ਪੀਐੱਮਇੰਡੀਆ
ਝਾਰਖੰਡ ਦੇ ਰਾਜਪਾਲ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ, ਰਾਜ ਦੇ ਊਰਜਾਵਾਨ ਮਕਬੂਲ ਮੁੱਖ ਮੰਤਰੀ ਸ਼੍ਰੀ ਮਾਨ ਰਘੂਵਰ ਦਾਸ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਸ਼੍ਰੀ ਮਾਨ ਜਗਤ ਪ੍ਰਸਾਦ ਨੱਡਾ ਜੀ, ਕੇਂਦਰ ਵਿੱਚ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਤੇ ਇਸ ਧਰਤੀ ਦੀ ਸੰਤਾਨ ਸ਼੍ਰੀ ਮਾਨ ਸੁਦਰਸ਼ਨ ਭਗਤ ਜੀ, ਕੇਂਦਰ ਵਿੱਚ ਸਾਡੇ ਸਾਥੀ ਜਯੰਤ ਸਿਨਹਾ ਜੀ, ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀ.ਕੇ.ਪਾਲ, ਰਾਜ ਸਰਕਾਰ ਦੇ ਮੰਤਰੀ ਰਾਮਚੰਦਰ ਚੰਦਰਮੁਨਸ਼ੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀ ਮਾਨ ਰਾਮਟਹਲ ਚੌਧਰੀ ਜੀ, ਵਿਧਾਇਕ ਸ਼੍ਰੀ ਮਾਨ ਰਾਮਕੁਮਾਰ ਪਾਹਣ ਜੀ, ਇੱਥੇ ਹਾਜ਼ਰ ਸਭ ਮਹਾਨੁਭਾਵ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਝਾਰਖੰਡ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਸਾਥੀਓ, ਅੱਜ ਅਸੀਂ ਸਾਰੇ ਅੱਜ ਉਸ ਵਿਸ਼ੇਸ਼ ਮੌਕੇ ਦੇ ਗਵਾਹ ਬਣ ਰਹੇ ਹਾਂ ਜਿਸ ਦਾ ਮੁੱਲਾਂਕਣ ਭਵਿੱਖ ਵਿੱਚ ਮਾਨਵਤਾ ਦੀ ਬਹੁਤ ਵੱਡੀ ਸੇਵਾ ਦੇ ਤੌਰ ‘ਤੇ ਹੋਣਾ ਤੈਅ ਹੈ। ਅੱਜ ਮੈਂ ਇੱਥੇ ਸਿਰਫ਼ ਝਾਰਖੰਡ ਦੇ ਵਿਕਾਸ ਨੂੰ ਗਤੀ ਦੇਣ ਲਈ ਨਹੀਂ, ਬਲਕਿ ਪੂਰੇ ਭਾਰਤ ਵਿੱਚ ਜੋ ਸੁਪਨਾ ਸਾਡੇ ਰਿਸ਼ੀਆਂ-ਮੁਨੀਆਂ ਨੇ ਦੇਖਿਆ ਸੀ, ਜੋ ਸੁਪਨਾ ਹਰ ਪਰਿਵਾਰ ਦਾ ਹੁੰਦਾ ਹੈ, ਅਤੇ ਸਾਡੇ ਰਿਸ਼ੀਆਂ-ਮੁਨੀਆਂ ਨੇ ਸੁਪਨਾ ਦੇਖਿਆ ਸੀ ‘ਸਰਵੇ ਭਵੰਤੁ ਸੁਖਿਨ: ਸਰਵੇ ਸੰਤੁ ਨਿਰਾਮਯ:’। ਸਾਡੇ ਇਸ ਸਦੀਆਂ ਪੁਰਾਣੇ ਸੰਕਲਪ ਨੂੰ ਇਸ ਸ਼ਤਾਬਦੀ ਵਿੱਚ ਅਸੀਂ ਪੂਰਾ ਕਰਨਾ ਹੈ ਅਤੇ ਉਸ ਦਾ ਅੱਜ ਇੱਕ ਬਹੁਮੁੱਲਾ ਅਰੰਭ ਹੋ ਰਿਹਾ ਹੈ।
ਸਮਾਜ ਦੀ ਆਖਰੀ ਕਤਾਰ ਵਿੱਚ ਜੋ ਇਨਸਾਨ ਖੜ੍ਹਾ ਹੈ। ਗ਼ਰੀਬ ਤੋਂ ਗ਼ਰੀਬ ਨੂੰ ਇਲਾਜ ਮਿਲੇ, ਸਿਹਤ ਦੀ ਬਿਹਤਰ ਸੁਵਿਧਾ ਮਿਲੇ। ਅੱਜ ਇਸ ਸੁਪਨੇ ਨੂੰ ਸਾਕਾਰ ਕਰਨ ਦਾ ਇੱਕ ਬਹੁਤ ਵੱਡਾ ਅਹਿਮ ਕਦਮ ਇਸ ਵਿਰਸਾਮੁੰਡਾ ਦੀ ਧਰਤੀ ਤੋਂ ਉਠਾਇਆ ਜਾ ਰਿਹਾ ਹੈ।
ਅੱਜ ਪੂਰੇ ਹਿੰਦੁਸਤਾਨ ਦਾ ਧਿਆਨ ਰਾਂਚੀ ਦੀ ਧਰਤੀ ‘ਤੇ ਹੈ। ਦੇਸ਼ ਦੇ 400 ਤੋਂ ਜ਼ਿਆਦਾ ਜ਼ਿਲ੍ਹਿਆਂ ਵਿੱਚ ਅਜਿਹਾ ਹੀ ਵੱਡਾ ਸਮਾਰੋਹ ਚਲ ਰਿਹਾ ਹੈ ਅਤੇ ਇੱਥੋਂ ਸਭ ਲੋਕ ਇਸ ਰਾਂਚੀ ਦੇ ਸ਼ਾਨਦਾਰ ਸਮਾਰੋਹ ਨੂੰ ਦੇਖ ਰਹੇ ਹਨ ਅਤੇ ਉਹ ਵੀ ਇਸ ਦੇ ਬਾਅਦ ਇਸ ਪ੍ਰੋਗਰਾਮ ਨੂੰ ਅੱਗੇ ਵਧਾਉਣ ਵਾਲੇ ਹਨ।
ਅੱਜ ਇੱਥੇ ਮੈਨੂੰ ਦੋ ਮੈਡੀਕਲ ਕਾਲਜ ਸ਼ੁਰੂ ਕਰਨ ਦਾ ਵੀ ਮੌਕਾ ਮਿਲਿਆ। ਸਾਡੇ ਮੁੱਖ ਮੰਤਰੀ ਜੀ ਦੱਸ ਰਹੇ ਸਨ ਕਿ ਅਜ਼ਾਦੀ ਦੇ 70 ਸਾਲ ਵਿੱਚ ਤਿੰਨ ਮੈਡੀਕਲ ਕਾਲਜ, ਸਾਢੇ ਤਿੰਨ ਸੌ ਵਿਦਿਆਰਥੀ ਅਤੇ ਚਾਰ ਸਾਲ ਵਿੱਚ ਅੱਠ ਮੈਡੀਕਲ ਕਾਲਜ, 1200 ਵਿਦਿਆਰਥੀ। ਕੰਮ ਕਿਵੇਂ ਹੁੰਦਾ ਹੈ, ਕਿੰਨੇ ਵਿਆਪਕ ਪ੍ਰਮਾਣ ਵਿੱਚ ਹੁੰਦਾ ਹੈ, ਕਿੰਨੀ ਤੇਜ਼ ਗਤੀ ਨਾਲ ਹੁੰਦਾ ਹੈ, ਇਸ ਦਾ ਮੈਂ ਨਹੀਂ ਮੰਨਦਾ ਹਾਂ ਕਿ ਇਸ ਤੋਂ ਵੱਡਾ ਉਦਹਾਰਨ ਹੁਣ ਹੋਰ ਕੋਈ ਢੂੰਢਣ ਲਈ ਕਿਸੇ ਨੂੰ ਜਾਣ ਦੀ ਜ਼ਰੂਰਤ ਹੈ।
ਭਾਈਓ-ਭੈਣੋ, ਅੱਜ ਆਯੁਸ਼ਮਾਨ ਭਾਰਤ ਦੇ ਸੰਕਲਪ ਨਾਲ ਪ੍ਰਧਾਨ ਮੰਤਰੀ ਜਨ-ਅਰੋਗਯਯ ਯੋਜਨਾ PMJAY ਅੱਜ ਤੋਂ ਲਾਗੂ ਹੋ ਰਹੀ ਹੈ। ਇਸ ਯੋਜਨਾ ਨੂੰ ਹਰ ਕੋਈ ਆਪਣੀ-ਆਪਣੀ ਕਲਪਨਾ ਅਨੁਸਾਰ ਨਾਮ ਦੇ ਰਿਹਾ ਹੈ। ਕੋਈ ਇਸੇ ਨੂੰ ਮੋਦੀ ਕੇਅਰ ਕਹਿ ਰਿਹਾ ਹੈ, ਕੋਈ ਕਹਿ ਰਿਹਾ ਹੈ ਗ਼ਰੀਬਾਂ ਲਈ ਯੋਜਨਾ ਹੈ। ਅਲੱਗ-ਅਲੱਗ ਨਾਮਾਂ ਨਾਲ ਲੋਕ ਪੁਕਾਰ ਰਹੇ ਹਨ, ਪਰ ਮੇਰੇ ਲਈ ਤਾਂ ਇਹ ਸਾਡੇ ਦੇਸ਼ ਦੇ ਦਰਿਦ੍ਰ ਨਾਰਾਇਣ ਦੀ ਸੇਵਾ ਦਾ ਇੱਕ ਵੱਡਮੁੱਲਾ ਮੌਕਾ ਹੈ। ਗ਼ਰੀਬ ਦੀ ਸੇਵਾ ਕਰਨ ਦਾ ਮੈਂ ਸਮਝਦਾ ਹਾਂ ਇਸ ਨਾਲ ਵੱਡਾ ਕੋਈ ਪ੍ਰੋਗਰਾਮ ਨਹੀਂ ਹੋ ਸਕਦਾ ਹੈ, ਅਭਿਆਨ ਨਹੀਂ ਹੋ ਸਕਦਾ ਹੈ, ਯੋਜਨਾ ਨਹੀਂ ਹੋ ਸਕਦੀ ਹੈ।
ਦੇਸ਼ ਦੇ 50 ਕਰੋੜ ਤੋਂ ਜ਼ਿਆਦਾ ਭਾਈ-ਭੈਣਾਂ ਨੂੰ ਪੰਜ ਲੱਖ ਰੁਪਏ ਤੱਕ ਦਾ health assurance ਦੇਣ ਵਾਲੀ ਇਹ ਦੁਨੀਆ ਦੀ ਆਪਣੀ ਤਰ੍ਹਾਂ ਦੀ ਸਭ ਤੋਂ ਵੱਡੀ ਯੋਜਨਾ ਹੈ। ਪੂਰੀ ਦੁਨੀਆ ਵਿੱਚ ਸਰਕਾਰੀ ਪੈਸੇ ਨਾਲ ਐਨੀ ਵੱਡੀ ਯੋਜਨਾ ਕਿਸੇ ਵੀ ਦੇਸ਼ ਵਿੱਚ ਦਨੀਆ ਵਿੱਚ, ਨਹੀਂ ਚਲ ਰਹੀ ਹੈ।
ਇਸ ਯੋਜਨਾ ਦੇ ਲਾਭਾਰਥੀਆਂ ਦੀ ਸੰਖਿਆ, ਜਦੋਂ ਅਸੀਂ ਇੱਥੇ ਬੈਠਦੇ ਹਾਂ ਤਾਂ ਕਲਪਨਾ ਨਹੀਂ ਆਉਂਦੀ ਹੈ। ਪੂਰਾ ਯੂਰਪੀਅਨ ਯੂਨੀਅਨ, 27-28 ਦੇਸ਼, ਪੂਰਾ ਯੂਰਪੀਅਨ ਯੂਨੀਅਨ, ਉਸ ਦੀ ਜਿੰਨੀ ਅਬਾਦੀ ਹੈ, ਓਨੇ ਲੋਕਾਂ ਨੂੰ ਭਾਰਤ ਵਿੱਚ ਇਹ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਮਿਲਣ ਵਾਲਾ ਹੈ।
ਪੂਰੇ ਅਮਰੀਕਾ ਦੀ ਜਨਸੰਖਿਆ, ਪੂਰੇ ਕਨੈਡਾ ਦੀ ਜਨਸੰਖਿਆ, ਪੂਰੇ ਮੈਕਸੀਕੋ ਦੀ ਜਨਸੰਖਿਆ, ਇਨ੍ਹਾਂ ਤਿੰਨਾਂ ਦੇਸ਼ਾਂ ਦੀ ਜਨਸੰਖਿਆ ਮਿਲਾ ਲਓ, ਅਤੇ ਜਿੰਨੀ ਸੰਖਿਆ ਹੁੰਦੀ ਹੈ ਉਸ ਤੋਂ ਵੀ ਜ਼ਿਆਦਾ ਲੋਕਾਂ ਦਾ ਆਯੁਸ਼ਮਾਨ ਭਾਰਤ ਯੋਜਨਾ ਨਾਲ ਦੇਸ਼ ਦੇ ਲੋਕਾਂ ਦੇ ਅਰੋਗਯਯ ਦੀ ਚਿੰਤਾ ਹੋਣ ਵਾਲੀ ਹੈ।
