Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਬ੍ਰਹਮ ਕੁਮਾਰੀਆਂ ਦੇ ਪਰਿਵਾਰ ਦੀ 80ਵੀਂ ਵਰ੍ਹੇਗੰਢ ਮੌਕੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੇ ਸੰਬੋਧਨ ਦਾ ਮੂਲ ਪਾਠ

ਪ੍ਰਧਾਨ ਮੰਤਰੀ ਵੱਲੋਂ ਬ੍ਰਹਮ ਕੁਮਾਰੀਆਂ ਦੇ ਪਰਿਵਾਰ ਦੀ 80ਵੀਂ ਵਰ੍ਹੇਗੰਢ ਮੌਕੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੇ ਸੰਬੋਧਨ ਦਾ ਮੂਲ ਪਾਠ


ਬ੍ਰਹਮਕੁਮਾਰੀ ਸੰਸਥਾ ਦੇ ਸਾਰੇ ਮੈਂਬਰਾਂ, ਅੰਤਰਰਾਸ਼ਟਰੀ ਸੰਮੇਲਨ ਅਤੇ ਸੰਸਕ੍ਰਿਤੀ ਮਹਾਉਤਸਵ ਵਿੱਚ ਹਿੱਸਾ ਲੈਣ ਲਈ ਦੇਸ਼-ਵਿਦੇਸ਼ ਤੋਂ ਆਏ ਹੋਏ ਸਾਰੇ ਲੋਕਾਂ ਦਾ ਦਿਲ ਤੋਂ ਅਭਿਨੰਦਨ ਕਰਦਾ ਹਾਂ। ਅਤੇ ਤੁਹਾਡਾ ਸਾਰਿਆਂ ਦਾ ਆਪਣੀ ਤਰਫ਼ ਤੋਂ ਓਮ (ॐ) ਸ਼ਾਂਤੀ ਕਹਿ ਕੇ ਸਵਾਗਤ ਕਰਦਾ ਹਾਂ। ਪ੍ਰਜਾਪਤੀ ਬ੍ਰਹਮਕੁਮਾਰੀ ਇਸ਼ਵਰੀਯ ਵਿਸ਼ਵਵਿਦਿਆਲਿਆ ਦੇ ਸੰਸਥਾਪਕ ਦਾਦਾ ਲੇਖਰਾਜ ਜੀ ਅੱਜ ਜ਼ਰੂਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਹੋਈ ਹੋਏਗੀ ਕਿ ਜਿਸ ਵਿਚਾਰ ਨੂੰ ਉਨ੍ਹਾਂ ਨੇ ਸੰਸਥਾਗਤ ਰੂਪ ਦਿੱਤਾ ਅਤੇ ਇਸਤਰੀ ਸ਼ਕਤੀ ਦੇ ਜ਼ਰੀਏ ਉਸਨੂੰ ਅੱਗੇ ਵਧਾਇਆ, ਉਸ ਅੰਦੋਲਨ ਨੂੰ ਅੱਜ 80 ਸਾਲ ਹੋ ਰਹੇ ਹਨ। ਸਾਡੇ ਦੇਸ਼ ਵਿੱਚ 80 ਸਾਲ ਦਾ ਇੱਕ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਦੁਨੀਆ ਵਿੱਚ 25 ਸਾਲ, 50 ਸਾਲ, 75 ਸਾਲ, 100 ਸਾਲ ਇਹ ਤਾਂ ਮਨਾਏ ਜਾਂਦੇ ਹਨ, ਪਰ ਭਾਰਤ ਵਿੱਚ 80 ਸਾਲ ਦਾ ਇੱਕ ਵਿਸ਼ੇਸ਼ ਮਹੱਤਵ ਹੈ। ਅਤੇ ਜਦੋਂ ਕਿਸੇ ਵਿਅਕਤੀ ਦੇ ਜੀਵਨ ਵਿੱਚ ਜਾਂ ਸੰਸਥਾ ਦੇ ਜੀਵਨ ਵਿੱਚ 80 ਸਾਲ ਹੁੰਦੇ ਹਨ, ਮਤਲਬ ਕਿ ਉਹ ਹਜ਼ਾਰ ਦਰਸ਼ਨ ਦਾ ਪਰਵ ਹੁੰਦਾ ਹੈ। 80 ਸਾਲ ਦੀ ਯਾਤਰਾ ਵਿੱਚ ਵਿਅਕਤੀ ਜਾਂ ਸੰਸਥਾ ਨੇ ਇੱਕ ਹਜ਼ਾਰ ਵਾਰ ਸੰਪੂਰਣ ਚੰਦਰਮਾ ਦੇ ਦਰਸ਼ਨ ਕੀਤੇ ਹੁੰਦੇ ਹਨ।
ਅੱਜ ਬ੍ਰਹਮ ਕੁਮਾਰੀ ਵਿਸ਼ਵਵਿਦਿਆਲਿਆ ਦਾਦਾ ਲੇਖਰਾਜ ਜੀ ਦੇ ਉਪਰਾਲਿਆਂ ਨਾਲ ਸ਼ੁਰੂ ਹੋਇਆ। ਬ੍ਰਹਮ  ਕੁਮਾਰੀ ਅੰਦੋਲਨ ਉਸ ਹਜ਼ਾਰ ਚੰਦਰਮਾ ਦਰਸ਼ਨ ਦੀ ਬੇਲਾ ‘ਤੇ ਹੈ ਜਦੋਂ ਵਿਸ਼ਵ ਦੀ ਪੂਰੀ ਮਾਨਵ ਜਾਤੀ ਨੂੰ ਸ਼ੀਤਲਤਾ ਪ੍ਰਦਾਨ ਕਰਨ ਦਾ ਉਸਦਾ ਉਪਰਾਲਾ ਇਸ ਅਵਸਰ ਵਿੱਚੋਂ ਨਵੀਂ ਊਰਜਾ ਪਾ ਕੇ ਅੱਗੇ ਵਧੇਗਾ। 

ਪਿਛਲੇ ਸਾਲ ਦਾਦੀ ਜਾਨਕੀ ਜੀ ਨੇ ਸ਼ਤਾਬਦੀ ਪੂਰੀ ਕੀਤੀ। ਇੱਕ ਸੌ ਸਾਲ ਦੇ ਹਨ। ਅੱਜ ਵੀ ਇੱਕ ਕਰਮਯੋਗੀ ਦੀ ਤਰ੍ਹਾਂ ਸਮਾਂ ਦੇ ਕੇ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇ ਰਹੇ ਹਨ। ਮੈਂ ਦਾਦੀ ਜੀ ਨੂੰ ਇੱਥੋਂ ਹੀ ਪ੍ਰਣਾਮ ਕਰਦਾ ਹਾਂ। ਦੋ ਦਿਨ ਤੋਂ ਬਾਅਦ ‘ਚੇਟੀ ਚੰਨ’ ਦਾ ਪਰਵ ਮਨਾਇਆ ਜਾਏਗਾ। ਪੂਰੇ ਹਿੰਦੁਸਤਾਨ ਵਿੱਚ ਮੇਲ ਦਾ ਅਵਸਰ ਹੁੰਦਾ ਹੈ।  ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਮੇਲ ਦੀ ‘ਚੇਟੀ ਚੰਨ’ ਦੀਆਂ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। 
ਤੁਹਾਡੇ ਲੋਕਾਂ ਦੇ ਵਿਚਕਾਰ ਮੈਨੂੰ ਕਈ ਵਾਰ ਆਉਣ ਦਾ ਅਵਸਰ ਮਿਲਿਆ ਹੈ। ਤੁਹਾਡਾ ਸਾਰਿਆਂ ਦਾ ਮੇਰੇ ‘ਤੇ ਅਪਾਰ ਸਨੇਹ ਹੈ। ਇੱਕ ਉੱਚ ਵਿਚਾਰ ਦੇ ਨਾਲ ਸੰਸਥਾ ਦੇ ਜੀਵਨ ਵਿੱਚ 80 ਸਾਲ ਘੱਟ ਸਮਾਂ ਨਹੀਂ ਹੁੰਦਾ। ਅੱਜ ਵਿਸ਼ਵ ਦੀ ਜੋ ਸਥਿਤੀ ਹੈ, ਮਾਨਵ ਦਾ ਜੋ ਸੁਭਾਅ ਬਣਦਾ ਜਾ ਰਿਹਾ ਹੈ, ਉਸ ਵਿੱਚ ਕੋਈ ਵੀ ਸੰਗਠਨ ਜਾਂ ਵਿਵਸਥਾ 10 ਸਾਲ, 15 ਸਾਲ, 20 ਸਾਲ ਤੋਂ ਬਾਅਦ ਬਿਖਰਨੀ ਸ਼ੁਰੂ ਹੋ ਜਾਂਦੀ ਹੈ। ਗੁੱਟ ਬਣ ਜਾਂਦੇ ਹਨ। ਗਰੁੱਪ ਬਣ ਜਾਂਦੇ ਹਨ। ਇੱਕ ਵਿੱਚੋਂ ਦਸ ਸੰਸਥਾਵਾਂ ਪੈਦਾ ਹੋ ਜਾਂਦੀਆਂ ਹਨ। ਦਾਦਾ ਲੇਖਰਾਜ ਜੀ ਦਾ ਕਮਾਲ ਰਿਹਾ ਕਿ 80 ਸਾਲ ਦੇ ਬਾਅਦ ਵੀ ਜਿਨ੍ਹਾਂ  ਆਦਰਸ਼ ਮੁੱਲਾਂ ਨੂੰ ਲੈ ਕੇ ਬ੍ਰਹਮਕੁਮਾਰੀ ਵਿਸ਼ਵਵਿਦਿਆਲਿਆ, ਬ੍ਰਹਮ  ਕੁਮਾਰੀ ਅੰਦੋਲਨ ਨੂੰ ਚਲਾਇਆ, ਨਾਰੀ ਸ਼ਕਤੀ ਨੂੰ ਪ੍ਰਧਾਨਤਾ ਦਿੰਦੇ ਹੋਏ ਚਲਾਇਆ ਅਤੇ ਉਹ ਅੱਜ ਵੀ ਉੱਨੇ ਹੀ ਮਨੋਵੇਗ ਨਾਲ ਉੱਨੀ ਦੀ ਨਿਸ਼ਠਾ ਨਾਲ, ਉੱਨੀ ਹੀ ਇੱਕਜੁਟਤਾ ਨਾਲ ਵਿਸ਼ਵ ਭਰ ਵਿੱਚ ਆਪਣਾ ਸੰਦੇਸ਼ ਦੇ ਰਹੇ ਹਨ। ਲੱਖਾਂ ਕਾਰਜਕਰਤਾਵਾਂ ਦੀ ਲੜੀ ਤਿਆਰ ਕੀਤੀ ਹੈ। ਬ੍ਰਹਮ ਕੁਮਾਰ ਅਤੇ ਬ੍ਰਹਮਕੁਮਾਰੀ ਭਾਰਤ ਦੇ ਅਧਿਆਤਮ ਦੇ ਸੰਦੇਸ਼ ਨੂੰ ਵਿਸ਼ਵ ਵਿੱਚ ਪਹੁੰਚਾ ਰਹੇ ਹਨ। ਤੁਸੀਂ ਸਭ ਵਧਾਈ ਦੇ ਪਾਤਰ ਹੋ, ਤੁਹਾਡਾ ਸਭ ਦਾ ਮੈਂ ਅਭਿਨੰਦਨ ਕਰਦਾ ਹਾਂ। 

ਮੇਰੀ ਇਹ ਖੁਸ਼ਕਿਸਮਤੀ ਰਹੀ ਹੈ ਕਿ ਤੁਹਾਡੇ ਲੋਕਾਂ ਦੇ ਵਿੱਚ ਆਉਣ ਦਾ ਕਈ ਵਾਰ ਮੌਕਾ ਮਿਲਿਆ ਹੈ। ਤੁਹਾਡੇ ਸਾਰਿਆਂ ਦੇ ਗਿਆਨ ਨੂੰ ਮੈਂ ਨਜ਼ਦੀਕ ਤੋਂ ਦੇਖਿਆ ਵੀ ਹੈ। ਤੁਹਾਡੇ ਚਿੰਤਨ ਨੂੰ ਮੈਂ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਇੱਕ ਚੰਗਾ ਸੰਯੋਗ ਵੀ ਮੈਨੂੰ ਤੁਹਾਡੇ ਲੋਕਾਂ ਤੋਂ ਮਿਲਿਆ ਹੈ। 
ਇਨ੍ਰਾ ਦਿਨਾਂ ਵਿੱਚ ਰੁਝੇਵੇਂ ਜ਼ਿਆਦਾ ਹੁੰਦੇ ਹਨ। ਸਮੇਂ ਦੀ ਕਠਿਨਾਈ ਰਹਿੰਦੀ ਹੈ। ਇਸ ਲਈ ਮੈਂ ਰੂਬਰੂ ਤਾਂ ਤੁਹਾਡੇ ਵਿਚਕਾਰ ਨਹੀਂ ਹੋ ਸਕਿਆ ਹਾਂ, ਪਰ ਮੈਨੂੰ video conference   ਦੇ ਜ਼ਰੀਏ ਤੁਹਾਡੇ ਸਭ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਅਤੇ ਬ੍ਰਹਮਕੁਮਾਰੀ ਕਾਰਜ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਰਹਿੰਦੀਆਂ ਹਨ। ਅੱਜ ਇੱਕ ਨਵੀਂ ਵਿਸ਼ੇਸ਼ਤਾ ਤੁਸੀਂ ਦਿਖਾਈ। ਪ੍ਰਕਾਸ ਦੇ ਜ਼ਰੀਏ ਤੁਸੀਂ ਸਭ ਨੇ ਅਭਿਵਾਦਨ ਕੀਤਾ ਅਤੇ ਮੈਨੂੰ ਇੱਥੇ ਆਪਣੇ ਸਾਹਮਣੇ ਮੈਂ ਤੁਹਾਨੂੰ ਸਭ ਨੂੰ ਟੀਵੀ ‘ਤੇ ਦੇਖ ਰਿਹਾ ਹਾਂ। ਜਿਸ ਪ੍ਰਕਾਰ ਨਾਲ ਸਾਹਮਣੇ ਤੁਹਾਨੂੰ ਸਭ ਨੂੰ ਟੀਵੀ ‘ਤੇ ਮੈਂ ਦੇਖ ਰਿਹਾ ਹਾਂ। ਜਿਸ ਪ੍ਰਕਾਰ ਨਾਲ ਤੁਸੀਂ ਟੌਰਚ ਜਲਾ ਕੇ ਪ੍ਰਕਾਸ਼ ਫੈਲਾਉਣ ਦੀ ਕੋਸ਼ਿਸ਼ ਕੀਤੀ। ਸਚਮੁਚ ਵਿੱਚ ਤਾਂ ਦਾਦਾ ਲੇਖਰਾਜ ਜੀ ਨੇ ਅਤੇ ਅੱਜ ਦਾਦੀ ਜੀ ਦੀ ਅਗਵਾਈ ਵਿੱਚ ਗਿਆਨ ਦੇ ਪ੍ਰਕਾਸ਼ ਨੂੰ ਪੂਰੇ ਵਿਸ਼ਵ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਅਸੀਂ ਇੱਕ ਅਜਿਹੇ ਦੇਸ਼ ਦੇ ਪ੍ਰਤੀਨਿਧੀ ਹਾਂ। ਇੱਕ ਅਜਿਹੇ ਦੇਸ਼ ਦੀ ਸੰਤਾਨ ਹਾਂ ਜੋ ਕਦੇ ਵੀ ਆਪਣੇ ਵਿਚਾਰਾਂ ਨੂੰ ਥੋਪਣ ਵਿੱਚ ਵਿਸ਼ਵਾਸ ਨਹੀਂ ਕਰਦਾ ਹੈ। ਅਸੀਂ ਉਹ ਲੋਕ ਹਾਂ ਜਿਸ ਗੱਲ ਨੂੰ ਮੰਨਦੇ ਹਨ ਕਿ ਗਿਆਨ ਦੀਆਂ ਨਾ ਕੋਈ ਸੀਮਾਵਾਂ ਹੁੰਦੀਆਂ ਹਨ, ਗਿਆਨ ਨੂੰ ਨਾ ਕੋਈ ਸਮੇਂ ਦੇ ਬੰਧਨ ਹੁੰਦੇ ਹਨ। ਗਿਆਨ ਨੂੰ ਨਾ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ, ਗਿਆਨ ਨੂੰ ਨਾ visa  ਦੀ ਲੋੜ ਹੁੰਦੀ ਹੈ। ਗਿਆਨ ਇਹ ਯੁੱਗਾਂ-ਯੁੱਗਾਂ ਤੱਕ ਮਾਨਵ ਸੰਪਤੀ ਹੁੰਦੀ ਹੈ। ਉਹ ਅਕਾਲ ਹੁੰਦੀ ਹੈ, ਉਹ ਸਮਾਂ ਹੀਣ ਹੁੰਦੀ ਹੈ, ਉਹ ਹਮੇਸ਼ਾ ਨਵੀਂ ਹੁੰਦੀ ਹੈ ਅਤੇ ਉਸ ਗਿਆਨ ਦੇ ਮਾਰਗ ‘ਤੇ ਹੀ ਅਸੀਂ ਜੀਵਨ ਦੇ ਸਤ ਨੂੰ ਜਾਣ ਪਾਉਂਦੇ ਹਾਂ।

ਬ੍ਰਹਮਕੁਮਾਰੀ ਦੇ ਜ਼ਰੀਏ ਜੋ ਨਿਰੰਤਰ ਕੋਸ਼ਿਸ਼ ਚਲਦੀ ਹੈ ਅਤੇ ਭਾਰਤ ਦੀ ਵਿਸ਼ੇਸ਼ਤਾ ਰਹੀ ਹੈ। ਇਹੀ ਦੇਸ਼ ਹੈ ਜਿਸ ਨੇ ਵਿਸ਼ਵ ਨੂੰ ਡੰਕੇ ਦੀ ਚੋਟ ‘ਤੇ ਕਿਹਾ ਹੈ ਈਸ਼ਵਰ ਇੱਕ ਹੈ। ਵਿਭਿੰਨ ਰੂਪ ਨਾਲ ਲੋਕ ਉਸ ਨੂੰ ਜਾਣਦੇ ਹਨ। ਹਿੰਦੂ ਦਾ ਭਗਵਾਨ ਅਲੱਗ, ਮੁਸਲਮਾਨ ਦਾ ਭਗਵਾਨ ਅਲੱਗ,ਇਸਾਈ ਦਾ ਭਗਵਾਨ ਅਲੱਗ, ਪਾਰਸੀ ਦਾ ਭਗਵਾਨ ਅਲੱਗ। ਇਹ ਸਾਡਾ ਚਿੰਤਨ ਨਹੀਂ ਹੈ। ਅਤੇ ਇਸ ਲਈ ਗਿਆਨ ਦੇ ਸਮੇਂ ਵਿੱਚ ਵੀ ਸਾਡੇ ਮਹਾਪੁਰਸ਼ਾਂ ਨੇ ਸਾਨੂੰ ਆਪਣੇ ਸ਼ਾਸਤਰਾਂ ਨੇ ਵੇਦਕਾਲ ਤੋਂ ਸਾਨੂੰ ਇਹੀ ਸਿਖਾਇਆ-
ਏਕਮਸਤ, ਵਿਪਰਾ:ਬਹੁਧਾ ਵਦੰਤਿ

(एकमसतविप्रा: बहुधा वदन्ति )

