ਪੀਐੱਮਇੰਡੀਆ
ਸਭ ਤੋਂ ਪਹਿਲਾਂ ਤੁਸੀਂ ਸਾਡੇ ਦੇਸ਼ ਦੇ ਵੀਰ ਜਵਾਨਾਂ ਦੇ ਨਾਮ ਆਪਣਾ ਮੋਬਾਈਲ ਫੋਨ ਕੱਢ ਕੇ, ਇਸ ਦੀ ਬੈਟਰੀ ਫਲੈਸ਼ ਚਲਾ ਕੇ ਅਸੀਂ ਵੀਰਾਂ ਦਾ ਸਨਮਾਨ ਕਰਾਂਗੇ । ਹਰ ਕਿਸੇ ਦੇ ਮੋਬਾਈਲ ਫੋਨ ਦੀ ਬੈਟਰੀ, ਅਤੇ ਉਸਨੂੰ ਚਾਲੂ ਰੱਖੋ । ਮੈਂ ਤਿੰਨ ਜੈਕਾਰੇ ਬੁਲਾਵਾਂਗਾ । ਆਪ ਸਭ ਨੂੰ, ਆਪ ਵੀ, ਆਪ ਸਭ ਨੂੰ ਵੀ ਤਿੰਨ ਜੈਕਾਰੇ ਬੋਲਣੇ ਹਨ । ਇਹ ਭਾਰਤ ਮਾਤਾ ਦੇ ਜੈਕਾਰੇ ਹਨ –
ਪਰਾਕ੍ਰਮੀ ਭਾਰਤ ਦੇ ਲਈ –
ਭਾਰਤਾ ਮਾਤਾ ਕੀ – ਜੈ
ਵਿਜਈ ਭਾਰਤ ਦੇ ਲਈ –
ਭਾਰਤ ਮਾਤਾ ਕੀ – ਜੈ
ਦੇਸ਼ ਦੇ ਵੀਰ ਜਵਾਨਾਂ ਦੇ ਲਈ –
ਭਾਰਤਾ ਮਾਤਾ ਕੀ – ਜੈ
ਬਹੁਤ-ਬਹੁਤ ਧੰਨਵਾਦ ਤੁਹਾਡਾ ।
ਇੱਥੇ ਪਧਾਰੇ ਹੋਏ ਸਾਰੇ ਉਤਸ਼ਾਹੀ ਪਿਆਰੇ ਭਾਈਓ ਅਤੇ ਭੈਣੋਂ ।
ਮਨ ਕਰਦਾ ਹੈ ਅੱਜ ਬਹੁਤ ਕੁਝ ਦੱਸ ਦੇਵਾਂ । ਅੱਜ ਅਹਿਮਦਾਬਾਦ ਦੇ ਵਿਕਾਸ ਲਈ, ਇੱਥੋਂ ਦੇ ਜਨ-ਜਨ ਲਈ ਇਤਿਹਾਸਿਕ ਦਿਨ ਹੈ। ਥੋੜ੍ਹੀ ਦੇਰ ਪਹਿਲਾਂ ਅਹਿਮਦਾਬਾਦ ਮੈਟਰੋ ਦੇ ਪਹਿਲੇ ਪੜਾਅ ਦਾ ਲੋਕਅਰਪਣ ਹੋਇਆ ਹੈ ਅਤੇ ਨਾਲ-ਨਾਲ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਅਤੇ ਹੁਣੇ ਇੱਥੇ ਅਹਿਮਦਾਬਾਦ ਦੀ ਹੀ ਨਹੀਂ, ਬਲਕਿ ਗੁਜਰਾਤ ਦੀ, ਦੇਸ਼ ਦੀ ਇੱਕ ਬਹੁਤ ਵੱਡੀ ਸਿਹਤ ਸੁਵਿਧਾ ਦਾ ਲੋਕਅਰਪਣ ਕੀਤਾ ਗਿਆ ਹੈ । ਅਹਿਮਦਾਬਾਦ ਦੇ ਜੀਵਨ ਨੂੰ ਬਦਲਣ ਵਾਲੇ ਇਨ੍ਹਾਂ projects ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ।
ਸਾਥੀਓ, ਤੁਹਾਡੇ ਵਾਂਗ ਹੀ ਅੱਜ ਮੇਰਾ ਵੀ ਵਰ੍ਹਿਆਂ ਪੁਰਾਣਾ ਸੁਪਨਾ ਪੂਰਾ ਹੋਇਆ ਹੈ। ਇੱਥੇ ਆਉਣ ਤੋਂ ਪਹਿਲਾਂ ਮੈਂ ਅਹਿਮਦਾਬਾਦ ਮੈਟਰੋ ਵਿੱਚ ਸਫ਼ਰ ਕੀਤਾ । ਉਸ ਦਰਮਿਆਨ ਲੋਕਾਂ ਦਾ ਉਤਸ਼ਾਹ ਅਤੇ ਉਨ੍ਹਾਂ ਦੀ ਖੁਸ਼ੀ ਦਾ ਅਨੁਭਵ ਕੀਤਾ, ਸੱਚ ਵਿੱਚ ਮਨ ਆਨੰਦ ਨਾਲ ਭਰ ਗਿਆ । ਉੱਤਰਾਇਣ ਵਿੱਚ ਜਿਵੇਂ ਲੋਕ ਛੱਤ ’ਤੇ ਚੜ੍ਹ ਕੇ ਪਤੰਗ ਉਡਾਉਂਦੇ ਹਨ, ਉਂਝ ਹੀ ਅੱਜ ਛੱਤ ’ਤੇ ਖੜ੍ਹੇ ਹੋ ਕੇ ਲੋਕ ਆਪਣੀ ਮੈਟਰੋ ਦਾ ਸੁਆਗਤ ਕਰ ਰਹੇ ਸਨ । ਪੂਰੇ ਰਸਤੇ ਭਰ ਸ਼ਾਇਦ ਹੀ ਕੋਈ ਛੱਤ ਅਜਿਹੀ ਹੋਵੇ, ਜਿਸ ’ਤੇ ਲੋਕ ਨਾ ਜਮੇ ਹੋਏ ਹੋਣ । ਮੈਟਰੋ ਅਹਿਮਦਾਬਾਦ-ਵਾਸੀਆਂ ਦਾ ਬਹੁਤ ਵੱਡਾ ਸੁਪਨਾ, ਉਹ ਅੱਜ ਹਕੀਕਤ ਵਿੱਚ ਬਦਲ ਗਿਆ ਹੈ ।
ਸਾਥੀਓ, ਪਹਿਲੇ ਪੜਾਅ ’ਤੇ ਤਾਂ ਮੈਟਰੋ ਚਲ ਪਈ ਹੈ, ਦੂਜੇ ਪੜਾਅ ਦਾ ਨੀਂਹ ਪੱਥਰ ਵੀ ਅੱਜ ਰੱਖਿਆ ਗਿਆ ਹੈ; ਇੱਕ ਕੰਮ ਖ਼ਤਮ ਅਤੇ ਦੂਜੇ ’ਤੇ ਕੰਮ ਸ਼ੁਰੂ, ਇਹ ਵੀ ਸਾਡੀ ਸਰਕਾਰ ਦੀ ਇੱਕ ਹੋਰ ਵਿਸ਼ੇਸ਼ਤਾ ਹੈ । ਇੱਕ ਹੋ ਜਾਵੇ ਤਾਂ ਅਸੀਂ ਸੌਂਦੇ ਨਹੀਂ ਹਾਂ, ਦੂਜੇ ਲਈ ਤਿਆਰੀ ਕਰਦੇ ਹਾਂ ।
ਤੁਸੀਂ ਕੀ ਸਮਝੇ, ਮੈਂ ਕੀ ਕਹਿ ਰਿਹਾ ਸੀ ? ਆਪਣੇ-ਆਪਣੇ ਹਿਸਾਬ ਨਾਲ ਮਤਲਬ ਕੱਢਣਾ ਸਿਰਫ਼ ਕਾਂਗਰਸ ਨੂੰ ਹੀ ਆਉਂਦਾ ਹੈ, ਤੁਸੀਂ ਅਜਿਹਾ ਨਾ ਕਰੋ । ਦਸ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣ ਰਹੀ ਇਸ ਮੈਟਰੋ ਨਾਲ ਅਹਿਮਦਾਬਾਦ ਦੇ ਲੋਕਾਂ ਦੇ ਜੀਵਨ ਵਿੱਚ ਬਹੁਤ ਬਦਲਾਅ ਆਉਣ ਵਾਲਾ ਹੈ। ਲੱਖਾਂ ਅਹਿਮਦਾਬਾਦੀਆਂ ਨੂੰ ਇਸ ਦਾ ਲਾਭ ਹੋਣ ਵਾਲਾ ਹੈ। ਕਲਪਨਾ ਕਰੋ ਦਫ਼ਤਰ ਜਾਣ ਵਾਲੇ ਸਾਥੀਆਂ ਨੂੰ, ਇੱਥੋਂ ਦੇ ਉੱਦਮੀਆਂ ਨੂੰ, ਸਕੂਲ-ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਕਿੰਨੀ ਰਾਹਤ ਮਿਲਣ ਵਾਲੀ ਹੈ, ਸਮੇਂ ਦੀ ਕਿੰਨੀ ਬੱਚਤ ਹੋਣ ਵਾਲੀ ਹੈ।
ਇਸ ਨਾਲ ਅਹਿਮਦਾਬਾਦ ਵਿੱਚ ਟ੍ਰੈਫਿਕ ਨਾਲ ਜੁੜੀਆਂ ਸਮੱਸਿਆਵਾਂ ਤਾਂ ਘੱਟ ਹੋਣਗੀਆਂ ਹੀ, ਵਾਤਾਵਰਣ ਦਾ ਨੁਕਸਾਨ ਵੀ ਘੱਟ ਹੋਵੇਗਾ । ਅਤੇ ਸਾਡਾ ਤੁਸੀਂ ਜਾਣਦੇ ਹੋ ਪੁਰਾਣਾ ਮੰਤਰ – ਜਿਸਦਾ ਨੀਂਹ ਪੱਥਰ ਅਸੀਂ ਰੱਖਦੇ ਹਾਂ ਉਸ ਦਾ ਉਦਘਾਟਨ ਵੀ ਅਸੀਂ ਹੀ ਕਰਦੇ ਹਾਂ । ਇਸ ਦਾ ਮਤਲਬ ਕੀ ਹੋਇਆ ? ਨਹੀਂ, ਇਸਦਾ ਮਤਲਬ ਕੀ ਹੋਇਆ ? ਇਸਦਾ ਮਤਲਬ ਕੀ ਹੋਇਆ ? ਇਸਦਾ ਮਤਲਬ ਇਹ ਹੋਇਆ ਕਿ ਅੱਜ ਜੋ ਮੈਟਰੋ ਦਾ ਨੀਂਹ ਪੱਥਰ ਰੱਖਿਆ ਹੈ, ਤਿੰਨ-ਚਾਰ-ਪੰਜ ਸਾਲ, ਜਦੋਂ ਵੀ ਉਸਦਾ ਕੰਮ ਪੂਰਾ ਹੋਵੇਗਾ, ਅਸੀਂ ਮੌਜੂਦ ਹੋਵਾਂਗੇ । ਅਤੇ ਇਹ ਸਭ ਕਿਵੇਂ ਹੋ ਰਿਹਾ ਹੈ – ਤੁਹਾਡੇ ਅਸ਼ੀਰਵਾਦ ਨਾਲ ਹੋ ਰਿਹਾ ਹੈ ।
ਸਾਥੀਓ, ਦੇਸ਼ ਨੂੰ ਟਰਾਂਸਪੋਰਟ ਦੀ ਇਹ ਸੁਵਿਧਾ ਦੇਣ ਲਈ ਸਾਡੀ ਸਰਕਾਰ ਕਿੰਨੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ, ਇਸਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2014 ਤੱਕ …. ਇਹ ਅੰਕੜਾ ਯਾਦ ਰੱਖਣਾ …. ਕੁਝ ਸੂਝਵਾਨ ਲੋਕ ਅੰਕੜੇ ਭੁੱਲ ਜਾਂਦੇ ਹਨ । ਮੇਰੇ ਜਿਹੇ ਸਾਦੇ-ਸਿੱਧੇ ਵਿਅਕਤੀ ਦੀ ਤਰ੍ਹਾਂ ਤੁਸੀਂ ਵੀ ਯਾਦ ਰੱਖੋ । 2014 ਤੋਂ ਪਹਿਲਾਂ ਜਦੋਂ ਰਿਮੋਟ ਕੰਟਰੋਲ ਸਰਕਾਰ ਚਲਦੀ ਸੀ; 2014 ਤੱਕ ਦੇਸ਼ ਵਿੱਚ ਮੈਟਰੋ ਦਾ ਨੈੱਟਵਰਕ ਪੂਰੇ ਦੇਸ਼ ਵਿੱਚ ਸਿਰਫ਼ 250 ਕਿਲੋਮੀਟਰ ਸੀ ।
ਹੁਣ ਸਥਿਤੀ ਇਹ ਹੈ ਕਿ ਦੇਸ਼ ਵਿੱਚ ਮੈਟਰੋ ਦਾ ਅਪਰੇਸ਼ਨਲ ਨੈੱਟਵਰਕ …..ਅਤੇ 55 ਮਹੀਨੇ ਦਾ ਇੱਕ ਹਿਸਾਬ ਦੇ ਰਿਹਾ ਹਾਂ ਮੈਂ …. ਅੱਜ ਕਰੀਬ-ਕਰੀਬ 650 ਕਿਲੋਮੀਟਰ ਤੱਕ ਪਹੁੰਚਿਆ ਹੈ। ਕਿੱਥੇ 250, ਰਿਮੋਟ ਕੰਟਰੋਲ ਵਾਲੀ ਸਰਕਾਰ ਅਤੇ ਕਿੱਥੇ 650, 55 ਮਹੀਨੇ ਵਿੱਚ । ਅਤੇ ਇਤਨਾ ਹੀ ਨਹੀਂ, ਦੇਸ਼ ਦੇ ਵੱਖ-ਵੱਖ ਹਿੱਸਿਆਂ, ਵਿੱਚ ਕਰੀਬ 800 ਕਿਲੋਮੀਟਰ ਮੈਟਰੋ ਰੂਟ ’ਤੇ ਅੱਜ ਕੰਮ ਚਲ ਰਿਹਾ ਹੈ । ਸੋਚੋ, ਆਉਣ ਵਾਲੇ ਸਮੇਂ ਵਿੱਚ urban transport ਕਿੰਨਾ ਜ਼ਿਆਦਾ ਬਦਲਣ ਜਾ ਰਿਹਾ ਹੈ ।
