Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵੁਹਾਨ ਵਿੱਚ ਚਲਾਏ ਗਏ ਬਚਾਅ ਓਪਰੇਸ਼ਨ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਅਰ ਇੰਡੀਆ ਅਤੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦੁਆਰਾ ਵੁਹਾਨ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਕੀਤੇ ਗਏ ਓਪਰੇਸ਼ਨਵਿੱਚ ਦਿਖਾਈ ਗਈ ਉਤਕ੍ਰਿਸ਼ਟ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਨੇ ਇਵੈਕੁਏਸ਼ਨ ਓਪਰੇਸ਼ਨਜ਼ ਦੇ ਮੈਬਰਾਂ ਦੇ ਨਾਮ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਹੈ । ਇਹ ਪੱਤਰ, ਨਾਗਰਿਕ ਹਵਾਬਾਜ਼ੀ ਰਾਜ ਮੰਤਰੀ ਦੁਆਰਾ ਚਾਲਕ ਦਲ ਨੂੰ ਸੌਂਪ ਦਿੱਤਾ ਜਾਵੇਗਾ।

ਏਅਰ ਇੰਡੀਆ ਨੇ ਕੋਰੋਨਾਵਾਇਰਸ ਦੇ ਮੂਲ ਸਥਾਨ ਵੁਹਾਨ ਸ਼ਹਿਰ ਵਿੱਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਐਮਰਜੈਂਸੀ ਇਵੈਕਏਸ਼ਨ ਓਪਰੇਸ਼ਨਜ਼ ਕੀਤੇ ਸਨ । ਵੁਹਾਨ ਦੀ ਗੰਭੀਰ ਹਾਲਤ ਤੋਂ ਜਾਣੂ ਹੋਣ ਦੇ ਬਾਵਜੂਦ, ਏਅਰ ਇੰਡੀਆ ਨੇ ਲਗਾਤਾਰ ਦੋ ਦਿਨ ਯਾਨੀ 31 ਜਨਵਰੀ ਅਤੇ 1 ਫਰਵਰੀ 2020 ਨੂੰ ਆਪਣੀਆਂ ਦੋ ਬਚਾਅ ਟੀਮਾਂ ਦੇ ਨਾਲ ਦੋ, ਬੀ – 747 ਜਹਾਜ਼ ਭੇਜੇ ਸਨ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੀਆਂ ਟੀਮਾਂ ਨੂੰ ਵੀ ਵੁਹਾਨ ਭੇਜਿਆ ਗਿਆ ਸੀ ਜੋ ਅਗਲੇ ਦਿਨ ਵਾਪਸ ਪਰਤ ਆਈਆਂ ਸਨ।

****

ਵੀਆਰਆਰਕੇ/ਏਕੇ