ਪੀਐੱਮਇੰਡੀਆ

ਮੇਰੇ ਨਾਲ ਬੋਲੋ ਦੋਵੇਂ ਹੱਥ ਉੱਪਰ ਕਰਕੇ ਬੋਲੋ….. ਨਰਮਦੇ……… ਨਰਮਦੇ……… ਨਰਮਦੇ………. ਸਰਵਦੇ…… ਨਰਮਦੇ………….. ਨਰਮਦੇ………. ਨਰਮਦੇ……।
ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਮੁੱਖ ਮੰਤਰੀ ਸ਼੍ਰੀਮਾਨ ਵਿਜੈਭਾਈ ਰੁਪਾਣੀ, ਉਪ ਮੁੱਖ ਮੰਤਰੀ ਨਿਤਿਨ ਭਾਈ….. ਮੰਚ ‘ਤੇ ਹਾਜ਼ਰ ਸਾਰੇ ਮਹਾਨੁਭਵ ਅਤੇ ਵਿਸ਼ਾਲ ਸੰਖਿਆ ਵਿੱਚ ਪਹੁੰਚੇ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।
ਕਿਸੇ ਸਮੇਂ ਮੈਨੂੰ ਫੋਟੋਗ੍ਰਾਫੀ ਦੀ ਜ਼ਰਾ ਆਦਤ ਹੋਈ ਸੀ। ਮਨ ਕਰਦਾ ਸੀ ਫੋਟੋ ਖਿੱਚਾਂ……… ਬਾਅਦ ਵਿੱਚ ਤਾਂ ਸਭ ਛੁਟ ਗਿਆ ਲੇਕਿਨ ਅੱਜ ਜਦੋਂ ਮੈਂ ਇੱਥੇ ਬੈਠਾ ਸਾਂ, ਤਾਂ ਮੇਰਾ ਮਨ ਕਰਦਾ ਸੀ ਕਿ ਵਧੀਆ ਹੁੰਦਾ ਅੱਜ ਮੇਰੇ ਹੱਥ ਵਿੱਚ ਵੀ ਕੈਮਰਾ ਹੁੰਦਾ। ਉੱਪਰ ਤੋਂ ਮੈਂ ਜੋ ਦ੍ਰਿਸ਼ ਦੇਖ ਰਿਹਾ ਹਾਂ। ਹੇਠਾਂ ਜਨਸਾਗਰ ਹੈ, ਪਿੱਛੇ ਜਲਸਾਗਰ ਹੈ ਅਤੇ ਮੈਂ ਇਨ੍ਹਾਂ ਸਭ ਕੈਮਰਿਆਂ ਵਾਲਿਆਂ ਨੂੰ ਵੀ ਪ੍ਰਾਰਥਨਾ ਕਰਾਂਗਾ ਕਿ ਸਾਡੀਆਂ ਤਸਵੀਰਾਂ ਬਹੁਤ ਕੱਢ ਦਿੱਤੀਆਂ ਜ਼ਰਾ ਉਧਰ ਵੱਲ ਕੈਮਰਾ ਕਰੋ…… ਕਿਵੇਂ ਜਨਸਾਗਰ ਅਤੇ ਜਲਸਾਗਰ ਦਾ ਮਿਲਨ ਹੈ। ਸ਼ਾਇਦ ਫੋਟੋਗ੍ਰਾਫੀ ਦੀ ਦੁਨੀਆ ਵਾਲਿਆਂ ਲਈ ਅਜਿਹਾ ਦ੍ਰਿਸ਼ ਬਹੁਤ rare ਮਿਲ ਸਕਦਾ ਹੈ। ਅਤੇ ਮੈਂ ਇੱਥੋਂ ਦੇ ਵਿਵਸਥਾਪਕਾਂ ਨੂੰ ਵੀ ਇਸ location ਲਈ ਉਨ੍ਹਾਂ ਦੀ aesthetic sense ਲਈ ਵਿਸ਼ੇਸ਼ ਵਧਾਈ ਦਿੰਦਾ ਹਾਂ।
ਅੱਜ ਦੇ ਦਿਨ ਮਾਂ ਨਰਮਦਾ ਦੇ ਦਰਸ਼ਨ ਦਾ ਅਵਸਰ ਮਿਲਣਾ, ਪੂਜਾ – ਅਰਚਨਾ ਦਾ ਅਵਸਰ ਮਿਲਣਾ ਇਸ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਹੈ, ਮੈਂ ਗੁਜਰਾਤ ਸਰਕਾਰ ਦਾ ਆਪ ਸਭ ਦਾ ਆਭਾਰੀ ਹਾਂ ਕਿ ਤੁਸੀਂ ਮੈਨੂੰ ਨਮਾਮੀ ਦੇਵੀ ਨਰਮਦਾ ਸਮਾਰੋਹ ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਉਸ ਦਾ ਹਿੱਸਾ ਬਣਾਇਆ । ਮੈਂ ਸਾਰੇ ਗੁਜਰਾਤ ਵਾਸੀਆਂ ਨੂੰ ਵੀ ਇਸ ਉਤਸਵ ਲਈ ਬਹੁਤ – ਬਹੁਤ ਵਧਾਈ ਦਿੰਦਾ ਹਾਂ ਅਤੇ ਅੱਜ ਇਹ ਅਜਿਹਾ ਅਵਸਰ ਹੈ ਜਿਸ ਦਾ ਲਾਭ ਮੱਧ ਪ੍ਰਦੇਸ਼ ਨੂੰ, ਮਹਾਰਾਸ਼ਟਰ ਨੂੰ, ਰਾਜਸਥਾਨ ਨੂੰ ਅਤੇ ਗੁਜਰਾਤ ਨੂੰ …… ਇਨ੍ਹਾਂ ਚਾਰ ਰਾਜਾਂ ਦੇ ਲੋਕਾਂ ਨੂੰ , ਕਿਸਾਨਾਂ ਨੂੰ , ਉਸ ਰਾਜ ਦੀ ਜਨਤਾ ਨੂੰ ਇਸ ਯੋਜਨਾ ਦਾ ਲਾਭ ਮਿਲ ਰਿਹਾ ਹੈ ।
ਸਾਥੀਓ, ਸਾਡੇ ਸੱਭਿਆਚਾਰ ਵਿੱਚ ਹਮੇਸ਼ਾ ਮੰਨਿਆ ਗਿਆ ਹੈ ਕਿ ਵਾਤਾਵਰਣ ਦੀ ਰੱਖਿਆ ਕਰਦੇ ਹੋਏ ਵੀ ਵਿਕਾਸ ਹੋ ਸਕਦਾ ਹੈ । ਪ੍ਰਕਿਰਤੀ ਸਾਡੇ ਲਈ ਪੂਜਨੀਕ ਹੈ , ਪ੍ਰਕਿਰਤੀ ਸਾਡਾ ਆਭੂਸ਼ਣ ਹੈ, ਸਾਡਾ ਗਹਿਣਾ ਹੈ । ਵਾਤਾਵਰਣ ਨੂੰ ਸੁਰੱਖਿਅਤ ਕਰਦੇ ਹੋਏ ਕਿਵੇਂ ਵਿਕਾਸ ਕੀਤਾ ਜਾ ਸਕਦਾ ਹੈ, ਇਸ ਦਾ ਜੀਵੰਤ ਉਦਾਹਰਨ ਹੁਣ ਕੇਵੜੀਆ ਵਿੱਚ ਦੇਖਣ ਨੂੰ ਮਿਲ ਰਿਹਾ ਹੈ ।