ਅਤੇ ਇਸ ਲਈ ਹੁਣ ਸਾਡੇ ਅਰੋਗਯਯ ਮੰਤਰੀ ਨੱਡਾ ਜੀ ਦੱਸ ਰਹੇ ਸਨ ਕਿ ਅਰੋਗਯਯ ਜਗਤ ਦਾ ਦੁਨੀਆ ਦਾ ਜੋ ਸਭ ਤੋਂ ਮਾਨਤਾ ਪ੍ਰਾਪਤ ਮੈਗਜ਼ੀਨ ਹੈ, ਉਹ ਵੀ ਵਧ-ਚੜ੍ਹ ਕੇ ਉਸਤੁਤ ਕਰ ਰਿਹਾ ਹੈ ਕਿ ਹਿੰਦੁਸਤਾਨ ਨੇ ਇੱਕ game changer, ਇੱਕ ਬਹੁਤ ਵੱਡੀ ਮਹੱਤਵਪੂਰਨ ਯੋਜਨਾ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਅਤੇ ਮੈਨੂੰ ਵਿਸ਼ਵਾਸ ਹੈ, ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੁਨੀਆ ਵਿੱਚ ਮੈਡੀਕਲ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਅਰੋਗਯਯ ਦੇ ਸਬੰਧ ਵਿੱਚ ਵੱਖ-ਵੱਖ ਯੋਜਨਾਵਾਂ ਦੇ ਸਬੰਧ ਵਿੱਚ ਸੋਚਣ ਵਾਲੇ ਲੋਕ, ਅਰੋਗਯਯ ਅਤੇ ਅਰਥਸ਼ਾਸਤਰ ਦੀ ਚਰਚਾ ਕਰਨ ਵਾਲੇ ਲੋਕ, ਅਰੋਗਯਯ ਅਤੇ ਆਧੁਨਿਕ ਸੰਸਾਧਨਾਂ ਦੀ ਚਰਚਾ ਕਰਨ ਵਾਲੇ ਲੋਕ, ਅਰੋਗਯ ਅਤੇ ਸਧਾਰਨ ਮਾਨਵ ਦੀ ਜ਼ਿੰਦਗੀ ਦੇ ਬਦਲਾਅ ਨਾਲ ਸਮਜਕ ਜੀਵਨ ‘ਤੇ ਹੋਣ ਵਾਲੇ ਪ੍ਰਭਾਵਾਂ ਦੀ ਦੁਨੀਆ ਦੇ ਲੋਕ ਹੋਣ, ਚਾਹੇ ਉਹ ਅਰਥਸ਼ਾਸ਼ਤਰ ਦੇ ਲੋਕ ਹੋਣ; ਦੁਨੀਆ ਦੇ ਹਰ ਕਿਸੇ ਨੂੰ ਭਾਰਤ ਦੀ ਇਸ ਆਯੁਸ਼ਮਾਨ ਭਾਰਤ ਦੀ ਯੋਜਨਾ ਦਾ ਅਧਿਐਨ ਕਰਨਾ ਪਵੇਗਾ, ਸੋਚਣਾ ਪਵੇਗਾ ਅਤੇ ਇਸ ਦੇ ਅਧਾਰ ‘ਤੇ ਦੁਨੀਆ ਲਈ ਕਿਹੜਾ ਮਾਡਲ ਬਣ ਸਕਦਾ ਹੈ, ਉਸ ਦੇ ਲਈ ਕਦੇ-ਨਾ-ਕਦੇ ਸੋਚ ਕੇ ਯੋਜਨਾਵਾਂ ਬਣਾਉਣੀਆਂ ਪੈਣਗੀਆਂ।
ਮੈਂ ਇਸ ਯੋਜਨਾ ਨੂੰ ਮੂਰਤਰੂਪ ਦੇਣ ਵਿੱਚ ਜਿਸ ਟੀਮ ਨੇ ਕੰਮ ਕੀਤਾ ਹੈ, ਮੇਰੇ ਸਾਰੇ ਸਾਥੀਆਂ ਨੇ ਜੋ ਕੰਮ ਕੀਤਾ ਹੈ, ਇਹ ਕੰਮ ਛੋਟਾ ਨਹੀਂ ਹੈ। ਛੇ ਮਹੀਨਿਆਂ ਦੇ ਅੰਦਰ-ਅੰਦਰ ਦੁਨੀਆ ਦੀ ਇੰਨੀ ਵੱਡੀ ਯੋਜਨਾ, ਜਿਸ ਦੀ ਕਲਪਨਾ ਤੋਂ ਲੈ ਕੇ ਕਰਿਸ਼ਮਾ ਕਰਕੇ ਦਿਖਾਉਣ ਤੱਕ ਦੀ ਯਾਤਰਾ ਸਿਰਫ ਛੇ ਮਹੀਨਿਆਂ ਵਿੱਚ। ਕਦੇ good governance ਦੀ ਜੋ ਲੋਕ ਚਰਚਾ ਕਰਦੇ ਹੋਣਗੇ ਨਾ, ਇੱਕ ਟੀਮ ਬਣ ਕੇ, ਇੱਕ vision ਨਾਲ, ਇੱਕ road map ਲੈ ਕੇ, ਸਮਾਂਬੱਧ ਉਸ ਦੀ ਪੂਰਤੀ ਕਰਦਿਆਂ ਅਤੇ 50 ਕਰੋੜ ਲੋਕਾਂ ਨੂੰ ਜੋੜ ਕੇ, 13 ਹਜ਼ਾਰ ਹਸਪਤਾਲਾਂ ਨੂੰ ਜੋੜ ਕੇ, ਛੇ ਮਹੀਨਿਆਂ ਦੇ ਅੰਦਰ-ਅੰਦਰ ਇੰਨੀ ਵੱਡੀ ਯੋਜਨਾ ਅੱਜ ਧਰਤੀ ‘ਤੇ ਲੈ ਆਉਣ, ਇਹ ਆਪਣੇ-ਆਪ ਵਿੱਚ ਇੱਕ ਬਹੁਤ ਵੱਡਾ ਅਜੂਬਾ ਹੈ।
ਅਤੇ ਮੈਂ ਇਸ ਲਈ ਮੇਰੀ ਪੂਰੀ ਟੀਮ ਨੂੰ ਅੱਜ ਜਨਤਕ ਤੌਰ ‘ਤੇ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਸਾਹਮਣੇ ਜੀ-ਭਰ ਕੇ ਵਧਾਈ ਦਿੰਦਾ ਹਾਂ, ਜੀ-ਜਾਨ ਨਾਲ ਵਧਾਈ ਦਿੰਦਾ ਹਾਂ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਟੀਮ ਹੁਣ ਹੋਰ ਤਾਕਤ ਨਾਲ, ਹੋਰ ਜ਼ਿਆਦਾ ਸਮਰਪਣ ਨਾਲ ਕੰਮ ਕਰੇਗੀ ਕਿਉਂਕਿ ਹੁਣ ਤੱਕ ਤਾਂ ਪ੍ਰਧਾਨ ਮੰਤਰੀ ਉਨ੍ਹਾਂ ਦੇ ਪਿੱਛੇ ਲਗੇ ਰਹਿੰਦੇ ਸਨ, ਲੇਕਿਨ ਹੁਣ 50 ਕਰੋੜ ਗ਼ਰੀਬਾਂ ਦੇ ਅਸ਼ੀਰਵਾਦ ਉਨ੍ਹਾਂ ਦੇ ਨਾਲ ਹਨ। ਅਤੇ ਜਦੋਂ 50 ਕਰੋੜ ਗ਼ਰੀਬਾਂ ਦੇ ਅਸ਼ੀਰਵਾਦ ਇਸ ਟੀਮ ਨਾਲ ਹੋਣ, ਪਿੰਡ ਵਿੱਚ ਬੈਠੇ ਆਸ਼ਾ ਵਰਕਰ ਵੀ ਜੀਆਜਾਨ ਨਾਲ ਇਸ ਕੰਮ ਨੂੰ ਪੂਰਾ ਕਰਨ ਵਿੱਚ ਲਗ ਜਾਣਗੇ, ਇਸ ਨੂੰ ਨੇਕਨਾਮੀ ਬਣਾ ਕੇ ਰਹਿਣਗੇ, ਇਹ ਮੇਰਾ ਪੂਰਾ ਵਿਸ਼ਵਾਸ ਹੈ।
ਸਾਥੀਓ, ਗ਼ਰੀਬਾਂ ਨੂੰ ਅਰੋਗਯ ਦਾ ਇਹ ਜੋ ਸੁਰੱਖਿਆ ਕਵਚ ਪ੍ਰਾਪਤ ਹੋ ਰਿਹਾ ਹੈ, ਉਸ ਨੂੰ ਸਮਰਪਿਤ ਕਰਦਿਆਂ ਹੋਏ ਮੈਂ ਪ੍ਰਭੂ ਨੂੰ ਵੀ ਪ੍ਰਾਰਥਨਾ ਕਰਦਾ ਹਾਂ, ਯੋਜਨਾ ਤਾਂ ਅੱਛੀ ਹੈ, ਹਰ ਕਿਸੇ ਲਈ ਹੈ, ਪਰ ਕੀ ਕੋਈ ਹਸਪਤਾਲ ਦਾ ਉਦਘਾਟਨ ਕਰਨ ਜਾਵੇ ਅਤੇ ਅਜਿਹਾ ਕਹਿ ਸਕਦਾ ਹੈ ਕਿ ਤੁਹਾਡਾ ਹਸਪਤਾਲ ਭਰਿਆ ਰਹੇ? ਕੋਈ ਨਹੀਂ ਕਹਿ ਸਕਦਾ। ਮੈਂ ਤਾਂ ਹਸਪਤਾਲ ਦਾ ਉਦਘਾਟਨ ਕਰਨ ਜਾਵਾਂ ਤਾਂ ਕਹਾਂ ਕਿ ਤੁਹਾਡਾ ਹਸਪਤਾਲ ਹਮੇਸ਼ਾ ਖਾਲੀ ਰਹੇ।
ਅੱਜ ਆਯੁਸ਼ਮਾਨ ਭਾਰਤ ਯੋਜਨਾ ਦਾ ਅਰੰਭ ਕਰਦੇ ਸਮੇਂ ਵੀ ਮੈਂ ਭਗਵਾਨ ਨੂੰ ਇਹੀ ਪ੍ਰਾਰਥਨਾ ਕਰਾਂਗਾ ਕਿ ਮੇਰੇ ਦੇਸ਼ ਦੇ ਕਿਸੇ ਗ਼ਰੀਬ ਨੂੰ ਉਸ ਦੇ ਪਰਿਵਾਰ ਵਿੱਚ ਅਜਿਹੀ ਕੋਈ ਮੁਸੀਬਤ ਨਾ ਆਵੇ ਤਾਂ ਕਿ ਉਸ ਨੂੰ ਇਸ ਯੋਜਨਾ ਲਈ ਹਸਪਤਾਲ ਦੇ ਦਰਵਾਜ਼ੇ ‘ਤੇ ਆਉਣ ਦੀ ਮਜਬੂਰੀ ਆ ਜਾਵੇ। ਕਿਸੇ ਦੀ ਜ਼ਿੰਦਗੀ ਵਿੱਚ ਅਜਿਹੀ ਬੁਰੀ ਅਵਸਥਾ ਨਹੀਂ ਆਉਣੀ ਚਾਹੀਦੀ ਹੈ। ਅਤੇ ਇਸ ਦੇ ਲਈ ਵੀ, ਉੱਤਮ ਸਿਹਤ ਲਈ ਵੀ ਅਸੀਂ ਪਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ। ਅਤੇ ਜੇ ਕਿਤੇ ਮੁਸੀਬਤ ਆਈ ਤਾਂ ਆਯੁਸ਼ਮਾਨ ਭਾਰਤ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ।
ਜੇ ਦੁਰਭਾਗ ਨਾਲ ਤੁਹਾਡੇ ਜੀਵਨ ਵਿੱਚ ਬਿਮਾਰੀ ਦਾ ਦੁਸ਼-ਚੱਕਰ ਆਇਆ ਤਾਂ ਤੁਹਾਨੂੰ ਵੀ ਦੇਸ਼ ਦੇ ਧਨੀ ਆਦਮੀ ਜਿਸ ਪ੍ਰਕਾਰ ਨਾਲ ਅਰੋਗਯ ਦੀ ਸੇਵਾ ਪ੍ਰਾਪਤ ਕਰ ਸਕਦੇ ਹਨ, ਹੁਣ ਮੇਰੇ ਦੇਸ਼ ਦੇ ਗ਼ਰੀਬ ਨੂੰ ਵੀ ਉਹੀ ਸੇਵਾਵਾਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ। ਮੇਰੇ ਦੇਸ਼ ਦੇ ਗ਼ਰੀਬ ਨੂੰ ਵੀ ਉਹ ਸਾਰੀਆਂ ਸੁਵਿਧਾਵਾਂ ਉਪਲੱਬਧ ਹੋਣੀਆਂ ਚਾਹੀਦੀਆਂ ਜੋ ਦੇਸ਼ ਦੇ ਕਿਸੇ ਧਨੀ ਨੂੰ ਮਿਲਦੀਆਂ ਹਨ।
