Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਿਹਤ ਖੇਤਰ ਨੂੰ ਹੱਲਾਸ਼ੇਰੀ


ਸਿਹਤ ਖੇਤਰ ਨੂੰ ਹੱਲਾਸ਼ੇਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਦੇ ਯੋਗਦਾਨ ਵਜੋਂ 85217 ਕਰੋੜ ਰੁਪਏ ਦੀ ਬਜਟ ਸਹਾਇਤਾ ਨਾਲ 1 ਅਪ੍ਰੈਲ 2017 ਤੋਂ 31 ਮਾਰਚ 2020 ਤੱਕ ਰਾਸ਼ਟਰੀ ਸਿਹਤ ਮਿਸ਼ਨ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ।

 

ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਲਈ ਪ੍ਰਧਾਨ ਮੰਤਰੀ ਵਿਕਾਸ ਪੈਕੇਜ 2015 ਅਧੀਨ 5 ਸਾਲਾਂ ਵਿੱਚ ਜ਼ਿਲ੍ਹਾ ਹਸਪਤਾਲਾਂ, ਉਪ ਹਸਪਤਾਲਾਂ, ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਸਹਾਇਤਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਇੱਕ ਮੁਕੰਮਲ ਕੇਂਦਰੀ ਵਿੱਤੀ ਸਹਾਇਤਾ ਪ੍ਰਾਪਤ ਯੋਜਨਾ ਵਜੋਂ 625.50 ਕਰੋੜ ਰੁਪਏ ਦੀ ਬੱਜਟੀ (Budgetary) ਸਹਾਇਤਾ ਦਿੱਤੀ ਜਾਵੇਗਾ। ਇਹ 1 ਅਪ੍ਰੈਲ 2017 ਤੋਂ 31 ਮਾਰਚ 2020 ਤੱਕ ਜਾਰੀ ਰਹੇਗੀ।

 

ਪ੍ਰਮੁੱਖ ਵਿਸ਼ੇਸ਼ਤਾਵਾਂ

 

  1. ਰਾਸ਼ਟਰੀ ਸਿਹਤ ਮਿਸ਼ਨ ਯੂਨੀਵਰਸਲ ਸਿਹਤ ਕਵਰੇਜ (ਯੂਐੱਚਸੀ) ਦਾ ਮੁੱਖ ਵਾਹਕ ਹੋਵੇਗਾ।

 

  1. ਇਸ ਦੇ ਉਦੇਸ਼ /ਟੀਚੇ ਰਾਸ਼ਟਰੀ ਸਿਹਤ ਨੀਤੀ, 2017 ਅਤੇ ਐੱਸਡੀਜੀ-3 ਨਾਲ ਜੁੜੇ ਹਨ।

 

  1. ਐੱਨਐੱਚਐੱਮ ਨੇ ਐੱਮਡੀਜੀ ਵਿਕਾਸ ਉਦੇਸ਼ ਨੂੰ ਹਾਸਲ ਕਰਨ ਵਿੱਚ ਦੇਸ਼ ਦੀ ਮਦਦ ਕੀਤੀ ਹੈ ਅਤੇ ਇਹ ਯੂ ਐਚ ਸੀ ਦੇ ਟੀਚੇ ਸਮੇਤ ਐੱਮਡੀਜੀ-3 ਦੇ ਟੀਚਿਆਂ ਨੂੰ ਹਾਸਲ ਕਰਨ ਦਾ ਪ੍ਰਮੁੱਖ ਵਾਹਕ ਹੋਵੇਗਾ।

 

  1. ਰਾਸ਼ਟਰੀ ਸਿਹਤ ਮਿਸ਼ਨ ਅਭਿਲਾਸ਼ੀ (aspirational) ਜ਼ਿਲ੍ਹਿਆਂ ਸਮੇਤ ਉੱਚ ਪਹਿਲ ਵਾਲੇ ਜ਼ਿਲਿਆਂਵਿੱਚ ਜਨਤਕ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।

 

