ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ! ਨਮਸਕਾਰ! ਇਨ੍ਹੀਂ ਦਿਨੀਂ ਬਹੁਤ ਸਾਰੇ ਥਾਵਾਂ ਤੇ ਚੰਗੀ ਬਰਸਾਤ ਦੀਆਂ ਖਬਰਾਂ ਆ ਰਹੀਆਂ ਹਨ। ਕਿਤੇ-ਕਿਤੇ ’ਤੇ ਜ਼ਿਆਦਾ ਬਰਸਾਤ ਹੋਣ ਦੇ ਕਾਰਣ ਚਿੰਤਾ ਦੀ ਵੀ ਖ਼ਬਰ ਆ ਰਹੀ ਹੈ ਅਤੇ ਕੁਝ ਥਾਵਾਂ ਤੇ ਅਜੇ ਵੀ ਲੋਕ ਬਰਸਾਤ ਦੀ ਉਡੀਕ ਕਰ ਰਹੇ ਹਨ, ਭਾਰਤ ਦੀ ਵਿਸ਼ਾਲਤਾ ਵਿਭਿੰਨਤਾ, ਕਦੇ-ਕਦੇ ਬਰਸਾਤ ਵੀ ਪਸੰਦ ਨਾ-ਪਸੰਦ ਦਾ ਰੂਪ ਦਿਖਾ ਦਿੰਦੀ ਹੈ, ਪਰ ਅਸੀਂ ਬਰਸਾਤ ਨੂੰ ਕੀ ਦੋਸ਼ ਦੇਈਏ, ਮਨੁੱਖ ਹੀ ਹੈ ਜਿਸ ਨੇ ਕੁਦਰਤ ਨਾਲ ਸੰਘਰਸ਼ ਦਾ ਰਾਹ ਚੁਣ ਲਿਆ ਹੈ ਅਤੇ ਉਸੇ ਦਾ ਨਤੀਜਾ ਹੈ ਕਿ ਕਦੇ-ਕਦੇ ਕੁਦਰਤ ਸਾਡੇ ਨਾਲ ਰੁੱਸ ਜਾਂਦੀ ਹੈ। ਅਤੇ ਇਸ ਲਈ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ-ਅਸੀਂ ਕੁਦਰਤ ਪ੍ਰੇਮੀ ਬਣੀਏ, ਅਸੀਂ ਕੁਦਰਤ ਦੀ ਰੱਖਿਆ ਕਰੀਏ, ਅਸੀਂ ਕੁਦਰਤ ਦੇ ਪੋਸ਼ਕ ਬਣੀਏ, ਤਾਂ ਕੁਦਰਤ ਦੀਆਂ ਜੋ ਚੀਜ਼ਾਂ ਹਨ ਉਨ੍ਹਾਂ ਵਿੱਚ ਸੰਤੁਲਨ ਆਪਣੇ ਆਪ ਬਣਿਆ ਰਹਿੰਦਾ ਹੈ।
ਪਿਛਲੇ ਦਿਨੀਂ ਅਜਿਹੀ ਕੁਦਰਤੀ ਆਫ਼ਤ ਦੀ ਘਟਨਾ ਨੇ ਪੂਰੇ ਸੰਸਾਰ ਦਾ ਧਿਆਨ ਖਿੱਚਿਆ, ਮਨੁੱਖੀ ਮਨ ਨੂੰ ਝੰਜੋੜ ਦਿੱਤਾ। ਤੁਸੀਂ ਸਾਰੇ ਲੋਕਾਂ ਨੇ ਟੀਵੀ ’ਤੇ ਦੇਖਿਆ ਹੋਵੇਗਾ, ਥਾਈਲੈਂਡ ਵਿੱਚ 12 ਕਿਸ਼ੋਰ ਫੁਟਬਾਲ ਖਿਡਾਰੀਆਂ ਦੀ ਟੀਮ ਅਤੇ ਉਨ੍ਹਾਂ ਦੇ Coach ਗੁਫ਼ਾ ਵਿੱਚ ਗਏ। ਉੱਥੇ ਆਮ ਤੌਰ ’ਤੇ ਗੁਫ਼ਾ ਵਿੱਚ ਜਾਣ ਅਤੇ ਉਸ ਚੋਂ ਬਾਹਰ ਨਿਕਲਣ, ਇਸ ਸਭ ਵਿੱਚ ਕੁਝ ਘੰਟਿਆਂ ਦਾ ਸਮਾਂ ਲਗਦਾ ਹੈ, ਪਰ ਉਸ ਦਿਨ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਦੋਂ ਗੁਫ਼ਾ ਵਿੱਚ ਕਾਫੀ ਅੰਦਰ ਤੱਕ ਚਲੇ ਗਏ- ਅਚਾਨਕ ਭਾਰੀ ਮੀਂਹ ਦੇ ਕਾਰਣ ਗੁਫ਼ਾ ਦੀ ਦਵਾਰ ਕੋਲ਼ ਕਾਫੀ ਪਾਣੀ ਜਮਾ ਹੋ ਗਿਆ। ਉਨ੍ਹਾਂ ਦੇ ਬਾਹਰ ਨਿਕਲਣ ਦਾ ਰਸਤਾ ਬੰਦ ਹੋ ਗਿਆ। ਕੋਈ ਰਸਤਾ ਨਾ ਮਿਲਣ ਦੇ ਕਾਰਣ ਉਹ ਗੁਫ਼ਾ ਦੇ ਅੰਦਰ ਇੱਕ ਛੋਟੇ ਜਿਹੇ ਟਿੱਬੇ ’ਤੇ ਰੁਕੇ ਰਹੇ- ਅਤੇ ਉਹ ਵੀ ਇੱਕ ਦੋ ਦਿਨ ਨਹੀਂ- 18 ਦਿਨਾਂ ਤੱਕ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿਸ਼ੋਰ ਅਵਸਥਾ ਵਿੱਚ ਜਦੋਂ ਸਾਹਮਣੇ ਮੌਤ ਦਿਸਦੀ ਹੋਵੇ ਅਤੇ ਪਲ-ਪਲ ਗੁਜਾਰਨੀ ਪੈਂਦੀ ਹੋਵੇ ਤਾਂ ਉਹ ਪਲ ਕਿਹੋ ਜਿਹੇ ਹੋਣਗੇ। ਇੱਕ ਪਾਸੇ ਤਾਂ ਉਹ ਸੰਕਟ ਨਾਲ ਜੂਝ ਰਹੇ ਸਨ ਅਤੇ ਦੂਜੇ ਪਾਸੇ ਪੂਰੇ ਵਿਸ਼ਵ ਵਿੱਚ ਮਨੁੱਖਤਾ ਇੱਕਜੁਟ ਹੋ ਕੇ ਪਰਮਾਤਮਾ ਦੇ ਦਿੱਤੇ ਮਨੁੱਖੀ ਗੁਣਾਂ ਨੂੰ ਪ੍ਰਗਟ ਕਰ ਰਹੀ ਸੀ। ਦੁਨੀਆ ਭਰ ਵਿੱਚ ਲੋਕ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਲਈ ਪ੍ਰਾਥਨਾਵਾਂ ਕਰ ਰਹੇ ਸਨ। ਇਹ ਪਤਾ ਲਗਾਉਣ ਦੀ ਹਰ-ਸੰਭਵ ਕੋਸ਼ਿਸ਼ ਕੀਤੀ ਗਈ ਕਿ ਬੱਚੇ ਕਿੱਥੇ ਹਨ!, ਕਿਸ ਹਾਲਤ ਵਿੱਚ ਹਨ!, ਉਨ੍ਹਾਂ ਨੂੰ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ!, ਜੇਕਰ ਬਚਾਅ ਕਾਰਜ ਸਮੇਂ ਤੇ ਨਾ ਹੋਇਆ ਤਾਂ ਮਾਨਸੂਨ ਦੇ Season ਵਿੱਚ ਉਨ੍ਹਾਂ ਨੂੰ ਕੁਝ ਮਹੀਨਿਆਂ ਤੱਕ ਬਾਹਰ ਕੱਢਣਾ ਸੰਭਵ ਨਹੀਂ ਹੋਵੇਗਾ। ਖ਼ੈਰ ਜਦੋਂ ਚੰਗੀ ਖ਼ਬਰ ਆਈ ਤਾਂ ਦੁਨੀਆ ਭਰ ਨੂੰ ਚੈਨ ਆਇਆ, ਤਸੱਲੀ ਹੋਈ, ਲੇਕਿਨ ਇਸ ਪੂਰੇ ਘਟਨਾਕ੍ਰਮ ਨੂੰ ਇੱਕ ਹੋਰ ਨਜ਼ਰੀਏ ਨਾਲ ਦੇਖਣ ਨੂੰ ਮੇਰਾ ਮਨ ਕਰਦਾ ਹੈ ਕਿ ਪੂਰਾ Operation ਕਿਵੇਂ ਚੱਲਿਆ! ਹਰ ਪੱਧਰ ਤੇ ਜ਼ਿੰਮੇਵਾਰੀ ਦਾ ਜੋ ਅਹਿਸਾਸ ਹੋਇਆ ਉਹ ਨਿਰਾਲਾ ਸੀ। ਸਾਰਿਆਂ ਨੇ, ਭਾਵੇਂ ਸਰਕਾਰ ਹੋਵੇ, ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਹੋਣ, ਉਨ੍ਹਾਂ ਦੇ ਰਿਸ਼ਤੇਦਾਰ ਹੋਣ, ਮੀਡੀਆ ਹੋਵੇ, ਦੇਸ਼ ਦੇ ਨਾਗਰਿਕ ਹੋਣ- ਹਰ ਕਿਸੇ ਨੇ ਸ਼ਾਂਤੀ ਅਤੇ ਧੀਰਜ ਦਾ ਅਨੋਖਾ ਆਚਰਨ ਦਿਖਾਇਆ। ਸਾਰੇ ਦੇ ਸਾਰੇ ਲੋਕ ਇੱਕ Team ਬਣਕੇ ਆਪਣੇ Mission ਵਿੱਚ ਜੁਟੇ ਹੋਏ ਸਨ। ਹਰ ਕਿਸੇ ਦਾ ਸੰਤੁਲਿਤ ਵਿਵਹਾਰ- ਮੈਂ ਸਮਝਦਾ ਹਾਂ ਇਹ ਸਿੱਖਣ ਵਰਗਾ ਵਿਸ਼ਾ ਹੈ, ਸਮਝਣ ਵਰਗਾ ਹੈ। ਅਜਿਹਾ ਨਹੀਂ ਕਿ ਮਾਂ-ਬਾਪ ਦੁਖੀ ਨਹੀਂ ਹੋਏ ਹੋਣੇ, ਅਜਿਹਾ ਨਹੀਂ ਕਿ ਮਾਂ ਦੀਆਂ ਅੱਖਾਂ ਚੋਂ ਅੱਥਰੂ ਨਹੀਂ ਨਿਕਲਦੇ ਹੋਣੇ, ਪਰ ਹੌਸਲਾ, ਸਬਰ ਪੂਰੇ ਸਮਾਜ ਦਾ ਸ਼ਾਂਤਚਿੱਤ ਵਿਵਹਾਰ- ਇਹ ਆਪਣੇ ਆਪ ਵਿੱਚ ਸਾਡੇ ਸਾਰਿਆਂ ਲਈ ਸਿੱਖਣ ਵਾਂਗ ਹੈ। ਇਸ ਪੂਰੇ Operation ਵਿੱਚ ਥਾਈਲੈਂਡ ਦੀ ਨੌਸੇਨਾ ਦੇ ਇੱਕ ਜਵਾਨ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਪੂਰਾ ਸੰਸਾਰ ਇਸ ਗੱਲ ਤੇ ਹੈਰਾਨ ਹੈ ਕਿ ਐਨੇ ਕਠਿਨ ਹਾਲਾਤ ਦੇ ਬਾਵਜੂਦ ਪਾਣੀ ਨਾਲ ਭਰੀ ਇੱਕ ਹਨੇਰੀ ਗੁਫ਼ਾ ਦੇ ਵਿੱਚ ਐਨੀ ਬਹਾਦਰੀ ਅਤੇ ਹੌਂਸਲੇ ਨਾਲ ਆਪਣੀ ਉਮੀਦ ਨਹੀਂ ਛੱਡੀ। ਇਸ ਤੋਂ ਪਤਾ ਲਗਦਾ ਹੈ ਕਿ ਜਦੋਂ ਮਨੁੱਖਤਾ ਇੱਕਜੁਟ ਹੋ ਜਾਂਦੀ ਹੈ, ਹੈਰਾਨੀਜਨਕ ਚੀਜ਼ਾਂ ਹੁੰਦੀਆਂ ਹਨ। ਬਸ ਲੋੜ ਹੁੰਦੀ ਹੈ ਅਸੀਂ ਸ਼ਾਂਤ ਅਤੇ ਸਥਿਰ ਮਨ ਨਾਲ ਆਪਣੇ ਟੀਚੇ ਵੱਲ ਧਿਆਨ ਦੇਈਏ, ਉਸ ਦੇ ਲਈ ਕੰਮ ਕਰਦੇ ਰਹੀਏ।
ਪਿਛਲੇ ਦਿਨੀਂ ਸਾਡੇ ਦੇਸ਼ ਦੇ ਪਿਆਰੇ ਕਵੀ ਨੀਰਜ ਜੀ ਸਾਨੂੰ ਛੱਡ ਕੇ ਚਲੇ ਗਏ। ਨੀਰਜ ਜੀ ਦੀ ਇੱਕ ਵਿਸ਼ੇਸ਼ਤਾ ਰਹੀ ਸੀ- ਆਸ਼ਾ, ਭਰੋਸਾ, ਪੱਕਾ ਨਿਸ਼ਚਾ, ਆਪਣੇ ਆਪ ਤੇ ਵਿਸ਼ਵਾਸ। ਸਾਨੂੰ ਹਿੰਦੁਸਤਾਨੀਆਂ ਨੂੰ ਵੀ ਨੀਰਜ ਦੀ ਹਰ ਗੱਲ ਬਹੁਤ ਤਾਕਤ ਦੇ ਸਕਦੀ ਹੈ, ਪ੍ਰੇਰਨਾ ਦੇ ਸਕਦੀ ਹੈ- ਉਨ੍ਹਾਂ ਨੇ ਲਿਖਿਆ ਸੀ-
‘ਅੰਧਿਯਾਰ ਢਲਕਰ ਹੀ ਰਹੇਗਾ,
ਆਂਧੀਯਾਂ ਚਾਹੇ ਉਠਾਓ,
ਬਿਜਲੀਆਂ ਚਾਹੇ ਗਿਰਾਓ,
ਜਲ ਗਿਆ ਹੈ ਦੀਪ ਤੋ ਅੰਧਿਯਾਰ ਢਲ ਕਰ ਹੀ ਰਹੇਗਾ।’
ਨੀਰਜ ਜੀ ਨੂੰ ਆਦਰ ਪੂਰਵਕ ਸ਼ਰਧਾਂਜਲੀ ਦਿੰਦਾ ਹਾਂ। ‘ਨਮਸਤੇ ਪ੍ਰਧਾਨ ਮੰਤਰੀ ਜੀ- ਮੇਰਾ ਨਾਮ ਸੱਤਿਅਮ ਹੈ। ਮੈਂ ਇਸ ਸਾਲ Delhi University ਵਿੱਚ 1st Year ਵਿੱਚ Admission ਲਿਆ ਹੈ। ਸਾਡੇ School ਦੇ Board Exam ਦੇ ਸਮੇਂ ਤੁਸੀਂ ਸਾਡੇ ਨਾਲ Exam Stress ਅਤੇ Education ਦੀ ਗੱਲ ਕੀਤੀ ਸੀ। ਮੇਰੇ ਵਰਗੇ Students ਲਈ ਹੁਣ ਤੁਹਾਡਾ ਕੀ ਸੰਦੇਸ਼ ਹੈ।’
ਵੈਸੇ ਤਾਂ ਜੁਲਾਈ ਅਤੇ ਅਗਸਤ ਦੇ ਮਹੀਨੇ ਕਿਸਾਨਾਂ ਲਈ ਅਤੇ ਸਾਰੇ ਨੌਜਵਾਨਾਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਕਿਉਂਕਿ ਇਹੀ ਵਕਤ ਹੁੰਦਾ ਹੈ ਕਿ ਜਦੋਂ ਦਾ Colleges ਹੁੰਦਾ Peak Season ਹੈ। ‘ਸੱਤਿਅਮ’ ਵਰਗੇ ਲੱਖਾਂ ਨੌਜਵਾਨ School ਵਿੱਚੋਂ ਨਿਕਲਕੇ College ਵਿੱਚ ਜਾਂਦੇ ਹਨ। ਜੇਕਰ ਫਰਵਰੀ ਅਤੇ ਮਾਰਚ Exam, Papers, Answer ਵਿੱਚ ਜਾਂਦਾ ਹੈ ਤਾਂ ਅਪ੍ਰੈਲ-ਮਈ ਛੁੱਟੀਆਂ ਵਿੱਚ ਮੌਜ-ਮਸਤੀ ਕਰਨ ਦੇ ਨਾਲ-ਨਾਲ Result , ਜੀਵਨ ਵਿੱਚ ਅਗੇ ਦੀਆਂ ਦਿਸ਼ਾਵਾਂ ਤੈਅ ਕਰਨ, Career Choice ਇਸੇ ਵਿੱਚ ਖਪ ਜਾਂਦਾ ਹੈ। ਜੁਲਾਈ ਉਹ ਮਹੀਨਾਂ ਹੈ ਜਦੋਂ ਨੌਜਵਾਨ ਆਪਣੇ ਜੀਵਨ ਦੇ ਉਸ ਨਵੇਂ ਚਰਨ ਵਿੱਚ ਕਦਮ ਰੱਖਦੇ ਹਨ ਜਦੋਂ Focus Questions ਤੋਂ ਹਟ ਕੇ Cut-off ’ਤੇ ਚਲਾ ਜਾਂਦਾ ਹੈ। ਵਿਦਿਆਰਥੀਆਂ ਦਾ ਧਿਆਨ Home ਤੋਂ Hostel ਵੱਲ ਚਲਾ ਜਾਂਦਾ ਹੈ। ਵਿਦਿਆਰਥੀ Parents ਦੀ ਛਾਂ ਤੋਂ Proffesors ਦੀ ਛਾਂ ਹੇਠ ਆ ਜਾਂਦੇ ਹਨ। ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਨੌਜਵਾਨ ਦੋਸਤ College ਜੀਵਨ ਦੀ ਸ਼ੁਰੂਆਤ ਨੂੰ ਲੈਕੇ ਕਾਫ਼ੀ ਉਤਸ਼ਾਹਿਤ ਅਤੇ ਖੁਸ਼ ਹੋਣਗੇ। ਪਹਿਲੀ ਵਾਰ ਘਰ ਤੋਂ ਬਾਹਰ ਜਾਣਾ, ਪਿੰਡ ਤੋਂ ਬਾਹਰ ਜਾਣਾ, ਇੱਕ Protective environment ਤੋਂ ਬਾਹਰ ਨਿਕਲਕੇ ਖ਼ੁਦ ਹੀ ਆਪਣਾ ਸਾਰਥੀ ਬਣਨਾ ਹੁੰਦਾ ਹੈ। ਏਨੇ ਸਾਰੇ ਨੌਜਵਾਨ ਪਹਿਲੀ ਵਾਰੀ ਆਪਣੇ ਘਰਾਂ ਨੂੰ ਛੱਡ ਕੇ, ਆਪਣੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਨਿਕਲ ਆਉਂਦੇ ਹਨ। ਕਈ ਵਿਦਿਆਰਥੀਆਂ ਨੇ ਹੁਣ ਤੱਕ ਆਪਣੇ-ਆਪਣੇ College Join ਕਰ ਲਏ ਹੋਣਗੇ, ਕੁਝ Join ਕਰਨ ਵਾਲੇ ਹੋਣਗੇ। ਤੁਹਾਨੂੰ ਮੈਂ ਇਹੀ ਕਹਾਂਗਾ- Be calm, Enjoy Life, ਜੀਵਨ ਵਿੱਚ ਅੰਤਰਮਨ ਦਾ ਭਰਪੂਰ ਆਨੰਦ ਲਵੋ। ਕਿਤਾਬਾਂ ਤੋਂ ਬਿਨਾ ਕੋਈ ਚਾਰਾ ਤਾਂ ਨਹੀਂ ਹੈ, Study ਤਾਂ ਕਰਨੀ ਪੈਂਦੀ ਹੈ, ਲੇਕਿਨ ਨਵੀਆਂ-ਨਵੀਆਂ ਚੀਜ਼ਾਂ ਖੋਜਣ ਦਾ ਰੁਝਾਨ ਬਣਿਆ ਰਹਿਣਾ ਚਾਹੀਦਾ ਹੈ। ਪੁਰਾਣੇ ਦੋਸਤਾਂ ਦਾ ਆਪਣਾ ਮਹੱਤਵ ਹੈ। ਬਚਪਨ ਦੇ ਦੋਸਤ ਕੀਮਤੀ ਹੁੰਦੇ ਹਨ, ਪਰ ਨਵੇਂ ਦੋਸਤ ਚੁਣਨਾ, ਬਣਾਉਣਾ ਅਤੇ ਬਣਾਈ ਰੱਖਣਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਮਝਦਾਰੀ ਦਾ ਕੰਮ ਹੁੰਦਾ ਹੈ। ਕੁਝ ਨਵਾਂ ਸਿੱਖੋ, ਜਿਵੇਂ ਨਵੀਆਂ-ਨਵੀਆਂ Skills, ਨਵੀਂਆਂ-ਨਵੀਆਂ ਭਾਸ਼ਾਵਾਂ ਸਿਖੋ। ਜਿਹੜੇ ਨੌਜਵਾਨ ਆਪਣਾ ਘਰ ਛੱਡ ਕੇ ਕਿਸੇ ਹੋਰ ਜਗ੍ਹਾ ਪੜ੍ਹਨ ਗਏ ਹਨ। ਉਨ੍ਹਾਂ ਸਥਾਨਾਂ ਨੂੰ Discover ਕਰਨ, ਉਥੋਂ ਦੇ ਬਾਰੇ ਜਾਨਣ, ਉਥੋਂ ਦੇ ਲੋਕਾਂ ਨੂੰ, ਭਾਸ਼ਾ ਨੂੰ, ਸੱਭਿਆਚਾਰ ਨੂੰ ਜਾਨਣ, ਉੱਥੇ ਕਈ ਸੈਰ-ਸਪਾਟਾ ਥਾਂ ਹੋਣਗੇ- ਉੱਥੇ ਜਾਣ, ਉਨ੍ਹਾਂ ਦੇ ਬਾਰੇ ਜਾਨਣ।
