Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਓਮ ਬਿਰਲਾ ਦੇ ਲੋਕ ਸਭਾ ਸਪੀਕਰ ਚੁਣੇ ਜਾਣ ਪ੍ਰਧਾਨ ਮੰਤਰੀ ਦੇ ਅਭਿਨੰਦਨ ਭਾਸ਼ਣ ਦਾ ਮੂਲ-ਪਾਠ


ਆਦਰਯੋਗ ਸਪੀਕਰ ਸਾਹਿਬ ਜੀ, ਇਸ ਸਦਨ ਦੇ ਸਾਰੇ ਮੈਂਬਰਾਂ ਲਈ ਇਹ ਅਤਿਅੰਤ ਹਰਸ਼(ਖੁਸ਼ੀ) ਦਾ ਅਤੇ ਮਾਣ ਦਾ ਸਮਾਂ ਹੈ । ਤੁਹਾਨੂੰ ਇਸ ਅਹੁਦੇ ਉੱਤੇ ਵਿਰਾਜਮਾਨ ਹੁੰਦੇ ਹੋਏ ਦੇਖਣ ਦਾ। ਇਸ ਸਦਨ ਵਿੱਚ ਪੁਰਾਣੇ ਸਾਰੇ ਮੈਂਬਰ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਨ। ਵਿਧਾਇਕ ਦੇ ਰੂਪ ਵਿੱਚ ਵੀ, ਰਾਜਸਥਾਨ ਵਿੱਚ ਤੁਸੀਂ ਜੋ ਸਰਗਰਮ ਭੂਮਿਕਾ ਅਦਾ ਕੀਤੀ ਹੈ , ਉਸ ਤੋਂ ਵੀ ਰਾਜਨੀਤਕ ਜੀਵਨ ਨਾਲ ਜੁੜੇ ਹੋਏ ਲੋਕ ਜਾਣੂ ਹਨ। ਸਾਡੇ ਸਾਰਿਆਂ ਲਈ ਮਾਣ ਦਾ ਵਿਸ਼ਾ ਹੈ ਕਿ ਸਪੀਕਰ ਪਦ ਉੱਤੇ ਅੱਜ ਇੱਕ ਅਜਿਹੇ ਵਿਅਕਤੀਤਵ ਦਾ ਅਸੀਂ ਅਨੁਮੋਦਨ ਕਰ ਰਹੇ ਹਾਂ, ਸਰਬ ਸੰਮਤੀ ਨਾਲ ਉਨ੍ਹਾਂ ਨੂੰ ਪ੍ਰਵਾਨਗੀ ਦੇ ਰਹੇ ਹਾਂ, ਜੋ ਜਨਤਕ ਜੀਵਨ ਵਿੱਚ ਵਿਦਿਆਰਥੀ ਕਾਲ ਤੋਂ ਵਿਦਿਆਰਥੀ ਸੰਗਠਨਾਂ ਨਾਲ ਜੁੜਦੇ ਹੋਏ, ਯੂਨੀਵਰਸਿਟੀ ਦੀਆਂ ਵਿਦਿਆਰਥੀ ਗਤੀਵਿਧੀਆਂ ਦੀ ਅਗਵਾਈ ਕਰਦੇ ਹੋਏ ਜੀਵਨ ਦਾ ਸਭ ਤੋਂ ਅਧਿਕ ਉੱਤਮ ਸਮਾਂ ਕਿਸੇ ਵੀ ਪ੍ਰਕਾਰ ਦੇ Break ਦੇ ਬਿਨਾ ਅਖੰਡ ਅਵਿਰਤ ਸਮਾਜ ਜੀਵਨ ਦੀ ਕਿਸੇ ਨਾ ਕਿਸੇ ਗਤੀਵਿਧੀ ਨਾਲ ਜੁੜਿਆ ਰਿਹਾ । ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇ ਰੂਪ ਵਿੱਚ ਵੀ ਵਿਦਿਆਰਥੀ ਅੰਦੋਲਨ ਤੋਂ ਨਿਕਲ ਕੇ ਯੁਵਾ ਮੋਰਚਾ ਸੰਗਠਨ ਵਿੱਚ ਕਰੀਬ 15 ਸਾਲ ਤੱਕ ਜ਼ਿਲ੍ਹੇ ਵਿੱਚ, ਰਾਜ ਵਿੱਚ ਅਤੇ ਰਾਸ਼ਟਰੀ ਪੱਧਰ ਉੱਤੇ ਕੰਮ ਕੀਤਾ । ਮੈਨੂੰ ਸਾਲਾਂ ਤੱਕ ਸੰਗਠਨ ਦਾ ਕਾਰਜ ਕਰਨ ਦਾ ਅਵਸਰ ਮਿਲਿਆ ਉਸ ਦੇ ਕਾਰਨ ਮੇਰੇ ਸਾਥੀ ਦੇ ਰੂਪ ਵਿੱਚ ਵੀ ਸਾਨੂੰ ਦੋਹਾਂ ਨੂੰ ਇੱਕਠੇ ਕੰਮ ਕਰਨ ਦਾ ਅਵਸਰ ਮਿਲਿਆ । ਅਤੇ ਕੋਟਾ ਉਹ ਧਰਤੀ ਹੈ ਜੋ ਇੱਕ ਪ੍ਰਕਾਰ ਨਾਲ ਅੱਜ ਕੱਲ੍ਹ ਸਿੱਖਿਆ ਦਾ ਕਾਸ਼ੀ ਬਣ ਗਿਆ ਹੈ । ਜਿਨ੍ਹਾਂ ਦੇ ਵੀ ਦਿਲ – ਦਿਮਾਗ ਵਿੱਚ career ਦੀ ਪ੍ਰਾਥਮਿਕਤਾ ਹੈ ਉਹ ਕੋਟ ਨੂੰ ਪਸੰਦ ਕਰਦਾ ਹੈ । ਕੋਟਾ ਵਿੱਚ ਰਹੇਗਾ, ਕੋਟਾ ਵਿੱਚ ਪੜ੍ਹੇਗਾ, ਕੋਟਾ ਤੋਂ ਆਪਣੀ ਜ਼ਿੰਦਗੀ ਬਣਾਉਂਦਾ ਹੈ । ਰਾਜਸਥਾਨ ਦੇ ਕੋਣੇ ਜਿਹਾ ਛੋਟਾ ਜਿਹਾ ਸ਼ਹਿਰ ਅੱਜ ਇੱਕ ਪ੍ਰਕਾਰ ਨਾਲ ਲਘੂ ਭਾਰਤ ਬਣ ਗਿਆ ਹੈ ਅਤੇ ਕੋਟਾ ਦਾ ਇਹ ਪਰਿਵਰਤਨ ਜਿਸ ਲੀਡਰਸ਼ਿਪ ਦੇ ਸਾਹਮਣੇ ਹੋਇਆ ਹੈ, ਜਿਸ ਦੇ ਯੋਗਦਾਨ ਨਾਲ ਹੋਇਆ ਹੈ , ਜਿਸ ਦੇ initiative ਨਾਲ ਹੋਇਆ ਹੈ ਉਹ ਨਾਮ ਹੈ ਸ਼੍ਰੀਮਾਨ ਓਮ ਬਿਰਲਾ ਜੀ ।

