Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਆਗਰਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਆਗਰਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਆਗਰਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


 

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਭਾਰਤ ਮਾਤਾ ਕੀ ਜੈ,

ਮੰਚ ’ਤੇ ਵਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਰਾਮਨਾਇਕ ਜੀ, ਇੱਥੋਂ ਦੇ ਮਕਬੂਲ ਅਤੇ ਯਸ਼ਮਵੀ ਊਰਜਾਵਾਨ ਮੁੱਖਮੰਤਰੀ ਸ਼੍ਰੀਮਾਨ ਆਦਿੱਤਯ ਯੋਗੀਰਾਜ ਜੀ,ਉਪਮੁੱਖਮੰਤਰੀ ਡਾ. ਦਿਨੇਸ਼ ਸ਼ਰਮਾ ਜੀ, ਸਾਂਸਦ ਪ੍ਰੋਫੈਸਰ ਰਾਮਸ਼ੰਕਰ ਕਠਰੀਆ ਜੀ, ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਤੇ ਸਾਂਸਦ ਵਿੱਚ ਮੇਰੇ ਸਾਥੀ ਡਾ. ਮਹੇਂਦਰ ਪਾਂਡੇ ਜੀ, ਚੌਧਰੀ ਬਾਬੂਲਾਲ ਜੀ, ਸ਼੍ਰੀ ਅਨਿਲ ਜੈਨ । ਮੰਚ ’ਤੇ ਹਾਜ਼ਰ ਹੋਰ  ਸਾਰੇ ਪਤਵੰਤੇ ਸੱਜਣ ਅਤੇ ਆਗਰਾ ਦੇ ਮੇਰੇ ਪਿਆਰੇਭਰਾਓ ਅਤੇ ਭੈਣੋਂ

 

ਨਵੇਂ ਸਾਲ ਵਿੱਚ ਉੱਤਰ ਪ੍ਰਦੇਸ਼ ਦਾ ਇਹ ਮੇਰਾ ਪਹਿਲਾ ਪ੍ਰੋਗਰਾਮ ਹੈ। ਤੁਹਾਨੂੰ ਸਾਰਿਆਂ ਨੂੰ ਪੂਰੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ 2019 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ । ਨਵੇਂ ਭਾਰਤ ਦੇ ਨਿਰਮਾਣ ਦੇ ਆਪ ਸਾਰੇ ਲੋਕਾਂਨੂੰ ਮੈਂ ਨਮਨ ਕਰਦਾ ਹਾਂ ।

ਸਾਥੀਓ, ਆਗਰਾ ਵਿੱਚ ਤੁਹਾਡੇ ਸਾਰਿਆਂਦਰਮਿਆਨ ਆਉਣਾ ਮੇਰਾ ਸੁਭਾਗ ਹੈ ਅਤੇ ਮੈਂ ਜਦੋਂ – ਜਦੋਂ ਵੀ ਇੱਥੇ ਤੁਹਾਡੇ ਤੋਂ ਸਮਰਥਨ ਮੰਗਿਆ ਹੈ ਪੂਰੇ ਉੱਤਰ ਪ੍ਰਦੇਸ਼ ਨੇ ਪੂਰੇ ਭਾਰਤ ਨੇ ਭਰਪੂਰ ਅਸ਼ੀਰਵਾਦ ਦਿੱਤਾ ਹੈ। ਤੁਹਾਡੇ ਸੁਪਨਿਆਂ ਅਤੇ ਤੁਹਾਡੀਆਂ ਉਮੀਦਾਂ ’ਤੇ ਖਰਾ ਉਤਰਨ ਦਾ ਇੱਕ ਇਮਾਨਦਾਰ ਯਤਨ ਮੈਂਨਿਰੰਤਰ ਕਰਦਾ ਰਿਹਾ ਹਾਂ ਅਤੇ ਤੁਹਾਡੇ ਅਸ਼ੀਰਵਾਦ ਬਣੇਰਹਿਣ ਕਿ ਮੈਂ ਇਸ ਇਮਾਨਦਾਰੀ ਦੇ ਰਸਤੇ’ਤੇ ਸਮਰਪਣ ਭਾਵ ਨਾਲ ਤੁਹਾਡੀ ਅਤੇ ਦੇਸ਼ਵਾਸੀਆਂ ਦੀ ਸੇਵਾ ਕਰਦਾ ਰਹਾਂ

ਤੁਹਾਡੇ ਸਾਰਿਆਂ ਦੇ ਵਿਸ਼ਵਾਸ ਅਤੇ ਸਹਿਯੋਗ ਦਾ ਨਤੀਜਾ ਹੈ ਕਿ ਸਬਕਾਸਾਥ ਸਬਕਾ ਵਿਕਾਸ ਦਾ ਸਾਡਾ ਮਿਸ਼ਨ ਇੱਕ ਨਵੇਂ ਪੜਾਅ’ਤੇ ਪਹੁੰਚ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ ਇੱਥੇ ਆਗਰਾ ਦੇ ਵਿਕਾਸ ਨਾਲ ਜੁੜੇ ਜਿਨ੍ਹਾਂ ਸਾਢੇ ਤਿੰਨਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂਦਾ ਲੋਕਾ ਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਉਹ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ।

ਇਹ ਪ੍ਰੋਜੈਕਟ ਮੁੱਖ ਤੌਰ ’ਤੇ ਪਾਣੀ ਨਾਲ ਜੁੜੇਹੋਏ ਹਨਸਿੱਖਿਆ ਅਤੇ ਸਿਹਤਨਾਲ ਜੁੜੇ ਹੋਏ ਹਨਸੀਵਰ ਨਾਲ ਜੁੜੇਹੋਏ ਹਨ,  connectivity ਯਾਨੀ ਆਗਰੇ ਨੂੰ ਸਮਾਰਟ ਸਿਟੀ ਬਣਾਉਣ ਨਾਲ ਜੁੜੇਹੋਏ ਹਨਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਮੈਂ ਤੁਹਾਨੂੰ ਸਾਰੇ ਨਾਗਰਿਕਭਾਈਆਂ-ਭੈਣਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ।

ਜਪਾਨ ਵੱਲੋਂ ਇਸਵਿੱਚ ਜੋ ਸਹਿਯੋਗ ਦਿੱਤਾ ਗਿਆ ਹੈ ਉਸਲਈ ਮੈਂ ਜਪਾਨ ਦਾ ਵੀ ਹਿਰਦੇ ਤੋਂ  ਧੰਨਵਾਦ ਕਰਦਾ ਹਾਂ ।

ਭਾਈਓ ਅਤੇ ਭੈਣੋਂ,ਅੱਜ ਤੁਸੀਂ ਸਾਰੇ ਇਸ ਗੱਲ ਪ੍ਰਸੰਨ ਹੋਵੋਗੇ ਕਿ ਵਰ੍ਹਿਆਂ ਪੁਰਾਣੀ ਇੱਕ ਮੰਗ ਅੱਜ ਪੂਰੀ ਹੋਈ ਹੈ।ਪੂਰੇ ਆਗਰਾ ਜ਼ਿਲ੍ਹੇਤੋਂ ਲੈਕੇ ਮਥੁਰਾ ਤੱਕ ਪਾਣੀ ਦੀ ਗੰਭੀਰ ਸਮੱਸਿਆ ਰਹੀ ਹੈ। ਜੋ ਜ਼ਮੀਨ ਦਾ ਪਾਣੀ ਹੈ ਉਹ ਜਿਆਦਾਤਰ ਖਾਰਾ ਹੈ । ਜਿਸ ਕਾਰਨ ਉਹ ਪੀਣ ਦੇ ਯੋਗ ਨਹੀਂ ਰਿਹਾ ਹੈ । ਜਿਸ ਯਮੁਨਾ ਜੀ ਦੀ ਧਾਰਾਨੇ ਇੱਥੇ ਜੀਵਨ ਦੀਆਂ ਸੰਭਾਵਨਾਵਾਂ ਬਣਾਈਆਂ ਸਮੇਂ ਦੇ ਨਾਲ ਉਸੇ ਜੀਵਨਦਾਇਨੀ ਦਾ ਪਾਣੀ ਇੰਨਾ ਦੂਸ਼ਿਤ ਹੋ ਗਿਆਉਹ ਪੀਣ ਲਾਇਕ ਨਹੀਂ ਰਿਹਾ ।

ਇਹੀ ਕਾਰਨ ਹੈ ਕਿ ਅਪਰ ਗੰਗਾ ਨਹਿਰ ਤੋਂ ਆਗਰੇ ਦੀ ਪਿਆਸ ਬੁਝਾਉਣ ਦੀ ਯੋਜਨਾ ਬਣਾਈ ਗਈ ਹੈ। ਅੱਜ ਲਗਭਗ3ਹਜ਼ਾਰ ਕਰੋੜ ਰੁਪਏ ਦੀ ਆਗਰਾ ਜਲਸੰਪਤੀ ਪੂਰਤੀ ਗੰਗਾ ਜਲਪਰਿਯੋਜਨਾਤੁਹਾਡੇ ਸਾਰਿਆਂ ਲਈ ਸਮਰਪਿਤ ਹੈ। ਇਸ ਨਾਲ ਪੂਰੇ ਖੇਤਰ ਦੇ ਲੱਖਾਂ ਪਰਿਵਾਰਾਂ ਨੂੰ ਪੀਣ ਦਾ ਸਵੱਛ ਪਾਣੀ ਮਿਲਣ ਵਾਲਾ ਹੈ । ਮੈਂ ਤੁਹਾਨੂੰ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਨਮਾਮੀ ਗੰਗੇ ਮਿਸ਼ਨ  ਤਹਿਤ ਯਮੁਨਾ ਜੀ ਦੀ ਸਫਾਈ ਵੀ ਸਾਡੀ ਪ੍ਰਾਥਮਿਕਤਾ ਹੈ ।

ਭਾਈਓ ਅਤੇ ਭੈਣੋਂ, ਆਗਰੇ ਦੀਆਂ ਪਾਣੀ ਦੀਆਂਸਮੱਸਿਆਵਾਂਨੂੰ ਦੂਰ ਕਰਨ ਦੇ ਨਾਲ-ਨਾਲ ਸ਼ਹਿਰ ਦੇ ਸੀਵੇਜ ਸਿਸਟਮ ਨੂੰ ਆਧੁਨਿਕ ਬਣਾਉਣ ਲਈ ਅਨੇਕ ਪ੍ਰੋਜੈਕਟਾਂ’ਤੇ ਕੰਮ ਕੀਤਾ ਜਾ ਰਿਹਾ ਹੈ। ਅਤੇ ਭਾਈਓ ਭੈਣੋਂ, ਹੁਣ ਗੰਗਾਜਲ ਪੀਣ ਦਾ ਤੁਹਾਨੂੰ ਸੁਭਾਗ ਮਿਲਿਆ ਹੈ, ਲੇਕਿਨ ਜਦੋਂ ਪੀਣ ਦਾ ਸ਼ੁੱਧ ਪਾਣੀ ਮਿਲਦਾ ਹੈ ਤਾਂ ਸਿਰਫ਼ ਪਾਣੀ ਮਿਲਦਾ ਹੈ ਅਜਿਹਾ ਨਹੀਂ ਹੈ, ਪਾਣੀ ਦੀ ਕਠਿਨਾਈ ਦੂਰ ਹੁੰਦੀ ਹੈ ਅਜਿਹਾ ਨਹੀਂ ਹੈ। ਉਸਦਾ ਸਭਤੋਂ ਵੱਡਾ ਪ੍ਰਭਾਵ ਅਰੋਗ’ਤੇ ਹੁੰਦਾ ਹੈ।ਖਾਸ ਕਰਕੇ ਗ਼ਰੀਬੀਦੀ ਜ਼ਿੰਦਗੀ ਜੀਣ ਵਾਲਿਆਂ ਲਈ ਇਹ ਸਭਤੋਂ ਜਿਆਦਾ ਲਾਭਦਾਇਕ ਹੁੰਦਾ ਹੈ ।

