Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 18 ਦਸੰਬਰ , 2018 ਨੂੰ ਮਹਾਰਾਸ਼ਟਰ ਜਾਣਗੇ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  18 ਦਸੰਬਰ 2018 ਨੂੰ ਮਹਾਰਾਸ਼ਟਰ ਦੇ ਦੌਰੇ ਤੇ ਜਾਣਗੇ ।  ਪ੍ਰਧਾਨ ਮੰਤਰੀ ਮੁੰਬਈ ਵਿੱਚ ਰਿਪਬਲਿਕ ਟੈਲੀਵਿਜਨ ਵੱਲੋਂ ਆਯੋਜਿਤ ਰਿਪਬਲਿਕ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਨਗੇ ।

ਰਾਜ ਭਵਨ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ, ਪ੍ਰਧਾਨ ਮੰਤਰੀ ਟਾਈਮਲੈੱਸ ਲਕਸ਼ਮਣਸਿਰਲੇਖ ਵਾਲੀ ਇੱਕ ਪੁਸਤਕ ਜਾਰੀ ਕਰਨਗੇ ।  ਇਹ ਪੁਸਤਕ ਪ੍ਰਸਿੱਧ ਕਾਰਟੂਨਿਸਟ ਆਰ. ਕੇ.  ਲਕਸ਼ਮਣ ਉੱਤੇ ਅਧਾਰਤ ਹੈ ।  ਪ੍ਰਧਾਨ ਮੰਤਰੀ ਦੀ ਰਾਜ ਦੀ ਯਾਤਰਾ  ਦੌਰਾਨ ਆਵਾਸ ਅਤੇ ਸ਼ਹਿਰੀ ਟ੍ਰਾਂਸਪੋਰਟ ਨਾਲ  ਜੁੜੇ ਮਹੱਤਵਪੂਰਨ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ

ਕਲਿਆਣ ਵਿਖੇ ਇੱਕ ਜਨ ਸਭਾ ਵਿੱਚ, ਪ੍ਰਧਾਨ ਮੰਤਰੀ ਦੋ ਮਹੱਤਵਪੂਰਨ ਮੈਟਰੋ ਲਾਂਘਿਆਂ (ਕੌਰੀਡੋਰਾਂ) ਦਾ ਨੀਂਹ ਪੱਥਰ ਰਖਣਗੇ ।  ਇਨ੍ਹਾਂ ਵਿੱਚ ਠਾਣੇ – ਭਿਵੰਡੀ – ਕਲਿਆਣ ਮੈਟਰੋ ਅਤੇ ਦਹਿਸਾਰ – ਮੀਰਾ – ਭਯੰਡਰ ਮੈਟਰੋ ਸ਼ਾਮਲ ਹਨ ।  ਇਨ੍ਹਾਂ ਦੋ ਗਲਿਆਰਿਆਂ  ਦੇ ਪੂਰੇ ਹੋ ਜਾਣ ‘ਤੇ ਖੇਤਰ ਵਿੱਚ ਜਨਤਕ ਟ੍ਰਾਂਸਪੋਰਟ ਜ਼ਿਆਦਾ ਸੁਵਿਧਾਜਨਕ ਹੋ ਜਾਵੇਗਾ ।

ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ  ਤਹਿਤ ਆਰਥਕ ਤੌਰ ‘ਤੇ ਕਮਜ਼ੋਰ ਵਰਗ  ( ਈਡਬਲਿਊਐੱਸ )  ਅਤੇ ਘੱਟ ਆਮਦਨ ਵਰਗ  ( ਐੱਲਆਈਜੀ )  ਲਈ 90,000 ਇਕਾਈਆਂ ਲਾਂਚ ਕਰਨਗੇ ।  ਸ਼੍ਰੀ ਨਰੇਂਦਰ ਮੋਦੀ  ਇਕੱਠ ਨੂੰ ਵੀ ਸੰਬੋਧਨ ਕਰਨਗੇ ।

ਪ੍ਰਧਾਨ ਮੰਤਰੀ ਇਸ ਤੋਂ ਬਾਅਦ ਪੁਣੇ ਜਾਣਗੇ ।  ਉਹ ਪੁਣੇ ਮੈਟਰੋ  ਫੇਜ਼ – 3 ਦਾ ਨੀਂਹ ਪੱਥਰ ਰੱਖਣਗੇ ਅਤੇ ਇਕੱਠ ਨੂੰ ਸੰਬੋਧਨ ਕਰਨਗੇ ।

***

ਏਕੇਟੀ/ਕੇਪੀ/ਵੀਕੇ