Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਅਕਤੂਬਰ 3, 2018 ਨੂੰ ਯੂਐੱਨਈਪੀ ‘ਚੈਂਪੀਅਨ ਆਵ੍ ਦ ਅਰਥ’ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਅਕਤੂਬਰ 3, 2018 ਨੂੰ ਯੂਐੱਨਈਪੀ ‘ਚੈਂਪੀਅਨ ਆਵ੍ ਦ ਅਰਥ’ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਅਕਤੂਬਰ 3, 2018 ਨੂੰ ਯੂਐੱਨਈਪੀ ‘ਚੈਂਪੀਅਨ ਆਵ੍ ਦ ਅਰਥ’ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਅਕਤੂਬਰ 3, 2018 ਨੂੰ ਯੂਐੱਨਈਪੀ ‘ਚੈਂਪੀਅਨ ਆਵ੍ ਦ ਅਰਥ’ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


 

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ His excellency ਐਟੋਨੀਓ ਗੁਟੇਰੇਸ ਜੀ, ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸੁਸ਼ਮਾ ਸਵਰਾਜ ਜੀ, ਡਾਕਟਰ ਹਰਸ਼ਵਰਧਨ ਜੀ, ਡਾਕਟਰ ਮਹੇਸ਼ ਸ਼ਰਮਾ, United Nations Environment Programme ਦੇ Executive Director Erik Solheim, ਦੇਸ਼-ਵਿਦੇਸ਼ ਤੋਂ ਆਏ ਅਤਿਥੀਗਣ

ਦੇਵੀਓ ਅਤੇ ਸੱਜਣੋ। ਮੈਂ ਇਸ ਸਨਮਾਨ ਦੇ ਲਈ ਸੰਯੁਕਤ ਰਾਸ਼ਟਰ ਦਾ ਦਿਲੋਂ ਆਭਾਰੀ ਹਾਂ। ਸਾਡੇ ਲਈ ਇਹ ਵਿਸ਼ੇਸ਼ ਮਾਣ ਦੀ ਗੱਲ ਹੈ ਕਿ ਇਸ ਪ੍ਰੋਗਰਾਮ ਦਾ ਆਯੋਜਨ ਹਿੰਦੁਸਤਾਨ ਦੀ ਧਰਤੀ ’ਤੇ ਹੋ ਰਿਹਾ ਹੈ ਅਤੇ ਇਸ ਦੇ ਲਈ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਆਪ ਇੱਥੇ ਆਏ ਹਨ, Erik (ਐਰਿਕ) ਅਤੇ ਉਨ੍ਹਾਂ ਦੀ ਪੂਰੀ ਟੀਮ ਇੱਥੇ ਆਈ। ਅਤੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਇਹ ਸਨਮਾਨ ਵਾਤਾਵਰਣ ਦੀ ਸੁਰੱਖਿਆ ਲਈ ਭਾਰਤ ਦੀ ਸਵਾ ਸੌ ਕਰੋੜ ਜਨਤਾ ਦੀ ਪ੍ਰਤੀਬੱਧਤਾ ਦਾ ਨਤੀਜਾ ਹੈ। Champions of the Earth Award ਭਾਰਤ ਦੀ ਉਸ ਨਿੱਤ ਨਵਾਂ ਚਿਰ ਪੁਰਾਤਨ ਪਰੰਪਰਾ ਦਾ ਸਨਮਾਨ ਹੈ ਜਿਸ ਨੇ ਪ੍ਰਕਿਰਤੀ ਵਿੱਚ ਪਰਮਾਤਮਾ ਨੂੰ ਦੇਖਿਆ ਹੈ, ਜਿਸ ਨੇ ਧਰਤੀ ਦੇ ਮੂਲ ਵਿੱਚ ਪੰਜ ਤੱਤਾਂ, ਧਰਤੀ, ਆਕਾਸ਼, ਅਗਨੀ, ਜਲ,ਵਾਯੂ ਉਸ ਦੇ  ਅਧਿਸ਼ਠਨ ਦਾ ਸੱਦਾ ਦਿੱਤਾ ਹੈ

ਇਹ ਭਾਰਤ ਦੇ ਜੰਗਲਾਂ ਵਿੱਚ ਵਸੇ ਉਸ ਆਦਿਵਾਸੀ ਭਾਈ-ਭੈਣ ਦਾ ਸਨਮਾਨ ਹੈ ਜੋ ਆਪਣੇ ਜੀਵਨ ਤੋਂ ਜ਼ਿਆਦਾ ਜੰਗਲਾਂ ਨੂੰ ਪਿਆਰ ਕਰਦੇ ਹਨ। ਇਹ ਭਾਰਤ ਦੇ ਉਨ੍ਹਾਂ ਮਛੇਰਿਆਂ ਦਾ ਸਨਮਾਨ ਹੈ ਜੋ ਸਮੁੰਦਰ ਅਤੇ ਨਦੀਆਂ ਤੋਂ ਓਨਾ ਹੀ ਲੈਂਦੇ ਹਨ, ਜਿੰਨਾ ਆਮਦਨ ਲਈ ਜ਼ਰੂਰੀ ਹੁੰਦਾ ਹੈ। ਇਹ ਉਹ ਲੋਕ ਹਨ ਸ਼ਾਇਦ ਸਕੂਲ ਕਾਲਜਾਂ ਵਿੱਚ ਨਹੀਂ ਗਏ ਹੋਣਗੇ, ਲੇਕਿਨ ਉਹ ਲੋਕ ਮੱਛੀਆਂ ਦੇ ਪ੍ਰਜਣਨ ਦੇ ਮੌਸਮ ਵਿੱਚ ਮੱਛੀ ਦਾ ਕੰਮ, ਸਮੁੰਦਰ ਵਿੱਚ ਜਾਣ ਦਾ ਕੰਮ ਬੰਦ ਕਰ ਦਿੰਦੇ ਹਨ। ਆਪਣੇ ਕੰਮ ਨੂੰ ਰੋਕ ਦਿੰਦੇ ਹਨ। ਇਹ ਭਾਰਤ ਦੇ ਉਨ੍ਹਾਂ ਕਰੋੜਾਂ ਕਿਸਾਨਾਂ ਦਾ ਸਨਮਾਨ ਹੈ, ਜਿਨ੍ਹਾਂ ਲਈ ਰੁੱਤ ਚੱਕਰ ਹੀ ਜੀਵਨ ਚੱਕਰ ਹੈ।

