ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨਵੀਂ ਦਿੱਲੀ ਵਿਖੇ 12 ਦਸੰਬਰ ਨੂੰ ਚੌਥੇ ਪਾਰਟਨਰਸ ਫੋਰਮ ਦਾ ਉਦਘਾਟਨ ਕਰਨਗੇ।ਭਾਰਤ ਸਰਕਾਰ ਵਲੋਂ ਮੈਟਰਨਲ, ਨਿਊਬੋਰਨ ਐਂਡ ਚਾਈਲਡ ਹੈਲਥ (ਪੀਐੱਮਐੱਨਸੀਐੱਚ) ਦੇ ਸਹਿਯੋਗ ਨਾਲ ਇਸ ਦੋ ਦਿਨਾ ਅੰਤਰਰਾਸ਼ਟਰੀ ਕਾਨਫਰੈਂਸ ਦੀ 12 ਅਤੇ 13 ਦਸੰਬਰ 2018 ਨੂੰ ਮੇਜ਼ਬਾਨੀ ਕੀਤੀ ਜਾ ਰਹੀ ਹੈ ਜਿਸ ਵਿੱਚ 85 ਦੇਸ਼ਾਂ ਤੋਂ 1500 ਮੈਂਬਰ ਹਿੱਸਾ ਲੈਣਗੇ।ਇਸ ਦਾ ਉਦੇਸ਼ ਔਰਤਾਂ, ਬੱਚਿਆਂ ਅਤੇ ਅੱਲੜ੍ਹਾਂ (ਕਿਸ਼ੋਰ) ਦੀ ਸਿਹਤ ਅਤੇ ਸਲਾਮਤੀ ਵਿੱਚ ਸੁਧਾਰ ਲਿਆਉਣਾ ਹੈ।ਸੱਦੇ ਗਏੇ ਦੇਸ਼ਾਂ ਦੀ ਚੋਣ ਸਾਰੇ ਖੇਤਰਾਂ ਅਤੇ ਸਾਰੇ ਆਮਦਨ ਵਰਗ ਵਿੱਚੋਂ ਕੀਤੀ ਗਈ ਹੈ ਜਿਨ੍ਹਾਂ ਵਿੱਚ ਉਹ ਦੇਸ਼ ਵੀ ਸ਼ਾਮਲ ਹਨ ਜੋ ਕਿ ਇਸ ਵੇਲੇ ਪ੍ਰਮੁੱਖ ਵਿਸ਼ਵ ਪੱਧਰੀ ਅਤੇ ਖੇਤਰੀ ਸੰਸਥਾਵਾਂ ਦੀ ਪ੍ਰਧਾਨਗੀ ਕਰ ਰਹੇ ਹਨ (ਜਿਵੇਂ ਕਿ ਜੀ-7, ਜੀ-20 ,ਬ੍ਰਿਕਸ ਵਗੈਰਾ)।
ਇਹ ਵਿਸ਼ਵ ਦੀ ਉੱਚ ਪੱਧਰ ਬਹੁਦੇਸ਼ੀ , ਬਹੁ-ਹਿਤਧਾਰਕ ਲੜੀ ਦਾ ਚੌਥਾ ਪ੍ਰੋਗਰਾਮ ਹੈ ਜਿਸ ਦਾ ਉਦੇਸ਼ ਔਰਤਾਂ, ਬੱਚਿਆਂ ਅਤੇ ਅੱਲੜ੍ਹਾਂ ਦੀ ਸਿਹਤ ਨਾਲ ਸਬੰਧਤ ਟਿਕਾਊ, ਵਿਸ਼ਵ ਪੱਧਰੀ ਗਤੀ ਨੂੰ ਕਾਇਮ ਰੱਖਣਾ ਹੈ। ਪਾਰਟਨਰਸ ਫੋਰਮ ਦੀ ਅਗਵਾਈ ਲਈ ਪਾਰਟਨਰਸ਼ਿਪ ਫਾਰ ਮੈਟਰਨਲ ਨਿਊਬੋਰਨ ਐਂਡ ਚਾਈਲਡ ਹੈਲਥ (ਪੀਐੱਮਐੱਨਸੀਐੱਚ) ਦਾ ਇਕ ਵਫਦ , ਜਿਸ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਸ਼੍ਰੀ ਜੇ ਪੀ ਨੱਢਾ, ਚਿੱਲੀ ਦੇ ਸਾਬਕਾ ਰਾਸ਼ਟਰਪਤੀ ਅਤੇ ਪੀਐੱਮਐੱਨਸੀਐੱਚ ਬੋਰਡ ਦੇ ਸਾਬਕਾ ਮੁਖੀ ਡਾ. ਮਿਸ਼ੇਲੇ ਬੈਸ਼ਲੈੱਟ(Dr. Michelle Bachelet) ਅਤੇ ਪ੍ਰਸਿੱਧ ਅਭਿਨੇਤਾ ਅਤੇ ਯੂਨੀਸੈਫ ਦੀ ਸਦਭਾਵਨਾ ਅੰਬੈਸਡਰ ਪ੍ਰਿਯੰਕਾ ਚੋਪੜਾ ਸ਼ਾਮਿਲ ਸਨ, ਨੇ 11 ਅਪ੍ਰੈਲ 2018 ਨੂੰ ਕਰਟਨ ਰੇਜ਼ਰ ਦਰਮਿਆਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਪੀਐੱਮਐੱਨਸੀਐੱਚ ਫੋਰਮ ਦੇ ਸਰਪ੍ਰਸਤ ਬਣਨ ਲਈ ਸਹਿਮਤ ਹੋ ਗਏ ਸਨ।
ਪਾਰਟਨਰਸ ਫੋਰਮ ਇਕ ਵਿਸ਼ਵ ਪੱਧਰੀ ਸਿਹਤ ਫੋਰਮ ਹੈ ਜਿਸ ਦੀ ਸ਼ੁਰੂਆਤ ਸਤੰਬਰ 2005 ਵਿੱਚ ਬਾਲ ਅਤੇ ਮਾਤਾ ਦੀ ਮੌਤ ਦੀ ਦਰ ਵਿੱਚ ਕਮੀ ਲਿਆਉਣ, ਅੱਲੜ੍ਹ, ਬਾਲ ਅਤੇ ਨਵਜੰਮੇ ਬੱਚੇ ਅਤੇ ਮਾਤਾ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਕੀਤੀ ਗਈ ਸੀ।ਇਹ ਭਾਈਵਾਲੀ 92 ਦੇਸ਼ਾਂ ਦੇ 1000 ਮੈਂਬਰਾਂ ਦਾ ਗਠਜੋੜ ਹੈ ਜਿਸ ਵਿੱਚ ਵਿੱਦਿਅਕ ਮਾਹਿਰ, ਖੋਜੀ, ਅਤੇ ਵਿੱਦਿਅਕ ਸੰਸਥਾਵਾਂ, ਦਾਨ ਕਰਤਾ ਅਤੇ ਫਾਊਂਡੇਸ਼ਨਜ਼ , ਸਿਹਤ ਸੰਭਾਲ ਪੇਸ਼ੇਵਰ, ਬਹੁਮੁੱਖੀ ਏਜੰਸੀਆਂ, ਗੈਰ-ਸਰਕਾਰੀ ਸੰਗਠਨ, ਭਾਈਵਾਲ ਦੇਸ਼, ਵਿਸ਼ਵ ਦਾ ਵਿੱਤੀ ਮਕੈਨਿਜ਼ਮ ਅਤੇ ਨਿੱਜੀ ਖੇਤਰ ਸ਼ਾਮਿਲ ਹਨ।
ਪਿਛਲੇ ਚੈਪਟਰਾਂ ਦਾ ਆਯੋਜਨ ਜੋਹਾਨਸਬਰਗ, ਦੱਖਣੀ ਅਫਰੀਕਾ (2014), ਨਵੀਂ ਦਿੱਲੀ , ਭਾਰਤ (2010) ਅਤੇ ਦਾਰ ਇਸ ਸਲਾਮ , ਤਨਜ਼ਾਨੀਆ (2007) ਵਿੱਚ ਕੀਤਾ ਗਿਆ ਸੀ।ਇਹ ਦੂਸਰੀ ਵਾਰੀ ਹੈ ਕਿ ਭਾਰਤ ਵਲੋਂ ਪਾਰਟਨਰਸ ਫੋਰਮ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ।
ਪੀਐੱਮਐੱਨਸੀਐੱਚ ਮਿਸ਼ਨ ਦਾ ਉਦੇਸ਼ ਵਿਸ਼ਵ ਸਿਹਤ ਭਾਈਚਾਰੇ ਦੀ ਮਦਦ ਕਰਕੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀਜ਼), ਵਿਸ਼ੇਸ਼ ਤੌਰ ਤੇ ਸਿਹਤ ਨਾਲ ਸਬੰਧਿਤ ਐੱਸਡੀਜੀਜ਼ ਹਾਸਲ ਕਰਨਾ ਹੈ , ਜਿਵੇਂ ਕਿ ‘ਹਰ ਔਰਤ, ਹਰ ਬੱਚਾ‘ (ਈਡਬਲਿਊਈਸੀ) ਅਧੀਨ ਮਹਿਲਾ, ਬਾਲ ਅਤੇ ਅਲ੍ਹੜਾਂ ਦੀ ਸਿਹਤ ਬਾਰੇ ਨੀਤੀ ਵਿੱਚ ਵਰਣਿਤ ਹੈ।
ਪਾਰਟਨਰਸ ਫੋਰਮ ਦਾ ਪ੍ਰੋਗਰਾਮ ਬਚਾਅ—ਪ੍ਰਫੁੱਲਤਾ— ਕਾਇਆਕਲਪ ਦੀ ਵਿਸ਼ਵ ਨੀਤੀ ਦੇ ਅਧਾਰ ਉੱਤੇ ਤਿਆਰ ਕੀਤਾ ਜਾਵੇਗਾ।ਪ੍ਰੋਗਰਾਮ ਵਿੱਚ ਚਾਰ ਉੱਚ ਪੱਧਰੀ ਪਲੈਨਰੀ ਹੋਣਗੇ ਜਿਨ੍ਹਾਂ ਵਿੱਚ ਸਿਆਸੀ ਲੀਡਰਸ਼ਿਪ, ਬਹੁ-ਖੇਤਰੀ ਕਾਰਵਾਈ, ਜਵਾਬਦੇਹੀ ਅਤੇ ਭਾਈਵਾਲੀ ਦੀ ਸ਼ਕਤੀ ਉੱਤੇ ਧਿਆਨ ਕੇਂਦ੍ਰਿਤ ਹੋਵੇਗਾ।ਹਰ ਉੱਚ ਪੱਧਰੀ ਪਲੈਨਰੀ ਵਿੱਚ ਛੇ ਸੈਸ਼ਨ ਹੋਣਗੇ ਜਿਨ੍ਹਾਂ ਵਿੱਚ ਫੋਰਮ ਦੇ ਮੁੱਖ ਵਿਸ਼ਿਆਂ ਉੱਤੇ ਵਿਸਤ੍ਰਿਤ ਵਿਚਾਰ ਵਟਾਂਦਰੇ ਦਾ ਮੌਕਾ ਮਿਲੇਗਾ।
ਫੋਰਮ ਵਿੱਚ 12 ਸਫਲਤਾ ਫੈਕਟਰਾਂ ਦੀਆਂ ਲੱਭਤਾਂ ਉੱਤੇ ਚਰਚਾ ਹੋਵੇਗੀ ਜਿਸ ਵਿੱਚ ਵਿਖਾਇਆ ਜਾਵੇਗਾ ਕਿ ਇਹ ਦੇਸ਼ ਕਿਵੇਂ ਸੈਕਟਰਾਂ ਤੋਂ ਉੱਪਰ ਉੱਠ ਕੇ ਮਹਿਲਾਵਾਂ, ਬੱਚਿਆਂ ਅਤੇ ਅੱਲੜ੍ਹਾਂ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਯਤਨ ਕਰ ਰਹੇ ਹਨ।