Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ ਭਾਰਤ ਅਤੇ ਨਾਰਵੇ ਦਰਮਿਆਨ ਭਾਰਤ-ਨਾਰਵੇ ਮਹਾਸਾਗਰ ਵਾਰਤਾ ਬਾਰੇ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


 

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਨਾਰਵੇ ਦਰਮਿਆਨ ਭਾਰਤ – ਨਾਰਵੇ ਮਹਾਸਾਗਰ ਵਾਰਤਾ ਬਾਰੇ ਸਹਿਮਤੀ ਪੱਤਰ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।

ਲਾਭ :

ਇਸ ਸਹਿਮਤੀ ਪੱਤਰ ਨਾਲ ਮਹਾਸਾਗਰ ਅਰਥਵਿਵਸਥਾ ਦੇ ਵਿਕਾਸ ਨਾਲ ਸਬੰਧਿਤ ਪਰਸਪਰ ਹਿਤ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਮਿਲੇਗਾ। ਮਹਾਸਾਗਰ ਅਰਥਵਿਵਸਥਾ ਦੇ ਖੇਤਰ ਵਿੱਚ ਨਾਰਵੇ ਵਿਸ਼ਵ ਭਰ ਵਿੱਚ ਮੋਹਰੀ ਹੈ। ਇਸ ਕੋਲ ਮੱਛੀ-ਪਾਲਣ, ਹਾਈਡ੍ਰੋਕਾਰਬਨ, ਅਖੁੱਟ ਊਰਜਾ, ਸਮੁੰਦਰੀ ਸੰਸਾਧਨਾਂ ਦੀ ਸਹੀ ਵਰਤੋਂ ਅਤੇ ਸਮੁੰਦਰੀ ਟਰਾਂਸਪੋਰਟ ਵਰਗੇ ਖੇਤਰਾਂ ਵਿੱਚ ਅਤਿਆਧੁਨਿਕ ਟੈਕਨੋਲੋਜੀਆਂ ਅਤੇ ਮੁਹਾਰਤ ਹਨਪ੍ਰਸਤਾਵਿਤ ਸਹਿਮਤੀ ਪੱਤਰ ਨਾਲ ਸੰਯੁਕਤ ਕਾਰਜਬਲ (ਜੇਟੀਐੱਫ) ਦੀ ਫਰੇਮਵਰਕ ਅੰਦਰ ਸਾਰੇ ਹਿਤਧਾਰਕਾਂ ਦੇ ਪਰਸਪਰ ਲਾਭ ਲਈ, ਹਾਈਡ੍ਰੋਕਾਰਬਨਾਂ ਅਤੇ ਹੋਰ ਸਮੁੰਦਰੀ ਸੰਸਾਧਨਾਂ ਦੀ ਸਹੀ ਵਰਤੋਂ ਨਾਲ ਹੀ ਬੰਦਰਗਾਹਾਂ ਦੇ ਪ੍ਰਬੰਧਨ ਅਤੇ ਸੈਰ-ਸਪਾਟੇ ਦੇ ਵਿਕਾਸ ਵਰਗੇ ਖੇਤਰਾਂ  ਵਿੱਚ ਸਹਿਯੋਗ ਲਈ ਮੌਕੇ  ਤਿਆਰ ਕਰਨ ਵਿੱਚ ਮਦਦ ਮਿਲੇਗੀ। ਮੱਛੀ-ਪਾਲਣ ਅਤੇ ਐਕੁਆਕਲਚਰ (ਜਲ ਖੇਤੀ) ਦੇ ਖੇਤਰ ਵਿੱਚ ਨਵੀਂ ਟੈਕਨੋਲੋਜੀਆਂ ਨੂੰ ਸ਼ਾਮਲ ਕਰਕੇ ਖੁਰਾਕ ਸੁਰੱਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਇਸ ਦਾ ਯੋਗਦਾਨ ਹੋਵੇਗਾ। ਇਹ ਦੋਹਾਂ ਦੇਸ਼ਾਂ ਦਰਮਿਆਨ ਲਾਭਦਾਇਕ ਉੱਦਮਾਂ ਨਾਲ ਜੁੜੇ ਕਾਰੋਬਾਰਾਂ ਲਈ ਇੱਕ ਮੰਚ ਉਪਲੱਬਧ ਕਰਾਵੇਗਾ। ਇਸ ਸਦਕਾ ਵਿਗਿਆਨੀ ਅਤੇ ਖੋਜਕਰਤਾ ਆਰਕਟਿਕ ਖੇਤਰ ਦੇ ਸੰਦਰਭ ਵਿੱਚ ਮਹਾਸਾਗਰੀ ਈਕੋਸਿਸਟਮ ਦੇ ਅਧਿਐਨ ਵਿੱਚ ਵੀ ਸਹਿਯੋਗ ਕਰ ਸਕਦੇ ਹਨ।

****

ਏਕੇਟੀ/ਐੱਸਐੱਨਸੀ/ਐੱਸਐੱਚ