ਪੀਐੱਮਇੰਡੀਆ

ਨਮਸਤੇ। ਅਮਾਰ ਪ੍ਰਿਯੋ ਬੰਗਲਾਰ ਭਾਈ ਓ ਬੋਨੇਰਾ! ਇੰਗਰੇਜ਼ੀ ਨੌਬੋ ਬੌਰਸੇਰ ਹਾਰਦਿਕ ਸ਼ੁਭੋਕਾਮੋਨਾ ਏਬੌਂਗ ਆਸੋਨੋ ਮਕਰ ਸੰਕ੍ਰਾਂਤੀ ਉਪੋਲੌਖੇ ਅਪਣਾ ਦੇਰ ਸ਼ੁਭੇੱਛਾ !!
ਪੱਛਮ ਬੰਗਾਲ ਦੇ ਰਾਜਪਾਲ, ਸ਼੍ਰੀਮਾਨ ਜਗਦੀਪ ਧਨਖੜ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਮਨਸੁਖ ਮਾਂਡਵੀਆ ਜੀ, ਇੱਥੇ ਮੌਜੂਦ ਭਾਰਤ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦਗਣ, ਅਤੇ ਵੱਡੀ ਸੰਖਿਆ ਵਿੱਚ ਇੱਥੇ ਪਧਾਰੇ ਪੱਛਮ ਬੰਗਾਲ ਦੇ ਮੇਰੇ ਭੈਣੋਂ ਅਤੇ ਭਾਈਓ ।
ਮਾਂ ਗੰਗਾ ਦੇ ਸਾਨਿਧਯ (ਛਤਰਠਾਇਆ) ਵਿੱਚ, ਗੰਗਾਸਾਗਰ ਦੇ ਨਜ਼ਦੀਕ, ਦੇਸ਼ ਦੀ ਜਲਸ਼ਕਤੀ ਦੇ ਇਸ ਇਤਿਹਾਸਿਕ ਪ੍ਰਤੀਕ ’ਤੇ, ਇਸ ਸਮਾਰੋਹ ਦਾ ਹਿੱਸਾ ਬਣਨਾ ਸਾਡੇ ਸਾਰਿਆਂ ਦੇ ਲਈ ਇੱਕ ਬਹੁਤ ਹੀ ਸੁਭਾਗ ਦੀ ਗੱਲ ਹੈ। ਅੱਜ ਦਾ ਇਹ ਦਿਨ ਕੋਲਕਾਤਾ ਪੋਰਟ ਟਰੱਸਟ ਲਈ , ਇਸ ਨਾਲ ਜੁੜੇ ਲੋਕਾਂ ਲਈ, ਇੱਥੇ ਕੰਮ ਕਰ ਚੁੱਕੇ ਸਾਥੀਆਂ ਲਈ ਤਾਂ ਬਹੁਤ ਹੀ ਮਹੱਤਵਪੂਰਨ ਅਵਸਰ ਹੈ। ਭਾਰਤ ਵਿੱਚ port laid development ਨੂੰ ਨਵੀਂ ਊਰਜਾ ਦੇਣ ਦਾ ਵੀ ਮੈਂ ਸਮਝਦਾ ਹਾਂ ਇਸ ਤੋਂ ਵੱਡਾ ਕੋਈ ਅਵਸਰ ਨਹੀਂ ਹੋ ਸਕਦਾ । ਸਥਾਪਨਾ ਦੇ 150ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਲਈ ਕੋਲਕਾਤਾ ਪੋਰਟ ਟਰੱਸਟ ਨਾਲ ਜੁੜੇ ਆਪ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ, ਥੋੜ੍ਹੀ ਦੇਰ ਪਹਿਲਾਂ ਇੱਥੇ ਅੱਜ ਦੇ ਇਸ ਪਲ ਦੀ ਗਵਾਹੀ ਦੇਣ ਵਾਲੇ ਡਾਕ ਟਿਕਟ ਜਾਰੀ ਕੀਤੇ ਗਏ । ਇਸ ਦੇ ਨਾਲ ਇਸ ਟਰੱਸਟ ਦੇ ਕਰਮਚਾਰੀਆਂ ਅਤੇ ਇੱਥੇ ਕੰਮ ਕਰ ਚੁੱਕੇ ਹਜ਼ਾਰਾਂ ਪਹਿਲੇ ਕਰਮਚਾਰੀਆਂ ਦੀ ਪੈਨਸ਼ਨ ਲਈ 500 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ਗਿਆ । ਵਿਸ਼ੇਸ਼ ਕਰਕੇ 100 ਸਾਲ ਤੋਂ ਅਧਿਕ ਉਮਰ ਦੇ ਸੀਨੀਅਰ ਮਹਾਨੁਭਾਵਾਂ ਨੂੰ ਸਨਮਾਨਿਤ ਕਰਨ ਦਾ ਗੌਰਵ ਮੈਨੂੰ ਮਿਲਿਆ। ਕੋਲਕਾਤਾ ਪੋਰਟ ਟਰੱਸਟ ਦੇ ਮਾਧਿਅਮ ਨਾਲ ਰਾਸ਼ਟਰ ਸੇਵਾ ਕਰਨ ਵਾਲੇ ਅਜਿਹੇ ਤਮਾਮ ਮਹਾਨੁਭਾਵਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ ਨਮਨ ਕਰਦਾ ਹਾਂ, ਉਨ੍ਹਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦਾ ਹਾਂ।
ਸਾਥੀਓ, ਇਸ ਪੋਰਟ ਦੇ ਵਿਸਤਾਰ ਅਤੇ ਆਧੁਨਿਕੀਕਰਨ ਲਈ ਅੱਜ ਸੈਂਕੜੇ ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਲੋਕਾਰਪਣ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਆਦਿਵਾਸੀ ਬੇਟੀਆਂ ਦੀ ਸਿੱਖਿਆ ਅਤੇ ਹੁਨਰ ਵਿਕਾਸ ਲਈ ਹੌਸਟਲ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਵੀ ਨੀਂਹ ਪੱਥਰ ਰੱਖਿਆ ਗਿਆ। ਵਿਕਾਸ ਦੀਆਂ ਇਨ੍ਹਾਂ ਤਮਾਮ ਸਹੂਲਤਾਂ ਲਈ ਵੀ ਪੱਛਮ ਬੰਗਾਲ ਦੇ ਸਾਰੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ, ਕੋਲਕਾਤਾ ਪੋਰਟ ਸਿਰਫ਼ ਜਹਾਜ਼ਾਂ ਦੇ ਆਉਣ-ਜਾਣ ਦਾ ਸਥਾਨ ਨਹੀਂ ਹੈ, ਇਹ ਇੱਕ ਪੂਰੇ ਇਤਿਹਾਸ ਨੂੰ ਆਪਣੇ-ਆਪ ਵਿੱਚ ਸਮੇਟੇ ਹੋਏ ਹੈ। ਇਸ ਪੋਰਟ ਨੇ ਭਾਰਤ ਨੂੰ ਵਿਦੇਸ਼ੀ ਰਾਜ ਤੋਂ ਸਵਰਾਜ ਪਾਉਂਦੇ ਹੋਏ ਦੇਖਿਆ ਹੈ। ਸੱਤਿਆਗ੍ਰਹਿ ਤੋਂ ਲੈ ਕੇ ਸਵੱਛਾਗ੍ਰਹਿ ਤੱਕ, ਇਸ ਪੋਰਟ ਨੇ ਦੇਸ਼ ਨੂੰ ਬਦਲਦੇ ਹੋਏ ਦੇਖਿਆ ਹੈ। ਇਹ ਪੋਰਟ ਸਿਰਫ਼ ਮਾਲਵਾਹਕਾਂ ਦਾ ਹੀ ਸਥਾਨ ਨਹੀਂ ਰਿਹਾ, ਬਲਕਿ ਦੇਸ਼ ਅਤੇ ਦੁਨੀਆ ’ਤੇ ਛਾਪ ਛੱਡਣ ਵਾਲੇ ਗਿਆਨਵਾਹਕਾਂ ਦੇ ਚਰਨ ਵੀ ਇਸ ਪੋਰਟ ’ਤੇ ਪਏ ਹਨ । ਅਨੇਕ ਮਨੀਸ਼ੀਆਂ ਨੇ, ਅਨੇਕ ਅਵਸਰਾਂ ’ਤੇ ਇੱਥੋਂ ਦੁਨੀਆ ਦੇ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।
