Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਆਈਆਈਟੀ ਚੇਨਈ ਵਿਖੇ ਸਿੰਗਾਪੁਰ-ਭਾਰਤ ਹੈਕਾਥੌਨ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਮਿੱਤਰੋ,

ਆਪ ਚੁਣੌਤੀਪੂਰਨ ਸਮੱਸਿਆਵਾਂ ਦਾ ਸਮਾਧਾਨ ਖੋਜਣ ਲਈ ਪਿਛਲੇ 36 ਘੰਟਿਆਂ ਤੋਂ ਬਿਨਾ ਰੁਕੇ ਕੰਮ ਕਰ ਰਹੇ ਹੋ।

ਤੁਹਾਡੀ ਊਰਜਾ ਨੂੰ ਨਮਨ । ਮੈਂ ਤੁਹਾਡੇ ਵਿੱਚ ਥਕਾਵਟ ਨਹੀਂ, ਸਿਰਫ਼ ਤੇ ਸਿਰਫ਼ ਤਾਜ਼ਗੀ ਦੇਖੀ ਹੈ।

ਟਾਸਕ ਪੂਰਾ ਕਰਨ ’ਤੇ ਮੈਂ ਸਤੁੰਸ਼ਟੀ ਦੇਖੀ ਹੈ। ਮੈਨੂੰ ਲੱਗਦਾ ਹੈ ਕਿ ਇਹ ਸਤੁੰਸ਼ਟੀ ਦੀ ਭਾਵਨਾ  ਚੇਨਈ ਦੇ ਵਿਸ਼ੇਸ਼ ਨਾਸ਼ਤੇ ਇਡਲੀ, ਡੋਸਾ, ਵੜਾ-ਸਾਂਬਰ ਤੋਂ ਵੀ ਆਈ ਹੈ। ਇਹ ਚੇਨਈ ਸ਼ਹਿਰ ਵੱਲੋਂ ਕੀਤੀ ਗਈ ਵਿਸ਼ੇਸ਼ ਮੇਜ਼ਬਾਨੀ ਦਾ ਨਿੱਘ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇੱਥੇ ਮੌਜੂਦ ਹਰ ਵਿਅਕਤੀ ਖਾਸ ਕਰਕੇ ਸਿੰਗਾਪੁਰ ਤੋਂ ਆਏ ਹੋਏ ਵਿਅਕਤੀਆਂ ਨੇ ਚੇਨਈ ਦਾ ਆਨੰਦ ਮਾਣਿਆ ਹੈ।

ਮਿੱਤਰੋ, ਮੈਂ ਹੈਕਾਥੌਨ ਦੇ ਜੇਤੂਆਂ ਨੂੰ ਵਧਾਈ ਦਿੰਦਾ ਹਾਂ। ਅਤੇ ਮੈਂ ਇੱਥੇ ਪੁੱਜੇ ਹਰ ਨੌਜਵਾਨ ਦੋਸਤ, ਖਾਸ ਕਰਕੇ ਵਿਦਿਆਰਥੀ ਦੋਸਤਾਂ ਨੂੰ ਵਧਾਈ ਦਿੰਦਾ ਹਾਂ। ਤੁਹਾਡੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਇੱਛਾ ਅਤੇ ਉਨ੍ਹਾਂ ਦਾ ਸੁਚਾਰੂ ਹੱਲ ਲੱਭਣ ਲਈ ਤੁਹਾਡੀ ਊਰਜਾ ਅਤੇ ਤੁਹਾਡਾ ਉਤਸ਼ਾਹ ਮੁਕਾਬਲੇ ਨੂੰ ਜਿੱਤਣ ਨਾਲੋਂ ਕਿਧਰੇ ਜ਼ਿਆਦਾ ਮੁੱਲਵਾਨ ਹੈ।