ਅੱਜ ਸਵੇਰ ਤੋਂ ਮੈਨੂੰ ਅਨੇਕ ਸਥਾਨਾਂ ‘ਤੇ ਜਾਣ ਦਾ ਅਵਸਰ ਮਿਲਿਆ । ਅਤੇ ਹਰ ਸਥਾਨ ‘ਤੇ ਮੈਂ ਪ੍ਰਕਿਰਤੀ ਅਤੇ ਵਿਕਾਸ ਦਾ ਅਦਭੁਤ ਤਾਲਮੇਲ ਵੀ ਅਨੁਭਵ ਕੀਤਾ ਹੈ । ਇੱਕ ਪਾਸੇ ਸਰਦਾਰ ਸਰੋਵਰ ਬੰਨ੍ਹ ਹੈ, ਬਿਜਲੀ ਉਤਪਾਦਨ ਦੇ ਯੰਤਰ ਹਨ ਤਾਂ ਦੂਜੇ ਪਾਸੇ ਏਕਤਾ ਨਰਸਰੀ, ਬਟਰ – ਫਲਾਈ ਗਾਰਡਨ , ਕੈਕਟਸ ਗਾਰਡਨ ਜਿਹੀਆਂ ਈਕੋ – ਟੂਰਿਜ਼ਮ ਨਾਲ ਜੁੜੀਆਂ ਬਹੁਤ ਹੀ ਸੁੰਦਰ ਵਿਵਸਥਾਵਾਂ ਹਨ । ਇਨ੍ਹਾਂ ਸਭ ਦਰਮਿਆਨ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਸ਼ਾਨਦਾਰ ਪ੍ਰਤਿਮਾ ਜਿਵੇਂ ਸਾਨੂੰ ਅਸ਼ੀਰਵਾਦ ਦਿੰਦੀ ਨਜ਼ਰ ਆਉਂਦੀ ਹੈ । ਮੈਂ ਸਮਝਦਾ ਹਾਂ ਕਿ ਕੇਵੜੀਆ ਵਿੱਚ ਪ੍ਰਗਤੀ, ਪ੍ਰਕਿਰਤੀ, ਵਾਤਾਵਰਣ ਅਤੇ ਸੈਰ-ਸਪਾਟੇ ਦਾ ਅਦਭੁਤ ਸੰਗਮ ਹੋ ਰਿਹਾ ਹੈ ਅਤੇ ਇਹ ਸਾਰਿਆਂ ਲਈ ਬੁਹਤ ਵੱਡੀ ਪ੍ਰੇਰਣਾ ਹੈ ।
ਸਾਥੀਓ , ਅੱਜ ਹੀ ਨਿਰਮਾਣ ਅਤੇ ਸਿਰਜਣ ਦੇ ਦੇਵਤਾ ਵਿਸ਼ਵਕਰਮਾ ਜੀ ਦੀ ਜਯੰਤੀ ਵੀ ਹੈ । ਨਵੇਂ ਭਾਰਤ ਦੇ ਨਿਰਮਾਣ ਦੇ ਜਿਸ ਸੰਕਲਪ ਨੂੰ ਲੈ ਕੇ ਅਸੀਂ ਅੱਗੇ ਵਧ ਰਹੇ ਹਾਂ, ਉਸ ਵਿੱਚ ਭਗਵਾਨ ਵਿਸ਼ਵਕਰਮਾ ਜਿਹੀ ਸਿਰਜਣਸ਼ੀਲਤਾ ਅਤੇ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਇੱਛਾਸ਼ਕਤੀ ਬਹੁਤ ਜ਼ਰੂਰੀ ਹੈ । ਭਗਵਾਨ ਵਿਸ਼ਵਕਰਮਾ ਦਾ ਭਾਰਤ ‘ਤੇ ਅਸ਼ੀਰਵਾਦ ਬਣਿਆ ਰਹੇ ਸਾਡੇ ਸਾਰਿਆਂ ਦੀ ਇਹੀ ਪ੍ਰਾਰਥਨਾ ਹੈ ।
ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਸਰਦਾਰ ਸਰੋਵਰ ਡੈਮ (ਬੰਨ੍ਹ) ਅਤੇ ਸਰਦਾਰ ਸਾਹਬ ਦੀ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ , ਦੋਵੇਂ ਹੀ ਉਸ ਇੱਛਾਸ਼ਕਤੀ, ਉਸ ਸੰਕਲਪਸ਼ਕਤੀ ਦੇ ਪ੍ਰਤੀਕ ਹਨ।
ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਪ੍ਰੇਰਣਾ ਨਾਲ ਅਸੀਂ ਨਵੇਂ ਭਾਰਤ ਨਾਲ ਜੁੜੇ ਹਰ ਸੰਕਲਪ ਨੂੰ ਸਿੱਧ ਕਰਾਂਗੇ, ਹਰ ਟੀਚੇ ਨੂੰ ਪ੍ਰਾਪਤ ਕਰਾਂਗੇ ।
ਸਾਥੀਓ , ਅੱਜ ਦਾ ਇਹ ਅਵਸਰ ਬਹੁਤ ਭਾਵਨਾਤਮਕ ਵੀ ਹੈ । ਸਰਦਾਰ ਪਟੇਲ ਨੇ ਜੋ ਸੁਪਨਾ ਦੇਖਿਆ ਸੀ, ਉਹ ਦਹਾਕਿਆਂ ਬਾਅਦ ਪੂਰਾ ਹੋ ਰਿਹਾ ਹੈ ਅਤੇ ਉਹ ਵੀ ਸਰਦਾਰ ਸਾਹਬ ਦੀ ਸ਼ਾਨਦਾਰ ਪ੍ਰਤਿਮਾ ਦੀਆਂ ਉਨ੍ਹਾਂ ਅੱਖਾਂ ਦੇ ਸਾਹਮਣੇ ਹੋ ਰਿਹਾ ਹੈ ।
ਅਸੀਂ ਪਹਿਲੀ ਵਾਰ ਸਰਦਾਰ ਸਰੋਵਰ ਡੈਮ (ਬੰਨ੍ਹ) ਨੂੰ ਪੂਰਾ ਭਰਿਆ ਹੋਇਆ ਦੇਖਿਆ ਹੈ । ਇੱਕ ਸਮਾਂ ਸੀ ਜਦੋਂ 122 ਮੀਟਰ ਦੇ ਟੀਚੇ ਤੱਕ ਪਹੁੰਚਣਾ ਹੀ ਬਹੁਤ ਵੱਡੀ ਸਿੱਧੀ ਮੰਨਿਆ ਜਾਂਦਾ ਸੀ। ਲੇਕਿਨ ਅੱਜ 5 ਵਰ੍ਹਿਆਂ ਦੇ ਅੰਦਰ – ਅੰਦਰ 138 ਮੀਟਰ ਤੱਕ ਸਰਦਾਰ ਸਰੋਵਰ ਦਾ ਭਰ ਜਾਣਾ, ਅਦਭੁਤ ਹੈ, ਅਭੁੱਲ ਹੈ ।
ਸਾਥੀਓ, ਅੱਜ ਦੀ ਸਥਿਤੀ ਤੱਕ ਸਾਨੂੰ ਪਹੁੰਚਾਉਣ ਲਈ ਲੱਖਾਂ ਲੋਕਾਂ ਦਾ ਯੋਗਦਾਨ ਰਿਹਾ ਹੈ । ਸਧਾਰਨ ਤੋਂ ਸਧਾਰਨ ਨਾਗਰਿਕ ਦਾ ਯੋਗਦਾਨ ਰਿਹਾ ਹੈ । ਸਾਧੂ – ਸੰਤਾਂ ਦੀ ਭੂਮਿਕਾ ਰਹੀ ਹੈ। ਅਨੇਕ ਸਮਾਜਿਕ ਸੰਗਠਨਾਂ ਦਾ ਯੋਗਦਾਨ ਰਿਹਾ ਹੈ । ਅੱਜ ਦਾ ਦਿਨ ਉਨ੍ਹਾਂ ਲੱਖਾਂ ਸਾਥੀਆਂ ਦਾ ਆਭਾਰ ਪ੍ਰਗਟ ਕਰਨ ਦਾ ਹੈ ਜਿਨ੍ਹਾਂ ਨੇ ਇਸ ਸਰਦਾਰ ਸਰੋਵਰ ਪ੍ਰੋਜੈਕਟ ਲਈ ਆਪਣਾ ਯੋਗਦਾਨ ਦਿੱਤਾ ਹੈ । ਅਜਿਹੇ ਹਰ ਸਾਥੀ ਨੂੰ ਮੈਂ ਨਮਨ ਕਰਦਾ ਹਾਂ ।
