ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਕੇਂਦਰੀ ਭੂਜਲ ਬੋਰਡ (ਸੀਜੀਡਬਲਿਊਬੀ), ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਵਿਭਾਗ, ਭਾਰਤ ਅਤੇ ਮੈਨੇਜਿੰਗ ਐਕੁਈਫਰ ਰਿਚਾਰਜ ਐਂਡ ਸਸਟੇਨਿੰਗ ਗ੍ਰਾਊਂਡਵਾਟਰ ਯੂਜ਼ ਥ੍ਰੂ ਵਿਲੇਜ ਲੈਵਲ ਇੰਟਰਵੈਂਸ਼ਨ (ਐੱਮਏਆਰਵੀਆਈ) ਪਾਰਟਨਰਸ, ਆਸਟ੍ਰੇਲੀਆ ਦੇ ਦਰਮਿਆਨ ਅਕਤੂਬਰ, 2019 ਵਿੱਚ ਹੋਏ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ।
ਇਸ ਸਹਿਮਤੀ ਪੱਤਰ ‘ਤੇ ਖੇਤੀਬਾੜੀ, ਸ਼ਹਿਰੀ, ਉਦਯੋਗਿਕ ਅਤੇ ਵਾਤਾਵਰਣ ਸਬੰਧੀ ਉਦੇਸ਼ਾਂ ਦੇ ਲਈ ਜਲ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਸਤਹ ਅਤੇ ਭੂਜਲ ਟ੍ਰੇਨਿੰਗ, ਸਿੱਖਿਆ ਅਤੇ ਖੋਜ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਦਸਤਖਤ ਕੀਤੇ ਗਏ ਹਨ।