ਪੀਐੱਮਇੰਡੀਆ
Your Excellency ਰਾਸ਼ਟਰਪਤੀ ਮੂਨ,
ਇੱਥੇ ਹਾਜ਼ਰ ਸਭ delegates,
ਮੀਡੀਆ ਦੇ ਸਾਥੀਓ,
ਰਾਸ਼ਟਰਪਤੀ ਮੂਨ ਦੀ ਭਾਰਤ ਦੀ ਪਹਿਲੀ ਸਰਕਾਰੀ ਯਾਤਰਾ ‘ਤੇ ਉਨ੍ਹਾਂ ਦਾ ਸੁਆਗਤ ਕਰਨਾ ਮੇਰੇ ਲਈ ਬਹੁਤ ਖੁਸ਼ੀ ਦਾ ਵਿਸ਼ਾ ਹੈ।
ਲਗਭਗ ਇੱਕ ਵਰ੍ਹਾ ਪਹਿਲਾਂ ਮੈਂ ਪਹਿਲੀ ਵਾਰ ਰਾਸ਼ਟਰਪਤੀ ਮੂਨ ਨਾਲ ਹੈਮਬਰਗ ਵਿੱਚ G-20 Summit ਦੇ ਸਮੇਂ ਮਿਲਿਆ ਸੀ। ਅਤੇ ਉਸ ਸਮੇਂ ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਅੱਜ ਪੂਰਾ ਵਿਸ਼ਵ ਕੋਰੀਆਈ ਪ੍ਰਾਯਦ੍ਵੀਪ ਵਿੱਚ ਹੋ ਰਹੇ ਘਟਨਾਕ੍ਰਮ ਨੂੰ ਬਹੁਤ ਬਰੀਕੀ ਨਾਲ ਦੇਖ ਰਿਹਾ ਹੈ। ਇਸ ਤਰ੍ਹਾਂ, ਉਨ੍ਹਾਂ ਨੇ ਆਪਣੇ ਰੁਝੇਵਿਆਂ ਵਿੱਚੋਂ ਭਾਰਤ ਦੀ ਯਾਤਰਾ ਲਈ ਸਮਾਂ ਕੱਢਿਆ ਹੈ। ਅਤੇ ਇਸ ਲਈ ਮੈਂ ਉਨ੍ਹਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦੀ ਹਾਂ।
Friends,
ਸ਼ਾਇਦ ਘੱਟ ਹੀ ਲੋਕ ਜਾਣਦੇ ਹਨ ਕਿ ਭਾਰਤ ਅਤੇ ਕੋਰੀਆ ਦਾ ਸਬੰਧ ਇੱਕ ਪ੍ਰਕਾਰ ਨਾਲ ਪਰਿਵਾਰਕ ਸਬੰਧ ਹੈ। ਸਦੀਆਂ ਪਹਿਲਾਂ ਅਯੁੱਧਿਆ ਦੀ ਇੱਕ ਰਾਜਕੁਮਾਰੀ, ਪ੍ਰਿੰਸੈੱਸ ਸੂਰੀ-ਰਤਨਾ, ਦਾ ਵਿਆਹ ਕੋਰੀਆ ਦੇ ਰਾਜੇ ਨਾਲ ਹੋਇਆ ਸੀ। ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਕਿ ਅੱਜ ਵੀ ਕੋਰੀਆ ਵਿੱਚ ਲੱਖਾਂ ਲੋਕ ਖੁਦ ਨੂੰ ਉਨ੍ਹਾਂ ਦੇ ਵੰਸ਼ਜ ਮੰਨਦੇ ਹਨ। ਆਧੁਨਿਕ ਸਮੇਂ ਵਿੱਚ ਵੀ, ਭਾਰਤ ਅਤੇ ਕੋਰੀਆ ਦਾ ਮਜ਼ਬੂਤ ਸਬੰਧ ਰਿਹਾ ਹੈ। ਕੋਰੀਆ ਵਿੱਚ ਯੁੱਧ ਦੇ ਸਮੇਂ, ਭਾਰਤ ਦੀ Parachute Field Ambulance Unit ਦੇ ਕੰਮ ਦੀ ਸ਼ਲਾਘਾ ਅੱਜ ਵੀ ਹੁੰਦੀ ਹੈ।
Friends,
ਕੋਰੀਆ ਗਣਰਾਜ ਦੀ ਆਰਥਿਕ ਅਤੇ ਸਮਾਜਿਕ ਉੱਨਤੀ ਵਿਸ਼ਵ ਵਿੱਚ ਆਪਣੇ ਆਪ ਵਿੱਚ ਇੱਕ ਅਨੋਖੀrrrtKrK ਉਦਾਹਰਣ ਹੈ। ਕੋਰੀਆ ਦੀ ਜਨਤਾ ਨੇ ਦਿਖਾਇਆ ਹੈ ਕਿ ਜਦੋਂ ਕੋਈ ਦੇਸ਼ ਇੱਕ ਸਮਾਨ vision ਅਤੇ ਉਦੇਸ਼ ਦੇ ਪ੍ਰਤੀ ਵਚਨਬੱਧ ਹੋ ਜਾਂਦਾ ਹੈ ਤਾਂ ਅਸੰਭਵ ਲੱਗਣ ਵਾਲੇ ਉਦੇਸ਼ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ।