ਇੱਕ ਤਰ੍ਹਾਂ ਨਾਲ ਕੋਲਕਾਤਾ ਦਾ ਇਹ ਪੋਰਟ ਭਾਰਤ ਦੀ ਉਦਯੋਗਿਕ, ਅਧਿਆਤਮਿਕ ਅਤੇ ਆਤਮ ਨਿਰਭਰਤਾ ਦੀ ਅਕਾਂਖਿਆ ਦਾ ਜਿਊਂਦਾ-ਜਾਗਦਾ ਪ੍ਰਤੀਕ ਹੈ। ਅਜਿਹੇ ਵਿੱਚ ਜਦੋਂ ਇਹ ਪੋਰਟ 150ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਤਦ ਇਸ ਨੂੰ ਨਿਊ ਇੰਡੀਆ ਦੇ ਨਿਰਮਾਣ ਦਾ ਵੀ ਇੱਕ ਊਰਜਾਵਾਨ ਪ੍ਰਤੀਕ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਪੱਛਮ ਬੰਗਾਲ ਦੀ, ਦੇਸ਼ ਦੀ ਇਸ ਭਾਵਨਾ ਨੂੰ ਨਮਨ ਕਰਦੇ ਹੋਏ ਮੈਂ ਕੋਲਕਾਤਾ ਪੋਰਟ ਟਰੱਸਟ ਦਾ ਨਾਮ, ਭਾਰਤ ਦੇ ਉਦਯੋਗੀਕਰਨ ਦੇ ਪ੍ਰਣੇਤਾ (ਸੰਸਥਾਪਕ), ਬੰਗਾਲ ਦੇ ਵਿਕਾਸ ਦਾ ਸੁਪਨਾ ਲੈ ਕੇ ਜਿਊਣ ਵਾਲੇ ਅਤੇ ਇੱਕ ਦੇਸ਼, ਇੱਕ ਵਿਧਾਨ ਲਈ ਬਲੀਦਾਨ ਦੇਣ ਵਾਲੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ ’ਤੇ ਕਰਨ ਦਾ ਐਲਾਨ ਕਰਦਾ ਹਾਂ । ਹੁਣ ਇਹ ਪੋਰਟ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਦੇ ਨਾਮ ਨਾਲ ਜਾਣਿਆ ਜਾਵੇਗਾ।
ਸਾਥੀਓ, ਬੰਗਾਲ ਦੇ ਸਪੁੱਤਰ, ਡਾਕਟਰ ਮੁਖਰਜੀ ਨੇ ਦੇਸ਼ ਵਿੱਚ ਉਦਯੋਗੀਕਰਨ ਦੀ ਨੀਂਹ ਰੱਖੀ ਸੀ । ਚਿਤਰੰਜਨ ਲੋਕੋਮੋਟਿਵ ਫੈਕਟਰੀ, ਹਿੰਦੁਸਤਾਨ ਏਅਰਕ੍ਰਾਫਟ ਫੈਕਟਰੀ, ਸਿੰਦਰੀ ਫਰਟੀਲਾਈਜ਼ਰ ਕਾਰਖਾਨਾ ਅਤੇ ਦਾਮੋਦਰ ਵੈਲੀ ਕਾਰਪੋਰੇਸ਼ਨ; ਜਿਹੇ ਅਨੇਕ ਵੱਡੇ ਪੋਜੈਕਟਾਂ ਦੇ ਵਿਕਾਸ ਵਿੱਚ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਅਤੇ ਅੱਜ ਦੇ ਇਸ ਅਵਸਰ ’ਤੇ, ਮੈਂ ਬਾਬਾ ਸਾਹੇਬ ਅੰਬੇਡਕਰ ਨੂੰ ਵੀ ਯਾਦ ਕਰਦਾ ਹਾਂ, ਉਨ੍ਹਾਂ ਨੂੰ ਨਮਨ ਕਰਦਾ ਹਾਂ । ਡਾਕਟਰ ਮੁਖਰਜੀ ਅਤੇ ਬਾਬਾ ਸਾਹੇਬ ਅੰਬੇਡਕਰ, ਦੋਨਾਂ ਨੇ ਸੁਤੰਤਰਤਾ ਦੇ ਬਾਅਦ ਦੇ ਭਾਰਤ ਲਈ ਨਵੀਂਆਂ-ਨਵੀਂਆਂ ਨੀਤੀਆਂ ਦਿੱਤੀਆਂ ਸਨ, ਨਵਾਂ vision ਦਿੱਤਾ ਸੀ।
ਡਾਕਟਰ ਮੁਖਰਜੀ ਦੀ ਬਣਾਈ ਪਹਿਲੀ ਉਦਯੋਗਿਕ ਨੀਤੀ ਵਿੱਚ ਦੇਸ਼ ਦੇ ਜਲ ਸੰਸਾਧਨਾਂ ਦੀ ਉਚਿਤ ਵਰਤੋਂ ’ਤੇ ਜ਼ੋਰ ਦਿੱਤਾ ਗਿਆ ਸੀ ਤਾਂ ਬਾਬਾ ਸਾਹੇਬ ਨੇ ਦੇਸ਼ ਦੀ ਪਹਿਲੀ ਜਲ ਸੰਸਾਧਨ ਨੀਤੀ ਅਤੇ ਮਜਦੂਰਾਂ ਨਾਲ ਜੁੜੇ ਕਾਨੂੰਨਾਂ ਦੇ ਨਿਰਮਾਣ ਨੂੰ ਲੈ ਕੇ ਆਪਣੇ ਅਨੁਭਵਾਂ ਦੀ ਵਰਤੋਂ ਕੀਤੀ । ਦੇਸ਼ ਵਿੱਚ ਨਦੀ ਘਾਟੀ ਪ੍ਰੋਜੈਕਟਾਂ ਦਾ, ਡੈਮਾਂ ਦਾ, ਪੋਰਟਸ ਦਾ ਨਿਰਮਾਣ ਤੇਜ਼ੀ ਨਾਲ ਹੋ ਸਕਿਆ ਤਾਂ ਇਸ ਦਾ ਵੱਡਾ ਕ੍ਰੈਡਿਟ ਇਨ੍ਹਾਂ ਦੋਹਾਂ ਮਹਾਨ ਸਪੂਤਾਂ ਨੂੰ ਜਾਂਦਾ ਹੈ। ਇਨ੍ਹਾਂ ਦੋਹਾਂ ਵਿਅਕਤਿੱਤਵਾਂ ਨੇ ਦੇਸ਼ ਦੇ ਸੰਸਾਧਨਾਂ ਦੀ ਸ਼ਕਤੀ ਨੂੰ ਸਮਝਿਆ ਸੀ, ਉਸ ਦੀ ਦੇਸ਼ ਦੀਆਂ ਜ਼ਰੂਰਤਾਂ ਅਨੁਸਾਰ ਵਰਤੋਂ ਕਰਨ ’ਤੇ ਜ਼ੋਰ ਦਿੱਤਾ ਸੀ।
ਇੱਥੇ ਕੋਲਕਾਤਾ ਵਿੱਚ 1944 ਵਿੱਚ ਨਵੀਂ water policy ਨੂੰ ਲੈ ਕੇ ਹੋਈ conference ਵਿੱਚ ਬਾਬਾ ਸਾਹੇਬ ਨੇ ਕਿਹਾ ਸੀ ਕਿ ਭਾਰਤ ਦੀ water ways policy ਵਿਆਪਕ ਹੋਣੀ ਚਾਹੀਦੀ ਹੈ। ਇਸ ਵਿੱਚ ਸਿੰਚਾਈ, ਬਿਜਲੀ ਅਤੇ ਆਵਾਜਾਈ ਜਿਹੇ ਹਰ ਪਹਿਲੂ ਦਾ ਸਮਾਵੇਸ਼ ਹੋਣਾ ਚਾਹੀਦਾ ਹੈ। ਲੇਕਿਨ ਇਹ ਦੇਸ਼ ਦਾ ਦੁਰਭਾਗ ਰਿਹਾ ਕਿ ਡਾਕਟਰ ਮੁਖਰਜੀ ਅਤੇ ਬਾਬਾ ਸਾਹੇਬ ਦੇ ਸਰਕਾਰ ਤੋਂ ਹਟਣ ਦੇ ਬਾਅਦ, ਉਨ੍ਹਾਂ ਦੇ ਸੁਝਾਵਾਂ ’ਤੇ ਉਸ ਤਰ੍ਹਾਂ ਦਾ ਅਮਲ ਨਹੀਂ ਕੀਤਾ ਗਿਆ, ਜਿਸ ਤਰ੍ਹਾਂ ਕਿ ਕੀਤਾ ਜਾਣਾ ਚਾਹੀਦਾ ਸੀ।
