Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਅਖੁੱਟ ਊਰਜਾ ਲਈ ੬੩੬੦ ਕਰੋੜ ਰੁਪਏ ਦੇ ਬਾਂਡਾ(BONDS) ਵਿੱਚ ਵਾਧੇ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਅਖੁੱਟ ਊਰਜਾ ਦੇ ਖੇਤਰ ਲਈ 2360 ਕਰੋੜ ਰੁਪਏ ਦੇ ਬਾਂਡਾ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੁਆਰਾ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਦੇ ਜ਼ਰੀਏ ਸਾਲ 2017-18 ਦੌਰਾਨ ਇਹਨਾਂ ਬਾਂਡਾ ਵਿੱਚ ਵਾਧਾ ਕੀਤਾ ਜਾਵੇਗਾ।ਇਹਨਾਂ ਫੰਡਾਂ ਦੀ ਵਰਤੋਂ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਵੱਲੋਂ ਸੋਲਰ ਪਾਰਕਾਂ,ਗਰੀਨ ਊਰਜਾ ਗਲਿਆਰੇ,ਹਵਾਈ ਊਰਜਾ ਪ੍ਰਾਜੈਕਟਾਂ ਲਈ ਪੜਾਅ ਅਧਾਰਿਤ ਪ੍ਰੋਤਸਾਹਨ, ਰੱਖਿਆ ਸੂਰਜੀ ਪ੍ਰੋਜੈਕਟ,ਸੂਰਜੀ ਪ੍ਰੋਜੈਕਟਾਂ ਦੇ ਫੰਡਾਂ ਦੇ ਵਿਵਹਾਰਿਕ ਅੰਤਰ,ਸੂਰਜੀ ਤੱਤਾਂ ਅਤੇ ਕੇਂਦਰਿਤ ਅਖੁੱਟ ਊਰਜਾ,ਨਿਗਮਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਵਿੱਚ ਨਿਵੇਸ਼ ਲਈ ਕੀਤੀ ਜਾਵੇਗੀ।

ਅਜਿਹੇ ਉੱਚਿਤ ਸਮੇਂ ਦੇ ਨਿਵੇਸ਼ ਅਖੁੱਟ ਊਰਜਾ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਗੇ ਅਤੇ ਇਸ ਖੇਤਰ ਲਈ ਅਭਿਲਾਸ਼ੀ ਟੀਚਿਆਂ ਦੀ ਪ੍ਰਾਪਤੀ ਲਈ ਸਹਾਈ ਹੋਣਗੇ।ਇਹਨਾਂ ਵਧਾਏ ਗਏ ਵਿੱਤੀ ਸਰੋਤਾਂ ਦੀ ਵਰਤੋਂ ਅਖੁੱਟ ਊਰਜਾ ਦੇ ਖੇਤਰ ਵਿੱਚ ਵਾਧੂ ਸਮਰੱਥਾ ਵਿਕਸਿਤ ਕਰਨ ਲਈ ਕੀਤੀ ਜਾਵੇਗੀ,ਜਿਸ ਦੇ ਨਤੀਜੇ ਵਜੋਂ ਵਾਧੂ ਰੋਜ਼ਗਾਰ ਪੈਦਾ ਹੋਵੇਗਾ।

****

AKT/SH