Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 4 ਅਤੇ 5 ਮਾਰਚ 2019 ਨੂੰ ਗੁਜਰਾਤ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਅਤੇ 5 ਮਾਰਚ 2019 ਨੂੰ ਗੁਜਰਾਤ ਦਾ ਦੌਰਾ ਕਰਨਗੇ। ਉਹ ਜਾਮਨਗਰ, ਜਸਪੁਰ ਅਤੇ ਅਹਿਮਦਾਬਾਦ ਦਾ ਦੌਰਾ ਕਰਨਗੇ ਜਦੋਂਕਿ 5 ਮਾਰਚ ਨੂੰ ਅਦਲਾਜ ਅਤੇ ਵਸਤਰਲ (Adalaj and Vastral) ਦਾ ਦੌਰਾ ਕਰਨਗੇ।

04 ਮਾਰਚ ਨੂੰ ਜਾਮਨਗਰ ਵਿਖੇ, ਪ੍ਰਧਾਨ ਮੰਤਰੀ ਮੈਡੀਕਲ ਕਾਲਜ ਕੈਂਪਸ ਜਾਣਗੇ ਅਤੇ ਕਈ ਵਿਕਾਸ ਕਾਰਜ ਲਾਂਚ ਕਰਨਗੇ। ਇਨ੍ਹਾਂ ਵਿੱਚ ਸ਼ਾਮਲ ਹਨ—

* ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਅਨੈਕਸੀ ਰਾਸ਼ਟਰ ਨੂੰ ਸਮਰਪਿਤ ਕਰਨਾ:

ਗੁਰੂ ਗੋਬਿੰਦ ਸਿੰਘ ਹਸਪਤਾਲ ਦੀ 750 ਬੈੱਡਾਂ ਦੀ ਅਨੈਕਸੀ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਉਹ ਹਸਪਤਾਲ ਦੇ ਨਵੇਂ ਬਣੇ ਪੀਜੀ ਹੋਸਟਲ ਦਾ ਉਦਘਾਟਨ ਵੀ ਕਰਨਗੇ।

ਪ੍ਰਧਾਨ ਮੰਤਰੀ ਹਸਪਤਾਲ ਜਾਣਗੇ ਅਤੇ ਹਸਪਤਾਲ ਦੇ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਗੱਲਬਾਤ ਕਰਨਗੇ।

* ਸੌਨੀ ਪ੍ਰੋਜੈਕਟਾਂ ਤੋਂ ਪਰਦਾ ਹਟਾਉਣਾ

ਪ੍ਰਧਾਨ ਮੰਤਰੀ ਉਸੇ ਸਥਾਨ ‘ਤੇ ਬਟਨ ਦਬਾ ਕੇ ਸੌਨੀ ਪ੍ਰੋਜੈਕਟਾਂ ਤੋਂ ਪਰਦਾ ਹਟਾਉਣਗੇ।

ਸੌਨੀ ਪ੍ਰੋਜੈਕਟਾਂ ਵਿੱਚ ਅੰਡ-1 (Und-1) ਤੋਂ ਰਣਜੀਤ ਸਾਗਰ ਲਿਫਟ ਇਰੀਗੇਸ਼ਨ ਸਕੀਮ ਅਤੇ ਮਾਚੂ-1 ਤੋਂ ਨਯਾਰੀ ਲਿਫਟ ਇਰੀਗੇਸ਼ਨ ਸਕੀਮ ਰਾਸ਼ਟਰ ਨੂੰ ਸਮਰਪਣ ਕਰਨਾ ਸ਼ਾਮਲ ਹਨ। ਉਹ ਜੋਡੀਯਾ ਡੀਸੈਲੀਨੇਸ਼ਨ ਪਲਾਂਟ ਅਤੇ ਅੰਡ-3 ਤੋਂ ਵੈਨੂ-2 (Jodiya Desalination Plant and Und-3 to Venu-2) ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਵੀ ਰੱਖਣਗੇ।

* ਬਾਂਦਰਾ-ਜਾਮਨਗਰ ਹਮਸਫਰ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਾ

ਵੀਡੀਓ ਲਿੰਕ ਰਾਹੀਂ, ਪ੍ਰਧਾਨ ਮੰਤਰੀ ਬਾਂਦਰਾ-ਜਾਮਨਗਰ ਹਮਸਫਰ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।

