਭਾਈ ਅੱਜ ਮੈਂ ਵਿਦੇਸ਼ ਜਾਣਾ ਹੈ , ਮੈਨੂੰ ਸਮਾਂ ਦਿਓ , ਉਸ ਵਿੱਚ ਵੀ ਹੱਥ – ਪੈਰ ਜੋੜਨੇ ਪੈਂਦੇ ਹਨ , ਕਿੰਨਾ ਅਹੰਕਾਰ ਹੈ ਸਾਡਾ , ਕਿੰਨਾ ਅਹੰਕਾਰ ਹੈ । ਜਿੱਥੇ ਹੋਇਆ ਹੈ , ਉਨ੍ਹਾਂ ਨੂੰ ਪਤਾ ਹੈ – ਸਭ ਦਾ ਦੋਸ਼ ਨਹੀਂ ਹੈ । ਜਿਸ ਦਾ , ਸਭ ਦਾ ਦੋਸ਼ ਹੈ ਅਤੇ ਇਸ ਲਈ ਇਹ ਸਥਿਤੀ ਅਸੀਂ ਲੋਕਤੰਤਰ ਵਿੱਚ ਇੱਕ – ਦੂਜੇ ਦਾ ਸਨਮਾਨ ਕਰੀਏ ।
ਅਸੀਂ ਜਾਣਦੇ ਹਾਂ, ਇੱਥੇ ਸਾਡਾ ਬਹੁਮਤ ਨਹੀਂ ਹੈ; ਅਸੀਂ ਜਾਣਦੇ ਹਾਂ ਸਾਡਾ ਬਹੁਮਤ ਨਹੀਂ ਹੈ, ਅਸੀਂ ਜਾਣਦੇ ਹਾਂ ਬਹੁਮਤ ਸਾਡਾ ਨਹੀਂ ਹੈ ਅਤੇ ਇਸ ਲਈ ਜਨਤਾ – ਜਨਾਰਦਨ ਨੇ ਜੋ ਨਿਰਣਾ ਕੀਤਾ ਹੈ ਉਸਦਾ ਗਲਾ ਘੁੱਟਣ ਦਾ ਯਤਨ ਨਹੀਂ ਹੋਣਾ ਚਾਹੀਦਾ ਹੈ , ਮਾਣਯੋਗ ਸਭਾਪਤੀ ਜੀ । ਪੰਜ ਸਾਲ ਅਸੀਂ ਲਗਾਤਾਰ ਸਹਿਣ ਕੀਤਾ ਹੈ । ਦੇਸ਼ ਦਾ ਨੁਕਸਾਨ ਹੋਇਆ , ਸਾਨੂੰ ਦਰਦ ਹੋਇਆ ਹੈ । ਦੇਸ਼ ਦਾ ਨੁਕਸਾਨ ਹੋਇਆ , ਸਾਨੂੰ ਦਰਦ ਹੋਇਆ ਹੈ । ਅਸੀਂ ਝੱਲਿਆ (ਸਹਿਆ) ਹੈ , ਅਤੇ ਇਸ ਲਈ ਸਭਾਪਤੀ ਜੀ ਅਸੀਂ ਆਪ ਜੀ ਤੋਂ protection ਚਾਹੁੰਦੇ ਹਾਂ ਕਿਉਂਕਿ ਦੇਸ਼ ਦੀ ਜਨਤਾ ਨੇ ਆਪਣੇ aspiration ਪੂਰੇ ਕਰਨ ਲਈ ਲੋਕ ਸਭਾ ਵਿੱਚ ਸਾਨੂੰ ਬਹੁਤ ਵੱਡੀ ਜਿੰਮੇਦਾਰੀ ਦਿੱਤੀ ਹੈ । ਰਾਜ ਸਭਾ ਦਾ federal sector ਵੀ ਕਹਿੰਦਾ ਹੈ ਕਿ ਉਨ੍ਹਾਂ aspirations ਦੇ ਅਨੁਕੂਲ ਸਾਨੂੰ ਸਹਾਇਤਾ ਮਿਲਣੀ ਚਾਹੀਦੀ ਹੈ । ਅਤੇ ਮੈਂ ਚਹਾਂਗਾ ਕਿ ਤੁਸੀਂ ਇਸ ਗੱਲ ਨੂੰ ਲੈ ਕੇ ਸਾਡੇ ਨਾਲ ਨਿਆਂ ਕਰੋਗੇ , ਇਹੀ ਮੇਰੀ ਆਸ਼ਾ ਰਹੇਗੀ ।
ਅਸੀਂ ਨਿਊ ਇੰਡੀਆ ਦਾ ਜੋ ਸੁਪਨਾ ਲੈ ਕੇ ਚਲ ਰਹੇ ਹਾਂ , 5 trillion dollar ਦੀ economy ਦੀ ਗੱਲ । ਇੱਥੇ ਦੱਸਿਆ ਗਿਆ ਕਿ 2014 ਤੱਕ 2 trillion ਸੀ , ਹੁਣੇ ਦੱਸਿਆ ਗਿਆ 2.80 trillion ਹੋ ਗਈ ਹੈ । ਮਤਲਬ ਕਿ ਅਜ਼ਾਦੀ ਦੇ ਇੰਨੇ ਵਰ੍ਹਿਆਂ ਵਿੱਚ 2 trillion ਹੋਈ , ਲੇਕਿਨ 5 ਸਾਲ ਦੇ ਅੰਦਰ ਕਰੀਬ – ਕਰੀਬ ਅੱਧੀ ਵਧ ਗਈ । ਜੇਕਰ 5 ਸਾਲ ਵਿੱਚ ਅੱਧੀ ਵਧ ਸਕਦੀ ਹੈ ਤਾਂ ਆਉਣ ਵਾਲੇ ਪੰਜ ਸਾਲ ਵਿੱਚ ਹੋਰ ਵਧ ਸਕਦੀ ਹੈ ਜੀ । ਅਤੇ ਦੂਜਾ – ਸਾਡੇ ਮਨ ਵਿੱਚ ਇਹ ਭਾਵ ਨਹੀਂ ਹੋਣਾ ਚਾਹੀਦਾ ਹੈ ਕਿ 5 trillion ਦਾ target ਕਿਉਂ ਰੱਖਦੇ ਹੋ , ਸਾਡੇ ਮਨ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਇਸ 5 trillion ਲਈ ਚਲੋ ਭਾਈ ਅਸੀਂ ਮਿਲ ਕੇ ਦੌੜਦੇ ਹਾਂ । ਦਸ ਕੰਮ, ਸਾਡੀਆਂ ਜਿੱਥੇ ਰਾਜ ਸਰਕਾਰਾਂ, ਉੱਥੇ ਅਸੀਂ ਜਰਾ ਜ਼ੋਰ ਲਗਾਵਾਂਗੇ । ਉੱਥੇ ਅਸੀਂ economy ਨੂੰ ਵਧਾਉਣ ਦੀ ਕੋਸ਼ਿਸ਼ ਕਰਾਂਗੇ । ਜਿੱਥੇ ਤੁਹਾਡੀਆਂ ਰਾਜ ਸਰਕਾਰਾਂ ਹਨ , ਉੱਥੇ ਤੁਸੀਂ ਕਰੋ , ਅਸੀਂ ਸਭ ਮਿਲ ਕੇ ਕਰੀਏ , ਹਿੰਦੁਸਤਾਨ 5 trillion ਦੇ ਕਲੱਬ ਵਿੱਚ ਜਾਵੇ, ਇੱਥੇ ਕੋਈ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਦੁੱਖ ਹੋਵੇਗਾ । ਹਰੇਕ ਨੂੰ ਆਨੰਦ ਹੋਵੇਗਾ । ਅਤੇ ਇਸ ਲਈ ਸਕਾਰਾਤਮਿਕ ਵਿਚਾਰਾਂ ਨੂੰ ਲਿਆਓ , ਅਸੀਂ ਸਵੀਕਾਰ ਕਰਨ ਲਈ ਤਿਆਰ ਹਾਂ , ਅਸੀਂ ਸੁਣਨ ਲਈ ਤਿਆਰ ਹਾਂ । ਕਿਉਂਕਿ ਅਸੀਂ ਉਹ ਲੋਕ ਨਹੀਂ ਹਾਂ ਜੋ ਇਹ ਮੰਨਦੇ ਹਨ ਕਿ ਜਦੋਂ ਬੁੱਧੀ ਵੰਡਣ ਆਇਆ ਉਦੋਂ ਮੈਂ ਹੀ ਇਕੱਲਾ ਸੀ । ਜੀ ਨਹੀਂ , ਅਸੀਂ ਤਾਂ ਤੁਹਾਡੇ ਤੋਂ ਵੀ ਸਿੱਖਣ ਲਈ ਤਿਆਰ ਹਾਂ , ਕਿਉਂਕਿ ਦੇਸ਼ ਚਲਾਉਣਾ ਹੈ , ਦੇਸ਼ ਦਾ ਭਲਾ ਕਰਨਾ ਹੈ ਜੀ । ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਅਸੀਂ ਇਨ੍ਹਾਂ ਗੱਲਾਂ ਨੂੰ ਲੈ ਕੇ ਇੱਕ ਨਵੇਂ ਭਾਰਤ ਲਈ ਚੱਲੀਏ ।
ਇੱਥੇ ਹੋਰ ਵੀ ਕੁਝ ਵਿਸ਼ੇ ਆਏ ਹਨ ਜਿਨ੍ਹਾਂ ਦਾ ਮੈਂ ਜ਼ਰੂਰ ਉੱਲੇਖ ਕਰਨਾ ਚਾਹਾਂਗਾ । ਸਦਨ ਵਿੱਚ ਕਿਹਾ ਗਿਆ ਕਿ ਝਾਰਖੰਡ mob lynching ਅਤੇ mob violence ਦਾ ਅੱਡਾ ਬਣ ਗਿਆ ਹੈ । ਮਾਣਯੋਗ ਸਭਾਪਤੀ ਜੀ , ਨੌਜਵਾਨ ਦੀ ਹੱਤਿਆ ਦਾ ਦੁਖ ਇੱਥੇ ਹੈ , ਸਭ ਨੂੰ ਹੈ , ਮੈਨੂੰ ਵੀ ਹੈ ਅਤੇ ਹੋਣਾ ਵੀ ਚਾਹੀਦਾ ਹੈ । ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਵੀ ਮਿਲਣੀ ਚਾਹੀਦੀ ਹੈ । ਲੇਕਿਨ, ਕੀ ਇੱਕ ਝਾਰਖੰਡ ਰਾਜ ਨੂੰ ਦੋਸ਼ੀ ਦੱਸ ਦੇਣਾ , ਇਹ ਸ਼ੋਭਾ ਦਿੰਦਾ ਹੈ ਕੀ? ਫਿਰ ਤਾਂ ਸਾਨੂੰ ਉੱਥੇ ਵੀ ਚੰਗਾ ਕੰਮ ਕਰਨ ਵਾਲੇ ਲੋਕ ਹੀ ਨਹੀਂ ਮਿਲਣਗੇ ਜੀ । ਜੋ ਬੁਰਾ ਹੋਇਆ ਹੈ , ਬੁਰਾ ਕਰਦੇ ਹਨ , ਉਨ੍ਹਾਂ ਨੂੰ isolate ਕਰੀਏ ਅਤੇ ਉਨ੍ਹਾਂ ਨੂੰ ਨਿਆਂਇਕ ਪ੍ਰਕਿਰਿਆ ਰਾਹੀਂ ਜੋ ਵੀ ਕਰ ਸਕਦੇ ਹਾਂ ਕਰੀਏ , ਲੇਕਿਨ ਸਭ ਨੂੰ ਕਟਹਿਰੇ ਵਿੱਚ ਖੜ੍ਹੇ ਕਰਕੇ ਰਾਜਨੀਤੀ ਤਾਂ ਕਰ ਲਵਾਂਗੇ , ਲੇਕਿਨ ਸਥਿਤੀਆਂ ਨਹੀਂ ਸੁਧਾਰ ਸਕਾਂਗੇ ।