ਸਾਥੀਓ, ਹੁਣ ਤੋਂ ਕੁਝ ਦੇਰ ਪਹਿਲਾਂ ਮੈਂ ਇੱਕ common mobility card ਦੀ ਵੀ ਸ਼ੁਰੂਆਤ ਕੀਤੀ ਹੈ, ਦੇਸ਼ ਨੂੰ ਅਰਪਣ ਕੀਤਾ ਹੈ ਅਤੇ ਮੇਰੀ ਦ੍ਰਿਸ਼ਟੀ ਤੋਂ ਅੱਜ ਅਹਿਮਦਾਬਾਦ ਨੂੰ ਤਾਂ ਜੋ ਮਿਲਿਆ, ਸੋ ਮਿਲਿਆ; ਗੁਜਰਾਤ ਨੂੰ ਜੋ ਮਿਲਿਆ, ਸੋ ਮਿਲਿਆ, ਲੇਕਿਨ ਇਸ ਪ੍ਰੋਗਰਾਮ ਨਾਲ ਮੈਂ ਪੂਰੇ ਹਿੰਦੁਸਤਾਨ ਨੂੰ ਇੱਕ ਨਵੀਂ ਸੌਗਾਤ ਦੇ ਰਿਹਾ ਹਾਂ । ਅਤੇ ਤੁਹਾਨੂੰ ਵੀ ਉਸ ਦੀ ਬਰੀਕੀ ਜਾਣ ਕੇ ਖੁਸ਼ੀ ਹੋਵੇਗੀ । ਅਤੇ ਇਹ ਜੋ ਰੂਪੇ ਕਾਰਡ ਹੈ, ਓਸੇ ਤੋਂ ਚਲਣ ਵਾਲਾ ਕੰਮ ਹੈ ।
ਇਹ ਕਾਰਡ ਯਾਤਰਾ ਕਰਦੇ ਸਮੇਂ ਤਮਾਮ ਦਿੱਕਤਾਂ ਨੂੰ ਦੂਰ ਕਰਨ ਜਾ ਰਿਹਾ ਹੈ। ਦੇਸ਼ ਭਰ ਵਿੱਚ ਲੋਕ ਮੈਟਰੋ ਰਾਹੀਂ ਜਾਂਦੇ ਹਨ, ਬਸ ਰਾਹੀਂ ਜਾਂਦੇ ਹਨ, ਲੋਕਲ ਟ੍ਰੇਨ ਰਾਹੀਂ ਜਾਂਦੇ ਹਨ; ਟੋਲ ਦਾ ਪੈਸਾ ਦਿੰਦੇ ਹਨ, ਪਾਰਕਿੰਗ ਦਾ ਪੈਸਾ ਦਿੰਦੇ ਹਨ, ਤਰ੍ਹਾਂ-ਤਰ੍ਹਾਂ ਦੀਆਂ ਜਗ੍ਹਾ ’ਤੇ ਪੈਸੇ ਦੇਣੇ ਪੈਂਦੇ ਹਨ । ਅਤੇ ਇਸ ਵਿੱਚ ਤੁਹਾਨੂੰ ਅਕਸਰ ਬਟੂਏ ’ਚੋਂ ਕੱਢ ਕੇ ਪੈਸੇ ਦੇਣੇ ਹੁੰਦੇ ਹਨ । ਕਈ ਵਾਰ ਖੁੱਲ੍ਹੇ ਪੈਸੇ ਹੁੰਦੇ ਹਨ, ਕਈ ਵਾਰ ਨਹੀਂ ਹੁੰਦੇ ਹਨ । ਇਸ ਵਿੱਚ ਕਿਤਨੀ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ, ਸਮਾਂ ਜਾਂਦਾ ਹੈ; ਇਹ ਵੀ ਤੁਹਾਨੂੰ ਭਲੀਭਾਂਤ ਪਤਾ ਹੈ।
ਇਸ ਦਿੱਕਤ ਨੂੰ ਦੂਰ ਕਰਨ ਲਈ ਹੀ automatic fare collection system ਦੀ ਵਿਵਸਥਾ ਵਿਕਸਿਤ ਕੀਤੀ ਗਈ ਹੈ। ਲੇਕਿਨ ਇਸ ਵਿੱਚ ਵੀ ਇੱਕ ਚੈਲੇਂਜ ਇਹ ਸੀ ਕਿ ਇਹ ਸਿਸਟਮ ਭਾਰਤ ਨੂੰ ਵਿਦੇਸ਼ ਤੋਂ ਹੀ ਮੰਗਵਾਉਣਾ ਪੈਂਦਾ ਸੀ । ਅਲੱਗ-ਅਲੱਗ ਕੰਪਨੀਆਂ ਵੱਲੋਂ ਬਣਾਏ ਗਏ ਸਿਸਟਮ ਦੀ ਵਜ੍ਹਾ ਨਾਲ ਦੇਸ਼ ਵਿੱਚ ਇੱਕ integrated ਵਿਵਸਥਾ ਵਿਕਸਿਤ ਨਹੀਂ ਹੋ ਸਕ ਰਹੀ ਸੀ । ਯਾਨੀ ਇੱਕ ਸ਼ਹਿਰ ਦਾ ਕਾਰਡ ਦੂਜੇ ਸ਼ਹਿਰ ਵਿੱਚ ਨਹੀਂ ਚਲਦਾ ਸੀ, ਬੇਕਾਰ ਹੋ ਜਾਂਦਾ ਸੀ ।
ਇਸ ਚੁਣੌਤੀ ਨੂੰ ਦੂਰ ਕਰਨ ਲਈ ਸਾਡੀ ਸਰਕਾਰ ਨੇ ਇੱਕ ਵਿਆਪਕ ਪੱਧਰ ’ਤੇ ਇੱਕ task force ਬਣਾ ਕੇ ਟੈਕਨੋਲੋਜੀ ਦੀ ਦ੍ਰਿਸ਼ਟੀ ਤੋਂ ਇੱਕ ਨਵੀਂ achievement ਕਰਨ ਲਈ ਕੰਮ ਸ਼ੁਰੂ ਕੀਤਾ । ਅਨੇਕ ਮੰਤਰਾਲਿਆਂ, ਅਨੇਕ ਵਿਭਾਗਾਂ ਨੂੰ ਇਸ ਕੰਮ ਵਿੱਚ ਲਗਾਇਆ ਗਿਆ । ਬੈਂਕਾਂ ਨੂੰ ਵੀ ਜੋੜਿਆ ਗਿਆ । ਸਰਕਾਰ ਨੇ ਉਨ੍ਹਾਂ ਨੂੰ ਇੱਕ ਹੀ task ਦਿੱਤਾ ਸੀ, ਇੱਕ ਅਜਿਹੀ ਵਿਵਸਥਾ ਵਿਕਸਿਤ ਕਰੇ ਜੋ ਅਲੱਗ – ਅਲੱਗ ਕਾਰਡ ਬਣਵਾਉਣ ਦੀ ਇਸ ਦਿੱਕਤ ਨੂੰ ਦੂਰ ਕਰੇ ਅਤੇ ਡਿਜੀਟਲ ਲੈਣ-ਦੇਣ ਨੂੰ ਅਸਾਨ ਬਣਾਏ।
ਸਾਥੀਓ, ਤਮਾਮ ਪ੍ਰਯਤਨਾਂ ਦੇ ਬਾਅਦ ਹੁਣ ਦੇਸ਼ ਵਿੱਚ….. ਹੁਣ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਹੈ ….. ਹੁਣ ਦੇਸ਼ ਵਿੱਚ one nation one card . One nation one card ਦਾ ਸੁਪਨਾ ਹੁਣ ਸਾਕਾਰ ਹੋ ਗਿਆ ਹੈ। Common mobility card ਨਾਲ ਤੁਸੀਂ ਪੈਸੇ ਵੀ ਕੱਢ ਸਕੋਗੇ, ਸ਼ਾਪਿੰਗ ਵੀ ਕਰ ਸਕੋਗੇ ਅਤੇ ਦੇਸ਼ ਭਰ ਵਿੱਚ …. ਸਿਰਫ਼ ਅਹਿਮਦਾਬਾਦ ਨਹੀਂ …. ਦੇਸ਼ ਦੇ ਕਿਸੇ ਵੀ ਮੈਟਰੋ ਜਾਂ ਟਰਾਂਸਪੋਰਟ ਦੇ ਹੋਰ ਸਾਧਨਾਂ ਵਿੱਚ ਵੀ ਤੁਹਾਡਾ ਉਹ ਹੀ ਰੂਪੇ ਕਾਰਡ ਕੰਮ ਆਵੇਗਾ । ਅਗਰ ਮੈਂ ਹੋਰ ਅਸਾਨ ਸ਼ਬਦਾਂ ਵਿੱਚ ਸਮਝਾਵਾਂ – ਤਾਂ ਹੁਣ ਤੁਹਾਡੇ ਰੂਪੇ ਡੈਬਿਟ ਕਾਰਡ ਅਤੇ mobility card ਨੂੰ ਮਿਲਾ ਕੇ ਇੱਕ ਕੀਤਾ ਜਾ ਰਿਹਾ ਹੈ ।
ਸਾਥੀਓ, ਇਸ ਵਿਵਸਥਾ ਦੇ ਨਾਲ ਹੀ ਹੁਣ ਵਿਦੇਸ਼ੀ ਤਕਨੀਕ ’ਤੇ ਭਾਰਤ ਦੀ ਨਿਰਭਰਤਾ ਖ਼ਤਮ ਹੋ ਗਈ ਹੈ, ਹੁਣ ਜੋ ਕੁਝ ਵੀ ਹੈ ਉਹ Made in India ਹੈ । ਹੁਣ ਭਾਰਤ ਦੁਨੀਆ ਦੇ ਉਨ੍ਹਾਂ ਕੁਝ ਗਿਣੇ-ਚੁਣੇ ਦੇਸ਼ਾਂ ਦੀ ਲਿਸਟ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਪਾਸ ਇਸ ਤਰ੍ਹਾਂ ਦੀ ਤਕਨੀਕ ਹੈ ਅਤੇ ਜੋ ਆਪਣੇ ਟਰਾਂਸਪੋਰਟ ਸਿਸਟਮ ਵਿੱਚ One nation one card ਦੀ ਵਿਵਸਥਾ ਨੂੰ ਲਾਗੂ ਕਰਨ ਜਾ ਰਿਹਾ ਹੈ। ਦੇਸ਼ ਦੇ ਹਰ ਜਵਾਨ ਨੂੰ ਮਾਣ ਹੋਵੇਗਾ ਕਿ ਸਾਡੇ ਨੌਜਵਾਨਾਂ ਨੇ ਆਪਣੇ ਹੀ ਦੇਸ਼ ਵਿੱਚ ਬਣੀ ਹੋਈ ਇਹ ਤਕਨੀਕ ਅੱਜ ਦੇਸ਼ ਨੂੰ ਸਮਰਪਿਤ ਕੀਤੀ ਹੈ। ਮੈਂ ਦੇਸ਼ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਇਸ ਦੇ ਲਈ ਬਹੁਤ- ਬਹੁਤ ਵਧਾਈ ਦਿੰਦਾ ਹਾਂ । ਵੈਸੇ ਗੁਜਰਾਤ ਲਈ ਵੀ ਇਹ ਮਾਣ ਦੀ ਗੱਲ ਹੈ ਕਿ ਇੱਥੇ ਬੜੋਦਰਾ ਦੇ ਸਾਵਲੀ ਵਿੱਚ ਜੋ ਮੈਟਰੋ ਦੇ ਕੋਚ ਬਣ ਰਹੇ ਹਨ ਉਹ ਹੁਣ ਐਕਸਪੋਰਟ ਵੀ ਕੀਤੇ ਜਾ ਰਹੇ ਹਨ ।
ਸਾਥੀਓ, ਟਰਾਂਸਪੋਰਟ ਸੈਕਟਰ ਨੂੰ ਮਜ਼ਬੂਤ ਕਰਨ ਲਈ ਅੱਜ …. ਹੁਣੇ ਤੁਸੀਂ ਦੇਖਿਆ ਹੋਵੇਗਾ ਮੈਂ ਹਰੀ ਝੰਡੀ ਨਾਲ ਟ੍ਰੇਨ ਨੂੰ ਵਿਦਾ ਕਰ ਰਿਹਾ ਸੀ । ਅੱਜ ਪਾਟਨ – ਭੀਲੜੀ ਨਵੀਂ ਰੇਲ ਲਾਈਨ ਦਾ ਉਦਘਾਟਨ ਅਤੇ ਆਣੰਦ-ਗੋਧਰਾ ਦੀ ਰੇਲਵੇ ਲਾਈਨ ਦੇ ਦੋਹਰੀਕਰਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਮੈਂ ਛੋਟਾ ਸੀ, ਹਰ ਐੱਮਪੀ ਪਾਟਨ-ਭੀਲੜੀ ਰੇਲਵੇ ਲਾਈਨ ਦੀ ਗੱਲ ਕਰਦਾ ਸੀ । ਬਚਪਨ ਤੋ ਮੈਂ ਸੁਣਦਾ ਆਇਆ ਸੀ, ਪਹਿਲੀ ਵਾਰ ਇਹ ਕੰਮ ਹੋਇਆ । ਤੁਸੀਂ ਦੱਸੋ ਕਿਵੇਂ ਚਲਿਆ ਹੋਵੇਗਾ ਪਹਿਲਾਂ ?
ਸਾਥੀਓ, ਅੱਜ ਤੋਂ ਦੋ ਦਹਾਕੇ ਪਹਿਲਾਂ ਗੁਜਰਾਤ ਜਿਸ ਹਾਲਤ ਵਿੱਚ ਸੀ, ਉਹ ਅੱਜ ਦੀ ਨਵੀਂ ਪੀੜ੍ਹੀ ਨੂੰ ਸ਼ਾਇਦ ਹੀ ਪਤਾ ਹੋਵੇਗਾ । ਹਾਲਤ ਇਹ ਸੀ ਕਿ ਰਾਜ ਦੇ ਬਹੁਤ ਸਾਰੇ ਇਲਾਕੇ ਪਾਣੀ ਲਈ ਤਰਸਦੇ ਸਨ, ਇਲਾਜ ਲਈ ਲੋਕਾਂ ਨੂੰ ਸ਼ਹਿਰ-ਸ਼ਹਿਰ ਭਟਕਣਾ ਪੈਂਦਾ ਸੀ, 24 ਘੰਟੇ ਬਿਜਲੀ ਇੱਕ ਸੁਪਨੇ ਦੀ ਗੱਲ ਸੀ । ਜ਼ਿਆਦਾਤਰ ਇਲਾਕਿਆਂ ਵਿੱਚ ਜੀਣਾ ਇੰਨਾ ਕਠਿਨ ਸੀ ਕਿ ਲੋਕ ਪਲਾਇਨ ਕਰਨ ’ਤੇ ਮਜ਼ਬੂਰ ਸਨ । ਖਾਸ ਤੌਰ ‘ਤੇ ਮੇਰੇ ਆਦਿਵਾਸੀ ਭਾਈ-ਭੈਣਾਂ ਨੂੰ ਤਾਂ ਕੋਈ ਪੁੱਛਣ ਵਾਲਾ ਹੀ ਨਹੀਂ ਸੀ । ਹੁਣ ਅੱਜ ਗੁਜਰਾਤ ਜਿੱਥੇ ਹੈ, ਉਹ ਗੁਜਰਾਤ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੀ ਮਿਹਨਤ ਦਾ ਨਤੀਜਾ ਹੈ। ਕੁਝ ਹੀ ਸਾਲਾਂ ਵਿੱਚ ਗੁਜਰਾਤ ਦੇ ਲੋਕਾਂ ਨੇ ਆਪਣੇ ਗੁਜਰਾਤ ਦੀ ਤਸਵੀਰ ਬਦਲ ਦਿੱਤੀ ਹੈ ।
ਭਾਈਓ ਅਤੇ ਭੈਣੋਂ, ਗੁਜਰਾਤ ਦੇ ਵਿਕਾਸ ਨੂੰ ਹੋਰ ਉਚਾਈ ਦੇਣ ਵਾਲੇ , ਗੁਜਰਾਤ ਦੇ ਸੰਤੁਲਿਤ ਵਿਕਾਸ ਲਈ ਸਾਡੀ ਸਰਕਾਰ ਚਾਹੇ ਕੇਂਦਰ ਵਿੱਚ ਹੋਵੇ ਜਾਂ ਰਾਜ ਵਿੱਚ ਹੋਵੇ, ਅਸੀਂ ਚੌਤਰਫਾ ਵਿਕਾਸ ਦੇ ਕੰਮ ਕਰਦੇ ਹੋਏ ਅੱਗੇ ਵਧ ਰਹੇ ਹਾਂ । ਬੀਤੇ 55 ਮਹੀਨਿਆਂ ਵਿੱਚ ਸਰਕਾਰ ਨੇ ਉਮਰ ਗਾਂਵ ਤੋਂ ਅੰਬਾਜੀ ਤੱਕ, ਯਾਨੀ ਰਾਜ ਦੀ ਪੂਰਬ ਪੱਟੀ; ਆਦਿਵਾਸੀ ਬਹੁਲਤਾ ਵਾਲਾ ਇਲਾਕਾ, ਉਮਰਗਾਂਵ ਤੋਂ ਜਾਖੋਰ, ਯਾਨੀ ਸਾਡੇ ਸਮੁੰਦਰੀ ਤਟ ਵਾਲਾ ਤਟੀ ਇਲਾਕਾ ਅਤੇ ਆਬੂ ਤੋਂ ਦਹਾਨੂ ਤੱਕ, ਰਾਜਸਥਾਨ ਤੋਂ ਮਹਾਰਾਸ਼ਟਰ ਤੱਕ ਇਹ ਸਾਡੇ ਗੁਜਰਾਤ ਦੇ ਮੱਧ ਦੀ ਪੂਰੀ ਪੱਟੀ, ਯਾਨੀ ਕੇਂਦਰੀ ਗੁਜਰਾਤ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸ ਦੇ ਅਨੇਕ ਕਾਰਜ ਸ਼ੁਰੂ ਕੀਤੇ ਹਨ । ਅਤੇ ਇੱਕ ਵੱਡੀ ਉਸਦੀ planning ਕਰਕੇ ਕੀਤਾ ਹੈ ।
ਪੂਰਬ ਵਿੱਚ ਆਦਿਵਾਸੀ ਪੱਟੀ, ਪੱਛਮ ਵਿੱਚ ਆਦਿਵਾਸੀ ਲੋਕ ਅਤੇ ਵਿੱਚ ਸਾਡਾ ਅਹਿਮਦਾਬਾਦ – ਬੜੌਦਾ-ਪਾਲਨਪੁਰ, ਵਾਪਤੀ- ਤਾਪਤੀ ਸਭ । ਅਗਰ ਮੈਂ ਪਹਿਲਾਂ ਉਮਰਗਾਂਵ ਤੋਂ ਅੰਬਾਜੀ ਦੀ ਗੱਲ ਕਰਾਂ ਤਾਂ ਸਰਕਾਰ ਨੇ ਇਸ ਖੇਤਰ ਵਿੱਚ ਆਦਿਵਾਸੀ ਭਾਈ-ਭੈਣਾਂ ਦੇ ਜੀਵਨ ਨੂੰ ਅਸਾਨ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ । ਇਸ ਖੇਤਰ ਦੇ ਸਾਰੇ ਪਿੰਡਾਂ ਨੂੰ all weather connectivity ਦਿੱਤੀ ਜਾ ਚੁੱਕੀ ਹੈ। ਇੱਥੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ 2800 ਕਰੋੜ ਰੁਪਏ ਦੀ water supply ਯੋਜਨਾ ’ਤੇ ਕੰਮ ਚਲ ਰਿਹਾ ਹੈ ।
ਨਰਮਦਾ ਜਲ ’ਤੇ ਅਧਾਰਿਤ ਦਾਹੋਦ – ਛੋਟਾ ਉਦੈਪੁਰ water supply scheme ਹੋਵੇ, ਨਰਮਦਾ ਅਤੇ ਤਾਪੀ ਜ਼ਿਲ੍ਹੇ ਲਈ ਪੇਅਜਲ ਪ੍ਰੋਜੈਕਟ ਹੋਵੇ, ਮਯਸਾਗਰ ਜ਼ਿਲ੍ਹੇ ਲਈ ਕੜਾਨਾ ਬੰਨ੍ਹ ’ਤੇ ਅਧਾਰਿਤ water supply scheme ਹੋਵੇ ਜਾਂ ਫਿਰ ਸੰਖੇੜਾ – ਪਾਵੀਜੀਤ ਪੁਰ ਰੀਜਨਲ water supply scheme ਹੋਵੇ, ਇਸ ਦਾ ਲਾਭ ਉਮਰਗਾਂਵ ਤੋਂ ਅੰਬਾਜੀ ਬੈਲਟ ਦੇ ਲੱਖਾਂ ਲੋਕਾਂ ਨੂੰ ਮਿਲਿਆ ਹੈ। ਇਸ ਖੇਤਰ ਵਿੱਚ ਡੇਅਰੀ ਉਦਯੋਗ ਨੂੰ ਹੁਲਾਰਾ ਦੇਣ ਦਾ ਪ੍ਰਯਤਨ ਵੀ ਕੀਤਾ ਜਾ ਰਿਹਾ ਹੈ। ਸਾਬਰਕਾਂਠਾ ਵਿੱਚ ਇਜ਼ਰਾਈਲ ਦੇ ਨਾਲ ਮਿਲ ਕੇ ਆਧੁਨਿਕ ਐਗਰੀਕਲਚਰ ਸੈਂਟਰ ’ਤੇ ਵੀ ਕੰਮ ਹੋ ਰਿਹਾ ਹੈ ।
ਸਾਥੀਓ, ਸਰਕਾਰ ਦੇ ਪ੍ਰਯਤਨਾਂ ਦੀ ਵਜ੍ਹਾ ਨਾਲ ਅੱਜ ਗੁਜਰਾਤ ਦੇ ਪੂਰੇ ਆਦਿਵਾਸੀ ਇਲਾਕੇ ਦੀ ਸਕਲ ਸੈੱਲ ਅਨੀਮੀਆ ਦੀ ਜਾਂਚ ਲਈ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ। ਇਸ ਨਾਲ ਆਦਿਵਾਸੀ ਲੋਕਾਂ ਨੂੰ ਤਮਾਮ ਚੁਣੌਤੀਆਂ ਨਾਲ ਨਿਪਟਣ ਵਿੱਚ ਮਦਦ ਮਿਲ ਰਹੀ ਹੈ । ਸਰਕਾਰ ਨੇ ਆਦਿਵਾਸੀ ਬੱਚਿਆਂ ਦੀ ਸਿੱਖਿਆ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਹੈ।
ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਇੰਨੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਲੋਕ, ਵੱਡੇ-ਵੱਡੇ ਵਾਅਦੇ ਕਰਨ ਵਾਲੇ ਲੋਕ ਗੁਜਰਾਤ ਦੇ ਆਦਿਵਾਸੀ ਖੇਤਰ ਵਿੱਚ, ਇੱਕ ਵੀ ਤਹਿਸੀਲ ਵਿੱਚ ਜਦੋਂ ਤੱਕ ਮੈਂ ਮੁੱਖ ਮੰਤਰੀ ਨਹੀਂ ਬਣਿਆ, ਤਦ ਤੱਕ ਇੱਕ ਵੀ XII Science ਦਾ ਸਕੂਲ ਨਹੀਂ ਸੀ, ਦੱਸੋ । 2001 ਤੱਕ ਆਦਿਵਾਸੀ ਪੱਟੀ ਵਿੱਚ ਇੱਕ ਵੀ tribal ਬੱਚਿਆਂ ਲਈ XII Science ਦਾ ਸਕੂਲ ਨਹੀਂ ਸੀ । ਅੱਜ ਉੱਥੇ ਮੈਡੀਕਲ ਕਾਲਜ ਬਣ ਰਹੇ ਹਨ, ਯੂਨੀਵਰਸਿਟੀਆਂ ਬਣ ਰਹੀਆਂ ਹਨ। ਵਿਕਾਸ ਕਿਵੇਂ ਹੁੰਦਾ ਹੈ, ਸੁਪਨੇ ਕਿੰਨੇ ਵੱਡੇ ਹੁੰਦੇ ਹਨ ਅਤੇ ਸੰਕਲਪ ਨੂੰ ਲੈ ਕੇ ਕਿਵੇਂ ਸਿੱਧੀ ਪ੍ਰਾਪਤ ਕੀਤੀ ਜਾ ਸਕਦੀ ਹੈ, ਗੁਜਰਾਤ ਇੱਕ case study ਦਾ ਵਿਸ਼ਾ ਹੈ ਦੋਸਤੋ ।
ਦੀਨਬੰਧੁ ਕਲਿਆਣ ਯੋਜਨਾ ਤਹਿਤ ਸੈਂਕੜੇ ਮਾਡਲ ਰਿਹਾਇਸ਼ੀ ਸਕੂਲ, ਆਸ਼ਰਮ ਸਕੂਲ, ਏਕਲਵਯ ਸਕੂਲ ਬਣਾਏ ਗਏ ਹਨ । 1100 ਤੋਂ ਜ਼ਿਆਦਾ ਹੋਸਟਲ ਦਾ ਵੀ ਨਿਰਮਾਣ ਹੋਇਆ ਹੈ, ਜਿਸਦਾ ਲਾਭ ਦੋ ਲੱਖ ਤੋਂ ਜ਼ਿਆਦਾ ਆਦਿਵਾਸੀ ਬੱਚਿਆਂ ਨੂੰ ਮਿਲ ਰਿਹਾ ਹੈ। ਇਤਨਾ ਹੀ ਨਹੀਂ, ਨਰਮਦਾ ਜਿਲ੍ਹੇ ਵਿੱਚ 300 ਕਰੋੜ ਰੁਪਏ ਦੀ ਲਾਗਤ ਨਾਲ birasamundatribal university ਦੀ ਵੀ ਸਥਾਪਨਾ ਕੀਤੀ ਗਈ । ਸਰਕਾਰ ਵੱਲੋਂ ਆਦਿਵਾਸੀ ਵਿਦਿਆਰਥੀਆਂ ਲਈ ਸਪੈਸ਼ਲ ਕੋਚਿੰਗ ਕਲਾਸਾਂ ਵੀ ਚਲਾਈਆਂ ਜਾ ਰਹੀਆਂ ਹਨ । ਪਹਿਲਾਂ ਆਦਿਵਾਸੀ ਵਿਦਿਆਰਥੀਆਂ ਲਈ ਰਿਜ਼ਰਵ ਮੈਡੀਕਲ ਸੀਟਾਂ ਖਾਲੀ ਚਲੀਆਂ ਜਾਂਦੀਆਂ ਸਨ, ਹੁਣ ਲਗਭਗ ਸਾਰੀਆਂ ਸੀਟਾਂ ਭਰ ਰਹੀਆਂ ਹਨ ।