ਨਵੀਂ ਸ਼ੁਰੁਆਤ ਕਰ ਰਹੇ ਸਾਰੇ ਨੌਜਵਾਨਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਹੁਣ ਜਦੋਂ College Season ਦੀ ਗੱਲ ਹੋ ਰਹੀ ਹੈ ਤਾਂ ਮੈਂ News ਵਿੱਚ ਦੇਖ ਰਿਹਾਂ ਸਾਂ ਕਿ ਕਿਵੇਂ ਮੱਧ ਪ੍ਰਦੇਸ਼ ਦੇ ਇੱਕ ਬੇਹਦ ਗ਼ਰੀਬ ਪਰਿਵਾਰ ਨਾਲ ਜੁੜੇ ਇੱਕ ਵਿਦਿਆਰਥੀ ਆਸ਼ਾਰਾਮ ਚੌਧਰੀ ਨੇ ਜੀਵਨ ਦੀਆਂ ਮੁਸ਼ਕਿਲ ਚੁਣੌਤੀਆਂ ਨੂੰ ਪਾਰ ਕਰਦਿਆਂ ਹੋਇਆਂ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੂੰ ਜੋਧਪੁਰ AIIMS ਦੀ MBBS ਦੀ ਪਰੀਖਿਆ ਵਿੱਚ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਸਫ਼ਲਤਾ ਮਿਲੀ ਹੈ। ਉਨ੍ਹਾਂ ਦੇ ਪਿਤਾ ਕੂੜਾ ਚੁਗਕੇ ਆਪਣੇ ਪਰਿਵਾਰ ਦਾ ਪਾਲਣ-ਪੌਸ਼ਣ ਕਰਦੇ ਹਨ। ਮੈਂ ਉਨ੍ਹਾਂ ਦੀ ਸਫ਼ਲਤਾ ਦੇ ਲਈ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਅਜਿਹੇ ਕਿੰਨੇ ਹੀ ਵਿਦਿਆਰਥੀ ਹਨ ਜੋ ਗ਼ਰੀਬ ਪਰਿਵਾਰਾਂ ਤੋਂ ਹਨ। ਉਲਟ ਪਰਿਸਥਿਤੀਆਂ ਦੇ ਬਾਵਜੂਦ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਉਨ੍ਹਾਂ ਨੇ ਕੁਝ ਅਜਿਹਾ ਕਰਕੇ ਦਿਖਾਇਆ ਹੈ, ਜੋ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦਿੰਦਾ ਹੈ। ਭਾਵੇਂ ਉਹ ਦਿੱਲੀ ਦੇ ਪ੍ਰਿੰਸ ਕੁਮਾਰ ਹੋਣ ਜਿਨ੍ਹਾਂ ਦੇ ਪਿਤਾ DTC ਵਿੱਚ ਬੱਸ ਡਰਾਈਵਰ ਹਨ ਜਾਂ ਫਿਰ ਕੋਲਕਾਤਾ ਦੇ ਅਭੈ ਗੁਪਤਾ ਜਿਨ੍ਹਾਂ ਨੇ ਫੁਟਪਾਥ ’ਤੇ Street Light ਹੇਠਾਂ ਆਪਣੀ ਪੜ੍ਹਾਈ ਕੀਤੀ। ਅਹਿਮਦਾਬਾਦ ਦੀ ਬੇਟੀ ਆਫਰੀਨ ਸ਼ੇਖ ਹੋਵੇ, ਜਿਨ੍ਹਾਂ ਦੇ ਪਿਤਾ Auto Rickshaw ਚਲਾਉਂਦੇ ਹਨ। ਨਾਗਪੁਰ ਦੀ ਬੇਟੀ ਖੁਸ਼ੀ ਹੋਵੇ, ਜਿਸ ਦੇ ਪਿਤਾ ਵੀ ਸਕੂਲ ਵਿੱਚ ਬਸ Driver ਹਨ, ਜਾਂ ਹਰਿਆਣਾ ਦੇ ਕਾਰਤਿਕ ਜਿਨ੍ਹਾਂ ਦੇ ਪਿਤਾ ਚੌਕੀਦਾਰ ਹਨ, ਜਾਂ ਝਾਰਖੰਡ ਦੇ ਰਮੇਸ਼ ਸਾਹੂ ਜਿਨ੍ਹਾਂ ਦੇ ਪਿਤਾ ਭੱਠੇ ਤੇ ਮਜ਼ਦੂਰੀ ਕਰਦੇ ਹਨ। ਖੁਦ ਰਮੇਸ਼ ਵੀ ਮੇਲੇ ਵਿੱਚ ਖਿਡੌਣੇ ਵੇਚਿਆ ਕਰਦੇ ਸਨ, ਜਾਂ ਫਿਰ ਗੁੜਗਾਓਂ ਦੀ ਦਿੱਵਿਯਾਂਗ ਬੇਟੀ ਅਨੁਸ਼ਕਾ ਪਾਂਡੇ, ਜੋ ਜਨਮ ਤੋਂ ਹੀ Spinal Muscular Atrophy ਨਾਂ ਦੀ ਇੱਕ ਵੰਸ਼ਿਕ ਬਿਮਾਰੀ ਨਾਲ ਪੀੜਿਤ ਹਨ, ਇਨ੍ਹਾਂ ਸਾਰਿਆਂ ਨੇ ਆਪਣੇ ਪੱਕੇ ਨਿਸ਼ਚੇ ਅਤੇ ਹੌਂਸਲੇ ਨਾਲ ਹਰੇਕ ਰੁਕਾਵਟ ਨੂੰ ਪਾਰ ਕਰਕੇ- ਜਿਸ ਨੂੰ ਦੁਨੀਆ ਦੇਖੇ ਅਜਿਹੀ ਕਾਮਯਾਬੀ ਹਾਸਲ ਕੀਤੀ। ਅਸੀਂ ਆਪਣੇ ਆਸਪਾਸ ਦੇਖੀਏ ਤਾਂ ਸਾਨੂੰ ਅਜਿਹੇ ਕਈ ਉਦਾਹਰਨ ਮਿਲ ਜਾਣਗੇ।
ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕੋਈ ਵੀ ਚੰਗੀ ਘਟਨਾ ਮੇਰੇ ਮਨ ਨੂੰ ਊਰਜਾ ਦਿੰਦੀ ਹੈ, ਪ੍ਰੇਰਨਾ ਦਿੰਦੀ ਹੈ ਅਤੇ ਜਦੋਂ ਇਨ੍ਹਾਂ ਨੌਜਵਾਨਾਂ ਦੀ ਕਹਾਣੀ ਤੁਹਾਨੂੰ ਸੁਣਾ ਰਿਹਾਂ ਹਾਂ ਤਾ ਇਸ ਦੇ ਨਾਲ ਮੈਨੂੰ ਨੀਰਜ ਜੀ ਦੀ ਉਹ ਗੱਲ ਯਾਦ ਆਉਂਦੀ ਹੈ ਅਤੇ ਜ਼ਿੰਦਗੀ ਦਾ ਇਹੀ ਤਾਂ ਮਕਸਦ ਹੁੰਦਾ ਹੈ। ਨੀਰਜ ਜੀ ਨੇ ਕਿਹਾ ਹੈ-
‘ਗੀਤ ਆਕਾਸ਼ ਕੋ ਧਰਤੀ ਕਾ ਸੁਨਾਨਾ ਹੈ ਮੁਝੇ,
ਹਰ ਅੰਧੇਰੇ ਕੋ ਉਜਾਲੇ ਮੇਂ ਬੁਲਾਨਾ ਹੈ ਮੁਝੇ,
ਫੂਲ ਕੀ ਗੰਧ ਸੇ ਤਲਵਾਰ ਕੋ ਸਰ ਕਰਨਾ ਹੈ,
ਔਰ ਗਾ-ਗਾ ਕੇ ਪਹਾੜੋਂ ਕੋ ਜਗਾਨਾ ਹੈ ਮੁਝੇ’
