ਪੀਐੱਮਇੰਡੀਆ
ਭਾਰਤ ਮਾਤਾ ਕੀ ਜੈ
ਵੰਦੇ – ਮਾਤਰਮ
ਵੰਦੇ – ਮਾਤਰਮ
ਵੰਦੇ – ਮਾਤਰਮ
ਤੁਹਾਨੂੰ ਸਭ ਨੂੰ ਪਹਿਲਾਂ ਮੇਰੀ ਤਾਕੀਦ ਹੈ ਕਿ ਅੱਜ ਦੇ ਹੀ ਦਿਨ ਨੇਤਾਜੀ ਇੱਥੇ ਆਏ ਸਨ, ਉਨ੍ਹਾਂ ਨੂੰ ਯਾਦ ਕਰਦੇ ਹੋਏ ਆਪਣਾ ਮੋਬਾਈਲ ਫੋਨ ਬਾਹਰ ਕੱਢੋ, ਸਾਰੇ ਆਪਣੇ ਮੋਬਾਈਲ ਦੀ flash light ਚਾਲੂ ਕਰੋ ਅਤੇ ਨੇਤਾਜੀ ਨੂੰ ਸਨਮਾਨ ਦਿਉ, ਹਰੇਕ ਦੇ ਮੋਬਾਈਲ ਦੇ। ਮੇਰੇ ਨਾਲ ਬੋਲੇ-
ਨੇਤਾਜੀ ਜ਼ਿੰਦਾਬਾਦ
ਨੇਤਾਜੀ ਜ਼ਿੰਦਾਬਾਦ
ਨੇਤਾਜੀ ਜ਼ਿੰਦਾਬਾਦ
ਸੁਭਾਸ਼ ਬਾਬੂ ਜ਼ਿੰਦਾਬਾਦ
ਸੁਭਾਸ਼ ਬਾਬੂ ਜ਼ਿੰਦਾਬਾਦ
ਸੁਭਾਸ਼ ਬਾਬੂ ਜ਼ਿੰਦਾਬਾਦ
ਵੰਦੇ – ਮਾਤਰਮ
ਵੰਦੇ – ਮਾਤਰਮ
ਵੰਦੇ – ਮਾਤਰਮ
ਬਹੁਤ-ਬਹੁਤ ਧੰਨਵਾਦ
ਮੰਚ ‘ਤੇ ਹਾਜ਼ਰ ਸਾਰੇ ਮਹਾਨੁਭਾਵ, ਅੱਜ ਵਿਸ਼ੇਸ਼ ਤੌਰ ‘ਤੇ ਆਏ ਹੋਏ ਸੁਭਾਸ਼ ਬਾਬੂ ਦੇ ਪਰਿਵਾਰਜਨ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਅਜ਼ਾਦੀ ਲਈ ਆਪਣਾ ਜੀਵਨ ਦਾਅ ‘ਤੇ ਲਗਾਉਣ ਵਾਲੇ ਅਣਗਿਣਤ ਦੇਸ਼ ਭਗਤਾਂ ਦੇ ਤਿਆਗ ਅਤੇ ਪਰਾਕ੍ਰਮ ਨਾਲ ਪਵਿੱਤਰ ਹੋਈ ਇਸ ਧਰਤੀ ਨੂੰ ਮੈਂ ਸ਼ਤ-ਸ਼ਤ ਨਮਨ ਕਰਦਾ ਹਾਂ। ਅੰਡੇਮਾਨ ਨਿਕੋਬਾਰ ਦੀਪ ਸਮੂਹ ਭਾਰਤ ਦੀ ਕੁਦਰਤੀ ਸੁੰਦਰਤਾ ਦਾ ਪ੍ਰਤੀਕ ਤਾਂ ਹੈ ਹੀ, ਭਾਰਤ ਵਾਸੀਆਂ ਲਈ ਇਹ ਤੀਰਥ ਦੇ ਸਮਾਨ ਹੈ। ਇਸ ਭੂਮੀ ਦੀ ਮਹਾਨਤਾ ਭੂਗੋਲ ਦੇ ਨਾਲ ਹੀ, ਇਸ ਦੇ ਅਤੀਤ ਨੂੰ ਉਜਾਗਰ ਕਰਨ ਵਾਲੇ ਸੁਨਹਿਰੇ ਇਤਿਹਾਸ ਵਿੱਚ ਹੈ। ਇਹ ਦੀਪ ਸਮੂਹ ਸਾਡੀ ਅਜ਼ਾਦੀ ਦੇ ਅੰਦੋਲਨ ਦਾ, ਅਜ਼ਾਦੀ ਲਈ ਇੱਕ-ਇੱਕ ਭਾਰਤੀ ਦੀ ਬਹਾਦਰੀ ਦਾ, ਸੰਕਲਪ ਦਾ ਪ੍ਰਤੀਕ ਹੈ।
ਸਾਥੀਓ, ਦੇਸ਼ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਲਈ ਮਹੱਤਵਪੂਰਨ ਇਹ ਦੀਪ ਸਮੂਹ ਸਸ਼ਕਤ ਬਣੇ, ਦੇਸ਼ ਦੀ ਵਿਕਾਸ ਗਾਥਾ ਦਾ ਅਹਿਮ ਹਿੱਸਾ ਬਣੇ; ਇਸ ਲਈ ਸਾਡੀ ਸਰਕਾਰ ਪ੍ਰਤੀਬੱਧ ਹੈ। ਇਸੇ ਸੋਚ ਨੂੰ ਜ਼ਮੀਨ ‘ਤੇ ਉਤਾਰਦੇ ਹੋਏ ਅੱਜ ਅੰਡੇਮਾਨ ਦੇ ਕੋਨੇ-ਕੋਨੇ ਨੂੰ ਸੁਵਿਧਾਵਾਂ ਨਾਲ ਜੋੜਨ ਵਾਲੇ ਸੈਂਕੜੇ ਕਰੋੜ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਇਹ ਪ੍ਰੋਜੈਕਟ ਸਿੱਖਿਆ, ਸਿਹਤ, connectivity, tourism ਅਤੇ ਉਦਯੋਗ ਰੋਜ਼ਗਾਰ ਨਾਲ ਜੁੜੇ ਹੋਏ ਹਨ। ਇਨ੍ਹਾਂ ਸਾਰੇ ਵਿਕਾਸ ਪ੍ਰੋਜੈਕਟਾਂ ਲਈ ਆਪ ਸਭ ਮੇਰੇ ਪਿਆਰੇ ਭਾਈਓ-ਭੈਣੋਂ, ਤੁਹਾਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, ਦੇਸ਼ ਦੀ ਅਜ਼ਾਦੀ ਦੇ ਸੰਕਲਪ ਨਾਲ ਜੁੜੇ ਦੋ ਮਹੱਤਵਪੂਰਨ ਸਮਾਰਕਾਂ ਦਾ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ। ਪਹਿਲਾਂ ਮੈਂ ਸੈਲੂਲਰ ਜੇਲ੍ਹ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਜਗ੍ਹਾ ‘ਤੇ ਗਿਆ ਜਿੱਥੇ 75 ਸਾਲ ਪਹਿਲਾਂ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਦੇਸ਼ ਦੀ ਅਜ਼ਾਦੀ ਦਾ ਨਾਰਾ ਲਗਾਉਂਦੇ ਹੋਏ ਝੰਡਾ ਲਹਿਰਾਇਆ ਸੀ।
ਸਾਥੀਓ, ਸੈਲੂਲਰ ਜੇਲ੍ਹ ਦੇ ਕੈਂਪਸ ਵਿੱਚ ਦਾਖ਼ਲ ਹੁੰਦੇ ਹੀ ਇੱਕ ਅਲੱਗ ਹੀ ਅਹਿਸਾਸ ਮਨ-ਮਸਤਕ ਵਿੱਚ ਭਰ ਜਾਂਦਾ ਹੈ। ਉਹ ਲੋਕ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਸਨ ਜਿਨ੍ਹਾਂ ਨੇ ਤਦ ਹਸਦੇ-ਹਸਦੇ ਤਸੀਹੇ ਝੱਲੇ ਸਨ। ਸੈਲੂਲਰ ਜੇਲ੍ਹ ਦੇ ਕੈਂਪਸ ਵਿੱਚ ਚਲਦੇ ਹੋਏ ਅਜਿਹਾ ਅਨੁਭਵ ਹੁੰਦਾ ਹੈ ਕਿ ਭਾਰਤ ਮਾਂ ਦੇ ਵੀਰ ਸਪੂਤ ਸਮੁੰਦਰ ਦੀਆਂ ਲਹਿਰਾਂ ‘ਤੇ ਆਪਣੇ ਖੂਨ-ਪਸੀਨੇ ਨਾਲ ਭਾਰਤ ਮਾਂ ਦੀ ਜੈ ਲਿਖ ਰਹੇ ਹਨ। ਉਹ ਪਲ-ਪਲ, ਤਿਲ-ਤਿਲ ਆਪਣੇ ਆਪ ਨੂੰ ਜਲਾ ਰਹੇ ਹਨ, ਆਪਣੀ ਜ਼ਿੰਦਗੀ ਜਲਾ ਰਹੇ ਹਨ, ਤਾਕਿ ਅਜ਼ਾਦੀ ਦੀ ਰੋਸ਼ਨੀ ਪ੍ਰਗਟ ਹੋਵੇ।