ਦਾਹੋਦ ਅਤੇ ਪਾਲਨਪੁਰ ਵਿੱਚ ਬਣਾਏ ਗਏ ਮੈਡੀਕਲ ਕਾਲਜ ਨਾਲ ਇਸ ਇਲਾਕੇ ਵਿੱਚ ਸਿਹਤ ਸੁਵਿਧਾ ਵੀ ਬਹੁਤ ਮਜ਼ਬੂਤ ਹੋਈ ਹੈ। ਸਰਕਾਰ ਦਾਹੋਦ ਦੀ ਰੇਲਵੇ ਵਰਕਸ਼ਾਪ ਦੇ ਵਿਸਤਾਰੀਕਰਨ ’ਤੇ ਵੀ ਕੰਮ ਕਰ ਰਹੀ ਹੈ । ਹੁਣੇ ਤੁਸੀਂ ਟੀਵੀ ’ਤੇ ਦੇਖਿਆ ਹੋਵੇਗਾ, ਸਾਡੇ ਜਸਵੰਤ ਸਿੰਘ ਜੀ ਭਾਮੋਰ ਉੱਥੇ ਰੇਲਵੇ ਦੇ ਯਾਰਡ ਵਿੱਚ ਸਨ ਅਤੇ ਮੈਂ ਇੱਥੋਂ ਉਸਨੂੰ ਰਿਮੋਟ ਨਾਲ ਚਾਲੂ ਕਰ ਰਿਹਾ ਸੀ । ਦਾਹੋਦ ਰੇਲਵੇ ਵਰਕਸ਼ਾਪ ਦੀ ਸਮਰੱਥਾ ਦਾਹੋਦ ਵਿੱਚ ਇੱਕ ਪਰੇਲ ਕਰਕੇ ਜਗ੍ਹਾ ਹੈ, ਮੈਂ ਕਦੇ ਉਨ੍ਹਾਂ ਜੰਗਲਾਂ ਵਿੱਚ ਕੰਮ ਕਰਦਾ ਸੀ, ਜਦੋਂ ਬਹੁਤ 30-40 ਸਾਲ ਪਹਿਲਾਂ ਦੀ ਗੱਲ ਹੈ, ਐਸੇ ਹੀ ਵੀਰਾਨ ਪਿਆ ਸੀ ਰੇਲਵੇ ਦਾ ਪੂਰਾ ਇਲਾਕਾ।
ਅਸੀਂ ਹੁਣ ਇਸਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ ਅਤੇ ਉਸਦੀ ਵਰਕਸ਼ਾਪ ਦੀ ਸਮਰੱਥਾ ਵਿੱਚ ਚਾਰ ਗੁਣਾ ਵਾਧਾ ਵੀ ਕੀਤਾ ਗਿਆ ਹੈ, ਤਾਕਿ ਇੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ । ਹੁਣ ਤੱਕ ਉੱਥੇ ਮਾਲਗੱਡੀ ਦੇ ਸਿਰਫ਼ ਸਾਢੇ ਚਾਰ ਸੌ ਵੈਗਨਾਂ ਦੀ overhauling ਕੀਤੀ ਜਾ ਸਕਦੀ ਸੀ, ਹੁਣ ਇਸ ਸਮਰੱਥਾ ਨੂੰ ਸਾਲ ਵਿੱਚ 1800 ਵੈਗਨ ਤੱਕ ਪਹੁੰਚਾ ਦਿੱਤਾ ਗਿਆ ਹੈ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਦਿਨ ਵਿੱਚ 6 ਵੈਗਨ ਦਾ ਕੰਮ, ਯਾਨੀ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ।
ਇਸਦੇ ਇਲਾਵਾ ਸਰਕਾਰ ਸੈਰ-ਸਪਾਟੇ ਨਾਲ ਜੁੜੀਆਂ ਸੁਵਿਧਾਵਾਂ ਨੂੰ ਵੀ ਵਿਕਸਿਤ ਕਰ ਰਹੀ ਹੈ । ਕੇਵੜੀਆ ਵਿੱਚ Statue of Unity ਸਰਦਾਰ ਵੱਲਭ ਭਾਈ ਪਟੇਲ ਦਾ ਇੱਥੇ ਸਮਾਰਕ, ਦੁਨੀਆ ਦਾ ਸਭ ਤੋਂ ਉੱਚਾ Statue ਹੈ । Statue of Liberty ਤੋਂ ਉਸ ਦੀ height ਡਬਲ ਹੈ । ਇਹ ਵੀ ਗੁਜਰਾਤ ਕਰ ਸਕਦਾ ਹੈ ਅਤੇ ਉਸ Statue of Unity ਦੇ ਦਰਸ਼ਨ ਲਈ ਦੇਸ਼ ਭਰ ਵਿੱਚ ਕਿੰਨਾ ਉਤਸ਼ਾਹ ਹੈ, ਇਹ ਤੁਸੀਂ ਭਲੀਭਾਂਤੀ ਜਾਣਦੇ ਹੋ । ਅੰਬਾਜੀ ਵਿੱਚ ਵੀ ਵਿਕਾਸ ਨਾਲ ਜੁੜੇ ਅਨੇਕ ਪ੍ਰੋਜੈਕਟ ਜਾਰੀ ਹਨ। ਇਸੇ ਤਰ੍ਹਾਂ ਸਰਕਾਰ ਰਾਜਪਿਪਲਾਂ ਵਿੱਚ tribal museum ’ਤੇ ਵੀ ਤੇਜ਼ੀ ਨਾਲ ਕੰਮ ਕਰਵਾ ਰਹੀ ਹੈ।
ਭਾਈਓ ਅਤੇ ਭੈਣੋਂ, ਸੁਤੰਤਰਤਾ ਦੇ ਅੰਦੋਲਨ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਆਦਿਵਾਸੀ ਸਮੂਹ ਨੂੰ ਉਹ ਸਨਮਾਨ ਨਹੀਂ ਮਿਲਿਆ ਸੀ, ਜਿਸ ਦੇ ਉਹ ਹੱਕਦਾਰ ਸਨ । Tribal Museum ਬਣਵਾ ਕੇ ਸਰਕਾਰ, ਆਦਿਵਾਸੀਆਂ ਨੇ ਅਜ਼ਾਦੀ ਦੀ ਜੰਗ ਵਿੱਚ ਜੋ ਯੋਗਦਾਨ ਦਿੱਤਾ, ਉਸਦੇ ਪ੍ਰਤੀ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਕੰਮ ਕਰ ਰਹੀ ਹੈ ।
ਸਾਥੀਓ, ਗੁਜਰਾਤ ਦੀ ਸਮੁੰਦਰੀ ਤਾਕਤ ਤੋਂ ਦੁਨੀਆ ਭਲੀਭਾਂਤੀ ਜਾਣੂ ਹੈ। ਉਮਰਗਾਂਵ ਤੋਂ ਲੈ ਕੇ ਜਖੋਰ ਕੱਛ ਤੱਕ ਪੂਰਾ ਖੇਤਰ ਹਿੰਦੁਸਤਾਨ ਦਾ ਸਭ ਤੋਂ ਲੰਬਾ ਸਮੁੰਦਰੀ ਤਟ ਗੁਜਰਾਤ ਦੇ ਪਾਸ ਹੈ, ਅੱਜ ਵੀ ਸਾਡੀ ਸਮੁੰਦਰੀ ਤਾਕਤ ਨੂੰ ਵਧਾਉਂਦਾ ਹੈ। ਇਸ ਇਲਾਕੇ ਦੇ ਵਿਕਾਸ ਲਈ ਅਨੇਕ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਗੋਗਾ ਤੋਂ ਦਹੇਜ ਦਰਮਿਆਨ ਰੋਰੋਫੇਰੀ ਚਲਾਉਣ ਨਾਲ ਲੋਕਾਂ ਲਈ ਆਉਣਾ-ਜਾਣਾ ਅਸਾਨ ਹੋਇਆ ਹੈ ਅਤੇ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋ ਰਹੀ ਹੈ।
ਸੌਨੀ (Sauni) ਯੋਜਨਾ ’ਤੇ ਅਧਾਰਤ ਸਿੰਚਾਈ ਅਤੇ ਪੇਅਜਲ ਪ੍ਰੋਜੈਕਟਾਂ ਨੇ ਇਸ ਇਲਾਕੇ ਵਿੱਚ ਪਾਣੀ ਦਾ ਸੰਕਟ ਕਾਫ਼ੀ ਹੱਦ ਤੱਕ ਘੱਟ ਕੀਤਾ ਹੈ। ਹੁਣ ਸਰਕਾਰ ਨੇ ਸਮੁੰਦਰੀ ਜਲ ਤੋਂ ਸਾਫ਼ ਪਾਣੀ ਕੱਢਣ ਦੀਆਂ ਯੋਜਨਾਵਾਂ ਨੂੰ ਵੀ ਗਤੀ ਦਿੱਤੀ ਹੈ। ਜੋੜੀਆ ਸਮੇਤ ਛੇ ਹੋਰ ਥਾਵਾਂ ’ਤੇ distillation ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਸ ਪੂਰੀ coastal belt ਦੇ ਵਿਕਾਸ ਲਈ ਇੱਥੋਂ ਦੀ connectivity ਸੁਧਾਰਨ ਲਈ ਸਰਕਾਰ ਨੇ ਸਾਗਰਮਾਲਾ ਪ੍ਰੋਗਰਾਮ ਤਹਿਤ 75 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਹਨ । ਇਕੱਲੇ ਗੁਜਰਾਤ ਦੇ ਸਮੁੰਦਰੀ ਤਟ ’ਤੇ 75 ਹਜ਼ਾਰ ਕਰੋੜ ਰੁਪਇਆ । ਸਰਕਾਰ ਨੇ ਦਵਾਰਕਾ ਵਿੱਚ ਮਰੀਨ ਪੁਲਿਸ ਅਕੈਡਮੀ ਦੀ ਵੀ ਸਥਾਪਨਾ ਕੀਤੀ ਹੈ ।
ਭਾਈਓ ਅਤੇ ਭੈਣੋਂ, ਅਸੀਂ ਦੇਸ਼ ਨੂੰ 21ਵੀਂ ਸਦੀ ਵਿੱਚ ਨਵੀਆਂ ਉਚਾਈਆਂ ’ਤੇ ਲੈ ਜਾਣ ਦੇ ਨਾਲ-ਨਾਲ ਆਪਣੀ ਪੁਰਾਣੀ ਵਿਰਾਸਤ ਨੂੰ ਸੰਜੋਣ ਦਾ ਵੀ ਕੰਮ ਕਰ ਰਹੇ ਹਾਂ। ਗਾਂਧੀ ਜੀ ਦੇ ਨਮਕ ਸੱਤਿਆਗ੍ਰਹਿ ਨੂੰ ਸਮਰਪਿਤ ਦਾਂਡੀ ਸਮਾਰਕ ਦਾ ਹੁਣੇ ਕੁਝ ਹਫ਼ਤੇ ਪਹਿਲਾਂ ਹੀ ਲੋਕਅਰਪਣ ਕਰਨ ਦਾ ਮੈਨੂੰ ਸੁਭਾਗ ਮਿਲਿਆ ਸੀ ਅਤੇ ਅੱਜ, ਅੱਜ ਇੱਕ ਅਜਿਹੀ ਚੀਜ਼ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ, ਜਿਸਦੀ ਪੂਰੀ ਦੁਨੀਆ ਵਿੱਚ ਗੂੰਜ ਹੋਣ ਵਾਲੀ ਹੈ। ਇਹ ਛੋਟੀ ਗੱਲ ਨਹੀਂ ਦੱਸ ਰਿਹਾ ਹਾਂ ਮੈਂ । ਪੂਰੇ ਵਿਸ਼ਵ ਵਿੱਚ ਸਭ ਤੋਂ ਪਹਿਲਾ, ਹਜ਼ਾਰਾਂ ਸਾਲ ਪੁਰਾਣਾ ਸਭ ਤੋਂ ਪਹਿਲਾ ਬੰਦਰਗਾਹ ਇਹ ਗੁਜਰਾਤ ਦੇ ਲੋਥਲ ਦਾ ਬੰਦਰਗਾਹ। ਪੰਜ ਹਜ਼ਾਰ ਸਾਲ ਪੁਰਾਣਾ ਬੰਦਰਗਾਹ, ਅਗਰ ਦੁਨੀਆ ਦੇ ਕਿਸੇ ਦੇ ਪਾਸ ਅਜਿਹੀ ਕੋਈ ਜਗ੍ਹਾ ਹੁੰਦੀ ਤਾਂ ਪੂਰੀ ਦੁਨੀਆ ਨੂੰ ਪਾਗਲ ਕਰਕੇ ਛੱਡ ਦਿੰਦਾ ਦੋਸਤ ।