  1. ਚੁਣਨਯੋਗ ਤੋਂ ਵਿਸਤ੍ਰਿਤ ਪ੍ਰਾਇਮਰੀ ਸਿਹਤ ਸੰਭਾਲ ਵੱਲ ਇਹ ਇੱਕ ਤਬਦੀਲੀ ਹੈ। ਇਸ ਵਿੱਚ ਸਿਹਤ ਅਤੇ ਅਰੋਗਤਾ ਕੇਂਦਰਾਂ (ਐੱਚਡਬਲਿਊਸੀ) ਵਜੋਂ ਐੱਸਐੱਚਸੀ/ਪੀਐੱਚਸੀ ਨੂੰ ਮਜ਼ਬੂਤੀ ਪ੍ਰਦਾਨ ਕਰ ਕੇ ਆਮ ਗ਼ੈਰ ਸੰਚਾਰੀ ਬੀਮਾਰੀਆਂ, ਬੁਢਾਪੇ ਵਿੱਚ ਸਿਹਤ ਦੇਖਭਾਲ, ਰਾਹਤ ਪੂਰਨ ਅਤੇ ਮੁੜ ਵਸੇਬੇ ਵਿੱਚ ਸਬੰਧੀ ਦੇਖ ਭਾਲ ਸੇਵਾਵਾਂ ਸ਼ਾਮਲ ਹਨ।

 

6.ਐੱਚਡਬਲਿਊਸੀ ਵਲੋਂ ਐੱਨਸੀਡੀ ਸਕ੍ਰੀਨਿੰਗ ਅਤੇ ਪ੍ਰਬੰਧ ਸਮੇਤ ਨਿਵਾਰਕ, ਪ੍ਰੋਤਸਾਹਕ, ਉਪਚਾਰਾਤਮਕ, ਅਤੇ ਪਹਿਲੀ ਸਥਿਤੀ ਵਿੱਚ ਲਿਆਉਣ ਯੋਗ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਦੇ ਸੀ ਐੱਚਸੀ ਅਤੇ ਡੀਐੱਚ ਨਾਲ ਦੋਤਰਫ਼ਾ ਰੈਫਰਲ ਅਤੇ ਜਾਂਚ ਪ੍ਰਣਾਲੀ ਰਾਹੀਂ ਜੁੜਨ ਦੀ ਉਮੀਦ ਹੈ ਤਾਂਕਿ ਵਿਖੰਡਨ ਨੂੰ ਘੱਟ ਕੀਤਾ ਜਾ ਸਕੇ ਅਤੇ ਸਿਹਤ ਦੇਖ ਭਾਲ ਵਿੱਚ ਸੁਧਾਰ ਨੂੰ ਜਾਰੀ ਰੱਖਿਆ ਜਾ ਸਕੇ। ਆਮ ਐਨ ਸੀ ਡੀ ਲਈ ਮੁਫ਼ਤ ਯੂਨੀਵਰਸਲ ਸਕ੍ਰੀਨਿੰਗ ਸਮੇਤ 12 ਸੇਵਾਵਾਂ ਦਾ ਪੈਕੇਜ।

 

  1. ਉਪ ਕੇਂਦਰ ਪੱਧਰ ’ਤੇ ਇੱਕ ਦਰਮਿਆਨੇ ਪੱਧਰ ਦੇ ਹੈਲਥ ਵਰਕਰ ਦੀ ਤਾਇਨਾਤੀ ਜੋ ਕਿ ਪ੍ਰਾਇਮਰੀ ਸਿਹਤ-ਸੰਭਾਲ ਅਤੇ ਜਨਤਕ ਸਿਹਤ ਸਬੰਧੀ ਸਮਰੱਥਾ ਵਿੱਚ ਨਿਪਣ ਹੋਵੇ।

 

  1. ਆਯੁਸ਼ ਨੂੰ ਜੋੜ ਕੇ ਤੰਦਰੁਸਤੀ ਉੱਤੇ ਜ਼ੋਰ ਅਤੇ ਗੰਭੀਰ ਬੀਮਾਰੀਆਂ ਦੀ ਰੋਕਥਾਮ ਅਤੇ ਸਿਹਤ ਦੇਖਭਾਲ ਨੂੰ ਹੱਲਾਸ਼ੇਰੀ ਦੇਣ ਉੱਤੇ ਵਿਸ਼ੇਸ਼ ਜ਼ੋਰ।