ਇੱਕ ਤਰ੍ਹਾਂ ਨਾਲ ਆਗਰਾ ਵਿੱਚ ਗੰਗਾ ਜਲਦਾ ਪਾਣੀ ਪੀਣ ਨੂੰ ਮਿਲੇ ਇਹ ਆਗਰੇ ਦੀ ਉੱਤਮ ਸਿਹਤ  ਦੀ ਇੱਕ ਜੜੀ-ਬੂਟੀ ਵਜੋਂ ਤੁਹਾਡੇਸਾਰਿਆਂ ਦੇ ਘਰ-ਘਰ ਵਿੱਚ ਪਹੁੰਚ ਰਿਹਾ ਹੈ।ਉਸੇਤਰ੍ਹਾਂਨਾਲ ਪੀਣ ਵਾਲਾ ਸ਼ੁੱਧ ਜਲ ਆਗਰਾ ਆਉਣ ਵਾਲੇ ਟੂਰਿਸਟਾਂ ਲਈ ਵੀ ਇੱਕ ਬਹੁਤ ਵੱਡਾ ਖਿੱਚ ਦਾ ਕੇਂਦਰ ਬਣ ਸਕਦਾ ਹੈ, ਕਾਰਨ ਬਣ ਸਕਦਾ ਹੈ। ਯਾਤਰੀ ਵਿਦੇਸ਼ਾਂ ਤੋਂ ਆਉਣ ਵਾਲਾ, ਜਦੋਂ ਉਹ ਦੇਖੇਗਾ ਕਿ ਗੰਗਾ ਜਲ ਦਾ ਸ਼ੁੱਧ ਪਾਣੀ ਉਸਨੂੰ ਮਿਲ ਰਿਹਾ ਹੈ ਤਾਂ ਆਗਰੇ ਵਿੱਚ ਹੋਰ ਸਮਾਂ ਗੁਜਾਰਨ ਦਾ ਉਸਦਾ ਮਨ ਕਰ ਜਾਵੇਗਾ ਅਤੇ ਇਸਲਈ ਇਹ ਸਿਰਫ਼ ਇੱਕ ਇੰਜੀਨਿ‍ਅਰਿੰਗ ਵਰਕ ਵਜੋਂ ਨਾਦੇਖਿਆ ਜਾਵੇ ਕਿ ਇੰਨ੍ਹੀ ਲੰਮੀ ਦੂਰੀ ਤੋਂ ਕਿਲੋਮੀਟਰਾਂ ਤੋਂ ਕਿਲੋਮੀਟਰ ਪਾਈਪ ਲਾਈਨ ਪਾਕੇ ਪੀਣ ਦਾ ਪਾਣੀ ਲਿਆਂਦਾ ਗਿਆ।  ਇੱਕ ਤਰ੍ਹਾਂ ਨਾਲ ਪਾਣੀ ਨਹੀਂ ਇਹ ਆਗਰੇ ਦੇ ਜੀਵਨ ਦੀ ਅੰਮ੍ਰਿਤਧਾਰਾ ਹੈ ਜੋ ਆਗਰੇ ਦੇ ਜੀਵਨ ਨੂੰ ਇੱਕ ਨਵੀਂ ਸ਼ਕਤੀ ਦੇਣ ਵਾਲੀ ਹੈ।

ਭਾਈਓ-ਭੈਣੋਂ, ਪੂਰੇ ਦੇਸ਼ ਵਿੱਚ ਇੱਕ ਅੰਮ੍ਰਿਤ ਮਿਸ਼ਨ ਚਲ ਰਿਹਾ ਹੈ। ਉਸ ਅੰਮ੍ਰਿਤ ਮਿਸ਼ਨ ਦੇ ਤਹਿਤ ਸ਼ਹਿਰ ਦੇ ਪੱਛਮੀ ਭਾਗ ਵਿੱਚ ਸੀਵੇਜ ਨੈੱਟਵਰਕ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਅੱਜ ਰੱਖਿਆ ਹੈ ।  ਇਸਦੇ ਤਹਿਤ ਜੋ ਸੀਵਰ ਲਾਈਨ ਵਿਛਾਈ ਜਾਵੇਗੀ ਉਸ ਨਾਲਲਗਭਗ 50 ਹਜ਼ਾਰ ਘਰ ਜੁੜਣਗੇ

ਸਾਥੀਓ,ਆਗਰਾ ਦੇਸ਼ ਦੇ ਉਨ੍ਹਾਂ ਸ਼ਹਿਰਾਂ ਵਿੱਚੋਂ ਹੈ ਜਿੱਥੇ ਸਮਾਰਟ ਸੁਵਿਧਾਵਾਂ ਵਿਕਸਿਤ ਹੋ ਰਹੀਆਂ ਹਨ,ਇਸੇ ਕ੍ਰਮ ਵਿੱਚ ਅੱਜ ਆਗਰੇ ਦੇ ਨਵੇਂ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਕੰਮ ਸ਼ੁਰੂ ਕੀਤਾ ਗਿਆ ਹੈਲਗਭਗ 300 ਕਰੋੜ ਰੁਪਇਆਂ ਦੀ ਲਾਗਤ ਨਾਲ ਬਣਨ ਵਾਲੇ ਇਸ ਸੈਂਟਰ ਨਾਲ ਪੂਰੇ ਸ਼ਹਿਰ ਦੀਆਂ ਵਿਵਸਥਾਵਾਂਦੀ ਮੌਨੀਟਰਿੰਗ ਹੋਵੇਗੀ।ਪੂਰੇਸ਼ਹਿਰ ਦੀ ਨਿਗਰਾਨੀ ਇੱਥੇ ਬੈਠਕੇ 12ਸੌ ਤੋਂਅਧਿਕ ਸੀਸੀਟੀਵੀ ਕੈਮਰਿਆਂਨਾਲ ਹੋਵੇਗੀ ।  ਸ਼ਹਿਰ ਦੇ ਚੱਪੇ-ਚੱਪੇ ਵਿੱਚ ਕੀ ਚਲ ਰਿਹਾ ਹੈ। ਕਿਸੇ ਨੂੰ ਟ੍ਰੈਫਿਕ ਵਿੱਚ ਪਰੇਸ਼ਾਨੀ ਤਾਂ ਨਹੀਂ ਹੋ ਰਹੀ । ਕਿਤੇ ਕੂੜੇ-ਕਚਰੇ ਦੇ ਢੇਰ ਤਾਂ ਨਹੀਂਪਏ ਹਨਜਿਨ੍ਹਾਂ ਦਾ ਸਫਾਈ ਦਾ ਕੰਮ ਹੈ ਉਹ ਸਮੇਂਤੇ ਆਏ ਹਨ ਕਿ ਨਹੀਂ ਆਏ ਹਨਇਹ ਸਾਰੀਆਂ ਗੱਲਾਂ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਚੱਪੇ-ਚੱਪੇ ਦਾ ਖਿਆਲ ਇੱਕ ਜਗ੍ਹਾ ਤੋਂ ਰੱਖਿਆ ਜਾਵੇਗਾ । 

ਅਤੇ ਭਾਈਓ-ਭੈਣੋਂ ਆਗਰੇ ਲਈ ਸੀਸੀਟੀਵੀ ਕੈਮਰਾ ਇੱਕ ਅਜਿਹੀ ਸਹੂਲਤ ਹੈ ਜੋ ਸੁਰੱਖਿਆ ਦੀ ਗਾਰੰਟੀ ਵੀ ਲਿਆਉਂਦੀ ਹੈ। ਅਤੇ ਵਿਦੇਸ਼ ਦੇ ਟੂਰਿਸਟਾਂ ਨੂੰ,ਦੇਸ਼ ਦੇ ਟੂਰਿਸਟਾਂ  ਨੂੰ ਇਹ ਜਦੋਂ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ। ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦਾ ਉਸ ਨੂੰ ਪਤਾ ਚਲਦਾ ਹੈ ਤਾਂ ਸਾਡਾ ਟੂਰਿਸਟ ਨਿਸ਼ਚਿਤ ਹੋ ਜਾਂਦਾ ਹੈ। ਅਤੇ ਆਗਰਾ ਦੁਨੀਆਭਰ ਦੇ ਲੋਕਾਂ ਦੇ ਟੂਰਿਸਟਾਂ ਲਈ ਇੱਕ ਖਿੱਚ ਦਾ ਕੇਂਦਰ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਆਗਰਾ ਦਾ ਟੂਰਿਜਮ ਪਿਛਲੇ 70ਸਾਲ ਦੇ ਸਾਰੇ ਰਿਕਾਰਡ ਤੋੜਨਵਾਲਾ ਹੋ ਜਾਵੇ ਤਾਂਕਿ ਆਗਰਾ ਦੀ ਇਕੌਨਾਮੀ ਨੂੰ ਇੱਕ ਨਵਾਂ ਬਲ ਮਿਲੇ । ਇਹ ਪਾਣੀ ਅਤੇ ਇਹ ਸੀਸੀਟੀਵੀ ਕੈਮਰਾ, ਇਹ ਸੀਵੇਜ ਟ੍ਰੀਟਮੈਂਟ, ਇਹ ਸਮਾਰਟ ਸਿਟੀ ਦੀ ਪਹਿਲ ਇਹ ਟੂਰਿਜ਼ਮਲਈ ਇੱਕ ਬਹੁਤ ਵੱਡੀ ਸੁਗਾਤ ਹੈ ਭਰਾਵੋਂ ਇੰਨਾ ਹੀ ਨਹੀਂ ਆਗਰਾ ਦੀ connectivity ਨੂੰ ਬਿਹਤਰ ਕਰਨਲਈ ਅੱਜ ਰੇਲ ਪੁਲ ਦਾ ਲੋਕਾਅਰਪਣ ਅਤੇ ਹੈਲੀਪੋਰਟ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ।

ਸਾਥੀਓ,ਆਗਰਾ ਜਦੋਂਸਮਾਰਟ ਸਿਟੀ ਵਜੋਂਸਥਾਪਤ ਹੋ ਜਾਵੇਗਾ,ਸਵੱਛ ਹੋਵੇਗਾ,ਪੀਣ ਦੇ ਸ਼ੁੱਧ ਪਾਣੀ ਦੀ ਗੱਲਹੋਵੇ, ਸੀਸੀਟੀਵੀ ਕੈਮਰਾ ਹੋਵੇ ਇੱਥੇ ਆਉਣ ਵਾਲੇ ਯਾਤਰੀਆਂ ਲਈ ਵੀ ਇੱਕ ਬਹੁਤ ਵੱਡੀ ਪ੍ਰੇਰਣਾ, ਤਾਕਤ, ਤਸੱਲੀ ਦਾ ਮਾਹੌਲ ਬਣਾਵੇਗਾਤਾਜਮਹਿਲ ਜਿਹੀਆਂ ਇਤਿਹਾਸਿਕ ਧਰੋਹਰਾਂ ਦੀ ਚਮਕ ਵੀ ਹੋਰ ਵੱਧ ਜਾਵੇਗੀ । ਇਸਦਾ ਸਿੱਧਾ ਅਸਰ ਟੂਰਿਜ਼ਮ ਇੰਡਸਟਰੀ ’ਤੇ ਪੈਣਾ ਵੀ ਤੈਅ ਹੈ ।

ਭਾਈਓ-ਭੈਣੋਂ, ਕੋਈਵੀ ਦੇਸ਼ ਜਾਂ ਸ਼ਹਿਰ ਤਦ ਤੱਕ ਸਮਾਰਟ ਨਹੀਂ ਹੋ ਸਕਦਾਜਦੋਂ ਤੱਕ ਉਹ ਸੁਆਸਥ ਨਹੀਂ ਹੁੰਦਾ ਹੈ। ਇਸਨੂੰ ਧਿਆਨਵਿੱਚ ਰੱਖਦਿਆਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਭਰ ਵਿੱਚ ਸਸਤੇ ਅਤੇ ਪ੍ਰਭਾਵੀ ਇਲਾਕਿਆਂ ਨੂੰ ਸੁਨਿਸ਼ਚਿਤ ਕੀਤਾ ਹੀ ਜਾ ਰਿਹਾ ਹੈ,ਸਿਹਤਨਾਲ ਜੁੜੇinfrastructure ਦਾਵੀ ਬੇਮਿਸਾਲ ਵਿਕਾਸ ਹੋ ਰਿਹਾ ਹੈ ।

ਪ੍ਰਧਾਨਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਤਹਿਤ ਹੁਣ ਆਗਰੇ ਦੇ ਐੱਸਐੱਨ ਮੈਡੀਕਲ ਕਾਲਜ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇੱਥੇ ਢਾਈ ਸੌ ਹੋਰ ਨਵੇਂ ਬੈੱਡ ਜੁੜਨਗੇ ਅਤੇ ਸੁਪਰ ਸਪੈਸ਼ਲਿਟੀ ਦੀ ਸੁਵਿਧਾ ਵੀ ਵਧੇਗੀ । ਇਸ ਤੋਂ ਇਲਾਵਾ ਮਹਿਲਾਹਸਪਤਾਲ ਵਿੱਚ ਸੌ ਬੈੱਡ ਦੇ ਮੈਟਰਨਿ‍ਟੀ ਵਿੰਗ ਅਤੇ ਦੋ ਭਾਈਚਾਰਕ ਕੇਂਦਰਾਂ (ਕਮਿਉਨਿਟੀ ਸੈਟਰਾਂ) ਦਾ ਵੀ ਲੋਕਅਰਪਣ ਕਰਨ ਦਾ ਮੈਨੂੰ ਮੌਕਾ ਮਿਲਿਆ ਹੈ।

ਸਾਥੀਓ, ਆਉਣ ਵਾਲੇ ਸਮੇਂ ਵਿੱਚ ਦੇਸ਼ ਵਿੱਚ ਹਸਪਤਾਲਾਂ ਦਾ ਇੱਕ ਵੱਡਾ ਨੈੱਟਵਰਕ ਤਿਆਰ ਹੋਣ ਵਾਲਾ ਹੈ। ਇਸ ਨਾਲ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਿਹਤ ਸਹੂਲਤਾਂ ਦਾ ਵਿਸਤਾਰ ਤਾਂ ਹੋਵੇਗਾ ਹੀਨੌਜਵਾਨਾਂ ਨੂੰ ਰੋਜ਼ਗਾਰ ਲਈ ਨਵੇਂ ਮੌਕੇ ਵੀ ਮਿਲਣਗੇ। ਇਸਦੀ ਇੱਕ ਵੱਡੀ ਵਜ੍ਹਾ ਆਯੁਸ਼ਮਾਨ ਭਾਰਤ ਯੋਜਨਾ ਹੈ। ਕੁਝ ਲੋਕ ਇਸ ਨੂੰ ਮੋਦੀ ਕੇਅਰ ਵੀ ਕਹਿੰਦੇ ਹਨ । ਇਸਦੀ ਸਫ਼ਲਤਾ ਦਾ ਅੰਦਾਜ ਤੁਸੀਂ ਇਸੇ ਗੱਲ ਤੋਂ ਲਗਾ ਸਕਦੇ ਹੋ ਕਿ ਹੁਣ ਹਰ ਦਿਨ ਕਰੀਬ-ਕਰੀਬ ਦਸ ਹਜ਼ਾਰ ਗ਼ਰੀਬ ਇਸ ਯੋਜਨਾ ਤਹਿਤ ਇਲਾਜ ਕਰਵਾ ਰਹੇ ਹਨ । ਅਤੇ ਇਹ ਉਹ ਲੋਕ ਹਨ ਜੋ 4-4, 5-5 ਸਾਲ ਤੋਂਬਿਮਾਰੀਆਂ ਨਾਲ ਜੂਝ ਰਹੇ ਸਨ । ਗੰਭੀਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਸਨ । ਪੈਸਿਆਂ ਦੇ ਅਭਾਵ ਵਿੱਚ ਮੌਤ ਦਾ ਇੰਤਜ਼ਾਰ ਕਰਦੇ ਸਨ ਅਤੇ ਪੀੜਾ ਸਹਿਣ ਕਰਦੇ ਸਨ ।

ਭਾਈਓ-ਭੈਣੋਂ, ਗ਼ਰੀਬ ਜਾਵੇ ਤਾਂ ਕਿੱਥੇ ਜਾਵੇ, ਆਖਿਰਕਾਰ ਆਯੁਸ਼ਮਾਨ ਭਾਰਤ ਯੋਜਨਾ ਨੇ ਇੰਨੀ ਤੇਜੀ ਨਾਲ ਇਨ੍ਹਾਂ ਪੀੜਤ ਲੋਕਾਂ ਦੀ ਮਦਦ ਕੀਤੀ ਹੈ । ਅਤੇ ਘਰ ਵਿੱਚ ਇੱਕ ਵਿਅਕਤੀ ਬਿਮਾਰ ਹੁੰਦਾ ਹੈ, ਗੰਭੀਰ ਬਿਮਾਰੀ ਵਿੱਚ ਹੁੰਦਾ ਹੈ ਤਾਂ ਸਿਰਫ਼ ਇੱਕ ਵਿਅਕਤੀ ਨਹੀਂ ਪੂਰਾ ਪਰਿਵਾਰ ਬਿਮਾਰ ਹੋ ਜਾਂਦਾ ਹੈ।  ਬੱਚਿਆਂ ਦੀ ਪੜ੍ਹਾਈ ਖਾਨੇ ਵਿੱਚ ਚਲੀ ਜਾਂਦੀ ਹੈ, ਘਰ ਦੇ ਸਾਰੇ ਕੰਮ ਬੇਕਾਰ ਹੋ ਜਾਂਦੇ ਹਨ । ਇਨ੍ਹਾਂ ਸਾਰਿਆਂ ਨੂੰ ਬਚਾਉਣ ਦਾ ਕੰਮ ਆਯੁਸ਼ਮਾਨ ਭਾਰਤ ਯੋਜਨਾ ਜਿਸ ਨੂੰ ਲੋਕ ਮੋਦੀ ਕੇਅਰ ਕਹਿੰਦੇ ਹਨ ਉਸਨੇ ਕੀਤਾ ਹੈ ਅਤੇ ਹੁਣ ਤਾਂ ਸੌ ਦਿਨ ਦੇ ਅੰਦਰ-ਅੰਦਰ ਜ਼ਿਆਦਾ ਸਮਾਂ ਨਹੀਂ ਹੋਇਆ ਹੈ। ਸੌ ਦਿਨ ਦੇ ਅੰਦਰ ਹੀ 7ਲੱਖ ਗ਼ਰੀਬ ਭਾਈਆਂ-ਭੈਣਾਂਬੱਚਿਆਂ ਦਾ ਇਲਾਜ ਜਾਂ ਤਾਂ ਹੋ ਚੁੱਕਿਆ ਹੈ ਹਸਪਤਾਲ ਵਿੱਚ already  ਉਨ੍ਹਾਂ ਦਾtreatment  ਚੱਲ ਰਹੀ ਹੈ ।

ਭਾਈਓ ਅਤੇ ਭੈਣੋਂ, ਭਾਜਪਾ ਦੀ ਸਰਕਾਰ ਵਿਕਾਸ ਦੀ ਪੰਚਧਾਰਾ ਯਾਨੀ ਬੱਚਿਆਂਨੂੰ ਪੜ੍ਹਾਈ, ਯੁਵਾ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿੰਚਾਈ ਅਤੇ ਜਨ-ਜਨ ਦੀ ਸੁਣਵਾਈ ਇਸਦੇ ਲਈ ਪ੍ਰਤੀਬੱਧ ਹੈ ।

ਅਗਰ ਕਮਾਈ ਦੀ ਗੱਲ ਕਰੀਏ ਤਾਂ ਆਗਰਾ ਸਮੇਤ ਯੂਪੀ ਦਾ ਕਰੀਬ-ਕਰੀਬ ਹਰ ਜਿਲ੍ਹਾ ਆਪਣੇ ਦਰਮਿਆਨੇ ਅਤੇ ਲਘੂ ਉਦਯੋਗਾਂ ਲਈ ਜਾਣਿਆ ਜਾਂਦਾ ਹੈ। ਆਗਰੇ ਦਾ ਪੇਠਾ, ਇਹ ਤਾਂ ਇੱਥੋਂ ਦੀ ਪਹਿਚਾਣ ਹੀ ਹੈ ਅਨੇਕ ਹੋਰ ਪਰੰਪਰਾਗਤ  ਕੰਮ ਵੀ ਸਾਡੇ ਆਗਰਾ ਵਿੱਚ ਹੁੰਦੇ ਹਨ। ਕੇਂਦਰ ਅਤੇ ਯੂਪੀ ਸਰਕਾਰ ਇਨ੍ਹਾਂ ਛੋਟੇ ਉਦਯੋਗਾਂ ਨੂੰ ਹੋਰ ਸ਼ਕਤੀ ਦੇਣ ਵਿੱਚ ਜੁਟੀ ਹੋਈ  ਹੈ।ਯੂਪੀ ਸਰਕਾਰ ਦੀ ਇੱਕ ਜਨਪਦ(ਜ਼ਿਲ੍ਹਾ), ਇੱਕ ਉਤਪਾਦ ਨਾਲ ਯੋਜਨਾ ਇੱਥੋਂ ਦੇ ਛੋਟੇ-ਛੋਟੇ ਅਤੇ ਪਰੰਪਰਾਗਤ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਮੀਲ ਦਾ ਪੱਥਰ ਸਿੱਧ ਹੋਣ ਵਾਲੀ ਹੈ। ਇਸਦੇ ਨਾਲ-ਨਾਲ Make in India  ਦੇ ਸਾਡੇ ਅਭਿਆਨ ਨੂੰ ਵੀ ਇਸ ਨਾਲ ਸ਼ਕਤੀ ਮਿਲ ਰਹੀ ਹੈ ।

ਸਾਥੀਓ,ਛੋਟੇ, ਦਰਮਿਆਨੇ ਅਤੇ ਲਘੂ ਉਦਯੋਗਾਂ ਨੂੰ ਸਸ਼ਕਤ ਕਰਨ ਲਈ ਸਾਡੀ ਸਰਕਾਰ ਨਿਰੰਤਰ ਕਦਮ ਉਠਾ ਰਹੀ ਹੈ । ਛੋਟੇ ਉੱਦਮੀਆਂ ਨੂੰ ਬੈਂਕਾਂ ਤੋਂ ਕਰਜ਼ੇ ਲੈਣ ਵਿੱਚ ਦਿੱਕਤ ਨਾ ਆਵੇ ਇਸਦੇ ਲਈ ਔਨਲਾਈਨ ਕਰਜ਼ਿਆਂ ਦੀ ਇੱਕ ਆਧੁਨਿਕ ਵਿਵਸਥਾ ਬਣਾਈ ਗਈ ਹੈ। ਅਤੇ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ । ਉੱਤਰ ਪ੍ਰਦੇਸ਼  ਦੇ ਲੋਕ ਉਸਦਾ ਲਾਭ ਲੈ ਰਹੇ ਹਨ, ਆਗਰਾ ਦੇ ਲੋਕ ਲਾਭ ਲੈ ਰਹੇ ਹਨ।ਸਿਰਫ਼ ਉਨ੍ਹਾਂ 59 ਮਿੰਟਾਂ ਵਿੱਚ, ਇੱਕ ਘੰਟਾ ਵੀ ਨਹੀਂ ਸਿਰਫ਼ 59 ਮਿੰਟਾਂ ਵਿੱਚ ਹੀ 1 ਕਰੋੜ ਰੁਪਏ ਤੱਕ ਦੇ ਲੋਨ ਦੀ ਸਿਧਾਂਤਕ ਮਨਜ਼ੂਰੀ ਦੇਣ ਦੀ ਟੈਕਨੋਲੋਜੀ ਵਿਵਸਥਾ ਖੜ੍ਹੀ ਕਰ ਦਿੱਤੀ ਗਈ ਹੈ ।

ਇਸ ਦੇ ਇਲਾਵਾ ਸਰਕਾਰ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਡੇ ਉਦਯੋਗਾਂ ਜਾਂ ਕੰਪਨੀਆਂ ਵਿੱਚ ਛੋਟੇ ਉੱਦਮੀਆਂ ਦਾ ਪੈਸਾ ਨਾ ਫਸੇ, ਕੈਸ਼ ਫਲੋ ਬਣਿਆ ਰਹੇ। ਜੋ ਬਾਹਰ ਸਮਾਨ ਨਿਰਯਾਤ ਕਰਦੇ ਹਨ, ਉਹ ਜੋ ਲੋਨ ਲੈਂਦੇ ਹਨ ਉਨ੍ਹਾਂ ਨੂੰ ਵਿਆਜ ਵਿੱਚ 2% ਦੀ ਹੋਰ ਛੋਟ ਦਿੱਤੀ ਗਈ ਹੈ। ਇਸ ਤਰ੍ਹਾਂ ਵਾਤਾਵਰਣ ਕਲੀਅਰੈਂਸ ਤੋਂ ਲੈ ਕੇ ਇੰਸਪੈਕਸ਼ਨ ਤੱਕ ਦੇ ਨਿਯਮਾਂ ਨੂੰ ਬਹੁਤ ਸਰਲ ਕੀਤਾ ਗਿਆ ਹੈ। ਇਨ੍ਹਾਂ ਤਮਾਮ ਯਤਨਾਂ ਨਾਲ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਗਤੀ ਮਿਲੇਗੀ ਅਤੇ ਆਗਰਾ ਅਤੇ ਆਸ-ਪਾਸ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਵੀ ਮਿਲਣਗੇ।

ਵਪਾਰ ਅਤੇ ਕਾਰੋਬਾਰ ਤਦ ਵਧਦਾ-ਫੁੱਲਦਾ ਹੈ ਜਦੋਂ ਨਿਯਮ ਕਾਇਦੇ ਅਸਾਨ ਹੁੰਦੇ ਹਨ। ਜੋ ਵਪਾਰੀ ਨੂੰ ਵੀ ਸਮਝ ਆਉਣ ਅਤੇ ਗਾਹਕ ਨੂੰ ਵੀ ਸਮਝ ਆਉਣਵਪਾਰੀ ਅਤੇ ਗਾਹਕ ਦੇ ਰਿਸ਼ਤੇ ਅਤੇ ਉਨ੍ਹਾਂ ਦੇ ਆਪਸੀ ਵਿਸ਼ਵਾਸ ਅਤੇ ਭਰੋਸੇ ਨੂੰ ਹੀ ਮਜ਼ਬੂਤ ਕਰਨ ਦੀ ਵਿਵਸਥਾ ਕੀਤੀ ਇਹ ਜੀਐੱਸਟੀ ਹੈ। ਅਜੇ ਇਸ ਨਵੀਂ ਵਿਵਸਥਾ ਨੂੰ ਸਿਰਫ਼ ਡੇਢ ਸਾਲ ਹੋਇਆ ਹੈ। ਅਤੇ ਲਗਾਤਾਰ ਜਨ ਸੁਣਵਾਈ, ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ-ਸੁਣਦੇ ਉਸ ਵਿੱਚ ਬਦਲਾਅ ਹੁੰਦੇ ਰਹੇ ਹਨ, ਸੁਧਾਰ ਹੁੰਦੇ ਰਹੇ ਹਨ। ਅਤੇ ਇੱਕ ਆਮ ਵਿਵਸਥਾ ਦੀ ਦਿਸ਼ਾ ਵਿੱਚ ਇੰਨਾ ਵੱਡਾ ਦੇਸ਼, ਇੰਨਾ ਵੱਡਾ ਕੰਮ ਦੁਨੀਆ ਦੇ ਲੋਕਾਂ ਨੂੰ ਵੀ ਹੈਰਾਨ ਕਰ ਰਿਹਾ ਹੈ।

ਭਾਈਓ ਅਤੇ ਭੈਣੋਂ, ਕੁਝ ਲੋਕ ਭਰਮ ਫੈਲਾ ਰਹੇ ਹਨ ਅਤੇ ਇਸ ਲਈ ਇੱਕ ਗੱਲ ਅਸੀਂ ਸਮਝੀਏ ਕਿ ਪਹਿਲਾਂ ਜਿੰਨੇ ਟੈਕਸ ਲਿਖਦੇ ਸੀ ਉਸਦੇ ਉੱਤੇ ਇੱਕ ਜੀਐੱਸਟੀ ਨਾਮ ਦਾ ਨਵਾਂ ਕਰ ਆ ਗਿਆ ਇਹ ਝੂਠ ਹੈ’ ਇਹ ਵਹਿਮ ਹੈ। ਜੀਐੱਸਟੀ, ਇਹ ਕੋਈ ਨਵਾਂ ਟੈਕਸ ਨਹੀਂ ਹੈ। ਪਹਿਲਾਂ ਜੋ ਟੈਕਸ ਲਗਦੇ ਸਨ 25 ਪ੍ਰਤੀਸ਼ਤ, 30 ਪ੍ਰਤੀਸ਼ਤ, 18 ਪ੍ਰਤੀਸ਼ਤ, 20 ਪ੍ਰਤੀਸ਼ਤ, 22 ਪ੍ਰਤੀਸ਼ਤ ਅਤੇ ਉਹ ਛੁਪੇ ਹੋਏ ਰਹਿੰਦੇ ਸੀ, ਪਤਾ ਨਹੀਂ ਚੱਲਦਾ ਸੀ ਅਤੇ ਅਸੀਂ ਦਿੰਦੇ ਰਹਿੰਦੇ ਸੀ ਉਨ੍ਹਾਂ ਸਭ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਜੋ 40 ਪ੍ਰਤੀਸ਼ਤ ਸੀ, 25 ਪ੍ਰਤੀਸ਼ਤ ਸੀ, 30 ਪ੍ਰਤੀਸ਼ਤ ਸੀ, 35 ਪ੍ਰਤੀਸ਼ਤ ਸੀ, 28 ਪ੍ਰਤੀਸ਼ਤ ਸੀ ਉਨ੍ਹਾਂ ਸਭ ਨੂੰ ਘੱਟ ਕਰਦੇ ਹੋਏ 99 ਪ੍ਰਤੀਸ਼ਤ ਚੀਜ਼ਾਂ ਨੂੰ 18 ਪ੍ਰਤੀਸ਼ਤ ਤੋਂ ਹੇਠਾਂ ਲਿਆਂਦਾ ਗਿਆ ਹੈ। ਕੋਈ 18 ਵਿੱਚ , ਕੋਈ 12 ਵਿੱਚ ਹੈ, ਕੋਈ 5 ਵਿੱਚ ਹੈ, ਕੋਈ ਜ਼ੀਰੋ ਵਿੱਚ ਹੈ ਅਤੇ ਇਸ ਦਾ ਲਾਭ ਜੋ  ਗਾਹਕ ਜਾਗਰੂਕ ਹੈ ਉਹ ਇਸ ਦਾ ਪੂਰਾ-ਪੂਰਾ ਫਾਇਦਾ ਉਠਾ ਰਿਹਾ ਹੈ। ਅਤੇ ਇਸ ਲਈ ਭਾਈਓ ਅਤੇ ਭੈਣੋਂ ਜੀਐੱਸਟੀ ਨੂੰ ਵਪਾਰੀਆਂ ਅਤੇ ਉਪਭੋਗਤਾਵਾਂ ਲਈ ਹੋਰ  ਸਰਲ ਕਰਨ ਦੀ ਪ੍ਰਕਿਰਿਆ ਨਿਰੰਤਰ ਚਲ ਰਹੀ ਹੈ।

 

