ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਸਿਹਤ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਮੈਸੇਡੋਨੀਆ ਦਰਮਿਆਨ ਸਹਿਮਤੀ ਪੱਤਰ ਉੱਤੇ ਹਸਤਾਖਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਹਿਮਤੀ ਪੱਤਰ ਵਿੱਚ ਸਹਿਯੋਗ ਲਈ ਹੇਠ ਲਿਖੇ ਖੇਤਰ ਸ਼ਾਮਲ ਹਨ —
* ਸਿਹਤ ਵਿੱਚ ਸਮਰੱਥਾ ਨਿਰਮਾਣ ਮਾਨਵ ਸੰਸਾਧਨ ਵਿੱਚ ਥੋੜੀ ਮਿਆਦ ਦੀ ਟ੍ਰੇਨਿੰਗ।
* ਡਾਕਟਰਾਂ, ਅਧਿਕਾਰੀਆਂ, ਸਿਹਤ ਦੇ ਖੇਤਰ ਨਾਲ ਜੁੜੇ ਹੋਰ ਪੇਸ਼ੇਵਰਾਂ ਅਤੇ ਮਾਹਿਰਾਂ ਦਾ ਅਦਾਨ-ਪ੍ਰਦਾਨ ਅਤੇ ਟ੍ਰੇਨਿੰਗ।
* ਮਾਨਵ ਸੰਸਾਧਨ ਵਿਕਾਸ ਵਿੱਚ ਸਹਾਇਤਾ ਅਤੇ ਸਿਹਤ ਦੇਖਭਾਲ ਸਹੂਲਤਾਂ ਦੀ ਸਥਾਪਨਾ।
* ਸਿਹਤ ਦਾ ਕੋਈ ਹੋਰ ਖੇਤਰ ਜਿਸ ਨੂੰ ਆਪਸ ਵਿੱਚ ਤਿਆਰ ਕੀਤਾ ਗਿਆ ਹੋਵੇ।
ਸਹਿਯੋਗ ਦੇ ਵੇਰਵਿਆਂ ਦੇ ਵਧੇਰੇ ਵਿਸਥਾਰ ਅਤੇ ਸਹਿਮਤੀ ਪੱਤਰ ਦੇ ਲਾਗੂ ਹੋਣ ਉੱਤੇ ਨਜ਼ਰ ਰੱਖਣ ਲਈ ਇੱਕ ਕਾਰਜ ਦਲ ਕਾਇਮ ਕੀਤਾ ਜਾਵੇਗਾ।
****
ਏਕੇਟੀ/ਵੀਬੀਏ