ਸਚਾਈ ਇੱਕ ਹੈ, ਸਾਧੂ ਇਸ ਨੂੰ ਅਲੱਗ  ਅਲੱਗ ਨਾਂ ਨਾਲ ਬੁਲਾਉਂਦੇ ਹਨ।

Truth is one, sages call it in different ways.
ਅਲੱਗ-ਅਲੱਗ ਲੋਕ ਉਸ ਦੀ ਅਲੱਗ-ਅਲੱਗ ਰੂਪ ਤੋਂ ਵਿਆਖਿਆ ਕਰਦੇ ਹਨ। ਪਰ ਸਾਡਾ ਜੋ ਸਤ ਦੇ ਸਬੰਧ ਵਿੱਚ ਦ੍ਰਿਸ਼ਟੀਕੋਣ ਹੈ ਉਹ ਦ੍ਰਿਸ਼ਟੀਕੋਣ ਉਸੀ ਭਵਨਾਵਾਂ ਨਾਲ ਭਰਿਆ ਹੋਇਆ ਹੈ।
ਮੈਂ ਸੁਣਿਆ ਕਿ ਅੱਜ ਸ਼ਾਂਤੀਵਨ ਵਿੱਚ ਤੁਸੀਂ ਇੱਕ solar project  ਦੀ ਸ਼ੁਰੂਆਤ ਕੀਤੀ ਹੈ। ਮੈਨੂੰ ਤੁਹਾਡੇ ਸ਼ਾਂਤੀਵਨ ਨਾਲ ਜੁੜੇ ਹਸਪਤਾਲ ਵਿੱਚ ਵੀ ਭੂਤਕਾਲ ਵਿੱਚ ਆਉਣ ਦਾ ਅਵਸਰ ਮਿਲਿਆ ਸੀ। ਗਰੀਬਾਂ ਦੀ ਕਿਵੇਂ ਸੇਵਾ ਹੋ ਰਹੀ ਹੈ, ਮੈਂ ਆਪਣੀਆਂ ਅੱਖਾਂ ਨਾਲ  ਦੇਖਿਆ ਸੀ। ਹੁਣ ਜਦੋਂ solar energy  ਦੇ ਲਈ ਇੰਨਾ ਕਰ ਰਹੇ ਹੋ ਅਤੇ ਮੈਨੂੰ ਯਾਦ ਹੈ, ਉੱਥੇ ਆਬੂ ਰੋਡ ‘ਤੇ ਤੁਹਾਡਾ ਜੋ ਇੱਕ ਪ੍ਰਕਾਰ ਨਾਲ ਗਤੀਵਿਧੀ ਦਾ ਕੇਂਦਰ ਹੈ, ਉਸ ਨੂੰ ਤਾਂ ਕਈ ਸਾਲ ਪਹਿਲਾਂ ਤੁਸੀਂ solar energy  ਨਾਲ ਚਲਾਉਣ ਦਾ ਉਸ ਸਮੇਂ ਫੈਸਲਾ ਕੀਤਾ ਸੀ, ਜਦੋਂ ਦੁਨੀਆ ਵਿੱਚ Global Warming  ਦੀ ਇੰਨੀ ਚਰਚਾ ਨਹੀਂ ਹੁੰਦੀ ਸੀ, ਉਦੋਂ ਤੁਸੀਂ ਕੀਤਾ ਸੀ। ਤਾਂ ਇਸ ਲਈ ਤੁਸੀਂ ਲੋਕ ਕਿੰਨੇ ਦੂਰਦ੍ਰਿਸ਼ਟੀ ਤੋਂ ਕੰਮ ਕਰਦੇ ਹੋ, ਇਸਦਾ ਇਹ ਉਦਾਹਰਨ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਮਾਰਗ ਦਰਸ਼ਨ ਵਿੱਚ ਦੇਸ਼ ਵਿੱਚ ਇੱਕ ਅਜਿਹੀ ਊਰਜਾ ਕ੍ਰਾਂਤੀ ਆ ਰਹੀ ਹੈ, ਮਾਨਵ ਜੀਵਨ ਵਿੱਚ ਇੱਕ ਅਜਿਹੀ ਊਰਜਾ ਕ੍ਰਾਂਤੀ ਆ ਰਹੀ ਹੈ, ਅਸੀਂ ਸਾਫ਼ ਦੇਖ ਰਹੇ ਹਾਂ ਕਿ ਪ੍ਰਕਿਰਤੀ ਵਿੱਚ ਸੌਰ ਊਰਜਾ ਦਾ ਕਿੰਨਾ ਮਹੱਤਵ ਹੈ। ਉੱਨਾ ਹੀ ਵਿਅਕਤੀਤਵ ਵਿੱਚ ਸ਼ੌਰਿਆ ਊਰਜਾ ਦਾ ਮਹੱਤਵ ਹੈ। ਅਤੇ ਜਦੋਂ ਔਜ਼ ਹੋਵੇ, ਤੇਜ ਹੋਵੇ, ਊਰਜਾ ਹੋਵੇ, ਸੰਕਲਪ ਹੋਵੇ, ਤਾਂ ਵਿਅਕਤਿੱਤਵ ਨਵੀਆਂ ਉੱਚਾਈਆਂ ਨੂੰ ਪਾਰ ਕਰਦਾ ਹੈ। ਅੱਜ ਤੁਸੀਂ 3 Mega Watt Solar Energy  ਆਬੂ ਵਰਗੇ ਸਥਾਨ ‘ਤੇ ਇਹ ਕੋਸ਼ਿਸ਼ ਬਹੁਤ ਹੀ ਪ੍ਰੇਰਕ ਬਣੇਗੀ, ਅਜਿਹਾ ਮੇਰਾ ਵਿਸ਼ਵਾਸ ਹੈ। 

ਗੁਆਂਢ ਵਿੱਚ ਗੁਜਰਾਤ ਵਿੱਚ Solar Energy  ਵਿੱਚ ਇੱਕ ਬਹੁਤ ਵੱਡਾ initiative ਲਿਆ ਗਿਆ ਸੀ। ਭਾਰਤ ਦੇ ਅੰਦਰ Solar Energy  ਦੇ ਸਬੰਧ ਵਿੱਚ ਅਲੱਗ ਤਰੀਕੇ ਨਾਲ ਸੋਚਣ ਲਈ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੂੰ ਪ੍ਰੇਰਿਤ ਕੀਤਾ ਸੀ। ਗੁਜਰਾਤ ਸਰਕਾਰ ਦਾ ਉਪਯੋਗ ਵੱਡਾ ਸਫਲ ਰਿਹਾ। ਅਤੇ ਅੱਜ ਸ਼ਾਂਤੀਵਨ ਵੀ ਇਸ ਸੌਰ ਊਰਜਾ ਦੇ ਨਾਲ ਜੁੜ ਰਿਹਾ ਹੈ। ਇਹ ਪ੍ਰਕਿਰਤੀ ਦੀ ਰਾਖੀ ਦਾ ਕੰਮ ਹੈ। ਅਤੇ ਤੁਸੀਂ ਤਾਂ ਸ਼ਾਂਤੀਵਨ ਵਿੱਚ Solar Plant  ਨਾਲ ਇੱਕ ਦਿਨ ਵਿੱਚ 38 ਹਜ਼ਾਰ ਤੋਂ ਜ਼ਿਆਦਾ ਲੋਕਾਂ ਦਾ ਭੋਜਨ ਬਣਾਉਣਾ ਸੰਭਵ ਹੋਏਗਾ। ਇਹ ਆਪਣੇ ਆਪ ਵਿੱਚ ਪ੍ਰਕਿਰਤੀ ਦੀ ਰਾਖੀ ਲਈ ਕਿੰਨਾ ਵੱਡਾ ਕੰਮ ਕਰ ਰਹੇ ਹਨ। ਤੁਹਾਡੇ ਵੱਲੋਂ Solar Lantern, Home lighting systems, Solar Cooking Boxes, ਇਹ ਵੀ ਘਰ-ਘਰ ਪਹੁੰਚਾਉਣ ਦਾ ਇੱਕ ਵੱਡਾ ਅੰਦੋਲਨ ਚਲ ਰਿਹਾ ਹੈ। ਤਾਂ ਇੱਕ ਬਹੁਤ ਵੱਡੀ ਤਬਦੀਲੀ ਸਮਾਜ ਵਿੱਚ ਲਿਆਉਣ ਦੀ ਕੋਸ਼ਿਸ਼ ਤੁਹਾਡੇ ਵੱਲੋਂ ਹੋ ਰਹੀ ਹੈ। ਸਿਰਫ਼ ਅਧਿਆਤਮਕ ਗੱਲਾਂ ਨਹੀਂ, ਪਰ ਪ੍ਰਕਿਰਤੀ ਦੇ ਨਾਲ ਜੀਅ ਕੇ ਗਰੀਬ ਤੋਂ ਗਰੀਬ ਵਿਅਕਤੀ ਦੇ ਜੀਵਨ ਵਿੱਚ ਕਿਵੇਂ ਤਬਦੀਲੀ ਲਿਆਂਦੀ ਜਾ ਸਕਦੀ ਹੈ, ਉਸ ਦੀ ਦਿਸ਼ਾ ਵਿੱਚ ਕੋਸ਼ਿਸ ਕੀਤੀ ਹੈ। 