* ਹੋਰ ਪ੍ਰੋਜੈਕਟ

ਤਖ਼ਤੀ ਤੋਂ ਪਰਦਾ ਹਟਾ ਕੇ, ਪ੍ਰਧਾਨ ਮੰਤਰੀ ਆਜੀ-3 ਤੋਂ ਖਿਜਾਦੀਆ ਤੱਕ 51 ਕਿਲੋਮੀਟਰ ਦੀ ਪਾਈਪਲਾਈਨ ਸਮਰਪਿਤ ਕਰਨਗੇ। ਉਹ ਰਾਜਕੋਟ-ਕਾਨਾਲੁਸ (Rajkot-Kanalus) ਰੇਲਵੇ ਲਾਈਨ ਦੇ ਦੋਰਹੀਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।

ਜਾਮਨਗਰ ਮਿਉਂਸਪਲ ਕਾਰਪੋਰੇਸ਼ਨ ਵਲੋਂ ਬਣਾਏ ਗਏ 448 ਮਕਾਨਾਂ ਅਤੇ ਜਾਮਨਗਰ ਏਰੀਆ ਵਿਕਾਸ ਅਥਾਰਿਟੀ ਵਲੋਂ ਬਣਾਏ ਗਏ 1008 ਫਲੈਟਾਂ ਦੇ ਸਮਰਪਣ ਹਿਤ ਪ੍ਰਧਾਨ ਮੰਤਰੀ ਚੋਣਵੇਂ ਲਾਭਾਰਥੀਆਂ ਨੂੰ ਇਨ੍ਹਾਂ ਦੀਆਂ ਚਾਬੀਆਂ ਵੀ ਸੌਂਪਣਗੇ।

ਪ੍ਰਧਾਨ ਮੰਤਰੀ ਉਸੇ ਸਥਾਨ ‘ਤੇ ਇਕੱਠ ਨੂੰ ਸੰਬੋਧਨ ਕਰਨਗੇ।

ਜਸਪੁਰ ਵਿਖੇ

ਵਿਸ਼ਵ ਉਮਿਯਾਧਾਮ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਲਈ, ਪ੍ਰਧਾਨ ਮੰਤਰੀ ਗੁਜਰਾਤ ਦੇ ਜਸਪੁਰ ਦਾ ਦੌਰਾ ਕਰਨਗੇ।

ਬਾਅਦ ਵਿੱਚ ਉਹ ਉਸੇ ਸਥਾਨ ‘ਤੇ ਇਕੱਠ ਨੂੰ ਸੰਬੋਧਨ ਕਰਨਗੇ।

ਅਹਿਮਦਾਬਾਦ ਦੇ ਵਸਤਰਲ ਗਾਮ ਮੈਟਰੋ ਸਟੇਸ਼ਨ ‘ਤੇ

ਪ੍ਰਧਾਨ ਮੰਤਰੀ ਵਸਤਰਲ ਗਾਮ ਮੈਟਰੋ ਸਟੇਸ਼ਨ ‘ਤੇ ਅਹਿਮਦਾਬਾਦ ਮੈਟਰੋ ਦੇ ਪੜਾਅ-1 ਦਾ ਉਦਘਾਟਨ ਕਰਨਗੇ। ਉਹ ਮੈਟਰੋ ਦੇ ਪੜਾਅ-2 ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਅਹਿਮਦਾਬਾਦ ਮੈਟਰੋ ਦੇ ਕਾਮਨ ਮੋਬਿਲਿਟੀ ਕਾਰਡ ਤੋਂ ਪਰਦਾ ਹਟਾਉਣਗੇ।

ਫਿਰ ਪ੍ਰਧਾਨ ਮੰਤਰੀ ਮੈਟਰੋ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਵਸਤਰਲ ਗਾਮ ਸਟੇਸ਼ਨ ਤੋਂ ਮੈਟਰੋ ਦੀ ਸਵਾਰੀ ਕਰਨਗੇ।

