ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਖੇਤਰ ਵਿੱਚ ਤਕਨੀਕੀ ਸਹਿਯੋਗ ਲਾਗੂ ਕਰਨ ਲਈ ਭਾਰਤੀ ਏਅਰਪੋਰਟ ਅਥਾਰਟੀ (ਏਏਆਈ) ਅਤੇ ਫਰਾਂਸ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ (ਡੀਜੀਏਸੀ) ਵਿਚਕਾਰ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਤਕਨੀਕੀ ਸਹਿਯੋਗ ਪ੍ਰੋਗਰਾਮ ਭਾਰਤੀ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਵਿੱਚ ਹੁਨਰ ਅਤੇ ਮੁਹਾਰਤ ਵਿੱਚ ਵਾਧਾ ਕਰਨ ਵਿੱਚ ਲਾਭਦਾਇਕ ਹੋਵੇਗਾ। ਇਹ ਸਮਝੌਤਾ ਇੰਜਨੀਅਰਾਂ, ਤਕਨੀਸ਼ੀਅਨਾਂ, ਮੈਨੇਜਰਾਂ ਆਦਿ ਨੂੰ ਸਿਖਲਾਈ ਦੇਣ ਵਿੱਚ ਵੀ ਲਾਭਕਾਰੀ ਹੋਵੇਗਾ।
AKT/VBA/SH