ਭਾਈਓ ਅਤੇ ਭੈਣੋਂ, ਇਹ ਯੋਜਨਾ ਅੱਜ ਤੋਂ ਲਾਗੂ ਹੋਈ ਹੈ ਪਰ ਕਿਉਂਕਿ ਇੰਨੀ ਵੱਡੀ ਯੋਜਨਾ ਸੀ ਤਾਂ trial ਕਰਨਾ ਵੀ ਜ਼ਰੂਰੀ ਸੀ। Technology ਕੰਮ ਕਰੇਗੀ ਜਾਂ ਨਹੀਂ ਕਰੇਗੀ, ਜੋ ਅਰੋਗਯ ਮਿੱਤਰ ਬਣਾਏ ਹਨ ਉਹ ਠੀਕ ਤਰ੍ਹਾਂ ਨਾਲ ਕੰਮ ਕਰ ਸਕਣਗੇ ਕਿ ਨਹੀਂ ਕਰ ਸਕਣਗੇ, ਹਸਪਤਾਲ ਜੋ ਪਹਿਲਾਂ ਕੰਮ ਕਰਦੇ ਸਨ, ਉਨ੍ਹਾਂ ਨੂੰ ਬਦਲ ਕੇ ਠੀਕ ਕਰੀਏ ਕਿ ਨਹੀਂ। ਅਤੇ ਇਸ ਲਈ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਇਸ ਦਾ trial ਚਲ ਰਿਹਾ ਸੀ। ਅਤੇ ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਨੂੰ ਸਹੀ ਅਰਥਾਂ ਵਿੱਚ ਸਿਹਤ ਦਾ ਅਧਿਕਾਰ ਦੇਣ ਦਾ ਇਹ ਅਭਿਆਨ ਆਪਣੇ ਹਰ ਟੀਚੇ ਵਿੱਚ ਸਫਲ ਰਹੇਗਾ। ਸਿਹਤ ਸੇਵਾ ਦੇ ਖੇਤਰ ਨੂੰ ਹੋਰ ਮਜ਼ਬੂਤ ਕਰੇਗਾ।
ਸਾਥੀਓ, ਆਯੁਸ਼ਮਾਨ ਭਾਰਤ ਯੋਜਨਾ ਨਾਲ ਇੱਕ ਵਿਸ਼ੇਸ਼ ਮੌਕਾ ਵੀ ਜੁੜਿਆ ਹੋਇਆ ਹੈ। ਜਦੋਂ 14 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਬਸਤਰ ਦੇ ਜੰਗਲਾਂ ਤੋਂ ਮੈਂ ਇਸ ਦਾ ਪਹਿਲਾ ਪੜਾਅ ਸ਼ੁਰੂ ਕੀਤਾ ਸੀ। wellness centre ਦਾ ਕੰਮ ਸ਼ੁਰੂ ਕੀਤਾ ਸੀ, ਉਹ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਸੀ। ਅੱਜ ਜਦੋਂ ਦੂਜਾ ਮਹੱਤਵਪੂਰਨ ਪੜਾਅ ਅੱਗੇ ਵਧ ਰਿਹਾ ਹੈ ਜੋ ਅੱਜ ਪੰਡਿਤ ਦੀਨਦਿਆਲ ਉਪਾਧਿਆਏ ਜੀ ਦੀ ਜਨਮ-ਜਯੰਤੀ 25 ਸਤੰਬਰ ਨੂੰ ਧਿਆਨ ਵਿੱਚ ਰੱਖ ਕੇ ਦੋ ਦਿਨ ਪਹਿਲਾ ਅੱਜ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਅੱਜ ਸੰਡੇ ਸੀ, ਮੈਨੂੰ ਵੀ ਸੁਵਿਧਾ ਸੀ ਅਤੇ ਇਸ ਲਈ ਅਸੀਂ ਦੋ ਦਿਨ ਇਸ ਨੂੰ ਪਹਿਲਾਂ ਕੀਤਾ। ਪਰ ਅੱਜ ਇੱਕ ਹੋਰ ਵੀ ਮਹੱਤਵਪੂਰਨ ਮੌਕਾ ਹੈ। ਅੱਜ ਜਿਸ ਧਰਤੀ, ਜਿਸ ਨਾਮ ਨੂੰ ਲੈ ਕੇ ਊਰਜਾ ਦੀ ਅਨੁਭੂਤੀ ਕਰਦੀ ਹੈ, ਚੇਤਨਮਨ ਬਣ ਜਾਂਦੀ ਹੈ, ਜਿਸ ਦੇ ਹਰ ਸ਼ਬਦ ਵਿੱਚ ਜਗਾਉਣ ਦੀ ਸਮਰੱਥਾ ਰਹੀ ਹੈ, ਅਜਿਹੇ ਰਾਸ਼ਟਰ ਕਵੀ ਦਿਨਕਰ ਦੀ ਵੀ ਜਯੰਤੀ ਹੈ।
ਅਤੇ ਇਸ ਲਈ ਉਨ੍ਹਾਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਸਮਾਜ ਦੇ ਹਰ ਪ੍ਰਕਾਰ ਦੇ ਭੇਦ-ਭਾਵ ਨੂੰ ਖਤਮ ਕਰਨ ਲਈ, ਅਤੇ ਜਿਨ੍ਹਾਂ ਨੇ ਜੀਵਨ ਭਰ ਗ਼ਰੀਬਾਂ ਲਈ ਸੋਚਿਆ, ਗ਼ਰੀਬਾਂ ਦੇ ਲਈ ਜੀਏ, ਗ਼ਰੀਬਾਂ ਦੇ ਗੌਰਵ ਲਈ ਆਪਣੇ-ਆਪ ਨੂੰ ਖਪਾ ਦਿੱਤਾ, ਅਜਿਹੇ ਮਹਾਪੁਰਸ਼ਾਂ ਨੂੰ ਯਾਦ ਕਰਦਿਆਂ ਅੱਜ ਦੇਸ਼ ਨੂੰ ਇਹ ਯੋਜਨਾ ਅਸੀਂ ਦੇ ਰਹੇ ਹਾਂ।
ਦੇਸ਼ ਵਿੱਚ ਬਿਹਤਰ ਇਲਾਜ ਕੁਝ ਲੋਕਾਂ ਤੱਕ ਸੀਮਤ ਨਾ ਹੋਵੇ। ਸਭ ਨੂੰ ਉੱਤਮ ਇਲਾਜ ਮਿਲੇ। ਇਸੇ ਭਾਵਨਾ ਨਾਲ ਅੱਜ ਇਹ ਯੋਜਨਾ ਦੇਸ਼ ਨੂੰ ਸਮਰਪਿਤ ਕੀਤੀ ਜਾ ਰਹੀ ਹੈ।
ਭਾਈਓ ਅਤੇ ਭੈਣੋਂ, ਸਾਡੇ ਦੇਸ਼ ਦੇ health sector ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਜੇ ਕਿਸੇ ਦੇ ਇਲਾਜ ‘ਤੇ 100 ਰੁਪਏ ਖਰਚ ਹੋ ਰਹੇ ਹਨ ਤਾਂ ਉਸ ਵਿੱਚੋਂ 60 ਰੁਪਏ ਤੋਂ ਜ਼ਿਆਦਾ ਬੋਝ ਉਸ ਪਰਿਵਾਰ ਅਤੇ ਉਸ ਵਿਅਕਤੀ ‘ਤੇ ਆਉਂਦਾ ਹੈ। ਉਸ ਦਾ ਜੋ ਬਚਿਆ-ਬਚਾਇਆ ਹੈ, ਉਹ ਸਾਰਾ ਬਿਮਾਰੀ ਵਿੱਚ ਵਹਿ ਜਾਂਦਾ ਹੈ। ਕਮਾਈ ਦਾ ਜ਼ਿਆਦਾਤਰ ਹਿੱਸਾ ਇਸ ਤਰ੍ਹਾਂ ਹੀ ਖਰਚ ਹੋਣ ਦੇ ਕਾਰਨ ਹਰ ਸਾਲ ਲੱਖਾਂ ਲੋਕ ਗ਼ਰੀਬੀ ਤੋਂ ਬਾਹਰ ਨਿਕਲਣ ਦੀ ਕਗਾਰ ‘ਤੇ ਹੁੰਦੇ ਹਨ ਪਰ ਇੱਕ ਬਿਮਾਰੀ ਫਿਰ ਇੱਕ ਵਾਰ ਉਨ੍ਹਾਂ ਨੂੰ ਗ਼ਰੀਬੀ ਵਿੱਚ ਵਾਪਸ ਲੈ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਅਸੀਂ ਇਹ ਬੀੜਾ ਉਠਾਇਆ ਹੈ।
ਭਾਈਓ-ਭੈਣੋਂ, ਗ਼ਰੀਬੀ ਹਟਾਓ ਦੇ ਨਾਅਰੇ, ਦੇਸ਼ ਅਜ਼ਾਦ ਹੋਣ ਦੇ ਸਮੇਂ ਤੋਂ ਅਸੀਂ ਸੁਣਦੇ ਆਏ ਹਾਂ। ਗ਼ਰੀਬਾਂ ਦੀ ਅੱਖ ਵਿੱਚ ਧੂੜ ਝੋਕਣ ਵਾਲੇ, ਗ਼ਰੀਬਾਂ ਦੇ ਨਾਮ ਦੀਆਂ ਮਾਲਾ ਜਪਦੇ ਰਹਿਣ ਵਾਲੇ ਲੋਕ ਜੇ ਅੱਜ ਤੋਂ 30-40-50 ਸਾਲ ਪਹਿਲਾਂ ਗ਼ਰੀਬਾਂ ਦੇ ਨਾਮ ‘ਤੇ ਰਾਜਨੀਤੀ ਕਰਨ ਦੀ ਬਜਾਏ ਗ਼ਰੀਬਾਂ ਦੇ ਸਸ਼ਕਤੀਕਰਨ ‘ਤੇ ਜ਼ੋਰ ਦਿੰਦੇ ਤਾਂ ਦੇਸ਼, ਅੱਜ ਜੋ ਹਿੰਦੁਸਤਾਨ ਦੇਖ ਰਿਹਾ ਹੈ ਵੈਸਾ ਨਹੀਂ ਹੁੰਦਾ। ਉਨ੍ਹਾਂ ਨੇ ਗ਼ਰੀਬਾਂ ਦੇ ਸਬੰਧ ਵਿੱਚ ਸੋਚਣ ਵਿੱਚ ਗਲਤੀ ਕੀਤੀ। ਇਸ ਬੁਨਿਆਦੀ ਗਲਤੀ ਨੂੰ ਦੇਸ਼ ਨੂੰ ਅੱਜ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਗ਼ਰੀਬ ਕੁਝ ਨਾ ਕੁਝ ਮੰਗਦਾ ਹੈ। ਗ਼ਰੀਬ ਨੂੰ ਕੁਝ ਮੁਫ਼ਤ ਵਿੱਚ ਦੇ ਦਿਓ ਜੋ, ਉਸ ਨੂੰ ਚਾਹੀਦਾ ਹੈ, ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਗਲਤ ਸੋਚ ਸੀ। ਗ਼ਰੀਬ ਜਿੰਨਾ ਅਣਖੀਲਾ ਹੁੰਦਾ ਹੈ, ਸ਼ਾਇਦ ਉਸ ਦੀ ਅਣਖ ਨੂੰ ਨਾਪਣ ਦੀ ਤੁਹਾਡੇ ਕੋਲ ਕੋਈ ਤਰਾਜੂ ਨਹੀਂ ਹੈ।
ਮੈਂ ਗ਼ਰੀਬੀ ਨੂੰ ਹੰਢਾਇਆ ਹੈ, ਮੈਂ ਗ਼ਰੀਬੀ ‘ਚੋਂ ਪਲ-ਵਧ ਕੇ ਨਿਕਲਿਆ ਹਾਂ। ਮੈਂ ਗ਼ਰੀਬਾਂ ਦੇ ਅੰਦਰ ਦੇ ਸਵੈ-ਮਾਣ ਨੂੰ ਜੀ ਭਰ ਕੇ ਹੰਢਾਇਆ ਹੈ। ਉਹ ਹੀ ਸਵੈ-ਮਾਣ ਹੈ ਜੋ ਗ਼ਰੀਬੀ ਨਾਲ ਜੂਝਣ ਦੀ ਤਾਕਤ ਵੀ ਦਿੰਦਾ ਹੈ। ਗ਼ਰੀਬੀ ਦੀ ਹਾਲਤ ਵਿੱਚ ਵੀ ਜੀਊਣ ਦੀ ਤਾਕਤ ਵੀ ਦਿੰਦਾ ਹੈ। ਪਰ ਨਾ ਕਦੇ ਗ਼ਰੀਬ ਦੇ ਸਵੈ-ਮਾਣ ਨੂੰ ਸਮਝਣ ਦਾ ਯਤਨ ਕੀਤਾ, ਨਾ ਗ਼ਰੀਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਸ ਦੇ ਇਰਾਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਤੇ ਇਸ ਲਈ ਹਰ ਚੋਣ ਵਿੱਚ ਟੁਕੜੇ ਸੁੱਟੋ, ਆਪਣਾ ਰਾਜਨੀਤਿਕ ਉਲੂ ਸਿੱਧਾ ਕਰ ਲਓ, ਇਹ ਖੇਡ ਚਲਦੀ ਰਹੀ।
