ਪੀਐੱਮਇੰਡੀਆ
ਅਧਿਆਪਕ ਦਿਵਸ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਦੇਸ਼ ਦਾ ਮੂਲ- ਪਾਠ ਨਿਮਨਲਿਖਤ ਹੈ।
“ਤੁਹਾਨੂੰ , ਅਤੇ ਪੂਰੇ ਅਧਿਆਪਨ ਭਾਈਚਾਰੇ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ!”
ਇਹ ਦਿਵਸ ਪੂਰੇ ਅਧਿਆਪਕ ਭਾਈਚਾਰੇ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਪ੍ਰਤੀਬੱਧਤਾ ਲਈ ਅਭਿਨੰਦਨ ਕਰਨ ਦਾ ਦਿਨ ਹੈ । ਜਮਾਤ ਵਿੱਚ ਸਿੱਖਿਆ ਨਾਲ ਜੁੜੇ ਵਿਸ਼ਿਆਂ ਨੂੰ ਪੜ੍ਹਾਉਣ ਤੋਂ ਇਲਾਵਾ, ਸਿੱਖਿਅਕ ਅਸਧਾਰਨ ਮਾਰਗਦਰਸ਼ਕ ਅਤੇ ਸਿੱਖਿਅਕ (mentors) ਵੀ ਹੁੰਦੇ ਹਨ, ਜੋ ਆਪਣੇ ਵਿਦਿਆਰਥੀਆਂ ਦੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ।
ਅਧਿਆਪਕਾਂ ਦਾ ਨਿਰ-ਸਵਾਰਥ ਸੁਭਾਵ ਪੂਰੇ ਵਿਸ਼ਵ ਵਿੱਚ ਸਲਾਹਿਆ ਜਾਂਦਾ ਹੈ । ਰੁਝੇਵੇਂ ਭਰੇ ਕਾਰਜਕ੍ਰਮ ਅਤੇ ਪਰਿਵਾਰਿਕ ਜ਼ਿੰਮੇਦਾਰੀਆਂ ਦੇ ਬਾਵਜੂਦ, ਅਧਿਆਪਕ ਇਹ ਸੁਨਿਸ਼ਚਿਤ ਕਰਦੇ ਹਨ ਕਿ ਵਿਦਿਆਰਥੀ ਅਸਾਨੀ ਨਾਲ ਨਵੇਂ ਵਿਚਾਰ ਅਤੇ ਧਾਰਨਾਵਾਂ ਸਿੱਖਣ ਦੇ ਸਮਰੱਥ ਹੋਣ।
ਨਤੀਜਿਆਂ ‘ਤੇ ਧਿਆਨ ਦਿਓ :
ਅੱਜ, ਭਾਰਤ ਦੇ ਸਿੱਖਿਆ ਖੇਤਰ ਵਿੱਚ ਇੱਕ ਵੱਡਾ ਬਦਲਾਅ ਆ ਰਿਹਾ ਹੈ । ਹੁਣ ਅਸੀਂ ਕੇਵਲ ਆਉਟਲੇਜ਼ (ਖਾਕਿਆਂ) ‘ਤੇ ਧਿਆਨ ਕੇਂਦਰਿਤ ਕਰਨ ਦੇ ਪਾਰੰਪਰਾਗਤ ਤਰੀਕੇ ਤੋਂ ਨਿਕਲ ਕੇ ਨਤੀਜਿਆਂ ਨੂੰ ਪਹਿਲ ਦੇ ਰਹੇ ਹਾਂ। ਇਸ ਸੰਦਰਭ ਵਿੱਚ, ਅਧਿਆਪਕਾਂ ਨੂੰ ਨੌਜਵਾਨਾਂ ਵਿੱਚ ਖੋਜ ਅਤੇ ਇਨੋਵੇਸ਼ਨ ਦਾ ਜੋਸ਼ ਵਧਾਉਣ ਲਈ ਸਖ਼ਤ ਮਿਹਨਤ ਕਰਦੇ ਹੋਏ ਦੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ । ਇਹੀ ਉਹ ਜੋਸ਼ (ਭਾਵਨਾ) ਹੈ ਜੋ ਸਾਡੇ ਨੌਜਵਾਨਾਂ ਨੂੰ ਆਪਣੇ ਅਤੇ ਰਾਸ਼ਟਰ ਲਈ ਅਸਧਾਰਨ ਕੰਮ ਕਰਨ ਦੀ ਸ਼ਕਤੀ ਪ੍ਰਦਾਨ ਕਰੇਗਾ ।
ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਅੰਕੁਸ਼ ਲਗਾਉਣ ਵਿੱਚ ਮਦਦ ਕਰੋ :
ਇਸ ਅਧਿਆਪਕ ਦਿਵਸ ‘ਤੇ ਮੈਂ ਆਪਣੇ ਸਾਥੀ ਅਧਿਆਪਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਦੇਸ਼ ਨੇ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ ਲਈ ਇੱਕ ਜਨ ਅੰਦੋਲਨ ਸ਼ੁਰੂ ਕੀਤਾ ਹੈ । ਮੈਂ ਇਸ ਜਨ ਅੰਦੋਲਨ ਵਿੱਚ ਅਧਿਆਪਕ ਭਾਈਚਾਰੇ ਦਾ ਸਰਗਰਮ ਸਮਰਥਨ ਅਤੇ ਹਿੱਸੇਦਾਰੀ ਚਾਹੁੰਦਾ ਹਾਂ । ਜਦੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਨਾਲ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਬਾਰੇ ਸਮਝਾਉਣਗੇ ਅਤੇ ਇਸ ਦੀ ਵਰਤੋਂ ਨਾ ਕਰਨ ਦੀ ਸਲਾਹ ਦੇਣਗੇ ਤਾਂ ਵਿਦਿਆਰਥੀ ਵੀ ਇਸ ਜਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਣਗੇ । ਇਹ ਪਿਆਰੇ ਬਾਪੂ ਨੂੰ ਉਨ੍ਹਾਂ ਦੀ 150ਵੀਂ ਜਯੰਤੀ ‘ਤੇ ਇੱਕ ਮਹਾਨ ਸ਼ਰਧਾਂਜਲੀ ਹੋਵੋਗੀ।
ਮੈਂ ਅੱਜ ਦੇ ਦਿਨ ਮਹਾਨ ਅਧਿਆਪਕ ਡਾ. ਐੱਸ. ਰਾਧਾਕ੍ਰਿਸ਼ਣਨ ਨੂੰ ਵੀ ਸ਼ਰਧਾਂਜਲੀ ਦਿੰਦਾ ਹਾਂ। ਮੈਂ ਕਾਮਨਾ ਕਰਦਾ ਹਾਂ ਕਿ ਉਨ੍ਹਾਂ ਦਾ ਜੀਵਨ ਅਧਿਕ ਤੋਂ ਅਧਿਕ ਲੋਕਾਂ ਨੂੰ ਸਿੱਖਿਆ ਦੇ ਖੇਤਰ (ਪ੍ਰੋਫੈਸ਼ਨ) ਵਿੱਚ ਸ਼ਾਮਲ ਹੋਣ ਲਈ ਅਤੇ ਨੌਜਵਾਨ ਮਨਾਂ ਨੂੰ ਅਕਾਰ ਦੇਣ ਲਈ ਹਮੇਸ਼ਾ ਪ੍ਰੇਰਿਤ ਕਰੇ ।
ਇੱਕ ਵਾਰ ਫਿਰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ!”
***
ਵੀਆਰਆਰਕੇ/ਐੱਸਐੱਚ/ਏਕੇ