ਭਾਰਤ ਅਤੇ ਦੁਨੀਆ ਜਿਸ ਸੰਕਟ ਨਾਲ ਜੂਝ ਰਹੀ ਹੈ, Global Warming  ਨਾਲ, ਉਸ ਵਿੱਚ ਦੁਨੀਆ ਦੇ ਲਈ ਭਾਰਤ ਕਿਸ ਪ੍ਰਕਾਰ ਨਾਲ ਕੰਮ ਆ ਸਕਦਾ ਹੈ, ਭਾਰਤ ਵਿੱਚ ਸੰਕਲਪ ਕੀ ਹੈ- Twenty-Thirty 2030 ਤੱਕ ਮਤਲਬ ਅੱਜ ਤੋਂ 13 ਸਾਲ ਦੇ ਅੰਦਰ-ਅੰਦਰ ਭਾਰਤ ਦੀ ਜੋ “Total ਊਰਜਾ ਹੈ, requirement ਹੈ, ਉਸ ਵਿੱਚ 40 ਫੀਸਦੀ, 40  percent ਉਸ ਦੀ ਪੂਰਤੀ non fossil fuel base, renewable energy ਤੋਂ ਹੀ ਕਰਨ ਦਾ ਸਾਡਾ ਟੀਚਾ ਹੈ। 
2022, ਭਾਰਤ ਦੀ ਅਜ਼ਾਦੀ ਦੇ 75 ਸਾਲ ਹੋ ਰਹੇ ਹਨ ਅਤੇ ਜਦੋਂ ਭਾਰਤ ਦੀ ਅਜ਼ਾਦੀ  ਦੇ 75 ਸਾਲ ਹੋ ਰਹੇ ਹਨ ਤਾਂ 2022 ਵਿੱਚ ਅਸੀਂ Solar  ਦੇ ਖੇਤਰ ਵਿੱਚ ਕੀ initiative ਲੈ ਸਕਦੇ ਹਾਂ। ਭਾਰਤ ਵਿੱਚ ਸੰਕਲਪ ਕੀਤਾ ਹੈ 175 Giga Watt renewable energy  ਦਾ। ਬਹੁਤ ਵੱਡਾ ਟੀਚਾ ਹੈ। ਸਰਕਾਰ, ਸਮਾਜ, ਸੰਸਥਾਵਾਂ ਜਿਸ ਪ੍ਰਕਾਰ ਨਾਲ ਅੱਜ ਤੁਸੀਂ 3 mega watt  ਲੈ ਕੇ ਆਏ ਹੋ, ਜਿੰਨਾ ਜ਼ਿਆਦਾ ਅਸੀਂ ਉਪਯੋਗ ਕਰਾਂਗੇ, ਮਾਨਵ ਜਾਤੀ ਦੀ ਪ੍ਰਕਿਰਤੀ ਦੀ, ਪ੍ਰਮਾਤਮਾ ਦੀ ਬਹੁਤ ਵੱਡੀ ਸੇਵਾ ਹੋਣ ਵਾਲੀ ਹੈ। ਇਸ ਕੰਮ ਵਿੱਚ ਤੁਸੀਂ ਜੁੜੇ ਹੋ, ਮੈਂ ਤੁਹਾਡਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ। ਅਤੇ ਵੈਸੇ ਤੁਸੀਂ ਪ੍ਰਕਿਰਤੀ ਦੀ ਰਾਖੀ ਲਈ ਅਨੇਕ ਕੰਮ ਵੀ ਕਰ ਰਹੇ ਹੋ, ਉਸ ਨਾਲ ਵੀ ਬਹੁਤ ਲਾਭ ਮਿਲੇਗਾ। ਉਸ ਨਾਲ ਵੀ ਫਾਇਦਾ ਮਿਲੇਗਾ। 

ਉਸੀ ਪ੍ਰਕਾਰ ਨਾਲ ਦਰੱਖਤਾਂ ਦੀ ਦਿਸ਼ਾ ਵਿੱਚ ਤੁਹਾਡਾ ਕੰਮ, ਸਾਡੇ ਇੱਥੇ ਤਾਂ ਪੌਦੇ ਨੂੰ ਵੀ ਪ੍ਰਮਾਤਮਾ ਮੰਨਿਆ ਗਿਆ ਹੈ। ਹਰੀ ਕ੍ਰਾਂਤੀ, ਦੁੱਧ ਕ੍ਰਾਂਤੀ, ਊਰਜਾ ਕ੍ਰਾਂਤੀ, ਕਈ ਅਜਿਹੇ ਕੰਮ ਹਨ ਜੋ ਪ੍ਰਕਿਰਤੀ ਦੀ ਰਾਖੀ ਕਰਨਗੇ,  ਮਾਨਵ ਨੂੰ ਵੀ ਇੱਕ ਨਵੀਂ ਦਿਸ਼ਾ ਦੇਣਗੇ, ਉਸ ‘ਤੇ ਤੁਸੀਂ ਕੰਮ ਕਰ ਰਹੇ ਹੋ। ਮੈਂ ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਤੁਹਾਨੂੰ ਇਹ ਪਤਾ ਹੋਏਗਾ ਕਿ ਭਾਰਤ ਸਰਕਾਰ ਨੇ initiative ਲਿਆ ਹੈ ਊਰਜਾ ਦੀ ਬੱਚਤ ਦੇ ਲਈ LED Bulb  ਦਾ। ਇਹ LED Bulb  ਕਰੋੜਾਂ ਦੀ ਸੰਖਿਆ ਵਿੱਚ ਅੱਜ ਲਗਭਗ 22 ਕਰੋੜ LED Bulb , ਨਗਰ ਪਾਲਿਕਾਵਾਂ ਨੇ, ਮਹਾਨਗਰ ਪਾਲਿਕਾਵਾਂ ਨੇ, ਲੋਕਾਂ ਨੇ ਆਪਣੇ ਘਰਾਂ ਵਿੱਚ ਲਗਾਏ ਹਨ ਅਤੇ ਇਸ ਨਾਲ ਲਗਭਗ 11 ਹਜ਼ਾਰ ਕਰੋੜ ਰੁਪਏ ਦੀ ਬੱਚਤ ਆਮ ਇਨਸਾਨ ਨੂੰ ਹੁੰਦੀ ਹੈ। 
ਤੁਹਾਡੇ ਬ੍ਰਹਮਕੁਮਾਰੀ ਦੇ 8500 ਕੇਂਦਰ ਹਨ, ਲੱਖਾਂ ਕਾਰਜਕਰਤਾ ਹਨ। ਜਿਵੇਂ ਤੁਸੀਂ Solar Energy  ਦੇ ਰਾਹੀਂ ਇੱਕ ਦਿਸ਼ਾ ਦਿੱਤੀ ਹੈ, ਘਰ-ਘਰ LED Bulb  ਦੇ ਲਈ ਵੀ ਤੁਹਾਡੇ ਸਾਰੇ ਬ੍ਰਹਮ ਕੁਮਾਰ ਅਤੇ ਬ੍ਰਹਮਕੁਮਾਰੀ ਦੇਸ਼ ਵਿੱਚ ਇੱਕ ਜਾਗ੍ਰਿਤੀ ਲਿਆ ਸਕਦੇ ਹਨ। ਉਸ ਕਾਰਨ ਊਰਜਾ ਦੀ ਬੱਚਤ ਹੋਏਗੀ। ਗਰੀਬ ਆਦਮੀ ਦੀ ਜੇਬ ਵਿੱਚ ਪੈਸਾ ਬਚੇਗਾ, ਆਮ ਇਨਸਾਨ ਦੀ ਜੇਬ ਵਿੱਚ ਪੈਸਾ ਬਚੇਗਾ। Municipality, Corporation  ਦੇ ਪੈਸੇ ਬਚਣਗੇ। ਉਸ ਨੂੰ ਹੋਰ ਕੰਮ ਵਿੱਚ ਲਾ ਸਕਦੇ ਹਨ। ਅਤੇ ਜੋ ਇੱਕ ਜ਼ਮਾਨੇ ਵਿੱਚ 400-500 ਵਿੱਚ LED Bulb  ਵਿਕਦਾ ਸੀ, ਅੱਜ 50-60-70 ਰੁਪਏ ਵਿੱਚ LED Bulb  ਮਿਲ ਰਿਹਾ ਹੈ। ਤਾਂ ਇੱਕ ਵੱਡਾ ਕੰਮ ਬ੍ਰਹਮਕੁਮਾਰੀ ਦੇ ਰਾਹੀਂ ਸਮਾਜ ਵਿੱਚ ਜੋ ਚਲ ਰਿਹਾ ਹੈ ਉਸ ਵਿੱਚ ਇਸ ਕੰਮ ਨੂੰ ਵੀ ਜੋੜਿਆ ਜਾ ਸਕਦਾ ਹੈ। 
ਅੱਜ ਅਸੀਂ Imported Diesel Petrol  ‘ਤੇ ਨਿਰਭਰ ਕਰਦੇ ਹਾਂ, ਪਰ ਅਸੀਂ ਪਵਨ ਊਰਜਾ, ਪਾਣੀ ਤੋਂ ਊਰਜਾ, ਸੂਰਜ ਸ਼ਕਤੀ ਤੋਂ ਊਰਜਾ, ਇਸ ‘ਤੇ ਜੇਕਰ ਅਸੀਂ ਬਲ ਦੇਵਾਂਗੇ ਤਾਂ ਭਾਰਤ ਨੂੰ ਇਹ ਬਾਹਰ ਤੋਂ Petroleum  ਲਈ ਇੰਨੇ ਰੁਪਏ ਖਰਚ ਕਰਨੇ ਪੈ ਰਹੇ ਹਨ, ਅਰਬਾਂ ਖਰਬਾਂ ਰੁਪਏ ਜਾ ਰਹੇ ਹਨ, ਉਹ ਬਚਣਗੇ ਜੋ ਹਿੰਦੁਸਤਾਨ ਦੇ ਗਰੀਬਾਂ ਦੇ ਕੰਮ ਆਉਣਗੇ। ਉਸ ਦਿਸ਼ਾ ਵਿੱਚ ਤੁਹਾਡਾ ਇਹ ਯੋਗਦਾਨ ਆਪਣੇ ਆਪ ਵਿੱਚ ਇੱਕ ਸਹੀ ਦਿਸ਼ਾ ਦਾ ਕੰਮ ਹੈ। ਅਤੇ ਇਸ ਲਈ ਤੁਸੀਂ ਅਭਿਨੰਦਨ ਦੇ ਅਧਿਕਾਰੀ ਹੋ। 

ਸਾਡੇ ਸ਼ਾਸਤਰਾਂ ਨੇ ਸਾਨੂੰ ਪ੍ਰਕਿਰਤੀ ਦਾ ਸ਼ੋਸ਼ਣ ਕਰਨ ਦਾ ਹੱਕ ਨਹੀਂ ਦਿੱਤਾ ਹੈ। Exploitation of the Nature  ਇਹ ਸਾਡੇ ਇੱਥੇ ਮੰਨਿਆ ਗਿਆ ਹੈ। ਸਾਨੂੰ Milking of the Nature, ਪ੍ਰਕਿਰਤੀ ਦੀ ਵਰਤੋਂ ਕਰਨ ਦਾ ਹੀ ਹੱਕ ਹੈ ਅਤੇ ਉਸ ਕੰਮ ਨੂੰ ਕਰਨ ਵਿੱਚ ਤੁਹਾਡੀ ਕੋਸ਼ਿਸ਼ ਜ਼ਰੂਰ ਕੰਮ ਆਏਗੀ। 

