ਪੀਐੱਮਇੰਡੀਆ
ਲੋਕ ਸਭਾ ਸੈਸ਼ਨ 17 ਜੂਨ – 26 ਜੁਲਾਈ ਦੌਰਾਨ,
ਰਾਜ ਸਭਾ ਸੈਸ਼ਨ 20 ਜੂਨ – 26 ਜੁਲਾਈ ਦੌਰਾਨ,
ਆਰਥਿਕ ਸਰਵੇਖਣ 4 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ
ਕੇਂਦਰੀ ਬਜਟ 5 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਕੇਂਦਰੀ ਮੰਤਰੀ ਮੰਡਲ ਨੇ ਆਪਣੀ ਪਹਿਲੀ ਬੈਠਕ ਵਿੱਚ ਸੋਮਵਾਰ, 17 ਜੂਨ, 2019 ਤੋਂ 17ਵੀ ਲੋਕ ਸਭਾ ਦਾ ਸੈਸ਼ਨ ਸੱਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਅਨੁਸਾਰ ਸੈਸ਼ਨ 26 ਜੁਲਾਈ, 2019 ਨੂੰ ਸੰਪੰਨ ਹੋਵੇਗਾ।
ਰਾਜ ਸਭਾ ਵੀਰਵਾਰ, 20 ਜੂਨ, 2019 ਨੂੰ ਸੱਦੀ ਜਾਵੇਗੀ ਅਤੇ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਅਨੁਸਾਰ ਸੈਸ਼ਨ 26 ਜੁਲਾਈ, 2019 ਨੂੰ ਸੰਪੰਨ ਹੋਵੇਗਾ।
ਸਪੀਕਰ ਦੀ ਚੋਣ ਬੁੱਧਵਾਰ, 19 ਜੂਨ, 2019 ਨੂੰ ਹੋਵੇਗੀ।
ਸੰਵਿਧਾਨ ਦੀ ਧਾਰਾ 87 (1) ਤਹਿਤ, ਰਾਸ਼ਟਰਪਤੀ ਨੂੰ ਵੀਰਵਾਰ, 20 ਜੂਨ, 2019 ਨੂੰ ਸਵੇਰੇ 11.00 ਵਜੇ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕਰਨ ਦੀ ਬੇਨਤੀ ਕੀਤੀ ਜਾਵੇਗੀ।
ਵਿੱਤ ਵਰ੍ਹੇ 2019-20 ਲਈ ਕੇਂਦਰੀ ਬਜਟ ਸ਼ੁੱਕਰਵਾਰ, 5 ਜੁਲਾਈ, 2019 ਨੂੰ ਸਵੇਰੇ 11.00 ਵਜੇ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਬਜਟ ਪੇਸ਼ ਕਰਨ ਦੇ ਬਾਅਦ ਸੰਸਦ ਦੇ ਦੋਹਾਂ ਸਦਨਾਂ ਵਿੱਚ ਕੰਮਕਾਜ ਨੂੰ ਪੂਰੇ ਦਿਨ ਲਈ ਸਥਗਿਤ ਕਰ ਦਿੱਤਾ ਜਾਵੇਗਾ।
***********
ਏਕੇਟੀ/ਐੱਸਐੱਚ