ਲੇਕਿਨ ਹੁਣ, ਜਦੋਂ ਮੈਨੂੰ ਭਾਰਤ ਸਰਕਾਰ ਵਿੱਚ ਬੈਠ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਅੱਜ ਲੋਥਲ ਵਿੱਚ National maritime heritage complex ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ । ਹਿੰਦੁਸਤਾਨ ਦੀ ਸਮੁੰਦਰੀ ਸ਼ਕਤੀ, ਦੁਨੀਆ ਦੇ ਸੰਦਰਭ ਵਿੱਚ ਸਮੁੰਦਰੀ ਸ਼ਕਤੀ, ਪੰਜ ਹਜ਼ਾਰ ਸਾਲ ਦੇ ਸਾਡੇ ਸਮੁੰਦਰੀ ਜੀਵਨ ਨੂੰ ਲੈ ਕੇ ਇਹ ਇਤਿਹਾਸਿਕ ਮਿਊਜ਼ੀਅਮ ਬਣਨ ਵਾਲਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ- ਪੂਰੇ ਵਿਸ਼ਵ ਦਾ ਕਿੰਨਾ ਵੱਡਾ ਟੂਰਿਜ਼ਮ ਸਾਡੇ ਲੋਥਲ ਵਿੱਚ ਆਉਣ ਨੂੰ ਮਜਬੂਰ ਹੋ ਜਾਵੇਗਾ । ਗੁਜਰਾਤ ਨੂੰ ਰੋਜ਼ੀ-ਰੋਟੀ ਲਈ ਕਿੰਨੀਆਂ ਵੱਡੀਆਂ ਸੁਵਿਧਾਵਾਂ ਹੋ ਜਾਣਗੀਆਂ ।
ਸਾਥੀਓ, ਲੋਥਲ ਸਾਡੀ ਸਮੁੰਦਰੀ ਤਾਕਤ ਦਾ ਪ੍ਰਤੀਕ ਰਿਹਾ ਹੈ । ਦੁਨੀਆ ਦੇ ਅਨੇਕ ਦੇਸ਼ਾਂ ਦੇ ਲੋਕ ਉੱਥੇ ਨਜ਼ਦੀਕ ਵਿੱਚ ਵੱਲਭੀ ਯੂਨੀਵਰਸਿਟੀ ਤੋਂ ਉੱਥੇ ਲੋਕ ਆਇਆ ਕਰਦੇ ਸਨ, ਅਧਿਐਨ ਕਰਨ ਲਈ ਪਹੁੰਚਦੇ ਸਨ ਕਿ ਕਿਵੇਂ ਇਹ ਪੋਰਟ ਕੰਮ ਕਰ ਰਿਹਾ ਹੈ ਅਤੇ ਇਸ ਖੇਤਰ ਦੇ ਵਪਾਰ ਨੂੰ ਵਧਾਉਣ ਵਿੱਚ ਮਦਦ ਕਰ ਰਿਹਾ ਹੈ ।
ਕਹਿੰਦੇ ਹਨ ਇੱਕ ਸਮਾਂ ਸੀ ਜਦੋਂ ਸੈਂਕੜਿਆਂ ਦੀ ਤਾਦਾਦ ਵਿੱਚ ਉੱਥੇ ਝੰਡੇ ਫਹਿਰਦੇ ਸਨ ਅਤੇ ਦੁਨੀਆ ਦੇ ਕਈ ਦੇਸ਼ਾਂ ਦੇ ਝੰਡੇ ਉੱਥੇ ਫਹਰਾਇਆ ਕਰਦੇ ਸਨ । National maritime heritage complex ਸਾਨੂੰ ਉਸੇ ਗੌਰਵ ਦਾ ਅਹਿਸਾਸ ਕਰਵਾਏਗਾ । ਅਤੇ ਇਹ ਵੀ ਮੈਂ ਦੱਸ ਦੇਵਾਂ ਅੱਜ ਮੈਂ ਇਸ ਦਾ ਨੀਂਹ ਪੱਥਰ ਰੱਖਿਆ ਹੈ, ਉਦਘਾਟਨ ਕੌਣ ਕਰੇਗਾ ? ਕੌਣ ਕਰੇਗਾ ? ਮੈਨੂੰ ਵਿਸ਼ਵਾਸ ਹੈ ਦੇਸ਼ ਦਾ ਅਸ਼ੀਰਵਾਦ ਮੇਰੇ ਨਾਲ ਹੈ, ਉਸਦਾ ਉਦਘਾਟਨ ਵੀ ਅਸੀਂ ਕਰਾਂਗੇ ।
ਇਸ ਕੰਪਲੈਕਸ ਵਿੱਚ ਮਿਊਜ਼ੀਅਮ ਵੀ ਹੋਣਗੇ, theme park ਵੀ ਹੋਣਗੇ, ਰਿਸਰਚ ਸੈਂਟਰ ਵੀ ਹੋਵੇਗਾ, ਹੋਟਲ ਅਤੇ ਰਿਸੋਰਟ ਵੀ ਹੋਣਗੇ, ਯਾਨੀ ਇਹ ਭਾਰਤ ਦੀ ਸਮ੍ਰਿੱਧ ਸਮੁੰਦਰੀ ਵਿਰਾਸਤ ਤੋਂ ਦੁਨੀਆ ਨੂੰ ਜਾਣੂ ਕਰਵਾਉਣ ਦਾ ਮਾਧਿਅਮ ਤਾਂ ਬਣੇਗਾ ਹੀ ਨਾਲ ਹੀ ਟੂਰਿਜ਼ਮ ਨੂੰ ਹੁਲਾਰਾ ਦੇਣ ਦਾ ਵੀ ਜ਼ਰੀਆ ਬਣੇਗਾ। ਇਸ ਕੰਪਲੈਕਸ ਦੇ ਤੌਰ ’ਤੇ ਭਾਰਤ ਨੂੰ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਇੱਕ ਨਵੀਂ ਵਿਰਾਸਤ ਮਿਲਣ ਜਾ ਰਹੀ ਹੈ ।
ਸਾਥੀਓ, ਸਾਡੀ ਸਰਕਾਰ ਵੱਲੋਂ ਜੋ ਮੈਂ ਮੱਧ ਗੁਜਰਾਤ ਕਹਿੰਦਾ ਸੀ, ਇੱਕ ਪੂਰਬੀ ਪੱਟੀ, ਇੱਕ ਪੱਛਮੀ ਪੱਟੀ ਅਤੇ ਇੱਕ ਪੂਰਾ ਰਾਜਸਥਾਨ ਅਤੇ ਮਹਾਰਾਸ਼ਟਰ ਨੂੰ ਜੋੜਨ ਵਾਲਾ ਸਾਡਾ ਵਿਚਕਾਰਲਾ ਇਲਾਕਾ ਜਿਸਨੂੰ ਅਸੀਂ ਸੈਂਟਰਲਵਿਸਟਾ ਕਹਿ ਸਕਦੇ ਹਾਂ। ਇਸ ਮੱਧ ਭਾਗ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਵਿਕਾਸ ਦੇ ਅਨੇਕ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਅਹਿਮਦਾਬਾਦ – ਮੁੰਬਈ ਬੁਲੇਟ ਟ੍ਰੇਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਹ ਟ੍ਰੇਨ ਗੁਜਰਾਤ ਨੂੰ ਇੱਕ ਨਵੀਂ ਪਹਿਚਾਣ ਦੇਵੇਗੀ ਅਤੇ ਹਿੰਦੁਸਤਾਨ ਦਾ ਗੌਰਵ ਵਧਾਏਗੀ । ਇੱਥੋਂ ਦੇ ਉੱਦਮੀਆਂ ਦੀ ਮੁੰਬਈ ਨਾਲ connectivity ਹੋਰ ਅਸਾਨ ਕਰੇਗੀ ।
ਅੱਜ ਅਹਿਮਦਾਬਾਦ ਨੂੰ ਮੈਟਰੋ ਦਾ ਉਪਹਾਰ ਤਾਂ ਮਿਲ ਹੀ ਚੁੱਕਿਆ ਹੈ, ਇਸ ਦੇ ਇਲਾਵਾ ਬੜੋਦਰਾ–ਮੁੰਬਈ ਐਕਸਪ੍ਰੈੱਸ ਉਹ ਵੀ ਸੈਂਟਰ ਗੁਜਰਾਤ ਦੇ ਲੋਕਾਂ ਅਤੇ ਇੱਥੋਂ ਦੇ ਉਦਯੋਗਾਂ ਨੂੰ ਬਹੁਤ ਫਾਇਦਾ ਹੋਵੇਗਾ, ਨਾਲ ਹੀ ਸਰਕਾਰ ਸਾਣੰਦ ਨੂੰ ਆਟੋਮੋਬਾਈਲ ਹੱਬ ਦੀ ਤਰ੍ਹਾਂ ਵਿਕਸਿਤ ਕਰਨ ’ਤੇ ਕੰਮ ਕਰ ਰਹੀ ਹੈ, ਉੱਥੇ ਹੀ ਧੋਲੇਰਾ ਨੂੰ world class commercial hub ਦੀ ਤਰ੍ਹਾਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਧੋਲੇਰਾ ਏਅਰਪੋਰਟ ਵੀ ਸ਼ਾਮਲ ਹੈ। ਰਾਜਕੋਟ ਵਿੱਚ ਗਰੀਨ ਫੀਲਡ ਏਅਰਪੋਰਟ ਲਈ ਕੰਮ ਕੀਤਾ ਜਾ ਰਿਹਾ ਹੈ ।
ਭਾਈਓ ਅਤੇ ਭੈਣੋਂ, ਸੈਂਟਰਲ ਗੁਜਰਾਤ ਦੀ ਪਾਣੀ ਦੀ ਦਿੱਕਤ ਨੂੰ ਦੂਰ ਕਰਨ ਲਈ ਸਰਕਾਰ ਨੇ ਤਮਾਮ ਪ੍ਰਯਤਨ ਕਰਕੇ ਨਰਮਦਾ ਬੰਨ੍ਹ ਦਾ ਕੰਮ ਪੂਰਾ ਕਰਵਾਇਆ ਅਤੇ ਉਸ ਨਾਲ ਜੁੜੇ ਸਿੰਚਾਈ ਪ੍ਰੋਜੈਕਟਾਂ ’ਤੇ ਜ਼ੋਰ ਦਿੱਤਾ ਹੈ। ਸੁਜਲਾਮ-ਸੁਫਲਾਮ ਸਕੀਮ ਦੇ ਤਹਿਤ ਵੀ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ । ਇਸਦੀ ਵਜ੍ਹਾ ਨਾਲ ਉੱਤਰ ਅਤੇ ਸੈਂਟਰਲ ਗੁਜਰਾਤ ਨੂੰ ਨਰਮਦਾ ਦੇ ਪਾਣੀ ਦਾ ਫਾਇਦਾ ਮਿਲ ਰਿਹਾ ਹੈ ।
ਸਾਥੀਓ, ਅੱਜ ਦਾ ਦਿਨ ਮੇਰੇ ਲਈ ਇੱਕ ਹੋਰ ਵਜ੍ਹਾ ਨਾਲ ਖਾਸ ਹੈ। ਅੱਜ medi – city ਦੇ ਵਿਸਤਾਰ ਦਾ ਸੁਪਨਾ, ਅਹਿਮਦਾਬਾਦ ਦੇ ਲੋਕਾਂ ਨੂੰ ਸਾਰੀਆਂ ਸਿਹਤ ਸੁਵਿਧਾਵਾਂ ਇੱਕ ਹੀ ਛੱਤ ਨੀਚੇ ਦੇਣ ਦਾ ਸੁਪਨਾ ਵੀ ਪੂਰਾ ਹੋਇਆ ਹੈ। ਇਕੱਠੇ ਚਾਰ ਹਸਪਤਾਲਾਂ ਦਾ ਇੱਥੇ ਲੋਕਅਰਪਣ ਕੀਤਾ ਗਿਆ ਹੈ । ਮਹਿਲਾਵਾਂ ਅਤੇ ਬੱਚਿਆਂ ਲਈ ਇੱਕ ਵਿਸ਼ੇਸ਼ super specialty ਹਸਪਤਾਲ, ਕੈਂਸਰ ਹਸਪਤਾਲ, eye hospital ਅਤੇ dental hospital ਇੱਕ ਹੀ ਜਗ੍ਹਾ ’ਤੇ ਤੁਹਾਡੀ ਸੇਵਾ ਲਈ, ਗੁਜਰਾਤਵਾਸੀਆਂ ਦੀ ਸੇਵਾ ਲਈ ਤਿਆਰ ਹੈ ।