ਬ੍ਰਹਮਕੁਮਾਰੀ ਸੰਸਥਾ ਦਾ ਮੰਤਰ-‘ਇੱਕ ਈਸ਼ਵਰ, ਇੱਕ ਵਿਸ਼ਵ ਪਰਿਵਾਰ’ ਇਹ ਮੂਲ ਰੂਪ ਵਿੱਚ: ਸਾਡੇ ਦੇਸ਼ ਦਾ ਚਿੰਤਨ ਹੈ। ‘ਵਸੁਧੈਵ ਕੁਟੁੰਬਕਮ’ ਸ਼ਾਇਦ ਦੁਨੀਆ ਵਿੱਚ ਇੰਨਾ ਵਿਸ਼ਾਲ, ਵਿਆਪਕ ਅਤੇ ਅਕਾਲ ਵਿਚਾਰ ਇਸੀ ਧਰਤੀ ਤੋਂ ਪੈਦਾ ਹੋਇਆ ਹੈ। ਸਮੇਂ-ਸਮੇਂ ‘ਤੇ ਉਸ ਦੀ ਵਾਕ ਰਚਨਾ ਅਲੱਗ ਹੋਏਗੀ, ਅਭਿਵਿਅਕਤੀ ਅਲੱਗ ਰਹੀ ਹੋਏਗੀ ਅਤੇ ਇਸ ਲਈ ਭਾਰਤ ਵਿਸ਼ਵ ਵਿੱਚ ਨਿਆਂ, ਗਰਿਮਾ, ਅਵਸਰ ਅਤੇ ਖੁਸ਼ਹਾਲੀ ਦੇ ਲਈ ਪ੍ਰਯਤਨਸ਼ੀਲ ਰਹਿੰਦਾ ਹੈ। ਭਾਰਤ ਦੀਆਂ ਹੀ ਕੋਸ਼ਿਸ਼ਾਂ ਨਾਲ ਅੱਜ ਵਿਸ਼ਵ ਵਿੱਚ International Solar Alliance  ਦੇ ਜ਼ਰੀਏ ਨਾਲ ਪ੍ਰਕਿਰਤੀ ਦੀ ਰਾਖੀ ਦੇ ਲਈ ਇੱਕ ਅੰਦੋਲਨ ਚਲ ਰਿਹਾ ਹੈ ਅਤੇ ਦੁਨੀਆ ਦੇ ਦੇਸ਼ ਸਾਡੇ ਨਾਲ ਜੁੜ ਰਹੇ ਹਨ। ਅੱਜ ਜਦੋਂ ਸਾਰੇ ਲੋਕ ਉੱਥੇ ਮਿਲੇ ਹਨ ਤਾਂ ਤੁਸੀਂ 80 ਸਾਲ ਮਨਾ ਰਹੋ ਹੋ, ਉਦੋਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਅਤੇ ਅੱਜ ਇੱਥੋਂ ਜਾਣ ਤੋਂ ਪਹਿਲਾਂ ਇੰਨਾ ਵੱਡਾ ਸਮਾਗਮ ਹੋ ਰਿਹਾ ਹੈ, ਦੇਸ਼ ਭਰ ਦੇ ਲੋਕ ਉੱਥੇ ਆਏ ਹਨ, ਤਾਂ ਤੁਸੀਂ ਵੀ ਕੁਝ ਸੋਚੋ ਕਿ 2022, ਭਾਰਤ ਦੀ ਅਜ਼ਾਦੀ  ਦੇ 75 ਸਾਲ ਹੋ ਰਹੇ ਹਨ। ਦੇਸ਼ ਦੀ ਅਜ਼ਾਦੀ  ਦੇ ਲਈ ਮਰਨ ਮਿਟਣ ਵਾਲਿਆਂ ਨੇ ਜੋ ਸੁਪਨੇ ਦੇਖੇ ਸਨ, ਕੀ ਸਾਡਾ ਸਾਰਿਆਂ ਦਾ ਜ਼ਿੰਮਾ ਨਹੀਂ ਹੈ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੁਝ ਕਰੀਏ? ਸਮੂਹਿਕ ਰੂਪ ਨਾਲ ਕਰੀਏ? ਸੰਕਲਪ ਲੈ ਕੇ ਕਰੀਏ? ਸਹੀ ਦਿਸ਼ਾ ਵਿੱਚ ਕੋਸ਼ਿਸ਼ ਕਰੀਏ? ਅਤੇ ਦੁਨੀਆ ਦੀ ਇੰਨੀ ਵੱਡੀ ਆਬਾਦੀ ਵਿੱਚ ਜੇਕਰ ਉਸ ਦੇ ਜੀਵਨ ਵਿੱਚ ਤਬਦੀਲੀ ਲਿਆਉਂਦੇ ਹਾਂ ਤਾਂ ਵਿਸ਼ਵ ਦਾ ਕਲਿਆਣ ਕਰਨ ਦਾ ਵੀ ਇੱਕ ਬਹੁਤ ਵੱਡਾ ਅਧਾਰ ਬਣ ਸਕਦਾ ਹੈ। ਅੱਜ ਜਦੋਂ ਤੁਸੀਂ ਇੰਨੀ ਵੱਡੀ ਸੰਖਿਆ ਵਿੱਚ ਉੱਥੇ ਇਕੱਠੇ ਹੋਏ ਹੋ, 2022 ਤੱਕ ਬ੍ਰਹਮਕੁਮਾਰੀ ਵਿਸ਼ਵਵਿਦਿਆਲਿਆ ਦੇ ਜ਼ਰੀਏ ਨਾਲ ਬ੍ਰਹਮ ਕੁਮਾਰ ਅਤੇ ਬ੍ਰਹਮਕੁਮਾਰੀ ਦੇ ਜ਼ਰੀਏ ਨਾਲ ਵਿਸ਼ਵ ਵਿੱਚ ਫੈਲੇ ਹੋਏ ਬ੍ਰਹਮਕੁਮਾਰੀ ਸੰਗਠਨ ਦੇ ਜ਼ਰੀਏ, ਭਾਰਤ ਵਿੱਚ ਅੱਠ ਹਜ਼ਾਰ ਤੋਂ ਜ਼ਿਆਦਾ ਤੁਹਾਡੀਆਂ ਇਕਾਈਆਂ ਦੇ ਜ਼ਰੀਏ, ਦੋ, ਤਿੰਨ, ਪੰਜ, ਸੱਤ ਜੋ ਵੀ ਤੁਹਾਨੂੰ ਠੀਕ ਲੱਗੇ, ਤੁਸੀਂ ਸੰਕਲਪ ਕਰੋ। 2022 ਤੱਕ ਇਸ ਨੂੰ ਪੂਰਾ ਕਰਕੇ ਰਹਾਂਗੇ। ਇਸ ਦਾ ਤੁਸੀਂ ਫੈਸਲਾ ਕਰੋ। ਦੇਖਣਾ ਤੁਹਾਡਾ ਕਿੰਨਾ ਵੱਡਾ ਯੋਗਦਾਨ ਹੋਏਗਾ। ਜੋ ਭਾਰਤ ਇਸ ਪ੍ਰਕਾਰ ਨਾਲ…… ਹੋ ਰਿਹਾ ਹੈ ਉਸ ਵਿੱਚ ਤੁਸੀਂ ਵੀ ਊਰਜਾ ਭਰ ਦਿਓਗੇ, ਅਜਿਹਾ ਮੈਨੂੰ ਵਿਸ਼ਵਾਸ ਹੈ। 

