ਪੀਐੱਮਇੰਡੀਆ
ਮੈਂ 22 ਤੋਂ 26 ਅਗਸਤ 2019 ਦੌਰਾਨ ਫਰਾਂਸ, ਯੂਏਈ ਅਤੇ ਬਹਿਰੀਨ ਦਾ ਦੌਰਾ ਕਰਾਂਗਾ ।
ਮੇਰੀ ਫਰਾਂਸ ਯਾਤਰਾ ਸਾਡੀ ਮਜ਼ਬੂਤ ਸਾਮਰਿਕ ਸਾਂਝੇਦਾਰੀ ਨੂੰ ਪ੍ਰਦਰਸ਼ਿਤ ਕਰਦੀ ਹੈ । ਇਸ ਨੂੰ ਦੋਵੇਂ ਦੇਸ਼ ਬਹੁਤ ਅਹਿਮੀਅਤ ਦਿੰਦੇ ਹਨ ਅਤੇ ਸਾਂਝਾ ਕਰਦੇ ਹਨ । 22 – 23 ਅਗਸਤ, 2019 ਨੂੰ ਮੇਰੀਆਂ ਫਰਾਂਸ ਵਿੱਚ ਦੁਵੱਲੀਆਂ ਬੈਠਕਾਂ ਹੋਣਗੀਆਂ । ਇਸ ਵਿੱਚ ਰਾਸ਼ਟਰਪਤੀ ਮੈਕਰੋਂ ਨਾਲ ਸਿਖ਼ਰ ਵਾਰਤਾ ਅਤੇ ਪ੍ਰਧਾਨ ਮੰਤਰੀ ਫਿਲਿਪ ਨਾਲ ਬੈਠਕ ਸ਼ਾਮਲ ਹੈ । ਮੈਂ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਾਂਗਾ ਅਤੇ ਫਰਾਂਸ ਵਿੱਚ 1950 ਅਤੇ 1960 ਦੇ ਦਹਾਕਿਆਂ ਵਿੱਚ ਏਅਰ ਇੰਡੀਆ ਦੇ ਹਵਾਈ ਜਹਾਜ਼ਾਂ ਦੇ ਦੋ ਹਾਦਸਿਆਂ ਦਾ ਸ਼ਿਕਾਰ ਹੋਏ ਭਾਰਤੀਆਂ ਦੀ ਯਾਦ ਵਿੱਚ ਇੱਕ ਸਮਾਰਕ ਸਮਰਪਿਤ ਕਰਾਂਗਾ ।
ਇਸ ਦੇ ਬਾਅਦ, 25 – 26 ਅਗਸਤ ਨੂੰ ਮੈਂ ਰਾਸ਼ਟਰਪਤੀ ਮੈਕਰੋਂ ਦੇ ਸੱਦੇ ਉੱਤੇ ਵਾਤਾਵਰਨ, ਜਲਵਾਯੂ, ਸਮੁੰਦਰ ਅਤੇ ਡਿਜੀਟਲ ਟਰਾਂਸਫਾਰਮੇਸ਼ਨ ਉੱਤੇ ਹੋਣ ਵਾਲੇ ਸੈਸ਼ਨਾਂ ਵਿੱਚ ਬਿਆਰਿਤਜ ਸਹਿਯੋਗੀ ਵਜੋਂ ਜੀ7 ਸਿਖ਼ਰ ਸੰਮੇਲਨ ਦੀਆਂ ਬੈਠਕਾਂ ਵਿੱਚ ਹਿੱਸਾ ਲਵਾਂਗਾ ।
ਭਾਰਤ ਅਤੇ ਫਰਾਂਸ ਦਰਮਿਆਨ ਉਤਕ੍ਰਿਸ਼ਟ (ਬਹੁਤ ਵਧੀਆ) ਦੁਵੱਲੇ ਸਬੰਧ ਹਨ, ਜੋ ਸਾਡੇ ਦੋਹਾਂ ਦੇਸ਼ਾਂ ਅਤੇ ਵਿਸ਼ਵ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਲਈ ਸਹਿਯੋਗ ਕਰਨ ਦੇ ਸਾਂਝੇ ਦ੍ਰਿਸ਼ਟੀਕੋਣ ਨਾਲ ਪ੍ਰਬਲ ਹੋਏ ਹਨ । ਸਾਡੀ ਮਜ਼ਬੂਤ ਰਣਨੀਤਿਕ ਅਤੇ ਆਰਥਿਕ ਸਾਂਝੇਦਾਰੀ ਪ੍ਰਮੁੱਖ ਵਿਸ਼ਵ ਸਰੋਕਾਰਾਂ, ਜਿਵੇਂ ਕਿ ਆਤੰਕਵਾਦ, ਜਲਵਾਯੂ ਪਰਿਵਰਤਨ ਆਦਿ ਉੱਤੇ ਇੱਕ ਸਾਂਝੇ ਦ੍ਰਿਸ਼ਟੀਕੋਣ ਨਾਲ ਪੂਰੀ ਹੁੰਦੀ ਹੈ । ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਆਪਸੀ ਸਮ੍ਰਿੱਧੀ , ਸ਼ਾਂਤੀ ਅਤੇ ਪ੍ਰਗਤੀ ਲਈ ਫਰਾਂਸ ਨਾਲ ਸਾਡੀ ਦੀਰਘਕਾਲੀ ਅਤੇ ਵਡਮੁੱਲੀ ਮਿੱਤਰਤਾ ਨੂੰ ਹੋਰ ਵਧਾਏਗੀ ।
23 – 24 ਅਗਸਤ ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਦੌਰਾਨ ਮੈਂ ਅਬੂ ਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਚਰਚਾ ਲਈ ਤਿਆਰ ਹਾਂ । ਇਸ ਦੌਰਾਨ ਆਪਸੀ ਹਿਤ ਨਾਲ ਜੁੜੇ ਦੁਵੱਲੇ ਸਬੰਧਾਂ ਅਤੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਵਿਸਤਾਰ ਨਾਲ ਚਰਚਾ ਹੋਵੇਗੀ ।