ਕੇਂਦਰੀ ਮੰਤਰੀ ਮੰਡਲ ਨੇ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ-2 ਨੂੰ ਫਰਵਰੀ 2019 ਵਿੱਚ ਪ੍ਰਵਾਨਗੀ ਦਿੱਤੀ ਸੀ। ਪੜਾਅ-2 ਵਿੱਚ ਕੁੱਲ 28.254 ਕਿਲੋਮੀਟਰ ਲੰਬੇ ਦੋ ਕੌਰੀਡੋਰ (ਗਲਿਆਰੇ) ਸ਼ਾਮਲ ਹਨ। ਇਹ ਵਿਸ਼ੇਸ਼ ਤੌਰ ‘ਤੇ ਅਹਿਮਾਬਾਦ ਅਤੇ ਗਾਂਧੀਨਗਰ ਖੇਤਰ ਦੇ ਯਾਤਰੀਆਂ ਨੂੰ ਅਰਾਮਦਾਇਕ ਅਤੇ ਭਰੋਸੇਯੋਗ ਪਬਲਿਕ ਟ੍ਰਾਂਸਪੋਰਟ ਪ੍ਰਦਾਨ ਕਰੇਗੀ।

ਅਹਿਮਦਾਬਾਦ ਮੈਟਰੋ ਰੇਲ ਪੜਾਅ-1 ਪ੍ਰੋਜੈਕਟ ਦੀ ਕੁੱਲ ਲੰਬਾਈ ਤਕਰੀਬਨ 40.03 ਕਿਲੋਮੀਟਰ ਹੈ ਜਿਸ ਵਿੱਚੋਂ 6.5 ਕਿਲੋਮੀਟਰ ਦਾ ਹਿੱਸਾ ਅੰਡਰਗਰਾਊਂਡ ਹੈ ਅਤੇ ਬਾਕੀ ਦਾ ਹਿੱਸਾ ਉੱਚਾ (ਐਲੀਵੇਟਿਡ) ਹੈ।

ਇਹ ਮੈਟਰੋ ਪ੍ਰੋਜੈਕਟ ਸ਼ਹਿਰੀ ਖੇਤਰਾਂ ਵਿੱਚ ਸਿਰਫ ਕਨੈਕਟੀਵਿਟੀ ਵਿੱਚ ਵਾਧਾ ਹੀ ਨਹੀਂ ਕਰਨਗੇ, ਸਗੋਂ ਯਾਤਰਾ ਸਮਾਂ ਘਟਾਉਣਗੇ ਅਤੇ ਈਜ਼ ਆਵ੍ ਲਿਵਿੰਗ ਵਧਾਉਣਗੇ।

ਅਹਿਮਦਾਬਾਦ ਦੇ ਬੀਜੇ ਮੈਡੀਕਲ ਕਾਲਜ ਵਿਖੇ

ਬੀਜੇ ਮੈਡੀਕਲ ਕਾਲਜ ਗਰਾਊਂਡ ਵਿਖੇ, ਪ੍ਰਧਾਨ ਮੰਤਰੀ ਸਿਹਤ ਅਤੇ ਰੇਲਵੇ ਨਾਲ ਸਬੰਧਤ ਕਈ ਪ੍ਰੋਜੈਕਟ ਲਾਂਚ ਕਰਨਗੇ।

ਸਿਹਤ

ਪ੍ਰਧਾਨ ਮੰਤਰੀ ਅਹਿਮਦਾਬਾਦ ਖੇਤਰ ਵਿੱਚ ਬਣੇ ਕਈ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਮਹਿਲਾ, ਬਾਲ ਅਤੇ ਸੁਪਰ ਸਪੈਸ਼ਲਿਟੀ ਹਸਪਤਾਲ, ਕੈਂਸਰ ਹਸਪਤਾਲ, ਨੇਤ੍ਰ ਹਸਪਤਾਲ ਅਤੇ ਡੈਂਟਲ ਹਸਪਤਾਲ ਹਨ।

ਇਹ ਹਸਪਤਾਲ ਅਹਿਮਦਾਬਾਦ ਵਿੱਚ ਸਿਹਤ ਸੰਭਾਲ਼ ਖੇਤਰ ਲਈ ਵੱਡਾ ਹੁਲਾਰਾ ਹੋਣਗੇ। ਇਨ੍ਹਾਂ ਹਸਪਤਾਲਾਂ ਨਾਲ ਅਹਿਮਦਾਬਾਦ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਲੋਕਾਂ ਲਈ ਗੁਣਵੱਤਾ ਭਰਪੂਰ ਸਿਹਤ ਸੰਭਾਲ਼ ਸੁਨਿਸ਼ਚਿਤ ਹੋਵੇਗੀ।

ਪੀਐੱਮ-ਜੇਏਵਾਈ-ਆਯੁਸ਼ਮਾਨ ਭਾਰਤ ਸਕੀਮ ਦੇ ਚੋਣਵੇਂ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਗੋਲਡਨ ਕਾਰਡ ਵੰਡਣਗੇ।