ਅਤੇ ਇਸ ਲਈ ਪੂਰੇ ਝਾਰਖੰਡ ਨੂੰ ਬਦਨਾਮ ਕਰਨ ਦਾ ਸਾਡੇ ਵਿੱਚੋਂ ਕਿਸੇ ਨੂੰ ਹੱਕ ਨਹੀਂ ਹੈ ਜੀ । ਉਹ ਵੀ ਸਾਡੇ ਦੇਸ਼ ਦੇ ਨਾਗਰਿਕ ਹਨ , ਉੱਥੇ ਵੀ ਸੱਜਣਾਂ ਦੀ ਭਰਮਾਰ ਹੈ ਜੀ । ਅਤੇ ਇਸ ਲਈ , ਅਤੇ ਅਪਰਾਧ ਹੋਣ ‘ਤੇ ਉਚਿਤ ਰਸਤਾ ਕਾਨੂੰਨ ਅਤੇ ਨਿਆਂ ਨਾਲ, ਸੰਵਿਧਾਨ, ਕਾਨੂੰਨ ਅਤੇ ਵਿਵਸਥਾਵਾਂ ਪੂਰੀ ਤਰ੍ਹਾਂ ਨਾਲ ਇਸ ਦੇ ਲਈ ਸਮਰੱਥ ਹਨ । ਅਤੇ ਉਸ ਦਾ ਉਪਾਅ ਵੀ ਕਾਨੂੰਨੀ ਵਿਵਸਥਾ ਹੈ , ਨਿਆਇਕ ਪ੍ਰਕਿਰਿਆ ਹੈ । ਅਤੇ ਉਸ ਦੇ ਲਈ ਅਸੀਂ ਜਿੰਨਾ ਕਰ ਸਕਦੇ ਹਾਂ, ਕਰਨਾ ਚਾਹੀਦਾ ਹੈ , ਪਿੱਛੇ ਨਹੀਂ ਹਟਣਾ ਚਾਹੀਦਾ ਹੈ ।
ਹਿੰਸਾ ਵਿੱਚ ਦੁਨੀਆ ਵਿੱਚ terrorism ਦਾ ਜੋ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ, ਉਹ good terrorism ਅਤੇ bad terrorism ਨੇ ਕੀਤਾ ਹੈ , ਮੇਰਾ terrorism , ਤੇਰਾ terrorism , ਇਸ ਨੇ ਕੀਤਾ ਹੈ । ਵੈਸੇ ਵੀ ਇਹ ਹਿੰਸਾ ਦੀਆਂ ਘਟਨਾਵਾਂ ਨੂੰ ਵੀ ਅਸੀਂ – ਚਾਹੇ ਉਹ ਘਟਨਾ ਝਾਰਖੰਡ ਵਿੱਚ ਹੁੰਦੀ ਹੋਵੇ , ਚਾਹੇ ਉਹ ਘਟਨਾ ਪੱਛਮੀ ਬੰਗਾਲ ਵਿੱਚ ਹੁੰਦੀ ਹੋਵੇ , ਚਾਹੇ ਉਹ ਘਟਨਾ ਕੇਰਲ ਵਿੱਚ ਹੁੰਦੀ ਹੋਵੇ – ਸਾਡਾ ਇੱਕ ਹੀ ਮਾਨਦੰਡ ਹੋਣਾ ਚਾਹੀਦਾ ਹੈ , ਤਾਂ ਹੀ ਹਿੰਸਾ ਨੂੰ ਅਸੀਂ ਰੋਕ ਸਕਾਂਗੇ । ਤਾਂ ਹੀ ਹਿੰਸਾ ਕਰਨ ਵਾਲਿਆਂ ਨੂੰ ਸਬਕ ਮਿਲੇਗਾ ਕਿ ਇਸ ਇੱਕ ਮੁੱਦੇ ਉੱਤੇ ਇਹ ਦੇਸ਼ ਇੱਕ ਹੈ। ਸਭ ਰਾਜਨੀਤਕ ਦਲ ਹਨ , ਸਭ ਦੀਆਂ ਸੋਚਾਂ ਹਨ , ਹੁਣ ਇਸ ਦੇਸ਼ ਵਿੱਚ ਅਜਿਹਾ ਕੁਝ ਨਹੀਂ ਚਲੇਗਾ । ਅਤੇ ਮੈਂ ਮੰਨਦਾ ਹਾਂ , ਅਸੀਂ ਉਸ ਜਿੰਮੇਦਾਰੀ ਨੂੰ ਨਿਭਾਈਏ ।
ਰਾਜਨੀਤਕ ਸਕੋਰ ਲਈ ਬਹੁਤ ਸਾਰੇ ਖੇਤਰ ਹਨ , ਉਨ੍ਹਾਂ ਦੀ ਅਸੀਂ ਵਰਤੋਂ ਕਰੀਏ । ਅਤੇ ਇਸ ਲਈ, ਅਤੇ ਮੈਂ ਮੰਨਦਾ ਹਾਂ – ਦੇਸ਼ ਦੇ ਹਰ ਨਾਗਰਿਕ ਦੀ ਸੁਰੱਖਿਆ ਦੀ ਗਾਰੰਟੀ – ਇਹ ਸਾਡਾ ਸੰਵਿਧਾਨਿਕ ਫਰਜ਼ ਹੈ । ਨਾਲ – ਨਾਲ ਮਾਨਵਤਾ ਪ੍ਰਤੀ ਸਾਡੀ ਸੰਵੇਦਨਸ਼ੀਲ ਜ਼ਿੰਮੇਦਾਰੀ ਵੀ ਹੈ , ਉਸ ਨੂੰ ਅਸੀਂ ਕਦੇ ਨਕਾਰ ਨਹੀਂ ਸਕਦੇ ਹਾਂ । ਅਤੇ ਉਸੇ ਭਾਵਨਾ ਨੂੰ ਲੈ ਕੇ ਅਸੀਂ ਅੱਗੇ ਚਲਦੇ ਹਾਂ । ਅਤੇ ਮੈਂ ਦੱਸਦਾ ਹਾਂ , ਸਬਕਾ ਸਾਥ- ਸਬਕਾ ਵਿਕਾਸ , ਇਸ ਮੰਤਰ ਨੂੰ ਲੈ ਕੇ ਅਸੀਂ ਚਲੇ ਸੀ , ਲੇਕਿਨ ਪੰਜ ਸਾਲ ਦੇ ਅਖੰਡ , ਏਕਨਿਸ਼ਠ ਪੁਰਸ਼ਾਰਥ (ਮਿਹਨਤ) ਨੇ , ਜਨਤਾ – ਜਨਾਰਦਨ ਨੇ ਉਸ ਵਿੱਚ ਇੱਕ ਅੰਮ੍ਰਿਤ ਭਰ ਦਿੱਤਾ – ਉਹ ਅਮ੍ਰਿਤ ਹੈ ਸਬਕਾ ਵਿਸ਼ਵਾਸ ।
ਸਬਕਾ ਸਾਥ, ਸਬਕਾ ਵਿਕਾਸ , ਸਬਕਾ ਵਿਸ਼ਵਾਸ – ਇਹ ਅੰਮ੍ਰਿਤ , ਪੰਜ ਸਾਲ ਦੇ ਸਾਡੇ ਕਾਰਜਕਲਾਪ ਨਾਲ ਦੇਸ਼ ਦੀ ਜਨਤਾ ਨੇ ਅੰਮ੍ਰਿਤ ਰੂਪੀ ਇਸ ਵਿੱਚ ਜੋੜਿਆ ਹੈ । ਲੇਕਿਨ ਸਾਡੇ ਆਜ਼ਾਦ ਸਾਹਿਬ ਨੂੰ ਕੁਝ ਧੁੰਦਲਾ ਨਜ਼ਰ ਆ ਰਿਹਾ ਹੈ । ਜਦੋਂ ਤੱਕ ਰਾਜਨੀਤਕ ਚਸ਼ਮਿਆਂ ਨਾਲ ਚੀਜ਼ਾਂ ਦੇਖੀਆਂ ਜਾਣਗੀਆਂ ਤਾਂ ਧੁੰਦਲਾ ਹੀ ਨਜ਼ਰ ਆਵੇਗਾ । ਅਤੇ ਇਸ ਲਈ ਮੈਂ ਸਮਝਦਾ ਹਾਂ ਕਿ ਇਹ ਰਾਜਨੀਤਕ ਚਸ਼ਮੇਂ ਉਤਾਰ ਕੇ ਅਸੀਂ ਦੇਖਣਾ ਸ਼ੁਰੂ ਕਰਾਂਗੇ ਤਾਂ ਧੁੰਦਲਾ ਨਜ਼ਰ ਨਹੀਂ ਆਵੇਗਾ, ਉੱਜਲ ਭਵਿੱਖ ਨਜ਼ਰ ਆਵੇਗਾ ।
ਇੱਥੇ ਸਾਨੂੰ ਕਾਫ਼ੀ ਉਪਦੇਸ਼ ਦਿੱਤਾ ਗਿਆ । ਕਦੇ – ਕਦੇ ਤਾਂ ਅਖ਼ਬਾਰ ਵਿੱਚ ਚੀਜ਼ਾਂ ਆ ਜਾਂਦੀਆਂ ਹਨ , ਲੇਕਿਨ ਜਦੋਂ ਮੇਰੇ ਸਾਂਸਦਾਂ ਦੀ ਮੰਗਲਵਾਰ ਨੂੰ ਮੀਟਿੰਗ ਹੁੰਦੀ ਹੈ , ਮੈਂ ਜਨਤਕ ਰੂਪ ਨਾਲ ਬੋਲ-ਚਾਲ ਵਿੱਚ ਜੋ ਵੀ ਕਰਦੇ ਹੋਏ ਦੇਖਦਾ ਹਾਂ , ਰੋਸ (ਆਕ੍ਰੋਸ਼) ਵਿਅਕਤ ਕਰਦਾ ਹਾਂ । ਸੁਧਾਰਨ ਦਾ ਯਤਨ ਕਰਦਾ ਹਾਂ । ਇੱਥੇ ਸਾਨੂੰ ਸਮਝਾਇਆ ਗਿਆ ਕਿ ਫਲਾਣੇ ਨੇ ਅਜਿਹਾ ਕੀਤਾ ਸੀ, ਢਿਮਕਣੇ ਨੇ ਅਜਿਹਾ ਕੀਤਾ, ਅਧਿਕ੍ਰਿਤ ਉਮੀਦਵਾਰ ਨੂੰ ਹਰਾ ਦਿੱਤਾ ਗਿਆ ਤਾਂ ਇੱਕ independent ਨੂੰ candidate ਬਣਾ ਕੇ ਜਿਤਾ ਦਿੱਤਾ ਗਿਆ ਸੀ । ਹੁਣ ਉਹ ਤਾਂ ਤੁਹਾਡਾ, ਕੁਝ ਪਾਰਟੀਆਂ ਦਾ ਇਤਿਹਾਸ ਹੈ , ਰਾਸ਼ਟਰਪਤੀ ਦੇ ਉਮੀਦਵਾਰ ਨੂੰ ਵੀ ਹਰਾ ਦਿੰਦੇ ਹਨ । ਤਾਂ ਇਹ ਤਾਂ ਆਪਣੀ – ਆਪਣੀ ਰਾਜਨੀਤੀ ਹੈ ਅਤੇ ਉਹ ਬਾਬਾ ਸਾਹਿਬ ਅੰਬੇਡਕਰ ਨੂੰ ਹਰਾਉਣ ਲਈ ਜੀ – ਜਾਨ ਨਾਲ ਜੁਟ ਜਾਂਦੇ ਹਨ । ਇਸ ਲਈ ਇਨ੍ਹਾਂ ਉਦਾਹਰਣਾਂ ਨਾਲ……. ਅਤੇ ਇਸ ਲਈ ਇਨ੍ਹਾਂ ਉਦਾਹਰਣਾਂ ਰਾਹੀਂ ਉਪਦੇਸ਼ ਦੇਣ ਤੋਂ ਪਹਿਲਾਂ ਜ਼ਰਾ ਆਪਣੇ ਗਿਰੇਬਾਨ ਵਿੱਚ ਦੇਖੋ ।
ਜਦੋਂ ਦਿੱਲੀ ਦੀਆਂ ਸੜਕਾਂ ਉੱਤੇ ਗਲੇ ਵਿੱਚ ਤਾਰ ਲਟਕਾ ਕੇ ਸਿੱਖਾਂ ਨੂੰ ਜਿੰਦਾ ਸਾੜ ਦਿੱਤਾ ਜਾਂਦਾ ਸੀ , ਅਤੇ ਜਿਨ੍ਹਾਂ ਲੋਕਾਂ ਦੇ ਨਾਮ ਮੁਖਰ ਹੋ ਕੇ ਆਏ , ਹਰ ਪ੍ਰਕਾਰ ਨਾਲ ਚਰਚਾ ਹੋਈ , ਉਹ ਲੋਕ ਅੱਜ ਵੀ ਉਸ ਪਾਰਟੀ ਵਿੱਚ ਹਨ , ਅੱਜ ਵੀ ਉਸ ਪਾਰਟੀ ਵਿੱਚ ਹਨ , ਸਨਮਾਨਿਤ ਪਦਾਂ ਉੱਤੇ ਹਨ , ਸੰਵਿਧਾਨਿਕ ਪਦਾਂ ਉੱਤੇ ਹਨ । ਜੇਕਰ ਇਹੀ ਤੁਹਾਡੇ ਆਦਰਸ਼ ਅਤੇ ਨੀਤੀਆਂ ਰਹਿੰਦੀਆਂ ਸਨ ਤਾਂ ਉਪਦੇਸ਼ ਦੇਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਕਣ ਦੀ ਜ਼ਰੂਰਤ ਹੈ । ਉੱਦੋਂ ਅਸੀਂ ਇਹ ਸਭ ਚੀਜ਼ਾਂ ਭੁੱਲ ਜਾਂਦੇ ਹਾਂ , ਉੱਦੋਂ ਅਸੀਂ ਇਹ ਭੁੱਲ ਜਾਂਦੇ ਹਨ ਅਤੇ ਇਸ ਲਈ …….. ਅਤੇ ਅਜਿਹੇ ਤਾਂ ਕਈ ਉਦਾਹਰਣ ਮਿਲਣਗੇ । ਰਾਜਨੀਤਕ ਜਿੱਤ- ਹਾਰ ਦਾ ਸੰਕਟ ਹੋਵੇ – ਦਸ ਦਿਨ ਲਈ ਕੱਢ ਦਿੰਦੇ ਹਨ ਪਾਰਟੀ ਤੋਂ ਅਤੇ ਫਿਰ ਗਲ ਲਗਾ ਲੈਂਦੇ ਹਨ , ਕਈ ਉਦਾਹਰਣ ਮਿਲਣਗੇ । ਵੱਡੇ – ਵੱਡੇ ਲੋਕਾਂ ਦੇ ਨਾਮ ਹਨ ਅਤੇ ਇਸ ਲਈ ਕ੍ਰਿਪਾ ਕਰਕੇ ਉਪਦੇਸ਼ ਦੇਣ ਤੋਂ ਪਹਿਲਾਂ ……….।