ਹੁਣ ਪਿਛਲੇ ਦਿਨਾਂ ਵਿੱਚ ਤੁਸੀਂ ਲੋਕਾਂ ਨੇ ਦੇਖਿਆ ਹੈ ਨੋਟਬੰਦੀ ਦੇ ਬਾਅਦ ਭ੍ਰਿਸ਼ਟਾਚਾਰ ਅਤੇ ਕਾਲੇਧਨ ਦੇ ਖਿਲਾਫ਼ ਇੱਕ ਫੈਸਲਾਕੁੰਨ ਲੜਾਈ ਦੀ ਤਰਫ਼ ਅਸੀਂ ਅੱਗੇ ਵਧੇ ਹਾਂ। ਦੇਸ਼  ਨੂੰ ਫਿਰ ਤੋਂ ਇੱਕ ਵਾਰ ਕਾਲੇਧਨ ਦੀ ਤਰਫ਼ ਜਾਣ ਤੋਂ ਬਚਾਉਣ ਵਿੱਚ Digital Technique  ਬਹੁਤ ਵੱਡਾ ਕੰਮ ਕਰ ਸਕਦੀ ਹੈ।  ਨਕਦ ਦੀ ਲੈਣ ਦੇਣ ਜਿੰਨੀ ਹੋਵੇ, ਜਿੰਨਾ ਜ਼ਿਆਦਾ Digital Currency  ਦਾ ਉਪਯੋਗ ਹੋਵੇ, ਅਸੀਂ ਦੇਸ਼ ਵਿੱਚ ਇੱਕ ਸਫ਼ਾਈ ਵਾਲੀ ਵਿਵਸਥਾ ਨੂੰ ਵਿਕਸਤ ਕਰ ਸਕਦੇ ਹਾਂ। ਕੀ ਸਾਰੇ ਬ੍ਰਹਮ ਕੁਮਾਰ, ਬ੍ਰਹਮਕੁਮਾਰੀ ਜਿੱਥੇ-ਜਿੱਥੇ ਉਨ੍ਹਾਂ ਦਾ ਪ੍ਰਭਾਵ ਹੈ, ਆਪਣੇ Mobile Phone  ‘ਤੇ BHIM App download  ਕਰਕੇ ਛੋਟੇ-ਛੋਟੇ ਵਪਾਰੀਆਂ ਨੂੰ Digital  ਲੈਣ ਦੇਣ ਦੇ ਲਈ ਨਕਦੀ ਤੋਂ ਮੁਕਤੀ ਦੀ ਦਿਸ਼ਾ ਵਿੱਚ ਜਾਣ ਲਈ ਕੋਸ਼ਿਸ਼ ਕਰ ਸਕਦੇ ਹਨ? ਮੈਂ ਅੱਜ ਜਦੋਂ ਤੁਹਾਡੇ ਵਿਚਕਾਰ ਆਇਆ ਹਾਂ, ਬੇਸ਼ੱਕ technology  ਦੇ ਜ਼ਰੀਏ ਆਇਆ ਹਾਂ, ਪਰ ਮੇਰਾ ਤੁਹਾਡੇ ਨਾਲ ਇੰਨਾ ਰਿਸ਼ਤਾ ਰਿਹਾ ਹੈ ਕਿ ਮੈਂ ਤੁਹਾਨੂੰ ਹੱਕ ਨਾਲ ਵੀ ਕਹਿ ਸਕਦਾ ਹਾਂ ਕਿ ਬ੍ਰਹਮਕੁਮਾਰੀ ਰਾਹੀਂ ਇਸ ਕੰਮ ਨੂੰ ਬਲ ਦਿੱਤਾ ਜਾਵੇ ਅਤੇ ਦੇਸ਼ ਵਿੱਚ ਪਰਿਵਰਤਨ ਦੇ ਸੂਤਰਧਾਰ ਦੇ ਰੂਪ ਵਿੱਚ ਤੁਹਾਡੀ ਇੰਨੀ ਵੱਡੀ  ਸੰਸਕਾਰਿਤ ਜੋ ਮਾਨਵ ਸ਼ਕਤੀ ਹੈ, ਉਹ ਕੰਮ ਆਏ। 
ਬ੍ਰਹਮਕੁਮਾਰੀ ਅੰਦੋਲਨ ਵਿੱਚ ਬ੍ਰਹਮ ਕੁਮਾਰ ਤਾਂ ਹਨ ਹੀ, ਪਰ ਬ੍ਰਹਮਕੁਮਾਰੀਆਂ ਬਹੁਤ ਸਰਗਰਮ ਹਨ। ਸਾਡੇ ਦੇਸ਼ ਵਿੱਚ ਅੱਜ ਵੀ ਲੱਖਾਂ ਦੀ ਸੰਖਿਆ ਵਿੱਚ ਅਜਿਹੇ ਬੱਚੇ ਹਨ ਜੋ ਟੀਕਾਕਰਨ ਤੋਂ ਵੰਚਿਤ ਹਨ ਅਤੇ ਟੀਕਾਕਰਨ ਤੋਂ ਵੰਚਿਤ ਹੋਣ ਦੇ ਕਾਰਨ ਉਹ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ  ਹੋ ਜਾਂਦੇ ਹਨ। ਮਾਤਾ ਮੌਤ ਦਰ, ਸ਼ਿਸ਼ੂ ਮੌਤ ਦਰ, ਇਹ ਚਿੰਤਾ ਦਾ ਵਿਸ਼ਾ ਹੁੰਦਾ ਹੈ। ਕੁਪੋਸ਼ਣ ਚਿੰਤਾ ਦਾ ਵਿਸ਼ਾ ਹੁੰਦਾ ਹੈ। ਇੱਕ ਇੰਦਰਧਨੁਸ਼ ਯੋਜਨਾ ਤਹਿਤ ਭਾਰਤ ਸਰਕਾਰ ਟੀਕਾਕਰਨ ਨੂੰ ਇੱਕ ਬਹੁਤ ਵੱਡਾ ਘਰ-ਘਰ ਨੂੰ ਇੱਕ commitment  ਦੇ ਨਾਲ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ, ਜਦੋਂ ਵੀ ਟੀਕਾਕਰਨ ਦਾ ਪ੍ਰੋਗਰਾਮ ਹੋਵੇ ਸਾਡੇ ਬ੍ਰਹਮ ਕੁਮਾਰ ਅਤੇ ਬ੍ਰਹਮਕੁਮਾਰੀਜ਼ ਇੱਕ Volunteer  ਦੇ ਰੂਪ ਵਿੱਚ ਉਸ ਨਾਲ ਜੁੜ ਜਾਣ। ਛੋਟੇ ਛੋਟੇ ਬੱਚਿਆਂ ਦੀ ਜ਼ਿੰਦਗੀ ਦੇ ਲਈ ਕੰਮ ਆ ਜਾਣ। ਕਿੰਨੀ ਵੱਡੀ ਸੇਵਾ ਹੋਏਗੀ। ਅਤੇ ਤੁਸੀਂ ਤਾਂ ਇਸੀ ਸੇਵਾ ਧਰਮ ਨਾਲ ਜੁੜੇ ਹੋਏ ਹੋ। ਜੇਕਰ ਇਸ ਨੂੰ ਤੁਸੀਂ ਲੈ ਲਵੋ, ਬਹੁਤ ਵੱਡਾ ਕੰਮ ਕਰ ਸਕਦੇ ਹੋ। 
ਮੈਂ ਇੱਕ ਹੋਰ ਕੰਮ ਦੇ ਲਈ ਅੱਜ ਤੁਹਾਨੂੰ ਬੇਨਤੀ ਕਰਦਾ ਹਾਂ। ਬ੍ਰਹਮਕੁਮਾਰੀ ਵਿਸ਼ਵਵਿਦਿਆਲਿਆ ਜੇਕਰ ਇਹ ਵਿਸ਼ਵਵਿਦਿਆਲਿਆ ਹੈ, ਕੀ ਤੁਸੀਂ ਇੱਕ ਅਜਿਹਾ Online Course  ਸ਼ੁਰੂ ਕਰ ਸਕਦੇ ਹੋ? ਜਿਸ ਵਿੱਚ ਹਿੰਦੁਸਤਾਨ ਦੇ ਲੋਕਾਂ ਨੂੰ Online Exam  ਦੇ  ਲਈ ਪ੍ਰੇਰਿਤ ਕਰੋ, Certificate Course  ਕਰੋ, Educate ਕਰੋ, Exam ਲਓ ਅਤੇ ਉਹ ਵਿਸ਼ੇ ਹਨ ਮੇਰੇ ਮਨ ਵਿੱਚ Nutrition, ਪੋਸ਼ਣ ਦੇ ਵਿਸ਼ੇ ਵਿੱਚ ਸਾਡੇ ਇੱਥੇ ਅਗਿਆਨਤਾ ਦਾ ਵੀ ਇੱਕ ਬਹੁਤ ਵੱਡਾ ਦੁਰਪ੍ਰਭਾਵ ਹੈ। ਇਸ ਉਮਰ ਵਿੱਚ ਕੀ ਖਾਣਾ ਚਾਹੀਦਾ ਹੈ। ਸਰੀਰ ਦੇ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਉਸਦੇ ਗਿਆਨ ਦੀ ਵੀ ਅਣਹੋਂਦ ਹੈ। ਦੋ ਟਾਈਮ ਪੇਟ ਭਰ ਲਿਆ ਤਾਂ ਕੰਮ ਹੋ ਗਿਆ, ਬਹੁਤ-ਇੱਕ ਸੋਚ ਹੈ। ਜਿਸ ਦੀ ਆਰਥਿਕ ਸਥਿਤੀ ਠੀਕ ਹੈ, ਦੋਨੋਂ ਟਾਈਮ ਚੰਗਾ ਖਾਣਾ ਖਾ ਸਕਦਾ ਹੈ, ਉਸ ਨੂੰ ਵੀ ਇਸ ਦਾ ਪਤਾ ਨਹੀਂ ਹੈ ਕਿ ਕੀ ਖਾਣਾ, ਕੀ ਨਹੀਂ ਖਾਣਾ ਅਤੇ ਕਦੋਂ ਖਾਣ,ਕਿਵੇਂ ਖਾਣਾ ਹੈ। ਜੇਕਰ ਬ੍ਰਹਮ ਕੁਮਾਰ ਵਿਸ਼ਵਵਿਦਿਆਲਿਆ ਸਰੀਰ ਦੇ ਪੋਸ਼ਣ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਸਰੀਰ ਵਿੱਚ ਕਿਸ ਚੀਜ਼ ਦੀ ਕਮੀ ਹੈ ਤਾਂ ਕਿਵੇਂ ਨੁਕਸਾਨ ਹੁੰਦਾ ਹੈ। ਜੇਕਰ ਇੱਕ Certificate Course, Online Training, Online Examination,, ਕੀ ਇਹ ਪੂਰਾ ਅੰਦੋਲਨ ਤੁਸੀਂ ਖੜ੍ਹਾ  ਕਰ ਸਕਦੇ ਹੋ? ਕੀ ਹਿੰਦੁਸਤਾਨ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੇ ਨਾਲ ਜੋੜ ਸਕਦੇ ਹੋ? ਤੁਸੀਂ ਇੱਕ ਅਜਿਹਾ ਸੰਗਠਨ ਹੋ ਜਿਸ ਵਿੱਚ ਔਰਤਾਂ ਦੀ ਸੰਖਿਆ ਜ਼ਿਆਦਾ ਹੈ। ਸਰਗਰਮ ਭੂਮਿਕਾ ਵੀ ਔਰਤਾਂ ਦੀ ਹੈ ਅਤੇ Nutrition  ਦੀ ਸਮੱਸਿਆ ਦਾ ਹੱਲ ਜੇਕਰ ਕਰਨਾ ਹੈ, ਸਾਡੇ ਬਾਲਕਾਂ ਨੂੰ ਕੁਪੋਸ਼ਣ ਤੋਂ ਬਾਹਰ ਕੱਢਣਾ ਹੈ ਤਾਂ ਤੁਸੀਂ ਬਹੁਤ ਵੱਡਾ ਯੋਗਦਾਨ ਦੇ ਸਕਦੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਬਾਰੇ ਸੋਚੋ। ਮੈਂ ਭਾਰਤ ਸਰਕਾਰ ਨੂੰ ਵੀ ਕਹਾਂਗਾ, ਰਾਜ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਜੇਕਰ ਤੁਸੀਂ ਇਸ ਕੰਮ ਨੂੰ ਲੈ ਕੇ ਅੱਗੇ ਆਉਂਦੇ ਹੋ ਤਾਂ ਜ਼ਰੂਰ ਉਹ ਵੀ ਤੁਹਾਨੂੰ ਉਚਿੱਤ ਮਾਰਗ ਦਰਸ਼ਨ ਕਰਨਗੇ ਜੋ ਵੀ ਮਦਦ ਕਰਨੀ ਚਾਹੀਦੀ ਹੈ, ਉਹ ਕਰਨਗੇ। ਪਰ ਇੱਕ ਅੰਦੋਲਨ ਅਸੀਂ ਖੜ੍ਹਾ ਕਰ ਸਕਦੇ ਹਾਂ। 
ਸਾਡੀਆਂ IXth, Xth, XIth, XIIth ਇਨ੍ਹਾਂ ਕਲਾਸਾਂ ਵਿੱਚ ਪੜ੍ਹਨ ਵਾਲੀਆਂ ਬੱਚੀਆਂ ਜੇਕਰ Nutrition  ਦੇ ਸਬੰਧ ਵਿੱਚ ਸਿੱਖਿਅਤ ਹੋਣਗੀਆਂ ਤਾਂ ਜਦੋਂ ਵੀ ਪਰਿਵਾਰ ਦਾ ਕਾਰੋਬਾਰ ਸੰਭਾਲਦੀਆਂ ਹੋਣਗੀਆਂ, Kitchen ‘ਤੇ ਉਨ੍ਹਾਂ ਦਾ ਪ੍ਰਭਾਵ ਰਹਿਣ ਹੀ ਵਾਲਾ ਹੈ। ਉਹ Profession  ਵਿੱਚ ਜਾਣਗੀਆਂ ਤਾਂ ਵੀ Kitchen ‘ਤੇ ਉਸ ਦੀ ਗੱਲ ਚਲਣ ਵਾਲੀ ਹੈ। ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਵੱਡੀ ਤਬਦੀਲੀ ਲਿਆ ਸਕਦੇ ਹੋ। ਅਤੇ ਇਹ ਕੰਮ ਤੁਹਾਡੇ ਮਾਧਿਅਮ ਨਾਲ ਬਹੁਤ ਹੀ ਚੰਗੀ ਤਰ੍ਹਾਂ ਹੋ ਸਕਦਾ ਹੈ। ਅਤੇ ਮੈਂ ਇਸ ਲਈ 2022 ਇੱਕ ਸੰਕਲਪ ਲੈਣ ਦੇ ਲਈ ਤੁਹਾਨੂੰ ਸੱਦਾ ਦਿੰਦਾ ਹਾਂ। 