ਵੀਰ ਸਾਵਰਕਰ ਨੂੰ ਲੈ ਕੇ ਜਿੰਨੀਆਂ ਵੀ ਗੱਲਾਂ ਸੁਣੀਆਂ ਅਤੇ ਪੜ੍ਹੀਆਂ ਹਨ, ਉਹ ਇੱਕ-ਇੱਕ ਘਟਨਾ ਦ੍ਰਿਸ਼ ਬਣ ਕੇ ਜੀਵੰਤ ਹੋ ਜਾਂਦੀਆਂ ਹਨ। ਉਹ ਕੋਠੜੀਆਂ ਜਿਨ੍ਹਾਂ ਵਿੱਚ ਸਾਵਰਕਰ, ਬਾਬਾ ਭਾਨ ਸਿੰਘ, ਮਹਾਵੀਰ ਸਿੰਘ, ਇੰਦਰਭੂਸ਼ਣ ਰਾਏ, ਜਿਹੇ ਸੈਂਕੜੇ-ਹਜ਼ਾਰਾਂ ਮਹਾਨ ਕ੍ਰਾਂਤੀ ਵੀਰਾਂ ਨੂੰ ਤਸੀਹੇ ਦਿੱਤੇ ਗਏ ਸਨ। ਜਿੱਥੇ ਉਨ੍ਹਾਂ ਨੇ ਇੰਨੇ ਸਾਲ ਬਿਤਾਏ, ਉਹ ਵਿਅਕਤੀਗਤ ਰੂਪ ਵਿੱਚ ਸਾਡੇ ਸਾਰਿਆਂ ਲਈ ਕਿਸੇ ਮੰਦਰ ਤੋਂ ਘੱਟ ਨਹੀਂ ਹੈ। ਬਾਰੇਂਦਰ ਕੁਮਾਰ ਘੋਸ਼, ਉੱਲਾਸਕਰ ਦੱਤ, ਪ੍ਰਿਥਵੀ ਸਿੰਘ ਆਜ਼ਾਦ, ਤ੍ਰਿਲੋਕਯ ਨਾਥ ਚਕਰਵਰਤੀ, ਭਾਈ ਪਰਮਾਨੰਦ, ਅਜਿਹੇ ਅਨੇਕ ਅਜ਼ਾਦੀ ਦੇ ਨਾਇਕਾਂ ਨੇ ਸੈਲੂਲਰ ਜੇਲ੍ਹ ਦੇ ਚੱਪੇ-ਚੱਪੇ ਨੂੰ ਗੌਰਵਮਈ ਕੀਤਾ ਹੈ। ਅਜ਼ਾਦੀ ਦੇ ਇਨ੍ਹਾਂ ਗੁਮਨਾਮ ਨਾਇਕਾਂ ਨੂੰ ਇਹ ਕਿਰਤੱਗ (ਆਭਾਰੀ) ਰਾਸ਼ਟਰ ਕਦੇ ਭੁੱਲ ਨਹੀਂ ਸਕਦਾ।
ਮੇਰੇ ਨਾਲ ਬੋਲੋ-
ਸ਼ਹੀਦੋ- ਅਮਰ ਰਹੋ
ਸ਼ਹੀਦੋ- ਅਮਰ ਰਹੋ
ਸਾਥੀਓ, ਜਦੋਂ ਅਜ਼ਾਦੀ ਦੇ ਨਾਇਕਾਂ ਦੀ ਗੱਲ ਆਉਂਦੀ ਹੈ ਤਾਂ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਨਾਮ ਸਾਨੂੰ ਗੌਰਵ ਨਾਲ ਭਰ ਦਿੰਦਾ ਹੈ, ਨਵੀਂ ਊਰਜਾ ਨਾਲ ਭਰ ਦਿੰਦਾ ਹੈ। ਆਜ਼ਾਦ ਹਿੰਦ ਸਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ ਸੁਭਾਸ਼ ਬਾਬੂ ਨੇ ਅੰਡੇਮਾਨ ਦੀ ਇਸ ਧਰਤੀ ਨੂੰ ਭਾਰਤ ਦੀ ਅਜ਼ਾਦੀ ਦੀ ਸੰਕਲਪ-ਭੂਮੀ ਬਣਾਇਆ ਸੀ। ਨੇਤਾਜੀ ਦੇ ਕਹਿਣ ‘ਤੇ ਅੰਡੇਮਾਨ ਦੇ ਅਨੇਕ ਵੀਰਾਂ ਨੇ ਦੇਸ਼ ਦੀ ਅਜ਼ਾਦੀ ਲਈ ਖ਼ੁਦ ਨੂੰ ਸਮਰਪਿਤ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਜ਼ਾਦ ਹਿੰਦ ਫੌਜ ਨੇ ਇੱਥੇ ਅਜ਼ਾਦੀ ਦਾ ਤਿਰੰਗਾ ਲਹਿਰਾਇਆ ਸੀ।
30 ਦਸੰਬਰ, 1943 ਦੀ ਉਸ ਇਤਿਹਾਸਿਕ ਘਟਨਾ ਨੂੰ ਅੱਜ 75 ਸਾਲ ਪੂਰੇ ਹੋ ਗਏ ਹਨ। ਅੱਜ ਉਸ ਦੀ ਯਾਦ ਵਿੱਚ ਇੱਥੇ 150 ਫੁੱਟ ਉੱਚਾ ਝੰਡਾ ਲਹਿਰਾ ਕੇ ਅਸੀਂ ਆਪਣੇ ਇਸ ਦਿਨ ਨੂੰ ਦੇਸ਼ ਵਾਸੀਆਂ ਦੀ ਚਿਰ ਯਾਦ ਵਿੱਚ ਅੰਕਿਤ ਕਰਨ ਦਾ ਇੱਕ ਨਿਮਰ ਯਤਨ ਕੀਤਾ ਹੈ। ਸੁਭਾਗ ਨਾਲ ਕੁਝ ਮਹੀਨੇ ਪਹਿਲਾਂ ਹੀ ਮੈਨੂੰ ਲਾਲ ਕਿਲ੍ਹੇ ‘ਤੇ ਵੀ ਅਜਿਹਾ ਹੀ ਮੌਕਾ ਮਿਲਿਆ ਸੀ। ਤਦ ਆਜ਼ਾਦ ਹਿੰਦ ਸਰਕਾਰ ਦੇ 75 ਸਾਲ ਪੂਰੇ ਹੋਏ ਸਨ।
ਭਾਈਓ ਅਤੇ ਭੈਣੋਂ, ਇਤਿਹਾਸ ਦੇ ਇਸ ਗੌਰਵਮਈ ਪਲ ਦੀ ਯਾਦ ਵਿੱਚ ਸਿੱਕਾ ਅਤੇ postal stamp ਵੀ ਜਾਰੀ ਕੀਤੇ ਗਏ ਹਨ। ਇੰਨਾ ਹੀ ਨਹੀਂ, ਨੇਤਾਜੀ ਸਮੇਤ ਅਜ਼ਾਦੀ ਦੇ ਨਾਇਕਾਂ ਦੀ ਯਾਦ ਅੰਡੇਮਾਨ ਦੇ ਕੋਨੇ-ਕੋਨੇ ਵਿੱਚ ਅਮਿਟ ਰਹੇ, ਪੂਰਾ ਦੇਸ਼ ਇੱਥੋਂ ਪ੍ਰੇਰਣਾ ਲੈਂਦਾ ਰਹੇ, ਇਸ ਲਈ ਇੱਕ ਮਹੱਤਵਪੂਰਨ ਫ਼ੈਸਲਾ ਸਰਕਾਰ ਨੇ ਕੀਤਾ ਹੈ। ਇਸ ਸਮੇਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਇੱਕ notification ਕੀਤੀ ਜਾ ਰਹੀ ਹੈ। ਅਤੇ ਮੈਂ ਹੁਣ ਤੁਹਾਡੇ ਸਭ ਦੇ ਸਾਹਮਣੇ ਬੜੇ ਮਾਣ ਨਾਲ ਉਹ ਐਲਾਨ ਕਰਨ ਲਗਿਆ ਹਾਂ। ਹੁਣ ਤੋਂ ਰੌਸ ਦੀਪ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀਪ ਦੇ ਨਾਮ ਨਾਲ ਜਾਣਿਆ ਜਾਵੇਗਾ, ਨੀਲ ਦੀਪ ਨੂੰ ਸ਼ਹੀਦ ਦੀਪ ਨਾਲ ਜਾਣਿਆ ਜਾਵੇਗਾ ਅਤੇ ਹੈਵਲੌਕ ਦੀਪ ਨੂੰ ਸਵਰਾਜ ਦੀਪ ਦੇ ਨਾਮ ਨਾਲ ਜਾਣਿਆ ਜਾਵੇਗਾ।
ਭਾਈਓ ਤੇ ਭੈਣੋਂ, ਨੇਤਾਜੀ ਨੇ ਖ਼ੁਦ ਭਾਰਤ ਭੂਮੀ ਦੇ ਇਸ ਦੀਪ ਸਮੂਹ ‘ਤੇ ਝੰਡਾ ਲਹਿਰਾ ਕੇ ਇਸ ਨੂੰ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਐਲਾਨਿਆ ਸੀ। ਇਸੇ ਦਿਨ ਉਨ੍ਹਾਂ ਨੇ ਭਾਰਤੀਆਂ ਦੀ ਇੱਕ ਜਨ ਸਭਾ ਨੂੰ ਇਸ ਗਰਾਊਂਡ ਵਿੱਚ ਸੰਬੋਧਨ ਕੀਤਾ ਸੀ, ਜੋ ਹੁਣ ਨੇਤਾਜੀ ਸਟੇਡੀਅਮ ਬਣ ਗਿਆ ਹੈ। ਤਦ ਉਨ੍ਹਾਂ ਨੇ ਕਿਹਾ ਸੀ ਕਿ ਇਸ ਇਲਾਕੇ ‘ਤੇ ਅਧਿਕਾਰ ਨਾਲ ਹੀ ਅੰਤਰਿਮ ਸਰਕਾਰ ਦੀ ਰਾਸ਼ਟਰੀ ਅਸਮਤ ਹੁਣ ਸਚਾਈ ਅਤੇ ਵਾਸਤਵਿਕਤਾ ਦਾ ਚੋਲਾ ਪਾ ਚੁੱਕੀ ਹੈ। ਇਸ ਵਚਨ ਦੇ ਚਾਰ ਸਾਲ ਬਾਅਦ ਹੀ ਮਾਂ ਭਾਰਤੀ ਦਾਸਤਾ ਦੀਆਂ ਬੇੜੀਆਂ ਤੋਂ ਮੁਕਤ ਹੋ ਗਈ।
