Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਭਾਰਤ ਅਤੇ ਗਿਨੀ (Guinea) ਦਰਮਿਆਨ ਅਖੁੱਟ ਊਰਜਾ ਦੇ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਮੰਤਰੀ ਮੰਡਲ ਦੀ ਪ੍ਰਵਾਨਗੀ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ ਅਤੇ ਗਿਨੀ (Guinea)  ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਉਦੇਸ਼

          ਇਸ ਸਹਿਮਤੀ ਪੱਤਰ ਦਾ ਉਦੇਸ਼ ਇਸ ਪ੍ਰਕਾਰ ਹੈ:

  1. ਸਹਿਯੋਗੀ ਸੰਸਥਾਗਤ ਸਬੰਧ ਦੇ ਲਈ ਅਧਾਰ ਸਥਾਪਿਤ ਕਰਨਾ
  2. ਦੋਵਾ ਪੱਖਾਂ ਦਰਮਿਆਨ ਆਪਣੀ ਹਿਤ, ਸਮਾਨਤਾ ਅਤੇ ਆਦਾਨ-ਪ੍ਰਦਾਨ ਦੇ ਅਧਾਰ ‘ਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਦੁਵੱਲੇ ਤਕਨੀਕੀ ਸਹਿਯੋਗ ਨੂੰ ਪ੍ਰੋਤਸਾਹਨ ਅਤੇ ਹੁਲਾਰਾ ਦੇਣਾ
  3. ਸਹਿਯੋਗ ਦੇ ਖੇਤਰ ਵਿੱਚ ਸੋਲਰ ਊਰਜਾ, ਪਵਨ ਊਰਜਾ, ਜੈਵ ਊਰਜਾ ਅਤੇ ਕੂੜੇ(ਵੇਸਟ) ਤੋਂ ਊਰਜਾ, ਛੋਟੇ ਹਾਈਡ੍ਰੋ ਭੰਡਾਰਣ ਅਤੇ ਸਮਰੱਥਾ ਨਿਰਮਾਣ ਸ਼ਾਮਲ ਹੈ।

ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਕਰੇਗਾ।

***

ਵੀਆਰਆਰਕੇ/ਐੱਸਸੀ/ਐੱਸਐੱਚ