ਅਸੀਂ ਬਿਮਾਰੀ ਦੀ ਜੜ੍ਹ ਨੂੰ ਪਕੜਿਆ ਹੈ। ਦੇਸ਼ ਗ਼ਰੀਬੀ ਤੋਂ ਮੁਕਤੀ ਵੱਲ ਤੇਜ ਗਤੀ ਨਾਲ ਅੱਗੇ ਵਧ ਰਿਹਾ ਹੈ। ਪਿਛਲੇ ਦਿਨੀਂ ਇੱਕ ਅੰਤਰਰਾਸ਼ਟਰੀ ਸੰਸਥਾ ਨੇ ਕਿਹਾ – ਦੋ-ਤਿੰਨ ਸਾਲ ਦੇ ਅੰਦਰ-ਅੰਦਰ ਦੇਸ਼ ਵਿੱਚ ਪੰਜ ਕਰੋੜ ਪਰਿਵਾਰ ਅਤਿ ਗ਼ਰੀਬੀ ਤੋਂ ਬਾਹਰ ਆ ਗਏ ਹਨ।
ਭਾਈਓ-ਭੈਣੋਂ, ਇਹ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਅਸੀਂ ਗ਼ਰੀਬਾਂ ਦਾ ਸਸ਼ਕਤੀਕਰਨ empowerment of poor, ਇਸ ‘ਤੇ ਬਲ ਦਿੱਤਾ ਹੈ। ਅਤੇ ਇਸ ਲਈ ਗ਼ਰੀਬ ਨੂੰ ਅਗਰ ਘਰ ਮਿਲਦਾ ਹੈ ਤਾਂ ਉਸ ਦੇ ਜੀਵਨ ਦੀ ਸੋਚ ਬਦਲਦੀ ਹੈ। ਅਗਰ ਗ਼ਰੀਬ ਮਾਂ ਨੂੰ ਗੈਸ ਦਾ ਕਨੈਕਸ਼ਨ ਮਿਲਦਾ ਹੈ ਤਾਂ ਉਹ ਮਾਂ ਜ਼ਿੰਦਗੀ ਵਿੱਚ ਆਤਮ ਵਿਸ਼ਵਾਸ ਨਾਲ ਦੂਜੇ ਦੀ ਬਰਾਬਰੀ ਵਿੱਚ ਖੜ੍ਹੀ ਰਹਿੰਦੀ ਹੈ।
ਜਦੋਂ ਗ਼ਰੀਬ ਦਾ ਬੈਂਕ ‘ਚ ਖਾਤਾ ਖੁੱਲ੍ਹਦਾ ਹੈ ਤਾਂ ਉਹ ਵੀ ਆਤਮ ਸਨਮਾਨ ਮਹਿਸੂਸ ਕਰਦਾ ਹੈ। ਪੈਸੇ ਬਚਾਉਣ ਦਾ ਇਰਾਦਾ ਤੈਅ ਕਰ ਲੈਂਦਾ ਹੈ। ਜਦੋਂ ਗ਼ਰੀਬ ਦਾ ਟੀਕਾਕਰਨ ਹੁੰਦਾ ਹੈ, ਪੋਸ਼ਣ ਮਿਸ਼ਨ ਦਾ ਲਾਭ ਮਿਲਦਾ ਹੈ ਤਾਂ ਗ਼ਰੀਬ ਵੀ ਸਸ਼ਕਤੀਕਰਨ ਵੱਲ ਅੱਗੇ ਵਧਦਾ ਹੈ।
ਤੁਸੀਂ ਦੇਖਿਆ ਹੋਵੇਗਾ, ਹੁਣੇ ਏਸ਼ੀਅਨ ਗੇਮਸ ਹੋਈਆ, ਏਸ਼ੀਅਨ ਗੇਮਸ ਵਿੱਚ ਅਵਾਰਡ ਲਿਆਉਣ ਵਾਲੇ ਕੌਣ ਸਨ? ਗੋਲਡ ਮੈਡਲ ਲਿਆਉਣ ਵਾਲੇ ਕੌਣ ਸਨ? ਭਾਰਤ ਨੂੰ ਨਵੀਂ-ਨਵੀਂ ਸਨਮਾਨ ਜਨਕ ਸਥਿਤੀ ਦਿਵਾਉਣ ਵਾਲੇ ਕੌਣ ਸਨ? ਜ਼ਿਆਦਾਤਰ ਬੱਚੇ, ਬੇਟਾ ਹੋਵੇ ਜਾਂ ਬੇਟੀ, ਛੋਟੇ ਪਿੰਡ ਵਿੱਚ ਪੈਦਾ ਹੋਏ, ਗ਼ਰੀਬ ਦੇ ਘਰ ਵਿੱਚ ਪੈਦਾ ਹੋਏ, ਕੁਪੋਸ਼ਣ ਦੀ ਜ਼ਿੰਦਗੀ ਨਾਲ ਗੁਜ਼ਾਰਾ ਕਰਦੇ ਹੋਏ ਵੱਡੇ ਹੋਏ, ਲੇਕਿਨ ਮੌਕਾ ਮਿਲਿਆ ਤਾਂ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਕੇ ਆ ਗਏ।
ਗ਼ਰੀਬ ਵਿੱਚ ਵੀ ਉਹ ਤਾਕਤ ਮੌਜੂਦ ਹੈ, ਉਸ ਨੂੰ ਪਹਿਚਾਣਨਾ ਜ਼ਰੂਰੀ ਹੈ। ਅਤੇ ਇਸ ਲਈ ਸਾਡੀਆਂ ਸਾਰੀਆਂ ਯੋਜਨਾਵਾਂ, ਗ਼ਰੀਬਾਂ ਦਾ ਸਸ਼ਕਤੀਕਰਨ ਹੈ। ਦੇਸ਼ ਵਿੱਚ ਇੱਕ ਬਹੁਤ ਵੱਡਾ ਦੂਜਾ ਬਦਲਾਅ ਆਇਆ ਹੈ। ਦੇਸ਼ ਵਿੱਚ ਸਾਰੀਆਂ ਨੀਤੀਆਂ ਸਿਰਫ਼ ਤੇ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ਨੂੰ ਅਧਾਰ ਬਣਾ ਕੇ ਬਣਾਈਆਂ ਗਈਆਂ ਹਨ। ਕਿਸ ਜਾਤੀ ਨੂੰ ਫਾਇਦਾ ਮਿਲੇਗਾ, ਜਿਸ ਜਾਤੀ ਨਾਲ ਚੋਣ ਜਿੱਤਣ ਦੀ ਗਰੰਟੀ ਮਿਲੇਗੀ। ਕਿਸ ਭਾਈਚਾਰੇ ਦੇ ਲੋਕਾਂ ਨੂੰ ਫਾਇਦਾ ਮਿਲੇਗਾ ਜਿਸ ਭਾਈਚਾਰੇ ਦੇ ਲੋਕਾਂ ਤੋਂ ਵੋਟ ਬਟੋਰਨ ਦੀ ਸੰਭਾਵਨਾ ਵਧੇਗੀ। ਕਿਸ਼ ਇਲਾਕੇ ਨੂੰ ਲਾਭ ਮਿਲੇਗਾ, ਜਿਸ ਤੋਂ ਚੋਣ ਜਿਤਣ ਦੀ ਸੰਭਾਵਨਾ ਬਣੇਗੀ। ਚਾਹੇ ਖੇਤਰੀ ਵਿਕਾਸ ਦਾ ਮਾਪਦੰਡ ਹੋਵੇ, ਚਾਹੇ ਸਮਾਜਕ ਬਦਲਾਅ ਦਾ ਮਾਪਦੰਡ ਹੋਵੇ, ਚਾਹੇ ਸੰਪ੍ਰਦਾਇਕ ਤਣਾਅ ਤੋਂ ਮੁਕਤੀ ਦਾ ਰਾਹ ਹੋਵੇ; ਪਹਿਲੀਆਂ ਸਰਕਾਰਾਂ ਨੇ ਸਿਰਫ਼ ਤੇ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ਤਹਿਤ ਸਮਾਜ ਦੀ ਤਾਕਤ ਵਧਾਉਣ ਦੀ ਬਜਾਏ ਰਾਜਨੀਤਕ ਦਲਾਂ ਦੀ ਤਾਕਤ ਵਧਾਉਣ ਲਈ ਸਰਕਾਰੀ ਖਜ਼ਾਨਿਆਂ ਦਾ ਉਪਯੋਗ ਕੀਤਾ। ਅਤੇ ਸਰਕਾਰੀ ਖਜ਼ਾਨਿਆਂ ਨੂੰ ਬੇਤਹਾਸ਼ਾ ਲੁੱਟਿਆ ਗਿਆ।
ਅਸੀਂ ਉਹ ਰਸਤਾ ਛੱਡ ਦਿੱਤਾ ਹੈ। ਅਸੀਂ ਚਾਹੁੰਦੇ ਹਾਂ ਦੇਸ਼ ਕਦੇ ਵੀ ਉਸ ਰਸਤੇ ‘ਤੇ ਵਾਪਸ ਨਾ ਪਰਤੇ। ਸਾਡਾ ਮੰਤਰ ਰਿਹਾ ਹੈ ‘ਸਬਕਾ ਸਾਥ-ਸਬਕਾ ਵਿਕਾਸ। ‘ ਸੰਪ੍ਰਦਾਇ ਦੇ ਅਧਾਰ ‘ਤੇ ਆਯੁਸ਼ਮਾਨ ਭਾਰਤ ਯੋਜਨਾ ਨਹੀਂ ਹੋਵੇਗੀ। ਜਾਤੀ ਦੇ ਅਧਾਰ ‘ਤੇ ਆਯੁਸ਼ਮਾਨ ਭਾਰਤ ਨਹੀਂ ਹੋਵੇਗੀ। ਊਚ -ਨੀਚ ਦੇ ਭੇਦਭਾਵ ਦੇ ਅਧਾਰ ‘ਤੇ ਆਯੁਸ਼ਮਾਨ ਭਾਰਤ ਨਹੀਂ ਹੋਵੇਗਾ। ‘ਸਬਕਾ ਸਾਥ – ਸਬਕਾ ਵਿਕਾਸ’ ਕਿਸੇ ਵੀ ਜਾਤੀ ਦਾ ਹੋਵੇ, ਕਿਸੇ ਵੀ ਬਰਾਦਰੀ ਦਾ ਹੋਵੇ, ਕਿਸੇ ਵੀ ਇਲਾਕੇ ਦਾ ਹੋਵੇ, ਕਿਸੇ ਵੀ ਸੰਪ੍ਰਦਾਇ ਦਾ ਹੋਵੇ, ਈਸ਼ਵਰ ਨੂੰ ਮੰਨਦਾ ਹੋਵੇ- ਨਾ ਮੰਨਦਾ ਹੋਵੇ, ਮੰਦਰ ਵਿੱਚ ਜਾਂਦਾ ਹੋਵੇ, ਮਸਜਿਦ ਵਿੱਚ ਜਾਂਦਾ ਹੋਵੇ, ਗੁਰਦਆਰੇ ਵਿੱਚ ਜਾਂਦਾ ਹੋਵੇ, ਚਰਚ ਵਿੱਚ ਜਾਂਦਾ ਹੋਵੇ , ਕੋਈ ਭੇਦਭਾਵ ਨਹੀਂ । ਹਰ ਕਿਸੇ ਨੂੰ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਮਿਲੇਗਾ ਇਹੀ ਹੈ ‘ਸਬਕਾ ਸਾਥ – ਸਬਕਾ ਵਿਕਾਸ’ ।
ਸਾਥੀਓ, ਇਹ ਯੋਜਨਾ ਕਿੰਨੀ ਵਿਆਪਕ ਹੈ- ਇਸ ਦਾ ਅਨੁਮਾਨ ਇਸ ਗੱਲ੍ਹ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਂਸਰ, ਦਿਲ ਦੀ ਬਿਮਾਰੀ, ਕਿਡਨੀ ਅਤੇ ਲੀਵਰ ਦੀ ਬਿਮਾਰੀ, ਡਾਇਬਟੀਜ਼ ਸਮੇਤ 1300 ਤੋਂ ਅਧਿਕ ਬਿਮਾਰੀਆਂ ਨੂੰ, ਉਨ੍ਹਾਂ ਦੇ ਇਲਾਜ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਕ ਹਜ਼ਾਰ ਤਿੰਨ ਸੌ- ਇਨ੍ਹਾਂ ਗੰਭੀਰ ਬਿਮਾਰੀਆਂ ਦਾ ਇਲਾਜ ਸਰਕਾਰੀ ਨਹੀਂ ਬਲਿਕ ਦੇਸ਼ ਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਸੁਲਭ ਹੋਵੇਗਾ।