ਕੋਰੀਆ ਦੀ ਇਹ ਉੱਨਤੀ ਭਾਰਤ ਲਈ ਵੀ ਪ੍ਰੇਰਣਾਦਾਇਕ ਹੈ। ਅਤੇ ਇਹ ਬਹੁਤ ਖੁਸ਼ੀ ਦਾ ਵਿਸ਼ਾ ਹੈ ਕਿ ਕੋਰੀਆ ਦੀਆਂ ਕੰਪਨੀਆਂ ਨੇ ਭਾਰਤ ਵਿੱਚ ਨਾ ਸਿਰਫ ਵੱਡੇ ਪੱਧਰ ‘ਤੇ ਨਿਵੇਸ਼ ਕੀਤਾ ਹੈ, ਬਲਕਿ ਸਾਡੇ Make in India mission ਨਾਲ ਜੁੜ ਕੇ ਭਾਰਤ ਵਿੱਚ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ। ਕੋਰੀਆਈ ਕੰਪਨੀਆਂ ਨੇ quality ਦੇ ਪ੍ਰਤੀ ਆਪਣੀ commitment ਨਾਲ ਕੋਰੀਆਈ products ਲਈ ਭਾਰਤ ਦੇ ਘਰ – ਘਰ ਵਿੱਚ ਆਪਣੀ ਪਹਿਚਾਣ ਬਣਾਈ ਹੈ।
Friends,
ਅੱਜ ਦੀ ਸਾਡੀ ਗੱਲਬਾਤ ਵਿੱਚ ਅਸੀਂ ਨਾ ਸਿਰਫ ਆਪਣੇ ਦੁਵੱਲੇ ਸਬੰਧਾਂ ਨੂੰ review ਕੀਤਾ, ਬਲਕਿ ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਆਪਣੇ ਵਿਚਾਰ ਵੀ ਖੁੱਲ੍ਹ ਕੇ ਸਾਂਝੇ ਕੀਤੇ। ਮੈਂ ਸਮਝਦਾ ਹਾਂ ਕਿ ਨੀਤੀਗਤ ਪੱਧਰ ‘ਤੇ, ਭਾਰਤ ਦੀ Act East Policy ਅਤੇ ਕੋਰੀਆ ਦੀ New Southern Strategy ਵਿੱਚ ਸੁਭਾਵਿਕ ਇਕਸਾਰਤਾ ਹੈ। ਅਤੇ ਮੈਂ ਰਾਸ਼ਟਰਪਤੀ ਮੂਨ ਦੇ ਇਸ ਵਿਚਾਰ ਦਾ ਹਾਰਦਿਕ ਸੁਆਗਤ ਕਰਦਾ ਹਾਂ ਕਿ ਭਾਰਤ ਅਤੇ ਕੋਰੀਆ ਗਣਰਾਜ ਦੇ ਸਬੰਧ ਉਨ੍ਹਾਂ ਦੀ New Southern Strategy ਦਾ ਇੱਕ ਬੁਨਿਆਦੀ ਥੰਮ ਹਨ।
ਸਾਡੀ ਗੱਲਬਾਤ ਦੇ ਸਦਕਾ ਇਕ vision statement ਜਾਰੀ ਕੀਤੀ ਜਾ ਰਹੀ ਹੈ। ਸਾਡਾ focus ਆਪਣੀ Special Strategic Partnership ਨੂੰ ਮਜ਼ਬੂਤ ਕਰਨ ‘ਤੇ ਹੈ। ਇਸ relationship ਦਾ ਇੱਕ ਥੰਮ ਸਾਡੇ ਆਰਥਿਕ ਅਤੇ ਵਪਾਰਕ ਸਬੰਧ ਹਨ। ਅੱਜ ਕੁਝ ਸਮੇਂ ਬਾਅਦ ਦੋਹਾਂ ਦੇਸ਼ਾਂ ਦੇ ਪ੍ਰਮੁੱਖ CEOs ਨੂੰ ਮਿਲਣਗੇ। ਮੈਨੂੰ ਉਮੀਦ ਹੈ ਕਿ ਸਾਡੇ trade and investment links ਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ ਉਨ੍ਹਾਂ ਤੋਂ ਚੰਗੇ ਸੁਝਾਅ ਮਿਲਣਗੇ।