ਸਾਥੀਓ, ਕੇਵੜੀਆ ਵਿੱਚ ਅੱਜ ਜਿੰਨਾਂ ਉਤਸ਼ਾਹ ਹੈ ਓਨਾ ਹੀ ਜੋਸ਼ ਪੂਰੇ ਗੁਜਰਾਤ ਵਿੱਚ ਹੈ । ਅੱਜ ਨਾਲਿਆਂ , ਤਾਲਾਬਾਂ , ਝੀਲਾਂ , ਨਦੀਆਂ ਦੀ ਸਾਫ਼ – ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ । ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ , ਵੱਡੇ ਪੈਮਾਨੇ ‘ਤੇ ਪੌਦੇ ਲਗਾਉਣ ਦਾ ਵੀ ਪ੍ਰੋਗਰਾਮ ਹੋਣਾ ਹੈ । ਇਹ ਨਿਸ਼ਚਿਤ ਰੂਪ ਨਾਲ ਸਵਾਗਤਯੋਗ (ਅਭਿਨੰਦਨੀ) ਹੈ , ਸ਼ਲਾਘਾਯੋਗ ਕਾਰਜ ਹੈ । ਇਹੀ ਉਹ ਪ੍ਰੇਰਣਾ ਹੈ ਜਿਸ ਦੇ ਬਲ ‘ਤੇ ਜਲ – ਜੀਵਨ ਮਿਸ਼ਨ ਅੱਗੇ ਵਧਣ ਵਾਲਾ ਹੈ । ਅਤੇ ਦੇਸ਼ ਵਿੱਚ ਜਲ ਸੰਭਾਲ਼ ਦਾ ਅੰਦੋਲਨ ਸਫਲ ਹੋਣ ਵਾਲਾ ਹੈ । ਗੁਜਰਾਤ ਵਿੱਚ ਹੋ ਰਹੇ ਸਫਲ ਪ੍ਰਯੋਗਾਂ ਨੂੰ, ਜਨਭਾਗੀਦਾਰੀ ਦੇ ਪ੍ਰਯੋਗਾਂ ਨੂੰ, ਜਨਭਾਗੀਦਾਰੀ ਨਾਲ ਜੁੜੇ ਹੋਏ ਅਨੇਕ ਮਹੱਤਵਪੂਰਨ ਕੰਮਾਂ ਨੂੰ ਅਸੀਂ ਹੋਰ ਅੱਗੇ ਵਧਾਉਣਾ ਹੈ। ਗੁਜਰਾਤ ਦੇ ਪਿੰਡ – ਪਿੰਡ ਵਿੱਚ ਜੋ ਇਸ ਪ੍ਰਕਾਰ ਦੀ ਜਨਭਾਗੀਦਾਰੀ ਨਾਲ, ਜਨਸਮਰਥਨ ਨਾਲ ਉਸਦੇ ਅਭਿਆਨ ਨਾਲ ਦਹਾਕਿਆਂ ਤੋਂ ਜੁੜੇ ਹਨ। ਅਜਿਹੇ ਸਾਥੀਆਂ ਨੂੰ ਮੈਂ ਤਾਕੀਦ ਕਰਾਂਗਾ ਕਿ ਉਹ ਪੂਰੇ ਦੇਸ਼ ਵਿੱਚ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ।
ਸਾਥੀਓ, ਅੱਜ ਕੱਛ ਅਤੇ ਸੌਰਾਸ਼ਟਰ ਦੇ ਉਨ੍ਹਾਂ ਖੇਤਰਾਂ ਵਿੱਚ ਵੀ ਮਾਂ ਨਰਮਦਾ ਦੀ ਕਿਰਪਾ ਹੋ ਰਹੀ ਹੈ । ਜਿੱਥੇ ਕਦੇ ਕਈ – ਕਈ ਹਫ਼ਤਿਆਂ ਤੱਕ ਪਾਣੀ ਨਹੀਂ ਪਹੁੰਚ ਸਕਦਾ ਸੀ। ਗੁਜਰਾਤ ਵਿੱਚ ਦਹਾਕਿਆਂ ਪਹਿਲਾਂ ਦੇ ਉਹ ਦਿਨ ਵੀ ਜਦੋਂ ਪਾਣੀ ਦੀ ਲੜਾਈ ਵਿੱਚ ਗੋਲੀਆਂ ਤੱਕ ਚਲੀਆਂ ਸਨ । ਬੇਟੀਆਂ – ਭੈਣੋਂ ਨੂੰ ਪੀਣ ਦੇ ਪਾਣੀ ਦੇ ਇੰਤਜਾਮ ਲਈ 5 – 5 , 10 – 10 ਕਿਲੋਮੀਟਰ ਪੈਦਲ ਚਲਣਾ ਪੈਂਦਾ ਸੀ । ਗਰਮੀ ਸ਼ੁਰੂ ਹੁੰਦੇ ਹੀ ਸੌਰਾਸ਼ਟਰ ਅਤੇ ਉੱਤਰ ਗੁਜਰਾਤ ਦੇ ਲੋਕ ਆਪਣੇ – ਆਪਣੇ ਪਸ਼ੂਧਨ ਨੂੰ ਲੈ ਕੇ ਸੈਕੜੇ ਕਿਲੋਮੀਟਰ ਜਿੱਥੇ ਪਾਣੀ ਦੀ ਸੰਭਾਵਨਾ ਹੁੰਦੀ ਸੀ । ਉੱਥੇ ਉਹ ਘਰ, ਪਿੰਡ, ਖੇਤ, ਖਲਿਹਾਨ ਛੱਡਕੇ ਚਲੇ ਜਾਣ ਲਈ ਮਜਬੂਰ ਹੋ ਜਾਂਦੇ ਸਨ। ਮੈਨੂੰ ਯਾਦ ਹੈ ਸਾਲ 2000 ਇੰਨੀ ਭਿਆਨਕ ਗਰਮੀਆਂ ਵਿੱਚ ਇਹ ਹਾਲਤ ਹੋ ਗਈ ਸੀ । ਕਿ ਰਾਜਕੋਟ ਨੂੰ ਸੂਰਯ ਨਗਰ, ਜਾਮ ਨਗਰ ਪਾਣੀ ਪਹੁੰਚਾਉਣ ਲਈ ਹਿੰਦੁਸਤਾਨ ਵਿੱਚ ਪਹਿਲੀ ਵਾਰ ਪਾਣੀ ਲਈ special water train ਚਲਾਉਣ ਦੀ ਨੌਬਤ ਆਈ ਸੀ ।
ਸਾਥੀਓ , ਅੱਜ ਜਦੋਂ ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਾਂ ਤਾਂ ਲਗਦਾ ਹੈ ਕਿ ਗੁਜਰਾਤ ਅੱਜ ਇੰਨਾ ਅੱਗੇ ਨਿਕਲ ਆਇਆ ਹੈ । ਤੁਹਾਨੂੰ ਮਾਣ ਹੁੰਦਾ ਹੈ ਕਿ ਨਹੀਂ ਹੁੰਦਾ ਹੈ , ਤੁਹਾਨੂੰ ਖੁਸ਼ੀ ਹੁੰਦੀ ਹੈ । ਤੁਸੀਂ ਜਦੋਂ ਮੈਨੂੰ ਇੱਥੇ ਦੀ ਜ਼ਿੰਮੇਵਾਰੀ ਦਿੱਤੀ ਤਦ ਸਾਡੇ ਸਾਹਮਣੇ ਦੋਹਰੀ ਚੁਣੌਤੀ ਸੀ ਸਿੰਚਾਈ ਦੇ ਲਈ, ਪੀਣ ਦੇ ਲਈ , ਬਿਜਲੀ ਲਈ ਡੈਮ ਦੇ ਕੰਮ ਨੂੰ ਤੇਜ਼ ਕਰਨਾ ਸੀ । ਦੂਜੇ ਪਾਸੇ ਨਰਮਦਾ ਕੈਨਾਲ ਦੇ ਨੈੱਟਵਰਕ ਨੂੰ ਅਤੇ ਵਿਕਲਪਿਕ ਸਿੰਚਾਈ ਵਿਵਸਥਾ ਨੂੰ ਵੀ ਵਧਾਉਣਾ ਸੀ । ਤੁਸੀਂ ਸੋਚੋ ਸਾਲ 2001 ਤੱਕ ਮੁੱਖ ਨਹਿਰ ਦਾ ਕੰਮ ਸਿਰਫ 150 ਕਿਲੋਮੀਟਰ ਤੱਕ ਹੀ ਹੋ ਸਕਿਆ ਸੀ । ਸਿੰਚਾਈ ਵਿਵਸਥਾ ਅਤੇ ਨਹਿਰਾਂ ਦਾ ਜਾਲ ਅਧੂਰਾ – ਅਧੂਰਾ ਬਿਖਰਿਆ ਹੋਇਆ , ਲਟਕਿਆ ਪਿਆ ਹੋਇਆ ਸੀ । ਲੇਕਿਨ ਤੁਸੀਂ ਸਾਰਿਆਂ ਨੇ, ਗੁਜਰਾਤ ਦੇ ਲੋਕਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ।
