Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਤੀਜਿਆਂ ਦੀ ਸੂਚੀ: ਸਵਿਸ ਕਨਫੈਡਰੇਸ਼ਨ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ

ਨਤੀਜਿਆਂ ਦੀ ਸੂਚੀ: ਸਵਿਸ ਕਨਫੈਡਰੇਸ਼ਨ ਦੇ ਰਾਸ਼ਟਰਪਤੀ ਦੀ ਭਾਰਤ ਦੀ ਸਰਕਾਰੀ ਯਾਤਰਾ


 

I. ਸਮਝੌਤਾ ਪੱਤਰ/ਇਰਾਦਾ ਪੱਤਰ/ਇਕਰਾਰਨਾਮਾ

ਲੜੀ ਨੰ.

ਸੰਭਾਵਿਤ ਨਤੀਜੇ

ਵੇਰਵੇ

1.

ਪ੍ਰਵਾਸ ਅਤੇ ਆਵਾਜਾਈ ਭਾਈਵਾਲੀ (ਐੱਮਐੱਮਪੀ) ’ਤੇ ਸਮਝੌਤਾ ਪੱਤਰ

ਇਸ ਸਮਝੌਤੇ ਦਾ ਉਦੇਸ਼ ਬਰਾਬਰ ਵਿਵਹਾਰ ਦੇ ਸਿਧਾਂਤਾਂ ਤਹਿਤ ਪ੍ਰਵਾਸ ਅਤੇ ਆਵਾਜਾਈ ਸਹਿਯੋਗ ਨੂੰ ਵਿਕਸਤ ਕਰਨਾ ਅਤੇ ਰਾਸ਼ਟਰੀ ਕਾਨੂੰਨਾਂ ਅਨੁਸਾਰ ਅਨਿਯਮਿਤ ਪ੍ਰਵਾਸ/ਮਨੁੱਖੀ ਸ਼ੋਸ਼ਣ/ਤਸਕਰੀ ਨੂੰ ਰੋਕਣਾ ਅਤੇ ਉਸ ਨਾਲ ਨਜਿੱਠਣਾ ਹੈ। ਇਸ ਵਿੱਚ 5 ਸਾਲ ਤੱਕ ਲਈ ਮਲਟੀਪਲ-ਐਂਟਰੀ (ਬਹੁ-ਪ੍ਰਵੇਸ਼) ਵੀਜ਼ਾ ਦਾ ਪ੍ਰਬੰਧ ਹੈ, ਜਿਸ ਵਿੱਚ ਹਰੇਕ ਯਾਤਰਾ ’ਤੇ 6 ਮਹੀਨੇ ਤੱਕ ਦਾ ਪ੍ਰਵਾਸ ਸ਼ਾਮਲ ਹੈ ਅਤੇ ਅਖੁੱਟ 1 ਸਾਲ ਦਾ ਵਿਦਿਆਰਥੀ ਪਰਮਿਟ ਵੀ ਸ਼ਾਮਲ ਹੈ।

2.

ਨੌਜਵਾਨ ਪੇਸ਼ਾਵਰਾਂ ਦੇ ਅਦਾਨ-ਪ੍ਰਦਾਨ ’ਤੇ ਸਮਝੌਤਾ (ਵਾਈਪੀਐੱਸ)

ਇਸ ਸਮਝੌਤੇ ਦਾ ਉਦੇਸ਼ ਨੌਜਵਾਨ ਪੇਸ਼ੇਵਰਾਂ ਦੇ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਅਸਥਾਈ ਰੁਜ਼ਗਾਰ ਗ੍ਰਹਿਣ ਕਰਨ ਦੇ ਕੰਮ ਨੂੰ ਨਿਯੰਤਰਿਤ ਕਰਨਾ ਹੈ। ਇਸ ਨਾਲ ਉਹ ਆਪਣੇ ਖੇਤਰ ਵਿੱਚ ਆਪਣੇ ਪੇਸ਼ਾਵਰ ਅਤੇ ਭਾਸ਼ਾਈ ਹੁਨਰ ਨੂੰ ਵਧਾ ਸਕਦੇ ਹਨ। ਵਾਈਪੀਐੱਸ ਵਿੱਚ ਪ੍ਰਤੀ ਦੇਸ਼ ਪ੍ਰਤੀ ਸਾਲ 300 ਲੋਕਾਂ ਦਾ ਅਦਾਨ-ਪ੍ਰਦਾਨ ਸ਼ਾਮਲ ਹੈ, ਜਿਸ ਨੂੰ ਵਧਾ ਕੇ 500 ਕੀਤਾ ਜਾ ਸਕਦਾ ਹੈ, ਅਤੇ ਨਾਗਰਿਕਤਾ/ਨਿਵਾਸ ਸਥਿਤੀ ਦੇ ਤਸਦੀਕ ਲਈ 30/90 ਦਿਨਾਂ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ, ਨਾਲ ਹੀ ਹੋਰ ਉਪਬੰਧ ਵੀ ਹਨ।

3.

