Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੱਖਣ ਅਫ਼ਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਦੱਖਣ ਅਫ਼ਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਦੱਖਣ ਅਫ਼ਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ

ਦੱਖਣ ਅਫ਼ਰੀਕਾ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ


Your Excellency, President ਰਾਮਾਫੋਸਾ,

ਦੱਖਣ ਅਫ਼ਰੀਕਾ ਤੋਂ ਇੱਥੇ ਆਏ ਸਾਰੇ ਵਿਸ਼ੇਸ਼ ਮਹਿਮਾਨ,

Friends,
ਸਾਡੇ ਲਈ ਬਹੁਤ ਖੁਸ਼ੀ ਦਾ ਵਿਸ਼ਾ ਹੈ ਕਿ ਭਾਰਤ ਦੇ ਅਭਿੰਨ ਮਿੱਤਰ, ਰਾਸ਼ਟਰਪਤੀ ਰਾਮਾਫੋਸਾ ਅੱਜ ਸਾਡੇ ਦਰਮਿਆਨ ਮੌਜੂਦ ਹਨਉਨ੍ਹਾਂ ਲਈ ਭਾਰਤ ਨਵਾਂ ਨਹੀਂ ਹੈ, ਲੇਕਿਨ ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ। ਅਤੇ ਉਨ੍ਹਾਂ ਦੀ ਇਹ ਭਾਰਤ ਯਾਤਰਾ ਸਾਡੇ ਸਬੰਧਾਂ ਦੇ ਇੱਕ ਵਿਸ਼ੇਸ਼ ਮੁਕਾਮ ’ਤੇ ਹੋ ਰਹੀ ਹੈ।

 

ਇਸ ਵਰ੍ਹੇ ਮਹਾਤਮਾ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ ਹੈ। ਪਿਛਲਾ ਵਰ੍ਹਾ ਨੈਲਸਨ ਮੰਡੇਲਾ ਜੀ ਦੀ ਜਨਮ-ਸ਼ਤਾਬਦੀ ਦਾ ਵਰ੍ਹਾ ਸੀ। ਅਤੇ ਪਿਛਲੇ ਸਾਲ ਸਾਡੇ ਕੂਟਨੀਤਕ ਸਬੰਧਾਂ ਦੀ ਸਿਲਵਲ ਜੁਬਲੀ ਵੀ ਸੀ। ਮੈਨੂੰ ਬਹੁਤ ਪ੍ਰਸੰਨਤਾ ਹੈ ਕਿ ਇਸ ਵਿਸ਼ੇਸ਼ ਮੁਕਾਮ ’ਤੇ ਰਾਸ਼ਟਰਪਤੀ ਰਾਮਾਫੋਸਾ ਭਾਰਤ ਆਏ ਹਨ। ਅਤੇ ਉਨ੍ਹਾਂ ਦੀ ਇਹ ਭਾਰਤ ਯਾਤਰਾ ਸਾਡੇ ਲਈ ਹੋਰ ਵੀ ਵਿਸ਼ੇਸ਼ ਮਹੱਤਵ ਰੱਖਦੀ ਹੈ ਕਿਉਂਕਿ ਕੱਲ੍ਹ ਉਹ ਭਾਰਤ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਣਗੇ। ਇਹ ਸਨਮਾਨ ਅਤੇ ਗੌਰਵ ਉਹ ਸਾਨੂੰ ਦੇ ਰਹੇ ਹਨ, ਇਸ ਦੇ ਲਈ ਸਾਰਾ ਭਾਰਤ ਉਨ੍ਹਾਂ ਦਾ ਆਭਾਰੀ ਹੈ।