ਸਾਥੀਓ, ਭਾਰਤ ਦੀ ਵਿਸ਼ਾਲ ਸਮੁੰਦਰੀ ਸੀਮਾ ਲਗਭਗ 7,500 ਕਿਲੋਮੀਟਰ ਲੰਮੀ ਹੈ। ਦੁਨੀਆ ਵਿੱਚ ਸਮੁੰਦਰ ਤਟ ਨਾਲ ਜੁੜਿਆ ਹੋਣਾ ਅੱਜ ਵੀ ਬਹੁਤ ਵੱਡੀ ਤਾਕਤ ਮੰਨਿਆ ਜਾਂਦਾ ਹੈ। Landlocked countries ਆਪਣੇ-ਆਪ ਨੂੰ ਕਦੇ-ਕਦੇ ਬੇਸਹਾਰਾ ਮਹਿਸੂਸ ਕਰਦੇ ਹਨ। ਪੁਰਾਣੇ ਸਮੇਂ ਵਿੱਚ ਭਾਰਤ ਦੀ ਵੀ ਇੱਕ ਬਹੁਤ ਵੱਡੀ ਸ਼ਕਤੀ ਸੀ । ਗੁਜਰਾਤ ਦੇ ਲੋਥਲ ਪੋਰਟ ਤੋਂ ਲੈ ਕੇ ਕੋਲਕਾਤਾ ਪੋਰਟ ਤੱਕ ਦੇਖੋ, ਤਾਂ ਭਾਰਤ ਦੀ ਲੰਬੀ ਕੋਸਟ ਲਾਈਨ coastline ਤੋਂ ਪੂਰੀ ਦੁਨੀਆ ਵਿੱਚ ਵਪਾਰ-ਕਾਰੋਬਾਰ ਹੁੰਦਾ ਸੀ ਅਤੇ ਸੱਭਿਅਤਾ, ਸੱਭਿਆਚਾਰ ਦਾ ਪ੍ਰਸਾਰ ਵੀ ਹੁੰਦਾ ਸੀ । ਸਾਲ 2014 ਦੇ ਬਾਅਦ ਭਾਰਤ ਦੀ ਇਸ ਸ਼ਕਤੀ ਨੂੰ ਫਿਰ ਤੋਂ ਮਜ਼ਬੂਤ ਕਰਨ ਲਈ ਨਵੇਂ ਸਿਰੇ ਤੋਂ ਸੋਚਿਆ ਗਿਆ, ਨਵੀਂ ਊਰਜਾ ਦੇ ਨਾਲ ਕੰਮ ਸ਼ੁਰੂ ਕੀਤਾ ਗਿਆ।
ਸਾਥੀਓ, ਸਾਡੀ ਸਰਕਾਰ ਇਹ ਮੰਨਦੀ ਹੈ ਕਿ ਭਾਰਤ ਦੀਆਂ ਬੰਦਰਗਾਹਾਂ ਭਾਰਤ ਦੀ ਖੁਸ਼ਹਾਲੀ ਦੇ ਪ੍ਰਵੇਸ਼ ਦੁਆਰ ਹਨ। ਅਤੇ ਇਸ ਲਈ ਸਰਕਾਰ ਨੇ Coasts ’ਤੇ ਕਨੈਕनैਟੀਵਿਟੀ ਅਤੇ ਉੱਥੋਂ ਦੇ ਇਨਫ੍ਰਾਸਟ੍ਰਕਚਰ ਨੂੰ ਆਧੁਨਿਕ ਬਣਾਉਣ ਲਈ ਸਾਗਰਮਾਲਾ ਪ੍ਰੋਗਰਾਮ ਸ਼ੁਰੂ ਕੀਤਾ । ਸਾਗਰਮਾਲਾ ਪ੍ਰੋਜੈਕਟ ਤਹਿਤ ਦੇਸ਼ ਵਿੱਚ ਮੌਜੂਦ ਪੋਰਟ ਦਾ modernization ਅਤੇ ਇੱਕ ਨਵੇਂ ਪੋਰਟ ਦੇ development ਦਾ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ। ਸੜਕ, ਰੇਲਮਾਰਗ, Interstate waterways ਅਤੇ coastal transport ਨੂੰ integrated ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ coastal transport ਦੇ ਜ਼ਰੀਏ ਮਾਲ ਢੋਆ-ਢੁਆਈ ਨੂੰ ਵਧਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਇਸ ਯੋਜਨਾ ਦੇ ਤਹਿਤ ਕਰੀਬ 6 ਲੱਖ ਕਰੋੜ ਰੁਪਏ ਤੋਂ ਅਧਿਕ ਦੇ ਪੌਣੇ 6 ਸੌ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ 3 ਲੱਖ ਕਰੋੜ ਰੁਪਏ ਤੋਂ ਅਧਿਕ ਦੇ 200 ਤੋਂ ਅਧਿਕ ਪ੍ਰੋਜੈਕਟਾਂ ’ਤੇ ਕੰਮ ਚਲ ਰਿਹਾ ਹੈ ਅਤੇ ਲਗਭਗ ਸਵਾ ਸੌ ਪੂਰੇ ਵੀ ਹੋ ਚੁੱਕੇ ਹਨ ।
ਸਾਥੀਓ, ਸਰਕਾਰ ਦਾ ਪ੍ਰਯਤਨ ਹੈ ਕਿ transportation ਦਾ ਪੂਰਾ framework ਆਧੁਨਿਕ ਅਤੇ integrated ਹੋਵੇ । ਸਾਡੇ ਦੇਸ਼ ਵਿੱਚ ਟਰਾਂਸਪੋਰਟ ਨੀਤੀਆਂ ਵਿੱਚ ਜੋ ਅਸੰਤੁਲਨ ਸੀ, ਉਸ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ। ਇਸ ਵਿੱਚ ਵੀ ਪੂਰਬੀ ਭਾਰਤ ਅਤੇ ਨਾਰਥ-ਈਸਟ ਨੂੰ Inland waterway ਯਾਨੀ ਨਦੀ ਜਲਮਾਰਗ ਅਧਾਰਿਤ ਯੋਜਨਾਵਾਂ ਤੋਂ ਵਿਸ਼ੇਸ਼ ਲਾਭ ਹੋ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਲਸ਼ਕਤੀ ਦੇ ਮਾਧਿਅਮ ਨਾਲ ਪੂਰੇ ਨਾਰਥ-ਈਸਟ ਨੂੰ ਜੋੜਨ ਦਾ ਨੈੱਟਵਰਕ ਭਾਰਤ ਦੇ ਵਿਕਾਸ ਵਿੱਚ ਇੱਕ ਸੁਨਹਿਰੇ ਪੰਨੇ ਦੇ ਰੂਪ ਵਿੱਚ ਉੱਭਰ ਕੇ ਆਉਣ ਵਾਲਾ ਹੈ।
ਭੈਣੋਂ ਅਤੇ ਭਾਈਓ, ਕੋਲਕਾਤਾ ਤਾਂ ਜਲ ਨਾਲ ਜੁੜੇ ਵਿਕਾਸ ਦੇ ਮਾਮਲੇ ਵਿੱਚ ਹੋਰ ਵੀ ਭਾਗਸ਼ਾਲੀ ਹੈ। ਕੋਲਕਾਤਾ ਪੋਰਟ ਦੇਸ਼ ਦੇ ਸਮੁੰਦਰੀ ਘੇਰੇ (ਪਰਿਧੀ) ਵਿੱਚ ਵੀ ਹੈ ਅਤੇ ਨਦੀ ਦੇ ਤਟ ’ਤੇ ਵੀ ਸਥਿਤ ਹੈ। ਇਸ ਤਰ੍ਹਾਂ ਨਾਲ ਇਹ ਦੇਸ਼ ਦੇ ਅੰਦਰ ਅਤੇ ਦੇਸ਼ ਦੇ ਬਾਹਰ ਦੇ ਜਲਮਾਰਗਾਂ ਦੀ ਇੱਕ ਤਰ੍ਹਾਂ ਨਾਲ ਸੰਗਮ ਸਥਲੀ ਹੈ।
