Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਵੀਅਤਨਾਮ ਦੇ ਵਿਚਕਾਰ ਪਸ਼ੂ ਸਿਹਤ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਆਪਸੀ ਸਮਝੌਤਾ ਪੱਤਰ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਵੀਅਤਨਾਮ ਦੇ ਵਿਚਕਾਰ ਪਸ਼ੂ ਸਿਹਤ ਦੇ ਖੇਤਰ ਵਿੱਚ ਸਹਿਯੋਗ ਦੇ ਲਈ ਆਪਸੀ ਸਮਝੌਤਾ ਪੱਤਰ ‘ਤੇ ਦਸਤਖਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ।

ਸਮਝੌਤਾ ਪੱਤਰ ਵਿੱਚ ਪਸ਼ੂ ਸਿਹਤ ਦੇ ਖੇਤਰ ਵਿੱਚ ਭਾਰਤ ਤੇ ਵੀਅਤਨਾਮ ਦੇ ਵਿਚਕਾਰ ਆਪਸੀ ਸਹਿਯੋਗ ਨੂੰ ਵਧਾਉਣ ਦਾ ਉਦੇਸ਼ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਵਿੱਚ ਹੇਠ ਲਿਖੇ ਬਿੰਦੂਆਂ ‘ਤੇ ਸਹਿਮਤੀ ਦਿੱਤੀ ਗਈ ਹੈ :

1 ਪਸ਼ੂ ਸਿਹਤ ਦੇ ਖੇਤਰ ਵਿੱਚ ਵਿਸ਼ੇਸ ਜਾਣਕਾਰੀ ਦਾ ਅਦਾਨ-ਪ੍ਰਦਾਨ ਅਤੇ ਵਿਸ਼ੇਸ ਤੌਰ ‘ਤੇ ਦੋਨਾਂ ਦੇਸ਼ਾਂ ਦੇ ਲਈ ਚਿੰਤਾਜਨਕ ਪਸ਼ੂ ਰੋਗਾਂ,ਪਸ਼ੂਆਂ ਦਾ ਨਿਰੀਖਣ ਤੇ ਉਨ੍ਹਾਂ ਨੂੰ ਅਲੱਗ ਕਰਨਾ,ਪਸ਼ੂ ਰੋਗਾਂ ਦੇ ਸਬੰਧ ਵਿੱਚ ਨਿਗਰਾਨੀ ਅਤੇ ਜਾਂਚ ਦੀ ਪ੍ਰਗਤੀ ਅਤੇ ਭੋਜਨ ਜਣਿਤ ਜਰਾਸੀਮਾਂ ਦੇ ਸਬੰਧ ਵਿੱਚ ਸੂਚਨਾ ਦਾ ਅਦਾਨ ਪ੍ਰਦਾਨ ;

2.ਮੀਟ ਪ੍ਰੋਸੈਸਿੰਗ,ਮੀਟ ਉਤਪਾਦਾਂ ਅਤੇ ਬੁਚੜਖਾਨੇ ਦੇ ਸਬੰਧ ਵਿੱਚ ਵਿਸ਼ੇਸ ਜਾਣਕਾਰੀ ਦਾ ਅਦਾਨ ਪ੍ਰਦਾਨ ;

3.ਪਸ਼ੂ ਸਿਹਤ ਦੇ ਖੇਤਰ ਵਿੱਚ ਆਪਸੀ ਸਮਝੌਤਾ ਅਤੇ ਦੋਨਾਂ ਪੱਖਾਂ ਦੇ ਯੋਗ ਅਧਿਕਾਰੀਆਂ ਦੇ ਵਿਚਕਾਰ ਸਿਹਤ ਸਰਟੀਫਿਕੇਟ ਜਾਰੀ ਕਰਨ ਲਈ ਸਥਾਪਨਾ ਕਰਨੀ।

4. ਪਸ਼ੂ ਸਿਹਤ ਦੇ ਖੇਤਰ ਵਿੱਚ ਮਨੁੱਖੀ ਵਸੀਲਿਆ ਦੀ ਸਿਖਲਾਈ ਅਤੇ ਅਪਗਰੇਡ ਲਈ ਸਹਿਯੋਗ।

ਸਮਝੌਤਾ ਪੱਤਰ 10 ਸਾਲ ਦੀ ਮਿਆਦ ਦੇ ਲਈ ਲਾਗੂ ਰਹੇਗਾ ਜਦੋਂ ਤੱਕ ਦੋਨਾਂ ਵਿੱਚੋਂ ਕੋਈ ਵੀ ਇੱਕ ਪੱਖ ਘੱਟੋ ਘੱਟ ਛੇ ਮਹੀਨੇ ਪਹਿਲਾ ਇਸ ਨੂੰ ਸਮਾਪਤ ਕਰਨ ਦਾ ਲਿਖਤ ਨੋਟਿਸ ਨਾ ਦੇਵੇ।

*****

ਏਕੇਟੀ/ਐੱਨਟੀ