ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ੍ਹ ਕਰਨਾਟਕ ਦੇ ਕਲਬੁਰਗੀ ਅਤੇ ਤਮਿਲ ਨਾਡੂ ਦੇ ਕਾਂਚੀਪੁਰਮ ਦਾ ਦੌਰਾ ਕਰਨਗੇ । ਦੋਹਾਂ ਸਥਾਨਾਂ ’ਤੇ ਉਹ ਕਈ ਪ੍ਰੋਜੈਕਟ ਲਾਂਚ ਕਰਨਗੇ ।
ਕਲਬੁਰਗੀ-ਕਰਨਾਟਕ
ਕਲਬੁਰਗੀ ਵਿੱਚ ਪ੍ਰਧਾਨ ਮੰਤਰੀ ਕਰਨਾਟਕ ਦੀ ਜਨਤਾ ਨੂੰ ਲਾਭ ਪਹੁੰਚਾਉਣ ਲਈ ਊਰਜਾ, ਸਿਹਤ ਅਤੇ ਸਿੱਖਿਆ ਜਿਹੇ ਕਈ ਖੇਤਰਾਂ ਦੇ ਵਿਕਾਸ ਪ੍ਰੋਜੈਕਟ ਲਾਂਚ ਕਰਨਗੇ ।
ਇਨ੍ਹਾਂ ਵਿੱਚ ਸ਼ਾਮਲ ਹਨ :
ਸਿਹਤ ਖੇਤਰ
ਕਰਨਾਟਕ ਵਿੱਚ ਸਿਹਤ ਸੇਵਾ ਦੇ ਖੇਤਰ ਨੂੰ ਵਿਆਪਕ ਪ੍ਰੋਤਸਾਹਨ ਦਿੰਦਿਆਂ ਪ੍ਰਧਾਨ ਮੰਤਰੀ ਈਐੱਸਆਈਸੀ ਹਸਪਤਾਲ ਅਤੇ ਮੈਡੀਕਲ ਕਾਲਜ, ਬੰਗਲੁਰੂ, ਰਾਸ਼ਟਰ ਨੂੰ ਸਮਰਪਿਤ ਕਰਨਗੇ । ਉਹ ਕੇਆਈਐੱਮਐੱਸ, ਹੁਬਲੀ ਦੇ ਸੁਪਰ ਸਪੈਸ਼ਲਿਟੀ ਬਲਾਕ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ । ਇਹ ਪ੍ਰੋਜੈਕਟ ਕਰਨਾਟਕ ਦੀ ਜਨਤਾ ਨੂੰ ਚੰਗੀਆਂ ਅਤੇ ਕਿਫ਼ਾਇਤੀ ਸਿਹਤ ਸੇਵਾਵਾਂ ਦੀ ਉਪਲੱਬਧਤਾ ਸੁਨਿਸ਼ਚਿਤ ਕਰਵਾਏਗਾ ।
ਊਰਜਾ ਖੇਤਰ
ਸ਼੍ਰੀ ਮੋਦੀ ਬੀਪੀਸੀਐੱਲ ਡਿਪੂ ਰਾਇਚੂਰ ਤੋਂ ਕਲਬੁਰਗੀ ਤੱਕ ਰਿਸਾਈਟਮੈਂਟ (Resitement) ਦਾ ਨੀਂਹ ਪੱਥਰ ਰੱਖਣਗੇ ।
ਇਸਦੇ ਇਲਾਵਾ, ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਇਨਕਮ ਟੈਕਸ ਟ੍ਰਿਬਿਊਨਲ ਟਰਮੀਨਲ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ ।
ਉਹ ਬੰਗਲੁਰੂ ਯੂਨੀਵਰਸਿਟੀ ਵਿੱਚ ਪੂਰਬ-ਉੱਤਰ ਦੀਆਂ ਵਿਦਿਆਰਥਣਾਂ ਲਈ ਮਹਿਲਾ ਹੋਸਟਲ ਵੀ ਸਮਰਪਿਤ ਕਰਨਗੇ ।
ਇਹ ਪ੍ਰੋਜੈਕਟ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕੇਂਦਰ ਸਰਕਾਰ ਵੱਲੋਂ ‘ਜੀਵਨ ਦੀ ਸੁਗਮਤਾ’ ਸੁਨਿਸ਼ਚਿਤ ਕਰਨ ’ਤੇ ਨਿਰੰਤਰ ਬਲ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਕਲਬੁਰਗੀ ਵਿੱਚ ਆਯੁਸ਼ਮਾਨ ਭਾਰਤ ਦੇ ਲਾਭਾਰਥੀਆਂ ਨਾਲ ਵੀ ਗੱਲਬਾਤ ਕਰਨਗੇ।
ਕਾਂਚੀਪੁਰਮ, ਤਮਿਲ ਨਾਡੂ
ਤਮਿਲ ਨਾਡੂ ਦੇ ਕਾਂਚੀਪੁਰਮ ਵਿੱਚ ਪ੍ਰਧਾਨ ਮੰਤਰੀ ਸੜਕ, ਰੇਲਵੇ ਅਤੇ ਊਰਜਾ ਖੇਤਰ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ । ਇਹ ਪ੍ਰੋਜੈਕਟ ਸੜਕ ਅਤੇ ਰੇਲਵੇ ਨਾਲ ਸਬੰਧਤ ਰਾਜ ਦੀਆਂ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੇ । ਇਹ ਤਮਿਲ ਨਾਡੂ ਦੇ ਲੋਕਾਂ ਲਈ ਬਿਹਤਰ, ਤੇਜ਼ ਅਤੇ ਕਿਫ਼ਾਇਤੀ ਟਰਾਂਸਪੋਰਟੇਸ਼ਨ ਦੇ ਸਾਧਨ ਉਪਲੱਬਧ ਕਰਵਾਉਣ ਲਈ ਰਾਹ ਪੱਧਰਾ ਕਰਨਗੇ।
ਇਨ੍ਹਾਂ ਵਿੱਚ ਸ਼ਾਮਲ ਹਨ :
ਸੜਕ ਖੇਤਰ
ਪ੍ਰਧਾਨ ਮੰਤਰੀ ਤਮਿਲ ਨਾਡੂ ਦੇ ਰਾਜਮਾਰਗ ਬੁਨਿਆਦੀ ਢਾਂਚੇ ਨੂੰ ਵਿਆਪਕ ਪ੍ਰੋਤਸਾਹਨ ਦਿੰਦਿਆਂ, ਰਾਸ਼ਟਰੀ ਰਾਜਮਾਰਗ ਸੰਖਿਆ – 45 ਸੀ ਦੇ ਵਿਕਰਵੰਦੀ-ਸੇਤੀਆਤੋਪੁ ਸੈਕਸ਼ਨ, ਸੇਤੀਆਤੋਪੁ-ਚੋਲੋਪੁਰਮ ਸੈਕਸ਼ਨ ਅਤੇ ਚੋਲੋਪੁਰਮ-ਤੰਜਾਵੁਰ ਸੈਕਸ਼ਨ ਨੂੰ ਚਾਰ ਲੇਨ ਬਣਾਉਣ ਦਾ ਨੀਂਹ ਪੱਥਰ ਰੱਖਣਗੇ ।
ਉਹ ਰਾਸ਼ਟਰੀ ਰਾਜਮਾਰਗ ਸੰਖਿਆ-4 ਦੇ ਕਰਿਪੇਟੱਈ-ਵਾਲਜਾਪੇਟ ਸੈਕਸ਼ਨ ਨੂੰ ਛੇ ਲੇਨ ਦਾ ਬਣਾਉਣ ਦਾ ਵੀ ਨੀਂਹ ਪੱਥਰ ਰੱਖਣਗੇ ।
ਪ੍ਰਧਾਨ ਮੰਤਰੀ ਰਾਸ਼ਟਰੀ ਰਾਜਮਾਰਗ ਸੰਖਿਆ – 234 ਨੂੰ ਮਜ਼ਬੂਤ ਬਣਾਉਣ ਲਈ, ਵਾਹਨ ਮਾਰਗ ਅਤੇ ਪੁਲੀਆਂ ਨੂੰ ਚੌੜਾ ਕਰਨ ਅਤੇ ਮਜ਼ਬੂਤ ਕਰਨ ਦਾ ਨੀਂਹ ਪੱਥਰ ਰੱਖਣਗੇ । ਉਹ ਰਾਸ਼ਟਰੀ ਰਾਜਮਾਰਗ ਸੰਖਿਆ-381 ਦੇ ਚਾਰ ਲੇਨ ਦੇ ਅਵਿਨਾਸ਼ੀ-ਤਿਰੂਪੁਰ-ਅਵਿਨਾਸ਼ੀਪਲਯਮ ਸੈਕਸ਼ਨ ਅਤੇ ਭਾਰੀ ਵਾਹਨ ਮਾਰਗ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ ।