ਤੁਸੀਂ ਸਾਰੇ ਭਲੀਭਾਂਤੀ ਜਾਣਦੇ ਹੋ ਕਿ ਹਲਦੀਆ ਅਤੇ ਬਨਾਰਸ ਦਰਮਿਆਨ ਗੰਗਾ ਜੀ ਵਿੱਚ ਜਹਾਜ਼ਾਂ ਦਾ ਚਲਣ ਸ਼ੁਰੂ ਹੋ ਚੁੱਕਿਆ ਹੈ। ਅਤੇ ਮੈਂ ਕਾਸ਼ੀ ਦਾ ਐੱਮਪੀ ਹਾਂ, ਇਸ ਲਈ ਸੁਭਾਵਿਕ ਰੂਪ ਨਾਲ ਤੁਹਾਡੇ ਨਾਲ ਸਿੱਧਾ ਜੁੜ ਚੁੱਕਿਆ ਹਾਂ । ਦੇਸ਼ ਦੇ ਇਸ ਪਹਿਲੇ ਆਧੁਨਿਕ Inland waterway ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰਨ ਲਈ ਤੇਜ਼ੀ ਨਾਲ ਕੰਮ ਚਲ ਰਿਹਾ ਹੈ ।
ਇਸ ਸਾਲ ਹਲਦੀਆ ਵਿੱਚ multimodal terminal ਅਤੇ ਫਰੱਕਾ ਵਿੱਚ navigational lock ਨੂੰ ਤਿਆਰ ਕਰਨ ਦਾ ਪ੍ਰਯਤਨ ਹੈ। ਸਾਲ 2021 ਤੱਕ ਗੰਗਾ ਵਿੱਚ ਵੱਡੇ ਜਹਾਜ਼ ਵੀ ਚੱਲ ਸਕਣ, ਇਸ ਦੇ ਲਈ ਵੀ ਜ਼ਰੂਰੀ ਗਹਿਰਾਈ ਬਣਾਉਣ ਦਾ ਕੰਮ ਪ੍ਰਗਤੀ ’ਤੇ ਹੈ । ਇਸ ਦੇ ਨਾਲ-ਨਾਲ ਗੰਗਾਜੀ ਨੂੰ ਅਸਾਮ ਦੇ ਪਾਂਡੁ ਵਿੱਚ ਬ੍ਰਹਮਪੁਤਰ ਨਾਲ ਜੋੜਨ ਵਾਲੇ inland waterway – 2 ’ਤੇ ਵੀ cargo transportation ਸ਼ੁਰੂ ਹੋ ਚੁੱਕਿਆ ਹੈ। ਨਦੀ ਜਲਮਾਰਗ ਦੀਆਂ ਸਹੂਲਤਾਂ ਦੇ ਬਣਨ ਨਾਲ ਕੋਲਕਾਤਾ ਪੋਰਟ ਪੂਰਬੀ ਭਾਰਤ ਦੇ ਉਦਯੋਗਿਕ ਸੈਂਟਰਸ ਨਾਲ ਤਾਂ ਜੁੜਿਆ ਹੀ ਹੈ, ਨੇਪਾਲ, ਬੰਗਲਾਦੇਸ਼, ਭੂਟਾਨ ਅਤੇ ਮਿਆਂਮਾਰ ਜਿਹੇ ਦੇਸ਼ਾਂ ਲਈ ਵਪਾਰ ਹੋਰ ਅਸਾਨ ਹੋਇਆ ਹੈ।
ਸਾਥੀਓ, ਦੇਸ਼ ਦੇ ਪੋਰਟਸ ਵਿੱਚ ਆਧੁਨਿਕ ਸੁਵਿਧਾਵਾਂ ਦਾ ਨਿਰਮਾਣ, connectivity ਦੀ ਬਿਹਤਰ ਵਿਵਸਥਾ, management ਵਿੱਚ ਸੁਧਾਰ ਜਿਹੇ ਅਨੇਕ ਕਦਮਾਂ ਦੇ ਕਾਰਨ ਕਾਰਗੋ ਦੇ clearance ਅਤੇ ਉਸ ਦੇ transportation ਨਾਲ ਜੁੜੇ ਸਮੇਂ ਵਿੱਚ ਕਮੀ ਆਈ ਹੈ।
Turnaround time ਬੀਤੇ 5 ਵਰ੍ਹਿਆਂ ਵਿੱਚ ਘਟ ਕੇ ਲਗਭਗ ਅੱਧਾ ਹੋ ਗਿਆ ਹੈ। ਇਹ ਇੱਕ ਵੱਡਾ ਕਾਰਨ ਹੈ ਜਿਸ ਦੇ ਚਲਦੇ ਭਾਰਤ ਦੀ ease of doing business ਦੀ ਰੈਂਕਿੰਗ ਵਿੱਚ 79 rank ਦਾ ਸੁਧਾਰ ਹੋਇਆ ਹੈ।
ਸਾਥੀਓ, ਆਉਣ ਵਾਲੇ ਸਮੇਂ ਵਿੱਚ Water Connectivity ਦੇ ਵਿਸਤਾਰ ਦਾ ਬਹੁਤ ਅਧਿਕ ਲਾਭ ਪੱਛਮੀ ਬੰਗਾਲ ਨੂੰ ਹੋਵੇਗਾ, ਕੋਲਕਾਤਾ ਨੂੰ ਹੋਵੇਗਾ, ਇੱਥੋਂ ਦੇ ਕਿਸਾਨਾਂ, ਉਦਯੋਗਾਂ ਅਤੇ ਮਜ਼ਦੂਰਾਂ ਨੂੰ ਹੋਵੇਗਾ , ਇੱਥੋਂ ਦੇ ਮੇਰੇ ਮਛੇਰੇ ਭਾਈਆਂ-ਭੈਣਾਂ ਨੂੰ ਹੋਵੇਗਾ।
ਸਾਡੇ ਮਛੇਰੇ ਭਾਈ ਜਲ-ਸੰਪਦਾ ਦਾ ਪੂਰਾ ਇਸਤੇਮਾਲ ਕਰ ਸਕਣ, ਇਸ ਲਈ ਸਰਕਾਰ Blue Revolution Scheme ਚਲਾ ਰਹੀ ਹੈ। ਇਸ ਦੇ ਤਹਿਤ ਉਨ੍ਹਾਂ ਨੂੰ ਇਸ ਖੇਤਰ ਵਿੱਚ value addition ਕਰਨ ਦੇ ਨਾਲ ਹੀ ਟਰੌਲਰਸ ਦੇ ਆਧੁਨਿਕੀਕਰਨ ਵਿੱਚ ਵੀ ਮਦਦ ਕੀਤੀ ਜਾ ਰਹੀ ਹੈ। ਕਿਸਾਨ ਕ੍ਰੈਡਿਟ ਕਾਰਡ ਦੇ ਮਾਧਿਅਮ ਨਾਲ ਮਛੇਰਿਆਂ ਨੂੰ ਹੁਣ ਬੈਂਕਾਂ ਤੋਂ ਸਸਤਾ ਅਤੇ ਅਸਾਨ ਕਰਜ਼ਾ ਵੀ ਉਪਲੱਬਧ ਹੋ ਰਿਹਾ ਹੈ । ਇੱਕ ਤਰਫ ਅਸੀਂ ਅਲੱਗ ਜਲ ਸ਼ਕਤੀ ਮੰਤਰਾਲਾ ਬਣਾਇਆ ਹੈ , ਉਸੇ ਨੂੰ ਤਾਕਤ ਦੇਣ ਵਾਲਾ ਅਤੇ ਉਸੇ ਤੋਂ ਅਧਿਕਤਮ ਲਾਭ ਲੈਣ ਵਾਲੀ ਅਲੱਗ fisheries ministry ਵੀ ਬਣਾਈ ਹੈ । ਯਾਨੀ ਵਿਕਾਸ ਨੂੰ ਅਸੀਂ ਕਿੱਥੇ ਲੈ ਜਾਣਾ ਚਾਹੁੰਦੇ ਹਾਂ, ਕਿਸ ਦਿਸ਼ਾ ਵਿੱਚ ਜਾਣਾ ਚਾਹੁੰਦੇ ਹਾਂ, ਉਸ ਦਾ ਸੰਕੇਤ ਇਨ੍ਹਾਂ ਰਚਨਾਵਾਂ ਵਿੱਚੋਂ ਵੀ ਮਿਲਦਾ ਹੈ।