ਲੇਕਿਨ ਮੈਂ ਮੰਨਦਾ ਹਾਂ ਜਨਤਕ ਜੀਵਨ ਵਿੱਚ ਅਸੀਂ ਕੋਈ ਅਜਿਹੇ ਵੱਡੇ ਤੀਸਮਾਰ ਖਾਂ ਨਹੀਂ ਹਾਂ ਕਿ ਸਾਨੂੰ ਕੁਝ ਵੀ ਬੋਲਣ ਦਾ right ਮਿਲ ਜਾਂਦਾ ਹੈ । ਮੇਰੀ ਪਾਰਟੀ ਦੇ ਮੈਂਬਰਾਂ ਨੂੰ ਵੀ ਮੈਂ ਇਹੀ ਕਹਿੰਦਾ ਹਾਂ , ਸਾਨੂੰ ਕੋਈ ਅਧਿਕਾਰ ਨਹੀਂ ਹੈ ਕਿਸੇ ਲਈ ਕੁਝ ਵੀ ਬੋਲਣ ਦਾ । ਸਾਨੂੰ ਮਰਿਆਦਾਵਾਂ ਦਾ ਪਾਲਣ ਕਰਨਾ ਪਵੇਗਾ । ਜਨਤਕ ਜੀਵਨ ਦੇ ਨਿਯਮਾਂ ਦਾ ਪਾਲਣ ਕਰਨਾ ਪਵੇਗਾ । ਕਿਸੇ ਵੀ ਦਲ ਦੇ ਹੋਣ , ਮੇਰੇ ਦਲ ਦੇ ਲੋਕਾਂ ਨੂੰ ਵਿਸ਼ੇਸ਼ ਹੱਕ ਨਾਲ ਕਹਿਣਾ ਚਾਹੁੰਦਾ ਹਾਂ । ਇਹ ਸ਼ੋਭਾ ਨਹੀਂ ਦਿੰਦਾ ਹੈ , ਇਹ ਮੇਰਾ ਮਤ ਹੈ ਅਤੇ ਮੈਂ ਜਨਤਕ ਤੌਰ ‘ਤੇ ਇਸ ਨੂੰ ਕਿਹਾ ਹੈ । ਲੇਕਿਨ ਕੋਸ਼ਿਸ਼ ਕਰਾਂਗੇ ਤਾਂ ਕਦੇ ਨਾ ਕਦੇ ਸੁਧਾਰ ਵੀ ਹੋਵੇਗਾ , ਅਤੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ।
ਇੱਥੇ ਇੱਕ ਹੀ ਚਿੰਤਾ ਦਾ ਵਿਸ਼ਾ ਹੈ ਕ੍ਰੈਡਿਟ ਦਾ , ਬੜੀ ਭਾਗੀ ਹੈ । ਅਸੀਂ ਤਾਂ ਸਭ ਕ੍ਰੈਡਿਟ ਤੁਹਾਨੂੰ ਹੀ ਦਿੱਤੇ ਹੋਏ ਹਨ , ਤਾਂ ਹੀ ਤਾਂ ਆਏ ਹਾਂ । ਤੁਹਾਡਾ ਹੀ ਤਾਂ ਪਰਾਕ੍ਰਮ ਸੀ ਤਾਂ ਹੀ ਤਾਂ ਆਏ ਹਾਂ , ਵਰਨਾ ਕੌਣ ਜਾਣਦਾ ਸੀ ਇੰਨਾ । ਲੇਕਿਨ ਮੈਂ ਪੁੱਛਣਾ ਚਾਹੁੰਦਾ ਹਾਂ ਇੱਥੇ NRC ਦੀ ਚਰਚਾ ਹੋਈ ਹੈ , ਕੀ ਉਸ ਦਾ ਕ੍ਰੈਡਿਟ ਤੁਸੀਂ ਨਹੀਂ ਲਓਗੇ? ਕਿਉਂ ਭੱਜ ਰਹੇ ਹੋ ਭਾਈ? ਤੁਸੀਂ ਵੀ ਤਾਂ ਉਸ ਦਾ ਵੀ ਤਾਂ ਕ੍ਰੈਡਿਟ ਲਓ।
ਰਾਜੀਵ ਗਾਂਧੀ – ਉਸ ਸਰਕਾਰ ਨੇ Assam accord ਵਿੱਚ NRC ਸਵੀਕਾਰ ਕੀਤਾ ਸੀ । NRC ਉਸ ਸਮੇਂ ਦਾ ਹੈ । ਬਾਅਦ ਵਿੱਚ ਸੁਪਰੀਮ ਕੋਰਟ ਨੂੰ intervene ਕਰਨਾ ਪਿਆ ਅਤੇ ਸਾਨੂੰ ਸੁਪਰੀਮ ਕੋਰਟ ਨੇ ਆਦੇਸ਼ ਕੀਤਾ , ਅਸੀਂ ਲਾਗੂ ਕਰ ਰਹੇ ਹਾਂ । Accord…. ਕ੍ਰੈਡਿਟ ਲਓ ਨਾ । ਹੁਣ ਵੋਟ ਵੀ ਲੈਣਾ ਹੈ ਅਤੇ ਕ੍ਰੈਡਿਟ ਵੀ ਲੈਣਾ ਹੈ , ਫਿਰ ਅੱਧਾ ਬੋਲਣਾ ਅਤੇ ਅੱਧਾ ਛੱਡਣਾ , ਅਜਿਹਾ ਨਹੀਂ ਚਲਦਾ ਹੈ ਜੀ । ਕੁਝ ਤਾਂ ਜ਼ਰਾ , ਕੁਝ ਤਾਂ ਖੁੱਲ੍ਹ ਕੇ ਗੱਲ ਦੱਸੋ । ਅਤੇ ਅਸੀਂ ਦੱਸਦੇ ਹਾਂ , ਦੇਸ਼ ਹਿਤ ਵਿੱਚ NRC ਦਾ ਜੋ ਉਸੇ ਸਮੇਂ ਜੋ ਫ਼ੈਸਲਾ ਹੋਇਆ ਸੀ , ਉਸ ਨੂੰ ਲਾਗੂ ਕਰਨ ਲਈ ਅਸੀਂ ਪ੍ਰਤੀਬੱਧ ਹਾਂ ਅਤੇ ਅਸੀਂ ਪੂਰੀ ਮਿਹਨਤ ਨਾਲ ਕਰਾਂਗੇ । ਸਾਡੇ ਲਈ ਇਹ ਵੋਟ ਬੈਂਕ ਦੀ ਰਾਜਨੀਤੀ ਨਹੀਂ ਹੈ , ਦੇਸ਼ ਦੀ ਏਕਤਾ , ਅਖੰਡਤਾ ਅਤੇ ਉੱਜਵਲ ਭਵਿੱਖ ਨਾਲ ਜੁੜਿਆ ਹੋਇਆ ਮੁੱਦਾ ਹੈ , ਅਤੇ ਅਸੀਂ ਕਰਾਂਗੇ ।
ਇੱਥੇ ਸਰਦਾਰ ਸਾਹਿਬ ਨੂੰ ਯਾਦ ਕੀਤਾ ਗਿਆ , ਮੈਨੂੰ ਚੰਗਾ ਲਗਿਆ , ਅਤੇ ਇਹ ਗੱਲ ਅਸੀਂ ਸਭ ਮੰਨਦੇ ਹਾਂ । ਹੋ ਸਕਦਾ ਹੈ , ਸਾਡੇ ਕਾਂਗਰਸ ਦੇ ਲੋਕ ਇਸ ਗੱਲ ਨੂੰ ਨਹੀਂ ਮੰਨਣਗੇ । ਅਸੀਂ ਹੁਣ ਵੀ ਮੰਨਦੇ ਹਾਂ ਕਿ ਸਰਦਾਰ ਸਾਹਿਬ ਜੇਕਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਜੰਮੂ – ਕਸ਼ਮੀਰ ਸਮੱਸਿਆ ਨਹੀਂ ਹੁੰਦੀ । ਅਸੀਂ ਅਜੇ ਵੀ ਮੰਨਦੇ ਹਾਂ ਕਿ ਸਰਦਾਰ ਸਾਹਿਬ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਹਿੰਦੁਸਤਾਨ ਦੇ ਪਿੰਡਾਂ ਦੀ ਅੱਜ ਜੋ ਜੱਦੋਜਹਿਦ ਹੈ , ਉਹ ਨਹੀਂ ਹੁੰਦੀ , ਚਿੱਤਰ (ਤਸਵੀਰ) ਅਲੱਗ ਹੁੰਦਾ । ਇਹ ਸਾਡੀ ਸੋਚ ਹੈ , ਗਲਤ ਹੋ ਸਕਦੀ ਹੈ , ਸਾਡੀ ਸੋਚ ਹੈ । ਲੇਕਿਨ ਇਸ ਗੱਲ ਵਿੱਚ ਕੋਈ ਮਤਭੇਦ ਨਹੀਂ ਹੋ ਸਕਦਾ ਹੈ ਕਿ ਸਰਦਾਰ ਸਾਹਿਬ ਨੇ 500 ਤੋਂ ਜ਼ਿਆਦਾ ਰਿਆਸਤਾਂ ਨੂੰ ਇੱਕ ਕੀਤਾ , ਇਸ ਵਿੱਚ ਕੋਈ ਮਤਭੇਦ ਨਹੀਂ ਹੋ ਸਕਦਾ ਹੈ । ਅਤੇ ਸਰਦਾਰ ਸਾਹਿਬ ਸਨ ਜਿਸ ਨੂੰ ਕਾਂਗਰਸ ਪਾਰਟੀ ਨੇ ਦੇਸ਼ ਦਾ ਪਹਿਲਾ ਗ੍ਰਿਹ ਮੰਤਰੀ ਬਣਾਇਆ ਸੀ । ਸਰਦਾਰ ਸਾਹਿਬ ਸਨ , ਜੋ ਜੀਵਨ ਭਰ ਕਾਂਗਰਸ ਲਈ ਜਿੱਤੇ , ਕਾਂਗਰਸ ਲਈ ਜੂਝੇ , ਕਾਂਗਰਸ ਲਈ ਹੀ ਉਨ੍ਹਾਂ ਨੇ ਆਪਣਾ ਜੀਵਨ ਖਤਮ ਕੀਤਾ । ਉਹ ਸ਼ੁੱਧ ਕਾਂਗਰਸੀ ਸਨ , ਲੇਕਿਨ ਮੈਂ ਹੈਰਾਨ ਹਾਂ ….. ।
