ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੰਸਟੀਟਿਊਟ ਆਵ੍ ਚਾਰਟਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਦ ਇੰਸਟੀਚਿਊਟ ਆਵ੍ ਸਰਟੀਫਾਈਡ ਪਬਲਿਕ ਅਕਾਊਂਟੈਂਟਸ ਆਵ੍ ਕੀਨੀਆ (ਆਈਸੀਪੀਏਕੇ) ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੰਯੁਕਤ ਖੋਜਾਂ, ਗੁਣਵੱਤਾ ਸਮਰਥਨ, ਸਮਰੱਥਾ ਅਤੇ ਸਮਰੱਥਾ ਨਿਰਮਾਣ, ਟਰੇਨੀ ਅਕਾਊਂਟੈਂਟ ਅਦਾਨ–ਪ੍ਰਦਾਨ ਪ੍ਰੋਗਰਾਮ ਅਤੇ ਨਿਰੰਤਰ ਕਾਰੋਬਾਰ ਵਿਕਾਸ (ਸੀਪੀਡੀ) ਕੋਰਸਾਂ, ਵਰਕਸ਼ਾਪਾਂ ਅਤੇ ਸੰਮੇਲਨਾਂ ਦਾ ਆਯੋਜਨ ਕਰਕੇ ਗਿਆਨ ਸਾਂਝਾ ਕਰਨ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਸਥਾਪਤ ਕਰਨ ਵਿੱਚ ਮਦਦ ਕਰੇਗਾ।
ਵੇਰਵਾ:
• ਆਈਸੀਏਆਈ ਅਤੇ ਆਈਸੀਪੀਏਕੇ ਆਪਣੀਆਂ ਸੰਸਥਾਵਾਂ ਦੇ ਸਟਾਫ ਦੇ ਮਹੱਤਵਪੂਰਨ ਮੈਂਬਰਾਂ ਨੂੰ ਉਨ੍ਹਾਂ ਦੇ ਗਿਆਨ ਅਤੇ ਅਨੁਭਵ ਤੋਂ ਸਿੱਖਣ ਲਈ ਰਸਮੀ ਕਾਰਜ ਸਥਾਨਾਂ ਰਾਹੀਂ ਕਾਰਜ ਸੂਚੀ ਜ਼ਰੀਏ ਸਹਿਮਤ ਹੋਣ ਦੇ ਮੌਕੇ ਪ੍ਰਦਾਨ ਕਰਨਗੇ।
• ਜਾਗਰੂਕਤਾ ਵਧਾਉਣ ਅਤੇ ਆਈਸੀਏਆਈ/ਆਈਸੀਪੀਏਕੇ ਰਣਨੀਤਕ ਭਾਈਵਾਲੀ ਦੇ ਸਮੁੱਚੇ ਦ੍ਰਿਸ਼ਟੀਕੋਣ ਅਤੇ ਮੈਂਬਰਾਂ ਨਾਲ ਇਸ ਸਹਿਮਤੀ ਪੱਤਰ ਵਿੱਚ ਜ਼ਿਕਰ ਕੀਤੇ ਸਹਿਯੋਗ ਲਈ ਸੰਯੁਕਤ ਰੂਪ ਵਿੱਚ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣਗੇ।
• ਆਈਸੀਏਆਈ ਅਤੇ ਆਈਸੀਪੀਏਕੇ ਬੈਂਚਮਾਰਕ ਪਹਿਲਕਦਮੀਆਂ ਅਤੇ ਟਰੇਨੀ ਅਕਾਊਂਟੈਂਟ ਅਦਾਨ–ਪ੍ਰਦਾਨ ਪ੍ਰੋਗਰਾਮਾਂ ਬਾਰੇ ਸਹਿਯੋਗ ਕਰਨਗੇ।
ਮੁੱਖ ਪ੍ਰਭਾਵ:
ਭਾਰਤ, ਕੀਨੀਆ ਦਾ ਛੇਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਕੀਨੀਆ ਨੂੰ ਨਿਰਯਾਤ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਅਫ਼ਰੀਕੀ ਦੇਸ਼ਾਂ ਬਾਰੇ ਇੱਕ ਰਿਪੋਰਟ ਅਨੁਸਾਰ 2017 ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵਾਧੇ ਦੇ ਮਾਮਲੇ ਵਿੱਚ ਕੀਨੀਆ ਦੀ ਅਰਥਵਿਵਸਥਾ ਦੇ ਅਫ਼ਰੀਕਾ ਵਿੱਚ ਸਿਖ਼ਰਲੇ ਪ੍ਰਦਰਸ਼ਕਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕੀਨੀਆ ਵਿੱਚ ਵੱਡੇ ਪੱਧਰ ’ਤੇ ਵਿਭਿੰਨ ਆਰਥਕ ਅਧਾਰ ਹਨ ਅਤੇ ਇਸ ਦਾ ਉਦੇਸ਼ ਕੀਨੀਆ ਦੀਆਂ ਵਸਤਾਂ ਲਈ ਭਾਰਤੀ ਬਜ਼ਾਰ ਵਿੱਚ ਵਾਧੇ ਦੀ ਤਲਾਸ਼ ਕਰਨੀ ਹੈ। ਜਦੋਂ ਕਿ ਭਾਰਤ ਕੀਨੀਆ ਦਾ ਮੁੱਖ ਵਿਦੇਸ਼ੀ ਵਪਾਰਕ ਭਾਈਵਾਲ ਬਣਨ ਦੇ ਤਰੀਕਿਆਂ ਦੀ ਤਲਾਸ਼ ਵਿੱਚ ਦਿਲਚਸਪੀ ਰੱਖਦਾ ਹੈ।
ਇਹ ਦੇਖਦਿਆਂ ਕਿ ਕੀਨੀਆ ਦੀ ਅਰਥਵਿਵਸਥਾ ਅਫ਼ਰੀਕੀ ਦੇਸ਼ਾਂ ਵਿੱਚ ਸਭ ਤੋਂ ਉੱਪਰ ਹੈ ਅਤੇ ਹਾਲ ਦੇ ਦਿਨਾਂ ਵਿੱਚ ਦੋਹਾਂ ਦੇਸ਼ਾਂ ਵੱਲੋਂ ਕੀਤੇ ਗਏ ਨਿਵੇਸ਼ ਅਤੇ ਭਰੋਸੇ ਸਦਕਾ ਭਾਰਤ ਦੇ ਚਾਰਟਰਡ ਅਕਾਊਟੈਂਟਸ ਦੇਸ਼ ਦੇ ਆਰਥਕ ਵਿਕਾਸ ਵਿੱਚ ਪਹਿਲਾਂ ਤੋਂ ਹੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਕੀਨੀਆ ਵਿੱਚ ਭਾਰਤੀ ਚਾਰਟਰਡ ਅਕਾਊਟੈਂਟਸ ਦੇ ਪੇਸ਼ੇਵਰ ਮੌਕਿਆਂ ਲਈ ਬਹੁਤ ਸਾਰੀਆਂ ਸੰਭਾਵਨਾਵਾਂ ਹਨ।
*****
ਐੱਨਡਬਲਿਊ/ਏਕੇਟੀ/ਐੱਸਐੱਚ