ਪੀਐੱਮਇੰਡੀਆ

ਚੀਨ ਦੇ ਰਾਸ਼ਟਰਪਤੀ, ਸ਼੍ਰੀ ਸ਼ੀ ਜਿਨਪਿੰਗ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਪੱਤਰ ਭੇਜ ਕੇ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਦੀ ਚੁਣਾਵੀ ਜਿੱਤ ਉੱਤੇ ਉਨ੍ਹਾਂ ਨੂੰ ਵਧਾਈ ਦਿੱਤੀ । ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤ – ਚੀਨ ਸਬੰਧਾਂ ਦੇ ਵਿਕਾਸ ਨੂੰ ਕਾਫ਼ੀ ਮਹੱਤਵ ਦਿੰਦੇ ਹਨ ਅਤੇ ਦੋਵੇਂ ਦੇਸ਼ਾਂ ਦਰਮਿਆਨ ਮਜ਼ਬੂਤ ਵਿਕਾਸ ਸਾਂਝੇਦਾਰੀ ਨੂੰ ਨਵੀਂ ਉਚਾਈ ਉੱਤੇ ਲਿਜਾਣ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਕਾਰਜ ਕਰਨ ਦੇ ਇੱਛੁਕ ਹਨ। ਰਾਸ਼ਟਰਪਤੀ ਸ਼ੀ ਨੇ ਹਾਲ ਦੇ ਸਾਲਾਂ ਵਿੱਚ ਦੋਹਾਂ ਦੇਸ਼ਾਂ ਦੇ ਸੰਯੁਕਤ ਯਤਨਾਂ ਨਾਲ ਭਾਰਤ – ਚੀਨ ਸਬੰਧਾਂ ਦੇ ਵਿਕਾਸ ਨੂੰ ਮਜ਼ਬੂਤ ਗਤੀ ਦੇਣ ਉੱਤੇ ਤਸੱਲੀ ਪ੍ਰਗਟਾਈ ।