Friends,
 

2016 ਵਿੱਚ  ਜਦੋਂ ਮੈਂ ਦੱਖਣ ਅਫ਼ਰੀਕਾ ਗਿਆ ਸਾਂ, ਉਸ ਸਮੇਂ ਮੇਰੀ ਰਾਸ਼ਟਰਪਤੀ ਰਾਮਾਫੋਸਾ ਨਾਲ ਪਹਿਲੀ ਮੁਲਾਕਾਤ ਹੋਈ ਸੀ। ਉਸ ਸਮੇਂ ਉਹ ਉਪ-ਰਾਸ਼ਟਰਪਤੀ ਸਨ। ਅਤੇ ਸਾਡੀ ਉਸ ਪਹਿਲੀ ਮੁਲਾਕਾਤ ਵਿੱਚ ਹੀ, ਮੈਂ ਭਾਰਤ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਅਤੇ ਪਿਆਰ ਦਾ ਅਨੁਭਵ ਕੀਤਾ ਸੀ। ਪਿਛਲੇ ਵਰ੍ਹੇ ਦੱਖਣ ਅਫਰੀਕਾ ਵਿੱਚ ਬ੍ਰਿਕਸ ਸਮਿਟ ਦੇ ਸਮੇਂ ਮੈਂ ਉਨ੍ਹਾਂ ਦੀ ਸ਼ਾਨਦਾਰ ਮਹਿਮਾਨ-ਨਿਵਾਜੀ(ਅਤਿਥੀ ਸਤਿਕਾਰ) ਦਾ ਅਨੁਭਵ ਕੀਤਾ। ਹਾਲਾਂਕਿ ਦਿੱਲੀ ਵਿੱਚ ਸਰਦੀ ਦਾ ਮੌਸਮ ਹੈ, ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਇਸ ਯਾਤਰਾ ਵਿੱਚ ਰਾਸ਼ਟਰਪਤੀ ਰਾਮਾਫੋਸਾ ਵੀ ਭਾਰਤ ਦੇ ਗਰਮਜੋਸ਼ੀ ਭਰੇ ਸੁਆਗਤ ਨੂੰ ਮਹਿਸੂਸ ਕਰਨਗੇ। ਮੈਂ ਰਾਸ਼ਟਰਪਤੀ ਰਾਮਾਫੋਸਾ ਜੀ ਦਾ ਅਤੇ ਉਨ੍ਹਾਂ ਦੇ delegation ਦਾ, ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।

Friends,

ਅੱਜ ਰਾਸ਼ਟਰਪਤੀ ਜੀ ਦੇ ਨਾਲ ਬਾਤਚੀਤ ਵਿੱਚ ਅਸੀਂ ਆਪਣੇ ਸਬੰਧਾਂ ਦੇ ਸਾਰੇ ਆਯਾਮਾਂ ਦੀ ਸਮੀਖਿਆ ਕੀਤੀ। ਸਾਡੇ ਦਰਮਿਆਨ ਵਪਾਰ ਅਤੇ ਨਿਵੇਸ਼ ਦੇ ਸਬੰਧ ਹੋਰ ਅਧਿਕ ਗੂੜ੍ਹੇ ਹੋ ਰਹੇ ਹਨ। ਸਾਡਾ ਦੁਵੱਲਾ ਵਪਾਰ 10 billion dollars ਤੋਂ ਵੀ ਅਧਿਕ ਹੈ। ਇਸ ਸਾਲ “Vibrant ਗੁਜਰਾਤ” ਵਿੱਚ ਦੱਖਣ ਅਫਰੀਕਾ ਨੇ Partner Country ਵਜੋਂ ਹਿੱਸਾ ਲਿਆ ਹੈ। ਅਤੇ ਦੱਖਣ ਅਫਰੀਕਾ ਵਿੱਚ ਨਿਵੇਸ਼ ਵਧਾਉਣ ਦੇ ਰਾਸ਼ਟਰਪਤੀ ਰਾਮਾਫੋਸਾ ਦੇ ਪ੍ਰਯਤਨਾਂ ਵਿੱਚ ਭਾਰਤੀ ਕੰਪਨੀਆਂ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ।

 

ਦੱਖਣ ਅਫਰੀਕਾ ਦੇ ਹੁਨਰ ਵਿਕਾਸ ਪ੍ਰਯਤਨਾਂ ਵਿੱਚ ਵੀ ਅਸੀਂ ਸਾਂਝੇਦਾਰ ਹਾਂ। ਪ੍ਰੀਟੋਰੀਆ ਵਿੱਚ ਜਲਦ ਹੀ ਗਾਂਧੀ-ਮੰਡੇਲਾ Skills Institute ਦੀ ਸਥਾਪਨਾ ਹੋਣ ਵਾਲੀ ਹੈ। ਅਤੇ ਅਸੀਂ ਦੋਵੇਂ ਇਨ੍ਹਾਂ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲਿਜਾਣ ਲਈ ਪ੍ਰਤੀਬੱਧ ਹਾਂ। ਅਤੇ ਇਸ ਲਈ ਅੱਜ ਕੁਝ ਹੀ ਦੇਰ ਵਿੱਚ ਅਸੀਂ ਦੋਹਾਂ ਦੇਸ਼ਾਂ ਦੇ ਪ੍ਰਮੁੱਖ business leaders ਨਾਲ ਮੁਲਾਕਾਤ ਕਰਾਂਗੇ।