ਰੇਲਵੇ

ਪ੍ਰਧਾਨ ਮੰਤਰੀ ਪਾਟਨ-ਬਿੰਦੀ (Patan- Bindi) ਰੇਲਵੇ ਲਾਈਨ ਦਾ ਉਦਘਾਟਨ ਕਰਨਗੇ। ਉਹ ਦਾਹੋਦ ਰੇਲਵੇ ਵਰਕਸ਼ਾਪ ਵੀ ਸਮਰਪਿਤ ਕਰਨਗੇ, ਜਿਸ ਵਿੱਚ ਵੈਗਨ ਪੀਓਐੱਚ ਸਮਰੱਥਾ ਦੇ ਆਧੁਨਿਕੀਕਰਨ ਅਤੇ ਵਿਸਤਾਰ ਨੂੰ 150 ਵੈਗਨ ਪ੍ਰਤੀ ਮਹੀਨਾ ਕਰਨਾ ਸ਼ਾਮਲ ਹੈ। ਉਹ ਆਣੰਦ-ਗੋਧਰਾ ਰੇਲਵੇ ਲਾਈਨ ਦੇ ਦੋਹਰੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਫਿਰ ਇਕੱਠ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਨਵੇਂ ਸਿਵਲ ਹਸਪਤਾਲ ਦਾ ਦੌਰਾ ਵੀ ਕਰਨਗੇ ਅਤੇ ਇਸ 1200 ਬੈੱਡ ਦੇ ਨਵੇਂ ਸਿਵਲ ਹਸਪਤਾਲ ਦਾ ਉਦਘਾਟਨ ਕਰਨ ਲਈ ਰਿਬਨ ਕੱਟਣਗੇ। ਉਹ ਅਹਿਮਦਾਬਾਦ ਵਿੱਚ ਨਵੇਂ ਕੈਂਸਰ ਹਸਪਤਾਲ ਅਤੇ ਨੇਤ੍ਰ ਹਸਪਤਾਲ ਦਾ ਦੌਰਾ ਵੀ ਕਰਨਗੇ।

5 ਮਾਰਚ, 2019

ਅਦਲਾਜ, ਗਾਂਧੀਨਗਰ ਵਿਖੇ

5 ਮਾਰਚ ਨੂੰ, ਪ੍ਰਧਾਨ ਮੰਤਰੀ ਗਾਂਧੀਨਗਰ ਦੇ ਅਦਲਾਜ ਵਿਖੇ ਅੰਨਪੂਰਣਾ ਧਾਮ ਟਰੱਸਟ ਦਾ ਦੌਰਾ ਕਰਨਗੇ। ਉੱਥੇ ਉਹ ਸ਼ਿਕਸ਼ਣ ਭਵਨ ਅਤੇ ਵਿਦਿਆਰਥੀ ਭਵਨ ਦਾ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਇਕੱਠ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ (ਪੀਐੱਮ-ਐੱਸਵਾਈਐੱਮ) ਦੀ ਸ਼ੁਰੂਆਤ

ਵਸਤਰਲ ਵਿਖੇ, ਲਾਭਾਰਥੀਆਂ ਦੇ ਖਾਤਿਆਂ ਵਿੱਚ ਆਨਲਾਈਨ ਫੰਡ ਟ੍ਰਾਂਸਫਰ ਰਾਹੀਂ, ਪ੍ਰਧਾਨ ਮੰਤਰੀ ਗ਼ੈਰਸੰਗਠਿਤ ਖੇਤਰ ਦੇ ਵਰਕਰਾਂ ਲਈ ਪੈਨਸ਼ਨ ਸਕੀਮ, ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਸਕੀਮ ਦੀ ਸ਼ੁਰੂਆਤ ਕਰਨਗੇ।

ਪ੍ਰਧਾਨ ਮੰਤਰੀ ਚੋਣਵੇਂ ਲਾਭਾਰਥੀਆਂ ਨੂੰ ਪੀਐੱਮ-ਐੱਸਵਾਈਐੱਮ ਪੈਨਸ਼ਨ ਕਾਰਡ ਵੀ ਵੰਡਣਗੇ।

ਪੀਐੱਮ-ਐੱਸਵਾਈਐੱਮ ਬਾਰੇ

2019-20 ਦੇ ਅੰਤ੍ਰਿਮ ਬਜਟ ਵਿੱਚ, 15,000 ਰੁਪਏ ਜਾਂ ਇਸ ਤੋਂ ਘੱਟ ਮਾਸਿਕ ਆਮਦਨ ਵਾਲੇ ਗ਼ੈਰਸੰਗਠਤ ਵਰਕਰਾਂ ਦੇ ਬੁਢਾਪੇ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ, ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ (ਪੀਐੱਮ-ਐੱਸਵਾਈਐੱਮ) ਨਾਮੀ ਇੱਕ ਮੈਗਾ ਪੈਨਸ਼ਨ ਸਕੀਮ ਸ਼ੁਰੂ ਕੀਤੀ ਸੀ।