ਪੰਜ ਲੱਖ ਤੱਕ ਦਾ ਜਿਹੜਾ ਖਰਚ ਹੈ ਉਸ ਵਿੱਚ ਹਸਪਤਾਲ ਵਿੱਚ ਭਰਤੀ ਹੋਣ ਦੇ ਇਲਾਵਾ ਜ਼ਰੂਰੀ ਜਾਂਚ, ਦਵਾਈ, ਭਰਤੀ ਤੋਂ ਪਹਿਲਾਂ ਦਾ ਖਰਚ ਅਤੇ ਇਲਾਜ ਪੂਰਾ ਹੋਣ ਤੱਕ ਦਾ ਖਰਚ, ਉਸ ਵਿੱਚ ਸ਼ਾਮਲ ਹੈ। ਅਗਰ ਕਿਸੇ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਹੈ ਤਾਂ ਉਸ ਬਿਮਾਰੀ ਦਾ ਵੀ ਖਰਚ ਇਸ ਯੋਜਨਾ ਵੱਲੋਂ ਉਠਾਇਆ ਜਾਵੇਗਾ।
ਇੰਨਾ ਹੀ ਨਹੀਂ, ਦੇਸ਼ ਭਰ ਦੇ ਹਰ ਲਾਭਾਰਥੀ ਨੂੰ ਠੀਕ ਤਰ੍ਹਾਂ ਇਸ ਦਾ ਲਾਭ ਪਹੁੰਚ ਸਕੇ, ਉਸ ਦਾ ਵੀ ਪ੍ਰਭਾਵੀ ਇੰਤਜਾਮ ਕੀਤਾ ਗਿਆ ਹੈ। ਤੁਹਾਨੂੰ ਇਲਾਜ ਲਈ ਭਟਕਣ ਨਾ ਪਵੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਵਿਵਸਥਾਵਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਸਭ ਕੁਝ technology ਰਾਹੀਂ ਸੁਨਿਸ਼ਚਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕੋਈ ਜ਼ਰੂਰਤਮੰਦ ਛੁੱਟ ਨਾ ਜਾਵੇ, ਇਸ ਦੀ ਸਮੀਖਿਆ ਨਿਰੰਤਰ ਚੱਲ ਰਹੀ ਹੈ।
ਤੁਹਾਨੂੰ ਇਸ ਯੋਜਨਾ ਵਿੱਚ ਕਿਸੇ ਤਰ੍ਹਾਂ ਦੀ ਰਜਿਸਟ੍ਰੇਸ਼ਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਜਿਹੜਾ ਈ-ਕਾਰਡ ਮਿਲ ਰਿਹਾ ਹੈ, ਉਹ ਤੁਹਾਡੇ ਲਈ ਕਾਫ਼ੀ ਹੈ। ਈ-ਕਾਰਡ ਵਿੱਚ ਤੁਹਾਡੇ ਨਾਲ ਜੁੜੀ ਸਾਰੀ ਜਾਣਕਾਰੀ ਹੋਣਗੀਆਂ। ਇਸ ਲਈ ਤੁਹਾਨੂੰ ਸਾਰੀਆਂ ਕਾਗਜ਼ੀ ਕਾਰਵਾਈਆਂ ਦੇ ਫੇਰੇ ਵਿੱਚ ਵੀ ਹੁਣ ਪੈਣ ਦੀ ਜ਼ਰੂਰਤ ਨਹੀਂ ਹੈ।
ਇਸ ਦੇ ਇਲਾਵਾ ਇੱਕ ਟੈਲੀਫੋਨ ਨੰਬਰ ਅਤੇ ਮੈਂ ਮੰਨਦਾ ਹਾਂ ਇਸ ਨੂੰ ਯਾਦ ਰੱਖਣਾ ਚਾਹੀਦਾ ਹੈ ਤੁਹਾਨੂੰ ਲੋਕਾਂ ਨੂੰ ਮੇਰੇ ਸਭ ਗ਼ਰੀਬ ਪਰਿਵਾਰਾਂ ਨੂੰ ਖ਼ਾਸ ਤਾਕੀਦ ਕਰਦਾ ਹਾਂ, ਇਸ ਨੰਬਰ ਨੂੰ ਜ਼ਰੂਰ ਯਾਦ ਰੱਖੋ – 14555 , one four triple five, ਇਸ ਨੰਬਰ ਤੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਿ ਤੁਹਾਡਾ ਇਸ ਯੋਜਨਾ ਵਿੱਚ ਨਾਮ ਹੈ ਜਾਂ ਨਹੀਂ ਹੈ। ਤੁਹਾਡੇ ਪਰਿਵਾਰ ਦਾ ਨਾਮ ਹੈ ਕਿ ਨਹੀਂ ਹੈ। ਤੁਹਾਨੂੰ ਕੀ ਮੁਸੀਬਤ ਹੈ, ਕੀ ਲਾਭ ਮਿਲ ਸਕਦਾ ਹੈ, ਇਹ ਸਾਰੀਆਂ ਚੀਜ਼ਾਂ, ਜਾਂ ਫਿਰ ਤੁਹਾਡੇ ਨਜ਼ਦੀਕ ਵਿੱਚ ਜੋ common service centre ਹੈ, ਅੱਜ ਦੇਸ਼ ਵਿੱਚ ਤਿੰਨ ਲੱਖ common service centre ਹਨ, ਉਨ੍ਹਾਂ ਤਿੰਨ ਲੱਖ ਸੈਂਟਰਾਂ, ਕਿਸੇ ਨੂੰ ਵੀ ਦੋ-ਤਿੰਨ ਕਿਲੋਮੀਟਰ ਤੋਂ ਦੂਰ ਜਾਣਾ ਨਹੀਂ ਪਵੇਗਾ। ਉਹ ਉੱਥੇ ਜਾ ਕੇ ਵੀ ਆਪਣੀਆਂ ਜਾਣਕਾਰੀ ਲੈ ਸਕਦੇ ਹਨ ।
ਸਾਥੀਓ, ਇਨ੍ਹਾਂ ਵਿਵਸਥਾਵਾਂ ਦੇ ਨਾਲ ਹੀ ਦੋ ਹੋਰ ਵੱਡੇ ਸਹਾਇਕ ਆਸ ਪਾਸ ਹੋਣਗੇ। ਇੱਕ-ਤੁਹਾਡੇ ਪਿੰਡ ਦੀਆਂ ਆਸ਼ਾ ਅਤੇ ਏਐੱਨਐੱਮ ਭੈਣਾਂ, ਅਤੇ ਦੂਜਾ-ਹਰ ਹਸਪਤਾਲ ਵਿੱਚ ਤੁਹਾਡੀ ਮਦਦ ਲਈ ਤੈਨਾਤ ਰਹਿਣ ਵਾਲੇ ਪ੍ਰਧਾਨ ਮੰਤਰੀ ਆਰੋਗਯ ਮਿੱਤਰ। ਇਹ ਪ੍ਰਧਾਨ ਮੰਤਰੀ ਆਰੋਗਯ ਮਿੱਤਰ ਹਸਪਤਾਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਤੋਂ ਲੈ ਕੇ ਇਲਾਜ ਦੇ ਬਾਅਦ ਤੱਕ ਤੁਹਾਨੂੰ ਯੋਜਨਾ ਦਾ ਲਾਭ ਪ੍ਰਾਪਤ ਕਰਵਾਉਣ ਵਿੱਚ ਤੁਹਾਡਾ ਪੂਰਾ ਸਹਿਯੋਗ ਦੇਣਗੇ। ਦੇਸ਼ ਨੂੰ ਆਯੁਸ਼ਮਾਨ ਬਣਾਉਣ ਵਿੱਚ ਜੁਟੇ ਸਾਡੇ ਇਹ ਸਮਰਪਿਤ ਸਾਥੀ ਹਰ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਗੇ।
ਸਾਥੀਓ, ਆਯੁਸ਼ਮਾਨ ਭਾਰਤ ਦਾ ਇਹ ਮਿਸ਼ਨ ਸਹੀ ਅਰਥਾਂ ਵਿੱਚ ਇੱਕ ਭਾਰਤ, ਸਾਰਿਆਂ ਲਈ ਇੱਕ ਤਰ੍ਹਾਂ ਦੇ ਇਲਾਜ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਜਿਹੜੇ ਰਾਜ ਇਸ ਯੋਜਨਾ ਨਾਲ ਜੁੜ੍ਹੇ ਹਨ, ਉਨ੍ਹਾਂ ਵਿੱਚ ਰਹਿਣ ਵਾਲੇ ਵਿਅਕਤੀ ਜੇਕਰ ਉਸ ਰਾਜ ਦੇ ਬਾਹਰ ਕਿਤੇ ਜਾ ਰਹੇ ਹਨ ਅਤੇ ਉੱਥੇ ਅਚਾਨਕ ਜ਼ਰੂਰਤ ਪੈ ਗਈ ਤਾਂ ਵੀ ਇਸ ਯੋਜਨਾ ਦਾ ਲਾਭ ਉਹ ਦੂਸਰੇ ਰਾਜਾਂ ਵਿੱਚ ਵੀ ਲੈ ਸਕਦੇ ਹਨ ।
ਹੁਣ ਤੱਕ ਇਸ ਯੋਜਨਾ ਨਾਲ ਦੇਸ਼ ਭਰ ਦੇ 13 ਹਜ਼ਾਰ ਤੋਂ ਅਧਿਕ ਹਸਪਤਾਲ ਵੀ ਇਸ ਯੋਜਨਾ ਵਿੱਚ ਸਾਡੇ ਸਾਥੀ ਬਣ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਹੋਰ ਹਸਪਤਾਲ ਵੀ ਇਸ ਮਿਸ਼ਨ ਦਾ ਹਿੱਸਾ ਹੋਣ ਵਾਲੇ ਹਨ। ਇੰਨਾ ਹੀ ਨਹੀਂ, ਜਿਹੜੇ ਹਸਪਤਾਲ ਚੰਗੀ ਸੇਵਾਵਾਂ ਦੇਣਗੇ , ਵਿਸ਼ੇਸ਼ ਕਰਕੇ ਪਿੰਡਾਂ ਦੇ ਹਸਪਤਾਲ, ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਮਦਦ ਵੀ ਦਿੱਤੀ ਜਾਵੇਗੀ।
ਭਾਈਓ ਅਤੇ ਭੈਣੋਂ, ਆਯੁਸ਼ਮਾਨ ਭਾਰਤ ਯੋਜਨਾ ਦਾ ਟੀਚਾ ਆਰਥਕ ਸਹੂਲਤ ਦੇਣਾ ਤਾਂ ਹੈ ਹੀ, ਨਾਲ ਹੀ ਅਜਿਹੀ ਵਿਵਸਥਾ ਵੀ ਖੜ੍ਹੀ ਕੀਤੀ ਜਾ ਰਹੀ ਹੈ ਜਿਸ ਨਾਲ ਕਿ ਤੁਹਾਨੂੰ ਘਰ ਦੇ ਕੋਲ ਹੀ ਇਲਾਜ ਦੀ ਉੱਤਮ ਸਹੂਲਤ ਮਿਲ ਜਾਵੇ।
ਸਾਥੀਓ, ਅੱਜ ਇੱਥੇ 10 wellness centers ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਹੁਣ ਝਾਰਖੰਡ ਵਿੱਚ ਕਰੀਬ 40 ਅਜਿਹੇ ਸੈਂਟਰ ਕਾਰਜ ਕਰ ਰਹੇ ਹਨ ਅਤੇ ਦੇਸ਼ ਭਰ ਵਿੱਚ ਇਹ ਕਰੀਬ ਦੋ-ਢਾਈ ਹਜ਼ਾਰ ਤੱਕ ਪਹੁੰਚ ਚੁੱਕੇ ਹਨ। ਅਗਲੇ ਚਾਰ ਸਾਲਾਂ ਵਿੱਚ, ਦੇਸ਼ ਭਰ ਵਿੱਚ ਅਜਿਹੇ ਡੇਢ ਲੱਖ wellness centers ਤਿਆਰ ਕਰਨ ਦਾ ਟੀਚਾ ਹੈ।