ਅੱਛਾ ਜਦੋਂ ਗੁਜਰਾਤ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਸਰਦਾਰ ਸਾਹਿਬ ਪੋਸਟਰ ਵਿੱਚ ਦਿਖਦੇ ਹਨ , ਲੇਕਿਨ ਦੇਸ਼ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ । ਤੁਹਾਡੀ ਹੀ ਪਾਰਟੀ ਦੇ ਸਨ ਭਾਈ , ਕੀ ਤਕਲੀਫ ਹੈ ਤੁਹਾਨੂੰ? ਲੇਕਿਨ ਮੈਂ ਇੱਕ ਗੱਲ ਅੱਜ ਕਹਿਣਾ ਚਾਹੁੰਦਾ ਹਾਂ , ਕਾਂਗਰਸ ਦੇ ਸੀਨੀਅਰ ਨੇਤਾ ਸਰਦਾਰ ਵੱਲਭ ਭਾਈ ਪਟੇਲ , ਕਾਂਗਰਸ ਪਾਰਟੀ ਨੇ ਜਿਸ ਨੂੰ ਗ੍ਰਿਹ ਮੰਤਰੀ ਬਣਾਇਆ , ਦੁਨੀਆ ਦਾ ਸਭ ਤੋਂ ਉੱਚਾ statue , statue of unity , ਮੈਂ ਤਾਕੀਦ ਕਰਾਂਗਾ ਕਾਂਗਰਸ ਦੇ ਸੀਨੀਅਰ ਨੇਤਾ ਘੱਟ ਤੋਂ ਘੱਟ ਇੱਕ ਵਾਰ ਜਾ ਕੇ ਜ਼ਰਾ ਸ਼ਰਧਾਸੁਮਨ ਦੇ ਕੇ ਆ ਜਾਣ । ਸਰਦਾਰ ਸਾਹਿਬ ਕਾਂਗਰਸ ਦੇ ਸਨ ਤੁਸੀਂ ਔਨ ਕਰੋ ਨਾ , ਤੁਸੀਂ ਔਨ ਕਰੋ ਅਤੇ ਮੈਂ ਚਾਹਾਂਗਾ ਗੁਲਾਮ ਨਬੀ ਜੀ ਕੁਝ ਦਿਨ ਗੁਜਾਰੋ ਗੁਜਰਾਤ ਵਿੱਚ ।
ਦੇਖੋ , ਕਦੀ ਕੀ ਹੁੰਦਾ ਹੈ , ਪਹਿਲਾਂ ਇੱਕ ਵੱਡਾ interesting ਦੱਸਦਾ ਹਾਂ, ਸਾਡੇ ਇੱਥੇ ਪੁਰਾਣੇ ਡੀਐੱਮ ਕਿਵੇਂ ਚਲਦੇ ਹਨ । ਕਿਤੇ ਡੈਮ ਹੋਵੇਗਾ , ਏਅਰਪੋਰਟ ਹੋਵੇਗਾ ਤਾਂ ਕਹਿੰਦੇ ਹਨ ਫੋਟੋ ਨਿਕਾਲਣਾ (ਖਿੱਚਣ) ਮਨ੍ਹਾ ਹੈ । ਹੁਣ ਅੱਜ technology ਅਜਿਹੀ ਹੈ ਕਿ ਉਹ space ਵਿੱਚੋਂ ਗਲੀ ਵਿੱਚ ਖੜ੍ਹੇ ਹੋਏ ਸਕੂਟਰ ਦੇ ਨੰਬਰ ਦੀ ਫੋਟੋ ਖਿੱਚ ਸਕਦੇ ਹਨ । ਲੇਕਿਨ ਪੁਰਾਣੇ ਕਾਨੂੰਨ ਲਮਕੇ ਪਏ ਹਨ । ਤਾਂ ਜੋ ਸਰਦਾਰ ਸਰੋਵਰ ਡੈਮ ਜਦੋਂ overflow ਹੁੰਦਾ ਸੀ , ਉਦੋਂ ਤੱਕ ਬਣਿਆ ਨਹੀਂ ਸੀ ਤਾਂ overflow ਹੁੰਦਾ ਸੀ । ਉੱਧਰ ਦਿਗਵਿਜੈ ਸਿੰਘ ਦੀ ਸਰਕਾਰ ਚਲਦੀ ਸੀ । ਤਾਂ ਇਹ ਲੋਕਾਂ ਨੂੰ ਉੱਥੇ ਜਾਣ ਨਹੀਂ ਦਿੰਦੇ ਸਨ । ਅਜਿਹੇ ਵਿੱਚ ਮੈਂ ਮੁੱਖ ਮੰਤਰੀ ਬਣਿਆ , ਹੁਣ ਮੈਂ ਕਿਹਾ ਇਹ ਨਿਯਮ ਬੰਦ ਕਰੋ ਭਾਈ । ਅਤੇ ਲੋਕਾਂ ਨੂੰ ਆਉਣ ਦਿਓ ਅਤੇ ਫੋਟੋ ਵੀ ਖਿੱਚਣ ਦਿਓ । ਸ਼ੁਰੂ ਕੀਤਾ ………ਫਿਰ ਇਹ ਤੈਅ ਕੀਤਾ ਕਿ …… ਅੱਛਾ ਟਿਕਟ ਰੱਖਿਆ ਥੋੜ੍ਹਾ ਤਾਕਿ ਥੋੜ੍ਹਾ ਹਿਸਾਬ – ਕਿਤਾਬ ਰਹੇ ਇਨ੍ਹਾਂ ਲੋਕਾਂ ਦਾ, Parking ਦੇਣ ਦੀਆਂ ਵਿਵਸਥਾ ਹੋਵੇ । ਫਿਰ ਇਹ ਕਿਹਾ ਕਿ ਜਦੋਂ ਪੰਜ ਲੱਖ ਉੱਥੇ ਨੰਬਰ ਹੋਵੇਗਾ , ਜਦੋਂ 5 ਲੱਖ visitor ਹੋਵੇਗਾ , ਉਸ ਨੂੰ ਅਸੀਂ ਸਨਮਾਨਿਤ ਕਰਾਂਗੇ । ਅਤੇ ਮੈਂ ਖੁਸ਼ੀ ਨਾਲ ਕਹਿਣਾ ਹੈ ਕਿ ਜੋ 5 ਲੱਖਵਾਂ ਨੰਬਰ ਦਾ ਇਨਾਮ ਪ੍ਰਾਪਤ ਕਰਨ ਵਾਲਾ ਬਾਰਾਮੂਲਾ ਦਾ couple ਸੀ , ਜੋ ਵਿਆਹ ਬਾਅਦ ਘੁੰਮਣ ਨਿਕਲਿਆ ਸੀ ਅਤੇ ਉੱਥੇ ਉਸ ਨੇ ਫੋਟੋ ਲਈ ਸੀ । ਦੇਖੋ , ਚੀਜ਼ਾਂ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ । ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਤੁਸੀਂ ਵੀ ਕਦੇ ਸਰਦਾਰ ਸਾਹਿਬ ਦੇ statue ਉੱਤੇ , Congress working committee ਵਿੱਚ ਕਰੋ ਜੀ ਉੱਥੇ । ਅੱਛਾ ਲਗੇਗਾ , ਕਾਂਗਰਸ ਦੇ ਸਨ ਜੀ । ਅਸੀਂ ਤਾਂ ਦੇਸ਼ ਦੇ ਮਹਾਪੁਰਖ ਦੇ ਨਾਤੇ ਅਸੀਂ ਜੋ ਸ਼ਰਧਾਂਜਲੀ ਦੇਣੀ ਹੈ , ਅਸੀਂ ਦਿੰਦੇ ਰਹਾਂਗੇ ।
ਮੈਂ ਹੈਰਾਨ ਹਾਂ , ਆਜ਼ਾਦ ਸਾਹਿਬ, ਤੁਸੀਂ ਤਾਂ health minister ਰਹੇ ਹੋ । ਕਦੇ – ਕਦੇ ਸਾਨੂੰ advertisement ਅਤੇ ਜਾਗਰੂਕਤਾ ਅਭਿਯਾਨ ਦੋਵਾਂ ਵਿੱਚ ਥੋੜ੍ਹਾ ਅੰਤਰ ਕਰਨਾ ਚਾਹੀਦਾ ਹੈ । ਜੋ behavioral change ਦਾ ਵਿਸ਼ਾ ਹੁੰਦਾ ਹੈ ਨਾ , ਉਹ advertisement ਗਵਰਨਮੈਂਟ ਦਾ advertisement ਨਹੀਂ ਮੰਨਿਆ ਜਾਂਦਾ ਹੈ । ਤੁਸੀਂ ਬੱਚਿਆਂ ਨੂੰ ਕਹੋ ਭਾਈ ਹੱਥ ਧੋ ਕੇ ਖਾਣਾ ਖਾਓ , ਉਸ ਦੇ ਲਈ ਇੱਕ advertisement campaign ਕਰਨਾ ਪੈਂਦਾ ਹੈ । ਖਰਚਾ ਤਾਂ ਸਰਕਾਰ ਨੂੰ ਦੇਣਾ ਪੈਂਦਾ ਹੈ , ਲੇਕਿਨ ਉਹ ਸਰਕਾਰ ਦੀ advertisement ਨਹੀਂ ਹੈ ਜੀ । ਤੁਹਾਨੂੰ ਵੀ ਜਦੋਂ epidemic ਹੋਇਆ, ਜਦੋਂ health minister ਸੀ , ਤੁਹਾਨੂੰ ਵੀ ਬਹੁਤ ਸਾਰੀਆਂ advertisement ਦੇਣੀਆਂ ਪਈਆਂ ਕਿ ਭਾਈ ਇਸ epidemic ਵਿੱਚ ਗਰਮ ਪਾਣੀ ਉਬਾਲ ਕੇ ਪੀਓ , ਢਿਮਕਣਾ ਕਰੋ , ਫਲਾਣਾ ਕਰੋ , ਦੇਣਾ ਪੈਂਦਾ ਹੈ । ਇਸ ਨੂੰ ਜੇਕਰ ਤੁਸੀਂ advertising ਕਹੋ , ਬੇਟੀ ਪੜਾਓ , ਬੇਟੀ ਬਚਾਓ ਨੂੰ ਇਸ ਦੇ ਨਾਲ ਜੋੜ ਦਿਓ ਤਾਂ, ਠੀਕ ਨਹੀਂ ਕਰ ਰਹੇ ਹੋ । ਤੁਸੀਂ ਤਾਂ ਘੱਟ ਤੋਂ ਘੱਟ ਅਜਿਹਾ ਨਾ ਕਰੋ , ਇੰਨੇ ਸਾਲ ਤੁਸੀਂ ਸਰਕਾਰ ਵਿੱਚ ਰਹੇ ਹੋ ।
ਲੇਕਿਨ ਦੁੱਖ ਉਦੋਂ ਹੁੰਦਾ ਹੈ ਕਿ ਮਨਰੇਗਾ ਦੇ ਨਾਮ ਉੱਤੇ ਕੋਈ ਮਿੱਟੀ ਉਠਾ ਕੇ ਸੁੱਟਣ ਜਾ ਰਿਹਾ ਹੈ । ਤਿੰਨ ਸਾਲ ਤੱਕ ਦੇਸ਼ ਨੂੰ advertising ਕੀਤਾ ਗਿਆ , ਮਨਰੇਗਾ ਉਹ ਕੋਈ behavioral change ਦਾ ਕੰਮ ਨਹੀਂ ਸੀ , ਲੇਕਿਨ ਇੱਕ ਨੇਤਾ ਨੂੰ ਸਥਾਪਤ ਕਰਨ ਲਈ ਸਰਕਾਰੀ ਖਜ਼ਾਨੇ ਵਿੱਚੋਂ advertising ਕੀਤੀ ਗਈ ਸੀ । ਇਸ ਨੂੰ ਦੇਸ਼ ਭੁੱਲ ਨਹੀਂ ਸਕਦਾ ਹੈ ਜੀ । ਲੋਕਾਂ ਨੂੰ ਹੱਥ ਧੋ ਕੇ ਖਾਣਾ ਖਾਓ ਕਹਿਣਾ, ਇਹ behavioral change ਹੈ , ਇਸ ਵਿੱਚ ਅਸੀਂ ਜਾਗਰੂਕਤਾ ਅਭਿਯਾਨ ਅਤੇ ਪ੍ਰਚਾਰ ਅਭਿਯਾਨ ਵਿੱਚ ਅੰਤਰ ਦੇਖੀਏ , ਵਰਨਾ ਤਾਂ ਦੇਸ਼ ਵਿੱਚ ਬਦਲਾਅ ਲਿਆਉਣ ਦੇ ਕੰਮ ਕਿਵੇਂ ਕਰੋਗੇ ਜੀ, ਕਿਵੇਂ ਕਰੋਗਾ?
ਇੱਥੇ ਆਯੁਸ਼ਮਾਨ ਭਾਰਤ ਯੋਜਨਾ ਉੱਤੇ ਵੀ ਸਵਾਲ ਉਠਾਏ ਗਏ । ਪਿਛਲੇ ਪੰਜ ਸਾਲ ਵਿੱਚ ਸਾਰੇ ਰਾਜਨੀਤਕ ਦਲਾਂ ਦੇ MPs ਇੱਕ ਗੱਲ ਨੂੰ ਲੈ ਕੇ ਮੈਨੂੰ ਲੋਕ ਸਭਾ ਅਤੇ ਰਾਜ ਸਭਾ ਦੇ ਜਦੋਂ ਵੀ ਮਿਲੇ ਹਨ , ਮੇਰੀ ਵਧਾਈ ਕੀਤੀ ਹੈ , ਮੇਰਾ ਅਭਿਨੰਦਨ ਕੀਤਾ ਹੈ , ਕਿਸ ਗੱਲ ਦੇ ਲਈ । ਆਪਣੇ ਇਲਾਕੇ ਤੋਂ ਕਿਸੇ ਬੀਮਾਰ ਵਿਅਕਤੀ ਲਈ ਉਨ੍ਹਾਂ ਨੇ ਚਿੱਠੀ ਲਿਖੀ ਸੀ ਅਤੇ ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਉਸ ਨੂੰ ਮਦਦ ਮਿਲੀ । ਮੈਂ ਨਿਯਮ ਬਣਾਇਆ ਸੀ hundred percent …… ਕੁਝ ਨਾ ਦੇਖੋ ਭਾਈ ਗ਼ਰੀਬ ਲਈ । ਅਤੇ ਕਰੀਬ – ਕਰੀਬ ਸਾਰੇ ਦਲਾਂ ਦੇ ਸਾਰੇ MP ਮੇਰੇ ਕੋਲ ਆਉਂਦੇ ਸਨ ।
ਆਯੁਸ਼ਮਾਨ ਭਾਰਤ ਯੋਜਨਾ ਦੀ ਤਾਕਤ ਕੀ ਹੈ ਉਹ ਉਸ MP ਨੂੰ ਪਤਾ ਹੈ ਜਿਸ ਨੇ ਆਪਣੇ ਇਲਾਕੇ ਦੇ ਉਸ ਗ਼ਰੀਬ ਨੂੰ ਮਦਦ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ । ਅੱਜ ਕਰੀਬ – ਕਰੀਬ ਜ਼ੀਰੋ ਚਿੱਠੀ ਹੋ ਗਈ ਹੈ । ਕਿਸੇ MP ਦੀ ਚਿੱਠੀ ਨਹੀਂ , ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਨੂੰ ਆਯੁਸ਼ਮਾਨ ਭਾਰਤ ਤੋਂ ਲਾਭ ਮਿਲ ਰਿਹਾ ਹੈ, ਇਸ ਲਈ ਹੁਣ ਪ੍ਰਧਾਨ ਮੰਤਰੀ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਹੈ । ਇਹ ਵੱਡਾ ਬਦਲਾਅ ਹੁਣ ਉਸ ਆਯੁਸ਼ਮਾਨ ਭਾਰਤ – 30 ਲੱਖ ਲੋਕਾਂ ਨੇ ਉਸ ਦਾ ਲਾਭ ਉਠਾਇਆ।
ਹਾਂ – ਅਸੀਂ ਜਨਪ੍ਰਤੀਨਿਧੀ ਹਾਂ , ਲੋਕਾਂ ਦੇ ਵਿੱਚ ਜਾਂਦੇ ਹਾਂ , ਕੋਈ ਨੈਗੇਟਿਵ ਚੀਜ਼ ਸਾਡੇ ਧਿਆਨ ਵਿੱਚ ਆਈ ਜਾਂ ਕੁਝ ਕਮੀ ਧਿਆਨ ਵਿੱਚ ਆਈ , ਮੈਂ ਦੱਸਦਾ ਹਾਂ ਅਸੀਂ ਸਭ ਮਿਲ ਕੇ ਉਸ ਨੂੰ ਸੁਧਾਰੀਏ । ਤੁਸੀਂ ਮੇਰਾ ਧਿਆਨ ਆਕਰਸ਼ਿਤ ਕਰੋ । ਆਯੁਸ਼ਮਾਨ ਭਾਰਤ ਯੋਜਨਾ ਨੂੰ ਜਿੰਨਾ ਅਸੀਂ ਸਸ਼ਕਤ ਬਣਾਵਾਂਗੇ , ਸੱਚੇ ਅਰਥਾਂ ਵਿੱਚ ਇਸ ਦੇਸ਼ ਦੇ ਗ਼ਰੀਬ ਨੂੰ ਅਸੀਂ ਹੋਰ ਗ਼ਰੀਬ ਹੋਣ ਤੋਂ ਬਚਾ ਸਕਦੇ ਹਾਂ । ਵਰਨਾ ਗ਼ਰੀਬ ਜੇਕਰ ਨਿਊ ਮਿਡਲ ਕਲਾਸ ਦੀ ਦਿਸ਼ਾ ਵਿੱਚ ਜਾ ਰਿਹਾ ਹੈ , ਪੈਰ ਰੱਖ ਰਿਹਾ ਹੈ , ਘਰ ਵਿੱਚ ਇੱਕ ਬਿਮਾਰੀ ਆਈ , ਉਸ ਦੀ ਪੂਰੀ 20 ਸਾਲ ਦੀ ਮਿਨਹਤ ਪਾਣੀ ਵਿੱਚ ਚਲੀ ਜਾਵੇਗੀ । ਸਾਡਾ ਬਹੁਤ ਵੱਡਾ ਮਾਨਵਤਾ ਦਾ ਕੰਮ ਹੋਵੇਗਾ , ਇਸ ਲਈ ਆਯੁਸ਼ਮਾਨ ਭਾਰਤ ਦੀ ਆਲੋਚਨਾ ਕਰਨ ਦੀ ਬਜਾਏ , ਅਤੇ ਉਸ ਦਾ ਕ੍ਰੈਡਿਟ ਮੋਦੀ ਲੈ ਜਾਵੇਗਾ , ਹੁਣ ਮਿਲ ਗਿਆ ਭਾਈ……… ਚੋਣ ਦਾ ਨਤੀਜਾ ਆ ਗਿਆ ……. ਹੁਣ ਕੰਮ ਕਰੋ । 2024 ਲਈ ਨਵੇਂ ਕੰਮ ਲੈ ਕੇ ਜਾਣ ਵਾਲਾ ਹਾਂ ਮੈਂ , ਤੁਸੀਂ ਚਿੰਤਾ ਨਾ ਕਰੋ । ਅਤੇ ਇਸ ਲਈ ਮੈਂ ਚਾਹਾਂਗਾ ਕਿ ਇਸ ਨੂੰ ਜ਼ਰਾ ਅਸੀਂ ਕਰੀਏ ।
ਇੱਥੇ ਬਿਹਾਰ ਦੇ ਚਮਕੀ ਬੁਖਾਰ ਦੀ ਵੀ ਚਰਚਾ ਹੋਈ ਹੈ । ਸਾਡੇ ਸਾਰਿਆਂ ਲਈ ਦੁੱਖ ਦੀ ਗੱਲ ਹੈ ਅਤੇ ਸ਼ਰਮਿੰਦਗੀ ਦੀ ਗੱਲ ਹੈ ਕਿ ਆਧੁਨਿਕ ਯੁੱਗ ਅੰਦਰ …. ਅਤੇ ਮੈਂ ਮੰਨਦਾ ਹਾਂ ਪਿਛਲੇ ਸੱਤ ਦਹਾਕਿਆਂ ਵਿੱਚ ਸਰਕਾਰਾਂ ਦੇ ਰੂਪ ਵਿੱਚ ਅਤੇ ਸਮਾਜ ਦੇ ਰੂਪ ਵਿੱਚ ਸਾਡੀਆਂ ਜੋ ਕੁਝ ਅਸਫ਼ਲਤਾਵਾਂ ਹਨ , ਉਸ ਵਿੱਚ ਇਹ ਇੱਕ ਸਭ ਤੋਂ ਵੱਡੀ ਅਸਫ਼ਲਤਾ ਹੈ ; ਉਨ੍ਹਾਂ ਅਸਫ਼ਲਤਾਵਾਂ ਵਿੱਚੋਂ ਇੱਕ ਅਸਫ਼ਲਤਾ ਹੈ ਅਤੇ ਇਸ ਨੂੰ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ । ਮੈਂ ਸਮਝਦਾ ਹਾਂ ਕਿ ਕੁਝ ਜਗ੍ਹਾ ਉੱਤੇ ਜਿਵੇਂ ਈਸਟਰਨ ਯੂਪੀ ਵਿੱਚ ਇਨ੍ਹੀ ਦਿਨੀ ਚੰਗੀ ਸਥਿਤੀ ਨਜ਼ਰ ਆ ਰਹੀ ਹੈ ਫਿਰ ਵੀ Claim ਨਹੀਂ ਕਰ ਸਕਦੇ ਹਾਂ , ਲੇਕਿਨ ਚੰਗੀ ਸਥਿਤੀ ਨਜ਼ਰ ਆ ਰਹੀ ਹੈ ।
ਜਿਨ੍ਹਾਂ ਗੱਲਾਂ ਨੂੰ ਲੈ ਕੇ ਪਕੜਿਆ ਹੈ – ਟੀਕਾਕਰਨ ਦਾ ਕੰਮ ਹੋਵੇ , vaccination ਦਾ ਕੰਮ ਹੋਵੇ , ਸੁਰੱਖਿਅਤ ਜਣੇਪੇ (ਮਾਤ੍ਰਤਵ) ਦਾ……… ਇਨ੍ਹਾਂ ਸਾਰੀਆਂ ਚੀਜ਼ਾਂ ਉੱਤੇ ਅਸੀਂ ਬਲ ਦੇ ਰਹੇ ਹਾਂ । ਮੈਨੂੰ ਵਿਸ਼ਵਾਸ ਹੈ ਕਿ ਇਹ ਜੋ ਦੁਖਦ ਸਥਿਤੀ ਹੈ , ਮੈਂ ਰਾਜ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਹਾਂ । ਮੈਂ ਸਾਡੇ ਦੇਸ਼ ਦੇ ਸਿਹਤ ਮੰਤਰੀ ਨੂੰ ਵੀ ਤੁੰਰਤ ਉੱਥੇ ਦੌੜਾਇਆ ਸੀ । ਅਤੇ ਮਿਲ ਕੇ, ਮਦਦ ਕਰ ਕੇ ਉਸ ਵਿੱਚ ਜਿੰਨਾਂ ਵੀ ਜਲਦੀ ਹੋ ਸਕੇ ਸੰਕਟ ਵਿੱਚੋਂ ਸਾਰਿਆਂ ਨੂੰ ਬਾਹਰ ਕੱਢ ਸਕਣ । ਪੋਸ਼ਣ ਹੋਵੇ , ਟੀਕਾਕਰਨ ਹੋਵੇ , ਸੁਰੱਖਿਅਤ ਮਾਤ੍ਰਤਵ ਹੋਵੇ , ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਹੋਵੇ ; ਇਨ੍ਹਾਂ ਸਾਰੀਆਂ ਚੀਜ਼ਾਂ ਦਾ ਜਿੰਨਾ ਜ਼ਿਆਦਾ ਅਸੀਂ ਪ੍ਰਚਾਰ ਕਰਾਂਗੇ , ਅਜਿਹੇ ਸੰਕਟਾਂ ਤੋਂ ਅਸੀਂ ਬਚਾ ਸਕਾਂਗੇ । ਅਤੇ ਅੱਜ ਇੱਕ ਰਾਜਂ ਵਿੱਚ ਹੈ ਤਾਂ ਕੱਲ੍ਹ ਕਿਸੇ ਹੋਰ ਰਾਜ ਵਿੱਚ ਹੋ ਸਕਦਾ ਹੈ । ਅਸੀਂ ਹੀ Pro – active ਹੋ ਕੇ ਅਜਿਹੀਆਂ ਸਮੱਸਿਆਵਾਂ ਤੋਂ ਲੋਕਾਂ ਨੂੰ ਬਚਾਉਣ ਲਈ ਕੰਮ ਕਰਨਾ ਹੋਵੇਗਾ ।