ਮੇਰੇ ਨੌਜਵਾਨ ਮਿੱਤਰੋ, ਅੱਜ ਅਸੀਂ ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਹਨ। ਮੈਨੂੰ ਵਿਸ਼ੇਸ਼ ਤੌਰ ’ਤੇ ਕੈਮਰਿਆਂ ਸਬੰਧੀ ਇਹ ਦੇਖਣਾ ਕਿ ਜ਼ਿਆਦਾ ਧਿਆਨ ਕੌਣ ਦਿੰਦਾ ਹੈ, ਦਾ ਹੱਲ ਜ਼ਿਆਦਾ ਪਸੰਦ ਆਇਆ। ਅਤੇ ਕੀ ਤੁਸੀਂ ਜਾਣਦੇ ਹੋ ਕਿ ਹੁਣ ਕੀ ਹੋਵੇਗਾ, ਮੈਂ ਸੰਸਦ ਵਿੱਚ ਸਪੀਕਰ ਨਾਲ ਗੱਲ ਕਰਾਂਗਾ, ਮੈਨੂੰ ਪੂਰਾ ਯਕੀਨ ਹੈ ਕਿ ਇਹ ਸੰਸਦ ਮੈਂਬਰਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ।

ਮੇਰੇ ਲਈ ਤੁਸੀਂ ਸਾਰੇ ਜੇਤੂ ਹੋ। ਤੁਸੀਂ ਜੇਤੂ ਹੋ ਕਿਉਂਕਿ ਤੁਸੀਂ ਜੋਖਮਾਂ ਤੋਂ ਡਰਦੇ ਨਹੀਂ ਹੋ। ਤੁਸੀਂ ਨਤੀਜੇ ਬਾਰੇ ਚਿੰਤਾ ਕਰੇ ਬਿਨਾਂ ਆਪਣੀਆਂ ਕੋਸ਼ਿਸ਼ਾਂ ਨੂੰ ਸਮਰਪਿਤ ਹੋ।

ਮੈਂ ਭਾਰਤ-ਸਿੰਗਾਪੁਰ ਹੈਕਾਥੌਨ ਨੂੰ ਸਫਲ ਬਣਾਉਣ ਲਈ ਸਿੰਗਾਪੁਰ ਸਰਕਾਰ ਦੇ ਸਿੱਖਿਆ ਮੰਤਰੀ ਸ਼੍ਰੀ, ਓਂਗ ਯੀ ਕੁੰਗ (Ong ye kung) ਅਤੇ ਨਨਯਾਂਗ ਟੈਕਨੀਕਲ ਯੂਨੀਵਰਸਿਟੀ (ਐੱਨਟੀਯੂ) ਵੱਲੋਂ ਮਿਲੀ ਮਦਦ ਦਾ ਧੰਨਵਾਦ ਕਰਦਾ ਹਾਂ।

ਭਾਰਤ-ਸਿੰਗਾਪੁਰ ਹੈਕਾਥੌਨ ਦੇ ਦੂਜੇ ਐਡੀਸ਼ਨ ਨੂੰ ਸਫ਼ਲ ਬਣਾਉਣ ਲਈ ਭਾਰਤੀ ਪੱਖ ਵੱਲੋਂ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਈਆਈਟੀ-ਮਦਰਾਸ ਅਤੇ ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ ਵੱਲੋਂ ਵਧੀਆ ਕਾਰਜਗੁਜ਼ਾਰੀ ਦਿਖਾਈ ਗਈ।

ਮਿੱਤਰੋ,

ਕੁਝ ਚੀਜ਼ਾਂ ਜਾਂ ਗੱਲਾਂ ਓਨੀਆਂ ਹੀ ਸੰਤੋਖਜਨਕ ਹੁੰਦੀਆਂ ਹਨ ਜਿੰਨਾ ਕਿ ਉਸ ਪ੍ਰਯਤਨ ਨੂੰ ਜੀਵੰਤ ਅਤੇ ਕਾਮਯਾਬ ਹੁੰਦੇ ਦੇਖਣਾ ਜਿਸ ਨਾਲ ਕੋਈ ਸ਼ੁਰੂਆਤ ਤੋਂ ਹੀ ਜੁੜਿਆ ਹੋਵੇ।

