ਪੀਐੱਮਇੰਡੀਆ
Your Excellency , ਪ੍ਰਧਾਨ ਮੰਤਰੀ ਡਾਕਟਰ ਲੋਟੇ ਸ਼ੇਰਿੰਗ ,
ਭੂਟਾਨ ਤੋਂ ਇੱਥੇ ਆਏ ਸਾਰੇ ਵਿਸ਼ਿਸ਼ਟ ਮਹਿਮਾਨ,
Friends
ਇਹ ਵਰ੍ਹਾ ਭਾਰਤ ਅਤੇ ਭੂਟਾਨ ਦੇ ਕੂਟਨੀਤਕ ਸਬੰਧਾਂ ਦੀ ਗੋਲਡਨ ਜੁਬਲੀ ਦਾ ਵਰ੍ਹਾ ਹੈ। ਇਸ ਇਤਿਹਾਸਕ ਅਤੇ ਸ਼ੁਭ ਵਰ੍ਹੇ ਵਿੱਚ, ਪ੍ਰਧਾਨ ਮੰਤਰੀ ਡਾਕਟਰ ਲੋਟੇ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਨਾ ਮੇਰੇ ਲਈ ਪ੍ਰਸੰਨਤਾ ਦਾ ਵਿਸ਼ਾ ਹੈ । ਭੂਟਾਨ ਵਿੱਚ ਇਸ ਵਰ੍ਹੇ ਤੀਜੀਆਂ ਆਮ ਚੋਣਾਂ ਦੇ ਸਫ਼ਲ ਸੰਚਾਲਨ ਲਈ ਭੂਟਾਨ ਸਰਕਾਰ ਅਤੇ ਭੂਟਾਨ ਦੀ ਜਨਤਾ, ਦੋਵਾਂ ਦਾ ਮੈਂ ਦਿਲੋਂ ਅਭਿਨੰਦਨ ਕਰਦਾ ਹਾਂ । ਇਨ੍ਹਾਂ ਚੋਣਾਂ ਵਿੱਚ ਸਫ਼ਲਤਾ ਲਈ ਪ੍ਰਧਾਨ ਮੰਤਰੀ ਡਾਕਟਰ ਲੋਟੇ ਨੂੰ ਮੇਰੇ ਵੱਲੋਂ ਬਹੁਤ- ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਭੂਟਾਨ ਸਫ਼ਲਤਾ ਅਤੇ ਖ਼ੁਸ਼ਹਾਲੀ ਦੀ ਰਾਹ ’ਤੇ ਪ੍ਰਗਤੀ ਕਰਦਾ ਰਹੇਗਾ ।
Friends,
ਪ੍ਰਧਾਨ ਮੰਤਰੀ ਡਾਕਟਰ ਲੋਟੇ ਨੇ ਭੂਟਾਨ ਲਈ ਉਨ੍ਹਾਂ ਦੇ “narrowing the gap” vision ਬਾਰੇ ਮੈਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ । ਮੈਂ ਉਨ੍ਹਾਂ ਦੀ ਦੂਰਦ੍ਰਿਸ਼ਟੀ ਦੀ ਸ਼ਲਾਘਾ ਤਾਂ ਕਰਦਾ ਹੀ ਹਾਂ, ਮੈਨੂੰ ਇਸ ਲਈ ਵੀ ਬਹੁਤ ਪ੍ਰਸੰਨਤਾ ਹੈ ਕਿ ਉਨ੍ਹਾਂ ਦਾ vision ਮੇਰੇ “ਸਬਕਾ ਸਾਥ, ਸਬਕਾ ਵਿਕਾਸ” ਦੇ vision ਨਾਲ ਮੇਲ ਰੱਖਦਾ ਹੈ। ਮੈਂ ਪ੍ਰਧਾਨ ਮੰਤਰੀ ਜੀ ਨੂੰ ਭਰੋਸਾ ਦਿੱਤਾ ਹੈ ਕਿ ਭੂਟਾਨ ਦੇ ਵਿਕਾਸ ਵਿੱਚ ਭਾਰਤ ਹਮੇਸ਼ਾ ਦੀ ਤਰ੍ਹਾਂ ਇੱਕ ਭਰੋਸੇਮੰਦ ਮਿੱਤਰ ਅਤੇ ਸਾਂਝੇਦਾਰ ਦੀ ਭੂਮਿਕਾ ਨਿਭਾਏਗਾ । ਭੂਟਾਨ ਦੀ 12ਵੀਂ ਪੰਜਸਾਲਾ ਯੋਜਨਾ ਵਿੱਚ ਭਾਰਤ ਚਾਰ ਹਜ਼ਾਰ, ਪੰਜ ਸੌ ਕਰੋੜ ਰੁਪਏ ਦਾ ਯੋਗਦਾਨ ਦੇਵੇਗਾ । ਇਹ ਯੋਗਦਾਨ ਭੂਟਾਨ ਦੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਦੇ ਅਨੁਰੂਪ ਹੋਵੇਗਾ ।
Friends,
ਭਾਰਤ ਅਤੇ ਭੂਟਾਨ ਦੇ ਸਹਿਯੋਗ ਦੇ ਲੰਮੇ ਇਤਿਹਾਸ ਵਿੱਚ hydro projects ਵਿੱਚ ਸਹਿਯੋਗ ਇੱਕ ਅਹਿਮ ਹਿੱਸਾ ਰਿਹਾ ਹੈ । ਅੱਜ ਅਸੀਂ ਇਸ ਮਹੱਤਵਪੂਰਨ sector ਵਿੱਚ ਸਾਰੇ ਸਬੰਧਤ projects ਵਿੱਚ ਆਪਣੇ ਸਹਿਯੋਗ ਦੀ ਸਮੀਖਿਆ ਕੀਤੀ । ਇਹ ਪ੍ਰਸੰਨਤਾ ਦਾ ਵਿਸ਼ਾ ਹੈ ਕਿ ਮਾਂਗ- ਦੇਛੂ project ’ਤੇ ਕੰਮ ਜਲਦੀ ਹੀ ਪੂਰਾ ਹੋਣ ਵਾਲਾ ਹੈ। ਇਸ project ਦੇ tariff ’ਤੇ ਵੀ ਸਹਿਮਤੀ ਹੋ ਗਈ ਹੈ । ਹੋਰ projects ’ਤੇ ਵੀ ਕਾਰਜ ਤਸੱਲੀਬਖਸ਼ ਪ੍ਰਗਤੀ ਕਰ ਰਿਹਾ ਹੈ । ਅਤੇ ਅਸੀਂ ਦੋਵੇਂ ਸਾਰੇ projects ਨੂੰ ਹੋਰ ਜ਼ਿਆਦਾ ਗਤੀ ਦੇਣਾ ਚਾਹੁੰਦੇ ਹਾਂ । ਸਾਡੇ ਸਹਿਯੋਗ ਵਿੱਚ ਇੱਕ ਨਵਾਂ ਆਯਾਮ ਪੁਲਾੜ ਵਿਗਿਆਨ ਦਾ ਹੈ। ਮੈਨੂੰ ਪ੍ਰਸੰਨਤਾ ਹੈ ਕਿ South Asian Satellite ਤੋਂ ਲਾਭ ਉਠਾਉਣ ਲਈ ISRO ਵੱਲੋਂ ਭੂਟਾਨ ਵਿੱਚ ਬਣਾਇਆ ਜਾ ਰਿਹਾ Ground – Station ਵੀ ਜਲਦੀ ਤਿਆਰ ਹੋਣ ਵਾਲਾ ਹੈ । ਇਸ project ਦੇ ਪੂਰਾ ਹੋਣ ਨਾਲ ਭੂਟਾਨ ਦੇ ਦੂਰ-ਦਰਾਜ ਖੇਤਰਾਂ ਵਿੱਚ ਵੀ ਮੌਸਮ ਦੀ ਜਾਣਕਾਰੀ, tele-medicine ਅਤੇ disaster relief ਜਿਹੇ ਕਾਰਜਾਂ ਵਿੱਚ ਮਦਦ ਮਿਲੇਗੀ ।
Friends ,
ਅੱਜ ਪ੍ਰਧਾਨ ਮੰਤਰੀ ਡਾਕਟਰ ਲੋਟੇ ਨੇ ਮੈਨੂੰ ਇੱਕ ਖੁਸ਼ਖਬਰੀ ਵੀ ਦਿੱਤੀ ਹੈ। ਭੂਟਾਨ ਸਰਕਾਰ ਨੇ ਜਲਦੀ ਹੀ RuPay Cards ਨੂੰ launch ਕਰਨ ਦਾ ਫ਼ੈਸਲਾ ਕੀਤਾ ਹੈ । Excellency, ਇਸ ਫ਼ੈਸਲੇ ਲਈ ਮੈਂ ਤੁਹਾਡਾ ਹਿਰਦੇ ਤੋਂ ਆਭਾਰ ਪ੍ਰਗਟ ਕਰਦਾ ਹਾਂ । ਮੈਨੂੰ ਵਿਸ਼ਵਾਸ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਦਰਮਿਆਨ people – to – people ਸਬੰਧਾਂ ਨੂੰ ਹੋਰ ਜ਼ਿਆਦਾ ਬਲ ਮਿਲੇਗਾ ।
Excellency .
