Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸਵੀਡਨ ਅਤੇ ਯੂਕੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸਵੀਡਨ ਅਤੇ ਬ੍ਰਿਟੇਨ ਰਵਾਨਾ ਹੋਣ ਤੋਂ ਪਹਿਲਾਂ ਦਿੱਤਾ ਬਿਆਨ ਨਿਮਨ ਲਿਖਤ ਹੈ।
”ਮੈਂ 17-20 ਅਪ੍ਰੈਲ 2018 ਦੌਰਾਨ ਦੁਵੱਲੀਆਂ ਮੀਟਿੰਗਾਂ ਲਈ, ਭਾਰਤ –ਨੋਰਡਿਕ ਸਿਖ਼ਰ ਸੰਮੇਲਨ ਅਤੇ ਰਾਸ਼ਟਰ ਮੰਡਲ ਮੁਖੀਆਂ ਦੀਆਂ ਸਰਕਾਰੀ ਮੀਟਿੰਗਾਂ ਲਈ ਸਵਡੀਨ ਅਤੇ ਬ੍ਰਿਟੇਨ ਦਾ ਦੌਰਾ ਕਰਾਂਗਾ।

17 ਅਪ੍ਰੈਲ ਨੂੰ ਮੈਂ ਸਕੌਟਿਸ਼ ਪ੍ਰਧਾਨ ਮੰਤਰੀ ਸਟੀਫ਼ਨ ਲੋਫੇਨ ਦੇ ਸੱਦੇ ‘ਤੇ ਸਟਾਕਹੋਮ ਵਿੱਚ ਹੋਵਾਂਗਾ। ਇਹ ਮੇਰਾ ਸਵੀਡਨ ਦਾ ਪਹਿਲਾ ਦੌਰਾ ਹੈ। ਭਾਰਤ ਅਤੇ ਸਵੀਡਨ ਦਰਮਿਆਨ ਨਿੱਘੇ ਅਤੇ ਦੋਸਤਾਨਾ ਸਬੰਧ ਹਨ। ਸਾਡੀ ਭਾਈਵਾਲੀ ਲੋਕਤੰਤਰੀ ਕਦਰਾਂ ਕੀਮਤਾਂ ਅਤੇ ਇੱਕ ਖੁੱਲ੍ਹੀ, ਸਮਾਵੇਸ਼ੀ ਅਤੇ ਨਿਯਮ ਅਧਾਰਿਤ ਵਿਸ਼ਵ ਵਿਵਸਥਾ ਪ੍ਰਤੀ ਵਚਨਬੱਧਤਾ ‘ਤੇ ਅਧਾਰਿਤ ਹੈ। ਸਾਡੀਆਂ ਵਿਕਾਸ ਪਹਿਲਾਂ ਵਿੱਚ ਸਵੀਡਨ ਅਹਿਮ ਭਾਈਵਾਲ ਹੈ। ਇਹ ਪ੍ਰਧਾਨ ਮੰਤਰੀ ਲੋਫੇਨ ਅਤੇ ਮੇਰੇ ਲਈ ਦੋਹਾਂ ਦੇਸ਼ਾਂ ਦੇ ਵਪਾਰ ਜਗਤ ਦੇ ਮੋਹਰੀ ਨੇਤਾਵਾਂ ਨਾਲ ਗੱਲਬਾਤ ਕਰਨ ਅਤੇ ਵਪਾਰ ਅਤੇ ਨਿਵੇਸ਼, ਨਵੀਨਤਾ, ਐੱਸ. ਐਂਡ ਟੀ., ਹੁਨਰ ਵਿਕਾਸ, ਸਮਾਰਟ ਸ਼ਹਿਰ, ਸਵੱਛ ਊਰਜਾ, ਡਿਜੀਟਲਕਰਨ ਅਤੇ ਸਿਹਤ ‘ਤੇ ਧਿਆਨ ਦੇਣ ਦੇ ਨਾਲ ਸਹਿਯੋਗ ਦਾ ਇੱਕ ਭਾਵੀ ਰੋਡਮੈਪ ਤਿਆਰ ਕਰਨ ਦਾ ਅਵਸਰ ਵੀ ਹੈ। ਮੈਂ ਸਵੀਡਨ ਦੇ ਮਹਾਮਹਿਮ ਕਿੰਗ ਕਾਰਲ XVI ਗਸਟਫ ਨੂੰ ਵੀ ਮਿਲਾਂਗਾ।

