ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 8 ਮਾਰਚ, 2019 ਨੂੰ ਉੱਤਰ ਪ੍ਰਦੇਸ਼ ਵਿੱਚ ਵਾਰਾਣਸੀ, ਕਾਨਪੁਰ ਅਤੇ ਗਾਜ਼ੀਆਬਾਦ ਦਾ ਦੌਰਾ ਕਰਨਗੇ । ਉਹ ਉੱਥੇ ਰਾਜ ਦੇ ਕਈ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਉਣਗੇ।
ਵਾਰਾਣਸੀ ਵਿੱਚ
ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਜਾਣਗੇ । ਉਹ ਕਾਸ਼ੀ ਵਿਸ਼ਵਨਾਥ ਮੰਦਿਰ ਪਹੁੰਚ ਮਾਰਗ, ਸੁੰਦਰੀਕਰਨ ਅਤੇ ਮਜ਼ਬੂਤੀਕਰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ । ਬਾਅਦ ਵਿੱਚ ਪ੍ਰਧਾਨ ਮੰਤਰੀ ਪ੍ਰੋਜੈਕਟ ਸਾਈਟ ਦਾ ਨਿਰੀਖਣ ਕਰਨਗੇ ।
ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਦੀਨਦਿਆਲ ਹਸਤਕਲਾ ਸੰਕੁਲ ਵਿੱਚ ਰਾਸ਼ਟਰੀ ਮਹਿਲਾ ਆਜੀਵਿਕਾ ਮਿਲਣੀ– 2019 ਵਿੱਚ ਹਿੱਸਾ ਲੈਣਗੇ । ਉਹ ਸਵੈ-ਸਹਾਇਤਾ ਸਮੂਹਾਂ ਦੀਆਂ ਪੰਜ ਮਹਿਲਾਵਾਂ ਨੂੰ ਪ੍ਰਸ਼ੰਸਾ ਪੱਤਰ ਵੰਡਣਗੇ । ਮਹਿਲਾ ਸਵੈ-ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਵੀ ਪ੍ਰਧਾਨ ਮੰਤਰੀ ਦੇ ਨਾਲ ਆਪਣੇ ਅਨੁਭਵ ਸਾਂਝੇ ਕਰਨਗੀਆਂ।
ਪ੍ਰਧਾਨ ਮੰਤਰੀ ਲਾਭਾਰਥੀਆਂ ਨੂੰ ਇਲੈਕਟ੍ਰਿਕ ਚਾਕ, ਸੋਲਰ ਚਰਖ਼ਾ ਅਤੇ ਹਨੀ ਵਾਰਪ ਅਤੇ ਚੈੱਕ ਵੰਡਣਗੇ ।
ਦੀਨਦਿਆਲ ਅੰਤਯੋਦਯਾ ਯੋਜਨਾ – ਐੱਨਆਰਐੱਲਐੱਮ, ਉੱਤਰ ਪ੍ਰਦੇਸ਼ ਵੱਲੋਂ ਸਹਾਇਤਾ ਪ੍ਰਾਪਤ ਮਹਿਲਾ ਸਵੈ-ਸਹਾਇਤਾ ਸਮੂਹ ‘ਭਾਰਤ ਕੇ ਵੀਰ’ ਫੰਡ ਵਿੱਚ ਯੋਗਦਾਨ ਲਈ ਪ੍ਰਧਾਨ ਮੰਤਰੀ ਨੂੰ ਚੈੱਕ ਸੌਂਪਣਗੇ।
ਪ੍ਰਧਾਨ ਮੰਤਰੀ ਇੱਕ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਕਾਨਪੁਰ ਵਿੱਚ
ਪ੍ਰਧਾਨ ਮੰਤਰੀ ਪਨਕੀ ਪਲਾਂਟ ਦਾ ਉਦਘਾਟਨ ਕਰਨਗੇ। ਇਹ ਨਵਾਂ ਪ੍ਰਤਿਸ਼ਠਾਨ 660 ਮੈਗਾਵਾਟ ਬਿਜਲੀ ਉਤਪਾਦਨ ਅਤੇ ਵਿਤਰਣ ਇਕਾਈ ਹੈ। ਪ੍ਰਧਾਨ ਮੰਤਰੀ ਲਖਨਊ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਉਹ ਵੀਡੀਓ ਲਿੰਕ ਦੇ ਜ਼ਰੀਏ ਚੌਧਰੀ ਚਰਨ ਸਿੰਘ ਏਅਰਪੋਰਟ ਸਟੇਸ਼ਨ, ਲਖਨਊ ਤੋਂ ਮੈਟਰੋ ਰੇਲ ਨੂੰ ਰਵਾਨਾ ਕਰਨਗੇ। ਪ੍ਰਧਾਨ ਮੰਤਰੀ ਆਗਰਾ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ।
ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਵਾਈ) ਦੇ ਲਾਭਾਰਥੀਆਂ ਨੂੰ ਚਾਬੀਆਂ ਸੌਂਪਣਗੇ।
ਬਾਅਦ ਵਿੱਚ, ਪ੍ਰਧਾਨ ਮੰਤਰੀ ਇਸ ਮੌਕੇ ’ਤੇ ਇਕੱਠੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
ਗਾਜ਼ੀਆਬਾਦ ਵਿੱਚ
ਪ੍ਰਧਾਨ ਮੰਤਰੀ, ਮੈਟਰੋ ਦੇ ਦਿਲਸ਼ਾਦ ਗਾਰਡਨ – ਸ਼ਹੀਦ ਸਥਲ (ਨਵਾਂ ਬਸ ਅੱਡਾ) ਸੈਕਸ਼ਨ ਦਾ ਉਦਘਾਟਨ ਕਰਨਗੇ । ਉਹ ਸ਼ਹੀਦ ਸਥਲ ਮੈਟਰੋ ਸਟੇਸ਼ਨ ਤੋਂ ਮੈਟਰੇ ਰੇਲ ਨੂੰ ਝੰਡੀ ਦਿਖਾਉਣਗੇ । ਇਸ ਐਲੀਵੇਟੇਡ ਮੈਟਰੋ ਕੌਰੀਡੋਰ ਸੈਕਸ਼ਨ ਵਿੱਚ 8 ਸਟੇਸ਼ਨ ਹੋਣਗੇ । ਇਹ ਗਾਜ਼ੀਆਬਾਦ ਅਤੇ ਨਵੀਂ ਦਿੱਲੀ ਦੇ ਲੋਕਾਂ ਲਈ ਟਰਾਂਸਪੋਰਟ ਦਾ ਸੁਵਿਧਾਜਨਕ ਆਵਾਜਾਈ ਮਾਧਿਅਮ ਹੋਵੇਗਾ ਅਤੇ ਇਸ ਨਾਲ ਟ੍ਰੈਫਿਕ ਦੀ ਭੀੜ ਵੀ ਘੱਟ ਹੋਵੇਗੀ ।
ਪ੍ਰਧਾਨ ਮੰਤਰੀ ਹਿੰਡਨ ਏਅਰਪੋਰਟ ਸਿਵਲ ਟਰਮੀਨਲ, ਗਾਜ਼ੀਆਬਾਦ ਵਿੱਚ ਹਿੰਡਨ ਏਅਰਪੋਰਟ ਸਿਵਲ ਟਰਮੀਨਲ ਦਾ ਉਦਘਾਟਨ ਕਰਨਗੇ। ਹਿੰਡਨ ਦੇ ਇਸ ਨਵੇਂ ਸਿਵਲ ਏਅਰਪੋਰਟ ਤੋਂ ਘਰੇਲੂ ਉਡਾਨਾਂ ਦੇ ਸੰਚਾਲਨ ਨਾਲ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਯਾਤਰੀਆਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਦਾ ਨੀਂਹ ਪੱਥਰ ਰੱਖਣਗੇ । ਇਹ ਪਹਿਲੀ, ਉੱਚ ਗਤੀ ਅਤੇ ਉੱਚ ਫਰੀਕੁਐਂਸੀ ਰੇਲ ਅਧਾਰਤ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ (ਆਰਆਰਟੀਐੱਸ) ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਸ ਨਾਲ ਖੇਤਰੀ ਟਰਾਂਸਪੋਰਟ ਸੁਵਿਧਾ ਵਿੱਚ ਕਾਫ਼ੀ ਸੁਧਾਰ ਹੋਵੇਗਾ ਅਤੇ ਰੋਜ਼ਗਾਰ ਦੇ ਅਵਸਰ ਉਪਲੱਬਧ ਹੋਣਗੇ ।
ਪ੍ਰਧਾਨ ਮੰਤਰੀ ਗਾਜ਼ੀਆਬਾਦ ਵਿੱਚ ਸਿੱਖਿਆ, ਆਵਾਸ, ਪੇਅਜਲ, ਸਵੱਛਤਾ ਅਤੇ ਸੀਵਰੇਜ ਪ੍ਰਬੰਧਨ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ।
ਬਾਅਦ ਵਿੱਚ, ਉਹ ਇੱਕ ਜਨਤਰ ਇਕੱਠ ਨੂੰ ਸੰਬੋਧਨ ਕਰਨਗੇ ।
*******
ਏਕੇਟੀ/ਵੀਜੇ