ਮੈਨੂੰ ਖੁਸ਼ੀ ਹੈ ਕਿ ਅਸੀਂ ਆਪਣੇ Comprehensive Economic Partnership Agreement ਨੂੰ upgrade ਕਰਨ ਦੀ ਦਿਸ਼ਾ ਵਿੱਚ ਅੱਜ Early Harvest Package ਦੇ ਤੌਰ ‘ਤੇ ਇੱਕ ਠੋਸ ਕਦਮ ਉਠਾਇਆ ਹੈ। ਆਪਣੇ ਸਬੰਧਾਂ ਦੇ ਭਵਿੱਖ ਅਤੇ ਵਿਸ਼ਵ ਵਿੱਚ ਹੋ ਰਹੇ rapid technology changes ਨੂੰ ਦੇਖਦਿਆ ਅਸੀਂ ਇੱਕਠੇ ਮਿਲ ਕੇ Innovation Cooperation Centre ਦੀ ਸਥਾਪਨਾ ਅਤੇ Future Strategy Group ਦਾ ਗਠਨ ਕਰਨ ਦਾ ਵੀ ਫੈਸਲਾ ਲਿਆ ਹੈ।
Friends,
ਕੋਰੀਆਈ ਪ੍ਰਾਯਦ੍ਵੀਪ ਦੀ ਸ਼ਾਂਤੀ ਪ੍ਰਕਿਰਿਆ ਨੂੰ ਗਤੀ ਦੇਣ ਦਾ, ਉਸ ਨੂੰ track ‘ਤੇ ਰੱਖਣ ਦਾ, ਅਤੇ ਉਸ ਵਿੱਚ ਉੱਨਤੀ ਦਾ, ਪੂਰਾ ਕਰੈਡਿਟ ਰਾਸ਼ਟਰਪਤੀ ਮੂਨ ਨੂੰ ਜਾਂਦਾ ਹੈ। ਮੈਂ ਮੰਨਦਾ ਹਾਂ ਕਿ ਜੋ ਸਕਾਰਾਤਮਕ ਵਾਤਾਵਰਨ ਬਣਿਆ ਹੈ, ਇਹ ਰਾਸ਼ਟਰਪਤੀ ਮੂਨ ਦੇ ਹੀ ਅਣਥੱਕ ਯਤਨਾਂ ਦਾ ਨਤੀਜਾ ਹੈ। ਇਸ ਉੱਨਤੀ ਲਈ ਮੈਂ ਰਾਸ਼ਟਰਪਤੀ ਮੂਨ ਦਾ ਧੰਨਵਾਦ ਕਰਦਾ ਹਾਂ। ਅੱਜ ਦੀ ਸਾਡੀ ਗੱਲਬਾਤ ਵਿੱਚ ਮੈਂ ਉਨ੍ਹਾਂ ਨੂੰ ਦੱਸਿਆ ਹੈ ਕਿ ਪੂਰਬਉੱਤਰ ਅਤੇ ਦੱਖਣੀ ਏਸ਼ੀਆ ਦੇ proliferation links ਭਾਰਤ ਲਈ ਵੀ ਚਿੰਤਾ ਦਾ ਵਿਸ਼ਾ ਹਨ। ਅਤੇ ਇਸ ਲਈ, ਇਸ ਸ਼ਾਂਤੀ ਪ੍ਰਕਿਰਿਆ ਦੀ ਸਫ਼ਲਤਾ ਵਿੱਚ ਭਾਰਤ ਵੀ ਇੱਕ stakeholder ਹੈ।
ਤਣਾਓ ਘੱਟ ਕਰਨ ਵਿੱਚ ਜੋ ਵੀ ਸਹਿਯੋਗ ਹੋ ਸਕੇਗਾ, ਅਸੀਂ ਜ਼ਰੂਰ ਕਰਾਂਗੇ। ਅਤੇ ਇਸ ਲਈ, ਅਸੀਂ ਆਪਣੀ ਸਲਾਹ ਅਤੇ ਤਾਲਮੇਲ ਦੀ ਗਤੀ ਵਧਾਉਣ ਦਾ ਫੈਸਲਾ ਕੀਤਾ ਹੈ। ਸਕੱਤਰ ਪੱਧਰ ਦੇ 2+2 Dialogue ਅਤੇ ਮੰਤਰੀ ਪੱਧਰ ਦੀਆਂ Joint Commission ਦੀਆਂ ਹੋਣ ਵਾਲੀਆਂ ਮੁਲਾਕਾਤਾਂ ਇਸ ਸੰਦਰਭ ਵਿੱਚ ਕਾਫੀ ਮਹੱਤਵਪੂਰਨ ਹੋਣਗੀਆਂ।
Friends,
ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਮੂਨ, ਉਨ੍ਹਾਂ ਦੀ ਧਰਮ ਪਤਨੀ ਅਤੇ ਵਫਦ ਦੇ ਸਭ ਪ੍ਰਤੀਨਿਧੀਆਂ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਸਭ ਸ਼ਾਂਤੀ ਯਤਨਾਂ ਵਿੱਚ ਸਫਲਤਾ ਲਈ ਮੈਂ ਆਪਣੇ ਵੱਲੋਂ ਅਤੇ ਸਵਾ ਸੌ ਕਰੋੜ ਹਿੰਦੋਸਤਾਨੀਆਂ ਵੱਲੋਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਦਾਸੀ – ਮਾਂਨਾਯੋ । (see you again)