ਸਬਕਾ ਸਾਥ – ਸਬਕਾ ਵਿਕਾਸ , ਇਹ ਜਦੋਂ ਮੈਂ ਗੱਲ ਕਰਦਾ ਹਾਂ , ਇਹ ਰਾਜਨੀਤਕ Slogan ਨਹੀਂ ਹੈ । ਸਾਡੇ ਦੇਸ਼ ਵਿੱਚ ਕੁਝ ਭੂ-ਭਾਗ ਵੀ ਹਨ , ਜੋ ਵਿਕਾਸ ਵਿੱਚ ਪਿੱਛੇ ਰਹਿ ਗਏ ਹਨ । ਅਸੀਂ 112 aspiration district identify ਕੀਤੇ , parameter ਦੇ ਅਧਾਰ ਖੜ੍ਹੇ ਕੀਤੇ ਹਨ । ਰਾਜਨੀਤੀ ਦੇ ਦਬਾਅ ਵਿੱਚ ਜੀਉਣ ਵਾਲੇ ਕੁਝ ਰਾਜਾਂ ਨੇ ਉਸ ਵਿੱਚ ਵੀ ਆਪਣੇ ਹੱਥ ਉੱਤੇ ਕਰ ਦਿੱਤੇ । ਮੈਂ ਹੈਰਾਨ ਹਾਂ ਕਿਉਂ ਅਜਿਹਾ ਕਰਦੇ ਹਨ , ਕਿਹੜੀ ਰਾਜਨੀਤੀ ਹੈ ਇਸ ਵਿੱਚ । ਲੇਕਿਨ ਉਸ ਦੇ ਕਾਰਨ ਕੀ ਹੋਇਆ………ਵਰਨਾ ਇਹ ਰਾਜ…… ਭਈ ਮੈਨੂੰ ਜਦੋਂ ਗੁਜਰਾਤ ਵਿੱਚ ਮੈਂ ਸੀ , ਸਾਡੇ ਇੱਥੇ ਕੱਛ ਜ਼ਿਲ੍ਹੇ ਵਿੱਚ ਕਿਸੇ ਦੀ ਵੀ appointment ਕਰੀਏ ਤਾਂ ਉਹ ਰੋਂਦਾ ਕਾਲ਼ੇ ਪਾਣੀ ਦੀ ਸਜ਼ਾ ਹੋ ਗਈ , ਕੋਈ ਅਫਸਰ ਜਾਣ ਨੂੰ ਤਿਆਰ ਨਹੀਂ ਸੀ । ਹੁਣ ਤਾਂ ਖੈਰ ਕੱਛ ਜ਼ਿਲ੍ਹਾ ਦੇਸ਼ ਦੀ ਤੇਜ਼ ਗਤੀ ਨਾਲ ਵਧਣ ਵਾਲੇ ਜ਼ਿਲ੍ਹਿਆਂ ਵਿੱਚ ਆ ਗਿਆ ਹੈ, ਅੱਜ ਦੀ ਸਥਿਤੀ ਨਹੀਂ …….. ਕਿਸੇ ਜ਼ਮਾਨੇ ਵਿੱਚ ਸੀ । ਵੈਸੇ ਹਿੰਦੁਸਤਾਨ ਵਿੱਚ ਹਰ ਰਾਜ ਵਿੱਚ ਇੱਕ – ਦੋ , ਇੱਕ – ਦੋ ਜ਼ਿਲ੍ਹੇ ਹੁੰਦੇ ਹਨ । ਤਾਂ ਉੱਥੇ posting ਮਤਲਬ ਉਹ ਅਫ਼ਸਰ ਬੇਕਾਰ, ਢਿਗਣਾ ……… ਐਵੇਂ ਹੀ……….। ਉਸ ਸਾਈਕੋਲੋਜੀ ਨੂੰ ਬਦਲਣ ਲਈ ਯੰਗ (ਨੌਜਵਾਨ) ਅਫਸਰਾਂ ਨੂੰ ਲਗਾਓ , ਰਾਜਾਂ ਨਾਲ ਮੇਰੀ ਗੱਲ ਹੋਈ । ਯੰਗ ਅਫਸਰਾਂ ਨੂੰ ਲਗਾਇਆ ਹੈ ਅਤੇ ਇਨ੍ਹਾਂ 112 ਜ਼ਿਲ੍ਹਿਆਂ ਦਾ daily monitoring ਹੁੰਦਾ ਹੈ । ਕਈ parameter ‘ਤੇ ਸੁਧਾਰ ਆ ਰਹੇ ਹਨ । ਸਬਕਾ ਸਾਥ – ਸਬਕਾ ਵਿਕਾਸ ਦਾ ਮੇਰਾ ਮਤਲਬ ਇਹੀ ਰਿਹਾ ਕਿ ਭਾਈ ਜੋ ਪਿੱਛੇ ਰਹਿ ਜਾਂਦੇ ਹਨ ਉਨ੍ਹਾਂ ਨੂੰ ਇੱਕ ਵਾਰ average ਦੀ ਸਥਿਤੀ ਵਿੱਚ ਲੈ ਆਈਏ ਅਸੀਂ । ਇੱਕ ਵਾਰ average ਦੀ ਸਥਿਤੀ ਵਿੱਚ ਲੈ ਆਵਾਂਗੇ ਤਾਂ ਫਿਰ ਉਨ੍ਹਾਂ ਦਾ ਵਿਸ਼ਵਾਸ ਵਧੇਗਾ ਤਾਂ ਫਿਰ ਉਹ ਵੀ ਅੱਗੇ ਆਉਣ ਦਾ ਯਤਨ ਕਰਨਗੇ ।
North – East , ਨੌਰਥ – ਈਸਟ ਨੂੰ ਜਿੰਨਾ ਧਿਆਨ ਦੇਣਾ ਚਾਹੀਦਾ ਹੈ , ਕਿਸੇ ਨਾ ਕਿਸੇ ਕਾਰਨ ਤੋਂ ਉਹ …… ਲੇਕਿਨ ਪਿਛਲੇ ਪੰਜ ਸਾਲ ਪੂਰਾ ਫੋਕਸ ਕੀਤਾ ਗਿਆ ਹੈ । ਇੱਕ ਵਾਤਾਵਰਣ ਬਣਿਆ ਹੈ । ਸਾਨੂੰ ਇਸ ਨੂੰ ਹੋਰ ਬਲ ਦੇਣ ਦੀ ਜ਼ਰੂਰਤ ਹੈ । Politically ਕੋਈ ਗੇਮ………. ਵਰਨਾ ਉੱਥੋਂ ਤੋਂ ਇੱਕ – ਇੱਕ ਐੱਮਪੀ ਜਾਂ ਕਿਸੇ ਵੀ ਇੰਨੇ ਵੱਡੇ ਦੇਸ਼ ਦੀਆਂ ਸਰਕਾਰਾਂ ਨੂੰ ਇੱਕ – ਇੱਕ ਐੱਮਪੀ ਹੋਵੇ , ਮੇਰੇ ਲਈ ਐੱਮਪੀ ਦਾ ਮੁੱਦਾ ਨਹੀਂ ਸੀ ; ਮੇਰੇ ਲਈ ਨੌਰਥ – ਈਸਟ ਇਸ ਦੇਸ਼ ਲਈ ਇੱਕ ਬਹੁਤ ਮਹੱਤਵਪੂਰਣ ਇਕਾਈ ਹੈ । ਦੇਸ਼ ਦੇ ਉੱਜਵਲ ਭਵਿੱਖ ਲਈ ਮਹੱਤਵਪੂਰਨ ਇਕਾਈ ਹੈ । ਅਤੇ ਇਸ ਲਈ ਪਿਛਲੇ ਪੰਜ ਸਾਲਾਂ ਵਿੱਚ ਕਾਫ਼ੀ……. ਯਾਨੀ ਮੰਤਰੀਆਂ ਲਈ compulsory ਸੀ ਉੱਥੇ ਜਾਣਾ । ਅਤੇ ਸਿਰਫ state capital ਵਿੱਚ ਨਹੀਂ , ਇੱਕ ਰਾਤ ਰੁਕ ਕੇ ਕਿਸੇ ਨਾ ਕਿਸੇ district ਵਿੱਚ ਜਾਣਾ । ਇਸ ਦੇ ਪਿੱਛੇ ਮੇਰੀ ਸੋਚ ਇਹ ਸੀ ਕਿ ਸਬਕਾ ਸਾਥ – ਸਬਕਾ ਵਿਕਾਸ ਦਾ ਮਤਲਬ ਹੈ ਕਿ ਭੂਗੋਲਿਕ ਪੱਖੋਂ ਵੀ ਦੇਸ਼ ਵਿੱਚ ਸਾਰੇ ਖੇਤਰਾਂ ਦਾ ਵਿਕਾਸ ਹੋਣਾ ਚਾਹੀਦਾ ਹੈ ।
ਇਨ੍ਹੀ ਦਿਨੀਂ ਮੈਂ ਹੁਣੇ ਸਰਵੇ ਕੀਤਾ ਪਾਣੀ ਦਾ । ਕਰੀਬ two hundred and twenty six district ਐਸੇ ਧਿਆਨ ਵਿੱਚ ਆਏ ਹਨ ਜਿੱਥੇ ਪਾਣੀ ਲਈ ਕਾਫ਼ੀ ਜੱਦੋਜਹਿਦ ਕਰਨੀ ਪੈਂਦੀ ਹੈ । ਕਿਸ ਰਾਜ ਵਿੱਚ ਹਨ ਇਹ ਮੇਰਾ ਮਿਸ਼ਨ ਨਹੀਂ ਹੈ , parameter ਦੇ ਅਧਾਰ ਉੱਤੇ । ਹੁਣ ਮੈਂ ਸਾਰਿਆਂ ਨੂੰ mobilize ਕਰ ਰਿਹਾ ਹਾਂ , ਤੁਹਾਡੀ ਵੀ ਮਦਦ ਚਾਹਾਂਗਾ ਕਿ ਅਸੀਂ ਪਾਣੀ ਦੇ ਕੰਮ ਲਈ ਕਿਵੇਂ ਬਲ ਦੇਈਏ । MPLED fund ਵਿੱਚ ਵੀ ਪਾਣੀ ਨੂੰ priority ਕਿਵੇਂ ਦੇਈਏ । ਉਨ੍ਹਾਂ ਕੰਮਾਂ ਨੂੰ ਕਿਵੇਂ ਦੇਈਏ । ਇੱਕ ਵਾਰ ਅਸੀਂ ਦੇਸ਼ ਨੂੰ ਇਸ ਸਮੱਸਿਆ ਤੋਂ ਬਾਹਰ ਲਿਆਈਏ, ਕਿਉਂਕਿ ਪਾਣੀ ਦੀ ਸਮੱਸਿਆ ਤੋਂ ਦੇਸ਼ ਨੂੰ ਬਾਹਰ ਲਿਆਉਣ ਚਾਹੀਦਾ ਹੈ ਅਤੇ ਪਾਣੀ ਦੇ ਸਬੰਧ ਵਿੱਚ ਸਮਾਜ ਨੂੰ ਜਾਗਰੂਕ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਤਾਕਿ ਭਵਿੱਖ ਵਿੱਚ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੇ ਸੰਕਟ ਤੋਂ ਬਚਾਇਆ ਜਾਵੇ । ਅਤੇ ਇਸ ਲਈ ਜਲ ਸ਼ਕਤੀ ਮੰਤਰਾਲਾ ਵੀ ਅਲੱਗ ਬਣਾਇਆ ਗਿਆ ਹੈ , ਉਸ ਦੀ ਦਿਸ਼ਾ ਵਿੱਚ ਵੀ ਕੰਮ ਹੋ ਰਿਹਾ ਹੈ ।