ਮੈਨੂੰ ਸ਼ਹਿਜ਼ਾਦੇ ਨਾਲ ਸੰਯੁਕਤ ਰੂਪ ਵਿੱਚ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕਰਨ ਦਾ ਵੀ ਇੰਤਜ਼ਾਰ ਹੈ । ਇਸ ਦੌਰੇ ਵਿੱਚ ਯੂਏਈ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸਰਬਉੱਚ ਨਾਗਰਿਕ ਸਨਮਾਨ ‘ਆਰਡਰ ਆਵ੍ ਜਾਯਦ’ ਨੂੰ ਪ੍ਰਾਪਤ ਕਰਨਾ ਸਨਮਾਨ ਦੀ ਗੱਲ ਹੋਵੇਗੀ। ਮੈਂ ਵਿਦੇਸ਼ ਵਿੱਚ ਕੈਸ਼ਲੈਸ ਲੈਣ-ਦੇਣ ਦੇ ਨੈੱਟਵਰਕ ਦੇ ਵਿਸਤਾਰ ਲਈ ਰੂਪੇ ਕਾਰਡ ਨੂੰ ਵੀ ਆਧਿਕਾਰਿਕ ਤੌਰ ਉੱਤੇ ਜਾਰੀ ਕਰਾਂਗਾ ।
ਭਾਰਤ ਅਤੇ ਯੂਏਈ ਦਰਮਿਆਨ ਅਕਸਰ ਹੋਣ ਵਾਲੀ ਉੱਚ ਪੱਧਰੀ ਗੱਲਬਾਤ ਸਾਡੇ ਜੀਵੰਤ ਸਬੰਧਾਂ ਨੂੰ ਪ੍ਰਮਾਣਿਤ ਕਰਦੀ ਹੈ । ਯੂਏਈ ਸਾਡਾ ਤੀਜਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਅਤੇ ਭਾਰਤ ਨੂੰ ਕੱਚੇ ਤੇਲ ਦਾ ਨਿਰਯਾਤ ਕਰਨ ਵਾਲਾ ਚੌਥਾ ਸਭ ਤੋਂ ਵੱਡਾ ਦੇਸ਼ ਹੈ । ਇਨ੍ਹਾਂ ਸਬੰਧਾਂ ਵਿੱਚ ਹੋਇਆ ਗੁਣਾਤਮਕ ਵਾਧਾ ਸਾਡੀ ਵਿਦੇਸ਼ ਨੀਤੀ ਦੀਆਂ ਉਪਲੱਬਧੀਆਂ ਵਿੱਚੋਂ ਇੱਕ ਹੈ । ਇਹ ਦੌਰਾ ਯੂਏਈ ਨਾਲ ਸਾਡੇ ਬਹੁਆਯਾਮੀ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਦੇਵੇਗਾ ।
ਮੈਂ 24 ਤੋਂ 25 ਅਗਸਤ ਦਰਮਿਆਨ ਬਹਿਰੀਨ ਦਾ ਵੀ ਦੌਰਾ ਕਰਾਂਗਾ । ਇਹ ਭਾਰਤ ਤੋਂ ਪ੍ਰਧਾਨ ਮੰਤਰੀ ਪੱਧਰ ਦਾ ਪਹਿਲਾ ਬਹਿਰੀਨ ਦੌਰਾ ਹੋਵੇਗਾ । ਮੈਨੂੰ ਪ੍ਰਧਾਨ ਮੰਤਰੀ ਸ਼ਹਿਜ਼ਾਦਾ ਸ਼ੇਖ ਖਲੀਫ਼ਾ ਬਿਨ ਸਲਮਾਨ ਅਲ ਖਲੀਫ਼ਾ ਨਾਲ ਸਾਡੇ ਦੁਵੱਲੇ ਸਬੰਧਾਂ ਨੂੰ ਗਤੀ ਦੇਣ ਦੇ ਤਰੀਕਿਆਂ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਸਾਂਝੇ ਦ੍ਰਿਸ਼ਟੀਕੋਣ ਨੂੰ ਲੈ ਕੇ ਚਰਚਾ ਦਾ ਇੰਤਜ਼ਾਰ ਹੈ । ਮੈਂ ਬਹਿਰੀਨ ਦੇ ਸੁਲਤਾਨ ਮਹਾਮਹਿਮ ਸ਼ੇਖ ਹਮਾਦ ਬਿਨ ਈਸਾ ਅਲ ਖਲੀਫ਼ਾ ਅਤੇ ਦੂਜੇ ਨੇਤਾਵਾਂ ਨਾਲ ਵੀ ਬੈਠਕ ਕਰਾਂਗਾ ।
ਇਸ ਦੌਰਾਨ ਮੈਨੂੰ ਭਾਰਤੀ ਭਾਈਚਾਰੇ ਨਾਲ ਗੱਲ ਕਰਨ ਦਾ ਵੀ ਮੌਕੇ ਮਿਲੇਗਾ । ਜਨਮ ਆਸ਼ਟਮੀ ਦੇ ਪਾਵਨ ਪਰਵ ਉੱਤੇ ਮੈਨੂੰ ਖਾੜੀ ਖੇਤਰ ਦੇ ਸਭ ਤੋਂ ਪੁਰਾਣੇ ਸ਼੍ਰੀਨਾਥਜੀ ਮੰਦਿਰ ਦੇ ਪੁਨਰਵਿਕਾਸ ਦੀ ਰਸਮੀ ਸ਼ੁਰੂਆਤ ਸਮੇਂ ਮੌਜੂਦ ਹੋਣ ਦਾ ਵੀ ਸੁਭਾਗ ਮਿਲੇਗਾ । ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਯਾਤਰਾ ਸਾਰੇ ਖੇਤਰਾਂ ਵਿੱਚ ਸਾਡੇ ਸਬੰਧਾਂ ਨੂੰ ਹੋਰ ਗਹਿਰਾਈ ਦੇਵੇਗੀ ।
***
ਵੀਆਰਆਰਕੇ/ਏਕੇ