ਆਮ ਤੌਰ ਉੱਤੇ ਰਾਜਨੀਤਕ ਜੀਵਨ ਵਿੱਚ ਅਸੀਂ ਲੋਕਾਂ ਦਾ ਇੱਕ ਅਕਸ ਬਣਿਆ ਰਹਿੰਦਾ ਹੈ ਕਿ ਅਸੀਂ ਚੌਬੀ ਘੰਟੇ ਰਾਜਨੀਤੀ ਕਰਦੇ ਹਾਂ , ਉਠਾ – ਪਟਕ ਕਰਦੇ ਹਾਂ , ਤੂੰ – ਤੂੰ – ਮੈਂ – ਮੈਂ ਕਰਦੇ ਹਾਂ , ਕੌਣ ਹਾਰੇ ਕੌਣ ਜਿੱਤੇ ਇਸ ਵਿੱਚ ਲੱਗੇ ਰਹਿੰਦੇ ਹਾਂ । ਲੇਕਿਨ ਉਸ ਦੇ ਇਲਾਵਾ ਇੱਕ ਸਚਾਈ ਹੁੰਦੀ ਹੈ ਜੋ ਕਦੇ – ਕਦੇ ਉਜਾਗਰ ਨਹੀਂ ਹੁੰਦੀ । ਵਰਤਮਾਨ ਵਿੱਚ ਦੇਸ਼ ਨੇ ਅਨੁਭਵ ਕੀਤਾ ਹੈ ਕਿ ਰਾਜਨੀਤਕ ਜੀਵਨ ਵਿੱਚ ਜਿਤਨਾ ਜ਼ਿਆਦਾ ਮਾਤਰਾ ਵਿੱਚ ਸਮਾਜਕ ਸੇਵਾ ਦਾ proportion ਰਹਿੰਦਾ ਹੈ , ਸਮਾਜ ਵਿੱਚ ਸਵੀਕ੍ਰਿਤੀ ‍ਜ਼ਿਆਦਾ ਮਿਲਦੀ ਹੈ । Hardcore Politics ਦਾ ਜ਼ਮਾਨਾ ਕਰੀਬ – ਕਰੀਬ ਚਲਿਆ ਜਾ ਰਿਹਾ ਹੈ । ਓਮ ਬਿਰਲਾਜੀ ਉਹ ਸ਼ਖਸੀਅਤ ਹੈ ਜਿਸ ਦਾ ਜਨ ਪ੍ਰਤੀਨਿਧੀ ਦੇ ਨਾਤੇ ਰਾਜਨੀਤੀ ਨਾਲ ਜੁੜਨਾ ਸੁਭਾਵਿਕ ਸੀ, ਲੇਕਿਨ ਉਨ੍ਹਾਂ ਦੀ ਪੂਰੀ ਕਾਰਜਸ਼ੈਲੀ ਸਮਾਜ ਸੇਵਾ ਕੇਂਦਰ ਹੀ ਰਹੀ । ਸਮਾਜ ਜੀਵਨ ਦੇ ਕਿਤੇ ਵੀ ਪੀੜਾ ਅਗਰ ਉਨ੍ਹਾਂ ਨੂੰ ਨਜ਼ਰ ਆਈ , ਤਾਂ ਪਹਿਲਾਂ ਪਹੁੰਚਣ ਵਾਲੇ ਵਿਅਕਤੀਆਂ ਵਿੱਚੋਂ ਰਹੇ। ਮੈਨੂੰ ਬਰਾਬਰ ਯਾਦ ਹੈ ਜਦੋਂ ਗੁਜਰਾਤ ਵਿੱਚ ਭਿਆਨਕ ਭੁਚਾਲ ਆਇਆ । ਬਹੁਤ ਲੰਬੇ ਅਰਸੇ ਤੱਕ ਉਹ ਕੱਛ ਵਿੱਚ ਰਹੇ, ਆਪਣੇ ਇਲਾਕੇ ਦੇ ਯੁਵਾ ਸਾਥੀਆਂ ਨੂੰ ਲੈ ਕੇ ਆਏ । ਸਥਾਨਕ ਕੋਈ ਵਿਵਸਥਾ ਦਾ ਵਰਤੋਂ ਨਾ ਕਰਦੇ ਹੋਏ ਆਪਣੀਆਂ ਵਿਵਸਥਾਵਾਂ ਨੂੰ ਜੋ ਵੀ ਉਪਲੱਬਧ ਸਨ , ਉਨ੍ਹਾਂ ਦੇ ਅਧਾਰ ਉੱਤੇ ਉਨ੍ਹਾਂ ਲੰਬੇ ਅਰਸੇ ਤੱਕ ਸੇਵਾ ਦਾ ਕੰਮ ਕੀਤਾ ।