ਸਾਥੀਓ, ਗੁਲਾਮੀ ਦੇ ਲੰਬੇ ਕਾਲਖੰਡ ਵਿੱਚ ਅਗਰ ਭਾਰਤ ਦੀ ਏਕਤਾ ਨੂੰ ਲੈ ਕੇ ਕੋਈ ਸ਼ੱਕ ਅਤੇ ਸੰਦੇਹ ਪੈਦਾ ਹੋਇਆ ਹੈ ਤਾਂ ਉਹ ਸਿਰਫ਼ ਮਾਨਸਿਕਤਾ ਦਾ ਪ੍ਰਸ਼ਨ ਹੈ, ਸੰਸਕਾਰਾਂ ਦਾ ਨਹੀਂ। ਸੁਭਾਸ਼ ਬਾਬੂ ਦਾ ਵੀ ਇਹ ਮੰਨਣਾ ਸੀ ਕਿ ਅਸੀਂ ਸਾਰੇ ਪ੍ਰਾਚੀਨ ਕਾਲ ਤੋਂ ਹੀ ਇੱਕ ਹਾਂ; ਹਾਂ, ਗੁਲਾਮੀ ਦੇ ਸਮੇਂ ਇਸ ਏਕਤਾ ਨੂੰ ਖੇਰੂੰ-ਖੇਰੂੰ ਕਰਨ ਦਾ ਯਤਨ ਜ਼ਰੂਰ ਹੋਇਆ ਹੈ। ਨੇਤਾਜੀ ਦਾ ਇਹ ਦ੍ਰਿੜ੍ਹ ਵਿਸ਼ਵਾਸ ਸੀ ਕਿ ਇੱਕ ਰਾਸ਼ਟਰ ਵਜੋਂ ਆਪਣੀ ਪਹਿਚਾਣ ‘ਤੇ ਬਲ ਦੇ ਕੇ ਇਸ ਮਾਨਸਿਕਤਾ ਨੂੰ ਵੀ ਬਦਲਿਆ ਜਾ ਸਕਦਾ ਹੈ। ਅੱਜ ਮੈਨੂੰ ਖ਼ੁਸ਼ੀ ਹੈ ਕਿ ਏਕ ਭਾਰਤ-ਸ੍ਰੇਸ਼ਠ ਭਾਰਤ ਦੇ ਮਾਰਗ ‘ਤੇ ਚਲਦੇ ਹੋਏ ਅਸੀਂ ਸਾਰੇ ਨੇਤਾਜੀ ਦੀਆਂ ਭਾਵਨਾਵਾਂ ਦੇ ਅਨੁਰੂਪ ਅੱਗੇ ਵਧਣ ਦਾ ਯਤਨ ਕਰ ਰਹੇ ਹਾਂ।
ਸਾਥੀਓ, ਕਈ ਵਾਰ ਕੁਝ ਲੋਕ ਜਾਣੇ ਅਣਜਾਣੇ ਵਿੱਚ ਚਰਚਾ ਦੇ ਦੌਰਾਨ mainland ਅਤੇ ਆਈਲੈਂਡ ਦੀ ਗੱਲ ਕਰਦੇ ਹਨ , ਸਾਡੀ ਜ਼ੁਬਾਨ ‘ਤੇ ਚੜ੍ਹ ਗਿਆ ਹੈ।
ਮੇਰੇ ਪਿਆਰੇ ਭਾਈਓ-ਭੈਣੋਂ, ਮੇਰੇ ਲਈ ਸਮੁੱਚਾ ਭਾਰਤ, ਇੱਥੋਂ ਦਾ ਕਣ-ਕਣ, ਜ਼ੱਰਾ-ਜ਼ੱਰਾ mainland ਹੈ। ਪੋਰਟ ਬਲੇਅਰ ਓਨਾ ਹੀ mainland ਹੈ, ਜਿੰਨਾ ਦਿੱਲੀ, ਮੁੰਬਈ ਅਤੇ ਚੇਨਈ ਹੈ। ਇਹੀ ਕਾਰਨ ਹੈ ਕਿ ਸਾਡੀ ਸਰਕਾਰ ਉਨ੍ਹਾਂ ਖੇਤਰਾਂ ਵਿੱਚ connectivity ‘ਤੇ ਬਲ ਦੇ ਰਹੀ ਹੈ ਜੋ ਕਿਸੇ ਵੀ ਵਜ੍ਹਾ ਨਾਲ ਪਿੱਛੇ ਰਹਿ ਗਏ ਸਨ। ਦੇਸ਼ ਦੇ ਫਿਜ਼ੀਕਲ ਅਤੇ ਇਮੋਸ਼ਨਲ integration ਨੂੰ ਹੋਰ ਮਜ਼ਬੂਤ ਕਰਨ ਦਾ ਸਾਡਾ ਨਿਸ਼ਚਾ ਅਟਲ ਹੈ।
ਭਾਈਓ ਅਤੇ ਭੈਣੋਂ, integration ਦੀ ਇਹ ਭਾਵਨਾ ਓਦੋਂ ਹੋਰ ਮਜ਼ਬੂਤ ਹੋ ਜਾਂਦੀ ਹੈ ਜਦੋਂ ਅਸੀਂ ਇਤਿਹਾਸ ਦੇ ਆਪਣੇ ਨਾਇਕਾਂ ਨੂੰ ਯਾਦ ਰੱਖਦੇ ਹਾਂ। ਮੈਂ ਵਾਰ-ਵਾਰ ਇਹ ਕਹਿੰਦਾ ਰਿਹਾ ਹਾਂ ਕਿ ਜੋ ਦੇਸ਼ ਆਪਣੇ ਅਸਲ ਨਾਇਕਾਂ, ਆਪਣੇ ਇਤਿਹਾਸ ਨੂੰ, ਆਪਣੇ ਸਨਮਾਨ ਨੂੰ ਨਹੀਂ ਸਹੇਜ ਸਕਦਾ; ਉਹ ਕਦੇ ਵੀ ਤਰੱਕੀ ਨਹੀਂ ਕਰ ਸਕਦਾ ਹੈ। ਜੋ ਦੇਸ਼ ਆਪਣੇ ਇਤਿਹਾਸ, ਵਿਰਾਸਤ ਨੂੰ ਜਿੰਨਾ ਸੰਭਾਲ ਲੈਂਦਾ ਹੈ, ਉਸ ਦਾ ਵਿਕਾਸ ਓਨਾ ਹੀ ਸਸ਼ਕਤ ਹੁੰਦਾ ਹੈ।
ਕੇਂਦਰ ਸਰਕਾਰ ਬੀਤੇ ਸਾਢੇ ਚਾਰ ਵਰ੍ਹਿਆਂ ਤੋਂ ਆਪਣੇ ਸ਼ਾਨਦਾਰ ਇਤਿਹਾਸ ਦੇ ਹਰ ਛੋਟੇ ਤੋਂ ਛੋਟੇ ਹਿੱਸੇ ਨੂੰ ਉਭਾਰਨ ਦਾ ਯਤਨ ਕਰ ਰਹੀ ਹੈ। ਉਸ ਨੂੰ ਦੇਸ਼ ਵਾਸੀਆਂ ਦੇ ਸਾਹਮਣੇ ਪ੍ਰੇਰਣਾ ਦੇ ਤੌਰ ‘ਤੇ ਰੱਖਣ ਵਿੱਚ ਲੱਗੀ ਹੋਈ ਹੈ ਕਿਉਂਕਿ ਇਤਿਹਾਸ ਘਟਨਾ ਹੈ ਤਾਂ ਇਤਿਹਾਸ ਗਹਿਣਾ ਵੀ ਹੈ। ਇਤਿਹਾਸ ਬੀਤਿਆ ਹੋਇਆ ਕੱਲ੍ਹ ਹੈ ਤਾਂ ਇਤਿਹਾਸ ਆਉਣ ਵਾਲੇ ਕੱਲ੍ਹ ਦਾ ਅਹਿਸਾਸ ਵੀ ਹੈ। ਇਤਿਹਾਸ ਨੇ ਪੁਰਸ਼ਾਰਥ, ਪਰਾਕ੍ਰਮ, ਪੀੜਾ ਨੂੰ ਸੰਭਾਲਿਆ ਹੋਇਆ ਹੈ ਤਾਂ ਇਤਿਹਾਸ ਪੁਰਸ਼ਾਰਥ, ਪਰਾਕ੍ਰਮ ਦੀ ਪ੍ਰੇਰਣਾ ਵੀ ਹੈ। ਇਤਿਹਾਸ ਸਾਡੇ ਪ੍ਰਯਤਨਾਂ ਦਾ ਪਾਰਖੀ ਹੈ ਤਾਂ ਇਤਿਹਾਸ ਸਾਡੀ ਪ੍ਰੀਖਿਆ ਦਾ ਪ੍ਰਤੀਬਿੰਬ ਵੀ ਹੈ। ਇਤਿਹਾਸ ਸਾਨੂੰ ਸਾਵਧਾਨ ਕਰਦਾ ਹੈ ਤਾਂ ਇਤਿਹਾਸ ਸਾਨੂੰ ਸਜਗ ਰਹਿਣਾ ਵੀ ਸਿਖਾਉਂਦਾ ਹੈ। ਇਤਿਹਾਸ ਸਮੇਂ ਨਾਲ ਬੰਨ੍ਹਿਆ ਹੋਇਆ ਹੈ ਤਾਂ ਇਤਿਹਾਸ ਨਵੇਂ ਸੰਕਲਪ ਦੀ ਊਰਜਾ ਵੀ ਹੈ। ਇਤਿਹਾਸ ਸਾਨੂੰ ਨਵੀਆਂ ਉਮੀਦਾਂ, ਨਵੇਂ ਸੁਪਨਿਆਂ ਨੂੰ ਦੇਖਣ ਦਾ ਹੌਸਲਾ ਦਿੰਦਾ ਹੈ ਤਾਂ ਇਤਿਹਾਸ ਸਾਨੂੰ ਭਵਿੱਖ ਲਈ ਖ਼ੁਦ ਨੂੰ ਸਮਰਪਿਤ ਕਰਨ ਦਾ ਸਾਹਸ ਵੀ ਦਿੰਦਾ ਹੈ।