 

  1. ਮਹੱਤਵ ਅਕਾਂਖਿਆ ਵਾਲੇ ਟੀਚੇ ਸਥਾਪਤ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਸਿਹਤ ਸੰਕੇਤਕ ਵੀ ਸ਼ਾਮਲ ਹਨ ਅਤੇ ਹੋਰਨਾਂ ਨੂੰ  ਕਾਰਗੁਜ਼ਾਰੀ ਵਿੱਚ ਸੁਧਾਰ ਲਈ ਪ੍ਰੇਰਿਤ ਕਰ ਰਹੇ ਹਨ।

 

  1. ਨਤੀਜਾ ਅਧਾਰਤ ਕਾਰਗੁਜ਼ਾਰੀ, ਜਿਸ ਵਿੱਚ ਸਿਹਤ ਖੇਤਰ ਵਿੱਚ ਸੁਧਾਰ ਅਤੇ ਵਧੀਆ ਕਾਰਗੁਜ਼ਾਰੀ ਲਈ ਪ੍ਰੋਤਸਾਹਨ ਦੇਣਾ ਸ਼ਾਮਲ ਹੈ, ਲਈ ਵਧੇਰੇ ਫੰਡਾਂ ਦਾ ਪ੍ਰਬੰਧ।

 

  1. ਸਾਰੇ ਵਰਟੀਕਲ ਬੀਮਾਰੀ ਪ੍ਰੋਗਰਾਮਾਂ ਨੂੰ ਸੰਗਠਤ ਕਰਨਾ ਤਾਂਕਿ ਸਿਹਤ ਅਤੇ ਵੈੱਲਨੈੱਸ ਲਈ ਇੱਕ ਢੁਕਵੀਂ ਪਹੁੰਚ ਅਪਣਾਈ ਜਾ ਸਕੇ।

 

  1. ਨਿਸ਼ਚਿਤ ਟੀਚਿਆਂ ਦੀ ਪ੍ਰਾਪਤੀ ਲਈ ਵਿਸ਼ੇਸ਼ ਤੌਰ ਤੇ ਤਿਆਰ ਰਣਨੀਤੀਆਂ ਅਤੇ ਦਖਲਅੰਦਾਜ਼ੀਆਂ।

 

  1. ਰਾਸ਼ਟਰੀ ਸਿਹਤ ਮਿਸ਼ਨ ਦੀ ਮੁਫ਼ਤ ਦਵਾਈਆਂ ਅਤੇ ਇਲਾਜ ਸੇਵਾਵਾਂ ਦੀ ਪਹਿਲ, ਪ੍ਰਧਾਨ ਮੰਤਰੀ ਰਾਸ਼ਟਰੀ ਡਾਇਲਸਿਜ਼ ਪ੍ਰੋਗਰਾਮ—ਵੱਖ ਵੱਖ ਰੂਪ ਵਿੱਚ ਸ਼ਾਮਲ ਓਓਪੀਈ ਵਿੱਚ ਕਟੌਤੀ ਵਗੈਰਾ ਵਰਗੀਆਂ ਪਹਿਲਾਂ ਨੂੰ ਤੇਜ਼ ਕਰਨ ਦੇ ਨਾਲ ਨਾਲ ਓਓਪੀਈ ਨੂੰ ਘੱਟ ਕਰਨ ਵੱਲ ਵਿਸ਼ੇਸ਼ ਧਿਆਨ ।

 

  1. ਸਿਹਤ ਬਾਰੇ ਅੰਤਰ ਖੇਤਰੀ ਕਨਵਰਜੈਂਟ ਕਾਰਵਾਈ ਲਈ ਮੁਹੱਈਆ ਮੰਚਾਂ ਦੀ ਪ੍ਰਭਾਵੀ ਵਰਤੋਂ।

 

  1. ਮੋਹਰੀ ਵਰਕਰਾਂ ਦਰਮਿਆਨ ਸਹਿਯੋਗ ਅਤੇ ਉਤਸ਼ਾਹ ਪੈਦਾ ਕਰਨ ਲਈ ਟੀਮ ਅਧਾਰਿਤ ਪ੍ਰੋਤਸਾਹਨ।

 