ਸਾਥੀਓ Port laid development ਇੱਕ ਵਿਆਪਕ ecosystem ਦਾ ਵਿਕਾਸ ਕਰਦਾ ਹੈ। ਇਸ ਜਲ ਸੰਪਦਾ ਦਾ ਉਪਯੋਗ ਸੈਰ-ਸਪਾਟੇ ਲਈ, ਸਮੁੰਦਰੀ ਸੈਰ-ਸਪਾਟੇ, ਨਦੀ ਜਲ ਸੈਰ-ਸਪਾਟੇ ਲਈ ਵੀ ਕੀਤਾ ਜਾ ਰਿਹਾ ਹੈ। ਅੱਜਕੱਲ੍ਹ ਲੋਕ cruise ਲਈ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸਾਡੇ ਇੱਥੇ ਬਹੁਤ ਅਸਾਨੀ ਨਾਲ ਵਿਕਾਸ ਕੀਤਾ ਜਾ ਸਕਦਾ ਹੈ। ਇਹ ਸੁਖਦ ਸੰਯੋਗ ਹੈ ਕਿ ਕੱਲ੍ਹ ਹੀ ਪੱਛਮੀ ਬੰਗਾਲ ਦੀ ਕਲਾ ਅਤੇ ਸੱਭਿਆਚਾਰ ਨਾਲ ਜੁੜੇ ਵੱਡੇ ਸੈਕਟਰ ਦੇ ਆਧੁਨਿਕੀਕਰਨ ਦੀ ਸ਼ੁਰੂਆਤ ਹੋਈ ਅਤੇ ਅੱਜ ਇੱਥੇ water tourism ਨਾਲ ਜੁੜੀ ਵੱਡੀ ਸਕੀਮ launch ਹੋਈ ਹੈ।
River front development ਯੋਜਨਾ ਨਾਲ ਪੱਛਮੀ ਬੰਗਾਲ ਦੇ ਟੂਰਿਜ਼ਮ ਉਦਯੋਗ ਨੂੰ ਨਵਾਂ ਆਯਾਮ ਮਿਲਣ ਵਾਲਾ ਹੈ। ਇੱਥੇ 32 ਏਕੜ ਜ਼ਮੀਨ ’ਤੇ ਜਦੋਂ ਗੰਗਾ ਜੀ ਦੇ ਦਰਸ਼ਨ ਲਈ ਅਰਾਮਦਾਇਕ ਸੁਵਿਧਾਵਾਂ ਤਿਆਰ ਹੋਣਗੀਆਂ, ਤਦ ਇਸ ਨਾਲ ਟੂਰਿਸਟਾਂ ਨੂੰ ਵੀ ਲਾਭ ਮਿਲੇਗਾ।
ਭੈਣੋਂ ਅਤੇ ਭਾਈਓ, ਸਿਰਫ ਕੋਲਕਾਤਾ ਵਿੱਚ ਹੀ ਨਹੀਂ, ਸਰਕਾਰ ਦੁਆਰਾ ਪੂਰੇ ਦੇਸ਼ ਵਿੱਚ ਪੋਰਟਸ ਨਾਲ ਜੁੜੇ ਸ਼ਹਿਰਾਂ ਅਤੇ clusters ਵਿੱਚ aquarium, water park, sea museums, cruise, ਅਤੇ water sports ਲਈ ਜ਼ਰੂਰੀ infrastructure ਬਣਾਇਆ ਜਾ ਰਿਹਾ ਹੈ।
ਕੇਂਦਰ ਸਰਕਾਰ cruise ਅਧਾਰਿਤ ਸੈਰ-ਸਪਾਟੇ ਨੂੰ ਵੀ ਹੁਲਾਰਾ ਦੇ ਰਹੀ ਹੈ। ਦੇਸ਼ ਵਿੱਚ cruise ship ਦੀ ਸੰਖਿਆ ਜੋ ਹਾਲੀ ਡੇਢ ਸੌ ਤੋਂ, ਕਰੀਬ-ਕਰੀਬ 150 ਦੇ ਆਸਪਾਸ ਹੈ, ਹੁਣ ਉਸ ਨੂੰ ਅਸੀਂ 1 ਹਜ਼ਾਰ ਤੱਕ ਵਧਾਉਣ ਦਾ ਟੀਚਾ ਲੈ ਕੇ ਕੰਮ ਕਰ ਰਹੇ ਹਾਂ। ਇਸ ਵਿਸਤਾਰ ਦਾ ਲਾਭ ਪੱਛਮੀ ਬੰਗਾਲ ਨੂੰ ਵੀ ਜ਼ਰੂਰ ਮਿਲਣ ਵਾਲਾ ਹੈ, ਬੰਗਾਲ ਦੀ ਖਾੜੀ ਵਿੱਚ ਸਥਿਤ ਟਾਪੂਆਂ ਨੂੰ ਵੀ ਮਿਲਣ ਵਾਲਾ ਹੈ।
ਸਾਥੀਓ, ਪੱਛਮ ਬੰਗਾਲ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਸ਼ੇਸ਼ ਤੌਰ ’ਤੇ ਗ਼ਰੀਬਾਂ, ਦੱਬੇ-ਕੁਚਲੇ, ਵੰਚਿਤਾਂ, ਸ਼ੋਸ਼ਿਤਾਂ ਅਤੇ ਪਿਛੜਿਆਂ ਦੇ ਵਿਕਾਸ ਲਈ ਸਮਰਪਿਤ ਭਾਵ ਨਾਲ ਅਨੇਕ ਪ੍ਰਯਤਨ ਕੀਤੇ ਜਾ ਰਹੇ ਹਨ।
ਪੱਛਮ ਬੰਗਾਲ ਵਿੱਚ ਲਗਭਗ 90 ਲੱਖ ਗ਼ਰੀਬ ਭੈਣਾਂ ਨੂੰ ਉੱਜਵਲਾ ਯੋਜਨਾ ਦੇ ਤਹਿਤ ਗੈਸ ਦੇ ਕਨੈਕਸ਼ਨ ਮਿਲੇ ਹਨ। ਇਨ੍ਹਾਂ ਵਿੱਚੋਂ ਵੀ 35 ਲੱਖ ਤੋਂ ਅਧਿਕ ਭੈਣਾਂ ਦੱਬੇ-ਕੁਚਲੇ ਅਤੇ ਆਦਿਵਾਸੀ ਪਰਿਵਾਰ ਤੋਂ ਹਨ।
ਜਿਵੇਂ ਹੀ ਰਾਜ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ, ਪੀਐੱਮ ਕਿਸਾਨ ਸਨਮਾਨ ਨਿਧੀ ਲਈ ਪ੍ਰਵਾਨਗੀ ਦੇ ਦੇਵੇਗੀ; ਮੈਂ ਨਹੀਂ ਜਾਣਦਾ ਹਾਂ ਕਿ ਦੇਵੇਗੀ ਜਾਂ ਨਹੀਂ ਦੇਵੇਗੀ, ਲੇਕਿਨ ਅਗਰ ਦੇ ਦੇਵੇਗੀ ਤਾਂ ਇੱਥੋਂ ਦੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਵੀ ਲਾਭ ਮਿਲਣ ਲਗੇਗਾ।
ਅਤੇ ਉਂਜ ਤੁਹਾਨੂੰ ਦੱਸ ਦੇਵਾਂ ਕਿ ਆਯੁਸ਼ਮਾਨ ਭਾਰਤ ਦੇ ਤਹਿਤ ਦੇਸ਼ ਦੇ ਕਰੀਬ-ਕਰੀਬ 75 ਲੱਖ ਗ਼ਰੀਬ ਮਰੀਜ਼ਾਂ ਨੂੰ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਮੁਫ਼ਤ ਇਲਾਜ ਮਿਲ ਚੁੱਕਿਆ ਹੈ। ਅਤੇ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦੋਂ ਗ਼ਰੀਬ ਰੋਗ ਨਾਲ ਜੂਝਦਾ ਹੈ , ਤਦ ਜਿਊਣ ਦੀ ਵੀ ਆਸ ਛੱਡ ਦਿੰਦਾ ਹੈ। ਅਤੇ ਜਦੋਂ ਗ਼ਰੀਬ ਨੂੰ ਬਿਮਾਰੀ ਤੋਂ ਬਚਣ ਦਾ ਸਹਾਰਾ ਮਿਲ ਜਾਂਦਾ ਹੈ ਤਾਂ ਉਸ ਦੇ ਅਸ਼ੀਰਵਾਦ ਅਨਮੋਲ ਹੁੰਦੇ ਹਨ। ਅੱਜ ਮੈਂ ਚੈਨ ਦੀ ਨੀਂਦ ਸੌਂ ਸਕਦਾ ਹਾਂ ਕਿਉਂਕਿ ਅਜਿਹੇ ਗ਼ਰੀਬ ਪਰਿਵਾਰ ਲਗਾਤਾਰ ਅਸ਼ੀਰਵਾਦ ਦਿੰਦੇ ਰਹਿੰਦੇ ਹਨ।