ਇਸ ਕੇਸ ਅਧਿਐਨ ਨੂੰ ਬੀਐੱਮਜੀ (ਮੂਲ ਤੌਰ ‘ਤੇ ਜਿਸ ਨੂੰ ਬ੍ਰਿਟਿਸ਼ ਮੈਡੀਕਲ ਜਰਨਲ ਕਿਹਾ ਜਾਂਦਾ ਹੈ) ਦੇ ਭਾਈਵਾਲਾਂ ਦੇ ਫੋਰਮ ਵਿੱਚ ਛਾਪਿਆ ਜਾਵੇਗਾ ਅਤੇ ਇਸ ਦਾ ਵਿਸਤ੍ਰਿਤ ਪ੍ਰਚਾਰ ਕੀਤਾ ਜਾਵੇਗਾ।
ਪਾਰਟਨਰਸ ਫੋਰਮ ਵਿੱਚ 6 ਖੇਤਰਾਂ -ਅਫਰੀਕਾ, ਪੂਰਬੀ ਮੈਡੀਟਰੇਨੀਅਨ, ਯੂਰਪ, ਅਮਰੀਕਾ, ਦੱਖਣੀ ਪੂਰਬੀ ਏਸ਼ੀਆ ਅਤੇ ਪੱਛਮੀ ਪ੍ਰਸ਼ਾਂਤ ਦੀਆਂ ਸਿੱਖਿਆਵਾਂ ਨੂੰ ਹੇਠ ਲਿਖੇ ਵਿਸ਼ਿਆਂ ਵਿੱਚ ਦਰਸਾਇਆ ਜਾਵੇਗਾ—
ਅਰਲੀ ਚਾਈਲਡਹੁੱਡ ਡਿਵੈਲਪਮੈਂਟ (ਜਰਮਨੀ ਅਤੇ ਚਿੱਲੀ), ਅਡੋਲਸੈਂਟ ਹੈਲਥ ਐਂਡ ਵੈੱਲਬੀਇੰਗ (ਅਮਰੀਕਾ ਅਤੇ ਇੰਡੋਨੇਸ਼ੀਆ, ਕਵਾਲਟੀ, ਇਕਵਿਟੀ, ਐਂਡ ਡਿਗਨਿਟੀ (ਕਿਊਈਡੀ) ਇਨ ਸਰਵਿਸਿਜ਼ (ਭਾਰਤ ਅਤੇ ਕੰਬੋਡੀਆ)।
ਭਾਰਤ ਤੋਂ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਨੂੰ ਇੱਕ ਕੇਸ ਅਧਿਅਨ ਵਜੋਂ ਕਿਊਈਡੀ ਵਿਸ਼ੇ ਅਧੀਨ ਚੁਣਿਆ ਗਿਆ ਹੈ।ਇਸ ਤੋਂ ਇਲਾਵਾ ਸੈਕਸੂਅਲ ਐਂਡ ਰੀਪ੍ਰੋਡਕਟਿਵ ਹੈਲਥ (ਮਲਾਵੀ ਅਤੇ ਮਲੇਸ਼ੀਆ), ਮਹਿਲਾਵਾਂ, ਲੜਕੀਆਂ ਅਤੇ ਭਾਈਚਾਰਿਆਂ ਦਾ ਸਸ਼ਕਤੀਕਰਨ (ਦੱਖਣੀ ਅਫਰੀਕਾ ਅਤੇ ਗੁਆਟੇਮਾਲਾ) ਅਤੇ ਇਨਹਿਊਮੇਨੀਟੇਰੀਅਨ ਐਂਡ ਫਰੇਜਾਈਲ ਸੈਟਿੰਗਜ਼ (ਸੀਆਰਾ ਲਿਓਨ (Sierra Leone)ਅਤੇ ਅਫਗਾਨਿਸਤਾਨ) ਵਿਸ਼ੇ ਲਏ ਗਏ ਹਨ।
ਏਕੇਟੀ /ਕੇਪੀ /ਐਸਕੇ