ਸਾਥੀਓ, ਅਹਿਮਦਾਬਾਦ ਦੇ ਦਹਾਕਿਆਂ ਪੁਰਾਣੇ civil hospital ਨੂੰ medi – city ਵਜੋਂ ਵਿਕਸਿਤ ਕਰਨ ਲਈ 2008 ਵਿੱਚ ਕੰਮ ਸ਼ੁਰੂ ਕੀਤਾ ਗਿਆ ਸੀ । ਮੈਨੂੰ ਖੁਸ਼ੀ ਹੈ ਕਿ ਇੱਕ ਦਹਾਕੇ ਦੇ ਅੰਦਰ ਦੇਸ਼ ਦੀ ਸਭ ਤੋਂ ਵੱਡੀ health care facility medi – city ਦੇ ਰੂਪ ਵਿੱਚ ਇੱਥੇ ਬਣ ਕੇ ਤਿਆਰ ਹੈ । ਉਸ ਦਾ ਸਕੇਲ ਦੇਖੋ, ਜੋ ਲੋਕ ਇਹ ਟੀਵੀ ’ਤੇ ਸੁਣਦੇ ਹੋਣਗੇ ਦੇਸ਼ ਵਿੱਚ, ਉਨ੍ਹਾਂ ਨੂੰ ਵੀ ਸੁਣ ਕੇ ਅਚਰਜ ਹੋਵੇਗਾ ; ਇਹ ਅਜਿਹਾ ਕੈਂਪਸ ਜਿਸ ਵਿੱਚ ਲਗਭਗ 10 ਹਜ਼ਾਰ ਡਾਕਟਰ, ਮੈਡੀਕਲ ਸਟੂਡੈਂਟ, ਪੈਰਾਮੈਡੀਕਲ ਸਟਾਫ਼, sport staff ਮਿਲ ਕੇ ਹਰ ਦਿਨ ਲਗਭਗ 10 ਹਜ਼ਾਰ ਮਰੀਜਾਂ ਦੀ ਇੱਥੇ ਸੇਵਾ ਕਰਨ ਵਾਲੇ ਹਨ ।
ਆਪ ਕਲਪਨਾ ਕਰ ਸਕਦੇ ਹੋ, ਯਾਨੀ ਇੱਕ ਤਰ੍ਹਾਂ ਨਾਲ 20 ਹਜ਼ਾਰ ਦੀ ਜਨਸੰਖਿਆ ਵਾਲਾ ਇਹ ਪਿੰਡ ਬਣ ਗਿਆ ਹੈ। ਅੱਜ ਦੇ ਲੋਕਅਰਪਣ ਦੇ ਬਾਅਦ medi-city ਵਿੱਚ ਬੈੱਡਾਂ ਦੀ ਸਮਰੱਥਾ ਵਧ ਕੇ 5,500 ਹੋ ਗਈ ਹੈ ਅਤੇ ਗੱਲ ਇੱਥੋਂ ਤੱਕ ਹੀ ਪਹੁੰਚਣ ਵਾਲੀ ਨਹੀਂ ਹੈ, ਇਸ ਵਿੱਚ ਹੋਰ ਵੀ ਵਿਸਤਾਰ ਹੋਣ ਵਾਲਾ ਹੈ। ਮੈਨੂੰ ਵਿਸ਼ਵਾਸ ਹੈ ਕਿ ਜਿਨ੍ਹਾਂ ਬਾਕੀ ਹਸਪਤਾਲਾਂ ’ਤੇ ਕੰਮ ਚਲ ਰਿਹਾ ਹੈ, ਉਹ ਵੀ ਬਹੁਤ ਜਲਦੀ ਬਣ ਕੇ ਤਿਆਰ ਹੋਣਗੇ ।
ਸਾਥੀਓ, ਲੋਕਾਂ ਦੀ ਸਿਹਤ ਹਮੇਸ਼ਾ ਤੋਂ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਅੱਜ ਸਵੇਰੇ ਮੈਂ ਜਾਮਨਗਰ ਵਿੱਚ ਸੀ, ਉੱਥੇ ਵੀ 700 ਬੈੱਡ ਦੇ ਹਸਪਤਾਲ ਦਾ ਉਦਘਾਟਨ ਕੀਤਾ ਹੈ। ਉੱਤਰ ਹੋਵੇ, ਦੱਖਣ ਹੋਵੇ, ਪੂਰਬ ਹੋਵੇ ਜਾਂ ਪੱਛਮ; ਸਿਹਤ ਨਾਲ ਜੁੜੇ infrastructure ਅਤੇ health education ਦੇ ਸੰਸਥਾਨਾਂ ਵਿੱਚ ਬੇਮਿਸਾਲ ਵਿਕਾਸ ਅੱਜ ਦੇਸ਼ ਅਨੁਭਵ ਕਰ ਰਿਹਾ ਹੈ। ਅੱਜ ਦੇਸ਼ਭਰ ਵਿੱਚ 22 ਏਮਸ ਜਾਂ ਤਾਂ ਕੰਮ ਕਰ ਰਹੇ ਹਨ ਜਾਂ ਉਸਦਾ construction ਦਾ ਕੰਮ ਚਲ ਰਿਹਾ ਹੈ ।
ਇਨ੍ਹਾਂ ਵਿਚੋਂ 15 ਏਮਸ ’ਤੇ ਬੀਤੇ 5 ਵਰ੍ਹਿਆਂ ਵਿੱਚ ਹੀ ਕੰਮ ਹੋਇਆ ਹੈ। 22 ਵਿੱਚੋਂ 15 ਇਸ 55 ਮਹੀਨੇ ਵਿੱਚ । ਸਾਡਾ ਪ੍ਰਯਤਨ ਕਿ ਦੇਸ਼ ਦੇ ਛੋਟੇ ਤੋਂ ਛੋਟੇ ਕਸਬੇ ਤੱਕ ਬਿਹਤਰ ਸਿਹਤ ਸੁਵਿਧਾਵਾਂ ਨੂੰ ਲਿਜਾਇਆ ਜਾਵੇ । ਇਸ ਦੇ ਲਈ wellness centre ਤੋਂ ਲੈ ਕੇ medical college ਤੱਕ ਇੱਕ ਸਿਲਸਿਲਾ ਚਲਾਇਆ ਜਾ ਰਿਹਾ, ਇੱਕ chain ਚਲਾਈ ਜਾ ਰਹੀ ਹੈ ।
ਸਾਥੀਓ, ਇੱਕ ਉਹ ਵੀ ਸਮਾਂ ਸੀ ਜਦੋਂ ਗ਼ਰੀਬ ਅਤੇ ਨਿਮਨ-ਮੱਧ ਵਰਗ ਨੂੰ ਕਿਸਮਤ/ਭਾਗ ਦੇ ਭਰੋਸੇ ਛੱਡ ਦਿੱਤਾ ਗਿਆ ਸੀ । ਨਾ ਕਾਫ਼ੀ/ਬਹੁਤੇ ਹਸਪਤਾਲ ਸਨ ਅਤੇ ਨਾ ਹੀ ਇਲਾਜ ਵਿੱਚ ਸਹਿਯੋਗ ਦੇਣ ਲਈ ਕੋਈ ਚੰਗੀਆਂ ਯੋਜਨਾਵਾਂ । ਇਲਾਜ ਦੇ ਖ਼ਰਚ ਦੀ ਵਜ੍ਹਾ ਨਾਲ ਦੇਸ਼ ਦੇ ਕਰੋੜਾਂ ਗ਼ਰੀਬ ਹਸਪਤਾਲ ਹੀ ਨਹੀਂ ਜਾਂਦੇ ਸਨ।
ਦੇਸ਼ ਭਰ ਵਿੱਚ ਆਯੁਸ਼ਮਾਨ ਭਾਰਤ PM – JAY, ਇਹ PM – JAY ਯੋਜਨਾ, ਲੋਕ ਉਸ ਨੂੰ ਮੋਦੀ ਕੇਅਰ ਵੀ ਕਹਿੰਦੇ ਹਨ । ਅਜਿਹੇ ਅਨੇਕ ਲਾਭਾਰਥੀ, ਉਨ੍ਹਾਂ ਨੂੰ ਮੈਂ ਮਿਲਦਾ ਰਹਿੰਦਾ ਹਾਂ । ਅੱਜ ਵੀ ਇੱਥੇ ਆਉਣ ਤੋਂ ਪਹਿਲਾਂ ਮੈਂ ਮਿਲਿਆ ਹਾਂ । ਅੱਜ ਕੱਲ੍ਹ ਮੈਂ ਦੇਸ਼ਭਰ ਵਿੱਚ ਜਦੋਂ ਵੀ ਅਜਿਹੇ ਲਾਭਾਰਥੀਆਂ ਨੂੰ ਮਿਲਦਾ ਹਾਂ, ਉਨ੍ਹਾਂ ਨਾਲ ਗੱਲਾਂ ਕਰਦਾ ਹਾਂ । ਆਯੁਸ਼ਮਾਨ ਭਾਰਤ ਯੋਜਨਾ ਉਨ੍ਹਾਂ ਲਈ ਜੀਵਨਦਾਨ ਬਣ ਕੇ ਆਈ ਹੈ ।
ਸਾਥੀਓ, ਇਸ ਯੋਜਨਾ ਨੂੰ ਪੰਜ ਮਹੀਨੇ ਤੋਂ ਕੁਝ ਹੀ ਜ਼ਿਆਦਾ ਵਕਤ ਹੋਇਆ ਹੈ, ਲੇਕਿਨ ਹੁਣ ਤੱਕ 14 ਲੱਖ ਤੋਂ ਅਧਿਕ ਗ਼ਰੀਬ ਮਰੀਜ਼ਾਂ ਨੂੰ ਇਲਾਜ ਮਿਲ ਚੁੱਕਿਆ ਹੈ। ਅੱਜ ਗ਼ਰੀਬ ਤੋਂ ਗ਼ਰੀਬ ਨੂੰ ਵੀ ਚੰਗੇ ਇਲਾਜ ਦਾ ਵਿਸ਼ਵਾਸ ਮਿਲਿਆ ਹੈ, ਤਾਂ ਉਹ ਉਸਦੇ ਪਿੱਛੇ ਕਿਵੇਂ ਸੰਭਵ ਹੋਇਆ ? ਇਹ ਅੱਜ ਗ਼ਰੀਬ ਨੂੰ ਇੰਨੀ ਸੁਵਿਧਾ ਮਿਲ ਸਕੀ, ਇਸਦੇ ਪਿੱਛੇ ਕਿਸ ਦੀ ਤਾਕਤ ਹੈ ਦੱਸੋ ਕਿਸ ਦੀ ਵਜ੍ਹਾ ਨਾਲ ਹੋਇਆ ਹੈ ? ਕਿਸ ਦੀ ਵਜ੍ਹਾ ਨਾਲ ਹੋਇਆ ਹੈ।
ਕਿਸ ਦੀ ਵਜ੍ਹਾ ਨਾਲ ਹੋਇਆ ਹੈ? ਅਰੇ ਦੋਸਤੋ, ਇਹ ਮੋਦੀ ਦੀ ਵਜ੍ਹਾ ਨਾਲ ਨਹੀਂ ਹੋ ਸਕ ਰਿਹਾ ਹੈ, ਇਹ ਹੋ ਸਕ ਰਿਹਾ ਹੈ ਇਸ ਲਈ ਕਿ ਤੁਸੀਂ 2014 ਵਿੱਚ ਠੀਕ ਫ਼ੈਸਲਾ ਕੀਤਾ ਸੀ, ਠੀਕ ਜਗ੍ਹਾ ’ਤੇ ਵੋਟ ਦਿੱਤਾ ਸੀ । 2014 ਵਿੱਚ ਤੁਸੀਂ ਸਹੀ ਨੀਅਤ ਵਾਲੀ ਇੱਕ ਮਜ਼ਬੂਤ ਸਰਕਾਰ ਦੇ ਪੱਖ ਵਿੱਚ ਮਤ ਦਿੱਤਾ ਸੀ , ਉਸੇ ਦਾ ਨਤੀਜਾ – ਅੱਜ ਦੇਸ਼ ਦਾ ਸਾਡਾ ਗ਼ਰੀਬ ਅਤੇ ਮੱਧ ਵਰਗ ਦਾ ਪਰਿਵਾਰ ਉਸ ਦਾ ਫਾਇਦਾ ਉਠਾ ਰਿਹਾ ਹੈ, ਉਸਦੀ ਜ਼ਿੰਦਗੀ ਵਿੱਚ ਨਵੀਂ ਆਸ ਪੈਦਾ ਹੋਈ ਹੈ ।
ਭਾਈਓ ਅਤੇ ਭੈਣੋਂ, ਸਾਡੀ ਸਰਕਾਰ ਨੇ ਇੱਕ ਬੁਨਿਆਦੀ ਬਦਲਾਅ ਦੇਸ਼ ਦੀ ਰਾਜਨੀਤੀ ਵਿੱਚ ਕਰਨ ਦਾ ਪ੍ਰਯਤਨ ਕੀਤਾ ਹੈ। ਜੋ ਵੀ ਕਰਨਾ ਹੈ, ਸਾਫ਼-ਸੁਥਰਾ ਅਤੇ ਡੰਕੇ ਦੀ ਚੋਟ ’ਤੇ ਕਰਨਾ ਹੈ। ਰਾਸ਼ਟਰ ਹਿਤ ਵਿੱਚ , ਜਨਹਿਤ ਵਿੱਚ ਵੱਡੇ ਤੋਂ ਵੱਡਾ ਫੈਸਲਾ ਲੈਣਾ ਹੋਵੇ ਅਤੇ ਸਖ਼ਤ ਤੋਂ ਸਖ਼ਤ ਫੈਸਲਾ ਲੈਣਾ ਹੋਵੇ, ਅਸੀਂ ਪਿੱਛੇ ਨਹੀਂ ਰਹਿੰਦੇ । ਤੁਸੀਂ ਦੇਖ ਰਹੇ ਹੋ ਗੱਲ ਚਾਹੇ ਭ੍ਰਿਸ਼ਟਾਚਾਰ ਨਾਲ ਲੜਨ ਦੀ ਹੋਵੇ ਜਾਂ ਫਿਰ ਆਤੰਕਵਾਦ ਨਾਲ, ਸਾਡੀ ਨੀਤੀ ਅਤੇ ਨੀਅਤ, ਦੋਵੇਂ ਮੇਰੇ ਦੇਸ਼ਵਾਸੀਓ ਤੁਹਾਡੇ ਸਾਹਮਣੇ ਹਨ ।
ਯਾਦ ਕਰੋ ਦੋਸਤੋ, ਇਸ ਸਿਵਲ ਹਸਪਤਾਲ ਵਿੱਚ ਕੀ ਹੋਇਆ ਸੀ । ਇਹ ਹਸਪਤਾਲ ਇਨਸਾਨ ਨੂੰ ਜ਼ਿੰਦਗੀ ਦਿੰਦਾ ਹੈ ਅਤੇ ਰਾਖ਼ਸਾਂ ਨੇ.. ਮੈਂ ਜਦੋਂ ਇੱਥੇ ਮੁੱਖ ਮੰਤਰੀ ਸੀ, ਇਸੇ ਸਿਵਲ ਹਸਪਤਾਲ ਵਿੱਚ ਬੰਬ ਧਮਾਕੇ ਕੀਤੇ ਸਨ ਅਤੇ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ । ਯਾਦ ਹੈ ਕਿ ਨਹੀਂ ਹੈ? ਸੀਮਾ ਦੇ ਉਸ ਪਾਰ ਤੋਂ ਆਤੰਕ ਹੁੰਦਾ ਸੀ । ਕੀ ਉਸ ਸਮੇਂ ਦਿੱਲੀ ਵਿੱਚ ਬੈਠੇ ਹੋਏ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਸੀ ਕਿ ਹਿਸਾਬ ਚੁਕਦਾ ਕਰਨ ?