ਸੰਯੁਕਤ ਹੈਕਾਥੌਨ ਦਾ ਵਿਚਾਰ ਮੈਂ ਆਪਣੇ ਪਿਛਲੇ ਸਿੰਗਾਪੁਰ ਦੌਰੇ ਦੌਰਾਨ ਦਿੱਤਾ ਸੀ। ਪਿਛਲੇ ਸਾਲ ਇਹ ਸਿੰਗਾਪੁਰ ਵਿੱਚ ਨਨਯਾਂਗ ਟੈਕਨੀਕਲ ਯੂਨੀਵਰਸਿਟੀ ਵਿਖੇ ਹੋਈ ਸੀ। ਇਸ ਸਾਲ ਇਹ ਆਈਆਈਟੀ  ਮਦਰਾਸ ਦੇ ਇਤਿਹਾਸਕ ਅਤੇ ਆਧੁਨਿਕ ਕੈਂਪਸ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।

ਮਿੱਤਰੋ,

ਪਿਛਲੇ ਸਾਲ ਮੈਨੂੰ ਇਹ ਦੱਸਿਆ ਗਿਆ ਸੀ ਕਿ ਇਸ ਹੈਕਾਥੌਨ ਦਾ ਫੋਕਸ, ਕੰਪੀਟੀਸ਼ਨ ਹੈ। ਇਸ ਸਾਲ ਹਰ ਟੀਮ ਵਿੱਚ ਦੋਹਾਂ ਦੇਸ਼ਾਂ ਦੇ ਵਿਦਿਆਰਥੀ ਸ਼ਾਮਲ ਹਨ ਜਿਨ੍ਹਾਂ ਨੇ ਸਮੱਸਿਆਵਾਂ ਦੇ ਹੱਲ ਲਈ ਮਿਲ ਕੇ ਕੰਮ ਕੀਤਾ ਹੈ। ਇਸ ਲਈ ਇਹ ਚੰਗਾ ਹੋ ਗਿਆ ਹੈ ਕਿ ਅਸੀਂ ਇਸਨੂੰ ਮੁਕਾਬਲੇਬਾਜ਼ੀ ਤੋਂ ਸਾਂਝੇ ਉੱਦਮ ਵਿੱਚ ਬਦਲ ਲਿਆ ਹੈ।

ਇਹੀ ਤਾਕਤ ਹੈ ਜੋ ਸਾਨੂੰ ਚਾਹੀਦੀ ਹੈ, ਦੋਵੇਂ ਦੇਸ਼ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦਾ ਮਿਲ ਕੇ ਸਾਹਮਣਾ ਕਰਨਾ।

ਮਿੱਤਰੋ,

ਇਸ ਤਰ੍ਹਾਂ ਦੀਆਂ ਹੈਕਾਥੌਨ’ਜ਼ ਨੌਜਵਾਨਾਂ ਲਈ ਬਹੁਤ ਅਹਿਮ ਹਨ। ਸਹਿਭਾਗੀ ਗਲੋਬਲ ਸਮੱਸਿਆਵਾਂ ਦੇ ਹੱਲ ਲਈ ਅਤਿ ਆਧੁਨਿਕ ਟੈਕਨੋਲੋਜੀ ਤੱਕ ਪਹੁੰਚ ਪ੍ਰਾਪਤ ਕਰਦੇ ਹਨ ਅਤੇ ਉਹ ਇਸਨੂੰ ਨਿਰਧਾਰਤ ਸਮੇਂ ਵਿੱਚ ਹੀ ਪੂਰਾ ਕਰਦੇ ਹਨ।

ਸਹਿਭਾਗੀ ਆਪਣੇ ਵਿਚਾਰਾਂ ਅਤੇ ਆਪਣੇ ਨਵੀਨ ਹੁਨਰਾਂ ਦੀ ਪਰਖ ਕਰ ਸਕਦੇ ਹਨ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅੱਜ ਦੀ ਹੈਕਾਥੌਨ ਦੌਰਾਨ ਲੱਭੇ ਗਏ ਹੱਲ ਕੱਲ੍ਹ ਦੇ ਸਟਾਰਟ-ਅੱਪ ਵਿਚਾਰ ਹਨ।