ਅੱਜ ਸਿੰਚਾਈ ਦੀਆਂ ਯੋਜਨਾਵਾਂ ਦਾ ਇੱਕ ਵਿਆਪਕ ਨੈੱਟਵਰਕ ਗੁਜਰਾਤ ਵਿੱਚ ਖੜ੍ਹਾ ਹੋ ਗਿਆ ਹੈ । ਬੀਤੇ 17 – 18 ਸਾਲਾਂ ਵਿੱਚ ਲਗਭਗ ਦੁਗਣੀ ਜ਼ਮੀਨ ਨੂੰ ਸਿੰਚਾਈ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ ।
ਭਾਈਓ – ਭੈਣੋਂ , ਆਪ ਕਲਪਨਾ ਕਰ ਸਕਦੇ ਹੋ ਟਪਕ ਸਿੰਚਾਈ, ਮਾਈਕ੍ਰੋ ਇਰੀਗੇਸ਼ਨ ਦਾ ਦਾਇਰਾ ਸਾਲ 2001 ਵਿੱਚ ਸਿਰਫ 14 ਹਜ਼ਾਰ ਹੈਕਟੇਅਰ ਸੀ ਅਤੇ ਕਰੀਬ – ਕਰੀਬ 8 ਹਜ਼ਾਰ ਕਿਸਾਨ ਪਰਿਵਾਰਾਂ ਹੀ ਇਸ ਦਾ ਲਾਭ ਉਠਾ ਸਕਦੇ ਸਨ । per drop more drop ਦਾ ਅਭਿਆਨ ਚਲਾਇਆ, ਪਾਣੀ ਬਚਾਉਣ ਦਾ ਅਭਿਆਨ ਚਲਾਇਆ, micro irrigation ‘ਤੇ ਬਲ ਦਿੱਤਾ , ਟਪਕ ਸਿੰਚਾਈ ‘ਤੇ ਬਲ ਦਿੱਤਾ । ਅਤੇ ਇੱਕ ਜ਼ਮਾਨੇ ਵਿੱਚ ਸਿਰਫ 12 – 14 ਹਜ਼ਾਰ ਹੈਕਟੇਅਰ ਸੀ ਅੱਜ 19 ਲੱਖ ਹੈਕਟੇਅਰ ਜ਼ਮੀਨ ਮੈਂ ਗੁਜਰਾਤ ਦੀ ਗੱਲ ਕਰ ਰਿਹਾ ਹਾਂ । ਅੱਜ 19 ਲੱਖ ਹੈਕਟੇਅਰ ਜ਼ਮੀਨ micro irrigation ਦੇ ਦਾਇਰੇ ਵਿੱਚ ਹੈ । ਅਤੇ ਕਰੀਬ 12 ਲੱਖ ਕਿਸਾਨ ਪਰਿਵਾਰਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ । ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਬਿਨਾ ਸੰਭਵ ਨਹੀਂ ਸੀ । ਗੁਜਰਾਤ ਦੇ ਪਿੰਡਾਂ ਵਿੱਚ ਬੈਠੇ ਹੋਏ ਕਿਸਾਨਾਂ ਦੀਆਂ ਸੰਵੇਦਨਸ਼ੀਲਤਾ ਦੇ ਬਿਨਾ ਇਹ ਸੰਭਵ ਨਹੀਂ ਸੀ । ਨਵੇਂ ਵਿਗਿਆਨ, ਟੈਕਨੋਲੋਜੀ ਨੂੰ ਸਵੀਕਾਰ ਕਰਨ ਦੇ ਗੁਜਰਾਤ ਦੇ ਕਿਸਾਨਾਂ ਦੇ ਸੁਭਾਅ ਦਾ ਨਤੀਜਾ ਸੀ ਕਿ ਅਸੀਂ ਇਤਨਾ ਵੱਡਾ ਸੁਪਨਾ ਸਿੱਧ ਕਰ ਸਕੇ । per drop more drop ਇਹ ਗੁਜਰਾਤ ਦੇ ਹਰ ਖੇਤ ਵਿੱਚ ਗੱਲ ਪਹੁੰਚ ਗਈ । ਹੁਣੇ ਕੁਝ ਸਮੇਂ ਪਹਿਲਾਂ IIM ਅਹਿਮਦਾਬਾਦ ਨੇ ਇਸ ਬਾਰੇ ਸਟਡੀ ਕੀਤੀ ਸੀ । ਮੈਂ ਤੁਹਾਨੂੰ ਅਤੇ ਦੇਸ਼ ਨੂੰ ਇਸ ਬਾਰੇ ਵੀ ਦੱਸਣਾ ਚਾਹੁੰਦਾ ਹਾਂ ।
ਸਾਥੀਓ, ਇਸ ਸਟਡੀ ਤੋਂ ਸਾਹਮਣੇ ਆਇਆ ਕਿ micro irrigation ਦੇ ਕਾਰਨ ਟਪਕ ਸਿੰਚਾਈ ਅਤੇ ਟਵਿੰਕਲਰ ਦੇ ਕਾਰਨ ਹੀ ਗੁਜਰਾਤ ਵਿੱਚ 50% ਤੱਕ ਪਾਣੀ ਦੀ ਬੱਚਤ ਹੋਈ ਹੈ । 25% ਤੱਕ fertilizer ਦੀ ਵਰਤੋਂ ਘੱਟ ਹੋਈ । 40% ਤੱਕ ਮਜ਼ਦੂਰੀ ਦਾ ਖਰਚਾ labour cost ਘੱਟ ਹੋਈ ਅਤੇ ਬਿਜਲੀ ਦੀ ਬੱਚਤ ਹੋਈ ਉਹ ਤਾਂ ਵੱਖ। ਇੰਨਾ ਹੀ ਨਹੀਂ ਇੱਕ ਪਾਸੇ ਬੱਚਤ ਹੋਈ ਤਾਂ ਦੂਜੇ ਪਾਸੇ ਫ਼ਸਲ ਦੀ ਪੈਦਾਵਾਰ ਵਿੱਚ ਵੀ 30% ਤੱਕ ਦਾ ਵਾਧਾ ਪਾਇਆ ਗਿਆ । ਨਾਲ ਹੀ ਪ੍ਰਤੀ ਹੈਕਟੇਅਰ ਹਰ ਕਿਸਾਨ ਪਰਿਵਾਰ ਦੀ ਆਮਦਨ ਵਿੱਚ ਲਗਭਗ ਸਾਢੇ ਪੰਦਰਾਂ ਹਜ਼ਾਰ ਰੁਪਏ ਦਾ ਵੀ ਵਾਧਾ ਹੋਇਆ।