ਜੋ ਇਸ ਮਿੱਟੀ ਨੂੰ ਆਪਣੇ ਪ੍ਰਾਣਾਂ ਤੋਂ ਵੀ ਪਿਆਰਾ ਮੰਨਦੇ ਹਨ।  ਇਹ ਭਾਰਤ ਦੀ ਉਸ ਮਹਾਨ ਨਾਰੀ ਦਾ ਸਨਮਾਨ ਹੈ ਜਿਸ ਲਈ reuse ਅਤੇ recycle ਰੋਜ਼ ਮੱਰਾ ਦੀ ਜਿੰਦਗੀ ਦਾ ਹਿੱਸਾ‍ ਰਿਹਾ ਹੈ। ਜੋ ਬੂਟੇ/ਪੌਦੇ ਵਿੱਚ ਵੀ ਪਰਮਾਤਮਾ ਦਾ ਰੂਪ ਦੇਖਦੀ ਹੈ, ਜੋ ਤੁਲਸੀ ਦੀਆਂ ਪੱਤੀਆਂ ਵੀ ਤੋੜਦੀ ਹੈ, ਤਾਂ ਗਿਣ ਕੇ ਤੋੜਦੀ ਹੈ। ਜੋ ਕੀੜੀ ਨੂੰ ਵੀ ਅਨਾਜ ਦੇਣਾ ਪੁੰਨ ਮੰਨਦੀ ਹੈ। ਇਹ ਭਾਰਤ ਵਿੱਚ ਕੁਦਰਤ ਅਤੇ ਵਾਤਾਵਰਣ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਅਨਾਮ ਚੇਹਰਿਂਆਂ ਦਾ ਸਨਮਾਨ ਹੈ ਜੋ ਲਾਭਹਾਨੀਸੁੱਖ, ਸਮ੍ਰਿੱਧੀ ਦੀ ਚਿੰਤਾ ਕੀਤੇ ਬਿਨਾ ਦੂਰ ਕਿਸੇ ਪਿੰਡ, ਕਿਸੇ ਬਸਤੀ, ਕਿਸੇ ਪਹਾੜਕਿਸੇ ਕਬਾਇਲੀ/ਆਦਿਵਾਸੀ ਇਲਾਕੇ ਵਿੱਚ ਸਾਲਾਂ ਤੋਂ ਕਾਰਜ ਕਰ ਰਹੇ ਹਨ। ਮੈਂ ਇਸ ਮਨਮਾਨ ਲਈ ਆਪ ਸਭ ਦਾ ਦਿਲੋਂ ਇੱਕ ਵਾਰ ਆਭਾਰ ਵਿਅਕਤ ਕਰਦਾ ਹਾਂ।

 

ਭਾਰਤ ਲਈ ਇਹ ਦੋਹਰੇ ਸਨਮਾਨ ਦਾ ਮੌਕਾ ਵੀ ਇਸ ਲਈ ਹੈਕਿਉਂਕਿ ਕੋਚੀ ਏਅਰਪੋਰਟ ਨੂੰ ਵੀ award ਪ੍ਰਾਪਤ ਹੋਇਆ ਹੈ ।  ਇਹ Sustainable energy ਨੂੰ ਲੈ ਕੇ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ ।  ਇਸ ਮੌਕੇ ਤੇ ਮੈਂ ਉਨ੍ਹਾਂ ਸਾਰੇ ਸਾਥੀਆਂ, ਸੰਸਥਾਵਾਂ ਨੂੰ ਵਧਾਈ ਦਿੰਦਾ ਹਾਂਜਿਨ੍ਹਾਂ ਨੂੰ ਵੱਖ – ਵੱਖ ਸ਼੍ਰੇਣੀਆਂ ਵਿੱਚ ਇਹ ਪੁਰਸਕਾਰ ਮਿਲਿਆ ਹੈਵਿਸ਼ਵ  ਦੇ ਵੱਖ-ਵੱਖ ਦੇਸ਼ਾਂ ਵਿੱਚ ਮਿਲਿਆ ਹੈ।  ਸਾਥੀਓਮੈਂ ਵਾਤਾਵਰਣ ਅਤੇ ਕੁਦਰਤ ਨੂੰ ਲੈ ਕੇ ਭਾਰਤੀ ਦਰਸ਼ਨ ਦੀ ਗੱਲ ਇਸ ਲਈ ਕਰਦਾ ਹਾਂਕਿਉਂਕਿ climate ਅਤੇ calamity ਦਾ culture ਨਾਲ ਸਿੱਧਾ ਰਿਸ਼ਤਾ ਹੈ। climate ਦੀ ਚਿੰਤਾ ਜਦੋਂ ਤੱਕ culture ਦਾ ਹਿੱਸਾ ਨਹੀਂ ਹੁੰਦੀ ਉਦੋਂ ਤੱਕ calamity ਤੋਂ ਬਚ ਸਕਣਾ ਮੁਸ਼ਕਲ ਹੈ।  ਵਾਤਾਵਰਣ  ਦੇ ਪ੍ਰਤੀ ਭਾਰਤ ਦੀ ਸੰਵੇਦਨਾ ਨੂੰ ਅੱਜ ਵਿਸ਼ਵ ਸਵੀਕਾਰ ਕਰ ਰਿਹਾ ਹੈ। ਲੇਕਿਨ ਜਿਵੇਂ ਕ‌ਿ ਮੈਂ ਪਹਿਲਾਂ ਵੀ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਰਿਹਾ ਹੈ ਅਤੇ ਹੁਣੇ ਸੁਸ਼ਮਾ ਜੀ ਨੇ ਇਸ ਗੱਲ ਦਾ ਉੱਲੇਖ ਕੀਤਾ। ਅਸੀਂ ਉਸ ਸਮਾਜ ਦਾ ਹਿੱਸਾ ਹਨ ਜਿੱਥੇ ਸਵੇਰੇ ਉੱਠਣ ਤੇ ਸਭ ਤੋਂ ਪਹਿਲਾਂ ਧਰਤੀ ਮਾਤਾ ਤੋਂ ਮਾਫੀ ਮੰਗੀ ਜਾਂਦੀ ਹੈਕਿਉਂਕਿ ਉਸ ਉੱਤੇ ਅਸੀਂ ਆਪਣੇ ਪੈਰ ਰੱਖਣ ਵਾਲੇ ਹਾਂ। ਇੱਕ ਤਰ੍ਹਾਂ ਨਾਲ ਆਪਣਾ ਬੋਝ ਧਰਤੀ ਉੱਤੇ ਪਾਉਣ ਵਾਲੇ ਹਾਂ। ਸਾਡੇ ਇੱਥੇ ਕਿਹਾ ਗਿਆ ਹੈ-

