Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੁਦਰਾ ਯੋਜਨਾ ਲਾਭਾਰਥੀਆਂ ਦੇ ਨਾਲ ਸੰਵਾਦ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਈਓ ਅਤੇ ਭੈਣੋਂ,

ਮੇਰਾ ਸੁਭਾਗ ਹੈ ਕਿ ਇਹ ਯੋਜਨਾ ਮੇਰੇ ਦਿਲ ਦੇ ਬੇਹਦ ਕਰੀਬ ਹੈ। ਉਸ ਯੋਜਨਾ ਦੇ ਕਰਮਯੋਗੀਆਂ ਨਾਲ, ਉਦਮਸ਼ੀਲ ਨੌਜੁਆਨਾਂ ਨਾਲ, ਪਰੰਪਰਾ ਤੋਂ ਬਾਹਰ ਨਿਕਲੀਆਂ ਭੈਣਾਂ ਨਾਲ ਗੱਲਬਾਤ ਕਰਨ ਦਾ ਅੱਜ ਮੈਨੂੰ ਅਵਸਰ ਮਿਲਿਆ ਹੈ। ਤੁਸੀਂ ਉਹ ਲੋਕ ਹੋ ਜੋ ਬਣੇ-ਬਣਾਏ ਰਸਤਿਆਂ ‘ਤੇ ਚਲਣ ਦੀ ਬਜਾਏ ਖ਼ੁਦ ਦੇ ਰਸਤੇ ਖ਼ੁਦ ਤੈਅ ਕਰਦੇ ਹੋ, ਤੁਸੀਂ ਸਾਹਸ ਅਤੇ ਇੱਛਾ ਸ਼ਕਤੀ ਨਾਲ ਰਸਤੇ ਤਿਆਰ ਕਰਦੇ ਹੋ। ਦੇਸ਼ ਦੀ ਸਮਰਿੱਧੀ ਅਤੇ ਸਮਾਜ ਦੀ ਖੁਸ਼ਹਾਲੀ ਵਿੱਚ ਤੁਹਾਡਾ ਸਭ ਦਾ ਬਹੁਤ ਵੱਡਾ ਯੋਗਦਾਨ ਹੈ।

ਅੱਜ ਮੇਰੇ ਨਾਲ-ਨਾਲ ਪੂਰਾ ਦੇਸ਼ ਤੁਹਾਡੇ ਸਭ ਦੇ ਇਸ ਸਾਹਸ ਦਾ, ਇਸ ਫ਼ੈਸਲੇ ਦਾ, ਇਸ initiative ਦਾ, ਤੁਹਾਡੀ ਇਸ ਯਾਤਰਾ ਦੇ ਸੰਸਮਰਣ ਸੁਣਨ ਲਈ ਇਸ ਵੀਡੀਓ ਕਾਨਫਰੰਸ ਰਾਹੀਂ ਤੁਹਾਡੇ ਸਾਰਿਆਂ ਦੇ ਨਾਲ ਜੁੜਿਆ ਹੈ। ਹੁਣੇ ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਆਵਾਸ ‘ਤੇ ਮੈਨੂੰ ਮੁਦਰਾ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਕੁਝ ਸਮਾਂ ਬਿਤਾਉਣ ਦਾ ਅਵਸਰ ਮਿਲਿਆ ਸੀ। ਉਨ੍ਹਾਂ ਦੇ ਅਨੁਭਵ, ਉਨ੍ਹਾਂ ਦਾ ਸੰਘਰਸ਼, ਉਨ੍ਹਾਂ ਦੀ ਤਰੱਕੀ ਦੀਆਂ ਕਹਾਣੀਆਂ ਸੰਤੋਸ਼ ਵੀ ਦਿੰਦੀਆਂ ਹਨ ਅਤੇ ਮਨ ਨੂੰ ਮਾਣ ਨਾਲ ਪ੍ਰਫੁੱਲਿਤ ਵੀ ਕਰਦੀਆਂ ਹਨ। ਉਸੇ ਦਿਨ ਮੈਂ ਤੈਅ ਕਰ ਲਿਆ ਸੀ ਕਿ ਕਦੇ-ਕਦੇ ਮੌਕਾ ਅਗਰ ਮਿਲ ਜਾਏ ਤਾਂ ਦੇਸ਼ ਭਰ ਦੇ ਮੁਦਰਾ ਦੇ ਲਾਭਾਰਥੀਆਂ ਨਾਲ ਗੱਲ ਕਰਨ ਦਾ ਅਵਸਰ ਮੈਂ ਲੱਭਦਾ ਰਹੂੰਗਾ, ਦੇਸ਼ ਭਰ ਦੇ ਮੁਦਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕਰਾਂਗਾ, ਗੱਪਾਂ, ਗੋਸ਼ਠੀ ਕਰਾਂਗਾ। ਅਤੇ ਅੱਜ Technology ਰਾਹੀਂ ਤੁਹਾਡਾ ਵੀ ਸਮਾਂ ਬਚ ਗਿਆ, ਮੇਰਾ ਵੀ ਸਮਾਂ ਬਚ ਗਿਆ, ਫਿਰ ਵੀ ਸਾਡੇ ਦਰਮਿਆਨ ਬੰਧਨ ਬੱਝ ਗਿਆ, ਉਹੀ ਪਿਆਰ ਭਰਿਆ ਰਿਸ਼ਤਾ ਜੁੜ ਗਿਆ। ਤੁਹਾਡੇ ਅਨੁਭਵ, ਤੁਹਾਡੀਆਂ ਭਾਵਨਾਵਾਂ ਸਿੱਧੇ-ਸਿੱਧੇ ਮੈਨੂੰ ਸੁਣਨ ਨੂੰ ਮਿਲ ਰਹੀਆਂ ਹਨ, ਦਰਮਿਆਨ ਕਿਸੇ ਵਿਵਸਥਾ ਦੀ ਜ਼ਰੂਰਤ ਨਹੀਂ।

ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤੀ ਵਿੱਚ ਤੁਹਾਡੇ ਵਰਗੇ ਉੱਦਮੀਆਂ ਦਾ ਮਹੱਤਵਪੂਰਨ ਯੋਗਦਾਨ ਹੈ ਲੇਕਿਨ ਪਹਿਲਾਂ ਉਸ ‘ਤੇ ਕੋਈ ਧਿਆਨ ਨਹੀਂ ਦਿੱਤਾ ਗਿਆ, ਉਨ੍ਹਾਂ ਬਾਰੇ ਕਦੇ ਵੀ ਨਹੀਂ ਸੋਚਿਆ ਗਿਆ। ਤੁਹਾਨੂੰ ਪਤਾ ਹੈ ਅੱਜ ਤੋਂ 25-30 ਸਾਲ ਪਹਿਲਾਂ political benefit ਲਈ ਲੋਨ ਮੇਲੇ ਲੱਗਦੇ ਸਨ ਅਤੇ ਜੋ ਰਾਜਨੀਤਕ ਅਸੂਲ ਰੱਖਣ ਵਾਲੇ ਲੋਕ ਸਨ ਉਨ੍ਹਾਂ ਦੇ ਚੇਲੇ-ਚਪਾਟੇ, ਠੇਕੇਦਾਰ, ਵੋਟ ਬੈਂਕ ਦੀ ਰਾਜਨੀਤੀ, ਇਹ ਬੈਂਕਾਂ ਤੋਂ ਰੁਪਏ ਲੈ ਜਾਂਦੇ ਸਨ। ਖਬਰਾਂ ਵੀ ਬਹੁਤ ਛਪਦੀਆਂ ਸਨ ਕਿੰਨਾਂ ਬੈਂਕ ਲੋਨ ਦਿੱਤਾ ਗਿਆ। ਬਾਅਦ ਵਿੱਚ ਕੀ ਹੋਇਆ ਕਿਸੇ ਨੇ ਪੁੱਛਿਆ ਹੀ ਨਹੀਂ। ਅਸੀਂ ਨਾ ਲੋਨ ਮੇਲੇ ਲਗਾਏ, ਨਾ ਵਿਚੋਲਿਆਂ ਨੂੰ ਜਗ੍ਹਾ ਦਿੱਤੀ। ਅਸੀਂ ਦੇਸ਼ ਦੇ ਨੌਜੁਆਨਾਂ, ਦੇਸ਼ ਦੀਆਂ ਮਾਤਾਵਾਂ-ਭੈਣਾਂ ਜੋ ਖ਼ੁਦ ਦੇ ਇਨਿਸ਼ਿਏਟਿਵ ਨਾਲ ਕੁਝ ਕਰਨਾ ਚਾਹੁੰਦੀਆਂ ਹਨ, ਖ਼ੁਦ ਬੈਂਕ ਦੇ ਦਫ਼ਤਰ ਵਿੱਚ ਜਾ ਕੇ ਗੱਲ ਕਰਨਾ ਚਾਹੁੰਦੀਆਂ ਹਨ, ਆਪ ਆਪਣੀ ਗੱਲ ਰੱਖ ਸਕਦੀਆਂ ਹਨ, ਮੁਦਰਾ ਯੋਜਨਾ ਇੱਕ ਅਜਿਹਾ ਪ੍ਰੋਡਕਟ ਤਿਆਰ ਕੀਤਾ ਜੋ ਇੱਛਾ ਰੱਖਣ ਵਾਲੇ, ਕੁਝ ਕਰਨ ਦਾ ਇਰਾਦਾ ਰੱਖਣ ਵਾਲੇ ਦੇਸ਼ ਵਾਸੀਆਂ ਦੇ ਲਈ ਇੱਕ ਬਹੁਤ ਵੱਡਾ ਅਵਸਰ ਬਣ ਗਿਆ। ਅਸੀਂ ਸਾਡੇ ਛੋਟੇ ਉੱਦਮੀਆਂ ‘ਤੇ ਭਰੋਸਾ ਕੀਤਾ, ਉਨ੍ਹਾਂ ਦੇ business skills ‘ਤੇ ਭਰੋਸਾ ਕੀਤਾ। ਮੁਦਰਾ ਯੋਜਨਾ ਤਹਿਤ ਉਨ੍ਹਾਂ ਨੂੰ loan ਦਿੱਤਾ ਗਿਆ ਤਾਂ ਕਿ ਉਹ ਆਪਣਾ business ਖੋਲ੍ਹ ਸਕਣ, ਉਸਦਾ ਵਿਸਤਾਰ ਕਰ ਸਕਣ। ਮੁਦਰਾ ਯੋਜਨਾ ਨਾਲ ਨਾ ਕੇਵਲ ਸਵੈ-ਰੋਜ਼ਗਾਰ ਦੇ ਅਵਸਰ ਬਣੇ ਬਲਕਿ ਅੱਜ ਇਹ ਜੌਬ ਮਲਟੀਪਲਾਇਅਰ ਦਾ ਵੀ ਕੰਮ ਕਰ ਰਹੀ ਹੈ।

ਅਜ਼ਾਦੀ ਦੇ ਬਾਅਦ ਤੋਂ ਹੀ ਸਾਡੇ ਦੇਸ਼ ਵਿੱਚ ਲਾਈਸੈਂਸ ਰਾਜ ਦੀ ਇੱਕ ਵੱਡੀ ਬਿਮਾਰੀ ਦੇਖੀ ਗਈ ਹੈ। ਲੋਨ ਉਸਨੂੰ ਮਿਲਦਾ ਸੀ, ਜਿਸਦੀ ਪਹਿਚਾਣ ਹੁੰਦੀ ਸੀ, ਕੰਮ ਉਸੇ ਦਾ ਹੁੰਦਾ ਸੀ ਜਿਸਦਾ ਨਾਮ ਹੁੰਦਾ ਸੀ। ਕਿਤੇ ਨਾ ਕਿਤੇ ਇਸ ਪ੍ਰਥਾ ਨੇ ਗ਼ਰੀਬ ਨੂੰ ਸਿਸਟਮ ਤੋਂ ਬਾਹਰ ਹੀ ਖੜ੍ਹਾ ਰੱਖਿਆ ਕਿਉਂਕਿ ਨਾ ਉਸਦੇ ਕੋਲ ਵੱਡਾ ਨਾਮ ਸੀ ਅਤੇ ਨਾ ਹੀ ਕੋਈ ਅਪ੍ਰੋਚ। ਇਹ ਇੱਕ ਵੱਡਾ ਕਾਰਣ ਸੀ ਕਿ ਹਜ਼ਾਰਾਂ-ਲੱਖਾਂ ਛੋਟੇ ਉੱਦਮੀ ਇੰਨੇ ਵਰ੍ਹਿਆਂ ਤੋਂ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਜਾਂ ਤਾਂ ਆਪਣਾ ਵਪਾਰ ਹੀ ਨਹੀਂ ਸ਼ੁਰੂ ਕਰ ਸਕਦੇ ਸਨ ਜਾਂ ਫਿਰ ਉਸਦਾ ਵਿਸਤਾਰ ਨਹੀਂ ਕਰ ਸਕਦੇ ਸਨ। ਆਰਥਕ ਮਦਦ ਲਈ ਸ਼ਾਹੂਕਾਰਾਂ ਦੇ ਚੁੰਗਲ ਵਿੱਚ ਹੀ ਫਸੇ ਰਹਿ ਜਾਂਦੇ ਸਨ।
ਇਸ ਦੇਸ਼ ਵਿੱਚ ਇੱਕ ਅਜਿਹਾ ਸਮਾਂ ਸੀ ਜਦੋਂ ਖੁਦ ਵਿੱਤ ਮੰਤਰੀ ਫੋਨ ਕਰ ਕੇ ਵੱਡੇ ਉਦਯੋਗਪਤੀਆਂ ਨੂੰ ਲੋਨ ਦਿਵਾਉਂਦੇ ਸਨ ਅਤੇ ਦੂਜੇ ਪਾਸੇ ਇੱਕ ਛੋਟਾ ਉੱਦਮੀ ਸਾਹੂਕਾਰਾਂ ਨੂੰ 30-40% ਪ੍ਰਤੀਸ਼ਤ ਵਿਆਜ਼ ਦੇਣ ਦੇ ਚੱਕਰ ਵਿੱਚ ਕੁਝ ਇਸ ਤਰ੍ਹਾਂ ਫਸ ਜਾਂਦਾ ਸੀ ਕਿ ਉਹ ਪੂਰੀ ਜ਼ਿੰਦਗੀ ਬਾਹਰ ਨਹੀਂ ਨਿਕਲ ਪਾਉਂਦਾ ਸੀ। ਇਸ vicious cycle ਨੇ ਕਦੇ ਤਾਂ ਟੁੱਟਣਾ ਸੀ, ਕਿਸੇ ਨੇ ਤਾਂ ਇਸਨੂੰ ਤੋੜਨਾ ਹੀ ਸੀ, ਅਸੀਂ ਇਸ ਦਿਸ਼ਾ ਵਿੱਚ ਯਤਨ ਕੀਤਾ ਅਤੇ ਅਸੀਂ ਇਸ ਵਿੱਚ ਸਫ਼ਲ ਰਹੇ ਹਾਂ। ਇਸ vicious cycle ਨੂੰ ਅਸੀਂ ਤੋੜ ਰਹੇ ਹਾਂ।

ਭਰੋਸੇ ਅਤੇ ਵਿਸ਼ਵਾਸ ਦੀ ਤਾਕਤ ਨਾਲ। ਸਰਕਾਰ ਦਾ ਗ਼ਰੀਬ `ਤੇ ਵਿਸ਼ਵਾਸ, ਗ਼ਰੀਬ ਦੇ ਸੁਪਨਿਆਂ `ਤੇ ਵਿਸ਼ਵਾਸ, ਗ਼ਰੀਬ ਦੀ ਮਿਹਨਤ `ਤੇ ਵਿਸ਼ਵਾਸ।

ਜੇਕਰ ਨੌਜਵਾਨਾਂ ਨੂੰ ਦਹਾਕਿਆਂ ਪਹਿਲਾਂ ਮੁਦਰਾ ਜਿਹੀ ਯੋਜਨਾ ਮਿਲ ਜਾਂਦੀ, ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸ਼ਹਿਰਾਂ ਦੀ ਅਤੇ ਪਲਾਇਨ ਦੀ ਸਮੱਸਿਆ ਵੀ ਇੰਨੀ ਵਿਕਰਾਲ ਨਹੀਂ ਹੁੰਦੀ। ਬਿਨਾ ਬੈਂਕ ਗਾਰੰਟੀ ਕਰਜ਼ ਮਿਲਣ ਤੇ, ਘੱਟ ਵਿਆਜ ਦਰਾਂ `ਤੇ ਕਰਜ਼ ਮਿਲਣ `ਤੇ ਯੁਵਾ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਰਹਿੰਦੇ ਹੋਏ ਹੀ ਆਪਣੇ ਦਮ `ਤੇ ਰੋਜਗਾਰ ਕਰਦੇ। ਅੱਜ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਬਿਨਾਂ ਕਿਸੇ collateral ਦੇ ਮੁਦਰਾ ਲੋਨ ਮਿਲ ਰਿਹਾ ਹੈ। ਅੱਜ ਇੱਕ ਆਮ ਵਿਅਕਤੀ ਵੀ, ਬਿਨਾਂ ਕਿਸੇ ਖ਼ਾਸ ਨਾਮ ਅਤੇ ਪਹਿਚਾਣ ਵਾਲੇ ਵਿਅਕਤੀ ਵੀ ਮੁਦਰਾ ਲੋਨ ਦੀ ਮਦਦ ਨਾਲ ਉੱਦਮੀ ਬਣ ਸਕਦੇ ਹਨ, ਅਤੇ ਅੱਜ ਇਸ ਦੀ ਵੀ ਜ਼ਰੂਰਤ ਨਹੀਂ ਹੈ ਕਿ ਤੁਹਾਡਾ ਕੋਈ ਮਿੱਤਰ ਜਾਂ ਰਿਸ਼ਤੇਦਾਰ ਸਰਕਾਰ ਵਿੱਚ ਹੀ ਹੋਵੇ। ਅੱਜ ਦੇਸ਼ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਹਰ ਕਿਸੇ ਕੋਲ, ਚਾਹੇ ਉਹ ਕਿਸੇ ਵੀ ਖੇਤਰ ਵਿੱਚ ਹੋਵੇ, ਕਿਸੇ ਵੀ ਵਰਗ ਨਾਲ ਜੁੜਿਆ ਹੋਵੇ, ਉਸ ਕੋਲ ਕੋਈ ਨਾ ਕੋਈ ਵਿਸ਼ੇਸ਼ ਹੁਨਰ ਹੈ। ਜ਼ਰੂਰਤ ਹੈ, ਉਸ ਹੁਨਰ ਨੂੰ ਪਹਿਚਾਣ ਦੇਣ ਦੀ, ਉਸ ਨੂੰ ਪ੍ਰੋਸਤਾਹਨ ਦੇਣ ਦੀ। ਮੁਦਰਾ ਯੋਜਨਾ ਨਾਲ ਲੋਕਾਂ, ਖ਼ਾਸ ਕਰਕੇ ਸਾਡੇ ਨੌਜਵਾਨਾਂ ਦੇ ਇਸੇ ਹੁਨਰ ਨੂੰ ਬਲ ਮਿਲ ਰਿਹਾ ਹੈ।

ਜਦੋਂ ਹੁਨਰ ਨੂੰ ਪ੍ਰੋਸਤਾਹਨ ਮਿਲਦਾ ਹੈ, ਤਾਂ ਉਸ ਨਾਲ ਹੁਨਰ ਹੋਰ ਵੀ ਖਿੜਦਾ ਹੈ, ਜੀਵਨ ਵਿੱਚ ਬਦਲਾਅ ਆਉਂਦਾ ਹੈ। ਮੰਨ ਲਓ, ਕਿਸੇ ਕੋਲ ਕੱਪੜੇ `ਤੇ ਕਢਾਈ ਕਰਨ ਦਾ ਹੁਨਰ ਸੀ, ਉਸਨੇ ਮੁਦਰਾ ਯੋਜਨਾ ਦੇ ਤਹਿਤ ਲੋਨ ਲੈ ਕੇ ਕੱਪੜਿਆਂ `ਤੇ ਕਢਾਈ ਕਰਨ ਦਾ ਬਿਜ਼ਨਸ ਸ਼ੁਰੂ ਕੀਤਾ। ਹੌਲੀ-ਹੌਲੀ ਉਹ ਡਿਜ਼ਾਈਨਰ ਕੱਪੜਿਆਂ ਦਾ ਕੰਮ ਕਰਨ ਲੱਗੇਗਾ। ਕਿਸੇ ਨੂੰ ਆਪਣਾ ਹੈਂਡਲੂਮ ਬਿਜ਼ਨਸ ਸ਼ੁਰੂ ਕਰਨ ਵਿੱਚ ਮਦਦ ਮਿਲੀ। ਮੁਦਰਾ ਯੋਜਨਾ ਨੇ ਇੱਕ ਤਰ੍ਹਾਂ ਨਾਲ ਦੇਸ਼ ਦੇ ਆਮ ਵਿਅਕਤੀ ਦੇ ਹੁਨਰ ਨੂੰ ਨਿਖਾਰਨ ਦਾ ਕੰਮ ਕੀਤਾ ਹੈ, ਉਸ ਹੁਨਰ ਨੂੰ ਪਹਿਚਾਣ ਦਿਵਾਉਣ ਅਤੇ ਲੋਕਾਂ ਨੂੰ ਸਸ਼ਕਤ ਬਣਾਉਣ ਦਾ ਕੰਮ ਕੀਤਾ ਹੈ। ਮੁਦਰਾ ਯੋਜਨਾ ਦੇ ਤਹਿਤ ਲਾਭ ਮੁਦਰਾ ਯੋਜਨਾ ਦੇ ਅੰਤਰਗਤ ਹੁਣ ਤੱਕ ਕੁੱਲ 12 ਕਰੋੜ ਲੋਨ ਰਾਹੀਂ ਪੌਣੇ 6 ਲੱਖ ਕਰੋੜ ਦੀ ਰਾਸ਼ੀ ਦਿੱਤੀ ਹੈ।
ਕਈ ਵਾਰ ਅਜਿਹਾ ਹੁੰਦਾ ਹੈ ਕਿ ਸਰਕਾਰ ਕੋਲ ਯੋਜਨਾਵਾਂ ਲਈ ਫੰਡ ਹੁੰਦਾ ਹੈ ਪਰ ਉਸਦੀ ਪੂਰੀ ਵਰਤੋਂ ਨਹੀਂ ਹੁੰਦੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕੀ ਮੁਦਰਾ ਇੱਕ ਅਜਿਹੀ ਯੋਜਨਾ ਹੈ ਜਿਸ ਵਿੱਚ ਟੀਚੇ ਤੋਂ ਅਧਿਕ ਲੋਨ ਦਿੱਤੇ ਗਏ ਹਨ। ਇਸ ਵਿੱਚ ਵੀ 28% ਮਤਲਬ ਸਵਾ ਤਿੰਨ ਕਰੋੜ ਤੋਂ ਵੀ ਜ਼ਿਆਦਾ ਲੋਨ ਅਜਿਹੇ ਲੋਕਾਂ ਨੂੰ ਦਿੱਤੇ ਗਏ ਹਨ ਜਿਨ੍ਹਾਂ ਪਹਿਲੀ ਵਾਰ ਆਪਣਾ ਕੋਈ ਕਾਰੋਬਾਰ ਸ਼ੁਰੂ ਕੀਤਾ ਹੈ। ਇਹ ਉਹ ਲੋਕ ਹਨ ਜੋ ਇੱਕ ਤਰ੍ਹਾਂ ਨਾਲ ਬੇਰੋਜ਼ਗਾਰੀ ਤੋਂ ਨਿਕਲ ਕੇ ਰੋਜ਼ਗਾਰ ਪੈਦਾ ਕਰਨ ਦੀ ਸਥਿਤੀ ਵਿੱਚ ਆ ਗਏ।

ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕੀ ਇਸ ਵਿੱਚ 74% ਲਾਭਪਾਤਰੀ ਮਹਿਲਾਵਾਂ ਹਨ ਮਤਲਬ 9 ਕਰੋੜ ਤੋਂ ਜ਼ਿਆਦਾ ਲੋਨ ਸਿਰਫ਼ ਮਹਿਲਾਵਾਂ ਨੂੰ ਦਿੱਤੇ ਗਏ ਹਨ। ਜਦ ਮਹਿਲਾ ਅੱਗੇ ਵਧਦੀ ਹੈ, ਆਰਥਿਕ ਗਤੀਵਿਧੀ ਦਾ ਕੇਂਦਰ ਬਣਦੀ ਹੈ ਤਾਂ ਪੂਰੇ ਪਰਿਵਾਰ ਦਾ ਆਤਮਵਿਸ਼ਵਾਸ ਵਧਦਾ ਹੈ, ਸੋਚ ਹੀ ਬਦਲ ਜਾਂਦੀ ਹੈ, ਸਮਾਜ ਸਸ਼ਕਤ ਹੁੰਦਾ ਹੈ। ਇਸ ਤਰ੍ਹਾਂ ਮੁਦਰਾ ਯੋਜਨਾ ਦੇ ਤਹਿਤ 55 ਪ੍ਰਤੀਸ਼ਤ ਲੋਨ ਪਿਛੜੇ ਸਮਾਜ ਦੇ ਵਿਅਕਤੀਆਂ ਨੂੰ ਦਿੱਤੇ ਗਏ ਹਨ ਮਤਲਬ ਕੁਲ 12 ਕਰੋੜ loans ਵਿੱਚੋਂ 55 % loan SC/ST ਅਤੇ OBC ਸਮਾਜ ਦੇ ਉਦਮੀਆਂ ਨੂੰ ਦਿੱਤੇ ਗਏ ਹਨ। ਸਾਲਾਂ ਤੋਂ ਅਸੀਂ ਗ਼ਰੀਬੀ ਦੇ ਨਾਮ `ਤੇ ਨਾਅਰੇ ਸੁਣਦੇ ਆਏ ਹਾਂ, ਗ਼ਰੀਬਾਂ ਦੇ ਉਤਸ਼ਾਹ ਦੀਆਂ ਗੱਲਾਂ ਸੁਣੀਆ ਹਨ ਪਰ ਮੁਦਰਾ ਯੋਜਨਾ ਇੱਕ ਅਜਿਹੀ ਯੋਜਨਾ ਹੈ ਜੋ ਬਿਨਾ ਕਿਸੇ ਭੇਦਭਾਵ ਦੇ ਪਿਛੜੇ ਸਮਾਜ ਨੂੰ ਆਰਥਿਕ ਅਤੇ ਸਮਾਜਿਕ ਬਲ ਦੇਣ ਦਾ, ਉਨ੍ਹਾਂ ਨੂੰ ਸਸ਼ਕਤ ਕਰਨ ਦਾ ਕੰਮ ਕਰ ਰਹੀ ਹੈ।

ਜੋ ਕਾਰਵਾਂ ਬੈਂਕਾਂ ਦੇ ਨਾਲ ਸ਼ੁਰੂ ਹੋਇਆ ਸੀ, ਉਸ ਵਿੱਚ ਹੌਲੀ-ਹੌਲੀ ਅੱਜ ਅਨੇਕਾਂ ਸੰਸਥਾਨ ਜੁੜਦੇ ਚਲੇ ਗਏ ਹਨ। ਅੱਜ ਸਿਰਫ਼ 110 ਬੈਂਕ ਹੀ ਨਹੀਂ, ਇਨ੍ਹਾਂ ਤੋਂ ਇਲਾਵਾ 72 Micro financial Institutions (MFI) ਅਤੇ 9 Non-Banking Financial Companies (NBFCs) ਵੀ ਮੁਦਰਾ ਲੋਨ ਦੇ ਰਹੇ ਹਨ। ਬੈਂਕਾਂ ਨੇ ਵੀ ਮੁਦਰਾ ਲੋਨ ਲੈਣ ਦੀ ਪ੍ਰਕ੍ਰਿਆ ਨੂੰ ਹੋਰ ਅਸਾਨ ਬਣਾਉਣ ਦਾ ਕੰਮ ਕੀਤਾ ਹੈ। Documents ਜੁਟਾਉਣਾ ਤਨਾਅ ਨਾ ਬਣੇ, ਇਸ ਲਈ ਕਾਗਜ਼ੀ ਪ੍ਰਕਿਰਿਆ ਨੂੰ ਵੀ ਸਰਲ ਰੱਖਿਆ ਗਿਆ। Self Employed ਹੋਣਾ ਅੱਜ ਇੱਕ ਮਾਣ ਦੀ ਗੱਲ ਹੈ ਅਤੇ ਇਸ ਦੇ ਪ੍ਰੇਰਨਾਸ੍ਰੋਤ ਆਪ ਸਭ ਲੋਕ ਹੋ।

****