ਭਾਈਓ ਅਤੇ ਭੈਣੋਂ, ਇਹ Health ਅਤੇ wellness centers ਆਯੁਸ਼ਮਾਨ ਭਾਰਤ ਦਾ ਬੁਹਤ ਅਹਿਮ ਹਿੱਸਾ ਹਨ। ਇਨ੍ਹਾਂ ਸੈਂਟਰਸ ਵਿੱਚ ਛੋਟੀਆਂ ਬਿਮਾਰੀਆਂ ਦਾ ਇਲਾਜ, ਉਨ੍ਹਾਂ ਦੇ ਇਲਾਜ ਲਈ ਦਵਾਈਆਂ ਤਾਂ ਉਪਲੱਬਧ ਹੋਣਗੀਆਂ ਹੀ, ਨਾਲ ਹੀ ਇੱਥੇ ਮੁਫਤ ਅਨੇਕ ਟੈਸਟ ਵੀ ਕਰਵਾਏ ਜਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਨਾਲ ਗੰਭੀਰ ਬਿਮਾਰੀਆਂ ਦੇ ਲੱਛਣਾ ਦੀ ਪਹਿਚਾਣ ਪਹਿਲਾਂ ਹੀ ਕਰਨ ਵਿੱਚ ਮਦਦ ਮਿਲੇਗੀ।
ਸਾਥੀਓ, ਸਰਕਾਰ ਦੇਸ਼ ਦੇ ਸਿਹਤਮੰਦ ਖੇਤਰ ਨੂੰ ਸੁਧਾਰਨ ਲਈ ਟੁਕੜਿਆਂ-ਟੁਕੜਿਆਂ ਵਿੱਚ ਨਹੀਂ ਸਗੋਂ ਸੰਪੂਰਨਤਾ ਦੇ ਨਾਲ ਇੱਕ holistic ਢੰਗ ਨਾਲ ਕਾਰਜ ਕਰ ਰਹੀ ਹੈ। ਹਰ ਫੈਸਲਾ, ਹਰ ਨੀਤੀ ਇੱਕ-ਦੂਜੇ ਦੇ ਨਾਲ ਜੁੜੀ ਹੋਈ ਹੈ। ਇੱਕ ਤਰਫ ਸਰਕਾਰ affordable health care ‘ਤੇ ਧਿਆਨ ਦੇ ਰਹੀ ਹੈ ਤੇ ਨਾਲ ਹੀ preventive health care ‘ਤੇ ਵੀ ਬਲ ਦਿੱਤਾ ਜਾ ਰਿਹਾ ਹੈ। ਯੋਗ ਹੋਵੇ, ਸਵੱਛ ਭਾਰਤ ਅਭਿਆਨ ਹੋਵੇ, open defecation free ਪਿੰਡ ਬਣਾਉਣ ਦਾ ਅਭਿਆਨ ਹੋਵੇ, ਇਨ੍ਹਾਂ ਸਾਰਿਆਂ ਜਰੀਏ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨਾਲ ਗੰਭੀਰ ਬਿਮਾਰੀਆਂ ਹੁੰਦੀਆਂ ਹਨ। ਤੁਸੀਂ ਪੜ੍ਹਿਆ ਹੋਵੇਗਾ ਕਿ ਸਵੱਛ ਭਾਰਤ ਮਿਸ਼ਨ ਦੀ ਵਜ੍ਹਾ ਨਾਲ ਤਿੰਨ ਲੱਖ ਬੱਚਿਆਂ ਦਾ ਜੀਵਨ ਬਚਣ ਦੀ ਸੰਭਾਵਨਾ ਪੈਦਾ ਹੋਈ ਹੈ। ਨਵਜਾਤ ਬੱਚਿਆਂ ਦਾ ਜੀਵਨ ਬਚਾਉਣ ਨਾਲ ਜੁੜੇ ਅੰਕੜੇ ਹੋਣ ਜਾਂ ਫਿਰ ਜਨਮਦੇਣ ਸਮੇਂ ਮਾਤਾਵਾਂ ਦੇ, ਦੇਸ਼ ਬਹੁਤ ਤੇਜ਼ੀ ਦੇ ਨਾਲ ਅੱਜ ਸਿਹਤਮੰਦ ਭਾਰਤ ਬਣਨ ਦੀ ਦਿਸ਼ਾ ਵਿੱਚ ਕਦਮ ਚੁੱਕ ਰਿਹਾ ਹੈ।
ਸਰਕਾਰ ਨੇ ਰਾਸ਼ਟਰੀ ਪੋਸ਼ਣ ਮਿਸ਼ਨ ਜਿਹੇ ਅਭਿਆਨ ਵੀ ਸ਼ੁਰੂ ਕੀਤੇ ਹਨ ਤਾਂਕਿ ਸ਼ੁਰੂਆਤੀ ਦਿਨਾਂ ਤੋਂ ਹੀ ਸ਼ਰੀਰ ਨੂੰ ਕੁਪੋਸ਼ਿਤ ਹੋਣ ਤੋਂ ਰੋਕਿਆ ਜਾ ਸਕੇ। ਉੱਥੇ ਮੈਡੀਕਲ ਫੀਲਡ ਦੇ human resource ਨੂੰ ਵਧਾਉਣ ‘ਤੇ ਵੀ ਨਿਰੰਤਰ ਕਾਰਜ ਕੀਤਾ ਜਾ ਰਿਹਾ ਹੈ। ਅਨੁਮਾਨ ਹੈ ਕਿ ਆਯੁਸ਼ਮਾਨ ਭਾਰਤ ਦੀ ਵਜ੍ਹਾ ਨਾਲ ਆਉਣ ਵਾਲੇ ਤਿੰਨ ਸਾਲਾਂ ਵਿੱਚ ਦੇਸ਼ ਵਿੱਚ ਲਗਭਗ ਢਾਈ ਹਜ਼ਾਰ ਨਵੇਂ ਚੰਗੇ ਕਵਾਲਿਟੀ ਦੇ ਆਧੁਨਿਕ ਹਸਪਤਾਲ ਬਣਨਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਟਾਇਰ-2, ਟਾਇਰ-3, ਛੋਟੇ-ਛੋਟੇ ਕਸਬਿਆਂ ਵਿੱਚ ਬਨਣਗੇ। ਅਤੇ ਉਸ ਕਾਰਨ ਮੱਧ ਵਰਗੀ ਪਰਿਵਾਰਾਂ ਲਈ ਇੱਕ ਨਵਾਂ ਰੋਜ਼ਗਾਰ ਦਾ ਖੇਤਰ ਖੁੱਲ੍ਹਣ ਵਾਲਾ ਹੈ। ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣ ਵਾਲੇ ਹਨ।
ਇੰਨਾ ਹੀ ਨਹੀਂ, ਇਸ ਪੂਰੀ ਪ੍ਰਕਿਰਿਆ ਵਿੱਚ ਮੈਡੀਕਲ ਸੇਵਾਵਾਂ ਦੇ ਨਾਲ – ਨਾਲ ਬੀਮਾ , ਤਕਨੀਕੀ ਕੌਸ਼ਲ , ਕਾਲ ਸੈਂਟਰ , ਪ੍ਰਬੰਧਨ, ਦਵਾਈ ਉਤਪਾਦਨ , ਸਮੱਗਰੀ ਨਿਰਮਾਣ ਜਿਹੇ ਅਨੇਕ ਖੇਤਰਾਂ ਵਿੱਚ ਲੱਖਾਂ – ਕਰੋੜਾਂ ਰੋਜ਼ਗਾਰਾਂ ਦੀਆਂ ਵੀ ਸੰਭਾਵਨਾਵਾਂ ਪੈਦਾ ਹੋਣ ਵਾਲੀਆਂ ਹਨ। ਪੈਰਾਮੈਡੀਕਲ ਸਟਾਫ ਤੋਂ ਲੈ ਕੇ ਸਿਖਲਾਈ ਪ੍ਰਾਪਤ ਡਾਕਟਰਾਂ ਦੀ ਬਹੁਤ ਵੱਡੀ ਮੰਗ ਦੇਸ਼ ਵਿੱਚ ਪੈਦਾ ਹੋਣ ਵਾਲੀ ਹੈ । ਇਸਦੇ ਨਾਲ – ਨਾਲ ਮੈਡੀਕਲ ਖੇਤਰ ਨਾਲ ਜੁੜੇ start up ਲਈ ਵੀ ਨਵੇਂ ਮੌਕੇ ਬਣਨਗੇ। ਲੱਖਾਂ ਦੀ ਸੰਖਿਆ ਵਿੱਚ ਡਾਕਟਰ, ਨਰਸ , ਹਸਪਤਾਲ ਮੈਨੇਜਮੈਂਟ ਨਾਲ ਜੁੜੇ ਲੋਕਾਂ ਨੂੰ ਇਨ੍ਹਾਂ ਵਿਵਸਥਾਵਾਂ ਨੂੰ ਚਲਾਉਣ ਦਾ, ਇਨ੍ਹਾਂ ਨਾਲ ਜੁੜਣ ਦਾ ਮੌਕਾ ਮਿਲੇਗਾ। ਯਾਨੀ ਇੱਕ ਬਹੁਤ ਵੱਡਾ ਮੌਕਾ ਦੇਸ਼ ਦੇ ਨਿਮਨ– ਮੱਧ ਵਰਗ, ਮੱਧ ਵਰਗ ਲਈ ਵੀ ਹੈ ।
ਦੇਸ਼ ਦੇ ਪਿੰਡਾਂ, ਕਸਬਿਆਂ, ਟਾਇਰ – 1 , ਟਾਇਰ – 2 ਸ਼ਹਿਰਾਂ ਵਿੱਚ health infrastructure ਨੂੰ ਮਜ਼ਬੂਤ ਕਰਨ ਲਈ , ਉਸ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਲਗਾਤਾਰ ਕਾਰਜ ਕਰ ਰਹੀ ਹੈ। ਬੀਤੇ ਚਾਰ ਸਾਲਾਂ ਵਿੱਚ ਦੇਸ਼ ਵਿੱਚ 14 ਨਵੇਂ ਏਮਸ ਦੀ ਪ੍ਰਵਾਨਗੀ ਦਿੱਤੀ ਗਈ। ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਤਹਿਤ ਹਰ ਰਾਜ ਵਿੱਚ ਘੱਟ ਤੋਂ ਘੱਟ ਇੱਕ ਏਮਸ ਨੂੰ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਦੇਸ਼ ਵਿੱਚ ਇਸ ਸਮੇਂ 82 ਨਵੇਂ ਸਰਕਾਰੀ ਮੈਡੀਕਲ ਕਾਲਜ ਅੱਜ ਬਣਾਏ ਜਾ ਰਹੇ ਹਨ । ਸਰਕਾਰ ਦਾ ਜ਼ੋਰ ਹੈ ਦੇਸ਼ ਦੀਆਂ ਤਿੰਨ ਸੰਸਦੀ ਜਾਂ ਚਾਰ ਸੰਸਦੀ ਸੀਟਾਂ ਦਰਮਿਆਨ ਘੱਟ ਤੋਂ ਘੱਟ ਇੱਕ ਮੈਡੀਕਲ ਕਾਲਜ ਜ਼ਰੂਰ ਹੋਵੇ ।
ਇਸ ਕੋਸ਼ਿਸ਼ ਦੇ ਤਹਿਤ ਅੱਜ ਇੱਥੇ ਵੀ 600 ਕਰੋੜ ਤੋਂ ਅਧਿਕ ਦੀ ਲਾਗਤ ਨਾਲ ਬਣਨ ਵਾਲੇ ਦੋ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਕੋਡਰਮਾ ਅਤੇ ਚਾਇਬਾਸਾ ਵਿੱਚ ਬਨਣ ਵਾਲੇ ਇਨ੍ਹਾਂ ਮੈਡੀਕਲ ਕਾਲਜਾਂ ਵਿੱਚ ਕਰੀਬ 400 ਬੈੱਡਾਂ ਦੀਆਂ ਨਵੀਆਂ ਸਹੂਲਤਾਂ ਜੁੜਣ ਵਾਲੀਆਂ ਹਨ।