ਜਦੋਂ ਕੇਦਾਰਨਾਥ ਦਾ ਹਾਦਸਾ ਹੋਇਆ ਤਾਂ ਉਹ ਫਿਰ ਉੱਤਰਾਖੰਡ ਵਿੱਚ ਨਜ਼ਰ ਆਏ ਉੱਥੇ ਵੀ ਆਪਣੀ ਟੋਲੀ ਲੈ ਕੇ ਸਮਾਜ ਸੇਵਾ ਦੇ ਕੰਮ ਵਿੱਚ ਲਗ ਗਏ ਅਤੇ ਆਪਣੇ ਕੋਟ ਵਿੱਚ ਵੀ ਅਗਰ ਕਿਸੇ ਦੇ ਕੋਲ ਠੰਢ ਦੇ ਸੀਜਨ ਵਿੱਚ ਕੰਬਲ ਨਹੀਂ ਹੈ ਤਾਂ ਰਾਤ ਭਰ ਕੋਟਾ ਦੀਆਂ ਗਲੀਆਂ ਵਿੱਚ ਨਿਕਲਣਾ,ਜਨ-ਭਾਗੀਦਾਰੀ ਗਰਮ ਕੰਬਲ-ਵਗੈਰਾ ਇੱਕਠਾ ਕਰਨਾ ਅਤੇ ਉਨ੍ਹਾਂ ਨੂੰ ਪੰਹੁਚਣਾ। ਉਨ੍ਹਾਂ ਨੇ ਇੱਕ ਪ੍ਰਤਿੱਗਿਆ ਕੀਤੀ ਸੀ ਜਨਤਕ ਜੀਵਨ ਵਿੱਚ ਸਾਨੂੰ ਸਾਰੇ ਸਾਂਸਦਾਂ ਲਈ ਕਦੇ – ਕਦੇ ਉਹ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਦੀ ਇੱਕ ਪ੍ਰਤਿੱਗਿਆ ਸੀ ਕਿ ਕੋਟਾ ਵਿੱਚ ਕੋਈ ਭੁੱਖਾ ਨਹੀਂ ਸੌਏਗਾ ਅਤੇ ਉਹ ਇੱਕ ਪ੍ਰਸਾਦਮ ਨਾਮ ਦੀ ਯੋਜਨਾ ਚਲਾਉਦੇ ਸਨ , ਅੱਜ ਵੀ ਚਲ ਰਹੀ ਹੈ।

ਉਸ ਪ੍ਰਸਾਦਮ ਯੋਜਨਾ ਦੇ ਤਹਿਤ ਜਨਭਾਗੀਦਾਰੀ ਨਾਲ ਭੁੱਖੇ ਲੋਕਾਂ ਨੂੰ ਢੂੰਡ-ਢੂੰਡ ਕੇ ਉਨ੍ਹਾਂ ਨੂੰ ਖਾਣਾ ਖਵਾਉਣਾ ਇਹ ਉਨ੍ਹਾਂ ਦਾ regular ਕੰਮ ਬਣ ਗਿਆ । ਉਸੇ ਪ੍ਰਕਾਰ ਨਾਲ ਗ਼ਰੀਬ ਹੈ, ਦੁਖੀ ਹੈ ਅਗਰ ਕੱਪੜੇ ਨਹੀਂ ਹਨ ਪੂਰੇ, ਤਾਂ ਉਨ੍ਹਾਂ ਨੇ ਪਰਿਧਾਨ(ਵਸਤਰ) ਯੋਜਨਾ ਬਣਾਈ। ਉਸ ਪਰਿਧਾਨ(ਵਸਤਰ) movement ਦੇ ਅਧਾਰ ‘ਤੇ ਉਹ ਜਨ- ਭਾਗੀਦਾਰ ਨਾਲ ਸਮਾਜਕ ਸੰਵੇ‍ਦਨਾ ਨਾਲ ਲਗਾਤਾਰ ਜੁੜੇ ਰਹਿ ਕੇ, ਅਗਰ ਕਿਸੇ ਦੇ ਕੋਲ ਜੁੱਤੀਆਂ ਨਹੀਂ ਹਨ ਤਾਂ ਜਨਭਾਗੀਦਾਰੀ ਨਾਲ ਜੁੱਤੀਆਂ ਇਕੱਠੀਆਂ ਕਰਨਾ, ਗਰਮੀ ਦੇ ਸੀਜਨ ਵਿੱਚ ਉਨ੍ਹਾ ਨੂੰ ਜੁੱਤੀਆਂ ਪਹਿਨਾ ਦੇਣਾ। ਅਗਰ ਕੋਈ ਬੀਮਾਰ ਹੈ, ਕਿਤੇ ਖੂਨ ਦਾਨ ਦਾ ਕੰਮ ਜਰੂਰੀ ਹੈ, ਕਈ ਹਸਪਤਾਲ ਵਿੱਚ ਹੋਰ ਸੇਵਾਵਾਂ ਦੇਣੀਆਂ ਹਨ।

ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਆਪਣੀ ਰਾਜਨੀਤੀ ਦਾ ਕੇਂਦਰ ਬਿੰਦੂ ਜਨ ਅੰਦੋਲਨ ਤੋਂ ਜ਼ਿਆਦਾ ਜਨ ਸੇਵਾ ਨੂੰ ਬਣਾਇਆ ਅਤੇ ਅਜਿਹਾ ਇੱਕ ਸੰਵੇਦਨਸ਼ੀਲ ਵਿਅਕਤਿਤਵ ਅੱਜ ਜਦੋਂ ਸਪੀਕਰ ਪਦ ‘ਤੇ ਸਾਨੂੰ ਸਾਰਿਆਂ ਨੂੰ ਅਨੁਸ਼ਾਸਿਤ ਵੀ ਕਰਨਗੇ, ਅਨੁਪ੍ਰੇਰਿਤ ਵੀ ਕਰਨਗੇ ਅਤੇ ਉਸਦੇ ਦੁਆਰਾ ਇਹ ਸਦਨ ਦੇਸ਼ ਨੂੰ ਉੱਤਮ ਤੋਂ ਉੱਤਮ ਦੇ ਸਕੇ, ਇੱਕ catalytic agent ਦੇ ਰੂਪ ਵਿੱਚ, ਇੱਕ ਪਦ

ਆਸੀਨ ਦੇ ਜ਼ਿੰਮੇਦਾਰੀ ਦੇ ਰੂਪ ਵਿੱਚ ਅਤੇ ਸਾਲਾਂ ਦੀ ਸਮਾਜਕ ਸੰਵੇਦਨਾ ਵਾਲੀ ਜ਼ਿੰਦਗੀ ਜੀਣ ਦੇ ਕਾਰਨ ਮੈਨੂੰ ਵਿਸ਼ਵਾਸ ਹੈ ਕਿ ਉਹ ਉੱਤਮ ਤਰੀਕੇ ਨਾਲ ਚੀਜ਼ਾਂ ਨੂੰ ਕਰ ਸਕਣਗੇ।

ਸਦਨ ਵਿੱਚ ਵੀ ਅਸੀਂ ਦੇਖਿਆ ਹੈ ਉਹ ਮੁਸਕਰਾਉਂਦੇ ਹਨ ਤਾਂ ਵੀ ਬੜੇ ਹਲਕੇ ਜਿਹੇ ਮੁਸਕਰਾਉਂਦੇ ਹਨ। ਉਹ ਬੋਲਦੇ ਹਨ ਤਾਂ ਵੀ ਬੜੇ ਹਲਕੇ ਜਿਹੇ ਬੋਲਦੇ ਹਨ ਅਤੇ ਇਸ ਲਈ ਸਦਨ ਵਿੱਚ ਮੈਨੂੰ ਕਦੇ-ਕਦੇ ਡਰ ਲਗਦਾ ਹੈ ਕਿ ਉਨ੍ਹਾਂ ਦੀ ਜੋ ਨਿਮਰਤਾ ਹੈ, ਵਿਵੇਕ ਹੈ, ਕਿਤੇ ਉਸਦਾ ਕੋਈ ਦੁਰਉਪਯੋਗ ਨਾ ਕਰ ਦੇਵੇ। ਲੇਕਿਨ ਅੱਜ ਕੱਲ੍ਹ, ਤਾਂ ਪਹਿਲਾਂ ਅਜਿਹਾ ਹੁੰਦਾ ਸੀ ਕਿ ਸ਼ਾਇਦ ਲੋਕਸਭਾ ਦੇ ਸਪੀਕਰ ਨੂੰ ਕਠਿਨਾਈਆਂ ਜ਼ਿਆਦਾ ਰਹਿੰਦੀਆਂ ਸਨ। ਰਾਜ ਸਭਾ ਦੇ ਚੇਅਰਮੈਨ ਨੂੰ ਘੱਟ ਰਹਿੰਦੀਆਂ ਸਨ, ਲੇਕਿਨ ਹੁਣ ਉਲਟਾ ਹੋ ਗਿਆ ਹੈ। ਅਸੀਂ ਜਦੋਂ ਪਿਛਲੇ ਸੈਸ਼ਨ ਨੂੰ ਯਾਦ ਕਰਾਂਗੇ , ਤਾਂ ਹਰ ਕਿਸੇ ਦੇ ਮੂੰਹ ਵਿੱਚੋਂ ਇਹ ਤਾਂ ਨਿਕਲੇਗਾ ਕਿ ਸਾਡੇ ਜੋ ਸਪੀਕਰ ਸਾਹਿਬ ਸਨ ਹਮੇਸ਼ਾ ਹੱਸਦੇ ਰਹਿੰਦੇ , ਖੁਸ਼ – ਖੁਹਸ਼ਾਲ ਰਹਿਣਾ ਅਤੇ ਡਾਂਟਣਾ ਵੀ ਹੈ ਤਾਂ ਡਾਂਟਣ ਦੇ ਬਾਅਦ ਹਸ ਪੈਣਾ।

ਲੇਕਿਨ ਉਨ੍ਹਾਂ ਨੇ ਵੀ ਉੱਤਮ ਤਰੀਕੇ ਨਾਲ ਇੱਕ ਨਵੀਂ ਪਰੰਪਰਾ ਨੂੰ ਵਿਕਸਿਤ ਕੀਤਾ। ਇਸ ਸਦਨ ਦੀ ਤਰਫੋਂ, treasury bench ਦੀ ਤਰਫੋਂ ਸ਼ਾਸਨ ਵਿੱਚ ਬੈਠੇ ਹੋਏ ਸਭ ਜ਼ਿੰਮੇਦਾਰ ਮੰਤਰੀ ਪਰਿਸ਼ਦ ਦੀ ਤਰਫੋਂ ਮੈਂ ਸਪੀਕਰ ਸਾਹਿਬ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੁਹਾਡੇ ਕੰਮ ਨੂੰ ਸਰਲ ਕਰਨ ਵਿੱਚ ਅਸੀਂ ਜੋ ਵੀ ਭੂਮਿਕਾ ਸਾਡੇ ਜ਼ਿੰਮੇ ਹੋਵੇਗੀ ਉਸ ਨੂੰ ਸਤ ਪ੍ਰਤੀਸ਼ਤ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਤੁਹਾਡਾ ਹੱਕ ਬਣਿਆ ਰਹੇਗਾ ਕਿ ਇਸ ਬੈਂਚ ਦੀ ਤਰਫ ਵੀ ਅਗਰ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਵਿਵਸਥਾਵਾਂ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਜਾਂਦੀਆਂ ਹਨ ਤਾਂ ਤੁਹਾਡਾ ਪੂਰਾ ਹੱਕ ਬਣੇਗਾ ਕਿ ਸਾਨੂੰ ਵੀ ਸਾਡੇ ਪੱਧਰ ਦੇ ਲੋਕਾਂ ਨੂੰ ਵੀ ਤੁਸੀਂ ਓਨੇ ਹੀ ਆਗਰਹਤਾ (ਜ਼ੋਰ) ਨਾਲ ਕਹੋ, ਅਸੀਂ ਉਸ ਦਾ ਸਵਾਗਤ ਕਰਾਂਗੇ, ਕਿਉਂਕਿ ਸਦਨ ਦੀ ਗਰਿਮਾ ਬਣਾਉਣਾ ਸਾਡਾ ਸਭ ਦਾ ਯੋਗਦਾਨ ਰਹਿਣਾ ਇਹ ਜ਼ਰੂਰੀ ਹੈ ।

ਅਤੇ ਮੈਨੂੰ ਵਿਸ਼ਵਾਸ ਹੈ ਕਿ ਪਹਿਲਾਂ ਤਾਂ ਤਿੰਨ- ਚਾਰ ਸਾਲ ਤਾਂ ਚੰਗੇ ਜਾਂਦੇ ਸਨ, ਚੋਣ ਦੇ ਵਰ੍ਹੇ ਵਿੱਚ ਥੋੜ੍ਹੀ ਗੜਬੜ ਹੁੰਦੀ ਸੀ, ਲੇਕਿਨ ਹੁਣ ਜਦੋਂ ਹਰ ਤਿੰਨ – ਚਾਰ ਮਹੀਨੇ ਦੇ ਬਾਅਦ ਕੋਈ ਇੱਕ ਚੋਣ ਦਿਖਦੀ ਹੈ ਤਾਂ ਲਗਦਾ ਹੈ ਕਿ ਇਹ ਕੁਝ ਮੈਸੇਜ ਦੇਵਾਂਗੇ , ਤਾਂ ਅਜਿਹੀ ਸਥਿਤੀ ਵਿੱਚ ਤੁਹਾਨੂੰ ਵੀ ਜਰਾ ਤਣਾਅ ਜ਼ਿਆਦਾ ਰਹਿਣ ਵਾਲਾ ਹੈ, ਲੇਕਿਨ ਫਿਰ ਵੀ ਚੰਗਾ ਚਰਚਾ ਹੋਵੇ , ਉੱਤਮ ਚਰਚਾ ਹੋਵੇ, ਸਭ ਵਿਸ਼ਿਆ ‘ਤੇ ਚਰਚਾ ਹੋਵੇ , ਮਿਲਜੁਲ ਕੇ ਫ਼ੈਸਲਾ ਹੋਵੇ , ਉਸ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਇਹ ਸਦਨ ਵੀ ਯੋਗਦਾਨ ਕਰੇਗਾ । ਅਜਿਹੀ ਇੱਕ ਆਸ਼ਾ ਦੇ ਨਾਲ ਮੇਰੀ ਤਰਫੋਂ , ਸਦਨ ਦੀ ਤਰਫੋਂ , treasury bench ਦੀ ਤਰਫੋਂ ਤੁਹਾਨੂੰ ਬਹੁਤ- ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ । ਧੰਨਵਾਦ।

****

ਕੰਚਨ ਪਤਿਯਾਲ/ਤਾਰਾ