  1. ਜਨਤਕ ਸਿਹਤ ਸਹੂਲਤਾਂ, ਕਾਇਆਕਲਪ ਟੀਚੇ ਦੇ ਗੁਣਵੱਤਾਪੂਰਨ ਸਰਟੀਫਿਕੇਸ਼ਨ ਰਾਹੀਂ ਗੁਣਵੱਤਾ ਉੱਤੇ ਵਿਸ਼ੇਸ਼ ਜ਼ੋਰ। ਜਨਤਕ ਸਿਹਤ ਸੇਵਾਵਾਂ ਦੀ ਵਰਤੋਂ ਇੱਕ ਵਿਸ਼ੇਸ਼ ਟੀਚਾ ਹੈ।

 

  1. ਸਾਰੇ ਰਾਜਾਂ ਵਿੱਚ ਟੀਕਾਕਰਨ ਦੇ ਵਿਸਥਾਰ ਦਾ ਪ੍ਰਸਤਾਵ।

 

  1. ਇਹ ਆਯੁਸ਼ਮਾਨ ਭਾਰਤ ਅਧੀਨ ਪ੍ਰਸਤਾਵਿਤ ਰਾਸ਼ਟਰੀ ਸਿਹਤ ਰੱਖਿਆ ਮਿਸ਼ਨ ਨਾਲ ਜੁੜੇਗਾ।

 

ਪ੍ਰਭਾਵ

 

ਇਸ ਦੇ ਨਤੀਜੇ ਹੋਣਗੇ /ਸਰਲ ਹੋਵੇਗਾ :

 

ਰਾਸ਼ਟਰੀ ਸਿਹਤ ਮਿਸ਼ਨ ਦੇ ਨਿਰਧਾਰਤ ਟੀਚਿਆਂ ਨੂੰ ਨਿਰੰਤਰ ਮਿਆਦ ਵਿੱਚ ਹਾਸਲ ਕਰਨਾ।

 

(1) ਨਵਜੰਮੇ ਬੱਚਿਆਂ ਦੀ ਮੌਤ ਦਰ (ਐੱਨਐੱਮਆਰ), ਬੱਚਿਆਂ ਦੀ ਮੌਤ ਦਰ (ਆਈਐੱਮਆਰ), 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਮੌਤ ਦਰ (ਯੂ5 ਐੱਮਆਰ), ਮਾਤਾਵਾਂ ਦੀ ਮੌਤ ਦਰ (ਐੱਮਐੱਮਆਰ) ਅਤੇ ਕੁਲ ਜਣੇਪਾ ਦਰ (ਟੀਐੱਫਆਰ) ਵਰਗੇ ਪ੍ਰਮੁੱਖ ਸਿਹਤ ਸੰਕੇਤਕਾਂ ਵਿੱਚ ਸੁਧਾਰ।

 

(2) ਸੰਚਾਰੀ ਬੀਮਾਰੀਆਂ ਦੇ ਫੈਲਣ ਦੀਆਂ ਘਟਨਾਵਾਂ ਵਿੱਚ ਕਮੀ।

 

(3) ਸਿਹਤ ਦੇਖਭਾਲ ਬਾਰੇ ਮੁਲਾਜ਼ਮਾਂ ਵੱਲੋਂ ਕੀਤੇ ਗਏ ਫੁਟਕਲ ਖਰਚੇ (ਓਓਪੀਈ) ਵਿੱਚ ਕਮੀ।

 

(4) ਰੈਗੂਲਰ ਟੀਕਾਕਰਨ ਸੇਵਾਵਾਂ ਦੀ ਕਵਰੇਜ ਅਤੇ ਵਰਤੋਂ ਅਤੇ ਗੈਰ ਸੰਚਾਰੀ ਰੋਗਾਂ ਨਾਲ ਜੁੜੀਆਂ ਸੇਵਾਵਾਂ ਦੀ ਸਥਿਤੀ ਵਿੱਚ ਸੁਧਾਰ।

 

****

 

ਏਕੇਟੀ/ਵੀਬੀਏ/ਐੱਸਐੱਚ