ਇਸੇ ਤਰ੍ਹਾਂ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਦੇਸ਼ ਦੇ 8 ਕਰੋੜ ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 43 ਹਜ਼ਾਰ ਕਰੋੜ ਰੁਪਏ ਸਿੱਧੇ direct benefit transfer ਦੇ ਤਹਿਤ ਉਨ੍ਹਾਂ ਦੇ ਖਾਂਤੇ ਵਿੱਚ ਜਮ੍ਹਾਂ ਹੋ ਚੁੱਕੇ ਹਨ। ਕੋਈ ਵਿਚੋਲਾ ਨਹੀਂ, ਕੋਈ cut ਨਹੀਂ, ਕੋਈ syndicate ਨਹੀਂ; ਅਤੇ ਜਦੋਂ ਸਿੱਧਾ ਪਹੁੰਚਦਾ ਹੈ, cut ਮਿਲਦਾ ਨਹੀਂ, syndicate ਦੀ ਚਲਦੀ ਨਹੀਂ, ਅਜਿਹੀ ਯੋਜਨਾ ਕੋਈ ਕਿਉਂ ਲਾਗੂ ਕਰੇਗਾ।
ਦੇਸ਼ ਦੇ 8 ਕਰੋੜ ਕਿਸਾਨਾਂ ਨੂੰ ਇੰਨੀ ਵੱਡੀ ਮਦਦ, ਲੇਕਿਨ ਮੇਰੇ ਦਿਲ ਵਿੱਚ ਹਮੇਸ਼ਾ ਦਰਦ ਰਹੇਗਾ, ਮੈਂ ਹਮੇਸ਼ਾ ਚਾਹਾਂਗਾ, ਈਸ਼ਵਰ ਨੂੰ ਪ੍ਰਾਰਥਨਾ ਕਰਾਂਗਾ ਕਿ ਨੀਤੀ-ਨਿਰਧਾਰਕਾਂ ਨੂੰ ਇਸ ‘ਤੇ ਸਦਬੁੱਧੀ ਦੇਵੇ। ਅਤੇ ਗ਼ਰੀਬਾਂ ਦੀ ਬਿਮਾਰੀ ਵਿੱਚ ਮਦਦ ਲਈ ਆਯੁਸ਼ਮਾਨ ਭਾਰਤ ਯੋਜਨਾ ਅਤੇ ਕਿਸਾਨਾਂ ਦੀ ਜ਼ਿੰਦਗੀ ਵਿੱਚ ਸੁਖ ਅਤੇ ਸ਼ਾਂਤੀ ਦਾ ਰਾਸਤਾ ਪੱਕਾ ਹੋਵੇ ਇਸ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਮੇਰੇ ਬੰਗਾਲ ਦੇ ਗ਼ਰੀਬਾਂ ਨੂੰ ਮਿਲੇ , ਮੇਰੇ ਬੰਗਾਲ ਦੇ ਕਿਸਾਨਾਂ ਨੂੰ ਮਿਲੇ। ਅੱਜ ਬੰਗਾਲ ਦੀ ਜਨਤਾ ਦਾ ਮਿਜ਼ਾਜ ਮੈਂ ਜਾਣਦਾ ਹਾਂ, ਭਲੀਭਾਂਤੀ ਜਾਣਦਾ ਹਾਂ । ਬੰਗਾਲ ਦੀ ਜਨਤਾ ਦੀ ਤਾਕਤ ਹੈ ਕਿ ਹੁਣ ਇਨ੍ਹਾਂ ਯੋਜਨਾਵਾਂ ਤੋਂ ਲੋਕਾਂ ਨੂੰ ਵੰਚਿਤ ਕੋਈ ਨਹੀਂ ਰੱਖ ਸਕੇਗਾ।
ਸਾਥੀਓ, ਪੱਛਮ ਬੰਗਾਲ ਦੇ ਅਨੇਕ ਵੀਰ ਬੇਟੇ- ਬੇਟੀਆਂ ਨੇ ਜਿਸ ਪਿੰਡ ਅਤੇ ਗ਼ਰੀਬ ਲਈ ਅਵਾਜ਼ ਉਠਾਈ, ਉਨ੍ਹਾਂ ਦਾ ਵਿਕਾਸ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਹ ਕਿਸੇ ਇੱਕ ਵਿਅਕਤੀ ਦੀ ਕਿਸੇ ਇੱਕ ਸਰਕਾਰ ਦੀ ਜ਼ਿੰਮੇਦਾਰੀ ਨਹੀਂ ਹੈ, ਬਲਕਿ ਪੂਰੇ ਹਿੰਦੁਸਤਾਨ ਦਾ ਸਮੂਹਿਕ ਸੰਕਲਪ ਵੀ ਹੈ ਸਮੂਹਿਕ ਫਰਜ਼ ਵੀ ਹੈ ਅਤੇ ਸਮੂਹਿਕ ਪੁਰਸ਼ਾਰਥ ਵੀ ਹੈ। ਮੈਨੂੰ ਵਿਸ਼ਵਾਸ ਹੈ ਕਿ 21ਵੀਂ ਸਦੀ ਦੇ ਨਵੇਂ ਦਹਾਕਿਆਂ ਵਿੱਚ, ਜਦੋਂ ਦੁਨੀਆ ਇੱਕ ਵੈਭਵਸ਼ਾਲੀ ਭਾਰਤ ਦਾ ਇੰਤਜ਼ਾਰ ਕਰ ਰਹੀ ਹੈ, ਤਦ ਸਾਡੇ ਇਹ ਸਾਮੂਹਿਕ ਪ੍ਰਯਤਨ ਦੁਨੀਆ ਨੂੰ ਕਦੇ ਨਿਰਾਸ਼ ਨਹੀਂ ਕਰਨਗੇ, ਇਹ ਸਾਡੇ ਪ੍ਰਯਤਨ ਜ਼ਰੂਰ ਰੰਗ ਲਿਆਉਣਗੇ।
ਇਸ ਆਤਮਵਿਸ਼ਵਾਸ ਨਾਲ 130 ਕਰੋੜ ਦੇਸ਼ਵਾਸੀਆਂ ਦੀ ਸੰਕਲਪ ਸ਼ਕਤੀ ਅਤੇ ਉਨ੍ਹਾਂ ਦੀ ਸਮਰੱਥਾ ’ਤੇ ਅਥਾਹ ਸ਼ਰਧਾ ਹੋਣ ਦੇ ਕਾਰਨ ਮੈਂ ਭਾਰਤ ਦੇ ਉੱਜਵਲ ਭੱਵਿਖ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹਾਂ।
ਅਤੇ ਇਸੇ ਵਿਸ਼ਵਾਸ ਦੇ ਨਾਲ ਆਓ ਅਸੀਂ ਕਰਤੱਵ ਪਥ ֹ’ਤੇ ਚੱਲੀਏ, ਆਪਣੇ ਕਰੱਤਵਾਂ ਦਾ ਨਿਰਬਾਹ ਕਰਨ ਲਈ ਅੱਗੇ ਆਈਏ। 130 ਕਰੋੜ ਦੇਸ਼ਵਾਸੀ ਜਦੋਂ ਆਪਣੇ ਕਰੱਤਵਾਂ ਦਾ ਪਾਲਣ ਕਰਦੇ ਹਨ ਤਾਂ ਦੇਸ਼ ਦੇਖਦੇ ਹੀ ਦੇਖਦੇ ਨਵੀਂਆਂ ਉਚਾਈਆਂ ਨੂੰ ਪਾਰ ਕਰ ਲੈਂਦਾ ਹੈ।