ਸਾਥੀਓ, ਇਸੇ ਸੋਚ ਦੇ ਨਾਲ ਸਰਕਾਰ ਨੇ ਕਈ ਸਾਲਾਂ ਤੋਂ ਲਟਕੇ ਪੁਲਿਸ ਮੈਮੋਰੀਅਲ ਦੇ ਸੁਪਨੇ ਨੂੰ ਸਾਕਾਰ ਕੀਤਾ। ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦੇ ਪੰਚਤੀਰਥਾਂ ਦਾ ਨਿਰਮਾਣ ਕੀਤਾ। ਰਾਸ਼ਟਰੀ ਏਕਤਾ ਅਤੇ ਕਿਸਾਨ ਅੰਦੋਲਨ ਦੇ ਪ੍ਰਣੇਤਾ ਸਰਦਾਰ ਵੱਲਭ ਭਾਈ ਪਟੇਲ ਨੂੰ ਸਨਮਾਨ ਦੇਣ ਲਈ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ Statue of Unity ਅੱਜ ਦੇਸ਼ ਨੂੰ ਗੌਰਵ ਪ੍ਰਦਾਨ ਕਰ ਰਹੀ ਹੈ। ਇਹ ਤਮਾਮ ਸਮਾਰਕ ਸਿਰਫ਼ ਇਤਿਹਾਸ ਨੂੰ ਸੰਜੋਣ ਦੀ ਕਿਰਿਆ ਨਹੀਂ ਬਲਕਿ ਦੇਸ਼ ਨੂੰ ਇੱਕ ਕਰਨ ਵਾਲੇ ਆਪਣੇ ਸੱਚੇ ਅਤੇ ਵੀਰ ਸਪੂਤਾਂ ਨੂੰ ਸਾਡਾ ਨਮਨ ਵੀ ਹੈ।
ਇੰਨਾ ਹੀ ਨਹੀਂ, ਨੇਤਾਜੀ ਸੁਭਾਸ਼ਚੰਦਰ ਬੋਸ ਅਤੇ ਸਰਦਾਰ ਪਟੇਲ ਦੇ ਨਾਮ ‘ਤੇ ਅਸੀਂ ਰਾਸ਼ਟਰੀ ਪੁਰਸਕਾਰਾਂ ਦਾ ਐਲਾਨ ਵੀ ਕੀਤਾ ਹੈ। ਅੱਜ ਮੈਂ ਇੱਥੇ ਨੇਤਾਜੀ ਸੁਭਾਸ਼ ਚੰਦਰ ਬੋਸ Deemed University ਦਾ ਵੀ ਐਲਾਨ ਕਰ ਰਿਹਾ ਹਾਂ।
ਭਾਈਓ ਅਤੇ ਭੈਣੋਂ, ਇਨ੍ਹਾਂ ਤਮਾਮ ਰਾਸ਼ਟਰ ਪੁਰਸ਼ਾਂ ਦੀ ਪ੍ਰੇਰਣਾ ਨਾਲ ਜਿਸ ਨਵੇਂ ਭਾਰਤ ਦੇ ਨਿਰਮਾਣ ਦਾ ਬੀੜਾ ਅਸੀਂ ਸਾਰਿਆਂ ਨੇ ਚੁੱਕਿਆ ਹੈ, ਉਸ ਦੇ ਸੁਭਾਅ ਵਿੱਚ ਮੂਲ ਤੱਤ ਵਿਕਾਸ ਹੈ। ਵਿਕਾਸ ਸਾਡੇ ਸੰਸਾਧਨਾਂ ਦਾ ਵੀ ਅਤੇ ਸਾਡੇ ਸੱਭਿਆਚਾਰ ਦਾ ਵੀ ਹੋਵੇ, ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਦੇਸ਼ ਦੇ ਕੋਨੇ-ਕੋਨੇ ਦਾ, ਦੇਸ਼ ਦੇ ਜਨ-ਜਨ ਦਾ ਵਿਕਾਸ ਯਾਨੀ ਸਬਕਾ ਸਾਥ ਸਬਕਾ ਵਿਕਾਸ। ਜਦੋਂ ਅਸੀਂ ਸੰਸਾਧਨਾਂ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਉਦਯੋਗਿਕ ਵਿਕਾਸ ਵੀ ਉਸ ਦਾ ਇੱਕ ਮਹੱਤਵਪੂਰਨ ਪਹਿਲੂ ਹੈ।
ਸਰਕਾਰ ਇੱਥੋਂ ਦੀਆਂ ਪਰਿਸਥਿਤੀਆਂ, ਇੱਥੋਂ ਦੇ ਵਾਤਾਵਰਣ ਦੇ ਅਨੁਕੂਲ ਉਦਯੋਗਾਂ ਦੇ ਵਿਕਾਸ ਲਈ ਪ੍ਰਤੀਬੱਧ ਹੈ। ਸੋਲਰ ਪਾਵਰ ਹੋਵੇ, LNG ਨਾਲ ਬਿਜਲੀ ਬਣਾਉਣਾ ਹੋਵੇ, ਇਲੈਕਟ੍ਰਿਕ ਕਾਰ ਹੋਵੇ, ਇੱਥੋਂ ਦੀ ਟ੍ਰੈਫਿਕ ਵਿਵਸਥਾ ਦਾ ਹਿੱਸਾ ਬਣਾਉਣਾ ਹੋਵੇ; ਇਹ ਸਾਰੀਆਂ ਕੋਸ਼ਿਸ਼ਾਂ ਵਿਕਾਸ ਅਤੇ ਵਾਤਾਵਰਣ ਵਿੱਚ ਸੰਤੁਲਨ ਬਣਾਉਣ ਲਈ ਵੀ ਕੀਤੀਆਂ ਜਾ ਰਹੀਆਂ ਹਨ।
ਸਾਥੀਓ, ਇਸ ਖੇਤਰ ਦੇ ਉਦਯੋਗਿਕ ਵਿਕਾਸ ਲਈ ਵੀ ਸਰਕਾਰ ਨੇ ਇੱਕ ਵੱਡੀ ਯੋਜਨਾ ਬਣਾਈ ਹੈ। ਜਿਸ ਦਾ ਐਲਾਨ ਵੀ ਤੁਹਾਡੇ ਸਭ ਦਰਮਿਆਨ ਅੱਜ ਮੈਂ ਕਰਨ ਜਾ ਰਿਹਾ ਹਾਂ। ਇਸ ਇਤਿਹਾਸਿਕ ਪਲ ‘ਤੇ ਕਰਨ ਜਾ ਰਿਹਾ ਹਾਂ। ਇਸ ਯੋਜਨਾ ਦਾ ਨਾਮ ਹੈ ਲਕਸ਼ਦ੍ਵੀਪ ਐਂਡ ਅੰਡੇਮਾਨ ਨਿਕੋਬਾਰ ਆਈਲੈਂਡ ਇੰਡਸਟ੍ਰੀਅਲ ਡਿਵੈਲਪਮੈਂਟ ਸਕੀਮ। ਇਸ ਦੇ ਤਹਿਤ ਇੱਥੇ ਜੋ ਵੀ ਉੱਦਮੀ ਈਕੋ ਫ੍ਰੈਂਡਲੀ ਉਦਯੋਗ ਲਗਾਉਣਗੇ, ਉਨ੍ਹਾਂ ਨੂੰ ਸਰਕਾਰ ਮਦਦ ਦੇਵੇਗੀ, ਰਿਆਇਤਾਂ ਦੇਵੇਗੀ। ਇਸ ਯੋਜਨਾ ਨਾਲ ਇੱਥੇ ਅਨੇਕ ਉਦਯੋਗ ਆਉਣ ਵਾਲੇ ਸਮੇਂ ਵਿੱਚ ਲਗਣਗੇ ਜਿਸ ਨਾਲ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।
ਇਸ ਯੋਜਨਾ ਨਾਲ ਟੂਰਿਜ਼ਮ, ਫੂਡ ਪ੍ਰੋਸੈੱਸਿੰਗ ਅਤੇ ਇਨਫਰਮੇਸ਼ਨ ਟੈਕਨੋਲੋਜੀ ਨਾਲ ਜੁੜੇ ਸੈਂਕੜੇ ਉੱਦਮਾਂ ਨੂੰ ਲਾਭ ਮਿਲੇਗਾ। ਅੱਜ ਇੱਥੇ ਸਟਾਰਟਅੱਪਸ ਲਈ ਵੀ ਇੱਕ ਪਾਲਿਸੀ ਬੁੱਕ ਜਾਰੀ ਕੀਤੀ ਗਈ ਹੈ। ਇਨ੍ਹਾਂ ਤਮਾਮ ਯਤਨਾਂ ਨਾਲ ਇੱਥੋਂ ਦੇ ਯੁਵਾ ਸਾਥੀਆਂ ਨੂੰ ਲਾਭ ਹੋਣਾ ਤੈਅ ਹੈ। ਇੱਥੋਂ ਦੀ ਪਹਿਚਾਣ ਨੂੰ, ਇੱਥੋਂ ਦੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਦੇ ਹੋਏ ਸੈਰ-ਸਪਾਟੇ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਅੱਜ ਸੈਰ-ਸਪਾਟੇ ਨਾਲ ਜੁੜੇ ਇਨਫ੍ਰਾਸਟ੍ਰੱਕਚਰ ਨੂੰ ਲੈ ਕੇ ਅਨੇਕ ਵੱਡੀਆਂ ਯੋਜਨਾਵਾਂ ਦਾ ਨੀਂਹ ਪੱਥਰ ਅਤੇ ਲੋਕਅਰਪਣ ਕੀਤਾ ਗਿਆ ਹੈ। ਹੈਵਲੌਕ ਪੋਰਟ ‘ਤੇ ਬਣਨ ਵਾਲਾ ਪੈਸੰਜਰ ਟਰਮੀਨਲ ਹੋਵੇ ਜਾਂ ਫਿਰ ਯਾਟ ਮਰੀਨਾ ਦਾ ਵਿਸਤਾਰ, ਇਸ ਨਾਲ ਹਾਈ ਐਂਡ ਟੂਰਿਜ਼ਮ ਦੇ ਖੇਤਰ ਵਿੱਚ ਸੰਭਾਵਨਾਵਾਂ ਵਧਣਗੀਆਂ। ਇੱਥੇ 20 ਯਾਰਡ ਦੀ ਜਗ੍ਹਾ 100 ਯਾਰਡ ਤੱਕ ਖੜ੍ਹੇ ਕੀਤੇ ਜਾ ਸਕਣ, ਇਸ ਲਈ ਯੋਜਨਾ ‘ਤੇ ਕੰਮ ਚਲ ਰਿਹਾ ਹੈ।
