Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤ ਰਤਨ ਨਾਲ ਸਨਮਾਨਿਤ ਲੋਕਾਂ ਨੂੰ ਵਧਾਈ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਰਤਨ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਨਾਨਾਜੀ ਦੇਸ਼ਮੁਖ ਦੀ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ , “ਨਾਨਾਜੀ ਦੇਸ਼ਮੁਖ ਗ੍ਰਾਮੀਣ ਵਿਕਾਸ ਵਿੱਚ ਸ਼ਾਨਦਾਰ ਯੋਗਦਾਨ ਨੇ ਸਾਡੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਇੱਕ ਨਵਾਂ ਮਾਰਗ ਦਿਖਾਇਆ। ਉਨ੍ਹਾਂ ਨੇ ਪੀੜਤਾਂ ਪ੍ਰਤੀ ਨਿਮਰਤਾ , ਦਇਆ ਅਤੇ ਸੇਵਾ ਨੂੰ ਮੂਰਤੀਮਾਨ ਕੀਤਾ ਹੈ । ਉਹ ਸਹੀ ਅਰਥਾਂ ਵਿੱਚ ਭਾਰਤ ਰਤਨ ਹਨ।”

ਪ੍ਰਧਾਨ ਮੰਤਰੀ ਨੇ ਕਿਹਾ , “ਭੂਪੇਨ ਹਜਾਰਿਕਾ ਦੇ ਗੀਤ ਅਤੇ ਸੰਗੀਤ ਪੀੜ੍ਹੀ ਦਰ ਪੀੜ੍ਹੀ ਲੋਕਾਂ ਵੱਲੋਂ ਸਲਾਹੇ ਜਾਂਦੇ ਰਹੇ ਹਨ । ਉਨ੍ਹਾਂ ਨਾਲ ਨਿਆਂ, ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਜਾਂਦਾ ਹੈ । ਉਨ੍ਹਾਂ ਨੇ ਵਿਸ਼ਵ ਪੱਧਰ ‘ਤੇ ਭਾਰਤ ਦੀਆਂ ਸੰਗੀਤ ਪਰੰਪਰਾਵਾਂ ਨੂੰ ਮਕਬੂਲ ਬਣਾਇਆ । ਮੈਨੂੰ ਪ੍ਰਸੰਨਤਾ ਹੈ ਕਿ ਭੂਪੇਨ ਦਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ।”
ਸ਼੍ਰੀ ਪ੍ਰਣਬ ਮੁਖਰਜੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ , “ਪ੍ਰਣਬ ਦਾ ਸਾਡੇ ਸਮੇਂ ਦੇ ਇੱਕ ਉੱਤਮ ਰਾਜਨੇਤਾ ਹਨ । ਉਨ੍ਹਾਂ ਨੇ ਦਹਾਕਿਆਂ ਤੱਕ ਦੇਸ਼ ਦੀ ਨਿਰਸੁਆਰਥ ਅਤੇ ਅਣਥੱਕ ਸੇਵਾ ਕੀਤੀ ਹੈ, ਜਿਸ ਨਾਲ ਉਨ੍ਹਾਂ ਨੇ ਦੇਸ਼ ਦੇ ਵਿਕਾਸ ਦੇ ਰਾਹ ‘ਤੇ ਇੱਕ ਮਜ਼ਬੂਤ ਛਾਪ ਛੱਡੀ ਹੈ । ਉਨ੍ਹਾਂ ਦੀ ਸਿਆਣਪ ਅਤੇ ਬੁੱਧੀ ਦੇ ਸਮਾਨ ਦੂਜੇ ਬਹੁਤ ਘੱਟ ਨਹੀਂ ਹਨ । ਮੈਨੂੰ ਪ੍ਰਸੰਨਤਾ ਹੈ ਕਿ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ।”

***

ਏਕੇਟੀ/ਏਕੇ