ਸਾਡੇ ਇੱਥੇ , ਪਹਿਲਾਂ ਹੀ ਮੈਂ ਕਿਹਾ ਹੈ five trillion dollar economy ਬਣਾਉਣੀ ਹੈ । ਇੱਥੇ ਦਿਵਾਲੀਆ ਕਾਨੂੰਨ ਨੂੰ ਲੈ ਕੇ ਚਰਚਾ ਕਾਫ਼ੀ ਹੋਈ । Fugitives economic offenders act ਦੇ ਵਿਸ਼ੇ ਵਿੱਚ Insolvency and Bankruptcy ਇਸ ਕਾਨੂੰਨ ਦਾ ਅਸਰ ਅਜਿਹਾ ਹੈ , ਤਿੰਨ ਲੱਖ ਕਰੋੜ ਰੁਪਿਆ , just ਕਾਨੂੰਨ ਬਣਨ ਦੇ ਕਾਰਨ ਬੈਂਕਾਂ ਵਿੱਚ ਜਮ੍ਹਾਂ ਵਾਪਸ ਆਇਆ ਹੈ , ਤਿੰਨ ਲੱਖ ਕਰੋੜ ਰੁਪਿਆ । ਵਰਨਾ ਇਹ ਲੈ ਜਾਂਦੇ ਤਾਂ ਉਨ੍ਹਾਂ ਨੂੰ ਪਰਵਾਹ ਹੀ ਨਹੀਂ ਸੀ , ਕੋਈ ਪੁੱਛਣ ਵਾਲਾ ਨਹੀਂ ਹੈ । ਹੁਣ ਪਤਾ ਚੱਲਿਆ ਹੈ ਕਿ ਸਾਡੀ management ਵੀ ਚਲੀ ਜਾਂਦੀ ਹੈ , ਸਾਡੀਆਂ ਗੱਡੀਆਂ ਅਤੇ ਬਿਜ਼ਨਸ ਕਾਲ ਦੇ ਟੂਰ ਵੀ ਚਲੇ ਜਾਂਦੇ ਹਨ , ਕੋਈ ਨਾ ਕੋਈ ਉੱਥੇ ਰੱਖ ਕੇ ਬੈਠ ਜਾਂਦਾ ਹੈ । ਇੱਕ ਵਾਤਾਵਰਨ ਪੈਦਾ ਹੋਇਆ ਹੈ , ਅਸੀਂ ਇਸ ਵਿੱਚੋਂ ਸਕਾਰਾਤਮਕਤਾ ਦੇਖੀਏ ਅਤੇ ਉਸ ਵਿੱਚੋਂ ਰਸਤਾ ਕੱਢਣ ਦਾ ਸਾਡਾ ਯਤਨ ਹੈ । ਅਸੀਂ ਸਭ ਮਿਲ ਕੇ ਇਸ ਨੂੰ ਕਰੀਏ ਅਤੇ ਮੈਨੂੰ ਵਿਸ਼ਵਾਸ ਹੈ , ਇਹ ਜੋ ਯਤਨ ਕੀਤੇ ਗਏ ਹਨ , ਉਸ ਦਾ ਪਰਿਣਾਮ ਮਿਲੇਗਾ । ਇੱਥੇ cooperative federalism ਦੀ ਗੱਲ ਹੋਈ ਹੈ । ਮੈਂ ਮੰਨਦਾ ਹਾਂ ਭਾਰਤ ਦੇ ਸੰਵਿਧਾਨ ਨਿਰਮਾਤਿਆਂ ਨੇ ਬਹੁਤ ਹੀ ਦੀਰਘ (ਦੂਰ) ਦ੍ਰਿਸ਼ਟੀ ਨਾਲ ਸਾਨੂੰ ਇੱਕ ਅਜਿਹਾ ਦਸਤਾਵੇਜ ਦਿੱਤਾ ਹੈ ਕਿ ਅਸੀਂ ਦੇਸ਼ ਨੂੰ ਇੱਕ ਰੱਖਦੇ ਹੋਏ ਅੱਗੇ ਵਧ ਸਕਦੇ ਹਾਂ ।
Co – operative competitive federalism ਮੁਕਾਬਲੇ ਦਾ ਵਾਤਾਵਰਣ ਰਾਜਾਂ ਵਿੱਚ ਬਣਾਉਣਾ ਜ਼ਰੂਰੀ ਹੈ । ਲੇਕਿਨ ਮੈਂ ਸਮਝਦਾ ਹਾਂ ਕਿ ਅਸੀਂ ਜਿਸ ਮੰਤਰ ਨੂੰ ਲੈ ਕੇ ਚਲੇ ਅਤੇ ਮੈਂ ਹੁਣੇ ਉਸ ਦੀ ਵਿਆਖਿਆ ਕੀਤੀ ਸੀ ਇੱਕ NARA – National ambition with regional aspirations . ਇਸ NARA ਦੇ ਮੰਤਰ ਨੂੰ ਲੈ ਕੇ ਮੈਂ ਕਿਹਾ ਸੀ ਕਿ ਸਾਨੂੰ ਦੇਸ਼ ਨੂੰ ਅੱਗੇ ਵਧਾਉਣਾ ਚਾਹੀਦਾ ਹੈ । ਲੇਕਿਨ ਸਵਾਲ ਇਹ ਹੈ ਕਿ ਇਸ ਦੇਸ਼ ਵਿੱਚ ਕੁਝ ਅਜਿਹੇ ਮੁੱਦੇ ਨਹੀਂ ਹੋ ਸਕਦੇ ਜਿਸ ਵਿੱਚ ਸਾਡੀ ਸਹਿਮਤੀ ਹੋਵੇ? ਅਜਿਹਾ ਤਾਂ ਨਹੀਂ ਹੋ ਸਕਦਾ ਜੀਂ ? ਕੀ ਅਸੀਂ ਉਨ੍ਹਾਂ ਸਹਿਮਤੀ ਮੁੱਦਿਆਂ ਨੂੰ ਲੈ ਕੇ ਦੇਸ਼ ਵਿੱਚ ਇੱਕ ਵਾਤਾਵਰਣ create ਕਰ ਸਕਦੇ ਹਾਂ ਕੀ ?
ਗਾਂਧੀ – 150 ਅਤੇ ਅਜ਼ਾਦੀ – 75 ਇੱਕ ਅਵਸਰ ਹੈ । ਅਸੀਂ ਉਸ ਨੂੰ ਅਵਸਰ ਦੇ ਰੂਪ ਵਿੱਚ ਕਿਵੇਂ ਲੈ ਕੇ ਜਾ ਸਕਦੇ ਹਾਂ , ਸਾਨੂੰ ਕਰਨਾ ਚਾਹੀਦਾ ਹੈ । ਲੇਕਿਨ ਇਹ ਰਾਜ ਸਭਾ ਵੀ ਕੀ ਉਸ federal structure ਦਾ ਹਿੱਸਾ ਹੈ ਕੀ? ਕੀ ਅਸੀਂ ਇੱਕ ਸੁਤੰਤਰ ਇਕਾਈ ਹਾਂ? ਜੀ ਨਹੀਂ, ਅਸੀਂ ਵੀ ਉਸ ਵਿਵਸਥਾ ਦਾ ਇੱਕ ਪੁਰਜਾ ਹਾਂ । ਅਤੇ ਲੋਕ ਸਭਾ ਵਿੱਚ ਦੇਸ਼ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ । ਲੇਕਿਨ ਕਿਉਂਕਿ ਇੱਥੇ ਨੰਬਰ ਨਹੀਂ ਹੈ ਇਸ ਲਈ ਹਰ ਕੰਮ ਨੂੰ ਇਸ ਤਰ੍ਹਾਂ ਰੋਕ ਕੇ ਬੈਠੋਗੇ ……. ਠੀਕ ਹੈ , ਸਾਨੂੰ ਨੀਵਾਂ ਦਿਖਾਉਣ ਵਿੱਚ ਤੁਹਾਨੂੰ ਅਨੰਦ ਆਉਂਦਾ ਹੈ , ਖੁਸ਼ੀ ਦੀ ਗੱਲ ਹੈ , ਲੇਕਿਨ ਦੇਸ਼ ਦਾ…… ਮੈਂ ਕਿਸੇ ਦੀ ਆਲੋਚਨਾ ਨਹੀਂ ਕਰਦਾ , ਮੈਂ ਸਿਰਫ analyses ਕਰ ਰਿਹਾ ਹਾਂ ।
ਪਿਛਲੇ ਪੰਜ ਸਾਲ ਵਿੱਚ ਬਹੁਤ ਸਾਰੇ ਹੋਣ ਵਾਲੇ ਕੰਮ ਅਸੀਂ ਅਟਕਾ ਦਿੱਤੇ ਹਨ । ਤੁਸੀਂ ਮੈਨੂੰ ਦੱਸੋ , ਜੋ ਬਿਲ lapse ਹੋਏ ਲੋਕ ਸਭਾ ਵਿੱਚ , ਕਿਉਂਕਿ ਰਾਜ ਸਭਾ ਨੇ ਪਾਸ ਨਹੀਂ ਕੀਤੇ ….. ਹੁਣ ਉਹ ਲੋਕ ਸਭਾ ਦੇ ਅੰਦਰ ਦੁਬਾਰਾ ਹੋਣਗੇ , ਫਿਰ ਤੋਂ ਲੋਕ ਸਭਾ ਵਿੱਚ ਖਰਚਾ ਹੋਵੇਗਾ , ਦੇਸ਼ ਦੇ tax payer ਦਾ ਪੈਸਾ ਲਗੇਗਾ , ਘੰਟੇ ਜਾਣ ਵਾਲੇ ਹਨ, ਤਾਂ ਜਾ ਕੇ ਹੋਵੇਗਾ । ਇਹੀ ਕੰਮ ਸਾਡੀ ਰਾਜ ਸਭਾ ਕਰ ਸਕਦੀ ਹੈ ਅਤੇ ਇਹ ਵੀ healthy federal structure ਦਾ ਹੀ ਹਿੱਸਾ ਹੈ । ਅਸੀਂ federal structure ਦੀ spirit ਨੂੰ ਲੈ ਕੇ, ਰਾਜ ਸਭਾ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਅਤੇ ਮੈਂ ਸਮਝਦਾ ਹਾਂ ਕਿ ਸਾਨੂੰ ਉਸ ਜ਼ਿੰਮੇਵਾਰੀ ਵੱਲ ਅੱਗੇ ਵਧਣਾ ਪਵੇਗਾ ।
ਅਤੇ ਸਾਡੀ ਗੱਲ ਮੰਨੋ ਜਾਂ ਨਾ ਮੰਨੋ , ਤੁਹਾਡੀ ਮਰਜੀ , ਉਸ ਦੇ ਲਈ ਮੈਨੂੰ ਕੁਝ ਕਹਿਣਾ ਨਹੀਂ ਹੈ । ਲੇਕਿਨ ਮੈਂ ਮੰਨਦਾ ਹਾਂ ਕਿ ਸਾਡੇ ਸਾਬਕਾ ਰਾਸ਼ਟਰਪਤੀ ਪ੍ਰਣਬ ਦਾ ਦੀ ਗੱਲ ਨੂੰ ਸਾਨੂੰ ਸਭ ਨੂੰ ਮੰਨਣੀ ਚਾਹੀਦੀ ਹੈ । ਮੈਨੂੰ ਵੀ ਮੰਨਣੀ ਚਾਹੀਦੀ ਹੈ , ਤੁਹਾਨੂੰ ਵੀ ਮੰਨਣੀ ਚਾਹੀਦੀ ਹੈ , ਤੁਸੀਂ ਵੀ । ਪ੍ਰਣਬ ਦਾ ਨੇ ਬਹੁਤ ਵੱਡੀ ਸਪਸ਼ਟ ਗੱਲ ਕਹੀ ਸੀ It is that the majority has got the mandate to rule and the minority has got the mandate to oppose . ਮੈਂ ਨਹੀਂ ਮੰਨਦਾ ਹਾਂ ਇਸ ਵਿੱਚ ਕੋਈ ਮਤਭੇਦ ਹੈ । ਲੇਕਿਨ ਸਾਬਕਾ ਰਾਸ਼ਟਰਪਤੀ ਜੀ ਨੇ ਅੱਗੇ ਕਿਹਾ – but nobody has got the mandate to obstruct . ਮੈਂ ਸਮਝਦਾ ਹਾਂ ਸਾਨੂੰ ਇਸ ਮੰਤਰ ਨੂੰ ਲੈ ਕੇ ਚਲਣਾ ਚਾਹੀਦਾ ਹੈ , ਜਾ ਕੇ ਸੱਚੇ ਅਰਥਾਂ ਵਿੱਚ federal structure …… ਅਤੇ ਤੁਸੀਂ ਤਾਂ ਰਾਜਾਂ ਦੇ ਜੀਉਂਦੇ – ਜਾਗਦੇ ਪ੍ਰਤੀਨਿਧੀ ਹੋ । ਰਾਜਾਂ ਦੀਆਂ aspirations ਨੂੰ ਆਪ ਦੀ ਅਭਿਵਿਅਕਤੀ ਦਾ ਅਵਸਰ ਮਿਲਦਾ ਹੈ । ਇੱਥੇ ਦਲ ਤੋਂ ਉੱਪਰ ਉੱਠ ਕੇ ਤੁਹਾਡੇ ਰਾਜ ਦੇ ਹਿਤ ਵਿੱਚ ਤੁਹਾਡੀ ਅਵਾਜ਼ ਉੱਠਣੀ ਚਾਹੀਦੀ ਹੈ ।