ਸਾਥੀਓ, ਉਦਯੋਗਿਕ ਤੇ ਟੂਰਿਜ਼ਮ ਦਾ ਵਿਕਾਸ ਓਦੋਂ ਹੁੰਦਾ ਹੈ ਜਦੋਂ connectivity ਚੰਗੀ ਹੁੰਦੀ ਹੈ। ਇੱਥੋਂ ਦੀ connectivity ਨੂੰ ਮਜ਼ਬੂਤ ਕਰਨ ਲਈ ਇਸ ਸਾਲ ਚਾਰ ਜਹਾਜ਼ ਇੱਥੋਂ ਦੇ ਟਰਾਂਸਪੋਰਟ ਬੇੜੇ ਵਿੱਚ ਆ ਚੁੱਕੇ ਹਨ। ਇਸ ਤੋਂ ਇਲਾਵਾ ਚਾਰ ਜਹਾਜ਼ਾਂ ਨੂੰ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਕੋਚੀ ਸ਼ਿਪਯਾਰਡ ਵਿੱਚ ਤੇਜ਼ੀ ਨਾਲ ਬਣਾਇਆ ਜਾ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਇਹ ਦੀਪ ਸਮੂਹ ਜ਼ਿਆਦਾ ਆਤਮਨਿਰਭਰ ਬਣ ਸਕੇ। ਇੱਥੋਂ ਦੇ ਵੱਡੇ ਜਹਾਜ਼ਾਂ ਦਾ ਰੱਖ-ਰਖਾਅ ਹਾਲੇ ਦੇਸ਼ ਦੇ ਦੂਸਰੇ ਹਿੱਸਿਆਂ ਵਿੱਚ ਹੁੰਦਾ ਹੈ। ਹੁਣ ਪੋਰਟ ਬਲੇਅਰ ਦੇ ਡੌਕ ਯਾਰਡ ਦਾ ਵਿਸਤਾਰ ਕੀਤਾ ਜਾ ਰਿਹਾ ਹੈ।
ਸਾਥੀਓ, ਮੈਨੂੰ ਦੱਸਿਆ ਗਿਆ ਕਿ ਚਾਥਮ ਤੋਂ ਬੌਂਬੂਫਲੈਟ ਜਾਣ ਵਿੱਚ ਕਾਫੀ ਸਮਾਂ ਲਗਦਾ ਸੀ। ਹੁਣ ਉੱਥੇ ਇੱਕ ਪੁਲ਼ ਬਣਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਅੱਜ ਜੋ ਸਥਾਨਕ ਪ੍ਰਤੀਨਿਧੀਆਂ ਨਾਲ ਮੇਰੀ ਬੈਠਕ ਹੋਈ ਹੈ, ਉਸ ਵਿੱਚ ਸੜਕਾਂ ਨਾਲ ਜੁੜਿਆ ਇੱਕ ਵਿਸ਼ਾ ਉਠਾਇਆ ਗਿਆ ਸੀ। ਮੈਨੂੰ ਦੱਸਿਆ ਗਿਆ ਕਿ ਇੱਥੋਂ ਦੇ rural ਇਲਾਕਿਆਂ ਵਿੱਚ ਸੜਕਾਂ ਦੀ repair ਅਤੇ maintenance ਦੀ ਸਮੱਸਿਆ ਹੈ। ਮੇਰੀ ਲੈਫਟੀਨੈਂਟ ਗਵਰਨਰ ਜੀ ਨੂੰ ਤਾਕੀਦ ਰਹੇਗੀ ਕਿ ਸੜਕਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇ ਅਤੇ ਕੇਂਦਰ ਸਰਕਾਰ ਨੂੰ ਦੋ ਹਫ਼ਤਿਆਂ ਦੇ ਅੰਦਰ ਰਿਪੋਰਟ ਭੇਜੀ ਜਾਵੇ। ਅਤੇ ਰਿਪੋਰਟ ਦੇ ਅਧਿਐਨ ਤੋਂ ਬਾਅਦ ਸਰਕਾਰ ਹਰ ਸੰਭਵ ਮਦਦ ਕਰੇਗੀ।
ਇਸ ਦੇ ਇਲਾਵਾ air connectivity ਨੂੰ ਹੋਰ ਸਸ਼ਕਤ ਕਰਨ ਲਈ ਵੀਰ ਸਾਵਰਕਰ ਇੰਟਰਨੈਸ਼ਨਲ ਏਅਰਪੋਰਟ ‘ਤੇ ਇੱਕ ਨਵੀਂ integrated terminal building ਬਣ ਰਹੀ ਹੈ। ਇਹ ਬਿਲਡਿੰਗ ਬਹੁਤ ਜਲਦੀ ਪੂਰੀ ਹੋ ਜਾਵੇਗੀ। ਚੇਨਈ ਅਤੇ ਕਲਕੱਤਾ ਤੋਂ ਪੋਰਟ ਬਲੇਅਰ ਦੀ ਚਾਰਟਰਡ ਫਲਾਈਟ subsidized ਕਿਰਾਏ ‘ਤੇ ਤੁਹਾਨੂੰ ਸਭ ਨੂੰ ਉਪਲੱਬਧ ਕਰਾਈ ਜਾਵੇਗੀ।
ਸਾਥੀਓ, water-way, air-way ਅਤੇ road-way ਦੇ ਨਾਲ-ਨਾਲ I-way ਵੀ ਅੱਜ ਦੀ ਬਹੁਤ ਵੱਡੀ ਜ਼ਰੂਰਤ ਹੈ। ਫੋਨ ਅਤੇ ਇੰਟਰਨੈੱਟ connectivity ਨੂੰ ਵੀ ਬਿਹਤਰ ਕੀਤਾ ਜਾ ਰਿਹਾ ਹੈ। ਚੇਨਈ ਤੋਂ ਆ ਰਹੀ under sea optical fibre ਨਾਲ ਹੁਣ ਪੋਰਟ ਬਲੇਅਰ ਵਿੱਚ ਓਨਾ ਹੀ ਚੰਗਾ ਇੰਟਰਨੈੱਟ ਚਲੇਗਾ ਜਿੰਨਾ ਕਿ ਦਿੱਲੀ ਜਾਂ ਚੇਨਈ ਵਿੱਚ ਚਲਦਾ ਹੈ।
ਇੰਨਾ ਹੀ ਨਹੀਂ SWAN ਯਾਨੀ state wide area network, ਉਹ ਵੀ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਪਹਿਲੇ ਫੇਜ਼ ਵਿੱਚ ਇੱਥੋਂ ਦੇ ਜੋ ਵੱਡੇ ਦੀਪ ਹਨ, ਜਿੱਥੇ ਰਿਹਾਇਸ਼ ਹੈ, ਉੱਥੋਂ ਦੀਆਂ 12 locations ਨੂੰ ਜੋੜਿਆ ਜਾ ਰਿਹਾ ਹੈ। ਇਸ ਨਾਲ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ ਮਿਲੇਗੀ ਜਿਸ ਨਾਲ ਸਰਕਾਰ ਦੀਆਂ ਸੇਵਾਵਾਂ ਦੀ ਔਨਲਾਈਨ ਡਿਲੀਵਰੀ ਵਿੱਚ ਅਸਾਨੀ ਹੋਵੇਗੀ। ਇੱਕ ਤਰ੍ਹਾਂ ਅੰਡੇਮਾਨ ਅਤੇ ਨਿਕੋਬਾਰ ਸਹਿਤ ਤਮਾਮ ਦੀਪਾਂ ਵਿੱਚ ਡਿਜੀਟਲ ਇੰਡੀਆ ਦੀ ਮਜ਼ਬੂਤੀ ਨੂੰ ਸੁਨਿਸ਼ਚਿਤ ਕਰੇਗੀ।