ਗੋਂਪ – ਸੁਮਨਿਦਾ । (thank you)
ਅਸੀਂ ਫਿਰ ਮਿਲਾਂਗੇ ।
ਬਹੁਤ – ਬਹੁਤ ਧੰਨਵਾਦ ।
*****
ਏਕੇਟੀ/ਐੱਚਐੱਸ
कोरिया गणराज्य की प्रगति विश्व में अपने आप में एक अनूठा उदाहरण है। कोरिया के जनमानस ने दिखाया है कि यदि कोई देश एक समान vision और उद्देश्य के प्रति वचनबद्ध हो जाता है तो असंभव लगने वाले लक्ष्य भी प्राप्त किए जा सकते हैं। कोरिया की यह प्रगति भारत के लिए भी प्रेरणादायक है: PM
— PMO India (@PMOIndia) July 10, 2018
यह बहुत प्रसन्नता का विषय है कि कोरिया की कंपनियों ने भारत में न सिर्फ़ बड़े स्तर पर निवेश किया है, बल्कि हमारे Make in India mission से जुड़ कर भारत में रोजगार के अवसर भी पैदा किया हैं: PM
— PMO India (@PMOIndia) July 10, 2018
भारत की Act East Policy और कोरिया गणराज्य की New Southern Strategy में स्वाभाविक एकरसता है। मैं राष्ट्रपति मून के इस विचार का हार्दिक स्वागत करता हूँ कि भारत और कोरिया गणराज्य के संबंध उनकी New Southern Strategy का एक आधार स्तम्भ हैं: PM
— PMO India (@PMOIndia) July 10, 2018
हमारी बातचीत के परिणामस्वरूप एक vision statement जारी किया जा रहा है। हमारा focus अपनी Special Strategic Partnership को मजबूत करने पर है।
— PMO India (@PMOIndia) July 10, 2018
इस relationship का एक स्तम्भ हमारे आर्थिक और व्यापारिक संबंध हैं: PM