ਇਹ ਇੱਕ ਸਵੈ-ਇੱਛਕ ਅਤੇ ਅੰਸ਼ਦਾਈ ਪੈਨਸ਼ਨ ਸਕੀਮ ਹੈ, ਜਿੱਥੇ ਪੀਐੱਮ-ਐੱਸਵਾਈਐੱਮ ਤਹਿਤ ਹਰ ਅੰਸ਼ ਧਾਰਕ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ 3,000 ਰੁਪਏ ਪ੍ਰਤੀ ਮਹੀਨਾ ਦੀ ਘੱਟੋ-ਘੱਟ ਪੈਨਸ਼ਨ ਪੱਕੀ ਮਿਲੇਗੀ।

ਕੇਂਦਰ ਸਰਕਾਰ ਲਾਭਾਰਥੀ ਦੇ ਉਮਰ ਵਿਸ਼ੇਸ਼ ਯੋਗਦਾਨ ਦੇ ਬਰਾਬਰ ਯੋਗਦਾਨ ਪਾਵੇਗੀ।

ਆਸ ਹੈ ਕਿ ਇਹ ਗ਼ੈਰਸੰਗਠਿਤ ਖੇਤਰ ਦੇ ਘੱਟੋ-ਘੱਟ 10 ਕਰੋੜ ਵਰਕਰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ ਦਾ ਲਾਭ ਅਗਲੇ 5 ਸਾਲਾਂ ਵਿੱਚ ਉਠਾ ਸਕਣਗੇ

ਭਾਰਤ ਦੀ ਜੀਡੀਪੀ ਦਾ ਤਕਰੀਬਨ ਅੱਧਾ ਹਿੱਸਾ ਗ਼ੈਰਸੰਗਠਿਤ ਖੇਤਰ ਦੇ 40 ਕਰੋੜ ਤੋਂ ਜ਼ਿਆਦਾ ਵਰਕਰਾਂ ਤੋਂ ਆਉਂਦਾ ਹੈ ਜਿਨ੍ਹਾਂ ਵਿੱਚੋਂ ਵਧੇਰੇ ਫੇਰੀ ਲਾਉਣ ਵਾਲੇ, ਰਿਕਸ਼ਾ ਚਾਲਕ, ਉਸਾਰੀ ਵਰਕਰ, ਕੂੜਾ ਚੁੱਕਣ ਵਾਲੇ, ਖੇਤੀਬਾੜੀ ਵਰਕਰ, ਬੀੜੀ ਵਰਕਰ, ਹੱਥ ਖੱਡੀ, ਚਮੜਾ ਅਤੇ ਹੋਰ ਕਈ ਤਰ੍ਹਾਂ ਦੇ ਸਮਾਨ ਕਿੱਤੇ ਕਰਨ ਵਾਲੇ ਸ਼ਾਮਲ ਹਨ।

‘ਆਯੁਸ਼ਮਾਨ ਭਾਰਤ’ ਤਹਿਤ ਹੈਲਥ ਕਵਰੇਜ, ‘ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ’ ਅਤੇ ‘ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ’ ਤਹਿਤ ਜੀਵਨ ਅਤੇ ਅਪੰਗਤਾ ਕਵਰੇਜ ਸਮੇਤ ਪੀਐੱਮ-ਐੱਸਵਾਈਐੱਮ ਗ਼ੈਰਸੰਗਠਿਤ ਖੇਤਰ ਦੇ ਵਰਕਰਾਂ ਦੀ ਉਨ੍ਹਾਂ ਦੇ ਬੁਢਾਪੇ ਸਮੇਂ ਵਿਸਤ੍ਰਿਤ ਸਮਾਜਿਕ ਸੁਰੱਖਿਆ ਸੁਨਿਸ਼ਚਿਤ ਕਰੇਗੀ।

****

ਏਕੇਟੀ /ਵੀਜੇ