ਸਾਥੀਓ, ਉਦਯੋਗਾਂ ਅਤੇ ਟੂਰਿਜ਼ਮ ਤੋਂ ਇਲਾਵਾ ਆਪਣੇ ਪੁਰਾਣੇ ਕਾਰੋਬਾਰਾਂ ਤੋਂ ਵੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ, ਇਸ ਲਈ 19 fish landing centre ਬਣਾਏ ਜਾ ਰਹੇ ਹਨ, 9 ਪੂਰੇ ਹੋ ਚੁੱਕੇ ਹਨ ਅਤੇ ਬਾਕੀ 10 ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਸ ਦੇ ਨਾਲ ਹੀ ਖੇਤੀਬਾੜੀ, ਮੱਛੀ ਪਾਲਣ ਅਤੇ ਪਸ਼ੂ ਪਾਲਣ ਨੂੰ ਪ੍ਰਗਤੀ ਦੇਣ ਲਈ 200 ਕਰੋੜ ਦੀ ਮਦਦ ਕੀਤੀ ਜਾ ਰਹੀ ਹੈ।
ਭਾਈਓ ਅਤੇ ਭੈਣੋਂ, ਇੱਥੇ ਬਿਜਲੀ, ਪੀਣ ਦੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਅੱਜ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਲੋਕਅਰਪਣ ਕੀਤਾ ਗਿਆ ਹੈ। ਅਗਲੇ 20 ਸਾਲ ਲਈ ਪੋਰਟ ਬਲੇਅਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਪਾਣੀ ਦੀ ਸਮੱਸਿਆ ਨਾ ਹੋਵੇ, ਇਸ ਲਈ ਧਨੀਕਾਰੀ ਬੰਨ੍ਹ ਦੀ ਉਚਾਈ ਵਧਾਈ ਜਾ ਰਹੀ ਹੈ।
ਜਿੱਥੋਂ ਤੱਕ ਬਿਜਲੀ ਦੀ ਗੱਲ ਹੈ, ਤਾਂ ਬੀਤੇ ਛੇ ਮਹੀਨਿਆਂ ਵਿੱਚ ਹੀ ਇੱਥੇ 7 ਮੈਗਾਵਾਟ ਦੇ ਸੋਲਰ ਪਾਵਰ ਪਲਾਂਟਸ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਦੇ ਇਲਾਵਾ ਅੱਜ ਜਿਸ ਐੱਲਐੱਨਜੀ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ, ਉਸ ਨਾਲ ਅਗਲੇ 25 ਸਾਲਾਂ ਤੱਕ ਇੱਥੇ ਬਿਜਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।
ਸਾਥੀਓ, waste to energy ਦੀ ਦਿਸ਼ਾ ਵਿੱਚ ਵੀ ਪੋਰਟ ਬਲੇਅਰ ਅਹਿਮ ਭੂਮਿਕਾ ਨਿਭਾ ਰਿਹਾ ਹੈ। ਜੋ ਨਵਾਂ ਪਲਾਜ਼ਮਾ ਗੈਸ ਪਲਾਂਟ ਇੱਥੇ ਬਣੇਗਾ ਉਸ ਨਾਲ ਪੀਣ ਦੇ ਸਾਫ਼ ਪਾਣੀ ਦੇ ਨਾਲ-ਨਾਲ clean energy ਅਤੇ green fuel ਵੀ ਤੁਹਾਨੂੰ ਉਪਲਬੱਧ ਹੋਵੇਗਾ।
ਭਾਈਓ ਅਤੇ ਭੈਣੋਂ, ਸਵੱਛਤਾ ਨੂੰ ਲੈਕੇ ਵੀ ਤੁਹਾਡਾ ਸੰਕਲਪ ਪ੍ਰਸ਼ੰਸਾਯੋਗ ਹੈ ਅਤੇ ਇਸ ਲਈ ਮੈਂ ਨਾਗਰਿਕਾਂ ਨੂੰ ਵਧਾਈ ਦਿੰਦਾ ਹਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਇੱਥੋਂ ਦੇ ਲੋਕਾਂ ਨੇ ਪੂਰੇ ਦੀਪ ਸਮੂਹ ਨੂੰ ਖੁੱਲ੍ਹੇ ਵਿੱਚ ਪਖਾਨੇ ਜਾਣ ਤੋਂ ਮੁਕਤ ਐਲਾਨ ਕੀਤਾ ਹੈ। ਸਵੱਛਤਾ ਨਾਲ ਇੱਥੋਂ ਦੀ ਸੁੰਦਰਤਾ ਤਾਂ ਨਿਖਰ ਹੀ ਰਹੀ ਹੈ, ਉੱਥੇ ਹੀ ਸਿਹਤ ਵੀ ਬਿਹਤਰ ਹੋ ਰਹੀ ਹੈ।
ਭਾਈਓ ਅਤੇ ਭੈਣੋਂ, ਦੇਸ਼ ਵਾਸੀਆਂ ਦੀ ਸਿਹਤ ਨੂੰ ਸਾਡੀ ਸਰਕਾਰ ਬਹੁਤ ਅਧਿਕ ਪ੍ਰਾਥਮਿਕਤਾ ਦੇ ਰਹੀ ਹੈ। ਇਸ ਦਾ ਲਾਭ ਤੁਹਾਨੂੰ ਸਾਰਿਆਂ ਨੂੰ ਮਿਲ ਰਿਹਾ ਹੈ। ਦੋ ਸਾਲ ਪਹਿਲਾਂ ਪੋਰਟ ਬਲੇਅਰ ਵਿੱਚ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸ ਸ਼ੁਰੂ ਕੀਤਾ ਗਿਆ ਸੀ। ਸਰਕਾਰ ਦੀ ਯੋਜਨਾ ਅੰਡੇਮਾਨ ਨਿਕੋਬਾਰ ਆਈਲੈਂਡ ਸਕੀਮ ‘ਤੇ ਹੈਲਥ ਇੰਸ਼ੋਰੈਂਸ ਦੇ ਤਹਿਤ ਜਿੱਥੇ ਢਾਈ ਹਜ਼ਾਰ ਤੋਂ ਜ਼ਿਆਦਾ ਗਰੀਬ ਅਤੇ ਸੇਵਾ ਮੁਕਤ ਲੋਕਾਂ ਨੇ ਆਪਣਾ ਇਲਾਜ ਕਰਵਾਇਆ ਹੈ, ਉੱਥੇ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਇੱਥੋਂ ਦੇ ਵੀ ਅਨੇਕ ਗਰੀਬ ਪਰਿਵਾਰਾਂ ਨੂੰ ਲਾਭ ਮਿਲ ਰਿਹਾ ਹੈ। ਦੇਸ਼ ਭਰ ਦੇ ਵੱਡੇ-ਵੱਡੇ ਹਸਪਤਾਲਾਂ ਵਿੱਚ ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ ਇੱਥੇ ਵੀ ਸੁਨਿਸ਼ਚਿਤ ਹੋ ਰਿਹਾ ਹੈ।
ਸਾਥੀਓ, ਇੱਥੋਂ ਦੀਆਂ ਸਿਹਤ ਸੇਵਾਵਾਂ ਨੂੰ ਵਿਸਤਾਰ ਦਿੰਦੇ ਹੋਏ 2 ਪੀਐੱਸਸੀ ਅਤੇ ਸੀਐੱਸਸੀ ਨੂੰ ਅੱਪਗ੍ਰੇਡ ਕਰਕੇ ਜ਼ਿਲ੍ਹਾ ਹਸਪਤਾਲ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਆਯੁਸ਼ ਹਸਪਤਾਲ ਦਾ ਵੀ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਸੁਵਿਧਾਵਾਂ ਦੇ ਬਣ ਜਾਣ ਤੋਂ ਬਾਅਦ ਆਪ ਨੂੰ ਇਲਾਜ ਲਈ ਦੂਰ-ਦੂਰ ਤੱਕ ਨਹੀਂ ਜਾਣਾ ਪਵੇਗਾ।