ਜਨਭਾਗੀਦਾਰੀ ਨਾਲ ਚਲਣ ਵਾਲੀ ਇਹ ਸਰਕਾਰ ਤੁਹਾਡੇ ਸਾਰਿਆਂ ਵੱਲੋਂ ਮਿਲ ਰਹੇ ਸੁਝਾਵਾਂ ‘ਤੇ ਅਮਲ ਕਰ ਰਹੀ ਹੈ। ਅਤੇ ਇਸ ਲਈ ਅਸੀਂ ਹੁਣ ਜੀਐੱਸਟੀ ਕੌਂਸਿਲ ਨੂੰ ਤਾਕੀਦ ਕੀਤੀ ਹੈ ਕਿ ਜੀਐੱਸਟੀ ਦੇ ਦਾਇਰੇ ਵਿੱਚ ਆਉਣ ਵਾਲੇ ਉੱਦਮੀਆਂ ਦੀ ਆਮਦਨ ਸੀਮਾ ਨੂੰ, ਇਹ ਮੈਂ ਬਹੁਤ ਤਾਕੀਦ ਕੀਤੀ ਹੈ, ਨਿਰਣਾ ਮੇਰੇ ਹੱਥ ਵਿੱਚ ਨਹੀਂ ਹੈ, ਨਿਰਣਾ ਜੀਐੱਸਟੀ ਕੌਂਸਿਲ ਦੇ ਹੱਥ ਵਿੱਚ ਹੈ। ਜੀਐੱਸਟੀ ਕੌਂਸਿਲ ਵਿੱਚ ਸਾਰੇ ਰਾਜਨੀਤਕ ਦਲਾਂ ਦੀਆਂ ਸਰਕਾਰਾਂ ਹਨ, ਸਾਰੀਆਂ ਰਾਜ ਸਰਕਾਰਾਂ ਹਨ। ਅਤੇ ਉਨ੍ਹਾਂ ਸਭ ਨੇ ਮਿਲਕੇ ਨਿਰਣਾ ਕਰਨਾ ਹੈ। ਲੇਕਿਨ ਮੈਂ ਉਨ੍ਹਾਂ ਨੂੰ ਤਾਕੀਦ ਕੀਤੀ ਹੈ ਕਿ ਜੀਐੱਸਟੀ ਦੇ ਦਾਇਰੇ ਵਿੱਚ ਆਉਣ ਵਾਲੇ ਉੱਦਮੀਆਂ ਦੀ ਆਮਦਨ ਸੀਮਾ ਨੂੰ 20 ਲੱਖ ਤੋਂ ਵਧਾ ਕੇ 75 ਲੱਖ ਤੱਕ ਕੀਤਾ ਜਾਵੇ।

ਇਸ ਦੇ ਇਲਾਵਾ ਮੱਧ ਵਰਗ ਦੇ ਲਈ ਘਰ ਬਣਦੇ ਰਹਿਣ ਉਨ੍ਹਾਂ ਨੂੰ ਵੀ ਸਿਰਫ਼ ਅਤੇ ਸਿਰਫ਼ 5% ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਇਹ ਦੋਵੇਂ ਗੱਲਾਂ ਜੀਐੱਸਟੀ ਕੌਂਸਿਲ ਨੂੰ ਮੈਂ ਤਾਕੀਦ ਨਾਲ ਰਹੀਆਂ ਹਨ। ਪਿਛਲੀ ਵਾਰ ਵੀ ਕਹੀਆਂ ਸਨ ਲੇਕਿਨ ਪਿਛਲੀ ਵਾਰ ਕੁਝ ਰਾਜਾਂ ਨੇ ਵਿਰੋਧ ਕੀਤਾ, ਸਹਿਮਤੀ ਨਹੀਂ ਬਣ ਸਕੀ। ਮੈਂ ਆਸ਼ਾ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਜਦੋਂ ਜੀਐੱਸਟੀ ਕੌਂਸਿਲ ਮਿਲੇਗੀ ਤਾਂ ਜਨਤਾ ਜਨਾਰਦਨ ਦੀ ਇਸ ਗੱਲ ਦਾ ਵੀ ਉਹ ਧਿਆਨ ਰੱਖੇਗੀ।

ਸਾਥੀਓ, ਸਬਕਾ ਸਾਥ ਸਬਕਾ ਵਿਕਾਸ ਇਹ ਸਿਰਫ਼ ਇੱਕ ਨਾਅਰਾ ਨਹੀਂ ਹੈ ਬਲਕਿ ਇਹ ਸੁਸ਼ਾਸਨ ਦੀ ਆਤਮਾ ਹੈ। ਦੇਸ਼ ਦਾ ਕੋਈ ਵਰਗ, ਕੋਈ ਵਿਅਕਤੀ, ਕੋਈ ਖੇਤਰ ਮੌਕਿਆਂ ਤੋਂ ਵਾਂਝਾ ਨਾ ਰਹੇ, ਇਹ ਯਤਨ ਸਾਡੀ ਸਰਕਾਰ ਕਰ ਰਹੀ ਹੈ।

ਭਾਈਓ-ਭੈਣੋਂ, ਕੱਲ੍ਹ ਪੂਰੇ ਦੇਸ਼ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਲੋਕ ਸਭਾ ਵਿੱਚ ਇੱਕ ਇਤਿਹਾਸਿਕ ਬਿਲ ਪਾਸ ਕੀਤਾ ਗਿਆ ਹੈ।

ਅਜ਼ਾਦੀ ਦੇ ਇੰਨੇ ਦਹਾਕਿਆਂ ਤੋਂ ਬਾਅਦ  ਗ਼ਰੀਬੀ ਦੇ ਕਾਰਨ ਵੱਡੀ ਅਸਮਾਨਤਾ ਨੂੰ ਸਵੀਕਾਰ ਕਰਦਿਆਂ ਉਸ ਦਾ ਹੱਲ ਲੱਭਣ ਦਾ ਇੱਕ ਯਤਨ ਕੀਤਾ ਗਿਆ ਹੈ। ਆਮ ਸ਼੍ਰੇਣੀ ਦੇ ਜਨਰਲ ਕੈਟੇਗਰੀ ਦੇ ਗ਼ਰੀਬ ਪਰਿਵਾਰਾਂ ਨੂੰ, ਸਿੱਖਿਆ ਸੰਸਥਾਨਾਂ ਅਤੇ ਸਰਕਾਰੀ ਸੇਵਾਵਾਂ ਵਿੱਚ ਰਿਜ਼ਰਵੇਸ਼ਨ ਮਿਲੇ ਇਸ ਵੱਲ ਇੱਕ ਮਹੱਤਵਪੂਰਨ ਵੱਡਾ ਕਦਮ ਉਠਾਇਆ ਗਿਆ ਹੈ।

ਅਤੇ ਮਜ਼ਾ ਇਹ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਪਹਿਲੇ ਵੀ ਨਾਅਰੇਬਾਜ਼ੀ ਬਹੁਤ ਹੋਈ, ਚੋਣਾਂ ਦੇ ਸਮੇਂ ਐਲਾਨ ਵੀ ਬਹੁਤ ਹੋਏ। ਅਤੇ ਹੁਣ ਮੈਂ ਸਭ ਨੂੰ ਖੁੱਲ੍ਹ ਕੇ ਕਹਿੰਦਾ ਸਾਂਚੋਣਾਂ ਵਿੱਚ ਲਾਭ ਹੋਵੇ ਕਿ ਨਾ ਹੋਵੇ ਇਸ ਦੀ ਪਰਵਾਹ ਨਹੀਂ ਕਰਦਾ ਸਾਂਮੈਂ ਦੱਸ ਦਿੰਦਾ ਸੀ ਕਿ ਦੇਖੋ 50% ਦੇ ਬਾਹਰ ਅਗਰ ਕੋਈ ਵਾਅਦਾ ਕਰਦਾ ਹੈ ਤਾਂ ਸਭ ਬੇਈਮਾਨੀ ਕਰਦੇ ਹਨ ਅਜਿਹਾ ਮੈਂ ਕਹਿੰਦਾ ਸਾਂਕਿਉਂਕਿ 50% ਤੋਂ ਉੱਪਰ ਜਾਣਾ ਹੈ ਤਾਂ ਸੰਵਿਧਾਨ ਸੋਧ ਤੋਂ ਬਿਨਾ ਨਹੀਂ ਜਾ ਸਕਦੇ, ਅਗਰ ਉਸ ਦੇ ਇਲਾਵਾ ਕਿਸੇ ਨੇ ਵਾਅਦੇ ਕੀਤੇ ਸਨ ਤਾਂ ਕੋਈ ਦਲਿਤਾਂ ਨੂੰ ਜੋ ਮਿਲਿਆ ਹੈ ਉਸ ਵਿੱਚੋਂ ਚੋਰੀ ਕਰਨਾ ਚਾਹੁੰਦਾ ਸੀ। ਕੋਈ ਆਦਿਵਾਸੀਆਂ ਨੂੰ ਜੋ ਮਿਲਿਆ ਹੈ ਉਸ ਵਿੱਚੋਂ ਚੋਰੀ ਕਰਨਾ ਚਾਹੁੰਦਾ ਸੀ, ਕੋਈ ਓਬੀਸੀ ਨੂੰ ਮਿਲਿਆ ਹੈ ਉਸ ਵਿੱਚੋਂ ਚੋਰੀ ਕਰਨਾ ਚਾਹੁੰਦਾ ਸੀ। ਅਤੇ ਉਸ ਵਿੱਚੋਂ ਕੱਢ-ਕੱਢ ਕੇ ਉਸੇ ਦੀ ਝੋਲੀ ਭਰਨਾ ਚਾਹੁੰਦਾ ਸੀ। ਤਾਕਿ ਉਨ੍ਹਾਂ ਦੀ ਵੋਟ ਬੈਂਕ ਦੀ ਝੋਲੀ ਭਰ ਜਾਵੇ। ਅਤੇ ਇਸ ਲਈ ਅਸੀਂ ਕਿਹਾ ਸੀ ਕਿ ਪਹਿਲਾਂ ਸੰਵਿਧਾਨ ਸੋਧ ਇਸ ਦੇ ਲਈ ਜ਼ਰੂਰੀ ਹੋਵੇਗੀ।

 

ਅਤੇ ਅੱਜ ਮੈਨੂੰ ਖੁਸ਼ੀ ਹੈ ਜੋ ਗੱਲ ਕਦੇ ਮੁੱਖ ਮੰਤਰੀ ਦੇ ਨਾਤੇ ਬੋਲਿਆ ਕਰਦਾ ਸਾਂ ਅੱਜ ਪ੍ਰਧਾਨ ਮੰਤਰੀ ਦੇ ਨਾਤੇ ਮੈਂ ਉਸ  ਗੱਲ ਦਾ ਪਾਲਣ ਕੀਤਾਸੰਵਿਧਾਨ ਸੋਧ ਦੀ ਦਿਸ਼ਾ ਵਿੱਚ ਅੱਗੇ ਵਧੇ, ਅਤੇਦਲਿਤਾਂ ਤੋਂ ਕੁਝ ਵੀ ਚੋਰੀ ਕੀਤੇ ਬਿਨਾ, ਆਦਿਵਾਸੀਆਂ ਦੇ ਹੱਕ ਨੂੰ ਖੋਹੇ ਬਿਨਾ, ਓਬੀਸੀ ਦੇ ਹੱਕ ਵਿੱਚ ਕੋਈ ਵੀ ਕਮੀ ਕੀਤੇ ਬਿਨਾ, ਇਸ ਤੋਂ ਇਲਾਵਾ ਸੰਵਿਧਾਨ ਸੋਧ ਕਰਕੇ ਮੈਂ ਮੇਰੇ ਦੇਸ਼ ਦੇ ਉੱਚ ਵਰਗ ਦੇ ਲੋਕਾਂ ਦੇ ਵੀ, ਗ਼ਰੀਬ ਬੱਚਿਆਂ ਦੀ ਚਿੰਤਾ ਕਰਨ ਦਾ ਕੰਮ ਕੀਤਾ ਹੈ।