ਸਾਥੀਓ, ਮੈਨੂੰ ਯਾਦ ਹੈ ਕਿ ਜਦੋਂ ਕੱਛ ਵਿੱਚ ਨਰਮਦਾ ਦਾ ਪਾਣੀ ਪਹੁੰਚਿਆ ਸੀ । ਤਦ ਮੈਂ ਕਿਹਾ ਸੀ ਕਿ ਪਾਣੀ ਕੱਛ ਲਈ ਪਾਰਸ ਸਾਬਤ ਹੋਵੇਗਾ ਅੱਜ ਮੈਨੂੰ ਖੁਸ਼ੀ ਹੈ ਕਿ ਮਾਂ ਨਰਮਦਾ ਦਾ ਜਲ ਸਿਰਫ ਕੱਛ ਹੀ ਨਹੀਂ ਸੌਰਾਸ਼ਟਰ ਹੀ ਨਹੀਂ ਗੁਜਰਾਤ ਦੇ ਇੱਕ ਵੱਡੇ ਹਿੱਸੇ ਲਈ ਪਾਰਸ ਸਿੱਧ ਹੋ ਰਿਹਾ ਹੈ, ਨਰਮਦਾ ਦਾ ਪਾਣੀ ਸਿਰਫ ਪਾਣੀ ਨਹੀਂ ਹੈ ਉਹ ਤਾਂ ਪਾਰਸ ਹੈ ਪਾਰਸ । ਜੋ ਮਿੱਟੀ ਨੂੰ ਸਪਰਸ਼ ਕਰਦੇ ਹੀ ਮਿੱਟੀ ਨੂੰ ਸੋਨਾ ਬਣਾ ਦਿੰਦਾ ਹੈ। ਨਰਮਦਾ ਜਲ ਦੀ ਵਜ੍ਹਾ ਨਾਲ ਸਿੰਚਾਈ ਦੀ ਸੁਵਿਧਾ ਤਾਂ ਵਧੀ ਹੀ ਹੈ ਨਲ ਨਾਲ ਜਲ ਦਾ ਦਾਇਰਾ ਵੀ ਬੀਤੇ ਦੋ ਦਹਾਕਿਆਂ ਵਿੱਚ ਕਰੀਬ ਤਿੰਨ ਗੁਣਾ ਵਧਿਆ ਹੈ । ਸਾਲ 2001 ਵਿੱਚ ਗੁਜਰਾਤ ਦੇ ਸਿਰਫ 26% ਘਰਾਂ ਵਿੱਚ ਨਲ ਨਾਲ ਪਾਣੀ ਆਉਂਦਾ ਸੀ । ਯਾਨੀ ਜਦੋਂ ਤੋਂ ਦੇਸ਼ ਵਿੱਚ ਘਰ ਵਿੱਚ ਨਲ ਨਾਲ ਜਲ ਪਹੁੰਚਾਉਣ ਦਾ ਕੰਮ ਸ਼ੁਰੂ ਹੋਇਆ ਹੈ ਉਦੋਂ ਤੋਂ 2001 ਤੱਕ ਯਾਨੀ ਕਰੀਬ – ਕਰੀਬ 5 ਦਹਾਕੇ ਤੱਕ ਸਿਰਫ 26% ਘਰ ਕਵਰ ਹੋਏ ਸਨ । ਅੱਜ ਤੁਹਾਡੇ ਸਾਰਿਆਂ ਦੇ ਪ੍ਰਯਤਨਾਂ ਦਾ ਅਸਰ ਹੈ , ਗੁਜਰਾਤ ਦੀਆਂ ਯੋਜਨਾਵਾਂ ਦਾ ਪ੍ਰਭਾਵ ਹੈ ਕਿ ਰਾਜ ਦੇ 78% ਘਰਾਂ ਵਿੱਚ ਨਲ ਨਾਲ ਪਾਣੀ ਆਉਂਦਾ ਹੈ । ਹੁਣ ਇਸ ਪ੍ਰੇਰਣਾ ਨਾਲ ਸਾਨੂੰ ਦੇਸ਼ ਭਰ ਵਿੱਚ ਹਰ ਘਰ ਜਲ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ ।
ਭਾਈਓ – ਭੈਣੋਂ , ਅੱਜ ਸੋਨੀ ਯੋਜਨਾ ਹੋਵੇ , ਸੁਜਲਾਮ – ਸੁਭਲਾਮ ਯੋਜਨਾ ਹੋਵੇ ਅੱਜ ਗੁਜਰਾਤ ਦੇ ਪਿੰਡ ਅਤੇ ਸ਼ਹਿਰ ਤੇਜ਼ੀ ਨਾਲ ਪਾਣੀ ਦੇ ਨੈੱਟਵਰਕ ਨਾਲ ਜੁੜ ਰਹੇ ਹਨ । ਮੈਂ ਗੁਜਰਾਤ ਸਰਕਾਰ ਨੂੰ ਪਹਿਲੇ ਸਾਬਕਾ ਮੁੱਖ ਮੰਤਰੀ
ਆਨੰਦੀਬੇਨ ਦੀ ਅਗਵਾਈ ਵਿੱਚ ਅਤੇ ਹੁਣ ਰੁਪਾਣੀ ਜੀ ਦੀ ਅਗਵਾਈ ਵਿੱਚ ਹਰ ਘਰ ਨੂੰ, ਹਰ ਖੇਤ ਨੂੰ , ਜਲ ਨਾਲ ਜੋੜਨ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ ਮੈਂ ਉਨ੍ਹਾਂ ਸਾਰੀਆਂ ਸਰਕਾਰਾਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ।
ਸਾਥੀਓ, ਸਿੰਚਾਈ ਦੀ ਸੁਵਿਧਾ ਮਿਲਣ ਨਾਲ ਇੱਕ ਹੋਰ ਲਾਭ ਗੁਜਰਾਤ ਦੇ ਕਿਸਾਨਾਂ ਨੂੰ ਹੋਇਆ ਹੈ । ਪਹਿਲਾਂ ਕਿਸਾਨ ਪਰੰਪਰਾਗਤ ਫਸਲਾਂ ਹੀ ਉਗਾਉਂਦੇ ਸਨ । ਲੇਕਿਨ ਸਿੰਚਾਈ ਦੀ ਸੁਵਿਧਾ ਮਿਲਣ ਦੇ ਬਾਅਦ ਨਗਦੀ ਫਸਲਾਂ ਦੀ ਪੈਦਾਵਾਰ ਸ਼ੁਰੂ ਹੋਈ, ਹਾਰਟੀਕਲਚਰ ਪਾਸੇ ਝੁਕਾਅ ਵਧਿਆ । ਨਕਦੀ ਕੰਮ ਹੋਣ ਲਗਿਆ । ਹਾਲ ਵਿੱਚ ਇੱਕ ਹੋਰ ਅਧਿਐਨ ਸਾਹਮਣੇ ਆਇਆ ਹੈ ਜਿਸ ਤੋਂ ਪਤਾ ਚਲਿਆ ਹੈ ਕਿ ਇਸ ਪਰਿਵਰਤਨ ਨਾਲ ਅਨੇਕ ਕਿਸਾਨ ਪਰਿਵਾਰਾਂ ਦੀ ਆਮਦਨ ਵਧੀ ਹੈ ।
ਭਾਈਓ ਅਤੇ ਭੈਣੋਂ, ਗੁਜਰਾਤ ਸਹਿਤ ਦੇਸ਼ ਦੇ ਹਰ ਕਿਸਾਨ ਪਰਿਵਾਰ ਦੀ ਆਮਦਨ ਨੂੰ 2022 ਤੱਕ ਦੁੱਗਣਾ ਕਰਨ ਲਈ ਅਨੇਕ ਦਿਸ਼ਾਵਾਂ ਵਿੱਚ ਅਨੇਕ ਪ੍ਰਯਤਨ ਚਲ ਰਹੇ ਹਨ । ਨਵੀਂ ਸਰਕਾਰ ਬਣਨ ਦੇ ਬਾਅਦ ਬੀਤੇ 100 ਦਿਨਾਂ ਵਿੱਚ ਇਸ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਗਏ ਹਨ । ਪੀਐੱਮ ਕਿਸਾਨ ਸਨਮਾਨ ਨਿਧੀ ਦਾ ਲਾਭ ਹੁਣ ਗੁਜਰਾਤ ਦੇ ਹਰ ਕਿਸਾਨ ਪਰਿਵਾਰ ਨੂੰ ਮਿਲ ਰਿਹਾ ਹੈ ।