ਤੁਸੀਂ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ । ਅਤੇ, ਚਾਰ ਵਰ੍ਹੇ ਪਹਿਲਾਂ, ਪ੍ਰਧਾਨ ਮੰਤਰੀ ਵਜੋਂ ਮੇਰੀ ਪਹਿਲੀ ਵਿਦੇਸ਼ ਯਾਤਰਾ ਭੂਟਾਨ ਦੀ ਸੀ । ਇੱਕ ਦੂਜੇ ਨਾਲ ਸਹਿਯੋਗ ਮਜ਼ਬੂਤ ਕਰਨ ਲਈ, ਵਿਕਾਸ ਦੀ ਰਾਹ ’ਤੇ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਣ ਲਈ, ਸਾਡੀ ਸਾਂਝੀ ਪ੍ਰਤੀਬੱਧਤਾ ਦਾ ਇਹ ਪ੍ਰਤੀਕ ਹੈ । ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਇਹ ਭਾਰਤ ਯਾਤਰਾ ਸਾਡੇ ਸਬੰਧਾਂ ਨੂੰ ਇੱਕ ਨਵੀਂ ਗਤੀ ਦੇਣ ਵਿੱਚ ਸਫ਼ਲ ਹੋਵੇਗੀ । ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਭਾਰਤ ਵਿੱਚ ਤੁਹਾਡਾ ਅਤੇ ਤੁਹਾਡੇ delegation ਦਾ ਹਾਰਦਿਕ ਸੁਆਗਤ ਕਰਦਾ ਹਾਂ ।
ਧੰਨਵਾਦ।
ਤਾਸ਼ੀ ਦੇਲੇਗ!
*****
ਏਕੇਟੀ/ਏਕੇ/ਐੱਸਬੀਪੀ
यह वर्ष भारत और भूटान के राजनयिक संबंधों की स्वर्ण जयंती का वर्ष है।
— PMO India (@PMOIndia) December 28, 2018
इस ऐतिहासिक और शुभ वर्ष में, प्रधानमंत्री डॉक्टर लोटे का भारत में हार्दिक स्वागत करना मेरे लिए हर्ष का विषय है: PM @narendramodi
भारत और भूटान के सहयोग के लंबे इतिहास में hydro projects में सहयोग एक अहम हिस्सा रहा है।
— PMO India (@PMOIndia) December 28, 2018
आज हमने इस महत्वपूर्ण sector में सभी संबंधित projects में अपने सहयोग की समीक्षा की: PM @narendramodi
आज प्रधानमंत्री डॉक्टर लोटे ने मुझे एक खुशखबरी भी दी है। भूटान सरकार ने शीघ्र ही RuPay Cards को launch करने का निर्णय लिया है: PM @narendramodi
— PMO India (@PMOIndia) December 28, 2018
हमारे सहयोग में एक नया आयाम अंतरिक्ष विज्ञान का है। मुझे प्रसन्नता है कि South Asian Satellite से लाभ उठाने के लिए ISRO द्वारा भूटान में बनाया जा रहा Ground Station भी शीघ्र तैयार होने वाला है: PM @narendramodi
— PMO India (@PMOIndia) December 28, 2018