ਇਸ ਵਿਸ਼ਵਾਸ ਦੇ ਨਾਲ ਇੱਕ ਵਾਰ ਫਿਰ ਕੋਲਕਾਤਾ ਪੋਰਟ ਟਰੱਸਟ ਦੇ 150 ਵਰ੍ਹਿਆਂ ਲਈ ਅਤੇ ਵਿਕਾਸ ਪ੍ਰੋਜੈਕਟਾਂ ਲਈ, ਅੱਜ ਦੇ ਇਸ ਮਹੱਤਵਪੂਰਨ ਅਵਸਰ ’ਤੇ ਮੈਂ ਆਪ ਸਭ ਨੂੰ, ਪੂਰੇ ਪੱਛਮ ਬੰਗਾਲ ਨੂੰ, ਇੱਥੋਂ ਦੀ ਮਹਾਨ ਪਰੰਪਰਾ ਨੂੰ ਨਮਨ ਕਰਦੇ ਹੋਏ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ, ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਮੇਰੇ ਨਾਲ ਇਹ ਧਰਤੀ, ਪ੍ਰੇਰਣਾ ਦੀ ਧਰਤੀ, ਦੇਸ਼ ਦੀ ਸਮਰੱਥਾ ਜਗਾਉਣ ਵਾਲੀ ਧਰਤੀ ਹੈ। ਇੱਥੋਂ ਪੂਰੀ ਤਾਕਤ ਨਾਲ ਸਾਡੇ ਸੁਪਨਿਆਂ ਨੂੰ ਸਮੇਟਦਾ ਹੋਇਆ ਨਾਅਰਾ ਅਸੀਂ ਬੋਲਾਂਗੇ। ਦੋਵੇਂ ਹੱਥ ਉੱਪਰ ਕਰਕੇ, ਮੁੱਠੀ ਬੰਦ ਕਰਕੇ ਪੂਰੀ ਤਾਕਤ ਨਾਲ ਬੋਲਾਂਗੇ-
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ-ਜੈ
ਭਾਰਤ ਮਾਤਾ ਕੀ -ਜੈ
ਬਹੁਤ-ਬਹੁਤ ਧੰਨਵਾਦ।
*******
ਬੀ.ਆਰ.ਆਰ.ਕੇ/ਬੀ.ਜੇ/ਐੱਨ.ਐੱਸ
मां गंगा के सानिध्य में, गंगासागर के निकट, देश की जलशक्ति के इस ऐतिहासिक प्रतीक पर, इस समारोह का हिस्सा बनना सौभाग्य की बात है: PM @narendramodi
— PMO India (@PMOIndia) January 12, 2020
कोलकाता पोर्ट के विस्तार और आधुनिकीकरण के लिए आज सैकड़ों करोड़ रुपए के इंफ्रास्ट्रक्चर प्रोजेक्ट्स का लोकार्पण और शिलान्यास भी किया गया है। आदिवासी बेटियों की शिक्षा और कौशल विकास के लिए हॉस्टल और स्किल डेवलपमेंट सेंटर का शिलान्यास हुआ है: PM @narendramodi
— PMO India (@PMOIndia) January 12, 2020
इस पोर्ट ने भारत को विदेशी राज से स्वराज पाते देखा है। सत्याग्रह से लेकर स्वच्छाग्रह तक इस पोर्ट ने देश को बदलते हुए देखा है।
— PMO India (@PMOIndia) January 12, 2020
ये पोर्ट सिर्फ मालवाहकों का ही स्थान नहीं रहा, बल्कि देश और दुनिया पर छाप छोड़ने वाले ज्ञानवाहकों के चरण भी यहां पड़े हैं: PM @narendramodi
एक प्रकार से कोलकाता का ये पोर्ट भारत की औद्योगिक, आध्यात्मिक और आत्मनिर्भरता की आकांक्षा का प्रतीक है।
— PMO India (@PMOIndia) January 12, 2020
ऐसे में जब ये पोर्ट डेढ़ सौवें साल में प्रवेश कर रहा है, तब इसको न्यू इंडिया के निर्माण का भी एक प्रतीक बनाना आवश्यक है: PM @narendramodi
पश्चिम बंगाल की, देश की इसी भावना को नमन करते हुए मैं कोलकाता पोर्ट ट्रस्ट का नाम, भारत के औद्योगीकरण के प्रणेता, बंगाल के विकास का सपना लेकर जीने वाले और एक देश, एक विधान के लिए बलिदान देने वाले डॉक्टर श्यामा प्रसाद मुखर्जी के नाम पर करने की घोषणा करता हूं: PM @narendramodi
— PMO India (@PMOIndia) January 12, 2020
बंगाल के सपूत, डॉक्टर मुखर्जी ने देश में औद्योगीकरण की नींव रखी थी। चितरंजन लोकोमोटिव फैक्ट्री, हिन्दुस्तान एयरक्राफ्ट फैक्ट्री, सिंदरी फर्टिलाइज़र कारखाना और दामोदर वैली कॉर्पोरेशन, ऐसे अनेक बड़ी परियोजनाओं के विकास में डॉक्टर मुखर्जी का बहुत योगदान रहा है: PM @narendramodi
— PMO India (@PMOIndia) January 12, 2020