ਕੁਝ ਦਿਨ ਪਹਿਲਾਂ ਛੋਟੇ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ, ਛੋਟੇ ਵਪਾਰੀਆਂ ਲਈ ਪੈਨਸ਼ਨ ਯੋਜਨਾ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ । ਇਸ ਦਾ ਲਾਭ ਵੀ ਗੁਜਰਾਤ ਦੇ ਅਤੇ ਦੇਸ਼ ਦੇ ਕਿਸਾਨ ਪਰਿਵਾਰਾਂ ਨੂੰ ਹੋਣ ਵਾਲਾ ਹੈ ।
ਸਾਥੀਓ, ਗੁਜਰਾਤ ਦੇ ਕਿਸਾਨਾਂ, ਵਪਾਰੀਆਂ ਅਤੇ ਦੂਜੇ ਨਾਗਰਿਕਾਂ ਲਈ ਪਾਣੀ ਦੇ ਮਾਧਿਅਮ ਨਾਲ ਟਰਾਂਸਪੋਰਟ ਦੀ ਵੀ ਇੱਕ ਵਿਆਪਕ ਵਿਵਸਥਾ ਤਿਆਰ ਕੀਤੀ ਜਾ ਰਹੀ ਹੈ । ਘੋਘਾ – ਦਹੇਜ ਰੋ – ਰੋ ਫੇਰੀ ਸੇਵਾ, ਇਸ ਦੀ ਸ਼ੁਰੂਆਤ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ । ਮੈਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ ਇਸ ਫੇਰੀ ਸੁਵਿਧਾ ਦਾ ਸਵਾ ਤਿੰਨ ਲੱਖ ਤੋਂ ਜ਼ਿਆਦਾ ਯਾਤਰੀ ਉਪਯੋਗ ਕਰ ਚੁੱਕੇ ਹਨ । ਇਤਨਾ ਹੀ ਨਹੀਂ ਕਰੀਬ – ਕਰੀਬ 70 ਹਜ਼ਾਰ ਗੱਡੀਆਂ ਵੀ ਇਸ ਦੀ ਮਦਦ ਨਾਲ ਟਰਾਂਸਪੋਰਟ ਕੀਤੀਆਂ ਗਈਆਂ ਹਨ । ਸੋਚੋ ਪਹਿਲਾਂ ਕਿੱਥੇ ਸੜਕ ਤੋਂ ਸਾਢੇ ਤਿੰਨ ਸੌ ਕਿਲੋਮੀਟਰ ਦਾ ਚੱਕਰ ਲਗਾਉਣਾ ਪੈਂਦਾ ਸੀ । ਹੁਣ ਸਮੁੰਦਰ ਤੋਂ ਸਿਰਫ 31 ਕਿਲੋਮੀਟਰ ਦੀ ਦੂਰੀ ਤੈਅ ਕਰਨਾ ਪੈਂਦੀ ਹੈ । ਕਿੱਥੇ ਸਾਢੇ ਤਿੰਨ ਸੌ ਕਿਲੋਮੀਟਰ ਅਤੇ ਕਿੱਥੇ 31 ਕਿਲੋਮੀਟਰ ਦੀ ਯਾਤਰਾ ਇਸ ਸੁਵਿਧਾ ਨੇ ਲੋਕਾਂ ਦੀ ਸੁਵਿਧਾ ਤਾਂ ਵਧਾਈ ਹੈ ਉਨ੍ਹਾਂ ਦਾ ਸਮਾਂ ਵੀ ਬਚਾਇਆ ਹੈ । ਵਾਤਾਵਰਣ ਦੀ ਵੀ ਰੱਖਿਆ ਕੀਤੀ ਹੈ । ਆਰਥਿਕ ਰੂਪ ਨਾਲ ਵੀ ਮਦਦ ਹੋਈ ਹੈ ।
ਸਾਥੀਓ, ਇਸ ਪ੍ਰਕਾਰ ਦੀ ਸੇਵਾ ਮੁੰਬਈ ਤੋਂ ਹਜੀਰਾ ਦਰਮਿਆਨ ਉਸ ਵਿੱਚ ਵੀ ਵਿਚਾਰ ਕੀਤਾ ਜਾ ਰਿਹਾ ਹੈ। ਗੁਜਰਾਤ ਸਰਕਾਰ ਨੇ ਇਸ ‘ਤੇ ਸੰਵਿਧਾਨਕ ਸਹਿਮਤੀ ਦੇ ਦਿੱਤੀ ਹੈ । ਬਹੁਤ ਹੀ ਜਲਦੀ ਇਸ ‘ਤੇ ਕੰਮ ਸ਼ੁਰੂ ਹੋ ਜਾਵੇਗਾ । ਰੋ – ਰੋ ਫੇਰੀ ਜਿਹੇ ਪ੍ਰੋਜੈਕਟ ਨਾਲ ਗੁਜਰਾਤ ਦੇ ਵਾਟਰ ਟੂਰਿਜ਼ਮ ਨੂੰ ਵੀ ਹੁਲਾਰਾ ਮਿਲ ਰਿਹਾ ਹੈ ।
ਸਾਥੀਓ , ਟੂਰਿਜ਼ਮ ਦੀ ਗੱਲ ਜਦੋਂ ਆਉਂਦੀ ਹੈ ਤਾਂ ਸਟੈਚੂ ਆਵ੍ ਯੂਨਿਟੀ ਦੀ ਚਰਚਾ ਸੁਭਾਵਿਕ ਹੈ । ਇਸ ਦੇ ਕਾਰਨ ਕੇਵੜੀਆ ਅਤੇ ਗੁਜਰਾਤ ਪੂਰੇ ਵਿਸ਼ਵ ਦੇ ਟੂਰਿਜ਼ਮ ਮੈਪ ‘ਤੇ ਪ੍ਰਮੁੱਖਤਾ ਨਾਲ ਛਾ ਗਿਆ ਹੈ । ਹਾਲੇ ਇਸ ਦਾ ਲੋਕਅਰਪਣ ਹੋਏ ਸਿਰਫ 11 ਮਹੀਨੇ ਹੀ ਹੋਏ ਹਨ ਇੱਕ ਸਾਲ ਵੀ ਨਹੀਂ ਹੋਇਆ ਹੈ ਲੇਕਿਨ 11 ਮਹੀਨਿਆਂ ਵਿੱਚ ਹੁਣ ਤੱਕ 23 ਲੱਖ ਤੋਂ ਜ਼ਿਆਦਾ ਸੈਲਾਨੀ ਦੇਸ਼ ਅਤੇ ਦੁਨੀਆ ਦੇ ਸੈਲਾਨੀ ਸਾਡੇ ਸਰਦਾਰ ਪਟੇਲ ਦਾ ਸਟੈਚੂ ਆਵ੍ ਯੂਨਿਟੀ ਦੇਖਣ ਆਏ ਹਨ।
ਹਰ ਦਿਨ ਔਸਤਨ ਸਾਢੇ 8 ਹਜ਼ਾਰ ਟੂਰਿਸਟ ਇੱਥੇ ਆਉਂਦੇ ਹਨ । ਮੈਨੂੰ ਦੱਸਿਆ ਗਿਆ ਹੈ ਕਿ ਪਿਛਲੇ ਮਹੀਨੇ ਜਨਮ ਅਸ਼ਟਮੀ ਦੇ ਦਿਨ ਤਾਂ ਰਿਕਾਰਡ 34 ਹਜ਼ਾਰ ਤੋਂ ਜ਼ਿਆਦਾ ਸੈਨਾਲੀ ਇੱਥੇ ਇਸ ਧਰਤੀ ‘ਤੇ ਪਹੁੰਚੇ ਸਨ। ਜਦੋਂ ਇਤਨੀ ਵੱਡੀ ਉਪਲੱਬਧੀ ਹੈ ਇਸ ਦਾ ਅਨੁਮਾਨ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਅਮਰੀਕਾ ਦੇ ਸਟੈਚੂ ਆਵ੍ ਲਿਬਰਟੀ ਨੂੰ ਦੇਖਣ ਔਸਤਨ 10 ਹਜ਼ਾਰ ਲੋਕ ਰੋਜ਼ਾਨਾ ਪਹੁੰਚਦੇ ਹਨ ਜਦੋਂ ਕਿ ਸਟੈਚੂ ਆਵ੍ ਲੈਬੇਰਟੀ ਨੂੰ 133 ਵਰ੍ਹੇ ਹੋ ਚੁੱਕੇ ਹਨ ਅਤੇ ਸਟੈਚੂ ਆਵ੍ ਯੂਨਿਟੀ ਨੂੰ ਸਿਰਫ 11 ਮਹੀਨਿਆਂ ਅਤੇ ਰੋਜ਼ਾਨਾ ਸਾਢੇ 8 ਹਜ਼ਾਰ ਲੋਕਾਂ ਦਾ ਆਉਣਾ 11 ਮਹੀਨਿਆਂ ਵਿੱਚ 23 ਲੱਖ ਲੋਕਾਂ ਦਾ ਆਉਣਾ ਇਹ ਆਪਣੇ-ਆਪ ਵਿੱਚ ਵੱਡਾ ਅਜੂਬਾ ਹੈ ।