ਭਾਰਤ ਅਤੇ ਸਵੀਡਨ ਨੇ ਸੰਯੁਕਤ ਰੂਪ ਨਾਲ 17 ਅਪ੍ਰੈਲ ਨੂੰ ਸਟਾਕਹੋਮ ਵਿੱਚ ਫਿਨਲੈਂਡ, ਨਾਰਵੇ, ਡੈੱਨਮਾਰਕ ਅਤੇ ਆਈਸਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਭਾਰਤ-ਨੋਰਡਿਕ ਸਿਖਰ ਸੰਮੇਲਨ ਦਾ ਆਯੋਜਨ ਕੀਤਾ ਹੈ। ਨੋਰਡਿਕ ਦੇਸ਼ਾਂ ਨੇ ਵਿਸ਼ਵ ਪੱਧਰ ‘ਤੇ ਸਵੱਛ ਤਕਨਾਲੋਜੀ, ਵਾਤਾਵਰਣ ਸਮਾਧਾਨ, ਬੰਦਰਗਾਹਾਂ ਦਾ ਆਧੁਨਿਕੀਕਰਨ, ਕੋਲਡ ਚੇਨ, ਹੁਨਰ ਵਿਕਾਸ ਅਤੇ ਨਵੀਨਤਾ ਵਿੱਚ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਤਾਕਤ ਹਾਸਲ ਕੀਤੀ ਹੈ। ਨੋਰਡਿਕ ਦਕਸ਼ਤਾ ਭਾਰਤ ਨੂੰ ਬਦਲਣ ਲਈ ਸਾਡੇ ਦ੍ਰਿਸ਼ਟੀਕੋਣ ਨਾਲ ਚੰਗੀ ਤਰ੍ਹਾਂ ਫਿੱਟ ਬੈਠਦੀ ਹੈ।

18 ਅਪ੍ਰੈਲ, 2018 ਨੂੰ ਮੈ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਸੱਦੇ ‘ਤੇ ਲੰਡਨ ਵਿੱਚ ਹੋਵਾਂਗਾ। ਮੈਂ ਪਿਛਲੀ ਵਾਰ ਨਵੰਬਰ, 2015 ਵਿੱਚ ਬ੍ਰਿਟੇਨ ਦਾ ਦੌਰਾ ਕੀਤਾ ਸੀ। ਭਾਰਤ ਅਤੇ ਬ੍ਰਿਟੇਨ ਮਜ਼ਬੂਤ ਇਤਿਹਾਸਕ ਸਬੰਧਾਂ ਦੇ ਨਾਲ ਨਾਲ ਇੱਕ ਆਧੁਨਿਕ ਭਾਈਵਾਲੀ ਸਾਂਝੀ ਕਰਦੇ ਹਨ।

ਲੰਡਨ ਦਾ ਮੇਰਾ ਇਹ ਦੌਰਾ ਵਧਦੇ ਹੋਏ ਦੁਵੱਲੇ ਸਬੰਧਾਂ ਲਈ, ਦੋਹਾਂ ਦੇਸ਼ਾਂ ਲਈ ਨਵੀਂ ਗਤੀ ਨੂੰ ਪ੍ਰੇਰਿਤ ਕਰਨ ਲਈ ਇੱਕ ਹੋਰ ਅਵਸਰ ਪੇਸ਼ ਕਰਦਾ ਹੈ। ਮੈਂ ਸਿਹਤ ਦੇਖਭਾਲ, ਨਵੀਨਤਾ, ਡਿਜੀਟਲਕਰਨ, ਊਰਜਾ ਗਤੀਸ਼ੀਲਤਾ, ਸਵੱਛ ਊਰਜਾ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਭਾਰਤ-ਬ੍ਰਿਟੇਨ ਦੀ ਭਾਈਵਾਲੀ ਵਧਾਉਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ। ‘ਲਿਵਿੰਗ ਬ੍ਰਿਜ’ ਦੇ ਵਿਸ਼ੇ ‘ਤੇ ਮੈਨੂੰ ਵੀ ਵਿਭਿੰਨ ਵਰਗਾਂ ਦੇ ਲੋਕਾਂ ਨਾਲ ਮਿਲਣ ਦਾ ਅਵਸਰ ਮਿਲੇਗਾ ਜਿਨ੍ਹਾਂ ਨੇ ਬਹੁ ਪੱਖੀ ਭਾਰਤ-ਬ੍ਰਿਟੇਨ ਸਬੰਧਾਂ ਨੂੰ ਖੁਸ਼ਹਾਲ ਕੀਤਾ ਹੈ।