आज के इस अवसर पर, मैं बाबा साहेब आंबेडकर को भी याद करता हूं, उन्हें नमन करता हूं। डॉक्टर मुखर्जी और बाबा साहेब, दोनों ने स्वतंत्रता के बाद के भारत के लिए नई नीतियां दी थीं, नया विजन दिया था: PM @narendramodi
— PMO India (@PMOIndia) January 12, 2020
लेकिन ये देश का दुर्भाग्य रहा कि डॉक्टर मुखर्जी और बाबा साहेब के सरकार से हटने के बाद, उनके सुझावों पर वैसा अमल नहीं किया गया, जैसा किया जाना चाहिए था: PM @narendramodi
— PMO India (@PMOIndia) January 12, 2020
गुजरात के लोथल पोर्ट से लेकर कोलकाता पोर्ट तक देखें, तो भारत की लंबी कोस्ट लाइन से पूरी दुनिया में व्यापार-कारोबार होता था और सभ्यता, संस्कृति का प्रसार भी होता था: PM @narendramodi
— PMO India (@PMOIndia) January 12, 2020
हमारी सरकार ये मानती है कि हमारे Coasts, विकास के Gateways हैं। इसलिए सरकार ने Coasts पर कनेक्टिविटी और वहां के इंफ्रास्ट्रक्चर को आधुनिक बनाने के लिए सागरमाला कार्यक्रम शुरू किया: PM @narendramodi
— PMO India (@PMOIndia) January 12, 2020
इस योजना के तहत करीब 6 लाख करोड़ रुपए से अधिक के पौने 6 सौ प्रोजेक्ट्स की पहचान की जा चुकी है। इनमें से 3 लाख करोड़ रुपए से अधिक के 200 से ज्यादा प्रोजेक्ट पर काम चल रहा है और लगभग सवा सौ पूरे भी हो चुके हैं: PM @narendramodi
— PMO India (@PMOIndia) January 12, 2020
इस वर्ष हल्दिया में मल्टीमॉडल टर्मिनल और फरक्का में नेविगेशनल लॉक को तैयार करने का प्रयास है। साल 2021 तक गंगा में बड़े जहाज़ भी चल सकें, इसके लिए भी ज़रूरी गहराई बनाने का काम प्रगति पर है: PM @narendramodi
— PMO India (@PMOIndia) January 12, 2020
नदी जलमार्ग की सुविधाओं के बनने से कोलकाता पोर्ट पूर्वी भारत के औद्योगिक सेंटर्स से तो जुड़ा ही है, नेपाल, बांग्लादेश, भूटान और म्यांमार जैसे देशों के लिए व्यापार और आसान हुआ है: PM @narendramodi
— PMO India (@PMOIndia) January 12, 2020
पश्चिम बंगाल के विकास के लिए केंद्र सरकार की तरफ से हर संभव कोशिश की जा रही है। विशेष तौर पर गरीबों, दलितों, वंचितों, शोषितों और पिछड़ों के विकास के लिए समर्पित भाव से प्रयास किए जा रहे हैं: PM @narendramodi
— PMO India (@PMOIndia) January 12, 2020
जैसे ही पश्चिम बंगाल राज्य सरकार आयुष्मान भारत योजना, पीएम किसान सम्मान निधि के लिए स्वीकृति देगी, यहां के लोगों को इन योजनाओं का भी लाभ मिलने लगेगा: PM @narendramodi
— PMO India (@PMOIndia) January 12, 2020