समुद्र वसने देवी पर्वत स्तन मंडिते ।

विष्णु पत्नी नमस्तुभ्यं पाद स्पर्शं क्षमश्वमेव ॥

ਸਮੁਦਰ ਵਸਨੇ ਦੇਵੀ ਪਰਵਤ ਸਤਨ ਮੰਡਿਤੇ 

ਵਿਸ਼ਣੁ ਪਤਨੀ ਨਮਸਤੁਭਯਂ ਪਾਦ ਸਪਰਸ਼ੰ ਕਸ਼ਮਸ਼ਵਮੇਵ ॥

ਮਤਲਬ ਹੈ ਸਮੁੰਦਰ ਰੂਪੀ ਵਸਤਰ ਧਾਰਨ ਕਰਨ ਵਾਲੀਪਰਵਤ ਰੂਪੀ ਸ਼ਰੀਰ ਵਾਲੀ ਭਗਵਾਨ ਵਿਸ਼ਣੁ ਦੀ ਪਤਨੀ, ਹੈ ਭੂਮੀਦੇਵੀ ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ। ਮੈਨੂੰ ਮਾਫ਼ ਕਰਨਾਕਿਉਂਕਿ ਮੈਂ ਤੁਹਾਨੂੰ ਆਪਣੇ ਪੈਰਾਂ ਨਾਲ ਸਪਰਸ਼ ਕਰ ਰਿਹਾ ਹਾਂ। ਇਹ ਸੰਵੇਦਨਾ ਹੈ ਜੋ ਸਾਡੇ ਜੀਵਨ ਦਾ ਹਿੱਸਾਂ ਹੈ। ਪੇੜ- ਪੌਧੇ ਦੀ ਪੂਜਾ ਕਰਨਾਮੌਸਮ, ਰਿਤੁਆਂ ਨੂੰ ਵਰਤ ਅਤੇ ਤਿਉਹਾਰ ਵਜੋਂ ਮਨਾਉਣਾ। ਲੋਰੀਆਂ, ਲੋਕਗਾਥਾਵਾਂ ਵਿੱਚ ਕੁਦਰਤ  ਦੇ ਰੁੱਤਾਂ ਦੀ ਗੱਲ ਕਰਨਾਅਸੀਂ ਕੁਦਰਤ ਨੂੰ ਹਮੇਸ਼ਾ ਸਜੀਵ ਮੰਨਿਆ ਹੈ। ਅਤੇ ਸਿਰਫ ਸਜੀਵ ਮੰਨਿਆ ਹੈ ਅਜਿਹਾ ਨਹੀਂ ਹੈਅਸੀਂ ਉਹ ਲੋਕ ਹਾਂਜਿੰਨ੍ਹਾਂ ਨੇ ਕੁਦਰਤ ਨੂੰ ਸਜੀਵ ਮੰਨਿਆ ਹੈ, ਸਹਿਜੀਵ ਵੀ ਮੰਨਿਆ ਹੈ। ਕੁਦਰਤ  ਦੇ ਨਾਲ ਇਸ ਬਾਵਤ ਅਤੇ ਰਿਸ਼ਤੇ ਦੇ ਨਾਲ ਹੀ ਪੂਰੇ ਬ੍ਰਹਿਮੰਡ ਦੀ ਕਾਮਨਾ ਨੂੰ ਸਾਡੇ ਇੱਥੇ Paramount ਮੰਨਿਆ ਗਿਆ ਹੈ।  ਯਜੁਰਵੇਦ ਵਿੱਚ ਇਸੇ ਲਈ ਹੀ ਕਿਹਾ ਗਿਆ ਹੈ   –