ਮੈਂ ਮਹਾਮਹਿਮ ਰਾਣੀ ਨੂੰ ਵੀ ਮਿਲਾਂਗਾ, ਦੋਹਾਂ ਦੇਸ਼ਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਾਂਗਾ ਜੋ ਆਰਥਿਕ ਸਾਂਝੇਦਾਰੀ ਦੇ ਨਵੇਂ ਏਜੰਡੇ ‘ਤੇ ਕੰਮ ਕਰ ਰਹੇ ਹਨ, ਲੰਡਨ ਵਿੱਚ ਆਯੂਰਵੇਦ ਦੇ ਕੇਂਦਰ ਦੀ ਸ਼ੁਰੂਆਤ ਕਰਾਂਗਾ ਅਤੇ ਬ੍ਰਿਟੇਨ ਦਾ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਵਿੱਚ ਨਵੇਂ ਮੈਂਬਰ ਵਜੋਂ ਸਵਾਗਤ ਕਰਾਂਗਾ।

19 ਅਤੇ 20 ਅਪ੍ਰੈਲ ਨੂੰ ਮੈਂ ਬ੍ਰਿਟੇਨ ਵੱਲੋਂ ਆਯੋਜਿਤ ਹੋਣ ਵਾਲੀ ਰਾਸ਼ਟਰਮੰਡਲ ਮੁਖੀਆਂ ਦੀ ਸਰਕਾਰੀ ਮੀਟਿੰਗ ਵਿੱਚ ਵੀ ਹਿੱਸਾ ਲਵਾਂਗਾ ਜੋ ਮਾਲਟਾ ਤੋਂ ਰਾਸ਼ਟਰਮੰਡਲ ਦੀ ਨਵੀਂ ਅਗਵਾਈ ਦੇ ਰੂਪ ਵਿੱਚ ਕੰਮ ਕਰੇਗਾ।

ਰਾਸ਼ਟਰਮੰਡਲ ਇੱਕ ਵਿਲੱਖਣ ਬਹੁਪੱਖੀ ਸਮੂਹ ਹੈ ਜੋ ਨਾ ਕੇਵਲ ਆਪਣੇ ਵਿਕਾਸਸ਼ੀਲ ਦੇਸ਼ਾਂ ਦੇ ਮੈਂਬਰਾਂ, ਵਿਸ਼ੇਸ਼ ਤੌਰ ‘ਤੇ ਛੋਟੇ ਦੇਸ਼ਾਂ ਅਤੇ ਛੋਟੇ ਦੀਪ ਵਿਕਾਸਸ਼ੀਲ ਦੇਸ਼ਾਂ ਨੂੰ ਉਪਯੋਗੀ ਸਹਾਇਤਾ ਪ੍ਰਦਾਨ ਕਰਦਾ ਹੈ, ਬਲਕਿ ਵਿਕਾਸ ਦੇ ਮੁੱਦਿਆਂ ਲਈ ਇੱਕ ਮਜ਼ਬੂਤ ਅੰਤਰਰਾਸ਼ਟਰੀ ਅਵਾਜ਼ ਵੀ ਬੁਲੰਦ ਕਰਦਾ ਹੈ।

ਮੈਨੂੰ ਭਰੋਸਾ ਹੈ ਕਿ ਸਵੀਡਨ ਅਤੇ ਬ੍ਰਿਟੇਨ ਦੇ ਇਹ ਦੌਰੇ ਇਨ੍ਹਾਂ ਦੋਹਾਂ ਦੇਸ਼ਾਂ ਦੇ ਨਾਲ ਸਾਡੀ ਭਾਈਵਾਲੀ ਵਧਾਉਣ ਵਿੱਚ ਉਪਯੋਗੀ ਹੋਣਗੇ।”

****

ਏਕੇਟੀ/ਕੇਪੀ