Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਗੋਰਾਈ, ਮੁੰਬਈ ਵਿਖੇ ਰਾਜ ਸਰਕਾਰ ਦੀ 40 ਏਕੜ ਜ਼ਮੀਨ ਨਾਲ ਦਹਿਸਰ ਵਿਖੇ ਆਰ.ਆਰ. ਸਟੇਸ਼ਨ ‘ਤੇ ਏਏਆਈ ਦੀ 40 ਏਕੜ ਜ਼ਮੀਨ ਐੱਮਐੱਮਆਰਡੀਏ ਨੂੰ ਇਸ ਦੇ ਮੈਟਰੋ ਸ਼ੈੱਡ ਬਦਲਣ ਲਈ ਤਬਦੀਲ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ  ਦੀ ਮੀਟਿੰਗ ਵਿੱਚ ਦਹਿਸਰ  ਵਿਖੇ ਆਰਆਰ ਸਟੇਸ਼ਨ ‘ਤੇ ਏਅਰਪੋਰਟ ਅਥਾਰਿਟੀ ਆਵ੍ ਇੰਡੀਆ (ਏਏਆਈ) ਦੀ 40 ਏਕੜ ਜ਼ਮੀਨ, ਗੋਰਾਈ, ਮੁੰਬਈ ਵਿਖੇ ਸਥਿਤ ਰਾਜ ਸਰਕਾਰ ਦੀ 40 ਏਕੜ ਜ਼ਮੀਨ ਸਮੇਤ ਮੁੰਬਈ ਮੈਟਰੋਪੋਲੀਟਨ ਰੀਜ਼ਨ ਡਿਵੈਲਪਮੈਂਟ ਅਥਾਰਿਟੀ (ਐੱਮਐੱਮਆਰਡੀਏ) ਨੂੰ ਇਸ ਦੇ ਸ਼ੈੱਡ ਬਦਲਣ ਦੀ ਪ੍ਰਵਾਨਗੀ ਦਿੱਤੀ। ਇਹ ਜ਼ਮੀਨ ਦੇਣ ਨਾਲ ਐੱਮਐੱਮਆਰਡੀਏ ਮੁੰਬਈ ਵਿੱਚ ਮੈਟਰੋ ਰੇਲ ਪ੍ਰੋਜੈਕਟ ਮੁੰਕਮਲ ਕਰਨ ਦੇ ਸਮਰੱਥ ਬਣੇਗੀ।

ਤੌਰ-ਤਰੀਕੇ:

ਪ੍ਰਸਤਾਵ ‘ਤੇ ਵਿਚਾਰ ਕਰਦੇ ਹੋਏ ਮੰਤਰੀ ਮੰਡਲ ਨੇ ਹੇਠ ਲਿਖੇ ਤੌਰ-ਤਰੀਕਿਆਂ ਨੂੰ ਪ੍ਰਵਾਨਗੀ ਦਿੱਤੀ:

  1. ਐੱਮਐੱਮਆਰਡੀਏ 2016-17 ਦੇ ਅਧਾਰ ‘ਤੇ ਸਟੈਂਪ ਪੇਪਰ ਡਿਊਟੀ ਨਿਰਧਾਰਤ ਦਰ ਦੇ ਅਨੁਸਾਰ 40 ਏਕੜ ਜ਼ਮੀਨ ਦੀ ਲਾਗਤ ਵਿੱਚ ਅੰਤਰ ਦਾ 472.70 ਕਰੋੜ ਰੁਪਏ ਜਾਂ ਜ਼ਮੀਨ ਨੂੰ ਆਖਰੀ ਪੱਧਰ ‘ਤੇ ਸੌਂਪਣ ਸਮੇਂ ਨਿਰਧਾਰਤ ਰੇਟ ਅਨੁਸਾਰ ਭੁਗਤਾਨ ਕਰੇਗਾ, ਜੋ ਵੀ ਇਨ੍ਹਾਂ ਵਿੱਚੋਂ ਜ਼ਿਆਦਾ ਹੋਏਗਾ।
  2. ਐੱਮਐੱਮਆਰਡੀਏ ਗੋਰਾਈ ਵਿੱਚ 40 ਏਕੜ ਜ਼ਮੀਨ ਨੂੰ ਹਰ ਪੱਧਰ ‘ਤੇ ਪੱਧਰਾ ਕਰਕੇ, ਗ੍ਰੇਡਿੰਗ ਅਤੇ ਤਕਸੀਮ ਕਰਨ ਤੋਂ ਬਾਅਦ ਸੌਂਪ ਦੇਵੇਗਾ। ਐੱਮਐੱਮਆਰਡੀਏ ਸਾਰੇ ਜ਼ਮੀਨੀ ਦਸਤਾਵੇਜ਼ ਅਤੇ ਗੋਰਾਈ ਦੇ ਮਾਲੀਆ ਨਕਸ਼ੇ ਵਿਧੀਵਤ ਰੂਪ ਨਾਲ ਏਏਆਈ ਦੇ ਨਾਂ ‘ਤੇ ਸੌਂਪ ਦੇਵੇਗਾ।
  3. ਐੱਮਐੱਮਆਰਡੀਏ, ਏਏਆਈ ਲਈ 24 ਏਕੜ ਜ਼ਮੀਨ ਬਣਾਏ ਰੱਖਣ ਲਈ 40 ਏਕੜ ਜ਼ਮੀਨ ਦਾ ਵਰਗੀਕਰਨ/ਤਕਸੀਮ ਸ਼ਹਿਰ ਦੀ ਨਜ਼ਦੀਕੀ ਸੜਕ ਤੱਕ ਸਪੱਸ਼ਟ ਪਹੁੰਚ ਦੇ ਦ੍ਰਿਸ਼ਟੀਕੋਣ ਨਾਲ ਕਰੇਗਾ।
  4. ਏਏਆਈ ਦਹਿਸਰ ਵਿਖੇ ਘੱਟ ਤੋਂ ਘੱਟ 2000 ਵਰਗ ਫੁੱਟ ਜ਼ਮੀਨ ਆਰਜ਼ੀ ਅਧਾਰ ‘ਤੇ ਪਹਿਲਾਂ ਸੌਂਪੇਗਾ।

ਰੋਜ਼ਗਾਰ ਸਿਰਜਣ ਸਮਰੱਥਾ:

ਮੌਜੂਦਾ ਪ੍ਰਸਤਾਵ ਤਕਨੀਕੀ ਮਾਹਰਾਂ ਸਮੇਤ ਹੁਨਰਮੰਦ, ਅਰਧ-ਹੁਨਰਮੰਦ ਕਾਮਿਆਂ ਲਈ ਰੋਜ਼ਗਾਰ ਦੇ ਮੌਕਿਆਂ ਦੀ ਸਿਰਜਣਾ ਕਰੇਗਾ, ਇਸ ਤੋਂ ਇਲਾਵਾ ਮੈਟਰੋ ਉਸਾਰੀ ਦੇ ਕੰਮ ਵਿੱਚ ਸ਼ਾਮਲ ਨਿਰਮਾਣ ਉਦਿਯੋਗ ਵਿੱਚ ਵੀ ਨੌਕਰੀਆਂ ਦੀ ਸਿਰਜਣਾ ਹੋਏਗੀ। ਮੈਟਰੋ ਕਾਰ ਸ਼ੈੱਡ ਦੇ ਸੰਚਾਲਨ ਤੋਂ ਬਾਅਦ ਪ੍ਰਤੱਖ/ਅਪ੍ਰਤੱਖ ਰੋਜ਼ਗਾਰ ਦੀ ਸਿਰਜਣਾ ਹੋਏਗੀ।

*******

AKT/VBA/SH