Friends,

ਵਿਸ਼ਵ ਦਾ ਮਾਨਚਿੱਤਰ ਦੇਖੋ ਤਾਂ ਇਹ ਸਪਸ਼ਟ ਹੈ ਕਿ ਭਾਰਤ ਅਤੇ ਦੱਖਣ ਅਫ਼ਰੀਕਾ ਦੋਵੇਂ ਹੀ Indian Ocean ਵਿੱਚ ਬਹੁਤ ਮਹੱਤਵਪੂਰਨ ਸਥਾਨਾਂ ’ਤੇ ਸਥਿਤ ਹਨਅਸੀਂ ਦੋਹਾਂ ਵਿਵਿਧਤਾਵਾਂ ਨਾਲ ਭਰਪੂਰ ਲੋਕਤਾਂਤਰਿਕ ਦੇਸ਼ ਹਾਂ। ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਦੀ ਵਿਰਾਸਤ ਦੇ ਉਤਰਾਧਿਕਾਰੀ ਹਾਂਅਤੇ ਇਸ ਲਈ ਸਾਡਾ ਦੋਹਾਂ ਦਾ ਵਿਆਪਕ ਵੈਸ਼ਵਿਕ ਨਜ਼ਰੀਆ ਇੱਕ ਦੂਜੇ ਨਾਲ ਕਾਫ਼ੀ ਮੇਲ ਰੱਖਦਾ ਹੈ।

ਬ੍ਰਿਕਸ G-20, ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ, ਇਬਸਾ ਜਿਹੇ ਅਨੇਕ ਮੰਚਾਂ ’ਤੇ ਸਾਡਾ ਆਪਸੀ ਸਹਿਯੋਗ ਅਤੇ ਤਾਲਮੇਲ ਬਹੁਤ ਮਜ਼ਬੂਤ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਸੁਧਾਰਾਂ ’ਤੇ ਵੀ ਅਸੀਂ ਨਾਲ ਮਿਲ ਕੇ ਕੰਮ ਕਰ ਰਹੇ ਹਾਂਰਾਸ਼ਟਰਪਤੀ ਜੀ ਦੀ ਇਸ ਭਾਰਤ ਯਾਤਰਾ ਦੇ ਪ੍ਰੋਗਰਾਮ ਦਾ ਇੱਕ ਵਿਸ਼ੇਸ਼ ਅੰਗ ਅੱਜ ਆਯੋਜਿਤ ਕੀਤਾ ਜਾ ਰਿਹਾ ਪਹਿਲਾ “ਗਾਂਧੀ ਮੰਡੇਲਾ Freedom Lecture” ਹੋਵੇਗਾ। ਸਿਰਫ਼ ਮੈਂ ਹੀ ਨਹੀਂ, ਪੂਰਾ ਭਾਰਤ ਅਤੇ ਪੂਰਾ ਦੱਖਣ ਅਫ਼ਰੀਕਾ, ਰਾਸ਼ਟਰਪਤੀ ਜੀ ਦੇ ਵਿਚਾਰ ਸੁਣਨ ਲਈ ਉਤਸੁਕ ਹਨ

Friends,

ਕੱਲ੍ਹ ਗਣਤੰਤਰ ਦਿਵਸ ’ਤੇ ਰਾਸ਼ਟਰਪਤੀ ਰਾਮਾਫੋਸਾ ਦੀ ਹਾਜ਼ਰੀ ਅਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਗੀਦਾਰੀ, ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਸਾਡੀ ਸਾਂਝੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ। ਮੈਂ ਇੱਕ ਵਾਰ ਫਿਰ ਰਾਸ਼ਟਰਪਤੀ ਜੀ ਦਾ ਹਾਰਦਿਕ ਸੁਆਗਤ ਕਰਦਾ ਹਾਂ।

ਧੰਨਵਾਦ।

****

ਏਕੇਟੀ/ਐੱਸਐੱਚ/ਐੱਸਕੇਐੱਸ