ਭਾਈਓ ਅਤੇ ਭੈਣੋਂ, ਬੀਤੇ ਚਾਰ ਸਾਲਾਂ ਵਿੱਚ ਦੇਸ਼ ਭਰ ਵਿੱਚ ਮੈਡੀਕਲ ਦੀਆਂ ਲਗਭਗ 25 ਹਜ਼ਾਰ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੁਏਟ ਨਵੀਂਆਂ ਸੀਟਾਂ ਜੋੜੀਆਂ ਗਈਆਂ ਹਨ। ਸਰਕਾਰ ਦਾ ਟੀਚਾ ਹੈ ਕਿ ਆਉਣ ਵਾਲੇ ਚਾਰ-ਪੰਜ ਸਾਲਾਂ ਦੇ ਦੌਰਾਨ ਦੇਸ਼ ਵਿੱਚ ਇੱਕ ਲੱਖ ਨਵੇਂ ਡਾਕਟਰ ਤਿਆਰ ਕਰਨ ਦੀ ਸਮਰੱਥਾ ਵਿਕਸਤ ਹੋਵੇ। ਯਾਨੀ ਭਵਿੱਖ ਦੀਆਂ ਜ਼ਰੂਰਤਾਂ ਦੇਖਦੇ ਹੋਏ infrastructure ਅਤੇ human resource , ਦੋਹਾਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।
ਸਾਥੀਓ, ਦੀਨਦਿਆਲ ਉਪਾਧਿਆਏ ਜੀ ਕਹਿੰਦੇ ਸਨ ਕਿ ਸਿੱਖਿਆ ਦੀ ਤਰ੍ਹਾਂ ਹੀ ਸਿਹਤ ‘ਤੇ ਹੋਣ ਵਾਲਾ ਖਰਚ, ਖਰਚ ਨਹੀਂ ਉਹ ਨਿਵੇਸ਼ ਹੁੰਦਾ ਹੈ। ਚੰਗੀ ਸਿੱਖਿਆ ਅਤੇ ਕੌਸ਼ਲ ਦੇ ਅਭਾਵ ਵਿੱਚ ਸਮਾਜ ਅਤੇ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਉਸੇ ਤਰ੍ਹਾਂ ਨਾਗਰਿਕ ਰੋਗੀ ਹੋਣ , ਤਾਂ ਸਸ਼ਕਤ ਰਾਸ਼ਟਰ ਦਾ ਨਿਰਮਾਣ ਨਹੀਂ ਹੋ ਸਕਦਾ।
ਸਾਥੀਓ, ਮੈਂ ਪੂਰੀ ਤਰ੍ਹਾਂ ਆਸਵੰਦ ਹਾਂ ਕਿ ਇਸ ਯੋਜਨਾ ਨਾਲ ਜੁੜੇ ਹਰ ਵਿਅਕਤੀ ਦੀਆਂ ਕੋਸ਼ਿਸ਼ਾਂ ਨਾਲ ਆਰੋਗਯ ਮਿੱਤਰ ਅਤੇ ਆਸ਼ਾ , ਏਐੱਨਐੱਮ ਭੈਣਾਂ ਦੇ ਸਹਿਯੋਗ ਨਾਲ, ਹਰ ਡਾਕਟਰ, ਹਰ ਨਰਸ, ਹਰ ਕਰਮਚਾਰੀ, ਹਰ ਸਰਵਿਸ ਪ੍ਰੋਵਾਈਡਰ ਦੀ ਸਮਰਪਿਤ ਭਾਵਨਾ ਨਾਲ ਅਸੀਂ ਇਸ ਯੋਜਨਾ ਨੂੰ ਸਫਲ ਬਣਾ ਸਕਾਂਗੇ, ਇੱਕ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਕਰ ਸਕਾਂਗੇ। ਨਿਊ ਇੰਡੀਆ ਤੰਦਰੁਸਤ ਹੋਵੇ, ਨਿਊ ਇੰਡੀਆ ਸਸ਼ਕਤ ਹੋਵੇ, ਆਪ ਸਭ ਆਰੋਗਯ ਰਹੋ, ਆਯੁਸ਼ਮਾਨ ਰਹੋ।
ਇਸੇ ਕਾਮਨਾ ਨਾਲ ਮੈਂ ਪ੍ਰਧਾਨ ਮੰਤਰੀ ਜਨ-ਆਰੋਗਯ ਯੋਜਨਾ ਅੱਜ ਰਾਂਚੀ ਦੀ ਧਰਤੀ ਤੋਂ, ਭਗਵਾਨ ਬਿਰਸਾਮੁੰਡਾ ਦੀ ਧਰਤੀ ਤੋਂ ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਚਰਨਾਂ ਵਿੱਚ ਸਮਰਪਿਤ ਕਰਦਾ ਹਾਂ।
ਆਪ ਸਭਦਾ ਬਹੁਤ-ਬਹੁਤ ਧੰਨਵਾਦ।
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਮੈਂ ਬੋਲਾਗਾਂ ਆਯੁਸ਼ਮਾਨ, ਤੁਸੀਂ ਬੋਲਣਾ ਭਾਰਤ।
ਆਯੁਸ਼ਮਾਨ – ਭਾਰਤ
ਆਯੁਸ਼ਮਾਨ – ਭਾਰਤ
ਆਯੁਸ਼ਮਾਨ – ਭਾਰਤ
ਆਯੁਸ਼ਮਾਨ – ਭਾਰਤ
ਆਯੁਸ਼ਮਾਨ – ਭਾਰਤ
ਬਹੁਤ-ਬਹੁਤ ਧੰਨਵਾਦ।
ਅਤੁਲ ਤਿਵਾਰੀ/ਵੰਦਨਾ ਜਾਟਵ/ਨਿਰਮਲ ਸ਼ਰਮਾ
समाज की आखिरी पंक्ति में खड़े व्यक्ति को,
— PMO India (@PMOIndia) September 23, 2018
गरीब से भी गरीब को इलाज मिले,
स्वास्थ्य की बेहतर सुविधा मिले,
आज इस विजन के साथ बहुत बड़ा कदम उठाया गया है।
आयुष्मान भारत के संकल्प के साथ, प्रधान मंत्री जन आरोग्य योजना आज से लागू हो रही है: PM
देश के 50 करोड़ से ज्यादा भाई-बहनों को 5 लाख रुपए तक का हेल्थ-एश्योरेंस देने वाली ये दुनिया की सबसे बड़ी योजना है।
— PMO India (@PMOIndia) September 23, 2018
पूरी दुनिया में सरकारी पैसे से इतनी बड़ी योजना किसी और देश में नहीं चल रही है।
इस योजना के लाभार्थियों की संख्या पूरे यूरोपियन यूनियन की कुल आबादी के बराबर है: PM
अगर आप अमेरिका, कनाडा और मैक्सिको,
— PMO India (@PMOIndia) September 23, 2018
इन तीनों देशों की आबादी को भी जोड़ दें,
तो उनकी कुल संख्या इस योजना के लाभार्थियों की संख्या के करीब ही होगी: PM
आयुष्मान भारत योजना से दो महापुरुषों का नाता जुड़ा है।
— PMO India (@PMOIndia) September 23, 2018
अप्रैल में जब योजना के पहले चरण शुरु हुआ था तो उस दिन बाबा साहेब अंबेडकर का जन्मदिन था।
अब इसी कड़ी में, प्रधानमंत्री जन आरोग्य योजना, दीन दयाल उपाध्याय जी के जन्मदिवस से दो दिन पहले शुरु हुई है: PM
ये योजना कितनी व्यापक है इसका अनुमान इसी बात से लगाया जा सकता है कि
— PMO India (@PMOIndia) September 23, 2018
कैंसर,
दिल की बीमारी,
किडनी और लीवर की बीमारी,
डायबटीज समेत 1300 से अधिक बीमारियों का इलाज शामिल है।
इन गंभीर बीमारियों का इलाज सरकारी ही नहीं बल्कि अनेक प्राइवेट अस्पतालों में भी किया जा सकेगा: PM
5 लाख तक का जो खर्च है उसमें अस्पताल में भर्ती होने के अलावा जरुरी जांच, दवाई, भर्ती से पहले का खर्च और इलाज पूरा होने तक का खर्च भी शामिल है।
— PMO India (@PMOIndia) September 23, 2018
अगर किसी को पहले से कोई बीमारी है तो उस बीमारी का भी खर्च इस योजना द्वारा उठाया जाएगा: PM
आप 14555, इस नंबर पर फोन करके,