ਕੁਝ ਲੋਕ ਇਹ ਕਹਿੰਦੇ ਹਨ ਕਿ ਮੋਦੀ ਜੀ ਇਹ ਚੋਣਾਂ ਦੇ ਸਮੇਂ ਕਿਉਂ ਲੈ ਕੇ ਆਏ’ ਮੈਨੂੰ ਦੱਸੋ ਇਸ ਤਰ੍ਹਾਂ ਦੇ ਕੋਈ ਛੇ ਮਹੀਨੇ ਜਾਂਦੇ ਹਨ ਕਿ ਜਦੋਂ ਸਾਡੇ ਦੇਸ਼ ਵਿੱਚ ਚੋਣਾਂ ਨਾ ਹੋਣ, ਜੇਕਰ ਤਿੰਨ ਮਹੀਨੇ ਪਹਿਲੇ ਲੈ ਕੇ ਆਉਂਦੇ ਤਾਂ ਤੁਸੀਂ ਕਹਿਣਾ ਸੀ ਮੱਧ ਪ੍ਰਦੇਸ਼, ਛਤੀਸਗੜ੍ਹ, ਰਾਜਸਥਾਨ ਇਲਾਕੇ ਦੀਆਂ ਚੋਣਾਂ ਲਈ ਲਿਆਂਦਾ ਹੈ, ਉਸ ਦੇ ਪਹਿਲਾਂ ਲਿਆਉਂਦੇ ਤਾਂ ਤੁਸੀਂ ਕਹਿਣਾ ਸੀ ਕਿ ਕਰਨਾਟਕ ਦੀ ਚੋਣ ਲਈ ਲਿਆਂਦਾ ਹੈ। ਯਾਨੀ ਹਿੰਦੁਸਤਾਨ ਵਿੱਚ ਚੋਣਾਂ ਸਾਲ ਵਿੱਚ ਦੋ-ਦੋ ਵਾਰ ਚਲਦੀਆਂ  ਰਹਿੰਦੀਆਂ ਹਨ’ ਕਿਤੇ ਨਾ ਕਿਤੇ ਚੋਣਾਂ ਚੱਲਦੀਆਂ ਰਹਿੰਦੀਆਂ ਹਨ ਅਤੇ ਇਸ ਲਈ ਮੈਂ ਕਹਿੰਦਾ ਰਹਿੰਦਾ ਹਾਂ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇਸ਼ ਵਿੱਚ ਇੱਕਠੀਆਂ ਹੋ ਜਾਣ। ਪੰਜ ਸਾਲ ਵਿੱਚ ਇੱਕ ਵਾਰ ਹੀ ਚੋਣਾਂ, ਇਸ ਤਰ੍ਹਾਂ ਹੋਣਾ ਚਾਹੀਦਾ ਜਾ ਨਹੀਂ ਹੋਣਾ ਚਾਹੀਦਾ। ਇਹ ਖਰਚਾ ਬੰਦ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ। ਇਹ ਦਿਨ-ਰਾਤ ਇਸੇ ਕੰਮ ਵਿੱਚ ਲੱਗੇ ਰਹਿਣਾ ਬੰਦ ਹੋਣਾ ਹੈ ਕਿ ਨਹੀਂ ਹੋਣਾ ਹੈ। ਸਰਕਾਰ ਨੂੰ ਪੰਜ ਸਾਲ ਪੂਰਾ ਕੰਮ ਕਰਨਾ ਚਾਹੀਦਾ ਹੈ ਕਿ ਨਹੀਂ ਚਾਹੀਦਾ। ਉਹ ਬਾਰ-ਬਾਰ ਚੋਣ ਵਿੱਚ ਲੱਗੀ ਰਹੇ। ਪੁਲਿਸ ਦੇ ਲੋਕ ਕਾਨੂੰਨ ਵਿਵਸਥਾ ਦੇਖਣਗੇ ਕਿ ਚੋਣਾਂ ਦੇ ਡੱਬੇ ਸੰਭਾਲਣਗੇ। ਏਹੀ ਚਲਦਾ ਰਹਿੰਦਾ ਹੈ। ਪਰ ਇਨ੍ਹਾਂ ਨੇਤਾਵਾਂ ਨੂੰ ਦੇਸ਼ ਦੀ ਚਿੰਤਾ ਨਹੀਂ ਹੈ। ਉਨ੍ਹਾਂ ਨੂੰ ਤਾਂ, ਜੋ ਇੱਕ-ਦੂਜੇ ਦਾ ਮੂੰਹ ਦੇਖਣ ਨੂੰ ਤਿਆਰ ਨਹੀਂ ਸਨ

ਚੌਕੀਦਾਰ ਨੂੰ ਦੂਰ ਤੋਂ ਹੀ ਦੇਖ ਕੇ ਇਸ ਤਰ੍ਹਾਂ ਘਬਰਾ ਜਾਂਦੇ ਹਨ, ਇਸ ਤਰ੍ਹਾਂ ਘਬਰਾ ਜਾਂਦੇ ਹਨ ਉਨ੍ਹਾਂ ਨੂੰ ਲਗਦਾ ਹੈ ਸਾਡਾ ਜੋ ਹੋਵੇਗਾ-ਹੋਵੇਗਾ ਹਿਸਾਬ-ਕਿਤਾਬ ਬਾਅਦ ਵਿੱਚ ਦੇਖ ਲਵਾਂਗੇ ਪਹਿਲਾਂ ਇਸ ਚੌਕੀਦਾਰ ਨੂੰ ਕੱਢੋਅਰੇ ਚੌਕੀਦਾਰ ਗਿਆ ਤਾਂ ਸਭ ਲੁੱਟ-ਮਾਰ ਕਰਕੇ ਜ਼ਿੰਦਗੀ ਦਾ ਗੁਜ਼ਾਰਾ ਕਰ ਲੈਣਗੇ  ਪਰ ਚੌਕੀਦਾਰ ਹੈ, ਉਦੋਂ ਤੱਕ ਜੀਣਾ ਮੁਸ਼ਕਲ ਕਰਕੇ ਜਾਵੇਗਾ। ਤੁਸੀਂ ਮੈਨੂੰ ਦੱਸੋ ਇਹ ਚੌਕੀਦਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਕੀ ਇਸ ਚੌਕੀਦਾਰ ਨੂੰ ਕਿਸੇ ਤੋਂ ਡਰਨਾ ਚਾਹੀਦਾ ਹੈ? ਕੀ ਇਹ ਚੌਕੀਦਾਰ ਉੱਤੇ ਤੁਹਾਡਾ ਅਸ਼ੀਰਵਾਦ ਹੈ? ਇਸ ਚੌਕੀਦਾਰ ਨੂੰ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਦੇਸ਼ ਦਾ ਲੁੱਟਿਆ ਹੋਇਆ ਧਨ ਵਾਪਸ ਆਉਣਾ ਚਾਹੀਦਾ ਹੈ ਕਿ ਨਹੀਂ ਆਉਣਾ ਚਾਹੀਦਾ। ਗ਼ਰੀਬ ਨੂੰ ਹੱਕ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ। ਹਰ ਚੌਕੀਦਾਰ ਮੈਂ ਹਰ ਦੇਸ਼ ਨੂੰ ਇੱਕ-ਇੱਕ ਚੌਕੀਦਾਰ ਦੇ ਰੂਪ ਵਿੱਚ ਖੜ੍ਹਾ ਕਰਨ ‘ਤੇ ਲਗਿਆ ਹੋਇਆ ਹਾਂ।  

ਭਾਈਓ-ਭੈਣੋਂ ਸਵਰਨ ਸਮਾਜ ਦੇ ਗ਼ਰੀਬਾਂ ਦੇ ਰਾਖਵੇਂਕਰਨ ਲਈ ਜੋ ਕੰਮ ਹੋਇਆ ਹੈ ਸੰਸਦ ਨੇ ਬਹੁਤ ਵੱਡਾ ਕੰਮ ਕੀਤਾ ਹੈ। ਦੇਸ਼ ਦੇ ਹਰ ਨਾਗਰਿਕ ਦਾ ਸੰਸਦ ਦੇ ਸਾਰਿਆਂ ਸਾਥੀਆਂ ਦਾ ਸਮਤਾ ਅਤੇ ਸਮਰਸਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਜੋ-ਜੋ ਵੀ ਅੱਗੇ ਆਏ ਹਨ ਉਨ੍ਹਾਂ ਸਾਰਿਆਂ ਦਾ ਮੈਂ ਆਭਾਰ ਪ੍ਰਗਟ ਕਰਦਾ ਹਾਂ।

 

ਸਾਥੀਓ, ਇਸ ਕਦਮ ਨਾਲ ਦੇਸ਼ ਦੇ ਲੱਖਾਂ ਨੌਜਵਾਨ ਸਾਥੀਆਂ ਨੂੰ ਮੌਕਾ ਮਿਲੇਗਾ ਜੋ ਕਮੀਆਂ ਕਾਰਨ, ਗ਼ਰੀਬੀ ਕਾਰਨ ਪਿੱਛੇ ਰਹਿ ਜਾਂਦੇ ਸਨਗ਼ਰੀਬੀ ਕਿਸੇ ਦੇ ਵਿਕਾਸ ਵਿੱਚ, ਕਿਸੇ ਦੇ ਜੀਵਨ ਪੱਧਰ ਤੋਂ ਉੱਪਰ ਉਠਣ ਵਿੱਚ ਅੜਚਨ ਨਾ ਬਣੇ ਇਸ ਦੇ ਲਈ ਇਤਿਹਾਸਕ ਪਹਿਲ ਕੀਤੀ ਗਈ ਹੈ।