ਭਾਈਓ ਅਤੇ ਭੈਣੋਂ, ਦਵਾਈ ਦੇ ਨਾਲ-ਨਾਲ ਪੜ੍ਹਾਈ ‘ਤੇ ਵੀ ਸਰਕਾਰ ਦਾ ਫੋਕਸ ਹੈ। ਚਾਰ ਸਾਲ ਪਹਿਲਾਂ ਇੱਥੇ ਨਵਾਂ ਡਿਗਰੀ ਕਾਲਜ ਖੋਲ੍ਹਿਆ ਗਿਆ ਸੀ ਅਤੇ ਸਾਲ 2016 ਵਿੱਚ ਲਾਅ ਕਾਲਜ ਵੀ ਸ਼ੁਰੂ ਹੋ ਗਿਆ। ਹੁਣ ਤੁਹਾਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਨਾਮ ਨਾਲ ਨੇਤਾਜੀ ਸੁਭਾਸ਼ਚੰਦਰ ਡੀਮਡ ਯੂਨੀਵਰਸਿਟੀ ਦੀ ਸੁਵਿਧਾ ਵੀ ਮਿਲ ਚੁੱਕੀ ਹੈ। ਡਿਗਲੀਪੁਰ ਵਿੱਚ poly technical college ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਥੋੜੀ ਦੇਰ ਪਹਿਲਾਂ ਨਿਕੋਬਾਰ ਵਿੱਚ ਆਈਟੀਆਈ ਨੂੰ ਵੀ ਮੈਂ ਤੁਹਾਡੇ ਸਾਰਿਆਂ ਦੇ ਲਈ ਸਮਰਪਿਤ ਕਰਕੇ ਆਇਆ ਹਾਂ।
ਭਾਈਓ ਅਤੇ ਭੈਣੋਂ, ਪੂਰੇ ਦੇਸ਼ ਵਿੱਚ ਵਿਕਾਸ ਦੀ ਪੰਚਧਾਰਾ, ਬੱਚਿਆਂ ਦੀ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ ਇਹ ਸੁਨਿਸ਼ਚਿਤ ਕਰਨ ਲਈ ਸਰਕਾਰ ਨਿਰੰਤਰ ਇਮਾਨਦਾਰ ਯਤਨ ਕਰ ਰਹੀ ਹੈ। ਅੱਜ ਜਿੰਨੀਆਂ ਵੀ ਯੋਜਨਾਵਾਂ ਦਾ ਲੋਕਅਰਪਣ ਅਤੇ ਨੀਂਹ ਪੱਥਰ ਇੱਥੇ ਰੱਖਿਆ ਗਿਆ ਹੈ, ਇਹ ਸਾਰੀਆਂ ਇਸੇ ਸੋਚ ਨਾਲ ਜੁੜੀਆਂ ਹੋਈਆਂ ਹਨ।
ਇਸ ਦੇ ਨਾਲ-ਨਾਲ ਸਾਡੀ ਬਹਾਦਰੀ ਅਤੇ ਬਲੀਦਾਨ ਨਾਲ ਭਰੇ ਗੌਰਵਮਈ ਇਤਿਹਾਸ, ਸਾਡੇ ਸੱਭਿਆਚਾਰ, ਸਾਡੇ ਨਾਇਕਾਂ ਦਾ ਸਨਮਾਨ ਹੋਵੇ ਇਸ ਲਈ ਵੀ ਅਸੀਂ ਸੰਕਪਲਬੱਧ ਹਾਂ।
ਇੱਕ ਵਾਰ ਫਿਰ ਇਸ ਇਤਿਹਾਸਿਕ ਮੌਕੇ ਲਈ, ਜੀਵਨ ਅਸਾਨ ਬਣਾਉਣ ਵਾਲੇ ਸਾਰੇ ਪ੍ਰੋਜੈਕਟਾਂ ਲਈ ਆਪ ਸਭ ਮੇਰੇ ਪਿਆਰੇ ਭਾਈਆਂ-ਭੈਣਾਂ ਨੂੰ ਹਿਰਦੇਪੂਰਵਕ ਬਹੁਤ-ਬਹੁਤ ਵਧਾਈ ਦਿੰਦਾ ਹਾਂ।
2018 ਦਾ ਕੱਲ੍ਹ ਆਖਰੀ ਦਿਨ ਹੈ। ਪਰਸੋਂ 2019 ਦਾ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ- ਆਪ ਸਭ ਅੰਡੇਮਾਨ ਨਿਕੋਬਾਰ ਅਤੇ ਲਕਸ਼ਦੀਪ ਵਾਸੀਆਂ ਅਤੇ ਪੂਰੇ ਦੇਸ਼ ਲਈ ਨਵਾਂ ਉਤਸ਼ਾਹ, ਨਵਾਂ ਜੋਸ਼, ਨਵੀਂ ਊਰਜਾ ਅਤੇ ਨਵੀਂ ਉੱਤਮ ਸਿਹਤ ਲੈ ਕੇ ਆਏ- ਇਸੇ ਮੰਗਲ ਕਾਮਨਾ ਦੇ ਨਾਲ ਤੁਹਾਨੂੰ ਸਭ ਨੂੰ ਫਿਰ ਤੋਂ ਤਾਕੀਦ ਕਰਦਾ ਹਾਂ- ਇੱਕ ਵਾਰ ਮੋਬਾਈਲ ਫੋਨ ਬਾਹਰ ਕੱਢੋ, ਆਪਣੀ ਫਲੈਸ਼ ਲਾਈਟ ਚਾਲੂ ਕਰੋ, ਸਭ ਦੇ ਮੋਬਾਈਲ ਫੋਨ ਬਾਹਰ ਹੋਣ, ਤੁਹਾਡੀ ਫਲੈਸ਼ ਲਾਈਟ ਬਾਹਰ ਹੋਵੇ- ਅਤੇ ਮੇਰੇ ਨਾਲ ਪੂਰੀ ਤਾਕਤ ਨਾਲ ਬੋਲਣਾ ਹੈ-
ਸੁਭਾਸ਼ ਬਾਬੂ ਨੇ ਸਵਰਾਜ ਦੀ ਨੀਂਹ ਜਿੱਥੇ ਰੱਖੀ, 75 ਸਾਲ ਦੇ ਇਸ ਪਰਵ ‘ਤੇ ਸੁਰਾਜ ਦੀ ਮਜ਼ਬੂਤ ਯਾਤਰਾ ਅਸੀਂ ਸ਼ੁਰੂ ਕਰਨ ਦਾ ਸੰਕਲਪ ਲੈ ਕੇ ਚਲ ਰਹੇ ਹਾਂ, ਤਾਂ ਤੁਸੀਂ ਸਭ, ਤੁਹਾਡੇ ਮੋਬਾਈਲ ਦੀ ਫਲੈਸ਼ ਲਾਈਟ ਚਾਲੂ ਕਰਕੇ ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ-
ਵੰਦੇ – ਮਾਤਰਮ
ਵੰਦੇ – ਮਾਤਰਮ
ਵੰਦੇ – ਮਾਤਰਮ
ਬਹੁਤ-ਬਹੁਤ ਧੰਨਵਾਦ।
***
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ ਨਿਰਮਲ ਸ਼ਰਮਾ
Often, people make a distinction between mainland and island.
— PMO India (@PMOIndia) December 30, 2018
For me, entire India is mainland.
Port Blair is as much mainland for me as Delhi, Mumbai and Chennai: PM
जब आज़ादी के नायकों की बात आती है तो नेता जी सुभाचंद्र बोस का नाम हमें गौरव से भर देता है।
— PMO India (@PMOIndia) December 30, 2018
आज़ाद हिंद सरकार के पहले प्रधानमंत्री सुभाष बाबू ने अंडमान की इस धरती को भारत की आज़ादी की संकल्प भूमि बनाया था: PM