ਅਸੀਂ ਭਾਰਤ ਵਿੱਚ ਪਿਛਲੇ ਕਈ ਸਾਲਾਂ ਤੋਂ ਸਮਾਰਟ ਇੰਡੀਆ ਹੈਕਾਥੌਨ ਕਰਵਾ ਰਹੇ ਹਾਂ।

ਇਸ ਪਹਿਲ ਨੂੰ ਸਰਕਾਰੀ ਵਿਭਾਗਾਂ, ਉਦਯੋਗ ਨਾਲ ਜੁੜੇ ਲੋਕਾਂ ਅਤੇ ਸਾਰੇ ਅਹਿਮ ਸੰਸਥਾਨਾਂ ਨਾਲ ਮਿਲ ਕੇ ਕੀਤਾ ਜਾਂਦਾ ਹੈ।

ਅਸੀਂ ਸਮਾਰਟ ਇੰਡੀਆ ਹੈਕਾਥੌਨ ਤੋਂ ਇਨਕਿਊਬੇਟ ਕਰਦੇ ਹਾਂ, ਵਿੱਤ ਪੋਸ਼ਣ ਕਰਦੇ ਹਾਂ ਅਤੇ ਸਮਾਧਾਨ ਲੱਭਦੇ ਹਾਂ ਅਤੇ ਇਨ੍ਹਾਂ ਨੂੰ ਸਟਾਰਟ-ਅਪਸ ਵਿੱਚ ਬਦਲਣ ਦੀ ਕੋਸ਼ਿਸ਼ ਕਰਦੇ ਹਾਂ।

ਇਸ ਤਰ੍ਹਾਂ ਹੀ ਮੈਨੂੰ ਉਮੀਦ ਹੈ ਕਿ ਸੰਯੁਕਤ ਹੈਕਾਥੌਨ ਤੋਂ ਉਪਜੇ ਵਿਚਾਰਾਂ ਨਾਲ ਐੱਨਟੀਯੂ, ਐੱਚਆਰਡੀ ਅਤੇ ਏਆਈਸੀਟੀਈ ਉੱਦਮ ਸਿਰਜਣ ਦੀ ਸੰਭਾਵਨਾ ਦੀ ਸਾਂਝੇ ਤੌਰ ’ਤੇ ਖੋਜ ਕਰਨਗੇ।

ਮਿੱਤਰੋ,

ਭਾਰਤ ਅੱਜ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਲਈ ਅੱਗੇ ਵਧ ਰਿਹਾ ਹੈ।

ਇਸ ਲਈ ਨਵੀਆਂ ਕਾਢਾਂ ਅਤੇ ਸਟਾਰਟ-ਅਪਸ ਅਹਿਮ ਭੂਮਿਕਾ ਨਿਭਾਉਣਗੇ।

ਸਿਖ਼ਰਲੇ ਤਿੰਨ ਸਟਾਰਟ-ਅਪ ਫਰੈਂਡਲੀ ਈਕੋਸਿਸਟਮਜ਼ ਵਿੱਚੋਂ ਇੱਕ ਹੈ। ਪਿਛਲੇ ਪੰਜ ਸਾਲਾਂ ਦੌਰਾਨ ਅਸੀਂ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਹੈ।

ਅਟਲ ਇਨੋਵੇਸ਼ਨ ਮਿਸ਼ਨ, ਪੀਐੱਮ ਰਿਸਰਚ ਫੈਲੋਸ਼ਿਪ, ਸਟਾਰਟ-ਅਪ ਇੰਡੀਆ ਅਭਿਯਾਨ ਵਰਗੇ ਪ੍ਰੋਗਰਾਮ 21ਵੀਂ ਸਦੀ ਦੇ ਭਾਰਤ ਦੀ ਬੁਨਿਆਦ ਹਨ,  ਉਹ ਭਾਰਤ ਜਿਹੜਾ ਇਨੋਵੇਸ਼ਨ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਦਾ ਹੈ।

