ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਦੀ ਅੱਜ ਇੱਥੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਮੱਧ ਪ੍ਰਦੇਸ਼ ਸਰਕਾਰ ਨੂੰ ਜੀਸਸ ਐਂਡ ਮੈਰੀ ਮਾਰਗ ਅਤੇ ਡਾ. ਰਾਧਾ ਕ੍ਰਿਸ਼ਨਨ ਮਾਰਗ, ਚਾਣਕਿਆਪੁਰੀ ਨਵੀਂ ਦਿੱਲੀ ਦੇ ਟੀ ਜੰਕਸ਼ਨ ਉੱਤੇ ਪਲਾਟ ਨੰਬਰ 29 ਸੀ ਅਤੇ 29 ਡੀ, ਜਿਨ੍ਹਾਂ ਦਾ ਰਕਬਾ 1.478 ਏਕੜ ਜਾਂ 5882.96 ਵਰਗਮੀਟਰ ਹੈ, ਦਿੱਲੀ ਵਿੱਚ ਸਟੇਟ ਗੈਸਟ ਹਾਊਸ ਬਣਾਉਣ ਲਈ ਮੌਜੂਦਾ ਦਰਾਂ ਉੱਤੇ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਦੇਣ ਦੀ ਪ੍ਰਵਾਨਗੀ ਦਿੱਤੀ ਗਈ—
(1) ਇਹ ਕਿ ਮੱਧ ਪ੍ਰਦੇਸ਼ ਸਰਕਾਰ 2, ਗੋਪੀਨਾਥ ਬਰਦੋਲੀ ਮਾਰਗ ਚਾਣਕਿਆਪੁਰੀ, ਨਵੀਂ ਦਿੱਲੀ ਵਿਖੇ 0.89 ਏਕੜ ਤੋਂ ਐੱਲ ਐਂਡ ਡੀ ਓ / ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮ ਓ ਐੱਚ ਯੂ ਏ) ਦਾ ਕਬਜ਼ਾ ਨਵੀਂ ਜਗ੍ਹਾ ਉਤੇ ਅਲਾਟ ਜ਼ਮੀਨ ਉੱਤੇ ਸਟੇਟ ਗੈਸਟ ਹਾਊਸ ਬਣਨ ਤੋਂ ਬਾਅਦ ਛੱਡ ਦੇਵੇਗੀ।
(2) ਇਹ ਕਿ ਮੱਧ ਪ੍ਰਦੇਸ਼ ਸਰਕਾਰ 0.59 ਏਕੜ ਜ਼ਮੀਨ ਦੀ ਕੀਮਤ ਵਿੱਚ ਮੌਜੂਦਾ ਦਰਾਂ ਅਨੁਸਾਰ, ਜੋ ਵੀ ਫਰਕ ਹੋਵੇਗਾ, ਉਹ ਅਦਾ ਕਰੇਗੀ ਕਿਉਂਕਿ ਇਹ ਦੋਵੇਂ ਪਲਾਂਟ ਜ਼ਮੀਨੀ ਦਰ ਦੇ ਇੱਕੋ ਜ਼ੋਨ ਵਿੱਚ ਆਉਂਦੇ ਹਨ।
(3) ਇਹ ਕਿ ਮੱਧ ਪ੍ਰਦੇਸ਼ ਸਰਕਾਰ 0.89 ਏਕੜ ਜ਼ਮੀਨ, ਜੋ ਕਿ ਪਹਿਲਾਂ ਹੀ ਉਸ ਦੇ ਕਬਜ਼ੇ ਵਿੱਚ ਹੈ, ਦਾ ਕਬਜ਼ਾ ਖਰਚਾ ਮੌਜੂਦਾ ਜ਼ਮੀਨੀ ਦਰਾਂ ਦੇ ਹਿਸਾਬ ਨਾਲ ਤਦ ਤੱਕ ਅਦਾ ਕਰੇਗੀ ਜਦ ਤੱਕ ਕਿ ਮੱਧ ਪ੍ਰਦੇਸ਼ ਸਰਕਾਰ ਉਸ ਨੂੰ ਐੱਲ ਐਂਡ ਡੀ ਓ/ ਐੱਮ ਓ ਐੱਚ ਯੂ ਏ ਦੇ ਹਵਾਲੇ ਨਹੀਂ ਕਰਦੀ।
ਜ਼ਮੀਨ ਦੀ ਇਸ ਅਲਾਟਮੈਂਟ ਨਾਲ ਮੱਧ ਪ੍ਰਦੇਸ਼ ਸਰਕਾਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਆਪਣਾ ਨਵਾਂ ਸਰਕਾਰੀ ਗੈਸਟ ਹਾਊਸ ਦਿੱਲੀ ਵਿੱਚ ਬਣਾਉਣ ਦਾ ਲਾਭ ਹੋਵੇਗਾ। ਇਸ ਵਿੱਚ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਲਈ ਸਭ ਆਧੁਨਿਕ ਸਹੂਲਤਾਂ ਹੋਣਗੀਆਂ।
ਮੱਧ ਪ੍ਰਦੇਸ਼ ਸਰਕਾਰ ਇਸ ਜ਼ਮੀਨ ਨੂੰ ਸਟੇਟ ਗੈਸਟ ਹਾਊਸ ਦੀ ਉਸਾਰੀ ਤੋਂ ਇਲਾਵਾ ਹੋਰ ਕਿਸੇ ਉਦੇਸ਼ ਲਈ ਨਹੀਂ ਵਰਤੇਗੀ। ਇਮਾਰਤ ਦੀ ਉਸਾਰੀ ਵੇਲੇ ਮੱਧ ਪ੍ਰਦੇਸ਼ ਸਰਕਾਰ ਮੌਜੂਦਾ ਬਿਲਡਿੰਗ ਬਾਈਲਾਜ਼ ਅਤੇ ਮਾਸਟਰ ਪਲਾਨ ਸ਼ਰਤਾਂ ਵਗੈਰਾ ਦੀ ਪਾਲਣਾ ਕਰੇਗੀ।
AKT/VBA/SH