ਇਹ ਗੱਲ ਠੀਕ ਹੈ ਕਿ ਭਾਰਤ ਜਿਸ ਤਰ੍ਹਾਂ ਦਾ ਦੇਸ਼ ਹੈ – ਸਭ ਚੀਜ਼ਾਂ ਸਭ ਰਾਜਾਂ ਨੂੰ ਇਕੱਠੀਆਂ ਹੀ ਮਿਲ ਜਾਣ , ਅਜਿਹਾ ਹੁੰਦਾ ਨਹੀਂ ਹੈ । ਕਿਸੇ ਨੂੰ ਪਹਿਲਾਂ ਮਿਲੇਗਾ , ਕਿਸੇ ਨੂੰ ਬਾਅਦ ਵਿੱਚ ਮਿਲੇਗਾ । ਕਿਸੇ ਨੂੰ ਸ਼ਾਇਦ ਮਿਲਣਾ ਸੰਭਵ ਵੀ ਨਾ ਹੋਵੇ । ਅਜਿਹਾ ਹੁੰਦਾ ਰਹਿੰਦਾ ਹੈ , ਪਹਿਲਾਂ ਵੀ ਅਜਿਹਾ ਹੋਇਆ ਹੈ । ਲੇਕਿਨ ਇਸ ਦੇ ਲਈ ਅਸੀਂ ਸੰਖਿਆ ਦੇ ਬਲ ਉੱਤੇ , ਅਸੀਂ ਦੇਸ਼ ਦੇ ਸਾਰੇ ਕੰਮਾਂ ਨੂੰ ਰੋਕ ਦੇਈਏ , ਅਤੇ ਮੈਨੂੰ ਪਤਾ ਹੈ ਪਿਛਲੀ ਵਾਰ ਜਦੋਂ ਸਦਨ ਪੂਰਾ ਹੋਇਆ ਤਾਂ ਆਨੰਦ ਜੀ ਅਤੇ ਗੁਲਾਮ ਨਬੀ ਜੀ , ਦੋਵੇਂ ਮੈਨੂੰ ਕਹਿ ਰਹੇ ਸਨ , ਸਾਹਿਬ ਕੁਝ ਕਰਨਾ ਪਵੇਗਾ । ਇੱਕ ਅੱਧੇ ਰਾਜ ਦਾ ਇੱਕ issue ਅਤੇ ਇੱਕ ਐੱਮਪੀ ਖੜ੍ਹਾ ਹੋ ਕੇ ਸਾਰਾ ਰੋਕ ਦੇਵੇ , ਤਾਂ ਕਿਵੇਂ ਚਲੇਗਾ । ਇਹ ਦੋਵੇਂ ਮੈਨੂੰ ਕਹਿ ਰਹੇ ਸੀ , ਅਤੇ ਸਹੀ ਗੱਲ ਹੈ ।
ਮੈਂ ਸਮਝਦਾ ਹਾਂ ਅਸੀਂ ਮਿਲ ਕੇ ਸਦਨ ਨੂੰ ਚਲਾਉਣਾ, ਸਦਨ ਨੂੰ ਅੱਗੇ ਵਧਾਉਣਾ , ਦੇਸ਼ ਨੂੰ ਅੱਗੇ ਵਧਾਉਣਾ , ਇਸ ਕੰਮ ਨੂੰ ਲੈ ਕੇ ਚਲਣਾ ਹੋਵੇਗਾ । ਮੇਰਾ ਇਹ ਵੀ ਕਹਿਣਾ ਹੈ ਕਿ , ਸਾਡਾ ਇਹ ਵੀ ਕਹਿਣਾ ਹੈ ਕਿ ਗਾਂਧੀ – 150 ਅਤੇ ਅਜ਼ਾਦੀ – 75 – ਇੱਕ ਅਜਿਹੀ ਪ੍ਰੇਰਣਾ ਦੇ ਕੇਂਦਰ ਬਿੰਦੂ ਸਾਡੇ ਕੋਲ ਹਨ , ਅਜਿਹੀਆਂ ਤਾਰੀਖਾਂ ਹਨ , ਅਜਿਹੀ ਤਵਾਰੀਖ ਹੈ – ਅਸੀਂ ਸਭ ਮਿਲ ਕੇ ਇੱਕ ਅਜਿਹੀ ਅਗਵਾਈ ਦੇ ਸਕਦੇ ਹਾਂ ਦੇਸ਼ ਨੂੰ ਜੋ ਜਨ – ਸਧਾਰਨ ਨੂੰ ਕੁਝ ਨਾ ਕੁਝ ਕਰਨ ਲਈ ਅੱਗੇ ਲੈ ਆਏ , ਕਰਤੱਵ ਭਾਵ ਨੂੰ ਜਗਾਵੇ , ਹਰ ਕੋਈ ਕੁਝ ਨਾ ਕੁਝ ਛੱਡਣ ਲਈ ਤਿਆਰ ਹੋਵੇ ਅਤੇ ਉਹ ਹੋ ਸਕਦਾ ਹੈ । ਅਗਰ ਸਕੂਲਾਂ ਵਿੱਚ ਅਸੀਂ ਇੰਨਾ ਸਿਖਾ ਦੇਈਏ ਕਿ ਭਈ ਹੱਥ ਧੋ ਕੇ ਹੀ ਖਾਣਾ ਖਾਵਾਂਗੇ । ਨਿਯਮ ਬਣਾਈਏ – ਚਲੋ ਗਾਂਧੀ – 150 ਮੈਂ ਮੇਰੇ ਜੀਵਨ ਵਿੱਚ ਨਿਯਮ ਬਣਾਉਂਦਾ ਹਾਂ ਅਤੇ ਮੈਂ ਇਸ ਨੂੰ ਇਹ ਕਰਾਂਗਾ । ਕੋਈ ਕਹੇਗਾ ਭਈ ਮੈਂ ਛੋਟਾ ਬੱਚਾ ਹਾਂ , ਲੇਕਿਨ ਮੈਂ ਜੂਠਨ (ਜੂਠਾ) ਨਹੀਂ ਛੱਡਾਂਗਾ , ਮੈਂ ਖਾਣਾ waste ਨਹੀਂ ਕਰਾਂਗਾ ।
ਸਾਡੇ ਕਿਸਾਨ ਦੇ ਮਨ ਵਿੱਚ ਭਾਵ ਜਗੇ ਕਿ ਭਈ ਮੈਂ ਪਹਿਲਾਂ ਜਿਤਨਾ ਯੂਰੀਆ ਵਰਤੋਂ ਕਰਦਾ ਸੀ , ਇਹ ਮੇਰੀ ਭਾਰਤ ਮਾਂ ਦੀ ਜ਼ਮੀਨ ਦੀ ਸਿਹਤ ਲਈ ਮੈਂ ten percent ਯੂਰੀਆ ਘੱਟ ਕਰਾਂਗਾ । ਛੋਟੀਆਂ , ਛੋਟੀਆਂ , ਛੋਟੀਆਂ ਚੀਜ਼ਾਂ………… 1942 – 1947 ਦਾ ਕਾਲਖੰਡ ਦੇਖੋ, ਗਾਂਧੀ ਜੀ ਨੇ ਅਜਿਹੀਆਂ ਛੋਟੀਆਂ – ਛੋਟੀਆਂ – ਛੋਟੀਆਂ ਚੀਜ਼ਾਂ ਨਾਲ ਹਰ ਕਿਸੇ ਨੂੰ ਜ਼ਿੰਮੇਦਾਰ ਬਣਾਇਆ ਸੀ । ਉਸੇ ਚੀਜ਼ ਨੂੰ ਅਸੀਂ …… ਸਾਨੂੰ ਨਵਾਂ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ , ਉਸੇ model ਨੂੰ ਲੈ ਕੇ ਅੱਜ ਦੇ ਜ਼ਮਾਨੇ ਵਿੱਚ ਅਸੀਂ ਕਿਵੇਂ ਅੱਗੇ ਵਧੀਏ? ਅਸੀਂ ਤੈਅ ਕਰੀਏ ਕਿ ਅਸੀਂ ਕੁਝ ਨਾ ਕੁਝ ਛੱਡਣਾ ਹੈ , ਦੇਸ਼ ਲਈ ਛੱਡਣਾ ਹੈ , ਕਰਤੱਵ ਭਾਵ ਜਗਾਉਣਾ ਹੈ । ਅਗਰ ਅਸੀਂ ਸਭ ਮਿਲ ਕੇ ਅਗਵਾਈ ਕਰੀਏ , ਜੋ ਸੁਪਨੇ ਹਨ ਭਾਰਤ ਨੂੰ ਅੱਗੇ ਲਿਜਾਣ ਦੇ , ਨਵਾਂ ਭਾਰਤ ਬਣਾਉਣ ਦੇ ਜੋ ਸੁਪਨੇ ਹਨ , ਉਸ ਦਾ model ਹਰੇਕ ਦਾ ਆਪਣਾ ਹੋ ਸਕਦਾ ਹੈ , ਲੇਕਿਨ ਦੇਸ਼ ਨੂੰ ਪੁਰਾਣੀ ਅਵਸਥਾ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ । ਦੇਸ਼ ਦੇ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਦੇ ਅਨੁਕੂਲ ਦੇਸ਼ ਨੂੰ ਬਣਾਉਣਾ ਹੋਵੇਗਾ ।
ਮੈਨੂੰ ਵਿਸ਼ਵਾਸ ਹੈ ਕਿ ਜੋ ਚਰਚਾ ਹੋਈ ਹੈ , ਉਸ ਵਿੱਚੋਂ ਜੋ ਸ੍ਰੇਸ਼ਠ ਹੈ , ਉਸ ਅੰਮ੍ਰਿਤ ਨੂੰ ਲੈ ਕੇ ਅਸੀਂ ਚਲੀਏ , ਦੇਸ਼ ਦੀ ਭਲਾਈ ਲਈ ਕੁਝ ਨਾ ਕੁਝ ਕਦਮ ਉਠਾਈਏ ।
ਮੈਂ ਫਿਰ ਇੱਕ ਵਾਰ ਇਸ ਚਰਚਾ ਵਿੱਚ ਸਭ ਨੇ ਜੋ ਹਿੱਸਾ ਲਿਆ , ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਰਾਸ਼ਟਰਪਤੀ ਜੀ ਦੇ ਅਭਿਭਾਸ਼ਣ (ਸੰਬੋਧਨ) ਉੱਤੇ ਮੈਂ ਧੰਨਵਾਦ ਕਰਦੇ ਹੋਏ ਮੈਂ ਆਪ ਸਭ ਦਾ ਧੰਨਵਾਦ ਕਰਦੇ ਹੋਏ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ ।
ਬਹੁਤ – ਬਹੁਤ ਧੰਨਵਾਦ ।
*****
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ ਮਮਤਾ ਸਾਹਨੀ/ਨਿਰਮਲ ਸ਼ਰਮਾ
Speaking in the Rajya Sabha https://t.co/1zcKaIxKRr
— Narendra Modi (@narendramodi) June 26, 2019