ॐ द्यौ: शान्तिरन्तरिक्षँ शान्ति:,

पृथ्वी शान्तिराप: शान्तिरोषधय: शान्ति:।

वनस्पतय: शान्तिर्विश्वे देवा: शान्तिर्ब्रह्म शान्ति:,

सर्वँ शान्ति:, शान्तिरेव शान्ति:, सा मा शान्तिरेधि॥

ॐ शान्ति: शान्ति: शान्ति:॥

ਓਂ ਦਯੌ  ਸ਼ਾਂਤੀਰੰਤਰਿਕਸ਼ੰ ਸ਼ਾਂਤੀ:,

ਪ੍ਰਿਥਵੀ ਸ਼ਾਂਤੀਰਾਪ:  ਸ਼ਾਂਤੀਰੋਸ਼ਧਯ: ਸ਼ਾਂਤੀ:।

ਵਨਸਪਤਯ: ਸ਼ਾਂਤੀਵ੍ਰਿਸ਼ਵੇ ਦੇਵਾ:  ਸ਼ਾਂਤੀਰਬ੍ਰਹਮ ਸ਼ਾਂਤੀ :  ,

ਸਰਵਂ ਸ਼ਾਂਤੀ :  ਸ਼ਾਂਤੀਰੇਵ ਸ਼ਾਂਤੀ :  ਸਾ ਮਾ ਸ਼ਾਂਤੀਰੇਧਿ ॥

ਓਂ ਸ਼ਾਂਤੀ: ਸ਼ਾਂਤੀ: ਸ਼ਾਂਤੀ: ॥

ਸਾਥੀਓ ਸੰਸਕ੍ਰਿਤ  ਦੇ ਇਸ ਸਲੋਕ ਵਿੱਚ ਪਰਮਾਤਮਾ ਨੂੰ ਅਰਦਾਸ ਕੀਤੀ ਗਈ ਹੈ ਕਿ ਹਵਾ ਵਿੱਚ ਸ਼ਾਂਤੀ ਹੋਵੇ, ਪੁਲਾੜ ਵਿੱਚ ਸ਼ਾਂਤੀ ਹੋਵੇਧਰਤੀ ਉੱਤੇ ਸ਼ਾਂਤੀ ਹੋਵੇ, ਜਲ ਵਿੱਚ ਸ਼ਾਂਤੀ ਹੋਵੇ ਔਸ਼ਧੀ ਵਿੱਚ ਸ਼ਾਂਤੀ ਹੋਵੇਵਨਸਪਤੀਆਂ ਵਿੱਚ ਸ਼ਾਂਤੀ, ਵਿਸ਼ਵ  ਵਿੱਚ ਸ਼ਾਂਤੀ ਹੋਵੇਸਾਰੇ ਦੇਵਤਾਗਣਾਂ ਵਿੱਚ ਸ਼ਾਂਤੀ ਹੋਵੇ।  ਪੂਰੇ ਵਿਸ਼ਵ ਦੀ ਸ਼ਾਂਤੀ ਲਈ ਇਸ ਮੰਤਰ ਦਾ ਉਚਾਰਣ ਕੀਤੇ ਬਿਨਾ ਸਾਡੇ ਕੋਈ ਵੀ ਯੱਗ – ਅਨੁਸ਼ਠਾਨ ਪੂਰਾ ਨਹੀਂ ਹੁੰਦਾ ਹੈ, ਜਦੋਂ ਤੱਕ ਇਹ ਹੁੰਦਾ ਨਹੀਂ ਹੈ।  ਹੋਰ ਤਾਂ ਹੋਰ ਆਪ ਈਸ਼ਵਰ ਨੂੰ ਜਦੋਂ ਆਪਣੀ ਪਰੀਚੈ ਦੇਣਾ ਸੀਆਪਣੇ ਵਿਸਤਾਰ ਦਾ ਵਰਣਨ ਕਰਨਾ ਹੁੰਦਾ ਹੈ ਤਾਂ ਆਪ ਈਸ਼ਵਰ ਕਹਿੰਦੇ ਹਨ –

श्रोतस्‍य असमी जाह्नवी,

संसार असमी सागर

ਸ਼੍ਰੋਤਸ੍ਯ ਅਸਮੀ ਜਾਹਨਵੀ,

ਸੰਸਾਰ ਅਸਮੀ ਸਾਗਰ

ਯਾਨੀ ਮੈਂ ਹੀ ਜਲ ਭੰਡਾਰ ਹਾਂ, ਮੈਂ ਹੀ ਨਦੀ ਹਾਂ ਅਤੇ ਮੈਂ ਸਮੁੰਦਰ ਵੀ ਹਾਂ। ਇਸ ਲਈ ਜੋ ਸਨਮਾਨ ਤੁਸੀਂ ਦਿੱਤਾ ਉਹ ਭਾਰਤ ਦੀ ਜਨਤਾ ਅਤੇ ਉਸ ਦੇ ਲੋਕਾਂ ਦੀ ਇਸ ਆਸਥਾ ਦਾ ਸਨਮਾਨ ਹੈ।

 

