Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅੰਡੇਮਾਨ ਵਿੱਚ:

ਪ੍ਰਧਾਨ ਮੰਤਰੀ ਅੰਡੇਮਾਨ ਵਿੱਚ:

ਪ੍ਰਧਾਨ ਮੰਤਰੀ ਅੰਡੇਮਾਨ ਵਿੱਚ:

ਪ੍ਰਧਾਨ ਮੰਤਰੀ ਅੰਡੇਮਾਨ ਵਿੱਚ:


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਪੋਰਟ ਬਲੇਅਰ ਦਾ ਦੌਰਾ ਕੀਤਾ।
ਪੋਰਟ ਬਲੇਅਰ ਵਿੱਚ, ਪ੍ਰਧਾਨ ਮੰਤਰੀ ਨੇ ਸ਼ਹੀਦ ਸਤੰਭ ‘ਤੇ ਮਾਲਾ ਅਰਪਿਤ ਕੀਤੀ ਅਤੇ ਸੈਲੂਲਰ ਜੇਲ੍ਹ ਦਾ ਦੌਰਾ ਕੀਤਾ। ਸੈਲੂਲਰ ਜੇਲ੍ਹ ਵਿੱਚ ਉਨ੍ਹਾਂ ਨੇ ਵੀਰ ਸਾਵਰਕਰ ਅਤੇ ਹੋਰ ਸੁਤੰਤਰਤਾ ਸੈਨਾਨੀਆਂ ਦੀਆਂ ਕੋਠੜੀਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਉੱਚ ਮਸਤੂਲ ਝੰਡਾ ਲਹਿਰਾਇਆ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।

ਨੇਤਾਜੀ ਸੁਭਾਸ਼ ਚੰਦਰ ਬੋਸ ਵੱਲੋਂ ਭਾਰਤੀ ਭੂਮੀ ‘ਤੇ ਤਿਰੰਗਾ ਲਹਿਰਾਉਣ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ ਆਯੋਜਿਤ ਇੱਕ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਯਾਦਗਾਰੀ ਡਾਕ ਟਿਕਟ, ਸਿੱਕਾ ਅਤੇ ਫਸਟ ਡੇ ਕਵਰ ਜਾਰੀ ਕੀਤਾ।

ਪ੍ਰਧਾਨ ਮੰਤਰੀ ਨੇ ਊਰਜਾ, ਕਨੈਕਟੀਵਿਟੀ ਅਤੇ ਸਿਹਤ ਖੇਤਰਾਂ ਨਾਲ ਸਬੰਧਤ ਵਿਕਾਸ ਪ੍ਰੋਜੈਕਟਾਂ ਦੀ ਇੱਕ ਲੜੀ ਦਾ ਵੀ ਉਦਘਾਟਨ ਕੀਤਾ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਕੇਵਲ ਭਾਰਤ ਦੀ ਕੁਦਰਤੀ ਸੁੰਦਰਤਾ ਦੇ ਪ੍ਰਤੀਕ ਨਹੀਂ ਹਨ, ਬਲਕਿ ਭਾਰਤੀਆਂ ਲਈ ਉਹ ਤੀਰਥ ਸਥਾਨਾਂ ਵਰਗੇ ਸਥਾਨ ਹਨ। ਉਨ੍ਹਾਂ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਸਾਨੂੰ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸਮੂਹਿਕ ਸੰਕਲਪ ਦੀ ਯਾਦ ਦਿਵਾਉਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦ੍ਵੀਪ ਸਮੂਹਾਂ ਨੂੰ ਸਸ਼ਕਤ ਬਣਾਉਣ ਅਤੇ ਵਿਕਸਤ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਜਿਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਹ ਸਿੱਖਿਆ, ਸਿਹਤ, ਕਨੈਕਟੀਵਿਟੀ, ਸੈਰ-ਸਪਾਟੇ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਇਸ ਟੀਚੇ ਨੂੰ ਹੋਰ ਅੱਗੇ ਵਧਾਉਣਗੇ।