ਸੰਘੀ ਆਰਥਿਕ ਮਾਮਲੇ, ਸਿੱਖਿਆ ਅਤੇ ਖੋਜ ਵਿਭਾਗ (ਈਏਈਆਰ) ਅਤੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਵਿਚਕਾਰ ਚੁਣੇ ਹੋਏ ਖੇਤਰਾਂ ਵਿੱਚ ਆਵਾਜਾਈ ਤਕਨੀਕਾਂ, ਗਤੀਸ਼ੀਲਤਾ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਬਾਰੇ ਸਹਿਯੋਗ ’ਤੇ ਸਮਝੌਤਾ ਪੱਤਰ।

ਇਸ ਸਮਝੌਤੇ ਦਾ ਉਦੇਸ਼ ਟਿਕਾਊ ਬੁਨਿਆਦੀ ਢਾਂਚਾ ਵਿਕਾਸ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ ਹੈ, ਜਿਸ ਵਿੱਚ ਇਲੈਕਟ੍ਰਿਕ ਵਾਹਨਾਂ, ਰੋਪਵੇਅ, ਸਰਕੂਲਰ ਇਕਨੌਮੀ, ਸੁਰੰਗਾਂ ਅਤੇ ਹੋਰ ਆਵਾਜਾਈ ਖੇਤਰਾਂ ਵਿੱਚ ਤਕਨੀਕਾਂ ਅਤੇ ਬੁਨਿਆਦੀ ਢਾਂਚੇ ਨੂੰ ਅੱਗੇ ਵਧਾ ਕੇ ਆਵਾਜਾਈ ਅਤੇ ਗਤੀਸ਼ੀਲਤਾ ਪ੍ਰਣਾਲੀਆਂ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।

4.

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਸਵਿਸ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਸਐੱਨਐੱਸਐੱਫ) ਦੇ ਵਿਚਕਾਰ ਇਰਾਦਾ ਪੱਤਰ (ਐੱਲਓਆਈ)

ਇਸ ਇਰਾਦੇ ਪੱਤਰ ਦਾ ਉਦੇਸ਼ ਖੋਜਪੂਰਨ ਵਿਗਿਆਨਿਕ ਸਹਿਯੋਗ ਦਾ ਸਮਰਥਨ ਕਰਕੇ, ਭਵਿੱਖ ਵਿੱਚ ਸੰਯੁਕਤ ਖੋਜ ਲਈ ਭਾਈਵਾਲੀ ਦਾ ਨਿਰਮਾਣ ਕਰਕੇ ਅਤੇ ਆਪਸੀ ਸਹਿਮਤ ਤਰਜੀਹ ਵਾਲੇ ਖੇਤਰਾਂ ਵਿੱਚ ਲੰਬੇ ਸਮੇਂ ਦੀਆਂ ਪਹਿਲਕਦਮੀਆਂ ਨੂੰ ਬਣਾਈ ਰੱਖਣ ਲਈ ਇੱਕ ਵਿਆਪਕ ਢਾਂਚਾ ਸਥਾਪਤ ਕਰਕੇ ਭਾਰਤੀ ਅਤੇ ਸਵਿਸ ਖੋਜ ਭਾਈਚਾਰਿਆਂ ਵਿਚਕਾਰ ਲੰਬੇ ਸਮੇਂ ਦੇ ਸਹਿਯੋਗ ਨੂੰ ਹੁਲਾਰਾ ਦੇਣਾ ਹੈ।

5.

ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਤੇ ਜ਼ਿਊਰਿਖ ਯੂਨੀਵਰਸਿਟੀ ਆਫ਼ ਅਪਲਾਈਡ ਸਾਇੰਸਜ਼ ਦੇ ਵਿਚਕਾਰ ਨਵੀਨਤਾ, ਤਕਨੀਕੀ ਟ੍ਰਾਂਸਫਰ ਅਤੇ ਉੱਦਮਤਾ ਵਿੱਚ ਸਹਿਯੋਗ ਲਈ ਲਾਗੂਕਰਨ ਸਮਝੌਤਾ (ਆਈਏ)।

ਲਾਗੂਕਰਨ ਸਮਝੌਤਾ (ਆਈਏ) ਦਾ ਉਦੇਸ਼ ਦੁਵੱਲੇ ਅਦਾਨ-ਪ੍ਰਦਾਨ, ਸੰਯੁਕਤ ਵਰਕਸ਼ਾਪਾਂ, ਸਮਰੱਥਾ ਨਿਰਮਾਣ ਅਤੇ ਨੈੱਟਵਰਕਿੰਗ ਰਾਹੀਂ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਲਈ ਭਾਰਤ-ਸਵਿਸ ਅਕਾਦਮਿਕ-ਉਦਯੋਗ ਸਿਖਲਾਈ (ਏਆਈਟੀ ਇੰਡੀਆ) ਪ੍ਰੋਗਰਾਮ ਨੂੰ ਲਾਗੂ ਕਰਕੇ ਨਵੀਨਤਾ, ਤਕਨੀਕੀ ਟ੍ਰਾਂਸਫਰ ਅਤੇ ਉੱਦਮਤਾ ਵਿੱਚ ਦੁਵੱਲੇ ਸਹਿਯੋਗ ਸਥਾਪਤ ਕਰਨਾ ਹੈ।

  1. ਐਲਾਨ

ਲੜੀ ਨੰ.

ਐਲਾਨ

  1.  

ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਭਾਰਤ-ਸਵਿਟਜ਼ਰਲੈਂਡ ਖੋਜ ਪ੍ਰਮੁੱਖ ਪ੍ਰੋਗਰਾਮ ਦਾ ਉਦਘਾਟਨੀ ਸੈਸ਼ਨ।

 

****

ਐੱਮਜੇਪੀਐੱਸ/ਐੱਸਐੱਸ/ਐੱਸਟੀ