ਰੇਲਵੇ ਖੇਤਰ
ਪ੍ਰਧਾਨ ਮੰਤਰੀ ਇਰੋਡ-ਕਰੂਰ-ਤਿਰੂਚਿਰਾਪੱਲੀ ਅਤੇ ਸਲੇਮ-ਕਰੂਰ-ਡਿੰਡੀਗੁਲ ਰੇਲਵੇ ਲਾਈਨਾਂ ਦਾ ਬਿਜਲੀਕਰਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ।
ਇਸ ਬਿਜਲੀਕਰਨ ਨਾਲ ਗਰੀਨ ਹਾਊਸ ਗੈਸਾਂ ਦੇ ਉਤਸਰਜਨ ਵਿੱਚ ਕਮੀ ਆਵੇਗੀ ਅਤੇ ਲੋਕਾਂ ਦੇ ਆਉਣ-ਜਾਣ ਅਤੇ ਮਾਲ ਦੀ ਆਵਾਜਾਈ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਮੀ ਆਵੇਗੀ।
ਊਰਜਾ ਖੇਤਰ
ਪ੍ਰਧਾਨ ਮੰਤਰੀ ਏਨੌਰ ਐੱਲਐੱਨਜੀ ਟਰਮੀਨਲ ਰਾਸ਼ਟਰ ਨੂੰ ਸਮਰਪਿਤ ਕਰਨਗੇ ।
5 ਐੱਮਐੱਮਟੀਪੀਏ ਦੀ ਸਮਰੱਥਾ ਵਾਲਾ ਏਨੌਰ ਐੱਲਐੱਨਜੀ ਟਰਮੀਨਲ ਤਮਿਲ ਨਾਡੂ ਅਤੇ ਆਸ-ਪਾਸ ਦੇ ਰਾਜਾਂ ਦੀ ਐੱਲਐੱਨਜੀ ਗੈਸ ਸਬੰਧੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ ।
ਇਸਦੇ ਇਲਾਵਾ, ਪ੍ਰਧਾਨ ਮੰਤਰੀ ਵੀਡੀਓ ਲਿੰਕ ਜ਼ਰੀਏ ਚੇਨਈ ਵਿੱਚ ਡਾ. ਐੱਮਜੀਆਰ ਜਾਨਕੀ ਕਾਲਜ ਆਵ੍ ਆਰਟਸ ਐਂਡ ਸਾਇੰਸ ਫਾਰ ਵੁਮਨ ਵਿੱਚ ਡਾ. ਐੱਮਜੀ ਰਾਮਚੰਦਰਨ ਦੀ ਪ੍ਰਤਿਮਾ ਦਾ ਉਦਘਾਟਨ ਕਰਨਗੇ ।
ਡਾ. ਐੱਮਜੀ ਰਾਮਚੰਦਰਨ ਐਕਟਰ ਅਤੇ ਸਿਆਸਤਦਾਨ ਸਨ, ਜੋ 1977 ਤੋਂ 1987 ਦੌਰਾਨ ਦਸ ਵਰ੍ਹਿਆਂ ਤੱਕ ਤਮਿਲ ਨਾਡੂ ਦੇ ਮੁੱਖ ਮੰਤਰੀ ਰਹੇ । ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ।
ਪ੍ਰਧਾਨ ਮੰਤਰੀ ਕਾਂਚੀਪੁਰਮ ਵਿੱਚ ਆਯੁਸ਼ਮਾਨ ਭਾਰਤ ਦੇ ਲਾਭਾਰਥੀਆਂ ਨਾਲ ਵੀ ਗੱਲਬਾਤ ਕਰਨਗੇ ।
*****
ਏਕੇਟੀ/ਐੱਸਐੱਚ/ਐੱਸਕੇਐੱਸ