ਭਾਈਓ ਅਤੇ ਭੈਣੋਂ, ਸਟੈਚੂ ਆਵ੍ ਯੂਨਿਟੀ ਅੱਜ ਇੱਥੋਂ ਦੇ ਆਦਿਵਾਸੀ ਭਾਈਆਂ ਅਤੇ ਭੈਣਾਂ ਅਤੇ ਨੌਜਵਾਨ ਸਾਥੀਆਂ ਦੇ ਰੋਜ਼ਗਾਰ ਦਾ ਮਾਧਿਅਮ ਵੀ ਬਣਦੀ ਜਾ ਰਹੀ ਹੈ । ਆਉਣ ਵਾਲੇ ਸਮੇਂ ਵਿੱਚ ਜਦੋਂ ਇੱਥੋਂ ਦੇ ਰਸਤੇ , ਇੱਥੇ ਟੂਰਿਜ਼ਮ ਨਾਲ ਜੁੜੇ ਦੂਜੇ project complete ਹੋ ਜਾਣਗੇ ਤਾਂ ਰੋਜ਼ਗਾਰ ਦੇ ਅਵਸਰ ਹੋਰ ਅਧਿਕ ਵਧ ਜਾਣਗੇ । ਅੱਜ ਇੱਥੇ ਮੈਂ ਪੂਰਾ ਸਮਾਂ ਜੋ – ਜੋ ਇੱਥੇ ਪ੍ਰੋਜੈਕਟ ਹੋ ਰਹੇ ਹਨ ਉਨ੍ਹਾਂ ਨੂੰ ਦੇਖਣ ਗਿਆ ਸਾਂ । ਇੱਥੇ ਆਉਣ ਵਿੱਚ ਮੈਨੂੰ ਦੇਰੀ ਇਸ ਲਈ ਹੋਈ ਕਿ ਮੈਨੂੰ ਦੇਖਦੇ – ਦੇਖਦੇ ਅਤੇ ਮੇਰੇ ਲਈ ਤਾਂ ਜਰਾ ਟ੍ਰੈਫਿਕ ਵੀ ਨਹੀਂ ਸੀ, ਤੇਜ਼ ਜਾ ਰਿਹਾ ਸੀ , ਤਾਂ ਵੀ ਚਾਰ ਘੰਟੇ ਲਗ ਗਏ ਅਤੇ ਹਾਲੇ ਵੀ ਮੈਂ ਪੂਰਾ ਦੇਖ ਨਹੀਂ ਸਕਿਆ ਹਾਂ । ਇੱਥੇ ਇਤਨਾ ਵੱਡਾ ਵਿਆਪਕ ਰੂਪ ਨਾਲ ਕੰਮ….. ਜਦੋਂ ਭਵਿੱਖ ਵਿੱਚ ਟੂਰਿਸਟ ਇੱਥੇ ਆਉਣਗੇ, ਦੋ – ਦੋ, ਚਾਰ – ਚਾਰ ਦਿਨ ਰਹਿਣ ਲਈ ਉਨ੍ਹਾਂ ਦਾ ਮਨ ਕਰ ਜਾਵੇਗਾ । ਇੱਥੇ ਸਬਜ਼ੀ, ਫਲ – ਫੁੱਲ , ਦੁੱਧ ਉਤਪਾਦਨ ਕਰਨ ਵਾਲੇ ਆਦਿਵਾਸੀ ਸਾਥੀਆਂ ਨੂੰ ਬਹੁਤ ਵੱਡੀ ਮਾਰਕਿਟ ਇੱਥੇ ਉਪਲੱਬਧ ਹੋਣ ਵਾਲੀ ਹੈ।
ਸਾਨੂੰ ਬੱਸ ਇੱਕ ਧਿਆਨ ਰੱਖਣਾ ਹੈ ਇਸ ਖੇਤਰ ਨੂੰ ਪਲਾਸਟਿਕ ਤੋਂ ਬਚਾਉਣਾ ਹੈ । ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਲਈ ਪੂਰਾ ਦੇਸ਼ ਯਤਨ ਕਰ ਰਿਹਾ ਹੈ । ਮੈਨੂੰ ਜਾਣਕਾਰੀ ਹੈ ਕਿ ਤੁਸੀਂ ਸਾਰੇ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਇਸ ਕੰਮ ਵਿੱਚ ਜੁਟੇ ਹੋਏ ਹੋ । ਲੇਕਿਨ ਅਤੇ ਅਸੀਂ ਇਹ ਨਾ ਭੁੱਲੀਏ ਸਾਡਾ ਜਲ , ਸਾਡਾ ਜੰਗਲ ਅਤੇ ਸਾਡੀ ਜ਼ਮੀਨ ਪਲਾਸਟਿਕ ਤੋਂ ਮੁਕਤ ਰਹੇ, ਇਸ ਦੇ ਲਈ ਸਾਡੀਆਂ ਕੋਸ਼ਿਸ਼ਾਂ ਹੋਰ ਤੇਜ਼ ਹੋਣੀਆਂ ਚਾਹੀਦੀਆਂ ਹਨ, ਹਰ ਨਾਗਰਿਕ ਦੀ ਪ੍ਰਤਿੱਗਿਆ ਹੋਣੀ ਚਾਹੀਦੀ ਹੈ, ਪ੍ਰਤੀਬੱਧਤਾ ਹੋਣੀ ਚਾਹੀਦੀ ਹੈ ।
ਸਾਥੀਓ, ਵਿਸ਼ਵਕਰਮਾ ਦਿਵਸ ਜਿਹਾ ਮੈਂ ਸ਼ੁਰੂ ਵਿੱਚ ਕਿਹਾ 17 ਸਤੰਬਰ ਇਹ ਵਿਸ਼ਵਕਰਮਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ । ਲੇਕਿਨ 17 ਸਤੰਬਰ ਦੇ ਨਾਲ ਹੀ ਅੱਜ ਦੇ ਦਿਨ ਦਾ ਇੱਕ ਹੋਰ ਮਹੱਤਵ ਵੀ ਹੈ ਅੱਜ 17 ਸਤੰਬਰ, ਅੱਜ ਦੇ ਦਿਨ ਦਾ ਇੱਕ ਦੂਸਰਾ ਮਹੱਤਵ ਵੀ ਹੈ, 17 ਸਤੰਬਰ ਦੇ ਦਿਨ…….. ਇਹ ਦਿਨ ਸਰਦਾਰ ਸਾਹਬ ਅਤੇ ਭਾਰਤ ਦੀ ਏਕਤਾ ਲਈ ਜੋ ਪ੍ਰਯਤਨ ਕੀਤੇ ਗਏ ਉਨ੍ਹਾਂ ਦੇ ਪ੍ਰਯਤਨਾਂ ਦਾ 17 ਸਤੰਬਰ ਇੱਕ ਸੁਨਹਿਰੀ ਪੰਨਾ ਲਿਖਿਆ ਗਿਆ ਹੈ । ਅੱਜ ਹੈਦਰਾਬਾਦ ਮੁਕਤੀ ਦਿਵਸ ਵੀ ਹੈ । ਅੱਜ ਦੇ ਹੀ ਦਿਨ 1948 ਵਿੱਚ ਹੈਦਰਾਬਾਦ ਦਾ ਰਲੇਵਾਂ ਭਾਰਤ ਵਿੱਚ ਹੋਇਆ ਸੀ ਅਤੇ ਅੱਜ ਹੈਦਰਾਬਾਦ ਦੇਸ਼ ਦੀ ਉੱਨਤੀ ਅਤੇ ਪ੍ਰਗਤੀ ਵਿੱਚ ਪੂਰੀ ਮਜ਼ਬੂਤੀ ਨਾਲ ਯੋਗਦਾਨ ਦੇ ਰਿਹਾ ਹੈ ।