ਮੇਰੇ ਪਿਆਰੇ ਦੇਸ਼ ਵਾਸੀਓ! ਕੁਝ ਦਿਨ ਪਹਿਲਾਂ ਮੇਰੀ ਨਜ਼ਰ ਇੱਕ ਨਿਊਜ਼ ’ਤੇ ਗਈ, ਲਿਖਿਆ ਸੀ- ‘ਦੋ ਨੌਜਵਾਨਾਂ ਨੇ ਕੀਤਾ ਮੋਦੀ ਦਾ ਸੁਪਨਾ ਸਾਕਾਰ।’ ਜਦੋਂ ਅੰਦਰ ਪੜ੍ਹਿਆ ਤਾਂ ਪਤਾ ਲੱਗਾ ਕਿ ਕਿਵੇਂ ਅੱਜ ਸਾਡੇ ਨੌਜਵਾਨ Technology ਦਾ Smart ਅਤੇ Creative Use ਕਰਕੇ ਆਮ ਵਿਅਕਤੀ ਦੇ ਜੀਵਨ ਵਿੱਚ ਬਦਲਾਅ ਦੀ ਕੋਸ਼ਿਸ਼ ਕਰਦੇ ਹਨ। ਘਟਨਾ ਇਹ ਸੀ ਕਿ ਇੱਕ ਵਾਰੀ ਅਮਰੀਕਾ ਦੇ Sanjose ਸ਼ਹਿਰ ਜਿਸ ਨੂੰ Technology Hub ਵਜੋਂ ਜਾਣਿਆ ਜਾਂਦਾ ਹੈ, ਉੱਥੇ ਮੈਂ ਭਾਰਤੀ ਨੌਜਵਾਨਾਂ ਦੇ ਨਾਲ ਚਰਚਾ ਕਰ ਰਿਹਾ ਸਾਂ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਲਈ ਆਪਣੇ Talent ਨੂੰ ਕਿਵੇਂ Use ਕਰ ਸਕਦੇ ਹਨ, ਇਹ ਸੋਚਣ ਅਤੇ ਸਮਾਂ ਕੱਢਕੇ ਕੁਝ ਕਰਨ। ਮੈਂ Brain-Drain ਨੂੰ Brain-Gain ਵਿੱਚ ਬਦਲਣ ਦੀ ਅਪੀਲ ਕੀਤੀ ਸੀ। ਰਾਇਬ੍ਰੇਲੀ ਦੇ ਦੋ IT Professionals , ਯੋਗੇਸ਼ ਸਾਹੂ ਜੀ ਅਤੇ ਰਜਨੀਸ਼ ਵਾਜਪੇਈ ਜੀ ਨੇ ਮੇਰੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਇੱਕ ਅਨੋਖਾ ਯਤਨ ਕੀਤਾ। ਆਪਣੇ Professional Skill ਦੀ ਵਰਤੋਂ ਕਰਦਿਆਂ ਹੋਇਆਂ ਯੋਗੇਸ਼ ਜੀ ਅਤੇ ਰਜਨੀਸ਼ ਜੀ ਨੇ ਮਿਲ ਕੇ ਇੱਕ Smartgaon App ਤਿਆਰ ਕੀਤਾ ਹੈ। ਇਹ App ਨਾ ਸਿਰਫ਼ ਪਿੰਡ ਦੇ ਲੋਕਾਂ ਨੂੰ ਪੂਰੀ ਦੁਨੀਆ ਨਾਲ ਜੋੜ ਰਿਹਾ ਹੈ ਬਲਕਿ ਹੁਣ ਉਹ ਕੋਈ ਵੀ ਜਾਣਕਾਰੀ ਤੇ ਸੂਚਨਾ ਖ਼ੁਦ, ਆਪਣੇ ਮੋਬਾਈਲ ’ਤੇ ਹੀ ਪ੍ਰਾਪਤ ਕਰ ਸਕਦੇ ਹਨ। ਰਾਇਬ੍ਰੇਲੀ ਦੇ ਇਸ ਪਿੰਡ ਤੋਧਕਪੁਰ ਦੇ ਨਿਵਾਸੀਆਂ, ਗ੍ਰਾਮ ਪ੍ਰਧਾਨ, District Magistrate, CDO ਸਾਰੇ ਲੋਕਾਂ ਨੇ ਇਸ 1 ਦੀ ਵਰਤੋਂ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਹ App ਪਿੰਡਾਂ ਵਿੱਚ ਇੱਕ ਤਰਾਂ ਨਾਲ Digital ਕ੍ਰਾਂਤੀ ਲਿਆਉਣ ਦਾ ਕੰਮ ਕਰ ਰਿਹਾ ਹੈ। ਪਿੰਡ ਵਿੱਚ ਜਿਹੜੇ ਵਿਕਾਸ ਦੇ ਕੰਮ ਹੁੰਦੇ ਹਨ। ਉਨ੍ਹਾਂ ਨੂੰ ਇਸ App ਦੇ ਜਰਿਏ Record ਕਰਨਾ, Trap ਕਰਨਾ, Monitor ਕਰਨਾ ਆਸਾਨ ਹੋ ਗਿਆ ਹੈ। ਇਸ App ਵਿੱਚ ਪਿੰਡ ਦੀ Phone Directory, News Section, Events List, Health Centre ਅਤੇ Information Centre ਮੌਜੂਦ ਹਨ। ਇਹ App ਕਿਸਾਨਾਂ ਦੇ ਲਈ ਵੀ ਕਾਫ਼ੀ ਫਾਇਦੇਮੰਦ ਹੈ। App ਦਾ Grammar Feature, ਕਿਸਾਨਾਂ ਦੇ ਵਿੱਚ Fact rate , ਇੱਕ ਤਰ੍ਹਾਂ ਨਾਲ ਉਨ੍ਹਾਂ ਦੀ ਪੈਦਾਵਾਰ ਦੇ ਲਈ ਇੱਕ Market Place ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਘਟਨਾਂ ਨੂੰ ਜੇਕਰ ਤੁਸੀਂ ਬਰੀਕੀ ਨਾਲ ਦੇਖੋਗੇ ਕਿ ਤਾਂ ਇੱਕ ਗੱਲ ਧਿਆਨ ਵਿੱਚ ਆਵੇਗੀ ਕਿ ਉਹ ਨੌਜਵਾਨ ਅਮਰੀਕਾ ਵਿੱਚ, ਉੱਥੋਂ ਦੇ ਰਹਿਣ-ਸਹਿਣ, ਸੋਚ-ਵਿਚਾਰ ਉਨ੍ਹਾਂ ਦੇ ਵਿੱਚ ਜੀਵਨ ਜੀਅ ਰਿਹਾ ਹੈ। ਕਈ ਸਾਲ ਪਹਿਲਾਂ ਭਾਰਤ ਛੱਡਿਆ ਹੋਵੇਗਾ। ਲੇਕਿਨ ਫ਼ਿਰ ਵੀ ਆਪਣੇ ਪਿੰਡ ਦੀਆਂ ਬਰੀਕੀਆਂ ਨੂੰ ਜਾਣਦਾ ਹੈ, ਚੁਣੌਤੀਆਂ ਨੂੰ ਸਮਝਦਾ ਹੈ ਅਤੇ ਪਿੰਡ ਨਾਲ Emotionally ਜੁੜਿਆ ਹੈ। ਇਸ ਕਾਰਨ, ਉਹ ਸ਼ਾਇਦ ਪਿੰਡ ਨੂੰ ਜੋ ਚਾਹੀਦਾ ਹੈ ਠੀਕ ਉਸ ਦੇ ਅਨੁਸਾਰ ਕੁਝ ਬਣਾ ਸਕਿਆ। ਆਪਣੇ ਪਿੰਡ, ਆਪਣੀਆਂ ਜੜ੍ਹਾਂ ਨਾਲ ਇਹ ਜੁੜਾਓ ਅਤੇ ਵਤਨ ਦੇ ਲਈ ਕੁਝ ਕਰ ਵਿਖਾਣ ਦਾ ਭਾਵ ਹਰ ਹਿੰਦੁਸਤਾਨੀ ਦੇ ਅੰਦਰ ਸੁਭਾਵਿਕ ਰੂਪ ਨਾਲ ਹੁੰਦਾ ਹੈ। ਲੇਕਿਨ ਕਦੇ-ਕਦੇ ਸਮੇਂ ਦੇ ਕਾਰਨ, ਕਦੇ ਦੂਰੀਆਂ ਦੇ ਕਾਰਨ, ਕਦੇ ਪਰਿਸਥਿਤੀਆਂ ਦੇ ਕਾਰਨ ਉਸ ’ਤੇ ਇੱਕ ਹਲਕੀ ਜਿਹੀ ਰਾਖ ਜਮ ਜਾਂਦੀ ਹੈ, ਪਰ ਜੇਕਰ ਕੋਈ ਇੱਕ ਛੋਟੀ ਜਿਹੀ ਚਿੰਗਿਆੜੀ ਵੀ ਉਸ ਦਾ ਸਪਰਸ਼ ਹੋ ਜਾਏ ਤਾਂ ਸਾਰੀਆਂ ਗੱਲਾਂ ਫਿਰ ਇੱਕ ਵਾਰੀ ਉੱਭਰ ਕੇ ਆ ਜਾਂਦੀਆਂ ਹਨ। ਅਤੇ ਉਹ ਆਪਣੇ ਬੀਤੇ ਹੋਏ ਦਿਨਾਂ ਵੱਲ ਖਿੱਚ ਕੇ ਲੈ ਆਉਦੀਆਂ ਹਨ। ਅਸੀਂ ਵੀ ਜ਼ਰਾ ਜਾਂਚ ਕਰ ਲਈਏ ਕਿਤੇ ਸਾਡੇ Case ਵਿੱਚ ਵੀ ਤਾਂ ਅਜਿਹਾ ਨਹੀਂ ਹੋਇਆ ਹੈ, ਸਥਿਤੀਆਂ, ਪਰਿਸਥਿਤੀਆਂ, ਦੂਰੀਆਂ ਨੇ ਕਿਤੇ ਸਾਨੂੰ ਵੱਖ ਤਾਂ ਨਹੀਂ ਕਰ ਦਿੱਤਾ ਹੈ, ਕਿਤੇ ਰਾਖ ਤਾਂ ਨਹੀਂ ਜੱਮ ਗਈ ਹੈ, ਜ਼ਰੂਰ ਸੋਚੋ।
‘ਆਦਰਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ, ਮੈਂ ਸੰਤੋਸ਼ ਕਾਕੜੇ ਕੋਲਹਾਪੁਰ, ਮਹਾਰਾਸ਼ਟਰ ਤੋਂ ਗੱਲ ਕਰ ਰਿਹਾ ਹਾਂ। ਪੰਢਰਪੁਰ ਦੀ ਵਾਰੀ, ਇਹ ਮਹਾਰਾਸ਼ਟਰ ਦੀ ਪੁਰਾਣੀ ਪਰੰਪਰਾ ਹੈ। ਹਰ ਸਾਲ ਇਹ ਬਹੁਤ ਉਤਸ਼ਾਹ ਤੇ ਮਨ ਨਾਲ ਮਨਾਇਆ ਜਾਂਦਾ ਹੈ। ਲਗਭਗ 7-8 ਲੱਖ ਵਾਰਕਰੀ ਇਸ ਵਿੱਚ ਸ਼ਾਮਲ ਹੁੰਦੇ ਹਨ। ਇਸ ਅਨੋਖੇ ਆਯੋਜਨ ਦੇ ਬਾਰੇ ਵਿੱਚ ਦੇਸ਼ ਦੀ ਬਾਕੀ ਜਨਤਾ ਨੂੰ ਵੀ ਜਾਣਕਾਰੀ ਹੋਵੇ, ਇਸ ਲਈ ਤੁਸੀਂ ਵਾਰੀ ਦੇ ਬਾਰੇ ਹੋਰ ਜਾਣਕਾਰੀ ਦਿਓ।’
ਸੰਤੋਸ਼ ਜੀ ਤੁਹਾਡੇ Phone Call ਦਾ ਬਹੁਤ-ਬਹੁਤ ਧੰਨਵਾਦ।