ਸਾਥੀਓ ਭਾਰਤ ਦੀ ਅਰਥਵਿਵਸਥਾ ਅੱਜ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ। ਹਰ ਸਾਲ ਕਰੋਡ਼ਾਂ ਲੋਕ ਬੇਹਦ ਗ਼ਰੀਬੀ ਦੀ ਸਥਿਤੀ ਤੋਂ ਬਾਹਰ ਆ ਰਹੇ ਹਨ। ਵਿਕਾਸ ਦੀ ਇਸ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਅਸੀਂ ਸਮਰਪਿਤ ਹਾਂ।  ਇਸ ਲਈ ਨਹੀਂ ਕਿਉਂਕਿ ਸਾਨੂੰ ਕਿਸੇ ਨਾਲ ਮੁਕਾਬਲਾ ਕਰਨਾ ਹੈ ਜਾਂ ਫਿਰ ਸਾਨੂੰ ਖੁਸ਼ਹਾਲੀ ਦਾ ਲੋਭ ਹੈਸਗੋਂ ਇਸ ਲਈ ਕਿਉਂਕਿ ਅਬਾਦੀ ਦੇ ਇੱਕ ਹਿੱਸੇ ਨੂੰ ਗ਼ਰੀਬੀ ਦਾ ਦਮ ਸਹਿਣ ਲਈ ਅਸੀਂ ਇੰਜ ਹੀ ਨਹੀਂ ਛੱਡ ਸਕਦੇ ।  ਉਨ੍ਹਾਂ ਨੂੰ ਗੌਰਵਸ਼ਾਲੀ ਜੀਵਨ ਦੇਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ।  ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਸਭ ਤੋਂ ਗ਼ਰੀਬ ਹੀ ਕੁਦਰਤ  ਨਾਲ ਅੰਨ੍ਹੇਵਾਹ ਛੇੜ ਛਾੜ  ਦਾ ਉਲਟ ਨਤੀਜੇ ਝੱਲ ਰਹੇ ਹਨ।  ਸੁੱਕੇ ਅਤੇ ਹੜ੍ਹ ਦੀ ਗੰਭੀਰਤਾ ਸਾਲ ਦਰ ਸਾਲ ਵਧ ਰਹੀ ਹੈ ।  ਅਤੇ ਇਸ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨ ਉਹੀ ਹੋ ਰਿਹਾ ਹੈ ਜਿਸ ਕੋਲ ਸੀਮਤ ਸੰਸਾਧਨ ਹਨਜੋ ਗ਼ਰੀਬ ਹੈ ।  ਲਿਹਾਜ਼ਾ ਇਸ ਬਹੁਤ ਵੱਡੀ ਅਬਾਦੀ ਨੂੰ ਵਾਤਾਵਰਣ ਉੱਤੇਕੁਦਰਤ ਉੱਤੇ ਅਤਿਰਿਕਤ ਦਬਾਅ ਪਾਏ ਬਿਨਾ ਵਿਕਾਸ ਦੇ ਮੌਕਿਆਂ ਨਾਲ ਜੋੜਨ ਲਈ ਸਹਾਰੇ ਦੀ ਲੋੜ ਹੈ। ਹੱਥ ਥੰਮਣ ਦੀ ਜ਼ਰੂਰਤ ਹੈ।  ਇਸ ਲਈ ਪੈਰਿਸ ਵਿੱਚ ਵੀ ਮੈਂ ਇਸ ਗੱਲ ਦੀ ਵਕਾਲਤ ਕੀਤੀ ਹੈ ਅਤੇ ਮੈਂ ਇੱਕ ਸ਼ਬਦ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ।  ਅਤੇ ਮੈਂ ਵਕਾਲਤ ਕੀਤੀ ਹੈ climate justice ਦੀ climate change ਦੀ ਚੁਣੌਤੀ ਨਾਲ climate justice ਸੁਨਿਸਚਿਤ ਕੀਤੇ ਬਿਨਾ ਅਸੀਂ ਇਸ ਸਥਿਤੀ ਤੋਂ ਬਾਹਰ ਨਹੀਂ ਆ ਸਕਦੇ ਹਾਂ ।  ਮੈਨੂੰ ਖੁਸ਼ੀ ਹੈ ਕਿ ਪੈਰਿਸ ਸਮਝੌਤੇ ਵਿੱਚ ਇਸ ਗੱਲ ਨੂੰ ਦੁਨੀਆ ਨੇ ਮੰਨਿਆ ਹੈ ਅਤੇ climate justice ਨੂੰ ਲੈ ਕੇ commitment ਵੀ ਦਿਖਾਈਆ ਹੈ ।  ਲੇਕਿਨ ਇਸ ਨੂੰ ਜ਼ਮੀਨ ਉੱਤੇ ਉਤਾਰਨ ਲਈ ਸਾਨੂੰ ਹਾਲ ਵੀ ਬਹੁਤ ਕੁਝ ਕਰਨਾ ਹੈ ਅਤੇ ਤੇਜ਼ੀ ਨਾਲ ਕਰਨਾ ਹੈ ।

ਇੱਥੇ ਮੌਜੂਦ His excellency ਐਟੋਨੀਓ ਗੁਟੇਰੇਸ ਦਾ ਵਿਸ਼ੇਸ਼ ਤੌਰ ਤੇ ਆਭਾਰੀ ਹਾਂ ਕਿ ਉਨ੍ਹਾਂ ਨੇ ਇਸ ਸਮੇਂ ਦੀ ਮੰਗ ਨੂੰ ਸੱਮਝਿਆ ਹੋਵੇਉਨ੍ਹਾਂ ਨੇ kyoto protocol  ਦੇ second commitment period ਦੀ ratification ਪ੍ਰਕਿਰਿਆ ਅਤੇ Sustainable Development Goal ਦੇ ਅਮਲੀਕਰਣ ਵਿੱਚ ਤੇਜ਼ੀ ਲਿਆਉਣ ਲਈ ਭਰਸਕ ਪ੍ਰਯਤਨ ਕੀਤੇ ਹਨ। ਅਤੇ ਇਸ ਲਈ ਅਸੀਂ ਭਾਰਤ ਵਿੱਚ ਸਬਕਾ ਸਾਥਸਬਕਾ ਵਿਕਾਸ  ਦੇ ਮੰਤਰ ਤੇ ਅੱਗੇ ਵਧ ਰਹੇ ਹਾਂ।  ਜਦੋਂ ਮੈਂ ਸਬਕਾ ਵਿਕਾਸ ਦੀ ਗੱਲ ਕਰਦਾ ਹਾਂ ਤਾਂ ਉਸ ਵਿੱਚ ਕੁਦਰਤ ਵੀ ਸ਼ਾਮਲ ਹੈ ਅਤੇ ਉਸ ਵਿੱਚ ਸਬਕਾ ਸਾਥ ਯਾਨੀ ਕਿ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਸਰਗਰਮ ਭਾਗੀਦਾਰੀ ਦਾ ਵੀ ਐਲਾਨ ਕਰਦਾ ਹੈ