ਭਾਈਓ ਅਤੇ ਭੈਣੋਂ, ਅਜਿਹੀਆਂ-ਅਜਿਹੀਆਂ ਚੀਜ਼ਾਂ ਮੇਰੇ ਦਿਲ ਵਿੱਚ ਪਈਆਂ ਹੋਈਆਂ ਹਨ ਅਤੇ ਮੈਂ ਉਸ ਦਿਨ ਵੀ ਕਿਹਾ ਸੀ, ਪੁਲਵਾਮਾ ਦੇ ਬਾਅਦ ਮੈਂ publically ਕਿਹਾ ਸੀ ਕਿ ਜੋ ਅੱਗ ਦੇਸ਼ਵਾਸੀਆਂ ਦੇ ਦਿਲ ਵਿੱਚ ਹੈ, ਉਹ ਅੱਗ ਮੇਰੇ ਦਿਲ ਵਿੱਚ ਵੀ ਹੈ। ਅਗਰ ਉਸ ਸਮੇਂ ਸਰਕਾਰ ਵਿੱਚ ਦਮ ਹੁੰਦਾ ਤਾਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਨਿਰਦੋਸ਼ਾਂ ਦੀ ਜਾਨ ਲੈਣ ਵਾਲਿਆਂ ਨੂੰ ਉੱਥੇ ਜਾ ਕੇ ਵੀ ਹਿਸਾਬ ਚੁਕਦਾ ਕਰ ਦਿੰਦੇ ਉੱਥੇ ਹੀ ।
ਮੁੰਬਈ ਵਿੱਚ 26/11 ਹੋਇਆ, ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਅਤੇ ਅਸੀਂ, ਕੁਝ ਦਿਨ ਦੇ ਬਾਅਦ – ਚਲੋ ਹੁਣ ਠੀਕ ਹੋ ਗਿਆ ਹੈ, ਸਾਰੇ ਲੋਕ ਕੰਮ ਵਿੱਚ ਲਗ ਗਏ । ਤੁਸੀਂ ਮੈਨੂੰ ਦੱਸੋ ਦੋਸਤੋ- ਆਤੰਕਵਾਦ ਦੇ ਖ਼ਿਲਾਫ਼ ਲੜਨਾ ਚਾਹੀਦਾ ਹੈ ਕਿ ਨਹੀਂ ਲੜਨਾ ਚਾਹੀਦਾ ਹੈ? ਆਤੰਕਵਾਦ ਨੂੰ ਜੜ੍ਹ-ਮੂਲ ਤੋਂ ਉਖਾੜਨਾ ਚਾਹੀਦਾ ਹੈ ਕਿ ਨਹੀਂ ਉਖਾੜਨਾ ਚਾਹੀਦਾ ਹੈ ? ਤੁਸੀਂ ਮੈਨੂੰ ਦੱਸੋ, ਕੌਣ ਪਾਰਟੀ ਹੈ ਜੋ ਇਹ ਕੰਮ ਕਰ ਸਕਦੀ ਹੈ ?
ਇਮਾਨਦਾਰੀ ਨਾਲ ਦੱਸੋ, ਕੌਣ ਕਰ ਸਕਦਾ ਹੈ ? ਅਸੀਂ ਇੱਕ ਪਾਸੇ ਗ਼ਲਤ ਕਰਨ ਵਾਲਿਆਂ ਨੂੰ ਸਜਾ ਦੇ ਰਹੇ ਹਾਂ ਤਾਂ ਉੱਥੇ ਹੀ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਦਾ ਸਨਮਾਨ ਵੀ ਕਰ ਰਹੇ ਹਾਂ । ਅਤੇ ਭਾਈਓ – ਭੈਣੋਂ ਮੈਂ ਅੱਜ ਅਹਿਮਦਾਬਾਦ ਦੀ ਧਰਤੀ ’ਤੇ ਆਇਆ ਹਾਂ ਅਤੇ ਸਿਵਲ ਹਸਪਤਾਲ ਵਿੱਚ ਆਇਆ ਹਾਂ ; ਉਹ ਦ੍ਰਿਸ਼ ਮੈਂ ਭੁੱਲ ਨਹੀਂ ਸਕਦਾ ਹਾਂ । ਅਤੇ ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹਾਂਗਾ – ਸੱਤਵੇਂ ਪਤਾਲ ਵਿੱਚ ਹੋਣਗੇ, ਫਿਰ ਵੀ ਮੈਂ ਉਨ੍ਹਾਂ ਨੂੰ ਛੱਡਣ ਵਾਲਾ ਨਹੀਂ ਹਾਂ ।
ਅਤੇ ਦੇਸ਼ ਦਾ ਦੁਰਭਾਗ ਦੇਖੋ- ਕੁਝ ਲੋਕਾਂ ਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਹੈ । ਅੱਜ ਪਾਕਿਸਤਾਨ ਦੇ ਅਖ਼ਬਾਰ ਦੀ ਹੈੱਡਲਾਈਨ ਦੇਖ ਲਓ – ਭਾਰਤ ਦੇ ਨੇਤਾ ਜੋ ਵੀ ਬਿਆਨਬਾਜੀ ਕਰਦੇ ਹਨ ਉਹ ਪਾਕਿਸਤਾਨ ਦੇ ਨਿਊਜ਼ ਦੀ ਪੇਪਰ ਦੀ ਹੈੱਡਲਾਈਨ ਬਣ ਜਾਂਦੀ ਹੈ। ਅਜਿਹੇ ਨੇਤਾ, ਅਜਿਹੀਆਂ ਗੱਲਾਂ ਕਰਦੇ ਹਨ ਜੋ ਪਾਕਿਸਤਾਨ ਦੇ ਟੀਵੀ ’ਤੇ ਦਿਖਾ ਰਿਹਾ ਹੈ, ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਚਰਚਾ ਹੋ ਰਹੀ ਹੈ ।
ਕਿ ਇਹ ਦੇਸ਼ ਹਿਤ ਦਾ ਕੰਮ ਹੈ ਕੀ ? ਆਪ ਐਸੀ ਬਾਤ ਬੋਲੋਗੇ, ਜਿਸ ਵਿੱਚ ਪਾਕਿਸਤਾਨ ਤਾਲੀਆਂ ਬਜਾਏ ? ਅਰੇ ਦੇਸ਼ ਦੀ ਸੈਨਾ ਨੇ ਪਰਾਕ੍ਰਮ ਕੀਤਾ ਹੈ, ਦੇਸ਼ ਦੀ ਸੈਨਾ ਨੇ ਹਿੰਮਤ ਦਿਖਾਈ ਹੈ ਅਤੇ ਮੈਂ ਦੋਸਤੋ ਇੰਤਜ਼ਾਰ ਲੰਮਾ ਨਹੀਂ ਕਰ ਸਕਦਾ ਹਾਂ । ਚੁਣ-ਚੁਣ ਕੇ ਹਿਸਾਬ ਲੈਣਾ, ਇਹ ਮੇਰੀ ਫਿਤਰਤ ਹੈ। ਕਦੋਂ ਤੱਕ ਨਿਰਦੋਸ਼ ਲੋਕਾਂ ਨੂੰ ਮਾਰਨ ਦੇਵਾਂਗੇ ? ਆਪ ਦੋਸਤੋ ਦੱਸੋ ਮੈਨੂੰ, ਤੁਹਾਨੂੰ ਸਾਡੇ ਦੇਸ਼ ਦੀ ਸੈਨਾ ’ਤੇ ਭਰੋਸਾ ਹੈ ? ਉਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਹੈ ? ਉਹ ਜੋ ਕਹਿੰਦੇ ਹਨ, ਉਸ ’ਤੇ ਤੁਸੀਂ ਵਿਸ਼ਵਾਸ ਕਰਦੇ ਹੋ ? ਸੈਨਾ ਜੋ ਕਹੇ , ਉਸ ’ਤੇ ਮੈਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ? ਸੈਨਾ ਜੋ ਕਹੇ, ਉਸਨੂੰ ਮੈਨੂੰ ਮੰਨਣਾ ਚਾਹੀਦਾ ਹੈ ? ਲੇਕਿਨ ਕੁਝ ਲੋਕ ਹਨ ਜਿਨ੍ਹਾਂ ਨੂੰ ਸੈਨਾ ਦੀ ਬਾਤ ਵੀ ਪਸੰਦ ਨਹੀਂ ਸੀ।
ਅਰੇ ਮੋਦੀ ਦੀ ਬਾਤ ਨਾ ਮੰਨੋ ਭਾਈ, ਮੈਂ ਨਹੀਂ ਕਹਿੰਦਾ ਹਾਂ ਮੇਰੀ ਗੱਲ ਮੰਨੋ ; ਘੱਟ ਤੋਂ ਘੱਟ ਸੈਨਾ ’ਤੇ ਤਾਂ ਅਵਿਸ਼ਵਾਸ ਨਾ ਕਰੋ । ਉਨ੍ਹਾਂ ਦੇ ਪਰਾਕ੍ਰਮ ’ਤੇ ਤਾਂ ਦਾਗ ਨਾ ਲਗਾਓ । ਉਹ ਜਾਨ ਦੀ ਬਾਜੀ ਲਗਾ ਕੇ ਖੇਡਦਾ ਹੈ , ਉਹ ਦੇਸ਼ ਲਈ ਮਰ-ਮਿੱਟਣ ਲਈ ਨਿਕਲਦਾ ਹੈ ਅਤੇ ਸਫ਼ਲ ਹੋ ਕੇ ਆਉਂਦਾ ਹੈ ਤਾਂ ਤੁਹਾਡੀ ਨੀਂਦ ਹਰਾਮ ਹੋ ਜਾ ਰਹੀ ਹੈ ।
ਅਤੇ ਮੰਨ ਲਵੋ, ਇਹ ਸਾਡੀ ਸੈਨਾ ਦੇ ਲੋਕ ਗਏ ਸਨ, ਅਤੇ ਮੰਨ ਲਵੋ ਉੱਥੇ ਕੁਝ ਸਾਡੀ ਯੋਜਨਾ ਦੇ ਹਿਸਾਬ ਨਾਲ ਨਾ ਹੋਇਆ ਹੁੰਦਾ ਅਤੇ ਕੁਝ ਉਲਟਾ ਹੋ ਗਿਆ ਹੁੰਦਾ, ਤਾਂ ਇਹ ਲੋਕ ਕੀ ਕਰਦੇ ? ਕੀ ਕਰਦੇ , ਮੈਨੂੰ ਦੱਸੋ । ਕਿਸਦਾ ਅਸਤੀਫਾ ਮੰਗਦੇ ? ਕਿਸਦਾ ਅਸਤੀਫਾ ਮੰਗਦੇ ? ਕਿਉਂ ਭਈ ?