ਭਾਈਓ ਅਤੇ ਭੈਣੋਂ, ਸਿਰਫ ਨਿਯੁਕਤੀਆਂ ਵਿੱਚ ਹੀ ਰਾਖਵੇਂਕਰਣ ਦੀ ਵਿਵਸਥਾ ਨਹੀਂ ਬਲਕਿ ਦੇਸ਼ ਵਿੱਚ ਉੱਚ ਸਿੱਖਿਆ, ਟੈਕਨੀਕਲ ਅਤੇ ਕਾਰੋਬਾਰੀ ਸਿੱਖਿਆ  ਸੰਸਥਾਨਾਂ ਵਿੱਚ ਅਸੀਂ ਇੱਕ ਮਹੱਤਵਪੂਰਨ ਕੰਮ ਕੀਤਾ ਹੈ। ਜਿਵੇਂ ਅਸੀਂ ਇਹ ਜਨਰਲ ਸਮਾਜ ਦੇ ਗ਼ਰੀਬ ਲੋਕਾਂ ਲਈ ਰਾਖਵਾਂਕਰਨ ਕੀਤਾ ਤਾਂ ਨਾਲ-ਨਾਲ ਇਹ ਵੀ ਫੈਸਲਾ ਕੀਤਾ ਹੈ ਕਿ ਜੋ ਉੱਚ ਸਿੱਖਿਆ ਦੀਆਂ ਸੀਟਾਂ ਹਨ ਉਨ੍ਹਾਂ ਵਿੱਚ 10 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਜਾਵੇਗਾ। ਅਸੀਂ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਕਿਸੇ ਦਾ ਹੱਕ ਖੁੱਸ ਜਾਵੇ।

ਸਾਥੀਓ ਇਸ ਪ੍ਰਕਾਰ ਦੀ ਵਿਵਸਥਾ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ। ਆਰਥਕ ਸਥਿਤੀ ਦੇ ਅਧਾਰ ‘ਤੇ ਜੋ ਸਾਡੇ ਸਮਾਜ ਵਿੱਚ ਜੋ ਇੱਕ ਖਾਈ ਬਣੀ ਹੈ, ਉਸ ਦੇ ਆਧਾਰ ‘ਤੇ ਸਾਲਾਂ ਤੋਂ ਇਸ ‘ਤੇ ਮੰਗ ਚਲ ਰਹੀ ਹੈ। ਇਸ ਮੰਗ ਨੂੰ ਪੂਰਾ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਪਰ ਮੈਂ ਇਹ ਵੀ ਕਹੂੰਗਾ ਕਿ ਸਾਨੂੰ ਹੁਣ ਉਨ੍ਹਾਂ ਤਾਕਤਾਂ ਤੋਂ ਵੀ ਸਾਵਧਾਨ ਰਹਿਣਾ ਹੈ, ਜੋ ਆਪਣੇ ਸਵਾਰਥ ਲਈ ਅਫਵਾਹਾਂ ਦਾ ਬਜ਼ਾਰ ਗਰਮ ਕਰਨ ਵਿੱਚ ਜੁਟ ਗਏ ਹਨ। ਗ਼ਰੀਬਾਂ ਦੇ ਦੁਸ਼ਮਣ ਅਜਿਹੇ ਲੋਕ ਸੋਸ਼ਲ ਮੀਡੀਆ ਤੋਂ ਲੈ ਕੇ ਵੱਡੇ-ਵੱਡੇ ਮੰਚ ‘ਤੇ ਹੁਣ ਝੂਠ ਫੈਲਾਉਣ ਵਹਿਮ ਫੈਲਾਉਣ ਦੇ ਕੰਮ ਵਿੱਚ ਜੁਟ ਗਏ ਹਨ। ਸਮਾਜ ਵਿੱਚ ਬਟਵਾਰੇ (ਵੰਡ) ਨਾਲ ਜਿਨ੍ਹਾਂ ਦਾ ਸਵਾਰਥ ਸਿੱਧ ਹੁੰਦਾ ਹੈ ਉਨ੍ਹਾਂ ਦੀ ਹਰ ਚਾਲ, ਹਰ ਸਾਜ਼ਿਸ਼ ਨੂੰ ਅਸੀਂ ਪੂਰੀ ਤਰ੍ਹਾਂ ਹਰਾਉਣਾ ਹੈ।

ਸਾਥੀਓ, ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਕਦਮ ਉਠਾਇਆ ਹੈ। ਨਾਗਰਿਕਤਾ ਨਾਲ ਜੁੜੇ ਸੰਵਿਧਾਨ ਵਿੱਚ ਸੋਧ ਦਾ, ਇਹ ਦੇਸ਼ ਦੇ ਉਸ ਸੰਕਲਪ ਦਾ ਹਿੱਸਾ ਹੈ ਜਿਸ ਅਨੁਸਾਰ ਅਸੀਂ ਉਨ੍ਹਾਂ ਸਾਰਿਆਂ ਲੋਕਾਂ ਨਾਲ ਜੁੜੇ ਰਹਾਂਗੇ ਜੋ ਕਦੇ ਭਾਰਤ-ਭੂਮੀ ਦਾ ਹੀ ਹਿੱਸਾ ਸਨ। ਬਟਵਾਰੇ (ਵੰਡ) ਦੇ ਸਮੇਂ ਅਤੇ ਉਸ ਤੋਂ ਬਾਅਦ ਅਲਗ-ਅਲਗ ਪਰਿਸਥਿਤੀਆਂ ਦੇ ਚਲਦੇ ਜੋ ਸਾਡੇ ਤੋਂ ਅਲਗ ਹੋਏ ਉਨ੍ਹਾਂ ਦਾ ਅਗਰ ਆਸਥਾ ਦੇ ਅਧਾਰ ‘ਤੇ ਸੋਸ਼ਣ ਹੁੰਦਾ ਹੈ ਤਾਂ ਭਾਰਤ ਦਾ ਉਸ ਦੇ ਨਾਲ ਖੜ੍ਹਾ ਹੋਣਾ ਜ਼ਰੂਰੀ ਹੈ। ਮੈਨੂੰ ਵਿਸ਼ਵਾਸ ਹੈ ਕਿ ਵਿਰੋਧੀ ਧਿਰ ਦੇ ਜੋ ਸਾਥੀ ਇਸ ਕਦਮ ਦਾ ਵਿਰੋਧ ਕਰ ਰਹੇ ਹਨ। ਉਹ ਵੀ ਇਸ ਭਾਵਨਾ ਨੂੰ ਸਮਝਣਗੇ।

ਸਾਥੀਓ ਭ੍ਰਿਸ਼ਟਾਚਾਰ ਦੇ ਖ਼ਿਲਾਫ ਤੁਸੀਂ ਮੈਨੂੰ ਸਾਢੇ ਚਾਰ ਸਾਲ ਪਹਿਲਾਂ ਜੋ ਆਦੇਸ਼ ਦਿੱਤਾ ਸੀ ਉਸ ‘ਤੇ ਵੀ ਮੈਂ ਪੂਰੀ ਸਮਰੱਥਾ ਨਾਲ ਖਰਾ ਉਤਰਨ ਦਾ ਯਤਨ ਕਰ ਰਿਹਾ ਹਾਂ। ਇਸ ਕਾਰਨ ਕਿਸ ਤਰ੍ਹਾਂ ਇਸ ਚੌਕੀਦਾਰ ਦੇ ਖਿਲਾਫ ਕੁਝ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ ਹਨ। ਅਤੇ ਇਹ ਵੀ ਸਪਸ਼ਟ ਦਿਸ ਰਿਹਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਤਾਂ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਬਾਲੂ, ਮੋਰਨ ਲੈ ਕੇ ਸ਼ੋਸ਼ਿਤਾਂ, ਵੰਚਿਤਾਂ ਦਾ ਅਧਿਕਾਰ ਤੱਕ ਜੋ ਖਾ ਗਏ। ਅਜਿਹੇ ਲੋਕਾਂ ਨੇ ਭ੍ਰਿਸ਼ਟਾਚਾਰ ਵਿੱਚ ਸਾਝੇਦਾਰੀ ਦਾ ਅਭਿਆਨ ਸ਼ੁਰੂ ਕੀਤਾ ਹੈ। ਇੱਕ-ਦੂਜੇ ਦੇ ਘੋਟਾਲਿਆਂ ਅਤੇ ਘਪਲਿਆਂ ਨੂੰ ਛੁਪਾਉਣ ਲਈ ਉਹ ਹੱਥ ਮਿਲਾ ਰਹੇ ਹਨ। ਜੋ ਕਦੇ ਇੱਕ-ਦੂਜੇ ਨਾਲ ਅੱਖ ਮਿਲਾਉਣ ਲਈ ਤਿਆਰ ਨਹੀਂ ਸਨ।

ਭਾਈਓ ਅਤੇ ਭੈਣੋਂ ਰਾਜਨੀਤਕ ਸੁਆਰਥ ਲਈ ਲਖਨਊ ਦੇ ਗੈਸਟ ਹਾਊਸ ਦਾ ਸ਼ਰਮਨਾਕ ਉਹ ਕਾਂਡ ਉਸ ਨੂੰ ਵੀ ਭੁਲਾ ਦਿੱਤਾ ਗਿਆ। ਮੁਜ਼ੱਫਰਨਗਰ ਸਮੇਤ ਪੱਛਮੀ ਯੂਪੀ ਦੇ ਅਨੇਕ ਹਿੱਸਿਆਂ ਵਿੱਚ ਕੀ ਹੋਇਆ ਸੀ, ਇਸ ਨੂੰ ਵੀ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਇਹ ਸਭ ਕੁਝ ਸਿਰਫ ਅਤੇ ਸਿਰਫ ਇਸ ਲਈ ਹੋ ਰਿਹਾ ਹੈ ਕਿਉਂਕਿ ਚੌਕੀਦਾਰ ਜਾਗਦਾ ਹੈ। ਚੌਕੀਦਾਰ ਸਾਹਮਣੇ ਖੜ੍ਹਾ ਹੋਇਆ ਹੈ। ਪੂਰੀ ਇਮਾਨਦਾਰੀ ਦੇ ਨਾਲ ਖੜ੍ਹਾ ਹੋਇਆ ਹੈ। ਚੌਕੀਦਾਰ ਨੂੰ ਹਟਾਉਣ ਦੇ ਇਕਮਾਤਰ ਅਭਿਆਨ ਲਈ ਹਰ ਟੁਕੜੇ, ਹਰ ਤਿਨਕੇ ਨੂੰ ਜੋੜ ਰਹੇ ਹਨ। ਜਦੋਂ ਜਾਂਚ ਏਜੰਸੀਆਂ ਇਨ੍ਹਾਂ ਦੇ ਕਰਮਾਂ ਦਾ ਹਿਸਾਬ ਮੰਗ ਰਹੀਆਂ ਹਨ ਤਾਂ ਇਹ ਚੌਕੀਦਾਰ ਦੇ ਵਿਰੁੱਧ ਹੀ ਸਾਜ਼ਿਸ਼ ਰਚ ਰਹੇ ਹਨ।