ਭਾਰਤ ਸਰਕਾਰ ਨੇ ਮਹਿਲਾ ਸਸ਼ਕਤੀਕਰਨ ਦੇ ਲਈ ਕਈ ਕਦਮ ਉਠਾਏ ਹਨ। ਹੁਣੇ ਤੁਸੀਂ ਦੇਖਿਆ ਹੋਏਗਾ ਕੁਝ ਦਿਨ ਪਹਿਲਾਂ ਜੋ ਸਾਡੀ Working Women Class  ਹੈ, ਪੂਰੀ ਡਿਲਿਵਰੀ ਤੋਂ ਬਾਅਦ ਜਣੇਪੇ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਸਿਰਫ਼ 12 ਹਫ਼ਤੇ ਦੀ ਛੁੱਟੀ ਮਿਲਦੀ ਸੀ, ਅਸੀਂ ਉਸ ਨੂੰ 12 ਹਫ਼ਤੇ ਤੋਂ 26 ਹਫ਼ਤੇ ਕਰ ਦਿੱਤਾ ਹੈ ਤਾਂ ਕਿ ਉਹ ਆਪਣੇ ਬਾਲਕ ਦੀ ਦੇਖਭਾਲ ਕਰਨ ਦੀ ਜਦੋਂ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ ਤਾਂ ਮਾਂ ਆਪਣੇ ਬੱਚੇ ਦੇ ਨਾਲ ਰਹਿ ਸਕੇ। ਪੂਰਾ ਸਮਾਂ ਦੇ ਸਕੇ ਅਤੇ ਉਹ ਸਮਾਂ ਸ਼ੁਰੂਆਤ ਦੇ ਜੋ ਕੁਝ ਮਹੀਨੇ ਹੁੰਦੇ ਹਨ, ਜੋ ਬਾਲਕ ਦੀ ਜ਼ਿੰਦਗੀ ਵਿੱਚ ਵੱਡੇ ਮਹੱਤਵ ਦੇ ਹੁੰਦੇ ਹਨ, ਸੰਤਾਨ ਦੀ ਜ਼ਿੰਦਗੀ ਵਿੱਚ ਵੱਡੇ ਮਹੱਤਵ ਦੇ ਹੁੰਦੇ ਹਨ। ਮਾਂ ਦੀ ਮੌਜੂਦਗੀ ਬਹੁਤ ਵੱਡਾ role  ਅਦਾ ਕਰ ਸਕਦੀ ਹੈ ਅਤੇ  ਦੁਨੀਆ ਵਿੱਚ ਸ਼ਾਇਦ ਦੋ ਜਾਂ ਤਿੰਨ ਹੀ ਦੇਸ਼ ਹਨ ਜੋ 26 ਹਫ਼ਤੇ ਤੋਂ ਜ਼ਿਆਦਾ ਛੁੱਟੀ ਦਿੰਦੇ ਹੋਣਗੇ। ਦੁਨੀਆ ਦੇ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਦੇਸ਼ ਵੀ 26 ਹਫ਼ਤੇ ਦੀ ਛੁੱਟੀ ਨਹੀਂ ਦੇ ਰਹੇ। ਭਾਰਤ ਨੇ ਇੰਨਾ ਵੱਡਾ ਫੈਸਲਾ ਕਰ ਲਿਆ ਹੈ ਕਿਉਂਕਿ ਸਾਡੀਆਂ ਮਾਵਾਂ, ਭੈਣਾਂ ਦਾ ਸਸ਼ਕਤੀਕਰਨ ਦੇਸ਼ ਦੇ ਸਸ਼ਕਤੀਕਰਨ ਵਿੱਚ ਇੱਕ ਨਵੀਂ ਊਰਜਾ ਭਰ ਸਕਦਾ ਹੈ। ਨਵੀਂ ਗਤੀ ਭਰ ਸਕਦਾ ਹੈ ਅਤੇ ਪਰਿਣਾਮ ਦੀ ਦ੍ਰਿਸ਼ਟੀ ਤੋਂ ਕਾਫ਼ੀ ਸਫ਼ਲ ਯਾਤਰਾ ਦੀ ਤਰਫ਼ ਸਾਨੂੰ ਲੈ ਜਾ ਸਕਦਾ ਹੈ। 

ਸੁਕੰਨਿਆ ਸਮ੍ਰਿੱਧੀ ਯੋਜਨਾ ਹੋਵੇ, ਗਰਭਵਤੀ ਔਰਤਾਂ ਲਈ ਬੈਂਕ ਖਾਤੇ ਵਿੱਚ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਦੇਣ ਦੀ ਯੋਜਨਾ ਹੋਵੇ, ਪ੍ਰਧਾਨ ਮੰਤਰੀ ਸੁਰੱਖਸ਼ਿਤ ਮਾਤਰਵ ਅਭਿਆਨ ਹੋਵੇ। ਅਜੇ ਉੱਜਵਲਾ ਯੋਜਨਾ ਤਹਿਤ ਇੱਕ ਵੱਡਾ ਅਭਿਆਨ ਚਲਾਇਆ ਹੈ। ਸਾਡੀਆਂ ਗਰੀਬ ਮਾਵਾਂ- ਭੈਣਾਂ ਲੱਕੜੀ ਦਾ ਚੁੱਲ੍ਹਾ ਜਲਾ ਕੇ ਖਾਣਾ ਪਕਾਉਂਦੀਆਂ ਸਨ ਅਤੇ Medical  ਨਾਲ ਜੁੜੇ ਹੋਏ  ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇੱਕ ਮਾਂ, ਗਰੀਬ ਮਾਂ ਲੱਕੜੀ ਨਾਲ ਚੁੱਲ੍ਹਾ  ਜਲਾ ਕੇ ਖਾਣਾ ਪਕਾਉਂਦੀ ਹੈ ਤਾਂ ਇੱਕ ਦਿਨ ਵਿੱਚ ਉਸਦੇ ਸਰੀਰ ਵਿੱਚ 400 ਸਿਗਰਟ ਦਾ ਧੂੰਆਂ ਜਾਂਦਾ ਹੈ। ਬੱਚੇ ਖੇਡਦੇ ਹੁੰਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਵੀ ਉਹ ਧੂੰਆਂ ਜਾਂਦਾ ਹੈ। ਸਾਡੀਆਂ ਮਾਵਾਂ-ਭੈਣਾਂ ਦੀ ਤਬੀਅਤ ਦਾ ਕੀ ਹਾਲ ਹੋਏਗਾ? ਭਾਰਤ ਸਰਕਾਰ ਨੇ ਇੱਕ ਬਹੁਤ ਵੱਡਾ  initiative  ਲਿਆ ਹੈ ਕਿ ਸਾਨੂੰ ਇਨ੍ਹਾਂ ਗਰੀਬ ਮਾਵਾਂ ਨੂੰ ਖਾਣਾ ਪਕਾਉਣ ਦੇ ਲਈ ਲੱਕੜੀ ਦੇ ਚੁੱਲੇ ਤੋਂ ਮੁਕਤੀ ਦਿਵਾਉਣੀ ਹੈ ਅਤੇ ਲੱਕੜੀ ਦ ਚੁੱਲ੍ਹੇ ਤੋਂ ਮੁਕਤੀ ਦਿਵਾਉਣ ਲਈ LPG Gas Cylinder  ਦਾ Connection ਦੇਣਾ ਇੱਕ ਬਹੁਤ ਵੱਡਾ ਅੰਦੋਲਨ ਚਲਿਆ। ਪਿਛਲੇ ਦਸ ਮਹੀਨੇ ਤੋਂ ਇਹ ਅੰਦੋਲਨ ਚਲਾਇਆ ਹੈ, ਹੁਣ ਤੱਕ ਕਰੀਬ-ਕਰੀਬ ਦੋ ਕਰੋੜ ਗਰੀਬ ਪਰਿਵਾਰਾਂ ਵਿੱਚ ਗੈਸ ਦੇ Cylinder ਪਹੁੰਚ ਚੁੱਕੇ ਹਨ। ਗੈਸ ਦਾ ਚੁੱਲ੍ਹਾ ਜਲ ਰਿਹਾ ਹੈ, ਲੱਕੜੀ ਦੇ ਚੁੱਲੇ ਦੇ ਧੂੰਏ ਤੋਂ ਉਨ੍ਹਾਂ ਨੂੰ ਮੁਕਤੀ ਮਿਲ ਚੁੱਕੀ ਹੈ। ਅਤੇ ਇਹ ਤਿੰਨ ਸਾਲ ਵਿੱਚ 5 ਕਰੋੜ ਪਰਿਵਾਰਾਂ ਵਿੱਚ ਪਹੁੰਚਾਉਣ ਦਾ ਸੰਕਲਪ ਹੈ। 
ਸਾਡੀ ਮਾਂ ਸ਼ਕਤੀ, ਸਾਡੀ ਮਹਿਲਾ ਸ਼ਕਤੀ, ਉਸਨੂੰ ਕਿਵੇਂ ਮਦਦ ਮਿਲੇ, ਉਸ ‘ਤੇ ਸਾਡਾ ਬਲ ਚਲ ਰਿਹਾ ਹੈ। ਬ੍ਰਹਮਕੁਮਾਰੀ ਰਾਹੀਂ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਸਰਗਰਮੀ ਨਾਲ ਅਜਿਹੇ ਕੰਮ, ਕਿਉਂਕਿ ਤੁਸੀਂ ਤਾਂ ਕਰਦੇ ਹੀ ਹੋ, ਅਨੇਕ ਪ੍ਰਕਾਰ ਦੇ ਕੰਮ ਤੁਸੀਂ ਕਰਦੇ ਹੀ ਹੋ। ਸਰਗਰਮੀ ਨਾਲ ਇਨ੍ਹਾਂ ਕੰਮਾਂ ਵਿੱਚ ਜੇਕਰ ਤੁਸੀਂ ਜ਼ੋਰ ਦਿਓਗੇ, ਇੱਕ ਬਹੁਤ ਵੱਡਾ ਪਰਿਣਾਮ ਲਿਆਉਣ ਵਿੱਚ ਤੁਹਾਡਾ ਯੋਗਦਾਨ ਬਣੇਗਾ। 

