Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਲੀ ਮੰਡਲ ਵੱਲੋਂ ਪੁਲਿਸ ਬਲ ਦੇ ਆਧੁਨਿਕੀਕਰਣ ਲਈ ਅਮਰੇਲਾ(umbrella) ਸਕੀਮ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਪੁਲਿਸ ਬਲ ਦੇ ਆਧੁਨਿਕੀਕਰਣ ਲਈ ਅਮਰੇਲਾ(umbrella)  ਸਕੀਮ, ਸਾਲ 2017-18 ਤੋਂ 2019-20 ਨੂੰ ਲਾਗੂ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ । ਤਿੰਨ ਸਾਲਾਂ  ਦੇ ਸਮੇਂ ਲਈ ਇਸ ਸਕੀਮ ਦਾ ਵਿੱਤੀ ਖਰਚਾ 25,060 ਕਰੋੜ ਰੁਪਏ ਹੋਵੇਗਾ ਇਸ ਵਿੱਚੋਂ ਕੇਂਦਰ ਸਰਕਾਰ ਦੇ ਹਿੱਸੇ 18,636 ਕਰੋੜ ਅਤੇ ਰਾਜ ਸਰਕਾਰਾਂ ਦੇ ਹਿੱਸੇ 6,424 ਕਰੋੜ ਰੁਪਏ ਦਾ ਖਰਚਾ ਆਏਗਾ ।

ਮੁੱਖ ਲੱਛਣ:

  • ਇਸ ਸਕੀਮ ਵਿੱਚ ਅੰਦਰੂਨੀ ਸੁਰੱਖਿਆ, ਅਮਨ ਅਤੇ ਕਨੂੰਨ, ਮਹਿਲਾ ਸੁਰੱਖਿਆ, ਆਧੁਨਿਕ ਹਥਿਆਰਾਂ ਦੀ ਉਪਲੱਬਧਤਾ, ਪੁਲਿਸ ਬਲ ਦਾ ਚਲਨਾ-ਫਿਰਨਾ, ਮਾਲ ਅਸਬਾਬ ਪੂਰਤੀ ਸਹਾਇਤਾ, ਹੈਲੀਕੌਪਟਰ ਸੀਸੀਟੀਐਨਐਸ ਪ੍ਰੋਜੈਕਟ, ਈ-ਜੇਲ੍ਹ ਪ੍ਰੋਜੈਕਟ ਆਦਿ ਲਈ ਵਿਸ਼ੇਸ਼ ਗੁੰਜਾਇਸ਼ ਰੱਖੀ ਗਈ ਹੈ ।
  • ਅਮਰੇਲਾ(umbrella) ਸਕੀਮ ਅਧੀਨ ਕੇਂਦਰੀ ਬੱਜਟ ਵਿੱਚੋਂ 10,132 ਕਰੋੜ ਰੁਪਏ ਦਾ ਖਰਚਾ ਜੰਮੂ-ਕਸ਼ਮੀਰ, ਉੱਤਰ-ਪੂਰਬੀ ਰਾਜਾਂ ਅਤੇ ਖੱਬੇ ਪੱਖੀ ਅੱਤਵਾਦ ਨਾਲ ਪ੍ਰਭਾਵਿਤ ਰਾਜਾਂ ਨਾਲ ਸਬੰਧਤ ਅੰਦਰੂਨੀ ਸੁਰੱਖਿਆ ਲਈ ਨਿਰਧਾਰਤ ਕੀਤਾ ਗਿਆ ਹੈ ।
  • ਸਭ ਤੋਂ ਖਰਾਬ 35 ਐਲ ਡਬਲਯੂ ਈ ਜ਼ਿਲ੍ਹਿਆਂ ਲਈ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਇਹਨਾਂ ਜ਼ਿਲ੍ਹਿਆਂ ਵਿੱਚ ਹੋ ਰਹੇ ਵਿਕਾਸ ਦੇ ਮਸਲੇ ਨਾਲ ਨਜਿੱਠਣ ਲਈ 3000 ਕਰੋੜ ਰੁਪਏ ਦੇ ਖਰਚੇ ਨਾਲ ਸ਼ੁਰੂ ਕੀਤੀ ਗਈ ਹੈ ।
  • ਉੱਤਰ-ਪੂਰਬੀ ਰਾਜਾਂ ਵਿੱਚ ਪੁਲਿਸ ਮੂਲ ਢਾਂਚਾ ਅਪਗ੍ਰੇਡੇਸ਼ਨ, ਸਿਖਲਾਈ ਸੰਸਥਾਵਾਂ, ਖੋਜ-ਬੀਣ ਸਹੂਲਤਾਂ ਆਦਿ ਲਈ 100 ਕਰੋੜ ਰੁਪਏ ਦਾ ਖਰਚਾ ਨਿਰਧਾਰਤ ਕੀਤਾ ਗਿਆ ਹੈ ।
  • ਇਸ ਸਕੀਮ ਦੇ ਲਾਗੂ ਹੋਣ ਨਾਲ ਸਰਕਾਰ ਦੀ ਐਲ ਡਬਲਯੂ ਐਫ ਪ੍ਰਭਾਵਿਤ ਇਲਾਕਿਆਂ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਚੁਣੌਤੀਆਂ ਦਾ  ਟਾਕਰਾ ਕਰਨ ਦੀ ਯੋਗਤਾ ਵਿੱਚ ਵਾਧਾ ਹੋਵੇਗਾ । ਵਿਕਾਸ ਦਖਲਅੰਦਾਜੀਆਂ ਸ਼ੁਰੂ ਹੋਣ ਨਾਲ ਇਹਨਾਂ ਖੇਤਰਾਂ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਆਏਗਾ ਅਤੇ ਨਾਲ ਹੀ ਚੁਣੌਤੀਆਂ ਦਾ ਟਾਕਰਾ ਕਰਨ ਵਿੱਚ ਮਦਦ ਮਿਲੇਗੀ ।
  • ਪੁਲਿਸ ਮੂਲ ਢਾਂਚੇ ਦੀ ਅਪਗ੍ਰੇਡੇਸ਼ਨ, ਫੋਰੈਂਜਸਕ ਸਾਇੰਸ ਪ੍ਰਯੋਗਸ਼ਾਲਾਵਾਂ, ਸੰਸਥਾਵਾਂ ਅਤੇ ਉਹਨਾਂ ਵਿੱਚ ਅਪਰਾਧੀ ਨਿਆਂ ਪ੍ਰਣਾਲੀ ਵਿਚਲੇ ਗੰਭੀਰ ਅੰਤਰ ਨੂੰ ਖਤਮ ਕਰਨ ਲਈ ਲੋੜੀਂਦੇ ਉਪਕਰਣ ਉਪਲੱਬਧ ਕਰਾਉਣ ਲਈ ਸਹਾਇਤਾ ਪ੍ਰਦਾਨ ਕਰਨ ਵਾਸਤੇ ਨਵੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ । ਪੁਲਿਸ ਸਟੇਸ਼ਨ ਅਪਰਾਧ ਅਤੇ ਅਪਰਾਧੀਆਂ ਦੇ ਰਿਕਾਰਡਾਂ ਸਬੰਧੀ ਇੱਕ ਰਾਸ਼ਟਰੀ ਡੇਟਾ-ਬੇਸ ਸਥਾਪਤ  ਕਰਨ ਲਈ ਏਕੀਕ੍ਰਿਤ ਹੋਣਗੇ । ਇਸ ਨੂੰ ਹੋਰਨਾਂ ਅਪਰਾਧੀ ਨਿਆਂ ਪ੍ਰਣਾਲੀ ਦੇ ਥੰਮਾਂ ਜਿਵੇਂ ਕਿ ਜ਼ੇਲ੍ਹਾਂ, ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾਵਾਂ ਅਤੇ ਇਸਤਗਾਸਾ ਦਫਤਰਾਂ ਆਦਿ ਨਾਲ ਜੋੜਿਆ ਜਾਵੇਗਾ ।
  • ਅਮਰੇਲਾ(umbrella) (ਅੰਬਰੇਲਾ) ਸਕੀਮ ਅਮਰਾਵਤੀ, ਆਂਧਰਾ ਪ੍ਰਦੇਸ਼ ਵਿੱਚ ਅਤਿ-ਆਧੁਨਿਕ ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ, ਸਰਦਾਰ ਪਟੇਲ ਗਲੋਬਲ ਸੈਂਟਰ ਫਾਰ ਸਕਿਉਰਟੀ ਦੀ ਅਪਗ੍ਰੇਡੇਸ਼ਨ, ਜੈਪੁਰ ਵਿੱਚ ਦਹਿਸ਼ਤਵਾਦ ਅਤੇ ਵਿਦਰੋਹ ਦਾ ਟਾਕਰਾ ਅਤੇ ਗਾਂਧੀਨਗਰ ਵਿੱਚ ਗੁਜਰਾਤ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਲਈ ਵੀ ਸਹਾਇਤਾ ਪ੍ਰਦਾਨ ਕਰਦੀ ਹੈ ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਅਮਰੇਲਾ(umbrella)  ਸਕੀਮ, ‘ਪੁਲਿਸ ਬਲ ਦਾ ਆੱਧੁਨਿਕੀਕਰਣ’ (MPF), ਕੇਂਦਰੀ ਅਤੇ ਰਾਜ ਪੁਲਿਸ ਬਲਾਂ ਨੂੰ ਆਧੁਨਿਕ ਬਣਾਉਂਦੇ ਹੋਏ ਉਹਨਾਂ ਦੀ ਦਕਸ਼ਤਾ ਅਤੇ ਸਮਰੱਥਾ ਵਿੱਚ ਵਾਧਾ ਕਰਨ ਲਈ ਇੱਕ ਲੰਮਾ ਸਫਰ ਤੈਅ ਕਰੇਗੀ ।

******

AKT/VBA/SH