— PMO India (@PMOIndia) September 23, 2018
या फिर अपने नजदीकी कॉमन सर्विस सेंटर पर भी योजना के बारे में जान सकते हैं: PM
आयुष्मान भारत का ये मिशन सही मायने में एक भारत, सभी को एक तरह के उपचार की भावना को मज़बूत करता है।
— PMO India (@PMOIndia) September 23, 2018
जो राज्य इस योजना से जुड़े हैं, उनमें रहने वाले व्यक्ति किसी भी राज्य में जाएं, उन्हें इस योजना का लाभ मिलता रहेगा।
अभी तक देशभर के 13,000 से अधिक अस्पताल जुड़ चुके हैं: PM
आज ही यहां पर 10 वेलनेस-सेंटर्स का भी शुभारंभ किया गया है।
— PMO India (@PMOIndia) September 23, 2018
अब झारखंड में करीब 40 ऐसे सेंटर्स काम कर रहे हैं और देशभर में इनकी संख्या 2300 तक पहुंच चुकी है।
अगले 4 वर्षों में देशभर में ऐसे डेढ़ लाख सेंटर्स तैयार करने का लक्ष्य है: PM
सरकार देश के स्वास्थ्य क्षेत्र को सुधारने के लिए Holistic तरीके से कार्य कर रही है।
— PMO India (@PMOIndia) September 23, 2018
एक तरफ सरकार Affordable Healthcare पर ध्यान दे रही है, तो साथ ही Preventive Healthcare पर भी जोर दिया जा रहा है: PM
मैं आश्वस्त हूं कि इस योजना से जुड़े हर व्यक्ति के प्रयासों से,
— PMO India (@PMOIndia) September 23, 2018
आरोग्य मित्रों और आशा-एनएम बहनों के सहयोग से,
हर डॉक्टर, हर नर्स, हर कर्मचारी, हर सर्विस प्रोवाइडर की समर्पित भावना से,
हम इस योजना को सफल बना पाएंगे, एक स्वस्थ राष्ट्र का निर्माण कर पाएंगे: PM
Today is a historic day for India! We are launching the Pradhan Mantri Jan Arogya Yojana (PMJAY), which is a big step towards providing good quality and accessible healthcare to the poor of India. Over 10 crore families will benefit from this scheme.
— Narendra Modi (@narendramodi) September 23, 2018
I will be in Ranchi to mark the launch of PMJAY- Ayushman Bharat. During the programme, foundation stones for medical colleges in Chaibasa and Koderma will be laid. Health and wellness centres will also be inaugurated.
— Narendra Modi (@narendramodi) September 23, 2018
We are committed to building a healthy and fit India!
The launch of PMJAY- #AyushmanBharat will have a positive impact on the lives of 50 crore people of India.
— Narendra Modi (@narendramodi) September 23, 2018
Such an initiative is unparalleled in terms of scale and extent. It shows our unwavering commitment to create a healthy India. https://t.co/ju6TK2pHrl
Glad that #AyushmanBharat, one of the largest healthcare initiatives globally, is associated with two greats- Dr. Babasaheb Ambedkar and Pandit Deendayal Upadhyaya.
— Narendra Modi (@narendramodi) September 23, 2018
On Ambedkar Jayanti, wellness centres were launched and just before Deendayal Ji’s Jayanti, PMJAY begins. pic.twitter.com/9svdAvFOY7
Expensive healthcare adversely affects the poor. Through PMJAY-Ayushman Bharat, we want to strengthen the hands of the poor and stand shoulder to shoulder with them in pursuit of good health.
— Narendra Modi (@narendramodi) September 23, 2018
That is why the scope of PMJAY-Ayushman Bharat is extensive. https://t.co/LEvVjO0Nnz
Along with affordable healthcare, the Government of India is also focussing on preventive healthcare.
— Narendra Modi (@narendramodi) September 23, 2018
Emphasis is also being given towards enhancing human resource capabilities in the healthcare sector. pic.twitter.com/4G6rtQv7HO