ਸਾਥੀਓਸਾਡੀ ਅਰਥਵਿਵਸਥਾ ਲਈ ਪਿੰਡ ਅਤੇ ਸ਼ਹਿਰ ਦੋਵੇਂ ਮਹੱਤਵਪੂਰਨ ਸਤੰਭ ਹਨ। ਸਾਡੇ ਇੱਥੇ ਰੋਜ਼ਗਾਰ ਇੱਕ ਵੱਡਾ ਹਿੱਸਾ ਪਿੰਡ ਅਤੇ ਖੇਤੀ ਨਾਲ ਜੁੜਿਆ ਹੈਤਾਂ ਸਾਡੇ ਸ਼ਹਿਰ,  service ਅਤੇ manufacturing ਯਾਨੀ industry  ਦੇ hub ਹਨ। ਅਤੇ ਇਸ ਲਈ ਸਰਕਾਰ holistic approach  ਨਾਲ ਕਾਰਜ ਕਰ ਰਹੀ ਹੈ ।  ਦੇਸ਼  ਦੇ ਵਰਤਮਾਨ ਅਤੇ ਭਵਿੱਖ ਲਈ ਸਰਕਾਰ ਦੀ ਹਰ ਪਾਲਸੀ ਦਾ ਅਧਾਰ ਹਰਿਆ-ਭਰਿਆ ਅਤੇ ਸਾਫ਼- ਸੁਥਰਾ ਵਾਤਾਵਰਣ ਹੈ।  ਸਾਥੀਓ ਸਾਡੇ ਪਿੰਡ ਹਮੇਸ਼ਾ ਤੋਂ ਹੀ ਵਾਤਾਵਰਣ ਦੇ ਪ੍ਰਤੀ ਸੁਚੇਤ ਰਹੇ ਹਨ, ਉਹ ਕੁਦਰਤ ਨਾਲ ਜੁੜੇ ਰਹੇ ਹਨ।  ਪਿਛਲੇ ਚਾਰ ਸਾਲ ਤੋਂ ਸਾਡੇ ਇੱਥੇ ਪਿੰਡਾਂ ਨੇ ਆਪਣੀ ਇਸ ਸਾਸ਼ਵਸਤ ਸ਼ਕਤੀ ਨੂੰ ਹੋਰ ਅਧਿਕ ਵਿਸਤਾਰ ਕੀਤਾ ਹੈ। ਪਿੰਡਾਂ ਵਿੱਚ ਵੀ waste to wealth ਅਤੇ waste to energy ਜਿਵੇਂ initiative ਨਾਲ ਬਾਇਓwaste ਨੂੰ ਊਰਜਾ ਵਿੱਚ ਬਦਲਣ  ਦੀ ਕੋਸ਼ਿਸ਼ ਸ਼ੁਰੂ ਹੋਈ ਹੈ। Organic Farm ਤੋਂ ਲੈ ਕੇ Soil heath Card ਅਤੇ per drop more crop ਨੂੰ  ਹੁਲਾਰਾ ਦਿੱਤਾ ਜਾ ਰਿਹਾ ਹੈ ।  ਇਸ ਨਾਲ ਸਾਡੀ ਮਿੱਟੀ ਅਤੇ ਜਲ ਸਰੋਤਾਂ ਨੂੰ ਜ਼ਹਰੀਲੇ chemical ਤੋਂ ਮੁਕਤੀ ਵਿੱਚ ਮਦਦ ਮਿਲ ਰਹੀ ਹੈ ਅਤੇ ਪਾਣੀ ਦੇ ਉਚਿਤ ਉਪਯੋਗ ਦੀ ਭਾਵਨਾ  ਪ੍ਰਬਲ ਹੋਈ ਹੈ। ਜਿੱਥੇ ਅਸੀਂ industry ਅਤੇ manufacturing ਦੀ ਗੱਲ ਕਰਦੇ ਹਾਂ, ਤਾਂ ਸਾਡਾ motto ਹੈ zero defect ,  zero effect .  ਜਦੋਂ ਅਸੀਂ agriculture ਦੀ ਗੱਲ ਕਰਦੇ ਹਾਂ ਤਾਂ ਸਾਡਾ motto ਰਿਹਾ ਹੈ per drop more crop .

ਸਾਥੀਓਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਸਭ ਤੋਂ ਤੇਜ਼ ਗਤੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ।  ਅਜਿਹੇ ਵਿੱਚ ਆਪਣੇ ਸ਼ਹਿਰੀ ਜੀਵਨ ਨੂੰ smart ਅਤੇ sustainable ਬਣਾਉਣ ਉੱਤੇ ਵੀ ਅਸੀਂ ਬੱਲ  ਦੇ ਰਹੇ ਹਾਂਅੱਜ ਦੇਸ਼ ਭਰ ਵਿੱਚ ਜੋ ਵੀ next generation infrastructure ਦੀ ਜ਼ਰੂਰਤ ਹੈ ਅਤੇ ਉਹ sustainable environment and inclusive growth  ਦੇ ਟੀਚੇ ਦੇ ਨਾਲ ਬਣਾਏ ਜਾ ਰਹੇ ਹਨਅੱਜ ਭਾਰਤ ਵਿੱਚ hundred smart city ਦਾ ਕਾਰਜ ਤੇਜ ਗਤੀ ਨਾਲ ਚੱਲ ਰਿਹਾ ਹੈ।  sewer ਤੋਂ ਲੈ ਕੇ surveillance ਤੱਕ smart ਵਿਵਸਥਾ ਤਿਆਰ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦੇ ਸੁਝਾਅ ਦੇ ਅਧਾਰ ਤੇ Cutting – Edge Technology ਅਤੇ Renewable energy ਇਸ ਵਿਵਸਥਾ ਦਾ ਅਧਾਰ ਹੈ ।  ਦੇਸ਼  ਦੇ National highway expressway ਨੂੰ eco friendly ਬਣਾਇਆ ਜਾ ਰਿਹਾ ਹੈਉਨ੍ਹਾਂ ਦੇ ਨਾਲ-ਨਾਲ green corridor ਵਿਕਸਤ ਕੀਤਾ ਜਾ ਰਿਹਾ ਹੈ ਨਵੇਂ highways ਦੇ ਨਾਲ-ਨਾਲ ਵਿਕਸਤ ਹੋ ਰਹੀਆਂ ਹੋਰ ਸਹੂਲਤਾਂ ਦੀਆਂ ਸਾਰੀਆਂ ਊਰਜਾ ਜ਼ਰੂਰਤਾਂ ਸੋਲਾਰ ਪਾਵਰ ਨਾਲ ਪੂਰਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਮੈਟਰੋ ਜਿਹੇ city transport network ਨੂੰ ਵੀ Solar Energy ਨਾਲ ਜੋੜਿਆ ਜਾ ਰਿਹਾ ਹੈ, ਉਥੇ ਹੀ ਰੇਲਵੇ ਦੀ Fossil fuel ਉੱਤੇ ਨਿਰਭਰਤਾ ਨੂੰ ਅਸੀਂ ਤੇਜ਼ੀ ਨਾਲ ਘੱਟ ਕਰ ਰਹੇ ਹਾਂ

ਸਾਥੀਓ ਅੱਜ ਭਾਰਤ ਵਿੱਚ ਘਰਾਂ ਤੋਂ ਲੈ ਕੇ ਗਲੀਆਂ ਤੱਕ, ਦਫ਼ਤਰਾਂ ਤੋਂ ਲੈ ਕੇ ਸੜਕਾਂ ਤੱਕ ਅਤੇ ਪੋਰਟ ਤੋਂ ਲੈ ਕੇ ਏਅਰਪੋਰਟ ਤੱਕ Water  &  Energy Conservation ਦੀ ਮੁਹਿੰਮ ਤੇਜ਼ ਗਤੀ ਨਾਲ ਚੱਲ ਰਹੀ ਹੈ।  LED ਬਲਬ ਤੋਂ ਲੈ ਕੇ Rainwater harvesting ਤੱਕ ਹਰ ਪੱਧਰ ਤੇ technology ਨੂੰ promote ਕੀਤਾ ਜਾ ਰਿਹਾ ਹੈ। ਇੰਨਾ ਹੀ ਘਰ ਦੇ ਕਿਚਨ ਤੋਂ ਲੈ ਕੇ transport sector ਤੱਕ ਨੂੰ Clean Fuel based ਬਣਾਉਣ ਦੇ ਵੱਲ ਤੇਜ਼ੀ ਨਾਲ ਅਸੀਂ ਕੰਮ ਕਰ ਰਹੇ ਹਾਂਬੀਲੇ ਚਾਰ ਸਾਲ ਵਿੱਚ ਦਸ ਕਰੋੜ ਤੋਂ ਅਧਿਕ ਘਰਾਂ ਨੂੰ LPG ਨਾਲ ਜੋੜਿਆ ਗਿਆ ਹੈਜਿਸ ਵਿਚੋਂ ਸਾਢੇ ਪੰਜ ਕਰੋੜ ਤੋਂ ਅਧਿਕ ਤਾਂ ਉਜਵਲਾ  ਯੋਜਨਾ  ਰਾਹੀਂ ਦਿੱਤੇ ਗਏ ਮੁਫਤ ਗੈਸ connection ਹਨ।  ਘਰਾਂ ਦੇ ਨਾਲ-ਨਾਲ mobility ਨੂੰ ਵੀ ਧੂੰਆਂ ਮੁਕਤ ਕਰਨ ਦਾ ਅਭਿਆਨ ਚਲ ਰਿਹਾ ਹੈ। Air quality ਨੂੰ ਸੁਧਾਰਨ ਲਈ NCAP ਯਾਨੀ National Clean Air Programme ਉੱਤੇ ਕੰਮ ਕੀਤਾ ਜਾ ਰਿਹਾ ਹੈ। ਵਾਹਨਾਂ ਲਈ Emission standard ਤੈਅ ਕਰਨ ਦੀ ਗੱਲ ਆਈ ਤਾਂ ਅਸੀਂ BS – 4 ਤੋਂ ਸਿੱਧੇ  BS – 6 ਮਿਆਰਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।