आज़ाद हिंद फौज ने यहां आज़ादी का तिरंगा फहराया था।
— PMO India (@PMOIndia) December 30, 2018
30 दिसंबर 1943 की उस ऐतिहासिक घटना को आज 75 वर्ष पूरे हो गए हैं।
आज उसी की याद में यहां पर 150 फीट ऊंचा ध्वज फहराकर हम अपने इस दिन को देशवासियों की चिरस्मृति में अंकित करने का प्रयास किया है: PM
गुलामी के लंबे कालखंड में अगर भारत की एकता को लेकर कोई शक और संदेह पैदा हुआ है, तो वो सिर्फ मानसिकता का प्रश्न है, संस्कारों का नहीं।
— PMO India (@PMOIndia) December 30, 2018
सुभाष बाबू का भी ये मानना था कि हम सभी प्राचीन काल से ही एक हैं, गुलामी के समय में इस एकता में छिन्न-भिन्न करने का प्रयास जरूर हुआ है: PM
नेताजी का ये दृढ़ विश्वास था कि एकराष्ट्र के रूप में अपनी पहचान पर बल देकर मानसिकता को बदला जा सकता है।
— PMO India (@PMOIndia) December 30, 2018
आज मुझे प्रसन्नता है कि एक भारत, श्रेष्ठ भारत को लेकर नेताजी की भावनाओं को 130 करोड़ भारतवासी एक करने में जुटे हैं।
केंद्र सरकार साढ़े 4 वर्षों से अपने वैभवशाली इतिहास के हर छोटे से छोटे हिस्से को उभारने का प्रयास कर रही है। उसे देशवासियों के सामने प्रेरणा के तौर पर रखने में जुटी है क्योंकि
— PMO India (@PMOIndia) December 30, 2018
इतिहास, घटना है तो इतिहास गहना भी है।
इतिहास, बीता हुआ कल है तो इतिहास आने वाले कल का एहसास भी है: PM
इतिहास, पुरुषार्थ पराक्रम, पीड़ा को संजोए है तो इतिहास, पुरुषार्थ पराक्रम की प्रेरणा भी है।
— PMO India (@PMOIndia) December 30, 2018
इतिहास हमारे प्रयत्नों का पारखी है, तो इतिहास हमारे परिश्रम का प्रतिबिंब भी है।
इतिहास हमें सतर्क करता है, तो इतिहास हमें सजग रहना भी सिखाता है: PM
इतिहास समय से बंधा हुआ है, तो इतिहास नए संकल्प की ऊर्जा भी है।
— PMO India (@PMOIndia) December 30, 2018
इतिहास हमें नई उम्मीदों, नए सपनों को देखने का हौसला देता है, तो इतिहास हमें भविष्य के लिए खुद को समर्पित करने का साहस भी देता है: PM
यहां बिजली, पानी की ज़रूरतों को पूरा करने के लिए अहम प्रोजेक्ट्स का शिलान्यास और लोकार्पण किया गया है।
— PMO India (@PMOIndia) December 30, 2018
अगले 20 साल के लिए पानी की समस्या ना हो इसके लिए धानीकारी बांध की ऊंचाई बढ़ाई जा रही है।
बीते 6 महीने में ही यहां 7 मेगावॉट के सोलर पावर प्लांट्स को मंज़री दी जा चुकी है: PM
पूरे देश में विकास की पंचधारा-
— PMO India (@PMOIndia) December 30, 2018
बच्चों को पढ़ाई,
युवा को कमाई,
बुज़ुर्गों को दवाई,
किसान को सिंचाई और
जन-जन की सुनवाई,
ये सुनिश्चित करने के लिए सरकार निरंतर ईमानदार प्रयास कर रही है। आज जितनी योजनाओं का लोकार्पण और शिलान्यास हुआ है, ये सभी इसी सोच से जुड़ी हुई हैं: PM