Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਸਮੁੱਦਰੀ ਟਰਾਂਸਪੋਰਟ ਵਿੱਚ ਇੰਸਟੀਟਿਊਸ਼ਨਲ ਸਹਿਯੋਗ ‘ਤੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਸਮੁੱਦਰੀ ਟਰਾਂਸਪੋਰਟ ਵਿੱਚ ਇੰਸਟੀਟਿਊਸ਼ਨਲ ਸਹਿਯੋਗ ‘ਤੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ ਹੈ।

ਇਹ ਸਹਿਮਤੀ ਪੱਤਰ ਸਮੁੱਦਰੀ ਟਰਾਂਸਪੋਰਟ ਨੂੰ ਪ੍ਰੋਤਸਾਹਤ ਕਰਨ ਅਤੇ ਸਹਿਯੋਗ ਕਰਨ ਲਈ, ਕਸਟਮ ਅਤੇ ਜਿੱਥੇ ਵੀ ਹੋਰ ਸੰਭਾਵਨਾਵਾਂ ਹਨ, ਕਾਰਵਾਈਆਂ ਨੂੰ ਸੁਖਾਲਾ ਬਣਾਉਣ ਲਈ ਰਾਹ ਪੱਧਰਾ ਕਰੇਗਾ। ਇਸ ਦੇ ਨਾਲ ਹੀ ਰਹਿੰਦ-ਖੂਹੰਦ ਦੇ ਨਿਪਟਾਰੇ ਲਈ ਪਹਿਲਾਂ ਤੋਂ ਮੌਜੂਦ ਸਿਸਟਮ ਦੇ ਇਸਤੇਮਾਲ ਕਰਨ ਵਿੱਚ ਵੀ ਮਦਦ ਮਿਲੇਗੀ।

ਇਸ ਸਹਿਮਤੀ ਪੱਤਰ ਨਾਲ ਦੋਵੇਂ ਦੇਸ਼ਾਂ ਵਿੱਚ ਸ਼ਿੱਪਿੰਗ ਕੰਪਨੀਆਂ ਟਰੇਡਿੰਗ ਸਰਗਰਮੀਆਂ ਲਈ ਦੁਵੱਲੇ ਅਤੇ ਬਹੁ ਪੱਖੀ ਪ੍ਰਬੰਧ ਕਰਨ ਦੇ ਯੋਗ ਬਣਨਗੀਆਂ।

*****

AKT/VBA/SH