ਪੀਐੱਮਇੰਡੀਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਲੋਕ ਕਲਿਆਣ ਮਾਰਗ ‘ਤੇ ਸਥਿਤ ਆਪਣੇ ਆਵਾਸ ‘ਤੇ 140 ਤੋਂ ਅਧਿਕ ਗੰਨਾ ਕਿਸਾਨਾਂ ਦੇ ਇੱਕ ਸਮੂਹ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੂੰ ਮਿੱਲਣ ਵਾਲੇ ਕਿਸਾਨ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਹਾਰਾਸ਼ਟਰ ਅਤੇ ਕਰਨਾਟਕ ਤੋਂ ਸਨ ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਖ਼ਰੀਫ ਮੌਸਮ 2018-19 ਦੀਆਂ ਅਧਿਸੂਚਿਤ ਫਸਲਾਂ ਲਈ ਕੇਂਦਰੀ ਮੰਤਰੀ ਮੰਡਲ ਆਪਣੀ ਅਗਲੀ ਬੈਠਕ ਵਿੱਚ ਲਾਗਤ ਦੇ 150% ਨਿਉਨਤਮ ਸਮਰਥਨ ਮੁੱਲ ਲਾਗੂਕਰਨ ਬਾਰੇ ਆਪਣੀ ਪ੍ਰਵਾਨਗੀ ਦੇ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 2018-19 ਦੇ ਚੀਨੀ ਮੌਸਮ ਲਈ ਗੰਨੇ ਦੇ ਉਚਿਤ ਅਤੇ ਨਕਦ ਮੁੱਲ (ਐੱਫਆਰਪੀ ) ਦਾ ਵੀ ਐਲਾਨ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਮੁੱਲ ਸਾਲ 2017-18 ਦੇ ਮੁੱਲ ਤੋਂ ਜ਼ਿਆਦਾ ਹੋਵੇਗਾ। ਇਸ ਵਿੱਚ ਉਨ੍ਹਾਂ ਕਿਸਾਨਾਂ ਲਈ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਵੇਗੀ, ਜਿਨ੍ਹਾਂ ਦਾ ਗੰਨੇ ਤੋਂ
ਵਸੂਲੀ 9.5% ਤੋਂ ਅਧਿਕ ਹੋਵੇਗੀ ।
ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਗੰਨੇ ਕਿਸਾਨਾਂ ਦੇ ਬਕਾਇਆ ਦਾ ਭੁਗਤਾਨ ਕਰਨ ਲਈ ਕੀਤੇ ਗਏ ਵੱਖ-ਵੱਖ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਤੋਂ ਦਸ ਦਿਨਾਂ ਵਿੱਚ 4,000 ਕਰੋਡ਼ ਰੁਪਏ ਤੋਂ ਅਧਿਕ ਦਾ ਬਕਾਇਆ ਕਿਸਾਨਾਂ ਨੂੰ ਭੁਗਤਾਨ ਦਿੱਤਾ ਗਿਆ, ਜੋ ਸਰਕਾਰ ਦੇ ਲਾਗੂ ਕੀਤੇ ਗਏ ਨੀਤੀਗਤ ਉਪਰਾਲਿਆਂ ਦਾ ਨਤੀਜਾ ਹੈ। ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਗੰਨਾ ਬਕਾਇਆ ਦਾ ਭੁਗਤਾਨ ਕਰਨ ਲਈ ਰਾਜ ਸਰਕਾਰਾਂ ਨੂੰ ਪ੍ਰਭਾਵੀ ਕਦਮ ਉਠਾਉਣ ਦੀ ਤਾਕੀਦ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਸਪ੍ਰਿੰਕਲਰ ਅਤੇ ਡ੍ਰਿੱਪ ਸਿੰਚਾਈ, ਨਵੀਨਤਮ ਖੇਤੀਬਾੜੀ ਤਕਨੀਕ ਅਤੇ ਸੌਰ ਪੰਪਾਂ ਦੀ ਵਰਤੋਂ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤ ਵਿੱਚ ਊਰਜਾ ਸਰੋਤ ਅਤੇ ਵਧੀਕ ਆਮਦਨੀ ਲਈ ਸੋਲਰ ਪੈਨਲ ਸਥਾਪਤ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਫਸਲਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਜ਼ੋਰ ਦੇਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ 2022 ਤੱਕ ਰਸਾਇਣਕ ਖਾਦਾਂ ਦੇ ਇਸਤੇਮਾਲ ਵਿੱਚ 10% ਦੀ ਕਟੌਤੀ ਕਰਨ ਦਾ ਟੀਚਾ ਰੱਖਣ ਨੂੰ ਕਿਹਾ ।
ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਹਾਲ ਹੀ ਵਿੱਚ ਕਾਰਪੋਰੇਟ ਤੋਂ ਆਪਣੀ ਗੱਲਬਾਤ ਬਾਰੇ ਦੱਸਿਆ, ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਲਈ ਫਸਲਾਂ ਦੇ ਮੁੱਲ ਵਾਧੇ, ਗੋਦਾਮ , ਭੰਡਾਰਨ ਸਹੂਲਤਾਂ , ਬਿਹਤਰ ਗੁਣਵੱਤਾ ਵਾਲੇ ਬੀਜ ਅਤੇ ਬਜ਼ਾਰ ਨਾਲ ਜੁੜਾਅ ਵਿੱਚ ਨਿਵੇਸ਼ ਕਰਨ ਨੂੰ ਕਿਹਾ ਹੈ ।
ਕਿਸਾਨਾਂ ਨਾਲ ਗੱਲਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਨੇ 21,000 ਕਰੋਡ਼ ਰੁਪਏ ਦੇ ਬਕਾਏ ਦੇ ਭੁਗਤਾਨ ਲਈ ਸੰਘਰਸ਼ ਕਰ ਰਹੇ ਗੰਨਾ ਕਿਸਾਨਾਂ ਦੇ ਬੋਝ ਘੱਟ ਕਰਨ ਲਈ 2014-15 ਅਤੇ 2015-16 ਵਿੱਚ ਕੇਂਦਰ ਸਰਕਾਰ ਦੇ ਕੀਤੇ ਗਏ ਹਸਤਸ਼ੇਪਾਂ ਨੂੰ ਯਾਦ ਕੀਤਾ। ਇਹ ਭੁਗਤਾਨ ਚੀਨੀ ਮਿੱਲਾਂ ਰਾਹੀਂ ਕਿਸਾਨਾਂ ਨੂੰ ਕਰਵਾਇਆ ਜਾਣਾ ਸੁਨਿਸ਼ਚਿਤ ਕੀਤਾ ਗਿਆ ਸੀ।
ਕਿਸਾਨਾਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਦੀ ਸਰਾਹਨਾ ਕੀਤੀ,ਜਿਸ ਵਿੱਚ ਚੀਨੀ ‘ਤੇ ਆਯਾਤ ਸ਼ੁਲਕ ਵਿੱਚ 50% ਤੋਂ 100% ਦਾ ਵਾਧਾ ਅਤੇ ਕਿਸਾਨਾਂ ਨੂੰ ਭੁਗਤਾਨ ਲਈ ਚੀਨੀ ਦੇ ਮਿੱਲਾਂ ਨੂੰ ਪ੍ਰਦਰਸ਼ਨ ਅਧਾਰਤ ਸਬਸਿਡੀ ਵਜੋਂ 5.50 ਰੁਪਏ ਪ੍ਰਤੀ ਕੁਇੰਟਲ ਦਾ ਪ੍ਰਸਤਾਵ ਸ਼ਾਮਲ ਹੈ । ਇਹ ਰਾਸ਼ੀ 1540 ਕਰੋਡ਼ ਰੁਪਏ ਹੋ ਜਾਵੇਗੀ ।
ਪ੍ਰਧਾਨ ਮੰਤਰੀ ਨੇ ਚੀਨੀ ਉਦਯੋਗ ਵਿੱਚ ਸਥਿਰਤਾ ਪ੍ਰਦਾਨ ਕਰਨ ਲਈ ਦੀਰਘਕਾਲੀਕ ਸਮਾਧਾਨ ਵਜੋਂ ਪੈਟਰੋਲ ਵਿੱਚ ਇਥੌਨਾਲ ਦੇ 10% ਮਿਸ਼ਰਣ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਵਿਸਤਾਰ ਨਾਲ ਦੱਸਿਆ ।
***
ਏਕੇਟੀ/ਐੱਸਐੱਚ/ਐੱਸਬੀਪੀ