ਸੱਚਮੁੱਚ ਪੰਢਰਪੁਰਵਾਰੀ ਆਪਣੇ-ਆਪ ਵਿੱਚ ਇੱਕ ਅਨੋਖੀ ਯਾਤਰਾ ਹੈ। ਸਾਥੀਓ! ਆਸ਼ਾੜੀ ਇਕਾਦਸ਼ੀ ਜੋ ਇਸ ਵਾਰੀ 23 ਜੁਲਾਈ ਨੂੰ ਸੀ, ਉਸ ਦਿਨ ਨੂੰ ਪੰਢਰਪੁਰਵਾਰੀ ਦੇ ਸ਼ਾਨਦਾਰ ਆਯੋਜਨ ਵਿੱਚ ਵੀ ਮਨਾਇਆ ਜਾਂਦਾ ਹੈ। ਪੰਢਰਪੁਰ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦਾ ਇੱਕ ਪਵਿੱਤਰ ਸ਼ਹਿਰ ਹੈ। ਆਸ਼ਾੜੀ ਇਕਾਦਸ਼ੀ ਦੇ ਲਗਭਗ 15-20 ਦਿਨ ਪਹਿਲਾਂ ਤੋ ਹੀ ਵਾਰਕਰੀ ਯਾਨੀਕੇ ਤੀਰਥ ਯਾਤਰੀ ਪਾਲਕੀਆਂ ਲੈ ਕੇ ਪੰਢਰਪੁਰ ਦੀ ਯਾਤਰਾ ਦੇ ਲਈ ਪੈਦਲ ਨਿਕਲਦੇ ਹਨ। ਇਹ ਯਾਤਰਾ ਜਿਸ ਨੂੰ ਵਾਰੀ ਕਹਿੰਦੇ ਹਨ, ਵਿੱਚ ਲੱਖਾਂ ਦੀ ਗਿਣਤੀ ਵਿੱਚ ਵਾਰਕਰੀ ਸ਼ਾਮਲ ਹੁੰਦੇ ਹਨ। ਸੰਤ ਗਿਆਨੇਸ਼ਵਰ ਅਤੇ ਸੰਤ ਤੁਕਾਰਾਮ ਜਿਹੇ ਮਹਾਨ ਸੰਤਾ ਦੀਆਂ ਖੜਾਵਾਂ, ਪਾਲਕੀ ਵਿੱਚ ਰੱਖ ਕੇ ਵਿੱਠਲ-ਵਿੱਠਲ ਗਾਉਂਦੇ, ਨੱਚਦੇ, ਵਜਾਉਂਦੇ ਪੈਦਲ ਪੰਢਰਪੁਰ ਵੱਲ ਤੁਰ ਪੈਂਦੇ ਹਨ। ਇਹ ਵਾਰੀ ਸਿੱਖਿਆ, ਸੰਸਕਾਰ ਅਤੇ ਸ਼ਰਧਾ ਦੀ ਤ੍ਰਿਵੇਣੀ ਹੈ। ਤੀਰਥ ਯਾਤਰੀ ਭਗਵਾਨ ਵਿੱਠਲ, ਜਿਨ੍ਹਾਂ ਨੂੰ ਵਿਠੋਵਾ ਜਾਂ ਪਾਂਡੂਰੰਗ ਵੀ ਕਿਹਾ ਜਾਂਦਾ ਹੈ, ਉਨ੍ਹਾਂ ਦੇ ਦਰਸ਼ਨ ਦੇ ਲਈ ਉੱਥੇ ਪਹੁੰਚਦੇ ਹਨ। ਭਗਵਾਨ ਵਿੱਠਲ ਗ਼ਰੀਬਾਂ ਵੰਚਿਤਾਂ, ਪੀੜਿਤਾਂ ਦੇ ਹਿਤਾਂ ਦੀ ਰੱਖਿਆ ਕਰਦੇ ਹਨ। ਮਹਾਰਾਸ਼ਟਰ, ਕਰਨਾਟਕ, ਗੋਆ, ਆਂਧਰ ਪ੍ਰਦੇਸ਼, ਤਿਲੰਗਾਨਾ ਉੱਥੋਂ ਦੇ ਲੋਕਾਂ ਵਿੱਚ ਅਪਾਰ ਸ਼ਰਧਾ ਹੈ, ਭਗਤੀ ਹੈ। ਪੰਢਰਪੁਰ ਵਿੱਚ ਵਿਠੋਵਾ ਮੰਦਿਰ ਜਾਣਾ ਅਤੇ ਉੱਥੋਂ ਦੀ ਮਹਿਮਾ, ਸੁੰਦਰਤਾ, ਅਧਿਆਤਮਿਕ ਆਨੰਦ ਦਾ ਆਪਣਾ ਇੱਕ ਵੱਖ ਹੀ ਅਨੁਭਵ ਹੈ। ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਮੇਰਾ ਅਨੁਰੋਧ ਹੈ ਕਿ ਮੌਕਾ ਮਿਲੇ ਤਾਂ ਇੱਕ ਵਾਰ ਜ਼ਰੂਰ ਪੰਢਰਪੁਰਵਾਰੀ ਦਾ ਅਨੁਭਵ ਪ੍ਰਾਪਤ ਕਰਨ।
ਗਿਆਨੇਸ਼ਵਰ, ਨਾਮਦੇਵ, ਏਕਨਾਥ, ਰਾਮਦਾਸ, ਤੁਕਾਰਾਮ- ਅਨੇਕਾਂ ਸੰਤ ਮਹਾਰਾਸ਼ਟਰ ਵਿੱਚ ਅੱਜ ਵੀ ਆਮ ਲੋਕਾਂ ਨੂੰ ਸਿੱਖਿਅਤ ਕਰ ਰਹੇ ਹਨ। ਅੰਨ੍ਹੀ ਸ਼ਰਧਾ ਦੇ ਖ਼ਿਲਾਫ਼ ਲੜਨ ਦੀ ਤਾਕਤ ਦੇ ਰਹੇ ਹਨ। ਅਤੇ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਇਹ ਸੰਤ ਪਰੰਪਰਾ ਪ੍ਰੇਰਨਾ ਦਿੰਦੀ ਰਹੀ ਹੈ। ਭਾਵੇਂ ਉਹ ਉਨ੍ਹਾਂ ਦੇ ਭਾਰੂੜ ਹੋਣ ਜਾਂ ਅਭੰਗ ਹੋਣ। ਸਾਨੂੰ ਉਨ੍ਹਾਂ ਤੋਂ ਸਦਭਾਵ, ਪ੍ਰੇਮ ਅਤੇ ਭਾਈਚਾਰੇ ਦਾ ਮਹੱਤਪੂਰਨ ਸੰਦੇਸ਼ ਮਿਲਦਾ ਹੈ। ਅਨ੍ਹੀਂ ਸ਼ਰਧਾ ਦੇ ਖ਼ਿਲਾਫ਼ ਸ਼ਰਧਾ ਦੇ ਨਾਲ ਸਮਾਜ ਲੜ ਸਕੇ ਇਸ ਦਾ ਮੰਤਰ ਮਿਲਦਾ ਹੈ। ਇਹ ਉਹ ਲੋਕ ਸਨ ਜਿਨ੍ਹਾਂ ਸਮੇਂ-ਸਮੇਂ ’ਤੇ ਸਮਾਜ ਨੂੰ ਰੋਕਿਆ, ਟੋਕਿਆ ਅਤੇ ਸ਼ੀਸ਼ਾ ਵੀ ਦਿਖਾਇਆ ਅਤੇ ਇਹ ਨਿਸ਼ਚਿਤ ਕੀਤਾ ਕਿ ਪੁਰਾਣੀਆਂ ਕੁਰੀਤੀਆਂ ਸਾਡੇ ਸਮਾਜ ਤੋਂ ਖ਼ਤਮ ਹੋਣ ਅਤੇ ਲੋਕਾਂ ਵਿੱਚ ਕਰੁਣਾ, ਸਮਾਨਤਾਂ ਅਤੇ ਪਵਿੱਤਰਤਾ ਦੇ ਸੰਸਕਾਰ ਆਉਣ। ਸਾਡੀ ਇਹ ਭਾਰਤ ਭੂਮੀ ਬਹੁਰਤਨੀ ਧਰਤੀ ਹੈ। ਜਿਵੇਂ ਸੰਤਾਂ ਦੀ ਇੱਕ ਮਹਾਨ ਪਰੰਪਰਾ ਸਾਡੇ ਦੇਸ਼ ਵਿੱਚ ਰਹੀ, ਉਸੇ ਤਰ੍ਹਾਂ ਨਾਲ ਸਮਰਥ ਮਾਂ-ਭਾਰਤੀ ਨੂੰ ਸਮਰਪਿਤ ਮਹਾਂਪੁਰਸ਼ਾਂ ਨੇ ਇਸ ਧਰਤੀ ਨੂੰ ਆਪਣਾ ਜੀਵਨ ਅਰਪਿਤ ਕਰ ਦਿੱਤਾ, ਸਮਰਪਿਤ ਕਰ ਦਿੱਤਾ। ਇੱਕ ਅਜਿਹੇ ਮਹਾਪੁਰਖ ਹਨ ਲੋਕਮਾਨਿਆ ਤਿਲਕ ਜਿਨ੍ਹਾਂ ਨੇ ਅਨੇਕਾਂ ਭਾਰਤੀਆਂ ਦੇ ਮਨ ਵਿੱਚ ਆਪਣੀ ਗਹਿਰੀ ਛਾਪ ਛੱਡੀ ਹੈ। ਅਸੀਂ 23 ਜੁਲਾਈ ਨੂੰ ਤਿਲਕ ਜੀ ਦੀ ਜਯੰਤੀ ਅਤੇ ਇੱਕ ਅਗਸਤ ਨੂੰ, ਉਨ੍ਹਾਂ ਦੀ ਬਰਸੀ ਵੇਲੇ ਉਨ੍ਹਾਂ ਨੂੰ ਯਾਦ ਕਰਦੇ ਹਾਂ। ਲੋਕਮਾਨਿਆ ਤਿਲਕ ਹੌਂਸਲੇ ਅਤੇ ਆਤਮਵਿਸ਼ਵਾਸ ਨਾਲ ਭਰੇ ਹੋਏ ਸਨ। ਉਨ੍ਹਾਂ ਵਿੱਚ ਬ੍ਰਿਟਿਸ਼ ਸ਼ਾਸਕਾਂ ਨੂੰ ਉਨ੍ਹਾਂ ਦੀਆਂ ਗਲਤੀਆਂ ਬਾਰੇ ਦੱਸਣ ਦੀ ਸ਼ਕਤੀ ਅਤੇ ਬੁੱਧੀਮਾਨੀ ਸੀ। ਅੰਗਰੇਜ਼ ਲੋਕਮਾਨਿਆ ਤਿਲਕ ਤੋਂ ਐਨਾ ਜ਼ਿਆਦਾ ਡਰੇ ਹੋਏ ਸਨ ਕਿ ਉਨ੍ਹਾਂ ਨੇ 20 ਸਾਲਾਂ ਵਿੱਚ ਉਨ੍ਹਾਂ ’ਤੇ 3 ਵਾਰੀ ਰਾਜਧ੍ਰੋਹ ਲਗਾਉਣ ਦੀ ਕੋਸ਼ਿਸ਼ ਕੀਤੀ। ਅਤੇ ਇਹ ਕੋਈ ਛੋਟੀ ਗੱਲ ਨਹੀਂ ਹੈ। ਮੈਂ ਲੋਕਮਾਨਿਆ ਤਿਲਕ ਅਤੇ ਅਹਿਮਦਾਬਾਦ ਵਿੱਚ ਉਨ੍ਹਾਂ ਦੇ ਇੱਕ ਬੁੱਤ ਦੇ ਨਾਲ ਜੁੜੀ ਹੋਈ ਇੱਕ ਦਿਲਚਸਪ ਘਟਨਾ ਅੱਜ ਦੇਸ਼ ਵਾਸੀਆਂ ਦੇ ਸਾਹਮਣੇ ਬਿਆਨ ਕਰਨਾ ਚਾਹੁੰਦਾ ਹਾਂ। ਅਕਤੂਬਰ, 1916 ਵਿੱਚ ਲੋਕਮਾਨਿਆ ਤਿਲਕ ਜੀ ਜਦੋਂ ਅਹਿਮਦਾਬਾਦ ਆਏ, ਉਸ ਜ਼ਮਾਨੇ ਵਿੱਚ ਅੱਜ ਤੋਂ ਲਗਭਗ 100 ਸਾਲ ਪਹਿਲਾਂ 40 ਹਜ਼ਾਰ ਤੋਂ ਜਿਆਦਾ ਲੋਕਾਂ ਨੇ ਉਨ੍ਹਾਂ ਦਾ ਅਹਿਮਦਾਬਾਦ ਵਿੱਚ ਸੁਆਗਤ ਕੀਤਾ ਸੀ। ਅਤੇ ਏਥੇ ਹੀ ਯਾਤਰਾ ਦੇ ਦੌਰਾਨ ਸਰਦਾਰ ਵਲੱਭ ਭਾਈ ਪਟੇਲ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੀ। ਅਤੇ ਸਰਦਾਰ ਵੱਲਭ ਭਾਈ ਪਟੇਲ ਲੋਕਮਾਨਿਆ ਤਿਲਕ ਜੀ ਤੋਂ ਬੇਹੱਦ ਪ੍ਰਭਾਵਿਤ ਸਨ। ਅਤੇ ਜਦੋਂ 1 ਅਗਸਤ 1920 ਨੂੰ ਲੋਕਮਾਨਿਆ ਤਿਲਕ ਜੀ ਦਾ ਦਿਹਾਂਤ ਹੋਇਆ ਤਾਂ ਉਨ੍ਹਾਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਅਹਿਮਦਾਬਾਦ ਵਿੱਚ ਉਨ੍ਹਾਂ ਦਾ ਸਮਾਰਕ ਬਣਾਉਣਗੇ। ਸਰਦਾਰ ਵਲੱਭ ਭਾਈ ਪਟੇਲ ਅਹਿਮਦਾਬਾਦ ਨਗਰਪਾਲਿਕਾ ਦੇ Mayor ਚੁਣੇ ਗਏ। ਅਤੇ ਤੁਰੰਤ ਹੀ ਉਨ੍ਹਾਂ ਨੇ ਲੋਕਮਾਨਿਆ ਤਿਲਕ ਦੇ ਸਮਾਰਕ ਦੇ ਲਈ Victoria Garden ਨੂੰ ਚੁਣਿਆ। ਅਤੇ ਇਹ Victoria Garden ਜੋ ਬ੍ਰਿਟੇਨ ਦੀ ਮਹਾਰਾਣੀ ਦੇ ਨਾਮ ’ਤੇ ਸੀ।
ਸੁਭਾਵਿਕ ਰੂਪ ਨਾਲ ਬ੍ਰਿਟਿਸ਼ ਇਸ ਨਾਲ ਨਾ-ਖੁਸ਼ ਸਨ ਅਤੇ Collector ਇਸ ਦੇ ਲਈ ਆਗਿਆ ਦੇਣ ਤੋਂ ਲਗਾਤਾਰ ਮਨ੍ਹਾ ਕਰਦਾ ਰਿਹਾ। ਪਰ ਸਰਦਾਰ ਸਾਹਿਬ, ਸਰਦਾਰ ਸਾਹਿਬ ਸਨ। ਉਹ ਅਟਲ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਭਾਵੇਂ ਉਨ੍ਹਾਂ ਨੂੰ ਅਹੁਦਾ ਤਿਆਗਣਾ ਪਵੇ ਪਰ ਲੋਕਮਾਨਿਆ ਤਿਲਕ ਜੀ ਦਾ ਬੁੱਤ ਬਣ ਕੇ ਰਹੇਗਾ। ਅਖੀਰ ਬੁੱਤ ਬਣ ਕੇ ਤਿਆਰ ਹੋਇਆ ਅਤੇ ਸਰਦਾਰ ਸਾਹਿਬ ਨੇ ਕਿਸੇ ਹੋਰ ਤੋਂ ਨਹੀਂ ਬਲਕਿ 28 ਫਰਵਰੀ, 1929- ਇਸ ਦਾ ਉਦਘਾਟਨ ਮਹਾਤਮਾ ਗਾਂਧੀ ਤੋਂ ਕਰਵਾਇਆ। ਅਤੇ ਸਭ ਤੋਂ ਵੱਡੀ ਮਜ਼ੇ ਦੀ ਗੱਲ ਹੈ ਉਸ ਉਦਘਾਟਨ ਸਮਾਰੋਹ ਵਿੱਚ, ਉਸ ਭਾਸ਼ਣ ਵਿੱਚ ਪੂਜਨੀਕ ਬਾਪੂ ਨੇ ਕਿਹਾ ਸੀ ਕਿ ਸਰਦਾਰ ਪਟੇਲ ਦੇ ਆਉਣ ਤੋਂ ਬਾਅਦ ਅਹਿਮਦਾਬਾਦ ਨਗਰਪਾਲਿਕਾ ਨੂੰ ਨਾ ਸਿਰਫ਼ ਇੱਕ ਵਿਅਕਤੀ ਮਿਲਿਆ ਹੈ ਬਲਕਿ ਉਸ ਨੂੰ ਉਹ ਹਿੰਮਤ ਵੀ ਮਿਲੀ ਹੈ ਜਿਸ ਦੇ ਕਾਰਨ ਤਿਲਕ ਜੀ ਦੇ ਬੁੱਤ ਦਾ ਨਿਰਮਾਣ ਸੰਭਵ ਹੋ ਪਾਇਆ ਹੈ।
ਅਤੇ ਮੇਰੇ ਪਿਆਰੇ ਦੇਸ਼ ਵਾਸੀਓ! ਇਸ ਬੁੱਤ ਦੀ ਖ਼ਾਸੀਅਤ ਇਹ ਹੈ ਕਿ ਇਹ ਤਿਲਕ ਦੀ ਅਜਿਹੀ ਦੁਰਲਭ ਮੂਰਤੀ ਹੈ ਜਿਸ ਵਿੱਚ ਉਹ ਇੱਕ ਕੁਰਸੀ ਤੇ ਬੈਠੇ ਹੋਏ ਹਨ, ਇਸ ਵਿੱਚ ਤਿਲਕ ਦੇ ਠੀਕ ਹੇਠਾਂ ਲਿਖਿਆ ਹੈ, ‘ਸਵਰਾਜ ਸਾਡਾ ਜਨਮਸਿੱਧ ਅਧਿਕਾਰ ਹੈ।’ ਅਤੇ ਇਹ ਸਭ ਅੰਗਰੇਜ਼ਾਂ ਦੇ ਇਸ ਵੇਲੇ ਦੀ ਗੱਲ ਤਾਂ ਸੁਣਾ ਰਿਹਾ ਹਾਂ। ਲੋਕਮਾਨਿਆ ਤਿਲਕ ਜੀ ਦੇ ਯਤਨਾਂ ਨਾਲ ਹੀ ਜਨਤਕ ਤੌਰ ’ਤੇ ਗਣੇਸ਼ ਉਤਸਵ ਦੀ ਪਰੰਪਰਾ ਸ਼ੁਰੂ ਹੋਈ। ਜਨਤਕ ਗਣੇਸ਼ ਉਤਸਵ ਪਰੰਪਰਾਗਤ ਸ਼ਰਧਾ ਅਤੇ ਉਤਸਵ ਦੇ ਨਾਲ-ਨਾਲ ਸਮਾਜ ਜਾਗਰਣ, ਸਮੂਹਿਕਤਾ, ਲੋਕਾਂ ਵਿੱਚ ਭਾਈਚਾਰਾ ਅਤੇ ਬਰਾਬਰੀ ਦੇ ਭਾਵ ਨੂੰ ਅੱਗੇ ਵਧਾਉਣ ਦਾ ਇੱਕ ਪ੍ਰਭਾਵੀ ਸਾਧਨ ਬਣ ਗਿਆ ਸੀ। ਵੈਸੇ ਉਹ ਸਮਾਂ ਇੱਕ ਦੌਰ ਸੀ ਜਦੋਂ ਜ਼ਰੂਰਤ ਸੀ ਕਿ ਦੇਸ਼ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ ਦੇ ਲਈ ਇੱਕਜੁਟ ਹੋਵੇ, ਇਨ੍ਹਾਂ ਉਤਸਵਾਂ ਨੇ ਜਾਤੀ ਅਤੇ ਸੰਪ੍ਰਦਾਇ ਦੀਆਂ ਅੜਚਨਾਂ ਨੂੰ ਤੋੜਦਿਆਂ ਹੋਇਆਂ ਸਾਰਿਆਂ ਨੂੰ ਇੱਕਜੁਟ ਕਰਨ ਦਾ ਕੰਮ ਕੀਤਾ। ਸਮੇਂ ਦੇ ਨਾਲ ਇਨ੍ਹਾਂ ਆਯੋਜਨਾਂ ਦੀ Popularity ਵਧਦੀ ਗਈ। ਇਸੇ ਤੋਂ ਪਤਾ ਚਲਦਾ ਹੈ ਕਿ ਸਾਡੀ ਪ੍ਰਾਚੀਨ ਵਿਰਾਸਤ ਅਤੇ ਇਤਹਾਸ ਦੇ ਸਾਡੇ ਵੀਰ ਨਾਇਕਾਂ ਦੇ ਪ੍ਰਤੀ ਅੱਜ ਵੀ ਸਾਡੀ ਨੋਜਵਾਨ ਪੀੜ੍ਹੀ ਵਿੱਚ Craze ਹੈ। ਅੱਜ ਕਈ ਸ਼ਹਿਰਾਂ ਵਿੱਚ ਅਜਿਹਾ ਹੁੰਦਾ ਹੈ ਕਿ ਤੁਹਾਨੂੰ ਲਗਭਗ ਹਰ ਗਲ਼ੀ ਵਿੱਚ ਗਣੇਸ਼-ਪੰਡਾਲ ਵੇਖਣ ਨੂੰ ਮਿਲਦਾ ਹੈ। ਗਲ਼ੀ ਦੇ ਸਾਰੇ ਪਰਿਵਾਰ ਇਕੱਠੇ ਮਿਲਕੇ ਇਸ ਨੂੰ Organize ਕਰਦੇ ਹਨ। ਇੱਕ Team ਦੇ ਰੂਪ ਦੇ ਵਿੱਚ ਕੰਮ ਕਰਦੇ ਹਨ। ਇਹ ਸਾਡੇ ਨੌਜਵਾਨਾਂ ਦੇ ਲਈ ਵੀ ਇੱਕ ਬਿਹਤਰੀਨ ਮੌਕਾ ਹੈ, ਜਿੱਥੇ ਉਹ Leadership ਅਤੇ Organization ਵਰਗੇ ਗੁਣ ਸਿੱਖ ਸਕਦੇ ਹਨ, ਉਨ੍ਹਾਂ ਨੂੰ ਖ਼ੁਦ ਦੇ ਅੰਦਰ ਵਿਕਸਿਤ ਕਰ ਸਕਦੇ ਹਨ।
ਮੇਰੇ ਪਿਆਰੇ ਦੇਸ਼ ਵਾਸੀਓ! ਮੈਂ ਪਿਛਲੀ ਵਾਰੀ ਅਨੁਰੋਧ ਕੀਤਾ ਸੀ ਅਤੇ ਜਦੋਂ ਲੋਕਮਾਨਿਆ ਤਿਲਕ ਜੀ ਨੂੰ ਯਾਦ ਕਰ ਰਿਹਾ ਹਾਂ ਤਾਂ ਫਿਰ ਇੱਕ ਵਾਰੀ ਤੁਹਾਨੂੰ ਅਨੁਰੋਧ ਕਰਾਂਗਾ ਕਿ ਇਸ ਵਾਰੀ ਵੀ ਗਣੇਸ਼ ਉਤਸਵ ਮਨਾਓ। ਧੂਮਧਾਮ ਨਾਲ ਮਨਾਓ, ਜੀਅ-ਜਾਨ ਨਾਲ ਮਨਾਓ ਪਰ Eco Friendly ਗਣੇਸ਼ ਉਤਸਵ ਮਨਾਉਣ ਦਾ ਸੰਕਲਪ ਰੱਖੋ। ਗਣੇਸ਼ ਜੀ ਦੀ ਮੂਰਤੀ ਤੋਂ ਲੈ ਕੇ ਸਜਾਵਟ ਤੱਕ ਦਾ ਸਮਾਨ ਸਭ ਕੁਝ Eco Friendly ਹੋਵੇ ਅਤੇ ਮੈਂ ਤਾਂ ਚਾਹਾਂਗਾ ਹਰ ਸ਼ਹਿਰ ਵਿੱਚ Eco Friendly ਗਣੇਸ਼ ਉਤਸਵ ਦੇ ਵੱਖ ਮੁਕਾਬਲੇ ਹੋਣ, ਉਨ੍ਹਾਂ ਨੂੰ ਇਨਾਮ ਦਿੱਤੇ ਜਾਣ। ਅਤੇ ਮੈਂ ਤਾਂ ਚਾਹਾਂਗਾ ਕਿ MyGov ’ਤੇ ਵੀ ਅਤੇ Narendramodi app ’ਤੇ ਵੀ Eco Friendly ਗਣੇਸ਼ ਉਤਸਵ ਦੀਆਂ ਚੀਜ਼ਾਂ ਵਿਆਪਕ ਪ੍ਰਚਾਰ ਦੇ ਲਈ ਰੱਖੀਆਂ ਜਾਣ। ਮੈਂ ਜ਼ਰੂਰ ਤੁਹਾਡੀ ਗੱਲ ਲੋਕਾਂ ਤੱਕ ਪਹੁੰਚਾਵਾਂਗਾ। ਲੋਕਮਾਨਿਆ ਤਿਲਕ ਨੇ ਦੇਸ਼ ਵਾਸੀਆਂ ਵਿੱਚ ਆਤਮ ਵਿਸ਼ਵਾਸ ਜਗਾਇਆ, ਉਨ੍ਹਾਂ ਨੇ ਨਾਅਰਾ ਦਿੱਤਾ ਸੀ- ‘ਸਵਰਾਜ ਹਮਾਰਾ ਜਨਮਸਿੱਧ ਅਧਿਕਾਰ ਹੈ ਔਰ ਹਮ ਲੇਕਰ ਰਹੇਂਗੇ’। ਅੱਜ ਇਹ ਕਹਿਣ ਦਾ ਸਮਾਂ ਹੈ ਸਵਰਾਜ ਸਾਡਾ ਜਨਮਸਿੱਧ ਅਧਿਕਾਰ ਹੈ ਅਤੇ ਅਸੀਂ ਇਸ ਨੂੰ ਲੈ ਕੇ ਰਹਾਂਗੇ। ਹਰ ਭਾਰਤੀ ਦੀ ਪਹੁੰਚ ਚੰਗੇ ਸ਼ਾਸ਼ਨ ਅਤੇ ਵਿਕਾਸ ਦੇ ਚੰਗੇ ਨਤੀਜਿਆਂ ਤੱਕ ਹੋਣੀ ਚਾਹੀਦੀ ਹੈ। ਇਹੀ ਉਹ ਗੱਲ ਹੈ ਜੋ ਇੱਕ ਨਵੇਂ ਭਾਰਤ ਦਾ ਨਿਰਮਾਣ ਕਰੇਗੀ। ਤਿਲਕ ਦੇ ਜਨਮ ਦੇ 50 ਸਾਲਾਂ ਬਾਅਦ ਠੀਕ ਉਸੇ ਦਿਨ ਯਾਨੀ 23 ਜੁਲਾਈ ਨੂੰ ਭਾਰਤ-ਮਾਂ ਦੇ ਇੱਕ ਹੋਰ ਸਪੂਤ ਦਾ ਜਨਮ ਹੋਇਆ, ਜਿਨ੍ਹਾਂ ਨੇ ਆਪਣਾ ਜੀਵਨ ਇਸ ਲਈ ਬਲੀਦਾਨ ਕਰ ਦਿੱਤਾ ਤਾਂ ਕਿ ਦੇਸ਼ ਵਾਸੀ ਆਜ਼ਾਦੀ ਦੀ ਹਵਾ ਵਿੱਚ ਸਾਹ ਲੈ ਸਕਣ। ਮੈਂ ਗੱਲ ਕਰ ਰਿਹਾ ਹਾਂ ਚੰਦਰਸ਼ੇਖਰ ਆਜ਼ਾਦ ਦੀ। ਭਾਰਤ ਵਿੱਚ ਕਿਹੜਾ ਅਜਿਹਾ ਨੌਜਵਾਨ ਹੋਵੇਗਾ ਜੋ ਇਨ੍ਹਾਂ ਸਤਰਾਂ ਨੂੰ ਸੁਣ ਕੇ ਪ੍ਰੇਰਿਤ ਨਹੀਂ ਹੋਵੇਗਾ-
‘ਸਰਫਰੋਸ਼ੀ ਕੀ ਤਮਨਾ ਅਬ ਹਮਾਰੇ ਦਿਲ ਮੇ ਹੈ
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ।’
ਇਨ੍ਹਾਂ ਸਤਰਾਂ ਨੇ ਅਸ਼ਫਾਕਉੱਲ੍ਹਾ ਖਾਂ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਵਰਗੇ ਅਨੇਕਾਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਚੰਦਰਸ਼ੇਖਰ ਆਜ਼ਾਦ ਦੀ ਬਹਾਦਰੀ ਅਤੇ ਸੁਤੰਤਰਤਾ ਦੇ ਲਈ ਉਨ੍ਹਾਂ ਦਾ ਜੁਨੂੰਨ, ਇਸ ਨੇ ਕਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਆਜ਼ਾਦ ਨੇ ਆਪਣੇ ਜੀਵਨ ਨੂੰ ਦਾਅ ’ਤੇ ਲਾ ਦਿੱਤਾ, ਲੇਕਿਨ ਵਿਦੇਸ਼ੀ ਸ਼ਾਸਨ ਦੇ ਸਾਹਮਣੇ ਉਹ ਕਦੀ ਨਹੀਂ ਝੁਕੇ। ਇਹ ਮੇਰਾ ਸੁਭਾਗ ਰਿਹਾ ਕਿ ਮੈਨੂੰ ਮੱਧ ਪ੍ਰਦੇਸ਼ ਵਿੱਚ ਚੰਦਰਸ਼ੇਖਰ ਆਜ਼ਾਦ ਦੇ ਪਿੰਡ ਅਲੀਰਾਜਪੁਰ ਜਾਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਲਾਹਾਬਾਦ ਦੇ ਚੰਦਰਸ਼ੇਖਰ ਆਜ਼ਾਦ ਪਾਰਕ ਵਿੱਚ ਵੀ ਸ਼ਰਧਾ ਦੇ ਫੁੱਲ ਅਰਪਣ ਕਰਨ ਦਾ ਮੌਕਾ ਮਿਲਿਆ। ਅਤੇ ਚੰਦਰਸ਼ੇਖਰ ਆਜ਼ਾਦ ਹੀ ਉਹ ਵੀਰ ਪੁਰਖ ਸਨ ਜੋ ਵਿਦੇਸ਼ੀਆਂ ਦੀ ਗੋਲੀ ਨਾਲ ਮਰਨਾ ਵੀ ਨਹੀਂ ਚਾਹੁੰਦੇ ਸਨ- ਜੀਆਂਗੇ ਤਾਂ ਆਜ਼ਾਦੀ ਨਾਲ ਲੜਦੇ-ਲੜਦੇ ਅਤੇ ਮਰਾਂਗੇ ਤਾਂਵੀ ਆਜ਼ਾਦ ਬਨੇ ਰਹਿ ਕੇ ਮਰਾਂਗੇ, ਇਹੀ ਤਾਂ ਖ਼ਾਸੀਅਤ ਸੀ ਉਨ੍ਹਾਂ ਦੀ। ਇੱਕ ਵਾਰੀ ਫੇਰ ਭਾਰਤ ਮਾਤਾ ਦੇ ਦੋ ਮਹਾਨ ਸਪੂਤਾਂ- ਲੋਕਮਾਨਿਆ ਤਿਲਕ ਜੀ ਅਤੇ ਚੰਦਰਸ਼ੇਖਰ ਆਜ਼ਾਦ ਜੀ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।
ਅਜੇ ਕੁਝ ਹੀ ਦਿਨ ਪਹਿਲਾ Finland ਵਿੱਚ ਚੱਲ ਰਹੀ ਜੂਨੀਅਰ ਅੰਡਰ-20 ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ 400 ਮੀਟਰ ਦੀ ਦੌੜ, ਉਸ ਮੁਕਾਬਲੇ ਵਿੱਚ ਭਾਰਤ ਦੀ ਬਹਾਦੁਰ ਬੇਟੀ ਅਤੇ ਕਿਸਾਨ ਪੁੱਤਰੀ ਹਿਮਾਦਾਸ ਨੇ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਦੇਸ਼ ਦੀ ਇੱਕ ਹੋਰ ਬੇਟੀ ਏਕਤਾ ਭਯਾਨ ਨੇ ਮੇਰੇ ਪੱਤਰ ਦੇ ਜਵਾਬ ਵਿੱਚ ਇੰਡੋਨੇਸ਼ੀਆ ਤੋਂ ਮੈਂਨੂੰ Email ਕੀਤਾ, ਹੁਣ ਉਹ ਉੱਥੇ Asian Games ਦੀ ਤਿਆਰੀ ਕਰਦੀ ਹੈ। Email ਵਿੱਚ ਏਕਤਾ ਲਿਖਦੀ ਹੈ-‘ ਕਿਸੇ ਵੀ ਐਥਲੀਟ ਦੇ ਜੀਵਨ ਵਿੱਚ ਸਭ ਤੋਂ ਮਹਤਵਪੂਰਨ ਪਲ ਉਹ ਹੁੰਦਾ ਹੈ ਜਦੋਂ ਉਹ ਤਿਰੰਗਾ ਫੜਦਾ ਹੈ ਅਤੇ ਮੈਨੂੰ ਫ਼ਖ਼ਰ ਹੈ ਕਿ ਮੈਂ ਉਹ ਕਰ ਦਿਖਾਇਆ।’ ਏਕਤਾ! ਸਾਨੂੰ ਸਾਰਿਆਂ ਨੂੰ ਵੀ ਤੁਹਾਡੇ ’ਤੇ ਫ਼ਖ਼ਰ ਹੈ। ਤੁਸੀਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। Tunisia ਵਿੱਚ ਵਿਸ਼ਵ ਪੈਰਾ ਅਥਲੈਟਿਕਸ Grand Prix 2018 ਵਿੱਚ ਏਕਤਾ ਨੇ Gold ਅਤੇ Bronze ਮੈਡਲ ਜਿੱਤੇ ਹਨ। ਉਨ੍ਹਾਂ ਦੀ ਇਹ ਪ੍ਰਾਪਤੀ ਖ਼ਾਸ ਇਸ ਲਈ ਹੈ ਕਿ ਉਨ੍ਹਾਂ ਨੇ ਆਪਣੀ ਚੁਣੌਤੀ ਨੂੰ ਹੀ ਆਪਣੀ ਕਾਮਯਾਬੀ ਦਾ ਮਾਧਿਅਮ ਬਣਾ ਦਿੱਤਾ। ਬੇਟੀ ਏਕਤਾ ਅਭਿਆਨ 2003 ਵਿੱਚ, Road Accident ਦੇ ਕਾਰਨ ਉਸ ਦੇ ਸ਼ਰੀਰ ਦਾ ਅੱਧਾ ਹਿੱਸਾ, ਹੇਠਲਾ ਹਿੱਸਾ, ਨਕਾਰਾ ਹੋ ਗਿਆ, ਪਰ ਇਸ ਬੇਟੀ ਨੇ ਹਿੰਮਤ ਨਹੀਂ ਹਾਰੀ ਤੇ ਖ਼ੁਦ ਨੂੰ ਮਜ਼ਬੂਤ ਬਣਾਉਂਦੇ ਹੋਏ ਇਹ ਮੁਕਾਮ ਹਾਸਲ ਕੀਤਾ। ਇੱਕ ਹੋਰ ਦਿੱਵਿਯਾਂਗ ਯੋਗੇਸ਼ ਕਠੁਨਿਯਾ ਜੀ ਨੇ, ਉਨ੍ਹਾਂ ਨੇ Berlin ਵਿੱਚ ਪੈਰਾ ਅਥਲੈਟਿਕਸ Grand Prix ਵਿੱਚ Discus Throw ਵਿੱਚ ਗੋਲਡ ਮੈਡਲ ਜਿੱਤ ਕੇ World Record ਬਣਾਇਆ ਹੈ। ਉਨ੍ਹਾਂ ਦੇ ਨਾਲ ਸੁੰਦਰ ਸਿੰਘ ਗੁਰਜਰ ਨੇ ਵੀ Javelin ਵਿੱਚ ਵੀ ਗੋਲਡ ਮੈਡਲ ਜਿੱਤਿਆ ਹੈ। ਮੈਂ ਏਕਤਾ ਭਯਾਨ ਜੀ, ਯੋਗੇਸ਼ ਕਠੁਨਿਯਾ ਜੀ ਅਤੇ ਸੁੰਦਰ ਸਿੰਘ ਜੀ ਆਪ ਸਾਰਿਆਂ ਦੇ ਹੌਸਲੇ ਅਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਵਧਾਈ ਦਿੰਦਾ ਹਾਂ। ਤੁਸੀਂ ਹੋਰ ਅੱਗੇ ਵੱਧੋ, ਖੇਡਦੇ ਰਹੋ, ਖਿੜਦੇ ਰਹੋ।
ਮੇਰੇ ਪਿਆਰੇ ਦੇਸ਼ ਵਾਸੀਓ! ਅਗਸਤ ਮਹੀਨਾ ਇਤਿਹਾਸ ਦੀਆਂ ਅਨੇਕਾਂ ਘਟਨਾਵਾਂ, ਉਤਸਵਾਂ ਦੀ ਭਰਮਾਰ ਨਾਲ ਭਰਿਆ ਰਹਿੰਦਾ ਹੈ। ਲੇਕਿਨ ਮੌਸਮ ਦੇ ਕਾਰਨ ਕਦੇ-ਕਦੇ ਬਿਮਾਰੀ ਵੀ ਘਰ ਵਿੱਚ ਦਾਖ਼ਲ ਹੋ ਜਾਂਦੀ ਹੈ। ਮੈਂ ਆਪ ਸਭ ਨੂੰ ਉੱਤਮ ਸਿਹਤ, ਦੇਸ਼ ਭਗਤੀ ਦੀ ਪ੍ਰੇਰਨਾ ਜਗਾਉਣ ਵਾਲੇ ਇਸ ਅਗਸਤ ਮਹੀਨੇ ਲਈ ਅਤੇ ਸਦੀਆਂ ਤੋਂ ਚਲੇ ਆ ਰਹੇ ਅਨੇਕਾਂ ਉਤਸਵਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਫਿਰ ਇੱਕ ਵਾਰ ‘ਮਨ ਕੀ ਬਾਤ’ ਲਈ ਜ਼ਰੂਰ ਮਿਲਾਂਗੇ।
ਬਹੁਤ-ਬਹੁਤ ਧੰਨਵਾਦ
***
ਏਕੇਟੀ/ਐੱਸਐੱਚ/ਵੀਕੇ
Importance of caring for the Environment.#MannKiBaat pic.twitter.com/Dnxqq4T95Q
— PMO India (@PMOIndia) July 29, 2018
The stories of human resilience from Thailand.#MannKiBaat pic.twitter.com/JbrN6X8dw7
— PMO India (@PMOIndia) July 29, 2018
The month of July often heralds new beginnings for our youth.#MannKiBaat pic.twitter.com/rIfDSA4Y6k
— PMO India (@PMOIndia) July 29, 2018
An inspiring story from Madhya Pradesh.#MannKiBaat pic.twitter.com/eeIDgbI5NL
— PMO India (@PMOIndia) July 29, 2018
Saluting young achievers who overcame challenges to succeed.#MannKiBaat pic.twitter.com/Dlejd0Qs6u
— PMO India (@PMOIndia) July 29, 2018
Youth are contributing towards creating a New India!#MannKiBaat pic.twitter.com/xizRsP5Edg
— PMO India (@PMOIndia) July 29, 2018
The teachings of our saints continue to inspire us in the fight against social evils.#MannKiBaat pic.twitter.com/DTzGFG7Lf5
— PMO India (@PMOIndia) July 29, 2018
Paying tributes to a brave son of India, Lokmanya Tilak.#MannKiBaat pic.twitter.com/vMpuPdagNc
— PMO India (@PMOIndia) July 29, 2018
Ganesh Utsav celebrations are an outcome of Lokmanya Tilak's efforts.#MannKiBaat pic.twitter.com/IHK70q68LG
— PMO India (@PMOIndia) July 29, 2018
Chandrashekhar Azad's passion for the country and his bravery inspire us.#MannKiBaat pic.twitter.com/DTqDa1Sumy
— PMO India (@PMOIndia) July 29, 2018