ਸਾਥੀਓ, ਅੱਜ ਜਦੋਂ ਭਾਰਤ ਦਾ ਫੋਕਸ Ease of Living ਉੱਤੇ ਹੈ। ਸਾਰਿਆਂ ਨੂੰ ਘਰ, ਸਾਰਿਆਂ ਨੂੰ ਬਿਜਲੀ, ਸਾਰਿਆਂ ਨੂੰ ਭੋਜਨਸਾਰਿਆਂ ਨੂੰ ਸਿੱਖਿਆ, ਸਾਰਿਆ ਨੂੰ ਰੋਜ਼ਗਾਰ ਇਹ ਸਾਡੇ ਮਹੱਤਵਪੂਰਨ ਪਹਿਲੂ ਹਨ । ਅਤੇ ਕੇਵਲ ਵਾਤਾਵਰਣ ਨੂੰ ਲੈ ਕੇ ਸਾਡੀ ਪ੍ਰਤਿਬੱਧਤਾ ਵਿੱਚ ਵਾਧਾ ਹੋਇਆ ਹੈ, ਅਸੀਂ ਕਮੀ ਨਹੀਂ ਆਉਣ ਦਿੱਤੀ । ਸਾਡੀ ਕੋਸ਼ਿਸ਼ ਹੈ ਕਿ ਅਗਲੇ ਦੋ ਸਾਲਾਂ ਵਿੱਚ Emission intensity ਸਾਲ 2005  ਦੇ ਪੱਧਰ ਦੀ ਤੁਲਨਾ ਵਿੱਚ 20 to 25 percent ਘੱਟ ਹੋ ਜਾਏ ।  ਸਾਡੀ ਕੋਸ਼ਿਸ਼ ਇਸ ਨੂੰ ਸਾਲ 2030 ਤੱਕ 30 to 35 percent ਤੱਕ ਘੱਟ ਕਰਨ ਕੀਤੀ ਹੈ ।  ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਵਿੱਚ ਜੇਕਰ ਸਭ ਤੋਂ ਵੱਡੀ ਸਫ਼ਲਤਾ ਸਾਨੂੰ ਮਿਲੀ ਹੈ, ਤਾਂ ਉਹ ਹੈ ਲੋਕਾਂ ਦੇ behaviour,  ਲੋਕਾਂ  ਦੇ thought process ਵਿੱਚ ਬਦਲਾਅਵਾਤਾਵਰਣ ਪ੍ਰਤੀ ਲਗਾਅ ਸਾਡੀ ਸ਼ਰਧਾ ਦੇ ਨਾਲ – ਨਾਲ ਹੁਣ ਸੰਚਾਲਨ ਵਿੱਚ ਵੀ ਹੋਰ ਮਜਬੂਤ ਹੋ ਰਿਹਾ ਹੈ। ਇਸ ਵਜ੍ਹਾ ਨਾਲ ਭਾਰਤ ਅੱਜ ਇਹ ਸੰਕਲਪ ਲੈ ਸਕਿਆ ਹੈ ਕਿ ਉਹ ਆਪਣੇ ਆਪ ਨੂੰ 2022 ਤੱਕ single use plastic ਤੋਂ ਮੁਕਤ ਕਰਕੇ ਰਹੇਗਾ। ਮੈਨੂੰ ਵਿਸ਼ਵਾਸ ਹੈ ਕਿ ਮਹਾਤਮਾ ਗਾਂਧੀ ਦੇ ਵਿਰਾਟ ਵਿਅਕਤੀਤਵ ਤੋਂ ਪ੍ਰੇਰਨਾ ਲੈਂਦੇ ਹੋਏ ਨਵਾਂ ਭਾਰਤ ਆਪਣੇ ਇਨ੍ਹਾਂ ਸੰਕਲਪਾਂ  ਨੂੰ ਪੂਰਾ ਕਰੇਗਾ ਅਤੇ ਸੰਸਾਰ  ਲਈ ਇੱਕ ਮਾਡਲ ਬਣ ਕੇ ਉਭਰੇਗਾ। ਭਾਰਤ ਦੀਆਂ ਕੋਸ਼ਿਸ਼ਾਂ ਨੂੰ ਸਨਮਾਨ ਦੇਣ ਲਈ ਮੈਂ ਫਿਰ ਇੱਕ ਵਾਰ ਸੰਯੁਕਤ ਰਾਸ਼ਟਰ  ਦਾ ਦਿਲੋਂ ਆਭਾਰ ਵਿਅਕਤ ਕਰਦਾ ਹਾਂ।

ਤੁਸੀਂ ਸਾਰੇ ਸਮਾਂ ਕੱਢ ਕੇ ਇਸ ਮਹੱਤਵਪੂਰਨ ਅਵਸਰ ਵਿੱਚ ਸ਼ਰੀਕ ਹੋਏ, ਵਿਅਕਤੀਗਤ ਰੂਪ ਵਿੱਚ ਇਹ ਮੇਰੀ ਜਿੰਮੇਦਾਰੀ ਬਣਦੀ ਹੈ ਕਿ ਜਿਨ੍ਹਾਂ ਸੰਕਲਪਾਂ ਨੂੰ ਲੈਕੇ ਅਸੀਂ ਚੱਲੇ ਹਾਂ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਅਸੀਂ ਕੋਈ ਕਮੀ ਨਾ ਛੱਡੀਏ ਅਤੇ ਅੱਗੇ ਆ ਕੇ ਸਾਡਾ ਹੌਸਲਾ ਬੁਲੰਦ ਕੀਤਾ ਹੈ।

ਮੈਂ ਇਸ ਲਈ ਤੁਹਾਡਾ ਸਭਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

Thank you.

 

 

*****

ਅਤੁਲ ਕੁਮਾਰ ਤਿਵਾਰੀ/ ਸ਼ਾਹਬਾਜ ਹਸੀਬੀ/ ਬਾਲਮੀਕੀ ਮਹਤੋ/ ਤਾਰਾ