ਅਸੀਂ ਹੁਣ ਸ਼ੁਰੂਆਤ ਵਿੱਚ ਹੀ ਛੇਵੀਂ ਕਲਾਸ ਤੋਂ ਹੀ ਵਿਦਿਆਰਥੀਆਂ ਨੂੰ ਆਧੁਨਿਕ ਟੈਕਨੋਲੋਜੀ ਜਿਵੇਂ ਮਸ਼ੀਨ ਸਿਖਲਾਈ, ਆਰਟੀਫੀਸ਼ਲ ਇੰਟੈਲੀਜੈਂਸ, ਬਲਾਕਚੇਨ ਆਦਿ ਦਾ ਐਕਸਪੋਜ਼ਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।

ਉੱਚ ਸਿੱਖਿਆ ਵਿੱਚ ਸਕੂਲ ਤੋਂ ਖੋਜ ਕਾਰਜਾਂ ਲਈ ਈਕੋਸਿਸਟਮ ਸਿਰਜਣ ਨਾਲ ਇਹ ਇਨੋਵੇਸ਼ਨ ਲਈ ਮਾਧਿਅਮ ਬਣ ਜਾਂਦਾ ਹੈ।

ਮਿੱਤਰੋ,

ਅਸੀਂ ਦੋ ਵੱਡੇ ਕਾਰਨਾਂ ਕਰਕੇ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਨੂੰ ਉਤਸ਼ਾਹਿਤ ਕਰ ਰਹੇ ਹਾਂ, ਪਹਿਲਾ, ਅਸੀਂ ਲੋਕਾਂ ਦੀ ਜ਼ਿੰਦਗੀ ਨੂੰ ਸੌਖਾਲਾ, ਬਣਾਉਣ ਲਈ ਭਾਰਤ ਦੀਆਂ ਸਮੱਸਿਆਵਾਂ ਦੇ ਸੌਖੇ ਹੱਲ ਚਾਹੁੰਦੇ ਹਾਂ ਅਤੇ ਦੂਜਾ, ਅਸੀਂ ਭਾਰਤ ਵਿੱਚ ਸਮੁੱਚੀ ਦੁਨੀਆ ਲਈ ਸਮਾਧਾਨ ਲੱਭਣੇ ਚਾਹੁੰਦੇ ਹਾਂ।

ਗਲੋਬਲ ਐਪਲੀਕੇਸ਼ਨ ਲਈ ਇੰਡੀਅਨ ਸਲਿਊਸ਼ਨ-ਇਹ ਸਾਡਾ ਟੀਚਾ ਅਤੇ ਵਚਨਬੱਧਤਾ ਹੈ।

ਅਸੀਂ ਚਾਹੁੰਦੇ ਹਾਂ ਕਿ ਅਤੀ ਗ਼ਰੀਬ ਦੇਸ਼ਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਾਡੇ ਕੋਲ ਕਫਾਇਤੀ ਹੱਲ ਹੋਣ- ਲੋਕ ਕਿੱਥੇ ਰਹਿੰਦੇ ਹੋਣ, ਇਹ ਸੋਚੇ ਬਿਨਾਂ ਭਾਰਤੀ ਇਨੋਵੇਸ਼ਨ ਗ਼ਰੀਬ ਤੋਂ ਗ਼ਰੀਬ ਵਿਅਕਤੀ ਦੀ ਮਦਦ ਕਰਨ।

ਮਿੱਤਰੋ, ਮੇਰਾ ਅਸਲ ਵਿਸ਼ਵਾਸ ਹੈ ਕਿ ਟੈਕਨੋਲੋਜੀ ਦੇਸ਼ਾਂ ਤੋਂ ਪਾਰ, ਮਹਾਂਦੀਪਾਂ ਤੋਂ ਪਾਰ ਲੋਕਾਂ ਨੂੰ ਜੋੜਦੀ ਹੈ। ਮੈਂ ਮੰਤਰੀ ਓਂਗ ਦੇ ਸੁਝਾਵਾਂ ਦਾ ਸੁਆਗਤ ਕਰਦਾ ਹਾਂ।