ਕਲਪਨਾ ਕਰੋ ਅਗਰ ਸਰਦਾਰ ਵੱਲਭ ਭਾਈ , ਉਨ੍ਹਾਂ ਦੀ ਜੋ ਦੂਰਦਰਸ਼ਤਾ ਅਗਰ ਉਹ ਉਦੋਂ ਨਾ ਹੁੰਦੀ ਸਰਦਾਰ ਸਾਹਬ ਦੇ ਪਾਸ ਇਹ ਕੰਮ ਨਾ ਹੁੰਦਾ , ਤਾਂ ਅੱਜ ਭਾਰਤ ਦਾ ਨਕਸ਼ਾ ਕੈਸਾ ਹੁੰਦਾ ਅਤੇ ਭਾਰਤ ਦੀਆਂ ਸਮੱਸਿਆਵਾਂ ਕਿੰਨੀਆਂ ਅਧਿਕ ਹੁੰਦੀਆਂ ।
ਬਹੁਤ-ਬਹੁਤ ਧੰਨਵਾਦ ਸਭ ਦਾ
***
ਵੀਆਰਆਰਕੇ/ਸ਼ਾਹਬਾਜ਼/ਸਤੀਸ਼/ਮਮਤਾ
At the public meeting in Kevadia, Jal Shakti and Jan Shakti converged.
— Narendra Modi (@narendramodi) September 17, 2019
Today’s public meeting was next to the ‘Statue of Unity’, and from there we got a clear glimpse of the Sardar Sarovar Dam.
I thank the thousands of sisters and brothers of Gujarat who joined us. pic.twitter.com/68KIg5DbBo
हमारी संस्कृति में हमेशा माना गया है कि पर्यावरण की रक्षा करते हुए भी विकास हो सकता है। प्रकृति हमारे लिए आराध्य है, प्रकृति हमारा आभूषण है। पर्यावरण को संरक्षित करते हुए कैसे विकास किया जा सकता है, इसका जीवंत उदाहरण अब केवड़िया में देखने को मिल रहा है।: PM
— PMO India (@PMOIndia) September 17, 2019
एक तरफ सरदार सरोवर बाँध है, बिजली उत्पादन के यंत्र हैं तो दूसरी तरफ एकता नर्सरी, बटर-फ्लाई गार्डन जैसी इको-टूरिज्म से जुड़ी बहुत ही सुंदर व्यवस्थाएं हैं। इन सबके बीच सरदार पटेल जी की भव्य प्रतिमा जैसे हमें आशीर्वाद देती नजर आती है।: PM
— PMO India (@PMOIndia) September 17, 2019
मैं समझता हूं कि केवड़िया में विकास, प्रकृति और पर्यटन की एक ऐसी त्रिवेणी बह रही है, जो सभी के लिए प्रेरणा है।: PM
— PMO India (@PMOIndia) September 17, 2019
आज ही निर्माण और सृजन के देवता विश्वकर्मा जी की जयंती भी है। नए भारत के निर्माण के जिस संकल्प को लेकर हम आगे बढ़ रहे हैं, उसमें भगवान विश्वकर्मा जैसी सृजनशीलता और बड़े लक्ष्यों को प्राप्त करने की इच्छाशक्ति बहुत आवश्यक है।: PM
— PMO India (@PMOIndia) September 17, 2019
आज जब मैं आपसे बात कर रहा हूं तो सरदार सरोवर बाँध और सरदार साहब की दुनिया की सबसे ऊंची प्रतिमा, दोनों ही उस इच्छाशक्ति, उस संकल्पशक्ति के प्रतीक हैं।: PM
— PMO India (@PMOIndia) September 17, 2019