ਅੱਜ ਮੈਨੂੰ ਫਿਰ ਤੋਂ ਤੁਹਾਡੇ ਵਿਚਕਾਰ ਆਉਣ ਦਾ ਅਵਸਰ ਮਿਲਿਆ ਹੈ। ਪ੍ਰਕਿਰਤੀ ਦੀ ਰਾਖੀ, ਮਾਂ ਸ਼ਕਤੀ ਦੀ ਰਾਖੀ, ਬਾਲਕਾਂ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼, ਇਹ ਸਾਰੀਆਂ ਗੱਲਾਂ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਅਮਾਨਤ ਦੇ ਰੂਪ ਵਿੱਚ ਹੈ। ਅਤੇ ਮੈਂ ਤੁਹਾਨੂੰ, ਤੁਹਾਡੇ ਵਿਚਕਾਰ ਆਇਆ ਹਾਂ, ਤੁਹਾਡਾ ਇਹ ਸਮਾਗਮ ਦੁਨੀਆ ਦੇ ਜਦੋਂ ਸਾਰੇ ਦੇਸ਼ਾਂ ਤੋਂ ਜਦੋਂ ਲੋਕ ਆਏ ਹਨ, ਤਾਂ ਭਾਰਤ ਦੇ ਇਸ ਮਹਾਨ ਚਿੰਤਨ ਦਾ ਵਿਚਾਰ ਲੈ ਕੇ ਜਾਣਗੇ, ਗਿਆਨ ਦਾ ਪ੍ਰਕਾਸ਼ ਦੂਰ ਤੱਕ ਪਹੁੰਚੇਗਾ, ਮਾਨਵ ਕਲਿਆਣ ਦੇ ਲਈ ਕੰਮ ਆਏਗਾ ਅਤੇ ਦਾਦਾ ਲੇਖਰਾਜ ਜੀ ਨੇ ਜੋ ਕੰਮ ਸ਼ੁਰੂ ਕੀਤਾ ਸੀ, ਤੁਹਾਡੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਨੂੰ ਇੱਕ ਨਵੀਂ ਊਰਜਾ ਮਿਲੇਗੀ। 100 ਸਾਲ ਦੇ ਬਾਵਜੂਦ ਵੀ ਇੰਨੀ ਕਠੋਰ ਮਿਹਨਤ, ਦਾਦੀ ਦਾ ਜੀਵਨ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਦਿੰਦਾ ਰਹੇਗਾ, ਇੱਕ ਨਵੀਂ ਊਰਜਾ ਦੇ ਨਾਲ ਲੋਕਾਂ ਨੂੰ ਕੰਮ ਕਰਨ ਦੀ ਤਾਕਤ ਮਿਲਦੀ ਰਹੇਗੀ। 
ਅਤੇ ਜਦੋਂ ਸਵੱਛ ਭਾਰਤ ਅਭਿਆਨ ਮੈਂ ਚਲਾ ਰਿਹਾ ਸੀ ਤਾਂ ਦਾਦੀ ਜੀ ਸਾਡੇ 1mbassador ਰਹੇ ਹਨ। ਦਾਦੀ ਜੀ ਨੇ ਬ੍ਰਹਮਕੁਮਾਰੀਆਂ ਰਾਹੀਂ ਸਵੱਛਤਾ ਅਭਿਆਨ ਨੂੰ ਬਲ ਦਿੱਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਫ਼ੈਦ ਵਸਤਰਾਂ ਵਿੱਚ ਸਾਡੇ ਜੋ ਬ੍ਰਹਮ ਕੁਮਾਰ, ਬ੍ਰਹਮਕੁਮਾਰੀ ਹਨ, ਉਹ ਸਵੱਛਤਾ ਦੇ ਅੰਦੋਲਨ ਨੂੰ ਬਹੁਤ ਤਾਕਤ ਦੇ ਸਕਦੇ ਹਨ। 

2022 ਤੱਕ ਅਜਿਹੇ ਕੁਝ ਸੰਕਲਪ ਲੈ ਕੇ ਚਲੀਏ। 2019, ਮਹਾਤਮਾ ਗਾਂਧੀ ਨੂੰ 150 ਸਾਲ ਹੋ ਰਹੇ ਹਨ। ਜਦੋਂ ਗਾਂਧੀ ਨੂੰ 150 ਸਾਲ ਹੋ ਰਹੇ ਹਨ ਤਾਂ ਭਾਰਤ ਵਿੱਚ ਸਵੱਛਤਾ ਦੇ ਵਿਸ਼ੇ ਵਿੱਚ ਜਨ-ਜਨ ਦੀ ਆਦਤ ਕਿਵੇਂ ਉਸਨੂੰ ਬਣੇ, ਇਹ ਅੰਦੋਲਨ ਆਦਤ ਵਿੱਚ ਕਿਵੇਂ ਤਬਦੀਲ ਹੋਵੇ, ਉਸ ਨੂੰ ਸਾਨੂੰ ਪਰਿਣਾਮ ‘ਤੇ ਲੈ ਕੇ ਜਾਣਾ ਹੈ।

ਮੈਂ ਅੱਜ ਤੁਹਾਡੇ ਸਭ ਦੇ ਵਿਚਕਾਰ ਆਇਆ ਹਾਂ ਤਾਂ ਮੈਂ ਤੁਹਾਨੂੰ ਕੁਝ ਗੱਲਾਂ ਲਈ ਬੇਨਤੀ ਕਰ ਰਿਹਾ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਇਸ ਨੂੰ ਕਰਕੇ ਦਿਖਾਓਗੇ। ਤੁਹਾਡੇ ਕੋਲ ਸਮਰੱਥਾ ਹੈ, ਸੰਗਠਨ ਹੈ, ਸੰਕਲਪ ਹੈ। ਪਵਿੱਤਰ ਕਾਰਜ ਤੋਂ ਤੁਸੀਂ ਲੋਕ ਪ੍ਰੇਰਿਤ ਹੋ। ਤੁਹਾਡੇ ਤੋਂ ਪਰਿਣਾਮ ਮਿਲਣ ਦੀ ਸੰਭਾਵਨਾ ਹੈ। ਮੈਂ ਫਿਰ ਇੱਕ ਵਾਰ ਵਿਸ਼ਵਭਰ ਤੋਂ ਆਏ ਹੋਏ ਸਾਰੇ ਮਹਾਨੁਭਾਵਾਂ ਦਾ ਦਿਲ ਤੋਂ ਸਵਾਗਤ ਕਰਦਾ ਹਾਂ ਅਤੇ ਇਹ ਗਿਆਨ ਦਾ ਪ੍ਰਕਾਸ਼ ਦੂਰ-ਦੂਰ ਤੱਕ ਫੈਲਾਉਣ ਵਿੱਚ ਤੁਹਾਡਾ ਵੀ ਯੋਗਦਾਨ ਮਿਲਦਾ ਰਹੇ।

 
ਤੁਹਾਡੇ ਸਭ ਦੇ ਵਿਚਕਾਰ ਆਉਣ ਦਾ ਮੈਨੂੰ ਮੌਕਾ ਮਿਲਿਆ। ਮੈਂ ਤੁਹਾਡਾ ਬਹੁਤ-ਬਹੁਤ ਆਭਾਰੀ ਹਾਂ। ਤੁਹਾਨੂੰ ਸਾਰਿਆਂ ਨੂੰ ਮੇਰੀ ਤਰਫ਼ ਤੋਂ ਓਮ ਸ਼ਾਂਤੀ, ਓਮ ਸ਼ਾਂਤੀ, ਓਮ ਸ਼ਾਂਤੀ।  

                                                                     ***

ਅਤੁਲ ਕੁਮਾਰ ਤਿਵਾਰੀ/ਅਮਿਤ ਕੁਮਾਰ/ਨਿਰਮਲ ਸ਼ਰਮਾ