From 22nd to 26th August, I would be visiting France, UAE and Bahrain. These visits will strengthen India’s relations with time-tested friends and help explore new areas of cooperation.
— Narendra Modi (@narendramodi) August 22, 2019
Sharing more details about the visits. https://t.co/kwguAyEtAL
In France, look forward to holding talks with President @EmmanuelMacron and PM Philippe. There would be interactions with the Indian diaspora and a memorial for Indian victims of two Air India crashes in France in the 1950s and 1960s would be dedicated. @gouvernementFR
— Narendra Modi (@narendramodi) August 22, 2019
In UAE, there would be comprehensive talks with His Highness the Crown Prince of Abu Dhabi, Sheikh Mohammed bin Zayed Al Nahyan. The Crown Prince and I would be releasing a stamp to mark Bapu’s 150th Jayanti. The RuPay card will also be launched, which would help many.
— Narendra Modi (@narendramodi) August 22, 2019
My visit to the Kingdom of Bahrain would be the first ever Prime Ministerial visit to the Kingdom. I look forward to meeting Prime Minister His Royal Highness Prince Shaikh Khalifa bin Salman Al Khalifa and His Majesty the King of Bahrain Shaikh Hamad bin Isa Al Khalifa.
— Narendra Modi (@narendramodi) August 22, 2019
In Bahrain there would be interactions with the Indian diaspora. It would be an honour for me to be present at the special ceremony marking the re-development of the temple of Lord Shreenathji, among the oldest temples in the Gulf region
— Narendra Modi (@narendramodi) August 22, 2019