ਮਤਲਬ ਰਾਜਨੀਤੀ ਆਪ ਕਰ ਰਹੇ ਹੋ, ਹੁਣ ਸਫ਼ਲ ਹੋ ਰਹੇ ਹਨ ਤਾਂ ਚਿਲਾ ਰਹੇ ਹੋ ਕਿ ਮੋਦੀ ਨੇ ਤਾਂ ਆਰਮੀ ਦਾ ਨਾਮ ਹੀ ਨਹੀਂ ਦੇਣਾ ਚਾਹੀਦਾ ਹੈ, ਜੈ ਜਵਾਨ-ਜੈ ਕਿਸਾਨ ਵੀ ਨਹੀਂ ਬੋਲਣਾ ਚਾਹੀਦਾ ਹੈ । ਕੀ ਦੇਸ਼ ਦੇ ਸੈਨਾ ਦੇ ਜਵਾਨਾਂ ਦਾ ਗੌਰਵ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ ? ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ ? ਲੇਕਿਨ ਇਨ੍ਹਾਂ ਦੇ ਪੇਟ ਵਿੱਚ ਦਰਦ ਹੋ ਰਿਹਾ ਹੈ ।
ਹੁਣ ਇਹ ਕਹਿੰਦੇ ਹਨ ਇਹ ਤਾਂ ਚੋਣਾਂ ਵਾਲੀ ਖੇਡ ਹੈ। ਜਦੋਂ ਸਰਜੀਕਲ ਸਟ੍ਰਾਈਕ ਅਸੀਂ ਪਹਿਲੀ ਵਾਰ ਕੀਤੀ, ਤਦ ਕਿੱਥੇ ਚੋਣਾਂ ਸਨ ਭਾਈ? ਇਹ ਸਾਡਾ ਸਿਧਾਂਤ ਹੈ, ਅਸੀਂ ਘਰ ਵਿੱਚ ਘੁਸ ਕੇ ਮਾਰਾਂਗੇ । ਕੋਈ ਦੇਸ਼ ਐਸੀ ਅਸਹਾਇ ਅਵਸਥਾ ਵਿੱਚ ਨਹੀਂ ਰਹਿ ਸਕਦਾ ਹੈ। 40 ਸਾਲ ਤੋਂ ਆਤੰਕਵਾਦ ਹਿੰਦੁਸਤਾਨ ਦੇ ਸੀਨੇ ਵਿੱਚ ਗੋਲੀਆਂ ਦਾਗ ਰਿਹਾ ਹੈ ਜੀ । ਭਾਰਤ ਮਾਂ ਦੇ ਸੀਨੇ ਵਿੱਚ ਗੋਲੀਆਂ ਦਾਗੀਆਂ ਜਾ ਰਹੀਆਂ ਹਨ , ਬੰਬ ਧਮਾਕੇ ਕੀਤੇ ਜਾ ਰਹੇ ਹਨ , ਨਿਰਦੋਸ਼ਾਂ ਨੂੰ ਮਾਰਿਆ ਜਾ ਰਿਹਾ ਹੈ , ਲੇਕਿਨ ਵੋਟ ਬੈਂਕ ਦੀ ਰਾਜਨੀਤੀ ਵਿੱਚ ਡੁੱਬੇ ਹੋਏ ਲੋਕ ਕਦਮ ਉਠਾਉਣ ਤੋਂ ਡਰਦੇ ਹਨ ।
ਮੈਨੂੰ ਸੱਤਾ ਦੀ, ਕੁਰਸੀ ਦੀ ਪਰਵਾਹ ਨਹੀਂ ਹੈ , ਮੈਨੂੰ ਚਿੰਤਾ ਮੇਰੇ ਦੇਸ਼ ਦੀ ਹੈ। ਮੈਨੂੰ ਚਿੰਤਾ ਮੇਰੇ ਦੇਸ਼ ਦੀ ਹੈ, ਮੇਰੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦੀ ਹੈ । ਅਤੇ ਇਸ ਲਈ ਮਿਹਰਬਾਨੀ ਕਰਕੇ ਇਨ੍ਹਾਂ ਸਾਰਿਆਂ ਮਸਲਿਆਂ ’ਤੇ ਰਾਜਨੀਤੀ ਨਾ ਕਰੋ । ਅਰੇ ਮੋਦੀ ਕਹਿੰਦਾ ਹੈ ਕਿ ਮੈਂ ਇਤਨੇ ਘਰ ਬਣਾਏ, ਉਸ ਉੱਤੇ ਵਿਵਾਦ ਕਰੋ ਨਾ – ਮੋਦੀ ਸੱਚ ਬੋਲ ਰਿਹਾ ਹੈ , ਝੂਠ ਬੋਲ ਰਿਹਾ ਹੈ , ਸਹੀ ਕਹਿ ਰਿਹਾ ਹੈ , ਨਹੀਂ ਕਹਿ ਰਿਹਾ ਹੈ ; ਕਰੋ ਨਾ ਵਿਵਾਦ । ਨਹੀਂ ਕਰ ਰਹੇ ਹਨ , ਸੈਨਾ ਨੂੰ ਲੈ ਕੇ ਕਰਦੇ ਹਨ ਵਿਵਾਦ ।
ਮੈਂ ਕਹਿੰਦਾ ਹਾਂ ਮੈਟਰੋ ਰੇਲ ਲਿਆਇਆ, ਤੁਹਾਨੂੰ ਕਹਿਣਾ ਹੋਵੇਗਾ ਭਈ, ਚਲੋ ਨਹੀਂ ਲਿਆਇਆ, ਮੋਦੀ ਝੂਠ ਬੋਲ ਰਿਹਾ ਹੈ। ਕਰੋ ਵਿਵਾਦ ਕੌਣ ਮਨਾ ਕਰਦਾ ਹੈ ਭਾਈ । ਮੈਂ ਕਹਿੰਦਾ ਹਾਂ medi – city ਬਣਾਇਆ, ਤੁਸੀਂ ਬੋਲੋ- ਮੋਦੀ ਝੂਠ ਬੋਲਦਾ ਹੈ, medi – city ਨਹੀਂ ਬਣਾਇਆ । ਬੋਲੋ ਨਾ, ਕੌਣ ਮਨਾ ਕਰਦਾ ਹੈ ਤੁਹਾਨੂੰ । ਮੋਦੀ ਨੂੰ ਗਾਲਾਂ ਕੱਢਣ ਲਈ ਕੋਈ ਘੱਟ ਥਾਂ ਹੈ ਕੀ, ਪੂਰਾ ਮੈਦਾਨ ਖਾਲੀ ਪਿਆ ਹੈ। ਅਤੇ ਮੋਦੀ ਨੂੰ ਕੋਈ ਇਤਰਾਜ਼ ਨਹੀਂ ਹੈ ।
ਸੈਨਾ ਨੂੰ ਕਿਉਂ ਗਾਲੀ ਦਿੰਦੇ ਹੋ? ਦੇਸ਼ ਦੇ ਵੀਰ ਜਵਾਨਾਂ ਨੂੰ ਕਿਉਂ ਬਦਨਾਮ ਕਰਦੇ ਹੋ ? ਉਨ੍ਹਾਂ ਦਾ ਮਨੋਬਲ ਕਿਉਂ ਤੋੜਦੇ ਹੋ ? ਅਤੇ ਇਸ ਲਈ ਭਾਈਓ – ਭੈਣੋਂ, ਮੈਂ ਪਹਿਲਾਂ ਵੀ ਕਿਹਾ ਸੀ ਮੈਂ ਅਜਿਹੀ ਧਰਤੀ ’ਤੇ ਆਇਆ ਹਾਂ ਜਿੱਥੇ ਅਸੀਂ ਉਸ ਦਿਨ ਲੋਕਾਂ ਦੀਆਂ ਲਾਸ਼ਾਂ ਦੇਖੀਆਂ ਹਨ ਜੀ । ਜਖ਼ਮੀ ਹੋਏ ਡਾਕਟਰਾਂ ਨੂੰ ਦੇਖਿਆ ਹੈ , ਖੂਨ ਨਾਲ ਲਥਪਥ ਨਰਸਾਂ ਨੂੰ ਦੇਖਿਆ ਹੈ । ਇਸ ਲਈ ਮੈਂ ਕਿਹਾ ਸੀ, ਮੈਂ ਇੱਥੇ ਆਇਆ ਹਾਂ ਖੁੱਲ੍ਹ ਕੇ ਬੋਲਾਂਗਾ ।
ਦੋਸਤੋ, ਜਿਸ ਤਰ੍ਹਾਂ ਨਾਲ ਅਸੀਂ ਦੇਸ਼ ਦੀ ਸੁਰੱਖਿਆ ਲਈ ਪ੍ਰਤੀਬੱਧ ਹਾਂ ਅਤੇ ਇਹ ਲੜਾਈ ਅਸੀਂ ਛੇੜੀ ਹੈ ਜੀ । ਇਹ ਤੁਸੀਂ ਮੰਨ ਕੇ ਚੱਲੋ ਅਸੀਂ ਦੇਸ਼ ਹਿਤ ਵਿੱਚ ਜੋ ਵੀ ਜ਼ਰੂਰੀ ਹੋਵੇਗਾ , ਉਸਨੂੰ ਕਰਨਾ ਸਾਡੀ ਪ੍ਰਾਥਮਿਕਤਾ ਰਹੇਗੀ, ਮੈਂ ਦੇਸ਼ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ । ਤੁਸੀਂ ਦੇਖਿਆ ਹੋਵੇਗਾ, ਇਸ ਵਾਰ ਸਾਡਾ ਬਜਟ-ਅੰਤਿਰਮ ਬਜਟ ਹੈ, ਹੁਣੇ ਪੂਰਾ ਬਜਟ ਤਾਂ, ਜਦੋਂ ਦੁਬਾਰਾ ਤੁਸੀਂ ਮੈਨੂੰ ਪ੍ਰਧਾਨ ਮੰਤਰੀ ਬਣਾਓਗੇ, ਫਿਰ ਤੋਂ ਆਉਣ ਵਾਲਾ ਹੈ । ਲੇਕਿਨ ਇਸ ਅੰਤਰਿਮ ਬਜਟ ਵਿੱਚ ਵੀ ਅਸੀਂ ਮਿਡਲ ਕਲਾਸ ਲਈ ਅਨੇਕ ਮਹੱਤਵਪੂਰਨ ਫ਼ੈਸਲੇ ਅਸੀਂ ਕੀਤੇ ਹਨ । ਪੰਜ ਲੱਖ ਰੁਪਏ ਤੱਕ ਦੀ taxable income ਨੂੰ ਟੈਕਸ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਹੈ । ਤਿੰਨ ਕਰੋੜ ਤੋਂ ਅਧਿਕ ਲੋਕਾਂ ਨੂੰ ਸਿੱਧਾ ਰਾਹਤ ਦੇਣ ਵਾਲਾ ਕੰਮ ਕੀਤਾ ਹੈ ।
ਸਾਥੀਓ, ਬੀਤੇ ਪੰਜ ਵਰ੍ਹਿਆਂ ਵਿੱਚ ਅਸੀਂ ਨਵੇਂ ਭਾਰਤ ਦੀ ਨੀਂਹ ਰੱਖੀ ਹੈ, ਨਵੇਂ ਭਾਰਤ ਦੇ ਨਵੇਂ ਸੰਸਕਾਰਾਂ ਨੂੰ ਘੜਨ ਦਾ ਪ੍ਰਯਤਨ ਕੀਤਾ ਹੈ। ਰਾਸ਼ਟਰਹਿਤ ਵਿੱਚ ਇਮਾਨਦਾਰੀ ਅਤੇ ਨਿਸ਼ਠਾ ਦੇ ਨਾਲ ਹਰ ਵਿਅਕਤੀ ਕੰਮ ਪ੍ਰਾਪਤ ਕਰੇ, ਕੰਮਕਾਜ ਦਾ ਅਜਿਹਾ ਕਲਚਰ ਵਿਕਸਿਤ ਕਰਨ ਦਾ ਪ੍ਰਯਤਨ ਕੀਤਾ ਹੈ ।
ਆਉਣ ਵਾਲੇ ਪੰਜ ਸਾਲ ਹੁਣ ਨਵੇਂ ਭਾਰਤ ਦੀ ਇਸ ਨੀਂਹ ’ਤੇ ਵੈਭਵਸ਼ਾਲੀ ਭਾਰਤ ਬਣਾਉਣ ਦਾ, ਇੱਕ ਮਜ਼ਬੂਤ ਇਮਾਰਤ ਬਣਾਉਣ ਦਾ, ਮਜ਼ਬੂਤ ਇਰਾਦਾ ਕਰ-ਕਰਕੇ ਅਸੀਂ ਅੱਗੇ ਵਧ ਰਹੇ ਹਾਂ । ਅਸੀਂ ਸਾਰੇ ਇਸੇ ਦਿਸ਼ਾ ਵਿੱਚ ਮਿਲ ਕੇ ਅੱਗੇ ਵਧਾਂਗੇ । ਇਸ ਵਿਸ਼ਵਾਸ ਦੇ ਨਾਲ ਆਪ ਸਾਰਿਆਂ ਨੂੰ ਅੱਜ ਜਿੰਨੀਆਂ – ਜਿੰਨੀਆਂ ਸੁਵਿਧਾਵਾਂ – ਯੋਜਨਾਵਾਂ ਮਿਲੀਆਂ ਹਨ, ਉਸ ਦੇ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਆਪ ਲੋਕਾਂ ਨੇ ਜੋ ਪਿਆਰ ਦਿਖਾਇਆ ਹੈ, ਉਸ ਪਿਆਰ ਨੂੰ ਮੇਰੇ ਸਿਰ – ਅੱਖਾਂ ’ਤੇ ਲੈਂਦੇ ਹੋਏ ਮੇਰੇ ਨਾਲ ਬੋਲੋ –
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਭਾਰਤ ਮਾਤਾ ਕੀ – ਜੈ
ਵੰਦੇ – ਮਾਤਰਮ
ਵੰਦੇ – ਮਾਤਰਮ
ਵੰਦੇ – ਮਾਤਰਮ
ਧੰਨਵਾਦ ।
*****
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਨਿਰਮਲ ਸ਼ਰਮਾ
यहां आने से पहले मैंने अहमदाबाद मेट्रो में सफर किया।
— PMO India (@PMOIndia) March 4, 2019
उस दौरान लोगों का उत्साह और उनकी खुशी को अनुभव किया, सच में मन आनंद से भर गया।
उत्तरायन में जैसे लोग छत पर खड़े होकर पतंग उड़ाते हैं, वैसे ही आज छत पर खड़े होकर लोग अपनी मेट्रो का स्वागत कर रहे थे: PM
कुछ देर पहले मैंने कॉमन-मोबिलिटी कार्ड की सुविधा का भी शुभारंभ किया है।
— PMO India (@PMOIndia) March 4, 2019
ये कार्ड यात्रा करते समय आपकी तमाम दिक्कतों को दूर करने जा रहा है।
इस दिक्कत को दूर करने के लिए ही ऑटोमेटिक फेयर कलेक्शन सिस्टम की व्यवस्था विकसित की गई थी: PM
अलग-अलग कंपनियों द्वारा बनाए गए इस सिस्टम की वजह से देश में एक इंटीग्रेटेड व्यवस्था विकसित नहीं हो पा रही थी।
— PMO India (@PMOIndia) March 4, 2019
एक शहर का कार्ड दूसरे शहर में बेकार हो जाता था।
इस चुनौती को दूर करने के लिए एक व्यापक स्तर पर काम शुरू किया,
अनेक मंत्रालयों और विभागों को इस काम में लगाया गया: PM
तमाम प्रयासों के बाद अब देश में
— PMO India (@PMOIndia) March 4, 2019
One Nation-One Card का सपना सच होने जा रहा है।
कॉमन-मोबिलिटी कार्ड से आप पैसे भी निकाल पाएंगे, शॉपिंग कर पाएंगे और किसी भी मेट्रो या ट्रांसपोर्ट के अन्य साधन में भी वही कार्ड इस्तेमाल हो जाएगा: PM
बीते 55 महीनों में सरकार ने
— PMO India (@PMOIndia) March 4, 2019
उमर गांव से अंबाजी यानि राज्य के आदिवासी बाहुल्य इलाके,
उमरगांव से जखौ यानि राज्य के तटीय इलाके और
आबू से दहानू यानि केंद्रीय गुजरात की आवश्यकताओं को ध्यान में रखते हुए विकास के अनेक कार्य शुरू करवाए हैं और अनेक पर काम कर रही है: PM
आज लोथल में नेशनल मेरिटाइम हेरिटेज कॉम्प्लेक्स का शिलान्यास किया गया है।
— PMO India (@PMOIndia) March 4, 2019
अनेक देशों के लोग वहां अध्ययन करने के लिए पहुंचते थे कि, ये पोर्ट काम कर रहा है और इस क्षेत्र के व्यापार को बढ़ाने में मदद कर रहा है।
कहते हैं, एक समय था जब दर्जनों देशों के झंडे वहां फहराया करते थे: PM
It’s a memorable day in Ahmedabad’s history.
— Narendra Modi (@narendramodi) March 4, 2019
Our beloved Ahmedabad gets a Metro!
Inaugurated Phase-1, travelled on the metro and laid the foundation stone for Phase-2.
We want to provide convenient, and cost effective transportation in our cities. pic.twitter.com/ybJEtdsJCV
Here is how the dream of ‘One Nation, One Card’ was fulfilled today, furthering ‘Ease of Living’ for several citizens. pic.twitter.com/Aw5AV3pQvQ
— Narendra Modi (@narendramodi) March 4, 2019