ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਮਾਸ ਮੀਡੀਆ ਦੇ ਖੇਤਰ ਵਿੱਚ ਸਹਿਯੋਗ ਲਈ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਸਮਝੌਤੇ ਦੀਆਂ ਵਿਸ਼ੇਸ਼ਤਾਵਾਂ
ਸਹਿਯੋਗ ਦੇ ਮੁੱਖ ਖੇਤਰ ਹਨ:
1. ਦੋਨੋਂ ਦੇਸ਼ ਮਾਸ ਮੀਡੀਆ ਅਤੇ ਲੋਕ ਸੰਪਰਕ ਦੇ ਖੇਤਰ ਵਿੱਚ ਕਰਮਚਾਰੀਆਂ ਦੀ ਸਿਖਲਾਈ/ ਅਧਿਐਨ ਦੌਰਿਆਂ ਵਿੱਚ ਸਹਿਯੋਗ ਕਰਨਗੇ।
2. ਮਾਸ ਮੀਡੀਆ ਦੇ ਖੇਤਰ ਵਿੱਚ ਮਾਹਰਾਂ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ,
3. ਮਾਸ ਮੀਡੀਆ ਅਤੇ ਸੰਚਾਰ ਦੇ ਖੇਤਰ ਵਿੱਚ ਸਿੱਖਿਆ, ਸਿਖਲਾਈ ਅਤੇ ਖੋਜ ਸੰਸਥਾਵਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ
ਇਨ੍ਹਾਂ ਸੰਸਥਾਵਾਂ ਦੀਆਂ ਪ੍ਰਕਾਸ਼ਨਾਵਾਂ ਦਾ ਅਦਾਨ-ਪ੍ਰਦਾਨ ਕਰਨ ਵਿੱਚ ਸਹਿਯੋਗ ਕਰਨਾ,
4. ਮਾਸ ਮੀਡੀਆ ਗਤੀਵਿਧੀਆਂ ਦੇ ਰੈਗੂਲੇਸ਼ਨ ਅਤੇ ਮਾਸ ਮੀਡੀਆ ਨਾਲ ਸਬੰਧਤ ਅੰਕੜਿਆਂ ਦੇ ਖੇਤਰ ਵਿੱਚ ਸਹਿਯੋਗ ਅਤੇ ਅਨੁਭਵਾਂ ਦਾ ਅਦਾਨ-ਪ੍ਰਦਾਨ।
5. ਪਰਸਪਰ ਅਧਾਰ ‘ਤੇ ਪੇਸ਼ੇਵਰ ਡਿਊਟੀਆਂ ਦੀ ਕਾਰਗੁਜ਼ਾਰੀ ਲਈ ਜ਼ਰੂਰੀ ਦੇ ਨਿਰਮਾਣ ਵਿੱਚ ਦਫ਼ਤਰਾਂ ਦੀ ਸਥਾਪਨਾ ਲਈ ਮਾਨਤਾ ਪ੍ਰਾਪਤ ਮਾਸ ਮੀਡੀਆ ਪ੍ਰਤੀਨਿਧੀਆਂ ਨੂੰ ਸਹੂਲਤ ਦੇਣੀ।
AKT/VBA/SH