ਭਾਈਓ ਅਤੇ ਭੈਣੋਂ, 2-3 ਦਿਨ ਪਹਿਲਾਂਤੁਸੀਂ ਪਾਰਲੀਮੈਂਟ ਵਿੱਚ ਦੇਖਿਆ ਹੋਵੇਗਾ। ਸਾਨੂੰ ਮਾਣ ਹੈ ਸਾਡੇ ਦੇਸ਼ ਦੀ ਇੱਕ ਬੇਟੀ ਜੋ ਪਹਿਲੀ ਵਾਰ ਦੇਸ਼ ਦੀ ਰੱਖਿਆ ਮੰਤਰੀ ਬਣੀ ਹੈ। ਅਤੇ ਪਹਿਲੀ ਵਾਰ ਇੱਕ ਨਾਰੀ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਰੱਖਿਆ ਦੀ ਵਾਗਡੋਰ ਸੰਭਾਲ ਰਹੀ ਹੈ। ਇਹ ਨਾਰੀ ਗੌਰਵ ਦਾ ਵਿਸ਼ਾ ਹੈ। ਨਾਰੀ ਅਭਿਮਾਨ ਦਾ ਵਿਸ਼ਾ ਹੈ। ਅਤੇ ਜਦੋਂ ਸਾਡੀ ਰੱਖਿਆ ਮੰਤਰੀ ਇੱਕ ਮਹਿਲਾ ਨੇ ਪਾਰਲੀਮੈਂਟ ਵਿੱਚ ਵਿਰੋਧੀ ਦਲ ਦੇ ਨੇਤਾਵਾਂ ਦੇ ਛੱਕੇ ਛੁਡਾ ਦਿੱਤੇ। ਉਨ੍ਹਾਂ ਦੇ ਸਾਰੇ ਝੂਠ ਨੂੰ ਬੇਨਕਾਬ ਕਰ ਦਿੱਤਾ, ਤੁਸੀਂ ਦੇਖਿਆ ਉਨ੍ਹਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆ ਸਨਅਤੇ ਸਾਡੀ ਰੱਖਿਆ ਮੰਤਰੀ ਇੱਕ ਦੇ ਬਾਅਦ ਇੱਕ ਸੱਚ ਨੂੰ ਪਾਰਲੀਮੈਂਟ ਦੇ ਸਦਨ ‘ਤੇ ਰੱਖ ਰਹੀ ਸੀ।  ਇਸ ਤਰ੍ਹਾਂ ਬੌਖ਼ਲਾ ਗਏ, ਇਸ ਤਰ੍ਹਾਂ ਬੌਖ਼ਲਾ ਗਏ ਕਿ ਉਹ ਇੱਕ ਨਾਰੀ ਦਾ ਅਪਮਾਨ ਕਰਨ ‘ਤੇ ਤੁਲੇ ਹੋਏ ਹਨ। ਇੱਕ ਮਹਿਲਾ ਰੱਖਿਆ ਮੰਤਰੀ ਦਾ ਅਪਮਾਨ ਕਰਨ ‘ਤੇ ਤੁਲੇ ਹੋਏ ਹਨ। ਇਹ ਰੱਖਿਆ ਮੰਤਰੀ ਦਾ ਨਹੀਂ ਇਹ ਪੂਰੇ ਹਿੰਦੋਸਤਾਨ ਦੀ ਨਾਰੀ ਸ਼ਕਤੀ ਦਾ ਅਪਮਾਨ ਹੈ ਅਤੇ ਜਿਸ ਦੀ ਕੀਮਤ ਇਹ ਗ਼ੈਰ ਜ਼ਿੰਮੇਵਾਰ ਨੇਤਾਵਾਂ ਨੂੰ ਚੁਕਾਉਣੀ ਪਵੇਗਾ।

ਭਾਈਓ ਅਤੇ ਭੈਣੋਂ, ਇਹ ਜਿੰਨੇ ਮਰਜ਼ੀ ਯਤਨ ਕਰ ਲੈਣ ਪਰ ਜਾਂਚ ਏਜੰਸੀਆਂ ਤਾਂ ਆਪਣਾ ਕੰਮ ਕਰਨਗੀਆਂ ਇਨ੍ਹਾਂ ਲੋਕਾਂ ਤੋਂ ਹਿਸਾਬ ਮੰਗਣਗੀਆਂ। ਸਾਥੀਓ, ਚੌਕੀਦਾਰ ਅਗਰ ਇਨ੍ਹਾਂ ਸਾਰਿਆਂ ਨੂੰ ਅੱਜ ਇਸ ਸਥਿਤੀ ‘ਤੇ ਲਿਆਉਣ ਵਿੱਚ ਸਫਲ ਹੋਇਆ ਹੈ ਤਾਂ ਇਹ ਕਿਵੇਂ ਹੋਇਆ, ਇਹ ਮੋਦੀ ਦੇ ਕਾਰਨ ਨਹੀਂ ਹੋਇਆ ਹੈ। ਇਹ ਤੁਹਾਡੇ ਅਸ਼ੀਰਵਾਦ ਦੇ ਕਾਰਨ ਹੋਇਆ ਹੈ। 130 ਕਰੋੜ ਭਾਰਤਵਾਸੀਆਂ  ਦੇ ਵਿਸ਼ਵਾਸ ਦੇ ਕਾਰਨ ਹੋਇਆ ਹੈ। ਤੁਹਾਡੇ ਇਸ ਵਿਸ਼ਵਾਸ ‘ਤੇ ਖਰਾ ਉਤਰਨ ਦਾ ਲਗਾਤਾਰ ਮੈਂ ਯਤਨ ਕਰ ਰਿਹਾ ਹਾਂ।

ਭਾਈਓ ਅਤੇ ਭੈਣੋਂ, ਹੁਣ ਮਿਸ਼ੇਲ ਮਾਮਾ ਦੀ ਕਥਾ ਤਾਂ ਯਾਦ ਹੋ ਗਈ ਨਾ ਤੁਹਾਨੂੰ, ਹੈਲੀਕੌਪਟਰ ਹੁਣ ਉਹ ਰਾਜ਼ਦਾਰ ਹਿੰਦੁਸਤਾਨ ਦੇ ਕਬਜ਼ੇ ਵਿੱਚ ਆ ਗਿਆ ਹੈ ਅਤੇ ਇਸ ਲਈ ਇਨ੍ਹਾਂ ਦੇ ਪਸੀਨੇ ਛੂਟੇ ਹੋਏ ਹਨ। ਜੇ ਰਾਜਦਾਰ ਕੁਝ ਬੋਲ ਦੇਵੇਗਾ ਤਾਂ ਕੀ ਹੋਵੇਗਾ। ਅਤੇ ਇਸ ਲਈ ਰਾਜ਼ਦਾਰ ਨੂੰ ਪਕੜ ਕੇ ਜੇਲ੍ਹ ਤੋਂ ਲਿਆਏ ਤਾਂ ਕਾਂਗਰਸ ਨੇ ਆਪਣਾ ਇੱਕ ਵਕੀਲ ਤੁਰੰਤ ਉਸ ਦੀ ਰੱਖਿਆ ਕਰਨ ਲਈ ਭੇਜ ਦਿੱਤਾ।

ਭਾਈਓ ਅਤੇ ਭੈਣੋਂ, ਇਹ ਕੀ ਦਰਸਾਉਂਦਾ ਹੈ, ਅਗਰ ਰਾਜ਼ਦਾਰ ਦੀ ਮਦਦ ਵਿੱਚ ਕਾਂਗਰਸ ਦਾ ਵਕੀਲ ਪਹੁੰਚ ਜਾਂਦਾ ਹੈ, ਉਸ ਨੂੰ ਬਚਾਉਣ ਲਈ ਪਹੁੰਚ ਜਾਂਦਾ ਹੈ ਤਾਂ ਦਾਲ ਵਿੱਚ ਕਾਲਾ ਹੈ, ਇਹ ਦੇਖਣ ਦੇ ਲਈ ਸਮਾਂ ਲਗੇਗਾ ਕੀ? ਸਮਝ ਆ ਜਾਵੇਗਾ ਨ! ਪਰਦੇ ਦੇ ਪਿੱਛੇ ਖੇਡ ਕੀ ਹੈ, ਪਤਾ ਚਲ ਜਾਵੇਗਾ ਨਾ!

ਭਾਈਓ ਅਤੇ ਭੈਣੋਂ, ਹੁਣ ਚੌਕੀਦਾਰ ਤੋਂ ਉਨ੍ਹਾਂ ਦੀ ਪਰੇਸ਼ਾਨੀ ਵਧ ਰਹੀ ਹੈ, ਉਨ੍ਹਾਂ ਨੂੰ ਲੱਗਦਾ ਸੀ ਇਹ ਮੋਦੀ ਕੁਝ ਵੀ ਕਹੇ, ਪਰ ਇਹ ਵੀ ਸਭ ਰਾਜਨੇਤਾਵਾਂ ਦੀ ਤਰ੍ਹਾਂ ਸਮਾਂ ਰਹਿੰਦੇ ਐਸੇ ਹੀ ਹੋ ਜਾਵੇਗਾ। ਪਰ ਜਦੋਂ ਚਾਰ ਸਾਲ ਹੋ ਗਏ ਲੇਕਿਨ ਮੋਦੀ ਤਾਂ ਵੈਸੇ ਦਾ ਵੈਸੇ ਖੜ੍ਹਾ ਰਿਹਾ ਤਾਂ ਉਨ੍ਹਾਂ ਨੂੰ ਲੱਗ ਰਿਹਾ ਹੈ ਇਹ ਚੌਕੀਦਾਰ ਇਹ ਚੌਕੀਦਾਰ ਬਚਣ ਨਹੀਂ ਦੇਵੇਗਾਅਤੇ ਇਸ ਲਈ ਪਰੇਸ਼ਾਨ ਹਨ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਵਿਕਾਸ ਦੇ ਇਨ੍ਹਾਂ ਪ੍ਰੋਜੈਕਟਾਂ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਤੁਸੀਂ ਇੰਨੀ ਵੱਡੀ ਸੰਖਿਆ ਵਿੱਚ ਅਸ਼ੀਰਵਾਦ ਦੇਣ ਲਈ ਆਏ ਇਸ ਦੇ ਲਈ ਵੀ ਮੈਂ ਤੁਹਾਡਾ ਆਭਾਰ ਪ੍ਰਗਟ ਕਰਦਾ ਹਾਂ। ਮੇਰੇ  ਨਾਲ ਬੋਲੋ…………………

ਭਾਰਤ ਮਾਤਾ ਕੀ ਜੈ…….

ਭਾਰਤ ਮਾਤਾ ਕੀ ਜੈ…..

ਭਾਰਤ ਮਾਤਾ ਕੀ ਜੈ……

ਤੁਹਾਨੂੰ ਸਭ ਨੂੰ ਮਕਰ ਸੰਕ੍ਰਾਤੀ ਦੀਆਂ ਅਡਵਾਂਸ ਵਿੱਚ ਬਹੁਤ-ਬਹੁਤ ਸ਼ੁਭਕਾਮਨਾਵਾਂ।

*****

ਅਤੁਲ ਤਿਵਾਰੀ/ਵੰਦਨਾ ਜਾਟਵ/ ਬਾਲਮੀਕੀ ਮਹਤੋ/ਸਤੀਸ਼ ਪ੍ਰਜਾਪਤੀ/ ਮਮਤਾ