ਪ੍ਰਧਾਨ ਮੰਤਰੀ ਨੇ ਸੈਲੂਲਰ ਜੇਲ੍ਹ ਅਤੇ ਉਸ ਬਿੰਦੂ, ਜਿੱਥੇ ਨੇਤਾਜੀ ਸੁਭਾਸ਼ ਚੰਦਰ ਬੋਸ ਨੇ 75 ਸਾਲ ਪਹਿਲਾਂ ਤਿਰੰਗਾ ਲਹਿਰਾਇਆ ਸੀ, ਦੇ ਆਪਣੇ ਦੌਰੇ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਸੈਲੂਲਰ ਜੇਲ੍ਹ, ਜਿੱਥੇ ਹਜ਼ਾਰਾਂ ਸੁਤੰਤਰਤਾ ਸੈਨਾਨੀਆਂ ਨੇ ਤਸੀਹੇ ਝੱਲੇ, ਉਨ੍ਹਾਂ ਲਈ ਕਿਸੇ ਪੂਜਾ ਸਥਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਕਦੇ ਵੀ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨਾਂ ਨੂੰ ਨਹੀਂ ਭੁੱਲੇਗਾ।

ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇਤਾਜੀ ਦੇ ਸੱਦੇ ‘ਤੇ ਅੰਡੇਮਾਨ ਦੇ ਕਈ ਯੁਵਾਵਾਂ ਨੇ ਖ਼ੁਦ ਨੂੰ ਭਾਰਤ ਦੀ ਸੁਤੰਤਰਤਾ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ 150 ਫੁੱਟ ਉੱਚੇ ਮਸਤੂਲ ‘ਤੇ ਝੰਡਾ, 1943 ਵਿੱਚ ਅੱਜ ਦੇ ਦਿਨ ਦੀ ਯਾਦ ਨੂੰ ਸੰਭਾਲ ਕੇ ਰੱਖਣ ਦਾ ਇੱਕ ਪ੍ਰਯਤਨ ਹੈ, ਜਦੋਂ ਕਿ ਨੇਤਾਜੀ ਨੇ ਤਿਰੰਗਾ ਲਹਿਰਾਇਆ ਸੀ।
ਇਸ ਮੌਕੇ ‘ਤੇ ਉਨ੍ਹਾਂ ਨੇ ਐਲਾਨ ਕੀਤਾ ਕਿ ਰੌਸ ਦ੍ਵੀਪ ਸਮੂਹ ਦਾ ਨਾਮ ਹੁਣ ਨੇਤਾਜੀ ਸੁਭਾਸ਼ ਚੰਦਰ ਬੋਸ ਦ੍ਵੀਪ ਰੱਖਿਆ ਜਾਵੇਗਾ; ਨੀਲ ਦ੍ਵੀਪ ਸਮੂਹ ਨੂੰ ਸ਼ਹੀਦ ਦ੍ਵੀਪ ਦੇ ਨਾਮ ਨਾਲ ਬੁਲਾਇਆ ਜਾਵੇਗਾ ਅਤੇ ਹੈਵਲੌਕ ਦ੍ਵੀਪ ਦਾ ਨਵਾਂ ਨਾਮ ਹੁਣ ਸਵਰਾਜ ਦ੍ਵੀਪ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਦੇ ਲੋਕ ਨੇਤਾਜੀ ਦੇ ਵਿਜ਼ਨ ਦੇ ਅਨੁਰੂਪ ਇੱਕ ਮਜ਼ਬੂਤ ਭਾਰਤ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਕਾਰਜ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਭਰ ਵਿੱਚ ਕਨੈਕਟੀਵਿਟੀ ਨੂੰ ਦ੍ਰਿੜ ਕਰਨ ਦੀ ਦਿਸ਼ਾ ਵਿੱਚ ਕਾਰਜ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਨਾਇਕਾਂ ਦਾ ਜ਼ਿਕਰ ਕਰਨਾ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਏਕੀਕਰਨ ਦੀ ਸਾਡੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਇਤਿਹਾਸ ਦੇ ਹਰੇਕ ਗੌਰਵਸ਼ਾਲੀ ਅਧਿਆਏ ਨੂੰ ਰੇਖਾਂਕਿਤ ਕਰਨ ਦਾ ਯਤਨ ਕਰ ਰਹੀ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਨਾਲ ਸਬੰਧਤ ਪੰਜ ਤੀਰਥ, ਰਾਸ਼ਟਰੀ ਪੁਲੀਸ ਮੈਮੋਰੀਅਲ ਅਤੇ ਸਟੇਚੂ ਆਵ੍ ਯੂਨਿਟੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਸਰਦਾਰ ਪਟੇਲ ਦੇ ਨਾਮ ‘ਤੇ ਰਾਸ਼ਟਰੀ ਪੁਰਸਕਾਰਾਂ ਦਾ ਵੀ ਐਲਾਨ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਨ ਭਾਰਤ, ਜਿਸ ਦਾ ਨਿਰਮਾਣ ਇਨ੍ਹਾਂ ਮਹਾਨ ਨੇਤਾਵਾਂ ਦੀ ਪ੍ਰੇਰਣਾ ਦੇ ਨਾਲ ਕੀਤਾ ਜਾ ਰਿਹਾ ਹੈ, ਦੇ ਕੇਂਦਰ ਬਿੰਦੂ ਵਿੱਚ ਵਿਕਾਸ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵਾਤਾਵਰਨ ਦੀਆਂ ਜ਼ਰੂਰਤਾਂ ਦੇ ਅਨੁਰੂਪ ਦ੍ਵੀਪ ਸਮੂਹਾਂ ਦਾ ਵਿਕਾਸ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗਿਕ ਵਿਕਾਸ ਦੇ ਇੱਕ ਹਿੱਸੇ ਵਜੋਂ ਸੈਰ-ਸਪਾਟਾ, ਫੂਡ ਪ੍ਰੋਸੈਸਿੰਗ ਅਤੇ ਸੂਚਨਾ ਟੈਕਨੋਲੋਜੀ ਜਿਹੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹਾਂ ਨੂੰ ਜਿੱਥੋਂ ਤੱਕ ਸੰਭਵ ਹੈ, ਆਤਮ ਨਿਰਭਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੋਰਟ ਬਲੇਅਰ ਡੌਕਯਾਰਡ ਦੇ ਵਿਸਤਾਰ ਦੀ ਗੱਲ ਕੀਤੀ, ਜੋ ਵੱਡੇ ਜਹਾਜ਼ਾਂ ਦੀ ਸਾਂਭ-ਸੰਭਾਲ ਦੇ ਸਮਰੱਥ ਹੋਵੇਗਾ। ਉਨ੍ਹਾਂ ਨੇ ਦੋ ਹਫ਼ਤੇ ਦੇ ਅੰਦਰ ਦ੍ਵੀਪ ਸਮੂਹਾਂ ਵਿੱਚ ਗ੍ਰਾਮੀਣ ਸੜਕਾਂ ਦੀ ਸਥਿਤੀ ‘ਤੇ ਇੱਕ ਰਿਪੋਰਟ ਮੰਗੀ ਅਤੇ ਕਿਹਾ ਕਿ ਜਿਵੇਂ ਹੀ ਰਿਪੋਰਟ ਦੀ ਜਾਂਚ ਹੋ ਜਾਵੇਗੀ, ਕੇਂਦਰ ਸਰਕਾਰ ਹਰ ਸੰਭਵ ਸਹਾਇਤਾ ਦੇਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਨਵੀਂ ਏਕੀਕ੍ਰਿਤ ਟਰਮੀਨਲ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕੀ ਚੇਨਈ ਤੋਂ ਸਮੁੰਦਰ ਦੇ ਅੰਦਰ ਔਪਟੀਕਲ ਫਾਈਬਰ ਕੇਬਲ ਚੰਗੀ ਇੰਟਰਨੈੱਟ ਕਨੈਕਟੀਵਿਟੀ ਉਪਲੱਬਧ ਕਰਾਵੇਗਾ। ਉਨ੍ਹਾਂ ਨੇ ਜਲ, ਬਿਜਲੀ, ਅਖੁੱਟ ਊਰਜਾ ਅਤੇ ਸਿਹਤ ਜਿਹੇ ਖੇਤਰਾਂ ਵਿੱਚ ਵੀ ਵਿਕਾਸ ਕਾਰਜ ਦੀ ਚਰਚਾ ਕੀਤੀ।

***

ਏਕੇਟੀ/ਐੱਸਐੱਚ