ਮੈਂ ਉਨ੍ਹਾਂ ਏਸ਼ਿਆਈ ਦੇਸ਼ਾਂ ਕੋਲ ਤਜਵੀਜ਼ ਰੱਖਦਾ ਜਿਹੜੇ ਐੱਨਟੀਯੂ, ਸਿੰਗਾਪੁਰ ਸਰਕਾਰ ਅਤੇ ਭਾਰਤ ਸਰਕਾਰ ਦੀ ਸਹਾਇਤਾ ਨਾਲ ਇਸ ਤਰ੍ਹਾਂ ਦੀ ਹੀ ਹੈਕਾਥੌਨ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ।

‘ਆਪਸੀ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ’ ਨੂੰ ਘਟਾਉਣ ਲਈ ਏਸ਼ਿਆਈ ਦੇਸ਼ਾਂ ਦੇ ਬਿਹਤਰੀਨ ਦਿਮਾਗ ਇਨੋਵੇਟਿਵ, ਪੇਸ਼ਕਰਨ ਲਈ ਮੁਕਾਬਲਾ ਕਰਨ।

ਅੰਤ ਵਿੱਚ, ਮੈਂ ਮੁੜ ਤੋਂ ਸਾਰੇ ਸਹਿਭਾਗੀਆਂ ਅਤੇ ਆਯੋਜਕਾਂ ਨੂੰ ਇਸ ਪਹਿਲ ਨੂੰ ਸਫਲ ਬਣਾਉਣ ਲਈ ਵਧਾਈ  ਦਿੰਦਾ ਹਾਂ।

ਤੁਸੀਂ ਚੇਨਈ ਵਿੱਚ ਹੋ ਜਿਹੜਾ ਤੁਹਾਡੀ ਅਮੀਰ ਸੱਭਿਆਚਾਰ , ਅਮੀਰ ਵਿਰਾਸਤ ਅਤੇ ਭੋਜਨ ਨਾਲ ਮੇਜ਼ਬਾਨੀ ਕਰਦਾ ਹੈ। ਮੈਂ ਸਾਰੇ ਸਹਿਭਾਗੀਆਂ ਵਿਸ਼ੇਸ਼ ਤੌਰ ’ਤੇ ਸਿੰਗਾਪੁਰ ਤੋਂ ਆਏ ਆਪਣੇ ਦੋਸਤਾਂ ਨੂੰ ਚੇਨਈ ਵਿੱਚ ਆਪਣੀ ਠਾਹਰ ਦਾ ਆਨੰਦ ਮਾਣਨ ਦੀ ਬੇਨਤੀ ਕਰਦਾ ਹਾਂ। ਇਸ ਮੌਕੇ ਨੂੰ ਮਹਾਂਬਲੀਪੁਰਮ ਵਰਗੇ ਸਥਾਨ ’ਤੇ ਜਾਣ ਲਈ ਵਰਤੋ ਜਿਹੜਾ ਪੱਥਰ ਨੱਕਾਸ਼ੀ ਅਤੇ ਪੱਥਰ ਦੇ ਮੰਦਰਾਂ ਲਈ ਪ੍ਰਸਿੱਧ ਹੈ। ਯੂਨੈਸਕੋ ਨੇ ਇਨ੍ਹਾਂ ਨੂੰ ਵਿਸ਼ਵ ਵਿਰਾਸਤ ਸਥਾਨ ਐਲਾਨਿਆ ਹੋਇਆ ਹੈ।

ਤੁਹਾਡਾ ਧੰਨਵਾਦ! ਤੁਹਾਡਾ ਬਹੁਤ ਬਹੁਤ ਧੰਨਵਾਦ!

*****

ਵੀਆਰਆਰਕੇ/ਏਕੇ