Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਈ ਤਿਉਹਾਰਾਂ ’ਤੇ ਰਾਸ਼ਟਰ ਭਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਈ ਤਿਉਹਾਰਾਂ ’ਤੇ ਪੂਰੇ ਰਾਸ਼ਟਰ ਭਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਕਈ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ, “ਵਿਵਿਧਤਾ ਵਿੱਚ ਏਕਤਾ ਦਾ ਤਿਉਹਾਰ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਦਾ ਤਿਉਹਾਰ ! ਆਉਂਦੇ ਦਿਨਾਂ ਵਿੱਚ ਸਾਰੇ ਭਾਰਤ ਵਿੱਚ ਲੋਕ ਕਈ ਤਰ੍ਹਾਂ ਦੇ ਤਿਉਹਾਰ ਮਨਾ ਰਹੇ ਹਨ। ਇਨ੍ਹਾਂ ਅਵਸਰਾਂ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ। ਸਾਰਿਆਂ ਦੇ ਜੀਵਨਾਂ ਵਿੱਚ ਪ੍ਰਸੰਨਤਾ ਅਤੇ ਖੁਸ਼ਹਾਲੀ ਆਵੇ।

ਤੁਹਾਨੂੰ ਸਭ ਨੂੰ ਵਿਸਾਖੀ ਦੀਆਂ ਸ਼ੁਭਕਾਮਨਾਵਾਂ। ਤੁਹਾਡੇ ਲਈ ਵਿਸਾਖੀ ਮੰਗਲਮਈ ਹੋਵੇ। ਇਹ ਪਾਵਨ ਦਿਵਸ ਸਾਰਿਆਂ ਦੇ ਜੀਵਨਾਂ ਵਿੱਚ ਚੰਗੀ ਸਿਹਤ ਅਤੇ ਸਫ਼ਲਤਾ ਲਿਆਵੇ। ਅਸੀਂ ਆਪਣੇ ਮਿਹਨਤੀ ਕਿਸਾਨਾਂ ਨੂੰ ਨਮਨ ਕਰਦੇ ਹਾਂ ਜੋ ਸਾਡੇ ਰਾਸ਼ਟਰ ਨੂੰ ਭੋਜਨ ਉਪਲੱਬਧ ਕਰਵਾਉਂਦੇ ਹਨ ।

ਜੀਵੰਤ ਓਡੀਆ ਭਾਈਚਾਰੇ ਨੂੰ ਨਵਾਂ ਸਾਲ ਮੁਬਾਰਕ ਹੋਵੇ ! “ਇੱਕ ਨਵਾਂ ਸਾਲ ਅਤੇ ਨਵੀਆਂ ਆਕਾਂਖਿਆਵਾਂ ਅਤੇ ਨਵੀਂ ਉਮੀਦ ! ਇਸ ਮਹਾ ਵਿਸ਼ੁਬ ਸੰਕ੍ਰਾਂਤੀ ਨੂੰ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ । ਸਾਰਿਆਂ ਦੀ ਭਲਾਈ ਅਤੇ ਪ੍ਰਸੰਨਤਾ ਲਈ ਮੈਂ ਪ੍ਰਾਰਥਨਾ ਕਰਦਾ ਹਾਂ।

ਪਿਆਰੇ ਤਮਿਲ ਭੈਣੋਂ ਅਤੇ ਭਾਈਓ, ਅੱਗੇ ਇੱਕ ਸ਼ਾਨਦਾਰ ਸਾਲ ਲਈ ਪ੍ਰਾਰਥਨਾ ਕਰਦਾ ਹਾਂ। ਮੇਰੀਆਂ ਭੈਣਾਂ ਅਤੇ ਭਾਈਆਂ ਨੂੰ ਪੁਥੰਡੂ ਦੀਆਂ ਸ਼ੁਭਕਾਮਨਾਵਾਂ। ਆਗਾਮੀ ਸਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ। ਸਾਰੇ ਖੁਸ਼ ਅਤੇ ਤੰਦਰੁਸਤ ਰਹਿਣ।”

*****

ਏਕੇਟੀ/ਵੀਜੇ