ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਰਾਜਧਾਨੀ ਵਿੱਚ ਮੁਨਿਰਕਾ ਵਿਖੇ ਕੇਂਦਰੀ ਸੂਚਨਾ ਕਮਿਸ਼ਨ, ਸੀਆਈਸੀ ਦੀ ਨਵੇਂ ਪਰਿਸਰ ਦਾ ਉਦਘਾਟਨ ਕਰਨਗੇ। ਨਵੀਂ ਇਮਾਰਤ ਨਾਲ ਕਮਿਸ਼ਨ ਨੂੰ ਇੱਕ ਹੀ ਜਗ੍ਹਾ ਤੋਂ ਕੰਮ ਕਰਨ ਦੀ ਸਹੁਲਤ ਹੋਵੇਗੀ। ਪਹਿਲਾਂ ਇਹ ਕਿਰਾਏ ਦੀਆਂ ਦੋ ਇਮਾਰਤਾਂ ਤੋਂ ਕੰਮ ਕਰ ਰਿਹਾ ਸੀ। ਨਵੀਂ ਅਤਿਆਧੁਨਿਕ ਗ੍ਰੀਨ ਸੀਆਈਸੀ ਇਮਾਰਤ ਨੂੰ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕਾਰਪੋਰੇਸ਼ਨ ਵੱਲੋਂ ਨਿਰਧਾਰਤ ਸਮੇਂ ਤੋਂ ਪਹਿਲਾਂ ਬਣਾਇਆ ਗਿਆ ਹੈ। ਪੰਜ ਮੰਜ਼ਿਲਾ ਇਮਾਰਤ ਵਿੱਚ ਕੇਂਦਰੀ ਸੂਚਨਾ ਕਮਿਸ਼ਨ ਦੇ ਸਾਰੇ ਸੁਣਵਾਈ ਵਾਲੇ ਕਮਰਿਆਂ ਵਿੱਚ ਅਤਿਆਧੁਨਿਕ ਆਈਟੀ ਅਤੇ ਵੀਡੀਓ ਕਾਨਫਰੰਸਿੰਗ ਸਿਸਟਮ ਮੌਜੂਦ ਹਨ। ਸੂਚਨਾ ਦਾ ਅਧਿਕਾਰ ਕਾਨੂੰਨ 2005 ਤਹਿਤ ਸਥਾਪਤ ਸੀਆਈਸੀ, ਸਰਬੋਤਮ ਅਪੀਲ ਸੰਸਥਾ ਹੈ।
***
ਏਕੇਟੀ/ਐੱਚਐੱਸ/ਐੱਸਐੱਸ