Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਕੱਲ੍ਹ ਰਾਸ਼ਟਰ ਨੂੰ ਰਾਸ਼ਟਰੀ ਯੁੱਧ ਸਮਾਰਕ ਸਮਰਪਿਤ ਕਰਨਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ 25 ਫਰਵਰੀ ਨੂੰ ਇੱਕ ਰਸਮੀ ਸਮਾਰੋਹ ਦੌਰਾਨ ਰਾਸ਼ਟਰ ਨੂੰ ਰਾਸ਼ਟਰੀ ਯੁੱਧ ਸਮਾਰਕ ਸਮਰਪਿਤ ਕਰਨਗੇ । ਉਹ ਇਸ ਮੌਕੇ ’ਤੇ ਸਾਬਕਾ ਸੈਨਿਕਾਂ ਨੂੰ ਵੀ ਸੰਬੋਧਨ ਕਰਨਗੇ ।

ਨਵੀਂ ਦਿੱਲੀ ਵਿੱਚ ਇੰਡੀਆ ਗੇਟ ਦੇ ਪਾਸ ਰਾਸ਼ਟਰੀ ਯੁੱਧ ਸਮਾਰਕ, ਸਾਡੇ ਜਵਾਨਾਂ ਲਈ ਇੱਕ ਉਚਿਤ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਅਜ਼ਾਦੀ ਦੇ ਬਾਅਦ ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਨਿਛਾਵਰ ਕਰ ਦਿੱਤਾ।

ਰਾਸ਼ਟਰੀ ਯੁੱਧ ਸਮਾਰਕ ਉਨ੍ਹਾਂ ਸੈਨਿਕਾਂ ਨੂੰ ਵੀ ਯਾਦ ਕਰਦਾ ਹੈ ਜਿਨ੍ਹਾਂ ਨੇ ਸ਼ਾਂਤੀਵਾਹਿਨੀ ਮਿਸ਼ਨਾਂ ਅਤੇ ਅਰਾਜਕਤਾ ਵਿਰੋਧੀ ਅਭਿਆਨਾਂ ਵਿੱਚ ਸਰਬ-ਉੱਚ ਬਲੀਦਾਨ ਦਿੱਤਾ ਸੀ ।

ਪ੍ਰਧਾਨ ਮੰਤਰੀ ਨੇ 2014 ਵਿੱਚ, ਇੱਕ ਅਤਿਆਧੁਨਿਕ ਵਿਸ਼ਵ ਪੱਧਰੀ ਸਮਾਰਕ ਦੇ ਰੂਪ ਵਿੱਚ ਰਾਸ਼ਟਰੀ ਯੁੱਧ ਸਮਾਰਕ ਦਾ ਆਪਣਾ ਵਿਜ਼ਨ ਪੇਸ਼ ਕੀਤਾ ਸੀ ।  

ਰਾਸ਼ਟਰੀ ਯੁੱਧ ਸਮਾਰਕ ਦੀ ਸੰਰਚਨਾ ਵਿੱਚ ਚਾਰ ਸਮਕੇਂਦਰੀ ਸਰਕਲ ਸ਼ਾਮਲ ਹਨ, ਜਿਨ੍ਹਾਂ ਦੇ ਨਾਮ ਹਨ ‘ਅਮਰ ਚੱਕਰ’, ‘ਵੀਰਤਾ ਚੱਕਰ’ ‘ਤਿਆਗ ਚੱਕਰ’ ਅਤੇ ‘ਰਕਸ਼ਕ ਚੱਕਰ’।

ਰਾਸ਼ਟਰੀ ਯੁੱਧ ਸਮਾਰਕ ਪਰਿਸਰ ਵਿੱਚ ਇੱਕ ਸੈਂਟਰਲ ਚਾਰ ਕੋਨਿਆਂ ਵਾਲਾ ਸਤੰਭ (ਔਬਿਲਿਸਕ), ਇੱਕ ਅਮਰ ਜਯੋਤੀ ਅਤੇ ਭਾਰਤੀ ਸੈਨਾ, ਵਾਯੂ ਸੈਨਾ ਅਤੇ ਨੌਸੈਨਾ ਵੱਲੋਂ ਲੜੀਆਂ ਗਈਆਂ ਪ੍ਰਸਿੱਧ ਲੜਾਈਆਂ ਨੂੰ ਦਰਸਾਉਂਦੇ ਛੇ ਕਾਂਸੇ ਦੇ ਕੰਧ ਚਿੱਤਰ ਸ਼ਾਮਲ ਹਨ।

ਪਰਮ ਵੀਰ ਚੱਕਰ ਦੇ 21 ਪੁਰਸਕਾਰ ਜੇਤੂਆਂ ਦੀ ਅਰਧਪ੍ਰਤਿਮਾ ਪਰਮ ਯੋਧਾ ਸਟਾਲ ’ਤੇ ਲਗਾਈ ਗਈ ਹੈ, ਜਿਸ ਵਿੱਚ ਤਿੰਨ ਜੀਵਿਤ ਪੁਰਸਕਾਰ ਵਿਜੇਤਾ ਸੂਬੇਦਾਰ (ਆਨਰੇਰੀ ਕੈਪਟਨ) ਬਾਨਾ ਸਿੰਘ (ਰਿਟਾਇਰਡ), ਸੂਬੇਦਾਰ ਮੇਜਰ ਯੋਗੇਂਦਰ ਸਿੰਘ ਯਾਦਵ ਅਤੇ ਸੂਬੇਦਾਰ ਸੰਜੈ ਕੁਮਾਰ ਸ਼ਾਮਲ ਹਨ ।

ਰਾਸ਼ਟਰੀ ਯੁੱਧ ਸਮਾਰਕ ਸ਼ਹੀਦਾਂ ਨੂੰ ਉਚਿਤ ਸ਼ਰਧਾਂਜਲੀ ਦੇਣ ਲਈ ਇੱਕ ਕ੍ਰਿਤੱਗ ਰਾਸ਼ਟਰ ਦੀ ਸਮੂਹਿਕ ਅਕਾਂਖਿਆ ਦੇ ਸਿਖਰ ਦੀ ਪ੍ਰਤੀਨਿੱਧਤਾ ਕਰਦਾ ਹੈ।

***

ਏਕੇਟੀ/ਐੱਸਐੱਚ